ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥
gupat pargat jaa ka-o araaDheh pa-un paanee dinas raat.
whom the invisible and visible beings worship day and night and the wind and water follow His command;
ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ;
گُپتپ٘رگٹجاکءُارادھہِپئُنھپانھیِدِنسُراتِ॥
گپت ۔ پوشیدہ ۔ پرگٹ ۔ ظاہر۔
جس کی پوشیدہ اور مرئی مخلوق دن رات عبادت کرتی ہے اور ہوا اور پانی اس کے حکم کی تعمیل کرتے ہیں
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥
nakhi-atar sasee-ar soor Dhi-aavahi basuDh gagnaa gaav-ay.
the stars, the moon and the sun obey whose command and to whom the earth and the sky sing;
(ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ,
نکھِئت٘رسسیِئرسوُردھِیاۄہِبسُدھگگناگاۄۓ॥
۔ نکھتر۔ سورج ۔ تارے وچاند۔ بسد۔ مزین ۔گگنا ۔ آسمان
ستارے ، چاند اور سورج کس کے حکم کی تعمیل کرتے ہیں اور زمین اور آسمان کس کو گاتے ہیں
ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥
sagal khaanee sagal banee sadaa sadaa Dhi-aav-ay.
all the sources of creation and all languages obey whose will forever and ever;
ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ,
سگلکھانھیِسگلبانھیِسداسدادھِیاۄۓ॥
۔ سگل ۔ سارے ۔ کھانی ۔ کا نین ۔ بانی ۔ زبانیں۔
تخلیق کے تمام ماخذ اور ساری زبانیں جن کی مرضی ہمیشہ اور ہمیشہ کی پابندی کرتی ہے
ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥
simrit puraan chatur baydah khat saastar jaa ka-o japaat.
the smritis, the puranas, the four vedas and six shastras (the Hindu scriptures) inspire whose devotional worship,
ਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ,
سِم٘رِتِپُرانھچتُربیدہکھٹُساست٘رجاکءُجپاتِ॥
سمرت۔ ستائش ۔ سمرتیاں جو ہندوں کے دھارمک رہبروں نے ہندو مذہب کی رہنمائی کے لئے لکھی ہیں۔ چتر وید یہہ ۔ چاروں وید۔ گھٹ شاشتر ۔ چھ ساشتر ہندو فلسفے کی کتابیں
اسمراتس ، پورنوں ، چار ویدوں اور چھ شاستوں (ہندو صحیفوں) سے جن کی عقیدت پوجا متاثر ہوتی ہے ،
ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥
patit paavan bhagat vachhal naanak milee-ai sang saat. ||3||
O’ Nanak, that purifier of the sinners, the lover of the devotees can only be realized through the holy congregation. ||3||
ਹੇ ਨਾਨਕ! ਉਸ ਪਤਿਤ-ਪਾਵਨ, ਭਗਤਿ-ਵਛਲ ਪ੍ਰਭੂ ਨੂੰ ,ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ॥੩॥
پتِتپاۄنبھگتِۄچھلنانکمِلیِئےَسنّگِساتِ
۔ پتت ۔ ناپاک بد اخلاق۔ بد روح ۔ پاون ۔ پاک بنانے والا۔ خوش اخلاق بنانے والے ۔ بھگت وچھل۔ الہٰی عابدوں ۔ خدائی خدمتگاروں کا پیار ۔ مراد عبادت وریاضت سے محبت کرنے والا۔ ستگ۔ سات۔ سچ اور حقیقت کے ساتھ
اے نانک ، گنہگاروں کو پاک کرنے والے ، عقیدت مندوں کے چاہنے والوں کو صرف مقدس جماعت کے ذریعہ ہی سمجھا جاسکتا ہے
۔
ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
jaytee parabhoo janaa-ee rasnaa tayt bhanee.
My tongue has described only that much of creation as God has revealed to me
ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ
جیتیِپ٘ربھوُجنائیِرسناتیتبھنیِ॥
جتنی دی ہے سمجھ خدا نے اتنا زبان سے بیان کا ہے ۔ جیتی ۔ جتنی ۔ جنائی۔ سمجھ عطا کی ہے ۔ رسنا۔ زبان سے ترجمہ معہ
جتنی عقل و ہوش اور دانشمندی دی ہے خڈا نے اتنی زبان سے کہہ ڈالی
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
anjaanat jo sayvai taytee nah jaa-ay ganee.
The unknown creation engaged in your devotional worship cannot be counted.
ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ।
انجانتجوسیۄےَتیتیِنہجاءِگنیِ॥
۔ گنی ۔ شمار۔
۔ ندانی میں جو کرتے ہیں خدمت نہیں ہو سکتا شمار ان کا
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
avigat agnat athaah thaakur sagal manjhay baahraa.
Imperishable, incomprehensible and unfathomable is the Master-God; He is both within and outside of everyone.
ਪ੍ਰਭੂ ਅਦ੍ਰਿਸ਼ਟ ਹੈ, ਉਸ ਦੇ ਗੁਣ ਅਨਗਿਣਤ ਹਨਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।
اۄِگتاگنتاتھاہٹھاکُرسگلمنّجھےباہرا॥
اوگت۔ لافناہ ۔ اگنت ۔ شمار نہ ہو سکنے والا۔ اتھاہ ۔ جسکا اندازہ نہ ہو سکے ۔ منبھے ۔ میں سے
۔ آنکھوں سے اوجھلہے اعداد و شمار سے بعید اندازے سے باہر ہے سب کے اندر اور سب سے باہر ہے ۔
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
sarab jaachik ayk daataa nah door sangee jaahraa.
All the beings are beggars but only He is the Giver, He is not far off and He is right in front everyone.
ਸਾਰੇ ਜੀਵ-ਜੰਤ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।
سربجاچِکایکُداتانہدوُرِسنّگیِجاہرا॥
۔ جاچک ۔ بھکاری ۔ داتا۔ سخی ۔ دینے والا۔ سنگی ۔ ساتھی ۔
سارے اور سب اس کے در کے ہیں بھکاری اور واحد سخی و داتار ہے ۔
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
vas bhagat thee-aa milay jee-aa taa kee upmaa kit ganee.
He has allowed Himself to be under the control of His devotees; how much can I say about their glory whose minds are attuned to Him?
ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ?
ۄسِبھگتتھیِیامِلےجیِیاتاکیِاُپماکِتگنیِ॥
۔ گنی ۔ شمار
اپما۔ شہرت۔ عظمت ۔ کت گنی ۔ کس کے شمار میں ہے ۔
وہ سب کا ستاھی حاضر ناطر اور ہے ظاہر۔ سب بھگتوں کے ؟ ہے سب میں جنکو مل جاتا ہے تعریف انکی ہو سکتی نہیں
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥
ih daan maan naanak paa-ay sees saaDhah Dhar charnee. ||4||2||5||
Nanak only wishes, that he may be blessed with the gift and honor of humbly serving the devotees of God. ||4||2||5||
ਜੇ ਉਸ ਦੀ ਮੇਹਰ ਹੋਵੇ ਤਾਂ ਨਾਨਕ ਨੂੰ ਸੰਤਾਂ ਦੇ ਪੈਰਾਂ ਤੇ ਆਪਣਾ ਸਿਰ ਰੱਖਣ ਦੀ ਇਹ ਖੈਰ ਅਤੇ ਇਜਤ ਪ੍ਰਾਪਤ ਹੋਵੇ(॥੪॥੨॥੫॥
اِہُدانُمانُنانکُپاۓسیِسُسادھہدھرِچرنیِ
۔ مان ۔ وقار۔ سیس ۔ سر ۔ سادیہہ۔ پاک بنائے
یہ دان اور وقارت نانک کو ملے کہ اپنا سر خدا رسیدہ پاکدامن کے پاؤں پر رکھے ۔
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਸਲੋਕ ॥
salok.
Shalok:
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥
udam karahu vadbhaageeho simrahu har har raa-ay.
O’ fortunate ones, make an effort to meditate on the sovereign God,
ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ,
اُدمُکرہُۄڈبھاگیِہوسِمرہُہرِہرِراءِ॥
ادم ۔ جہد۔ کوشش۔ وڈبھاگیو ۔ بلند قسموں ۔ سمر ہو ۔ یاد کرؤ۔ ہر ہر رائے ۔ شہنشاہ خدا
ا س شہنشاہ عالم کو یاد کرنے کی سعی جاری رکھو اے انسانوں خدا کو یاد کرتے وقت سستی نہ گر ۔
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥
naanak jis simrat sabh sukh hoveh dookh darad bharam jaa-ay. ||1||
by remembering whom total peace is attained; sorrow, pain and doubt go away, says Nanak. ||1||
ਹੇ ਨਾਨਕ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥
نانکجِسُسِمرتسبھسُکھہوۄہِدوُکھُدردُبھ٘رمُجاءِ॥੧॥
۔ دکھ ۔ عذاب ۔ درد ۔ تکلیف ۔ بھرم ۔ وہم وگمان ۔ شک و شبہات
اے نانک۔ بتادے کہ اے بلند قسمت والوں جس خدا کی یاد سے سارے آرام و آسائش حاسل ہوں تمام عذاب اور تکلیف دور ہوجائیں اور ذہنی دوڑ دہوپ ختم ہوجائے
ਛੰਤੁ ॥
chhant.
Chhant:
ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥
naam japat gobind nah alsaa-ee-ai.
We should never be lazy for meditating on God’s Name
ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ
نامُجپتگوبِنّدنہالسائیِئےَ॥
۔یساییئےسستی نہ کرنی چاہیے ۔
۔ سو اخدا کو یاد کر نے میں سستی نہیں کرتی چاہیئے
ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥
bhaytat saaDhoo sang jam pur nah jaa-ee-ai.
by following the Guru’s teachings and meditating on Naam we do not have to face the fear of death.
ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।
بھیٹتسادھوُسنّگجمپُرِنہجائیِئےَ॥
بھیٹت۔ ملاپ ۔ سادہو سنگ ۔ خدا رسیدہ پاکدامن ساتھ۔ جم پر ۔ روحانی یا اخلاقی موت
پاکدامن خدا رسیدہ کی صحبت و قربت اختیار کرنے سے روحانی واخلاقی موت کا خوف نہیں رہتا۔
ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥
dookh darad na bha-o bi-aapai naam simrat sad sukhee.
By meditating on Naam, no sorrow, pain or fear afflicts us and lasting peace is attained.
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ।
دوُکھدردنبھءُبِیاپےَنامُسِمرتسدسُکھیِ॥
۔ بھو۔ خوف۔
نہ عذاب آتا ہے نہ خوف رہتا ہے اور الہٰینام یعنی سچ اور حقیقت یا درکھنے سے ہمیشہ آرام و آسائش ملتا ہے
ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥
saas saas araaDh har har Dhi-aa-ay so parabh man mukhee.
Remember God with each and every breath and recite His Name in your mind and with your mouth.
ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।
ساسِساسِارادھِہرِہرِدھِیاءِسوپ٘ربھُمنِمُکھیِ॥
ہر سانس خدا کو یاد رکھو اپنےدلمیںبساؤ او زبان سے بولو۔
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥
kirpaal da-i-aal rasaal gun niDh kar da-i-aa sayvaa laa-ee-ai.
O’ kind and merciful God, O treasure of sublime essence and the treasure of virtues, please show mercy and bless me with Your devotional worship.
ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ!ਹੇ ਅੰਮ੍ਰਿਤ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰਸੇਵਾ-ਭਗਤੀ ਵਿਚ ਜੋੜ।
ک٘رِپالدئِیالرسالگُنھنِدھِکرِدئِیاسیۄالائیِئےَ
۔ کرپال دیال۔ مہربان۔ رسال ۔ پر لطف ۔ گن ندھ ۔ اوصاف کا خزانہ ۔ سیوا۔ خدمت۔ پائینے ۔ پاؤں ۔ پر پریش کرتا ہے
اے مشفق و مہربان اوصاف ک خزانے کرم فرما خدمت و ریاضت عنیات کر ۔
ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥
naanak pa-i-ampai charan jampai naam japat gobind nah alsaa-ee-ai. ||1||
Nanak humbly requests that he may always keep meditating on immaculate Naam; we should never display sloth in meditating on God’s Name. ||1||
ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੧॥
نانکُپئِئنّپےَچرنھجنّپےَنامُجپتگوبِنّدنہالسائیِئےَ
چرن جنپے ۔ پاوں یاد کرتاہوں
۔ نانک دعا گو ہے ۔ اور تیرے پاوں میں اپنی توجو لگاتا ہے
ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥
paavan patit puneet naam niranjanaa.
The Name of the immaculate God is very sacred; it is the purifier of sinners.
ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ।
پاۄنپتِتپُنیِتنامنِرنّجنا॥
پاون۔ پاک ۔ پائس ۔ پتت۔ بداخلاق ۔ بد روح ۔ پنیت ۔ پاک ۔ نام نرنجنا۔ بیداگ پاک ۔ خدا کا نام
بے عیب خدا کا نام بہت ہی مقدس ہے۔ یہ گنہگاروں کو پاک کرنے والا ہے
ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥
bharam anDhayr binaas gi-aan gur anjnaa.
The divine wisdom imparted by the Guru is like an eye ointment that dispels the darkness of mind’s doubt.
ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ।
بھرمانّدھیربِناسگِیانگُرانّجنا॥
۔ بھرم۔ وہم وگامن ۔ اندھیر ۔ لا علمی ۔ جہات۔ وناس۔ مٹانے والا۔ گیان گر۔ علم مرشد ترجمہ معہ تشریح::
وہم و گمان اور جہالت کا اندھیرا مٹانے والا اور مرشد کی عنایت کرنے والی ہو ش و عقل اور روحانی زندگی گذارنے کی سمجھے ۔ دینے والا علم کا سرمہ ہے
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥
gur gi-aan anjan parabh niranjan jal thal mahee-al poori-aa.
By the ointment of the Guru’s divine wisdom one perceives that the immaculate God is totally pervading the water, the land and the sky.
ਗੁਰੂ ਦੇ ਗਿਆਨ ਦੇ ਸੁਰਮੇ ਦੁਆਰਾ ਇਨਸਾਨ ਪਵਿੱਤਰ ਪ੍ਰਭੂ ਨੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਪਰੀਪੂਰਨ ਅਨੁਭਵ ਕਰ ਲੈਦਾ ਹੈ।
گُرگِیانانّجنپ٘ربھنِرنّجنجلِتھلِمہیِئلِپوُرِیا॥
۔ انجن سرمیہ ۔ پربھ۔ خدا۔ جل تل مئیل۔ زمین اور سمندر
۔ مرشد کا علم روحانیت کا سرمہ اور پاک خدا رزمین و آسامن خلااور سمندر ہر جگہ بستا ہے
ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥
ik nimakh jaa kai ridai vasi-aa mitay tiseh visoori-aa.
The one in whose heart God dwells even for a moment, all his sufferings and worries are eradicated.
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
اِکنِمکھجاکےَرِدےَۄسِیامِٹےتِسہِۄِسوُرِیا॥
۔ نمکھ ۔ آنکھ جھپکنے کی دیر کے لئے ۔ ردے ۔ دلمیں۔ وسوریا۔ بھلائے ۔ فکہ و تشویش۔
۔ جس کے دلمیں لمحہ بھر کے لئے بس جاتا ہے اس کے تمام فکراتو تشویشات مٹا دیتا ہے
ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥
agaaDh boDh samrath su-aamee sarab kaa bha-o bhanjnaa.
The wisdom of the all-powerful God is unfathomable; He is the destroyer of the fear of all.
ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ।
اگادھِبودھسمرتھسُیامیِسربکابھءُبھنّجنا॥
اگادھ بودھ۔ لا محدود عقل وہوش ۔ سمرتھ ۔ لائق ۔ بھؤ بھنجنا۔ خوف مٹانے والا۔
۔ خدا لا تعداد علم و ہنر کا مالک ہاور سب کا خوف مٹانے کی توفیق رکھتا ہے ۔
ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥
naanak pa-i-ampai charan jampai paavan patit puneet naam niranjanaa. ||2||
Nanak prays and meditates on the immaculate God and says that the Name of the immaculate God is sacred and it is the purifier of sinners. ||2||
ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ॥੨॥
نانکُپئِئنّپےَچرنھجنّپےَپاۄنپتِتپُنیِتنامنِرنّجنا
نانک ۔ عرض گذارتا ہے اور اس کے پاوں میں اپنا دھیان لگاتا ہے ۔ پاک خدا کا نام گناہگاروں بدکاروں بداخلاقوں بدروحوں کو پاکیزہ اور پاک بنانے والا ہے ۔
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥
ot gahee gopaal da-i-aal kirpaa niDhay.
O’ the sustainer of the world, the treasure of mercy, I have sought Your refuge.
ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ।
اوٹگہیِگوپالدئِیالک٘رِپانِدھے॥
اوٹ۔ آسرا ۔ نگیئہ ۔ گہی ۔ پکڑی ۔ گوپال دیال ۔ مہربانخدا۔ کر پاندھے ۔ مہربانیوں کا خزانہ ۔ رحمان الرحیم
اے پروردگار رحمان الرحیم مہربانیوں کے خزانے تیرا سہارا لیا ہے
ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥
mohi aasar tu-a charan tumaaree saran siDhay.
Your Immaculate Name is my only support; to remain in Your refuge is the fulfillment of my life’s goal.
ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ।
موہِآسرتُءچرنتُماریِسرنِسِدھے॥
۔ موہے ۔ میں۔ آسر ۔ نکئہ ۔ تؤ۔ تیرے ۔ تمارے سر ن سدھے ۔ تیرے زیر سیاہ کا میابی
۔ مجھے تیرا سہارا ہے تیرے زیر سایہ رہنے سے میری زندگی کی کامیابی ہے ۔
ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥
har charan kaaran karan su-aamee patit uDhran har haray.
O’ God, You are the cause of all causes; the support of Your immaculate Name is the savior of sinners.
ਹੇ ਹਰੀ! ਤੇਰੇ ਚਰਨਸਬੱਬਾਂ ਦੇ ਸਬੱਬ ਹਨ। ਹੇ ਸੁਆਮੀ ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ,
ہرِچرنکارنکرنسُیامیِپتِتاُدھرنہرِہرے॥
۔ پتت ادھرن ۔ گناہگارو کو کامیایب یا صبح راستے پر لانے والا
اے آقا تیرے زیر سایہ رہنے سے بدا خلاقبھیکامیابی حاصل کر لیتے ہیں۔
ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥
saagar sansaar bhav utaar naam simrat baho taray.
By meditating on Naam, innumerable persons swim across the world ocean of voces; only Your Name can save people from the rounds of birth and death.
ਨਾਮ ਸਿਮਰ ਕੇ ਅਨੇਕਾਂ ਬੰਦੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਰਹੇ ਹਨ। ਤੇਰਾ ਨਾਮ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ।
ساگرسنّساربھۄاُتارنامُسِمرتبہُترے॥
۔ ساگر سنسار ۔ دنیاوی زندگی کا سمندر۔ بھو ۔ خوفناک
خدا کا نام کسی کو بھی اس دنیاوی زندگی کے سمندر سے جو ناہیت خوفناک ہے سے کامیاب بنانے کی توفیق رکھتا
ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥
aad ant bay-ant khojeh sunee uDhran satsang biDhay.
O’ God, it is You alone who is present in the beginning and in the end of the creation. Countless people are searching for You; I have heard that the company of Your saints is the only way to cross the word-ocean of vices.
ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ।
آدِانّتِبیئنّتکھوجہِسُنیِاُدھرنسنّتسنّگبِدھے॥
۔ آد۔ آغاز ۔ اول ۔ انت ۔ آخر۔ بے انت ۔ بیشمار ۔ کھوجیہہ۔ تلاش کرتے ہیں۔ ۔ سنی ادھرن سنت سنگ بدھے ۔ سنا ہے کہ صحبت و قربت پاکدامناں سے کامیابیملتی ہے ۔
اور بیشماروں نے کامیابی حاصلکی ہے ۔ اے خدا اول و اخر ۔ آغاز و آخڑت میں توہی ہے او تھا اور بیشمار تیری تلاش کرتے ہیں
ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥
naanak pa-i-ampai charan jampai ot gahee gopaal da-i-aal kirpaa niDhay. ||3||
O’ merciful God, the treasure of mercy, Nanak meditates on Your immaculate Name and prays, I have sought Your refuge, save me as You please. ||3||
ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਨਾਨਕ ਤੇਰੇ ਚਰਨਾਂ ਦਾ ਧਿਆਨ ਧਰਦਾ ਹੈ, ਬੇਨਤੀ ਕਰਦਾ ਹੈ,ਮੈਂ ਤੇਰਾ ਪੱਲਾ ਫੜਿਆ ਹੈ ॥੩॥
نانکُپئِئنّپےَچرنجنّپےَاوٹگہیِگوپالدئِیالک٘رِپانِدھے
۔ اے خدا تیرے خدا رسیدوں پاکدامنوں کی صحبت وقربت ہی ایک ایسا واحد ذریعہ ہے جس سے بدیوں اور برائیوں سے نجات ہو سکتی ہے نانک۔ اے خدا تیرے پاوں میں دھیان لگاتا ہے اور اے مہربان مہربانیوں کے خزانے تیرا آسرا لیا ہے ۔
ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥
bhagat vachhal har birad aap banaa-i-aa.
God is the Lover of His devotees; this is His natural way.
ਪਰਮਾਤਮਾ ਆਪਣੇ ਭਗਤਾਂਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।
بھگتِۄچھلُہرِبِردُآپِبنائِیا॥
بھگت وھل۔ عبادت الہٰی کا پریمی ۔ برد ۔ دیرینہ عادت
خدا اپنی حمدوثناہ اور عبادت کرنے والوں عبادت و ریاضت کی وجہ سے اپنی قدیمی عادلت کی مطابق محبت کراتا ہے
ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥
jah jah sant araaDheh tah tah paragtaa-i-aa.
Wherever the Saints worship God in adoration, there He reveals Himself.
ਜਿੱਥੇ ਜਿੱਥੇ ਉਸ ਦੇ ਸੰਤ ਉਸ ਦਾ ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ।
جہجہسنّتارادھہِتہتہپ٘رگٹائِیا॥
۔ جیہہ جیہہ۔ جہاں جہاں۔ ارادھیہہ۔ عبادت وریاضت کرتے ہیں۔ تیہہ تیہہ ۔ وہاں وہاں ۔ پر گٹائیا ۔ ظاہر ہوا
۔ جہاں جہاں جن جن خدا رسیدہ پاکد امنوں نے یاد کیا وہاں وہاں ظہور پذیر ہوا
ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥
parabh aap lee-ay samaa-ay sahj subhaa-ay bhagat kaaraj saari-aa.
God has intuitively attuned His devotees to Himself and He Himself accomplishes their tasks.
ਪਰਮਾਤਮਾ ਨੇ ਆਪ ਹੀ ਆਪਣੇ ਭਗਤ ਆਪਣੇ ਚਰਨਾਂ ਵਿਚ ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ।
پ٘ربھِآپِلیِۓسماءِسہجِسُبھاءِبھگتکارجسارِیا॥
۔ پربھ آپ ملئے سمائے ۔ خدا نے محو ومجذوب کئے ۔ سہج ۔ روحانی سکون ۔ بھگت کارج ۔ کار الہٰی عاشقان
۔ خڈا نے خود ہی اپنے پریمیوں کو اپنے پیار اور پریم میں محو ومجذوب کیا ہوا ہے ۔ اور روحانی سکون میں ہیں اور اپنے پریمیو اور عبادوں کے خود ہی کام درست کرتا ہے
ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥
aanand har jas mahaa mangal sarab dookh visaari-aa.
The devotees sing praises of God, enjoy supreme bliss and forget their sorrows.
ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ,, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ।
آننّدہرِجسمہامنّگلسربدوُکھۄِسارِیا॥
۔ ہر جس ۔ الہٰی صف صلاح ۔ مہا منگل ۔ بھاری خوشیاں
الہٰی پریمی خدا کی صفت صلاح کرتے ہیں اور الہٰی ملاپ کی خوش کے گیت گاتے ہیںاور روحانی سکون پاکر تمام دکھ بھلایتے ہیں۔