Urdu-Raw-Page-1161

ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥
tab parabh kaaj savaareh aa-ay. ||1||
then God comes and resolves his affairs. ||1||
then God Himself comes (and manifests in one‟s heart and helps) accomplish all one‟s tasks.||1||
ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥
تبپ٘ربھکاجُسۄارہِآءِ॥੧॥
کاج سواریہہ۔ کام درست کرتا ہے ۔ (1)
تب اسکے زندگی کے تمام مقاصد حل ہو جاتے ہیں ۔ اور خدا خود پورے کرتا ہے ۔(1)

ਐਸਾ ਗਿਆਨੁ ਬਿਚਾਰੁ ਮਨਾ ॥
aisaa gi-aan bichaar manaa.
Contemplate such spiritual wisdom, O mortal man.
“O’ my mind, reflect on such (divine) knowledge (about shedding your ego and sense of “mineness”).
ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।
ایَساگِیانُبِچارُمنا॥
ایسی سوچ سمجھ اور علم ۔ بچار۔ خیال کرنا۔ چوسچنا ۔
اے روحانی انسان ، ایسی روحانی حکمت پر غور کریں

ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥
har kee na simrahu dukhbhanjnaa. ||1|| rahaa-o.
Why not meditate in remembrance on the Lord, the Destroyer of pain? ||1||Pause||
Why don‟t you meditate on God, the destroyer of all pains? ||1||Pause||
ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
ہرِکیِنسِمرہُدُکھبھنّجنا॥੧॥رہاءُ॥
ہرکی۔ خدا کو کیوں ۔ سمر ہو۔ یاد کرؤ ۔ دکھ بنجنا۔ جو عذاب مٹانے والا ہے ۔(1)رہاؤ۔
کیوں نہ تم خدا کا ذکر کرو جو تمام تکلیفوں کو ختم کرنے والا ہے

ਜਬ ਲਗੁ ਸਿੰਘੁ ਰਹੈ ਬਨ ਮਾਹਿ ॥
jab lag singh rahai ban maahi.
As long as the tiger lives in the forest,
“As long as the lion (of ego) resides in the forest of the mind,
ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,
جبلگُسِنّگھُرہےَبنماہِ॥
جب تک شیر جنگل میں رہتا ہے ،۔

ਤਬ ਲਗੁ ਬਨੁ ਫੂਲੈ ਹੀ ਨਾਹਿ ॥
tab lag ban foolai hee naahi.
the forest does not flower.
till then the forest doesn‟t blossom forth (and one‟s mind doesn‟t feel happy and contented),
ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।
تبلگُبنُپھوُلےَہیِناہِ॥
بن پھولے ہی ناہے ۔ جگل میں ہر اول نہیں آتی ۔ مراد جب دل میں غرور اور تکبر ہے دل نیہں کھلتا ۔
مراد جب غرور ار تکبر پر عاجزی انسکاری پر حاوی ہو جائے

ਜਬ ਹੀ ਸਿਆਰੁ ਸਿੰਘ ਕਉ ਖਾਇ ॥
jab hee si-aar singh ka-o khaa-ay.
But when the jackal eats the tiger,
But as soon as the jackal (of humility) devourers this lion (of ego),
ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,
جبہیِسِیارُسِنّگھکءُکھاءِ॥
سیار ۔ گیڈر۔
مگر جب گیدڑ شیر کو کھا جائے

ਫੂਲਿ ਰਹੀ ਸਗਲੀ ਬਨਰਾਇ ॥੨॥
fool rahee saglee banraa-ay. ||2||
then the entire forest flowers. ||2||
then the (the mind feels totally pleased, as if) the entire forest has blossomed forth.||2||
ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥
پھوُلِرہیِسگلیِبنراءِ॥੨॥
سگگلی بنرائے ۔ سارے جنگلی پورے (2)
تو من ذہن اچھائیوں نیکون بھلائیوں کے پھولو سے کھل جاتا ہے(2)

ਜੀਤੋ ਬੂਡੈ ਹਾਰੋ ਤਿਰੈ ॥
jeeto boodai haaro tirai.
The victorious are drowned, while the defeated swim across.
“The one, who (egoistically thinks that he or she) is a winner, actually drowns (in the worldly ocean of Maya), but the one (who becomes humble and) accepts defeat, swims across,
ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।
جیِتوبوُڈےَہاروتِرےَ॥
بوڈے ۔ ڈوب جاتا ہے ۔
جب انسان کے دل میں یہ خیال پیدا ہو جاتا ہے ہ میں نے کھیل جیت لیا ہے تو سمجھو اس کے دل میں تکبر اور غرور پیدا ہو گیا وہ دنیاوی زندگی کے سمندر میں ڈوب گیا

ਗੁਰ ਪਰਸਾਦੀ ਪਾਰਿ ਉਤਰੈ ॥
gur parsaadee paar utrai.
By Guru’s Grace, one crosses over and is saved.
-and by Guru‟s grace crosses over (the worldly ocean).
ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।
گُرپرسادیِپارِاُترےَ॥
گرپر سادی پار اترے ۔ رھمت مرشد سے کامیابی حاصل وہتی ہے ۔
اور جو عاجزی انکساری اختیار کتا ہے وہ کامیابی حاصل کر لیتا ہے ۔

ਦਾਸੁ ਕਬੀਰੁ ਕਹੈ ਸਮਝਾਇ ॥
daas kabeer kahai samjhaa-ay.
Slave Kabeer speaks and teaches:
Therefore (O‟ my friends), slave Kabir advises you
ਸੇਵਕ ਕਬੀਰ ਸਮਝਾ ਕੇ ਆਖਦਾ ਹੈ,
داسُکبیِرُکہےَسمجھاءِ॥
کدمتگار کبیر سمجھاتا ہے

ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥
kayval raam rahhu liv laa-ay. ||3||6||14||
remain lovingly absorbed, attuned to the Lord alone. ||3||6||14||
-to keep your mind attuned only to God.||3||6||14||
ਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥
کیۄلرامرہہُلِۄلاءِ॥੩॥੬॥੧੪॥
کیول ۔ صرف ۔ لو ۔ لگن ۔
سرف خدا سے پیار کرؤ۔

ਸਤਰਿ ਸੈਇ ਸਲਾਰ ਹੈ ਜਾ ਕੇ ॥
satar sai-ay salaar hai jaa kay.
He has 7,000 commanders,
“(O‟ my friend, that Allah, about whom you say) has seven thousand generals (in His army),
ਜਿਸ ਖ਼ੁਦਾ ਦੇ ਸੱਤ ਹਜ਼ਾਰ ਫ਼ਰਿਸ਼ਤੇ (ਤੂੰ ਦੱਸਦਾ ਹੈਂ),
سترِسےَءِسلارہےَجاکے॥
مگر جس کداکے ستر ہزار فرشتے

ਸਵਾ ਲਾਖੁ ਪੈਕਾਬਰ ਤਾ ਕੇ ॥
savaa laakh paikaabar taa kay.
and hundreds of thousands of prophets;
who has one hundred and twenty five thousand prophets,
ਉਸ ਦੇ ਸਵਾ ਲੱਖ ਪੈਗ਼ੰਬਰ (ਤੂੰ ਆਖਦਾ ਹੈਂ),
سۄالاکھُپیَکابرتاکے॥
اور سو لاکھ پیغمبر یا پیامبر یا قاصدہوں

ਸੇਖ ਜੁ ਕਹੀਅਹਿ ਕੋਟਿ ਅਠਾਸੀ ॥
saykh jo kahee-ahi kot athaasee.
He is said to have 88,000,000 shaykhs,
and has eighty eight million shaykhs
ਅਠਾਸੀ ਕਰੋੜ ਉਸ ਦੇ (ਦਰ ਤੇ ਰਹਿਣ ਵਾਲੇ) ਬਜ਼ੁਰਗ ਆਲਿਮ ਸ਼ੇਖ਼ ਕਹੇ ਜਾ ਰਹੇ ਹਨ,
سیکھجُکہیِئہِکوٹِاٹھاسیِ॥
اٹھاسی کرؤر اسکے علام یا شیک و بزرگ بتائے جارہے

ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥
chhapan kot jaa kay khayl khaasee. ||1||
and 56,000,000 attendants. ||1||
and has fifty six million special attendants ||1||
ਤੇ ਛਵੰਜਾ ਕਰੋੜ ਜਿਸ ਦੇ ਮੁਸਾਹਿਬ (ਤੂੰ ਦੱਸਦਾ ਹੈਂ, ਉਸ ਦੇ ਦਰਬਾਰ ਤਕ) ॥੧॥
چھپنکوٹِجاکےکھیلکھاسیِ॥੧॥
ہیںاور چھونجا کروڑ مصاھب ہوں (1)

ਮੋ ਗਰੀਬ ਕੀ ਕੋ ਗੁਜਰਾਵੈ ॥
mo gareeb kee ko gujraavai.
I am meek and poor – what chance do I have of being heard there?
who is going to help a poor man like me have access to Him,
ਮੇਰੀ ਗ਼ਰੀਬ ਦੀ ਅਰਜ਼ ਕੌਣ ਅਪੜਾਵੇਗਾ?
موگریِبکیِکوگُجراۄےَ॥
میں غریب کی اس تک رسائی کیسے ہو سکتی ہے

ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥
majlas door mahal ko paavai. ||1|| rahaa-o.
His Court is so far away; only a rare few attain the Mansion of His Presence. ||1||Pause||
-and who is going to be able to reach His mansion, which is far off (in the seventh heaven according to you)? ||1||Pause||
(ਫਿਰ ਤੂੰ ਕਹਿੰਦਾ ਹੈਂ ਕਿ ਉਸ ਦਾ) ਦਰਬਾਰ ਦੂਰ (ਸਤਵੇਂ ਅਸਮਾਨ ਤੇ) ਹੈ। (ਮੈਂ ਤਾਂ ਗ਼ਰੀਬ ਜੁਲਾਹ ਹਾਂ, ਉਸ ਦਾ) ਘਰ (ਮੇਰਾ) ਕੌਣ ਲੱਭੇਗਾ? ॥੧॥ ਰਹਾਉ ॥
مجلسِدوُرِمہلُکوپاۄےَ॥੧॥رہاءُ॥
کیسے اسکے اسکے دربار تک پہنچ جو ساتویں آسمان میں ہے ۔ کون دریافت کر سکتا ہے (1)رہاؤ۔

ਤੇਤੀਸ ਕਰੋੜੀ ਹੈ ਖੇਲ ਖਾਨਾ ॥
taytees karorhee hai khayl khaanaa.
He has 33,000,000 play-houses.
(O‟ my friend, even according to Hindu belief), God has three hundred and thirty million gods to serve Him
(ਬੈਕੁੰਠ ਦੀਆਂ ਗੱਲਾਂ ਦੱਸਣ ਵਾਲੇ ਭੀ ਆਖਦੇ ਹਨ ਕਿ) ਤੇਤੀ ਕਰੋੜ ਦੇਵਤੇ ਉਸ ਦੇ ਸੇਵਕ ਹਨ (ਉਹਨਾਂ ਭੀ ਮੇਰੀ ਕਿੱਥੇ ਸੁਣਨੀ ਹੈ?)।
تیتیِسکروڑیِہےَکھیلکھانا॥
جہاں تینتیسکروڑ دیوتے اسکے خدمتگار ہیں

ਚਉਰਾਸੀ ਲਖ ਫਿਰੈ ਦਿਵਾਨਾਂ ॥
cha-uraasee lakh firai divaanaaN.
His beings wander insanely through 8.4 million incarnations.
and the creatures of all the 8.4 million of species are wandering crazily.
ਚੌਰਾਸੀਹ ਲੱਖ ਜੂਨੀਆਂ ਦੇ ਜੀਵ (ਉਸ ਤੋਂ ਖੁੰਝੇ ਹੋਏ) ਝੱਲੇ ਹੋਏ ਫਿਰਦੇ ਹਨ।
چئُراسیِلکھپھِرےَدِۄاناں॥
اور جوراسی لاکھ دیوانے ہو رہے ہین۔

ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥
baabaa aadam ka-o kichh nadar dikhaa-ee.
He bestowed His Grace on Adam, the father of mankind,
God showed a little (red) eye (slight displeasure) to Adam (for his disobedience, and kicked him out,
(ਤੁਸੀਂ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਨੂੰ ਬਹਿਸ਼ਤ ਵਿਚ ਰੱਖਿਆ ਸੀ, ਪਰ ਤੁਹਾਡੇ ਹੀ ਆਖਣ ਅਨੁਸਾਰ) ਜਦੋਂ ਬਾਬਾ ਆਦਮ ਨੂੰ ਰੱਬ ਨੇ (ਉਸ ਦੀ ਹੁਕਮ-ਅਦੂਲੀ ਤੇ) ਰਤਾ ਕੁ ਅੱਖ ਵਿਖਾਈ,
باباآدمکءُکِچھُندرِدِکھائیِ॥
بتاتے ہیں کہ بابا آدم کو بھی کدا نے بہشت میں رکھا تھا

ਉਨਿ ਭੀ ਭਿਸਤਿ ਘਨੇਰੀ ਪਾਈ ॥੨॥
un bhee bhisatghanayree paa-ee. ||2||
who then lived in paradise for a long time. ||2||
saying that he has enjoyed) enough of heaven. (So who would let a poor man like me live in heaven)? ||2||
ਤਾਂ ਉਸ ਆਦਮ ਨੇ ਭੀ ਉਹ ਬਹਿਸ਼ਤ ਥੋੜਾ ਚਿਰ ਹੀ ਮਾਣਿਆ (ਉੱਥੋਂ ਛੇਤੀ ਕੱਢਿਆ ਗਿਆ, ਤੇ ਜੇ ਬਾਬਾ ਆਦਮ ਵਰਗੇ ਕੱਢੇ ਗਏ, ਤਾਂ ਦੱਸ, ਮੈਨੂੰ ਗ਼ਰੀਬ ਨੂੰ ਉੱਥੇ ਕੋਈ ਕਿਤਨਾ ਚਿਰ ਰਹਿਣ ਦੇਵੇਗਾ?) ॥੨॥
اُنِبھیِبھِستِگھنیریِپائیِ॥੨॥
مگر کہتے ہیں مگر حکم عدولی پر اس بہشت میں آدم بھی تھوڑی دیر ہی رہااور اسے وہاں سے نکال دیا گیاتو مجھ غریب جلا ہے کو وہاں کون رہنے دیگا جو (2)

ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥
dil khalhal jaa kai jarad roo baanee.
Pale are the faces of those whose hearts are disturbed.
“(O‟ my friend, this story should teach you that), they who have disturbance in their heart
ਜਿਸ ਦੇ ਭੀ ਦਿਲ ਵਿਚ (ਵਿਕਾਰਾਂ ਦੀ) ਗੜਬੜ ਹੈ, ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ (ਭਾਵ, ਉਹ ਹੀ ਪ੍ਰਭੂ-ਦਰ ਤੋਂ ਧੱਕਿਆ ਜਾਂਦਾ ਹੈ)।
دِلکھلہلُجاکےَجردروُبانیِ॥
اسکے دل میں گبھراہٹ پیدا ہوگی اور وہ چہرے زرد پڑ جائیںگے ۔

ਛੋਡਿ ਕਤੇਬ ਕਰੈ ਸੈਤਾਨੀ ॥
chhod katayb karai saitaanee.
They have forsaken their Bible, and practice Satanic evil.
(who,forsaking the teachings of their faith, let themselves be misled by the devil, as in the case of Adam and Eve and) do devilish deeds, their continences turn yellow (in fear of the wrath of God).
ਅਜਿਹਾ ਮਨੁੱਖ ਆਪਣੇ ਧਰਮ-ਪੁਸਤਕਾਂ (ਦੇ ਦੱਸੇ ਰਾਹ) ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ,
چھوڈِکتیبکرےَسیَتانیِ॥
آدمی قرآن یا مذہبی کتابوں کے بتائے ہوئے راستے کو چھوڑ کر شیطانیت یا برے کام کریگا

ਦੁਨੀਆ ਦੋਸੁ ਰੋਸੁ ਹੈ ਲੋਈ ॥
dunee-aa dos ros hai lo-ee.
One who blames the world, and is angry with people,
Similarly, one may blame and be angry with the world (for one‟s misfortunes,
ਉਹ (ਅੰਞਾਣ-ਪੁਣੇ ਵਿਚ) ਦੁਨੀਆ ਨੂੰ ਦੋਸ਼ ਦੇਂਦਾ ਹੈ, ਜਗਤ ਤੇ ਗੁੱਸਾ ਕਰਦਾ ਹੈ,
دُنیِیادوسُروسُہےَلوئیِ॥
مراد اسکی خدا سے دوری ہو جائیگی ۔

ਅਪਨਾ ਕੀਆ ਪਾਵੈ ਸੋਈ ॥੩॥
apnaa kee-aa paavai so-ee. ||3||
shall receive the fruits of his own actions. ||3||
but the real reason is that one) reaps the reward of one‟s own deeds.||3||
(ਹਾਲਾਂਕਿ ਉਹ) ਮਨੁੱਖ ਆਪਣਾ ਕੀਤਾ ਆਪ ਹੀ ਪਾਂਦਾ ਹੈ ॥੩॥
اپناکیِیاپاۄےَسوئیِ॥੩॥
اور انسان اپنے کیے ہوئے اعمالوں کی سز ا و جزا خود پاتا ہے ۔ مگر دنیا پر الزام لگاتا ہے اور رنجش دکھاتا ہے(3)

ਤੁਮ ਦਾਤੇ ਹਮ ਸਦਾ ਭਿਖਾਰੀ ॥
tum daatay ham sadaa bhikhaaree.
You are the Great Giver, O Lord; I am forever a beggar at Your Door.
“(O‟ God), You are the Giver and I am always a beggar.
(ਹੇ ਮੇਰੇ ਪ੍ਰਭੂ! ਮੈਨੂੰ ਕਿਸੇ ਬਹਿਸ਼ਤ ਬੈਕੁੰਠ ਦੀ ਲੋੜ ਨਹੀਂ ਹੈ) ਤੂੰ ਮੇਰਾ ਦਾਤਾ ਹੈਂ, ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ (ਜੋ ਕੁਝ ਤੂੰ ਮੈਨੂੰ ਦੇ ਰਿਹਾ ਹੈਂ ਉਹੀ ਠੀਕ ਹੈ,
تُمداتےہمسدابھِکھاریِ॥
اے خدا تو سخی ہے اور اور میں ایک بھکاری ہوں ۔

ਦੇਉ ਜਬਾਬੁ ਹੋਇ ਬਜਗਾਰੀ ॥
day-o jabaab ho-ay bajgaaree.
If I were to deny You, then I would be a wretched sinner.
To answer You back, (and to say no to Your command) would be a great sin on my part.
ਤੇਰੀ ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ।
دیءُجبابُہوءِبجگاریِ॥
اگر میں اس مین میل و حجت کروں اور نا فرمانی کرؤ تو یہ میری گناہگاری ہوگی ۔

ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
daas kabeer tayree panah samaanaaN.
Slave Kabeer has entered Your Shelter.
(But, I humbly submit that) the servant Kabir has sought Your shelter,
ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ।
داسُکبیِرُتیریِپنہسماناں॥
تیرا خدمتگار کبیر تیری پناہ آیئیا ہے تیری قربت مرے لئے بہشت ہے

ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥
bhisat najeek raakh rehmaanaa. ||4||7||15||
Keep me near You, O Merciful Lord God – that is heaven for me. ||4||7||15||
and requests You to keep him near You, (because for him this is heaven (and he doesn‟t care for any other kind of heaven of Hindu or Muslim beliefs). ||4||7||15||
ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ ਮੇਰੇ ਲਈ) ਬਹਿਸ਼ਤ ਹੈ ॥੪॥੭॥੧੫॥
بھِستُنجیِکِراکھُرہمانا॥੪॥੭॥੧੫॥
اے رحمان الرحیم میری حفاظ کر بچاؤ۔

ਸਭੁ ਕੋਈ ਚਲਨ ਕਹਤ ਹੈ ਊਹਾਂ ॥
sabh ko-ee chalan kahat hai oohaaN.
Everyone speaks of going there,
“Everybody says that he is trying to go there (to heaven),
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।
سبھُکوئیِچلنکہتہےَاوُہاں॥
اوہاں ۔ وہان ۔ مراد بہشت میں۔
ہر شخس بہشت جانے کی خواہش اور بات کہتاہ ے

ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥
naa jaan-o baikunth hai kahaaN. ||1|| rahaa-o.
but I do not even know where heaven is. ||1||Pause||
but I don‟t know where that heaven is? ||1||Pause||
ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ ॥
ناجانءُبیَکُنّٹھُہےَکہاں॥੧॥رہاءُ॥
نہ جانو۔ نہیں سمجھ ۔ بیکنٹھ ۔بہشت ۔ (1) رہاؤ۔
مگر سمجھ نہیں آتی بہشت ہے کہاں (1) رہاؤ۔

ਆਪ ਆਪ ਕਾ ਮਰਮੁ ਨ ਜਾਨਾਂ ॥
aap aap kaa maram na jaanaaN.
One who does not even know the mystery of his own self,
“(Such people) have not understood the mystery of their ownselves, (who are they, and what the object of their lives is),
(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,
آپآپکامرمُنجاناں॥
مرم۔ راز بھید۔ باتن ۔باتوں ہی میں ۔
اپنے رازوں کی واقفی نہیں

ਬਾਤਨ ਹੀ ਬੈਕੁੰਠੁ ਬਖਾਨਾਂ ॥੧॥
baatan hee baikunth bakhaanaaN. ||1||
speaks of heaven, but it is only talk. ||1||
but with mere talk they keep describing heaven.||1||
ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇ ਹਨ ॥੧॥
باتنہیِبیَکُنّٹھُبکھاناں॥੧॥
وکھانا۔ بتاتے ہیں۔ بیان کرتے ہیںسورگ۔ کہاں ۔ کونسی جگہ۔(1)
جبکہ باتیں بہشت کی بناتے ہیں(1)

ਜਬ ਲਗੁ ਮਨ ਬੈਕੁੰਠ ਕੀ ਆਸ ॥
jab lag man baikunth kee aas.
As long as the mortal hopes for heaven,
“(O‟ my friends), as long as there is hope of heaven in one‟s mind,
ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,
جبلگُمنبیَکُنّٹھکیِآس॥
آس ۔ اُمید ۔
جب تک دل میں بہشت کی امید ہے ۔

ਤਬ ਲਗੁ ਨਾਹੀ ਚਰਨ ਨਿਵਾਸ ॥੨॥
tab lag naahee charan nivaas. ||2||
he will not dwell at the Lord’s Feet. ||2||
till then one cannot find abode in God‟s feet (and one‟s mind cannot get attuned to God).||2||
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥
تبلگُناہیِچرننِۄاس॥੨॥
نواس ۔ ٹھکانہ (2)
کدا کی قربت حاصل نہیں ہو سکتی ۔ (2)

ਖਾਈ ਕੋਟੁ ਨ ਪਰਲ ਪਗਾਰਾ ॥
khaa-ee kot na paral pagaaraa.
Heaven is not a fort with moats and ramparts, and walls plastered with mud;
“(O‟ my friends, I don‟t know what kind of a) fort (the heaven is), what kind of a moat surrounds it, what kind of city is inhabited in it,
(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।
کھائیِکوٹُنپرلپگارا॥
کوٹ۔ قلعہ ۔ پرلپ گار۔ گارے سے لیبا ہوا۔
مجھے تو بہشت کا دروازہ بھی معلوم نہیں کیا ہے

ਨਾ ਜਾਨਉ ਬੈਕੁੰਠ ਦੁਆਰਾ ॥੩॥
naa jaan-o baikunthdu-aaraa. ||3||
I do not know what heaven’s gate is like. ||3||
or where is the door to this heaven. ||3||
ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥
ناجانءُبیَکُنّٹھدُیارا॥੩॥
دواڑا۔ دروازہ۔
کیسی اسکی فیصل اور کھائی ہے (3)

ਕਹਿ ਕਮੀਰ ਅਬ ਕਹੀਐ ਕਾਹਿ ॥
kahi kameer ab kahee-ai kaahi.
Says Kabeer, now what more can I say?
“What more may we say (on this subject)?
ਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ,
کہِکمیِرابکہیِئےَکاہِ॥
کیئے ۔ کاہے ۔ کسے کہیں۔
کبیر کہتاہے کہ کسے کہیں

ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥
saaDhsangat baikunthay aahi. ||4||8||16||
The Saadh Sangat, the Company of the Holy, is heaven itself. ||4||8||16||
Kabir says that heaven is in the company of holy saints (and there is no need to go to or dream about any other place for enjoying true happiness).||4||8||16||
ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥
سادھسنّگتِبیَکُنّٹھےَآہِ॥੪॥੮॥੧੬॥
سادھ سنگت ۔ مرشد کی محبت و قربت ۔
کہ پاکدامنوں اور مرشد کی صحبت و قربت ہی بہشت ہے ۔

ਕਿਉ ਲੀਜੈ ਗਢੁ ਬੰਕਾ ਭਾਈ ॥
ki-o leejai gadh bankaa bhaa-ee.
How can the beautiful fortress be conquered, O Siblings of Destiny?
“O’ brothers, how can we conquer this strong fort (of the body),
ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ।
کِءُلیِجےَگڈھُبنّکابھائیِ॥
گڑھ بنکا۔ پکا قلعہ ۔
اے بھائی جسم نما قلعہ کیسے فتح کیا جاستا ہے ۔

ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥
dovar kot ar tayvar khaa-ee. ||1|| rahaa-o.
It has double walls and triple moats. ||1||Pause||
around which is the double wall (of duality), and triple wide moat (of three modes of Maya). ||1||Pause||
ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ॥੧॥ ਰਹਾਉ ॥
دوۄرکوٹارُتیۄرکھائیِ॥੧॥رہاءُ॥
دور رکوٹ۔ دویت تفرقہ کی دوہری دیوار ۔ تیور کھائی ۔ تینوں اوصاف ۔ رجو ۔س تو ۔ طمو کی اس قلعہ انسانی جسم و ذہن کے ارد گری شہری گیری فند قین(1)رہاؤ۔
جو نہایت پختہ اور محفوط ہے جسکے اردگر وتفرقات دوہری فصل اور تینوں اوصاف رجو ستو طموشہری گیری خندقیں ہیں (1) رہاؤ۔

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
paaNch pachees moh mad matsar aadee parbal maa-i-aa.
It is defended by the five elements, the twenty-five categories, attachment, pride, jealousy and the awesomely powerful Maya.
“O’ God, depending on the support of Maya (the worldly riches and power), the five demons (of lust etc.), which have their twenty-five different forms, are ready to fight along with the army (support) of jealousy.
ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)।
پاںچپچیِسموہمدمتسرآڈیِپربلمائِیا॥
پانچ۔ پانچ بنیادی مادیات ۔ ہوا آگ۔ زمین ۔پانی اور آکاس سے تیار ہوا یہ جسمانی قلعہ ۔ پیچیس ۔ پرکرتیاں یا مادے ۔ موہ ۔ محبت ۔ مر نشہ۔ مستر ۔ حسد۔ آڈی ۔ آڑ۔ آسرا۔ پربل مائیا ۔ طاقتور قائنات قدرت ۔
جو پانچ مادیات ۔ آگ ، ہوا ، پانی ، آکاس اور زمین سے بنا ہے ۔ طاقتور دنیاوی دولت کے سہارے پانچوں احساسات بد پچیس مادے ، محبت ، غرور ، ھسد کی فوج لڑائی کے لئے تیار ہے

ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
jan gareeb ko jor na pahuchai kahaa kara-o raghuraa-i-aa. ||1||
The poor mortal being does not have the strength to conquer it; what should I do now, O Lord? ||1||
I, the poor one have no power over them. O’ God the king (please tell me), what I can do (to fight against these evils). ||1||
ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ) ਮੈਂ ਕੀਹ ਕਰਾਂ? ॥੧॥
جنگریِبکوجورُنپہُچےَکہاکرءُرگھُرائِیا॥੧॥
جن غریب ۔ ناتوان خدمتگار ۔ جور نہ پہنچے ۔ اتنی طاقت نہیں۔ طاقت سے باہر۔ کہا کرؤ ز کنہوارئیا ۔ اے خدا کسیے اور کیا کیا جائے (1)
۔ مجھ غریب ناتواں کی پیش نہیں جاتی کیا کیا جائے ۔(1)

ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥
kaam kivaaree dukh sukhdarvaanee paap punn darvaajaa.
Sexual desire is the window, pain and pleasure are the gate-keepers, virtue and sin are the gates.
“(O‟ God), lust is like the master of the door, pain and pleasures the watchmen, and vice and virtue are (the two gates).
ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,
کامُکِۄاریِدُکھُسُکھُدرۄانیِپاپُپُنّنُدرۄاجا॥
کام کواری ۔ شہوت کو چھوٹا دروازہ اسکا چوکیدار دکھ سکھ۔ آرام وعذاب۔ دروانی ۔ پہر یدار۔ پاپ پن۔ گناہ وثواب ۔
سب سے اول شہوت اس قلعہ کے دروازے کا مالک ہے عذاب و آسائش پہریدار ۔ گناہ و ثواب

ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥
kroDh parDhaan mahaa bad dundar tah man maavaasee raajaa. ||2||
Anger is the great supreme commander, full of argument and strife, and the mind is the rebel king there. ||2||
Anger is the most quarrelsome chief, and the mind abides like a rebellious king (in this fort. In other words to control my mind, I have to first control my evil impulses).||2||
ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥
ک٘رودھُپ٘ردھانُمہابڈدُنّدرمہمنُماۄاسیِراجا॥੨॥
کر وؤھ ۔ غصہ۔ دندر۔ لڑاکا۔ ماواسی ۔ باغی(2)
دروازے غسہ جو بھاری لڑاکا ہے ۔ مختیار ۔ ایسے مضبوط قلعے ہیں من جو اس قلعے کا مالک باغی ہو گیا ہے

ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥
savaad sanaah top mamtaa ko kubuDh kamaan chadhaa-ee.
Their armor is the pleasure of tastes and flavors, their helmets are worldly attachments; they take aim with their bows of corrupt intellect.
“(O‟ God, my mind is so corrupted by evil intellect, that instead of meditating on God‟s Name, it remains involved in enjoying false worldly pleasures, or pursuing evil desires, as if it is wearing) the armor of taste (for dainty dishes), the helmet of (worldly) attachment, has stretched the bow of evil intellect,
(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ,
س٘ۄادسناہٹوپُممتاکوکُبُدھِکمانچڈھائیِ॥
سواد۔ لطف ۔ مزے ۔ سناہ ۔ سنجوہ۔ لوہے کا حفاظتی قمیض۔ زرہ بکر۔ ممتا۔ میری ملکیت اپنانئیت ۔ ٹوپ ۔ ٹوپی ۔ کبدھ ۔ بدعقلی ۔ کما چڑھائی ۔ کمان تانی ہوئی ۔
اس حکمران نے لطف و مزے کی زرد بکتر اور خویشا کی ٹوپی پہن رکھی ہے بد عقلی کی کمان ثانی ہوئی ہے ۔

ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
tisnaa teer rahay ghat bheetar i-o gadh lee-o na jaa-ee. ||3||
The greed that fills their hearts is the arrow; with these things, their fortress is impregnable. ||3||
and is ready to shoot the arrows of desire. In such circumstances this fort (of the body) cannot be conquered (and the mind cannot be controlled).||3||
ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥
تِسناتیِررہےگھٹبھیِترِاِءُگڈھُلیِئونجائیِ॥੩॥
تشنا۔ لالچ ۔ گھٹ بھیتر۔ دل میں ۔ بہؤنہ جائی ۔ اسطرح سے قلعہ پر قبضہ نہیں ہو سکتا۔ مراد اس خاکی جسم کو پاک نہین بنائیا جا سکتا ۔(3)
جس مین لالچ کے تیر گے ہیں۔ اس لئے ایسا قلعہ فتح کرنا آسان کام نہیں ہے ۔ (3)

ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
paraym paleetaa surat havaa-ee golaa gi-aan chalaa-i-aa.
But I have made divine love the fuse, and deep meditation the bomb; I have launched the rocket of spiritual wisdom.
“(O‟ my friends, with loving devotion, I fixed my attention on God and obtained divine knowledge. With the help of that knowledge, I was able to control all the evil impulses in my body. As if when) I made a fuse of love (for God), intellect as air-to-air missile,
(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,
پ٘ریمپلیِتاسُرتِہۄائیِگولاگِیانُچلائِیا॥
پریم ۔ پیار ۔ پلتا ۔ توپ یا بندوق چلانے کے لئے آگ والی رسی ۔ سرت ۔ ہوش ۔ سمجھ ۔گیان ۔ علم کو۔ گولا ۔ گولی ۔ برہم
مگرجب پیار کو پلیتا بنائیا عقل و ہوش کو ہووائی گولا علم کے ذریعے چلائیا ۔

ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
barahm agan sehjay parjaalee aykeh chot sijhaa-i-aa. ||4||
The fire of God is lit by intuition, and with one shot, the fortress is taken. ||4||
-and fired the shell of (divine) knowledge and when in a state of poise, I lighted the divine light, then in just one strike, I conquered (this fort). ||4||
ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥
ب٘رہماگنِسہجےپرجالیِایکہِچوٹسِجھائِیا॥੪॥
اگن ۔ ایہی نور۔ پر جالی۔ روشن کیا۔ یکہہ چوٹسمجھائیا ۔ پہلے حملے سے ہی فتح ہو گیا ۔(4)
تو ایک ہی پے سے قلعہ فتح ہو گیا(4)

ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥
sat santokh lai larnay laagaa toray du-ay darvaajaa.
Taking truth and contentment with me, I begin the battle and storm both the gates.
“(With the help of truth and contentment, I started fighting with (the enemy forces), and battered both the gates (of vice and virtue, which give rise to ego).
ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ,
ستُسنّتوکھُلےَلرنےلاگاتورےدُءِدرۄاجا॥
ست۔ سنتوکھ ۔ سچ اور صبر۔ تورے دوئے دروازے ۔ دونوں دروازے توڑ ڈالے ۔
سچ اور صبر کی فوج ساتھ لیکر لڑائی کی تو دونون دروازے توڑ ڈالے ۔

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇਪਕਰਿਓ ਗਢ ਕੋ ਰਾਜਾ ॥੫॥
saaDhsangat ar gur kee kirpaa tay pakri-o gadh ko raajaa. ||5||
In the Saadh Sangat, the Company of the Holy, and by Guru’s Grace, I have captured the king of the fortress. ||5||
This is how, by the grace of the company of saints and the Guru, I caught hold (and controlled my mind), the king of the fort. ||5||
ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥
سادھسنّگتِارُگُرکیِک٘رِپاتےپکرِئوگڈھکوراجا॥੫॥
سادھ سنگت ۔ نیک ۔ ساتھیوں اور مرشد ۔ گڑھ کا راجہ ۔ قلعے کا حکمران۔ من (5)
خدا رسیدہ پاکدامن ساتھیوں اور رھمت مرشد سے قلعہ کا راجہ گرفتار کر لیا ۔ (5)

error: Content is protected !!