Urdu-Raw-Page-634

ਸੋਰਠਿ ਮਹਲਾ ੯ ॥
sorath mehlaa 9.
Raag Sorath, Ninth Guru:
سورٹھِ مہلا ੯॥

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
pareetam jaan layho man maahee.
O’ dear friend, know this thing in your mind, ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,
پ٘ریِتم جانِ لیہُ من ماہیِ ॥
پریتم ۔پیارے ۔
اے میرے پیارے اپنے دل میں یہ با ت سمجھ لو کہ

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
apnay sukh si-o hee jag faaNDhi-o ko kaahoo ko naahee. ||1|| rahaa-o.
that everyone in this entire world is concerned with their own peace and comfort and no one is an everlasting companion.||1||Pause|| (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ॥੧॥ ਰਹਾਉ ॥
اپنے سُکھ سِءُ ہیِ جگُ پھاںدھِئو کو کاہوُ کو ناہیِ ॥੧॥ رہاءُ ॥
پھاندیؤ۔ بندھا ہوا۔ گرفتار ۔ کو کاہو کوناہی ۔ کوئی کسی کانہیں۔ رہاؤ۔
ساری دنیاوی کا رشتہ اپنے سکھ سے کوئی کسی کا نہیں۔ مراد محبت اپنے آرام و آسائش سے ہے ورنہ اسکے علاوہ کوئی پیار ساتھ دینے والا ساتھی نہیں۔ رہاؤ۔

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
sukh mai aan bahut mil baithat rahat chahoo dis ghayrai.
When one is having good times, then people come to be with him and remain around him. ਜਦੋਂ ਮਨੁੱਖ ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ।
سُکھ مےَ آنِ بہُتُ مِلِ بیَٹھت رہت چہوُ دِسِ گھیرےَ ॥
چہو دس۔ چاروں طرفوں سے ۔ ۔
جب آرام و آسائش ہے تب بہت سے دوست مل کر بیٹھتے ہیں۔ ملاپ اور دوستی کا دئراہ وسیع سے وسیع تر ہو جاتا اور چاروں طرف دوستوں میں گھیرا ہوتا ہے

ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
bipat paree sabh hee sang chhaadit ko-oo na aavat nayrai. ||1||
But when hard times come, they all leave, and no one comes near him. ||1|| ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਤੇ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੧॥
بِپتِ پریِ سبھ ہیِ سنّگُ چھاڈِت کوئوُ ن آۄت نیرےَ ॥੧॥
بیت ۔ بوقت۔ مصیبت۔ نیرے ۔ نزدیک (1)
مگر جب کوئی مصیبت آتی ہے تو کوئی نزدیک نہیں پھٹکتا (1)

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
ghar kee naar bahut hit jaa si-o sadaa rahat sang laagee.
The housewife, whom one loves so much, and who always remains close to her husband, ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,
گھر کیِ نارِ بہُتُ ہِتُ جا سِءُ سدا رہت سنّگ لاگیِ ॥
نار۔ بیوی ۔ مت ۔ پیار۔ سنگ ۔ ساتھ۔
گھر والی ۔ بیوی زوجہ جس سے بھاری محبت ہوتی ہے اور ہمیشہ ساتھ رہتی ہے

ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
jab hee hans tajee ih kaaN-i-aa parayt parayt kar bhaagee. ||2||
runs away crying, as soon as the soul leaves his body. ||2|| ਜਿਸ ਹੀ ਵੇਲੇ ਪਤੀ ਦਾ ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਇਸਤ੍ਰੀ ਉਸ ਤੋਂ ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ॥੨॥
جب ہیِ ہنّس تجیِ اِہ کاںئِیا پ٘ریت پ٘ریت کرِ بھاگیِ ॥੨॥
ہنس۔ روح۔ تجی ۔ الیہہ کائیا۔ اس جسم کو چھوڑ ۔ پریت۔ بدروح (2) بیوہار۔ رواج سلسلہ
جب روح پرواز کر جاتی ہے سانس ختم ہو جاتے ہیں تو بدروح پکار کر دور بھاگتی ہے (2)

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ih biDh ko bi-uhaar bani-o hai jaa si-o nayhu lagaa-i-o.
Those whom we love so much, this is the way they behave. ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ,
اِہ بِدھِ کو بِئُہارُ بنِئو ہےَ جا سِءُ نیہُ لگائِئو ॥
دنیا میں اس طرح کا سلسلہ جاری ہے اے انسان جس سے تو نے اپنی محبت بنا رکھی ہے

ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
ant baar naanak bin har jee ko-oo kaam na aa-i-o. ||3||12||139||
O’ Nanak, except God, nobody proves helpful in the end. ||3||12||139|| ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥
انّت بار نانک بِنُ ہرِ جیِ کوئوُ کامِ ن آئِئو
اے نانک۔ اور محب تمیں محؤ ومجذوب ہے ۔ بوقت آخرت اے انسان بغیر خدا کے کوئی تیرا ساتھی و مددگار نہ ہوگا۔

ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ
sorath mehlaa 1 ghar 1 asatpadee-aa cha-utukee
Raag Sorath, First Guru, First beat, ashtpadee-aa, Four liners:
سورٹھِ مہلا ੧ گھرُ ੧ اسٹپدیِیا چئُتُکیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of theTrue Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ ॥
ایک ابدی خدا جو گرو کے فضل سے معلوم ہوا

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
dubiDhaa na parha-o har bin hor na pooja-o marhai masaan na jaa-ee.
I do not indulge in duality, I don’t worship anybody else except God, so I don’t go to worship at any cremation grounds or graves. ਮੈਂ ਦ੍ਵੈਤ ਭਾਵ ਵਿੱਚ ਨਹੀਂ ਪੈਂਦਾ;ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ।
دُبِدھا ن پڑءُ ہرِ بِنُ ہورُ ن پوُجءُ مڑےَ مسانھِ ن جائیِ ॥
دبدھا۔ دوہری سوچ۔ پوجو۔ پرستش کرؤ۔ مڑھی ۔ مسان۔ مرگھٹ اور قبروں۔
میں دقلیت میں ملوث نہیں ہوں ، میں خدا کے سوا کسی اور کی عبادت نہیں کرتا ہوں ، لہذا میں کسی قبرستان یا قبرستان پر عبادت کرنے نہیں جاتا ہوں۔
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥
tarisnaa raach na par ghar jaavaa tarisnaa naam bujhaa-ee.
Lured by worldly desires, I don’t look with greed on anybody else’s possessions, because meditation on Naam has quenched my worldly desires. ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।
ت٘رِسنا راچِ ن پر گھرِ جاۄا ت٘رِسنا نامِ بُجھائیِ ॥
ترشنا۔ خواہشات ۔ ترشنا نام بھجای خواہشا۔ الہٰی نام سچ و حقیقت سے مٹ جاتی ہے ۔
دنیاوی خواہشات سے لبریز ، میں کسی اور کے لالچ میں نہیں دیکھتا ، کیوں کہ نام پر دھیان دینے سے میری دنیاوی خواہشات ختم ہو جاتی ہیں۔
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥
ghar bheetar ghar guroo dikhaa-i-aa sahj ratay man bhaa-ee.
The Guru has revealed to me God’s presence within my heart; my mind imbued with peace and poise is pleased. ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।
گھر بھیِترِ گھرُ گُروُ دِکھائِیا سہجِ رتے من بھائیِ ॥
گھر بھیتر گھر۔ انسانی دل الہٰی سکونت ۔ سہج رتے ۔ روحانی سکون میں محو۔
گرو نے میرے دل میں خدا کی موجودگی کا انکشاف کیا ہے۔ میرا ذہن امن و سکون سے منسلک ہے۔
ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥
too aapay daanaa aapay beenaa too dayveh mat saa-ee. ||1||
O’ God, You Yourself are the most sagacious and far seeing; You yourself bless me with the sublime intellect. ||1|| ਹੇ ਸਾਈਂ! ਤੂੰ ਆਪ ਸਭ ਕੁਝ ਜਾਣਦਾ ਅਤੇ ਦੇਖਦਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ ॥੧॥
توُ آپے دانا آپے بیِنا توُ دیۄہِ متِ سائیِ ॥੧॥
وانا۔ دانشمند۔ عاقل۔ بینا۔ دور اندیش ۔ مت۔ عق۔ ہوش۔ دانائی (1)
اے خدا ، آپ خود ہی سب سے زیادہ طیش اور دیکھنے والے ہیں۔ آپ خود ہی عظمت عقل سے نوازیں۔ || 1 ||
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥
man bairaag rata-o bairaagee sabad man bayDhi-aa mayree maa-ee.
O’ my mother, the Guru’s word has pierced my mind; filled with the pain of separation from God, my mind has become detached from the world. ਹੇ ਮੇਰੀ ਮਾਂ! ਗੁਰੂ ਦੇ ਸ਼ਬਦ ਨੇ ਮੇਰਾ ਮਨ ਵਿੰਨ੍ਹ ਸੁੱਟਿਆ ਹੈ; ਮੇਰਾ ਮਨ ਪ੍ਰਭੂ ਦੇ ਵੈਰਾਗ ਵਿੱਚ ਰਚ ਕੇ ਵੈਰਾਗੀ ਹੋ ਗਿਆ ਹੈ
منُ بیَراگِ رتءُ بیَراگیِ سبدِ منُ بیدھِیا میریِ مائیِ ॥
بیراگ ۔ جدائی کا درد یا احساسا۔ رنو۔ محو۔ بیراگی جدائی کا دود چائیا ہو۔ سبد من بیدھیا۔ کلام سے میرا دل زخمی ہوگیا ۔ نرنتر۔ لگاتار۔
اے میری ماں ، گورو کے کلام نے میرے دماغ کو چھید لیا ہے۔ خدا سے جدا ہونے کے درد سے بھرا ہوا ، میرا دماغ دنیا سے الگ ہوگیا۔

ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥
antar jot nirantar banee saachay saahib si-o liv laa-ee. rahaa-o.
My mind is enlightened with the divine light; non stop hymns of God’s praises are playing in my mind and it is attuned to the eternal God. ||Pause|| ਮੇਰੇ ਅੰਦਰ ਹਰੀ ਦੀ ਜੋਤ ਜਗ ਪਈ ਹੈ, ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਮੇਰੀ ਸੁਰਤਿ ਸੱਚੇ ਮਾਲਕ ਵਿਚ ਜੁੜ ਗਈ ਹੈ ਰਹਾਉ॥
انّترِ جوتِ نِرنّترِ بانھیِ ساچے ساہِب سِءُ لِۄ لائیِ ॥ رہاءُ ॥
انتر جوت۔ دل میں نور۔ بانی۔ کلام ۔ سبد۔ لو ۔ پیار۔ رہاؤ۔
میرا دماغ آسمانی روشنی سے روشن ہے۔ میرے ذہن میں خدا کی حمد کے غیر تسبیح تسبیح چل رہے ہیں اور یہ ابدی خدا کے ساتھ مطابقت رکھتا ہے۔ || رکو ||
ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥
asaNkh bairaagee kaheh bairaag so bairaagee je khasmai bhaavai.
Countless renunciates talk about renunciation but real renunciate is the one that is pleasing to the Master-God. ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗੀ ਉਹ ਹੈ ਜੋ ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ,
اسنّکھ بیَراگیِ کہہِ بیَراگ سو بیَراگیِ جِ کھسمےَ بھاۄےَ ॥
خصمے بھاوے ۔ مالک کو پیار ۔
ان گنت تخصیصوں کے بارے میں باتیں کرتے ہیں لیکن حقیقی تریاق وہی ہے جو آقا خدا کو راضی ہے۔
ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥
hirdai sabad sadaa bhai rachi-aa gur kee kaar kamaavai.
He enshrines the Guru’s word in his heart; always immersed in the revered fear of God, he meditates on Him through the Guru’s teachings. ਉਹ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ; ਸਦਾ ਪ੍ਰਭੂ ਦੇ ਡਰ-ਅਦਬ ਵਿਚ ਮਸਤ ਰਹਿ ਕੇ ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ।
ہِردےَ سبدِ سدا بھےَ رچِیا گُر کیِ کار کماۄےَ ॥
بھے چیا۔ خوف زدہ۔ گر کی کار کماوے ۔ فرمانبردار مرشد۔
وہ گرو کے کلام کو اپنے دل میں لگاتا ہے۔ ہمیشہ خدا کے احترام خوف میں ڈوبا رہتا ہے ، وہ گرو کی تعلیمات کے ذریعہ اس پر غور کرتا ہے۔
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥
ayko chaytai manoo-aa na dolai Dhaavat varaj rahaavai.
He remembers only the one God, his mind does not waver towards worldly riches and he restrains his mind running after Maya. ਉਹ ਸਿਰਫ਼ ਪ੍ਰਭੂ ਨੂੰ ਚੇਤਦਾ ਹੈ, ਉਸ ਦਾ ਮਨ ਮਾਇਆ ਵਾਲੇ ਪਾਸੇ ਨਹੀਂ ਡੋਲਦਾ, ਉਹ ਮਾਇਆ ਵਲ ਦੌੜਦੇ ਮਨ ਨੂੰ ਰੋਕ ਕੇ ਰੱਖਦਾ ਹੈ।
ایکو چیتےَ منوُیا ن ڈولےَ دھاۄتُ ۄرجِ رہاۄےَ ॥
دھاوت۔ درج رہاوے ۔ بھٹکتے من کو روکے ۔ سہجے
وہ صرف ایک ہی خدا کو یاد کرتا ہے ، اس کا دماغ دنیاوی دولت کی طرف متوجہ نہیں ہوتا ہے اور وہ اپنے دماغ کو مایا کے پیچھے بھاگتے ہوئے روکتا ہے۔
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥
sehjay maataa sadaa rang raataa saachay kay gun gaavai. ||2||
Being elated with celestial bliss and ever imbued with God’s Love, he sings the praises of the eternal God. ||2|| ਅਡੋਲ ਅਵਸਥਾ ਵਿਚ ਮਸਤ ਉਹ ਸਦਾ ਪ੍ਰਭੂ ਦੇ ਨਾਮ- ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥
سہجے ماتا سدا رنّگِ راتا ساچے کے گُنھ گاۄےَ ॥੨॥
۔ سکون میں۔ سدا۔ ہمیشہ ۔ رنگ راتا۔ پیار میں محو (2)
آسمانی نعمتوں سے راضی اور ہمیشہ خدا کی محبت میں رنگین ہونے کے بعد ، وہ ابدی خدا کی حمد گاتا ہے۔ || 2 ||

ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥
manoo-aa pa-un bind sukhvaasee naam vasai sukh bhaa-ee.
O’ brother, the person whose wandering mind rests even for a moment in the bliss giving Naam, that person enjoys the divine bliss. ਹੇ ਭਾਈ! ਜਿਸ ਮਨੁੱਖ ਦਾ ਚੰਚਲ ਮਨ ਰਤਾ ਭਰ ਭੀ ਆਤਮਕ ਸੁਖ ਦੇਣ ਵਾਲੇ ਨਾਮ ਵਿਚ ਟਿਕ ਜਾਵੇ ਤਾਂ ਉਹ ਮਨੁੱਖ ਆਨੰਦ ਮਾਣਦਾ ਹੈ।
منوُیا پئُنھُ بِنّدُ سُکھۄاسیِ نامِ ۄسےَ سُکھ بھائیِ ॥
منو آپون ۔ ہوا کی مانند من۔ اسنکھ ۔ 1—ارب ایک اسنکھ مراد بیشمار۔
اے بھائی ، وہ شخص جس کا بھٹکتا ہوا ذہن نعمت میں ایک لمحہ کے لئے بھی آرام کرتا ہے ، وہ شخص الہی نعمتوں سے لطف اٹھاتا ہے۔
ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥
jihbaa naytar sotar sach raatay jal boojhee tujheh bujhaa-ee.
O’ God, one whose fire of worldly desires is extinguished by Your grace, his tongue, eyes, and ears remain imbued with the Name of eternal God. ਹੇ ਪ੍ਰਭੂ! ਜਿਸ ਦੀ ਤ੍ਰਿਸ਼ਨਾ-ਅੱਗ ਤੇਰੇ ਬੁਝਾਇਆ ਬੁਝ ਗਈ ਹੈ, ਉਸ ਦੀ ਜੀਭ, ਅੱਖਾਂ ਅਤੇ ਕੰਨ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ।
جِہبا نیت٘ر سوت٘ر سچِ راتے جلِ بوُجھیِ تُجھہِ بُجھائیِ ॥
اے خدا ، جس کی دنیاوی خواہشات کی آگ تیرے فضل سے بجھ گئی ، اس کی زبان ، آنکھیں اور کان ابدی خدا کے نام سے رنگین ہیں۔

ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥
aas niraas rahai bairaagee nij ghar taarhee laa-ee.
Such a renunciate remains free of worldly desires and in profound trance, he remains attuned to the divine within his own mind. ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਰਹਿੰਦਾ ਹੈ, ਤੇ ਆਪਣੇ ਧਾਮ ਵਿਚ ਸੁਰਤਿ ਜੋੜੀ ਰੱਖਦਾ ਹੈ l
آس نِراس رہےَ بیَراگیِ نِج گھرِ تاڑیِ لائیِ ॥
بیر۔ ترشنا۔ خواہش (3)
اس طرح کا طنز دنیاوی خواہشات سے پاک رہتا ہے اور گہری ترس میں وہ اپنے ہی ذہن میں الہی سے مطابقت رکھتا ہے۔
ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥
bhikhi-aa naam rajay santokhee amrit sahj pee-aa-ee. ||3||
He remains content and satiated with the wealth of Naam because the Guru has helped him to intuitively partake the ambrosial nectar of Naam. ||3|| ਉਹ ਨਾਮ-ਭਿੱਛਿਆ ਨਾਲ ਰਜਿਆ ਰਹਿੰਦਾ ਹੈ , ਸੰਤੋਖੀ ਰਹਿੰਦਾ ਹੈ ,ਕਿਉਂਕਿ ਉਸ ਨੂੰ ਗੁਰੂ ਨੇ ਸੁਖੈਨ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ ॥੩॥
بھِکھِیا نامِ رجے سنّتوکھیِ انّم٘رِتُ سہجِ پیِیائیِ ॥੩॥
وہ مطمئن رہتا ہے اور نام کی دولت سے طنز کرتا ہے کیوں کہ گرو نے اس کو نام کے سحر انگیز امرت میں بدیہی طور پر حصہ لینے میں مدد کی ہے۔ || 3 ||

ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥
dubiDhaa vich bairaag na hovee jab lag doojee raa-ee.
There is no renunciation in duality, as long as there is even a particle of duality. ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ।
دُبِدھا ۄِچِ بیَراگُ ن ہوۄیِ جب لگُ دوُجیِ رائیِ ॥
دبدھا ۔ دوچیت ۔ دوہری سوچ ۔
یہاں تک کہ اگر دقلیت کا ایک ذرہ بھی نہیں ہے ، دقیانوسی تصورات میں کوئی اتحاد نہیں ہے۔
ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ sabh jag tayraa too ayko daataa avar na doojaa bhaa-ee. O’ God, this entire world is Yours and You are the only one giver; O’ brother there is none other at all. ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਆਪਣਾ ਹੈ। ਦਾਤ ਦੇਣ ਵਾਲਾ ਤੂੰ ਇਕ ਹੀ ਹੈਂ ; ਹੇ ਭਾਈ, ਕੋਈ ਹੋਰ ਦੂਸਰਾ ਹੈ ਹੀ ਨਹੀਂ l
سبھُ جگُ تیرا توُ ایکو داتا اۄرُ ن دوُجا بھائیِ ॥
اے اللہ ، یہ ساری دنیا تیری ہی ہے اور صرف ایک دینے والا ہے۔ او ’بھائی کوئی دوسرا نہیں ہے۔

ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ manmukh jant dukh sadaa nivaasee gurmukh day vadi-aa-ee. The self-willed people always dwell in misery, while God blesses the Guru’s followers with honor. ਮਨਮੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ ਆਦਰ ਮਾਣ ਬਖ਼ਸ਼ਦਾ ਹੈ।
منمُکھِ جنّت دُکھِ سدا نِۄاسیِ گُرمُکھِ دے ۄڈِیائیِ ॥
منمکھ جنت۔ خودی پسند انسان ۔ گورمکھ ۔ مرشد کے وسیلے سے ۔
خودی پسند لوگ ہمیشہ تکلیف میں رہتے ہیں ، جبکہ خدا گرو کے پیروکاروں کو عزت سے نوازتا ہے۔
ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥
apar apaar agamm agochar kahnai keem na paa-ee. ||4||
That infinite, inaccessible and unfathomable God’s worth cannot be estimated at all, at least not by simple words. ||4|| ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ ਜੀਵਾਂ ਦੇ ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ ॥੪॥
اپر اپار اگنّم اگوچر کہنھےَ کیِم ن پائیِ ॥੪॥
اپر اپار ۔ لا محدود ۔ اگم۔ انسانی عقل و سوچ سے اوپر ۔ اگوچر۔ بیان سے بعید (4)
اس لامحدود ، ناقابل رسائی اور ناقابل معافی خدا کی قیمت کا اندازہ تو نہیں لگایا جاسکتا ، کم از کم آسان الفاظ سے نہیں۔ || 4 ||
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
sunn samaaDh mahaa parmaarath teen bhavan pat naamaN.
God remains in such a deep trance in which thoughts have no effect; His Name is the supreme wealth for people and He is the Master of all the three worlds. ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ।
سُنّن سمادھِ مہا پرمارتھُ تیِنِ بھۄنھ پتِ نامنّ ॥
سن سمادھ۔ روحانی سکون۔ ایسی حالت جہاں ذہن میں خیالات کی آمدروفت نہیں رہتی۔ پرمارتھ ۔ بھاری قیمتی اشیا۔ تین بھون۔ تینوں عالم ۔ پت۔ عزت۔ مالک۔ نام۔ مشہوری۔ نام
خدا اس قدر گہری راحت میں رہتا ہے جس میں خیالات کا کوئی اثر نہیں ہوتا ہے۔ اس کا نام لوگوں کے لئے اعلی دولت ہے اور وہ تینوں جہانوں کا مالک ہے۔
ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥
mastak laykh jee-aa jag jonee sir sir laykh sahaamaN.
All creatures are born into this world according to their preordained destiny and they have to live according to their destinies. ਮੱਥੇ ਉਤੇ ਲਿਖੀ ਲਿਖਤ ਮੂਜਬ ਜੀਵ ਜਗਤ ਵਿੱਚ ਜਨਮ ਲੈਂਦੇ ਹਨ ਅਤੇ ਆਪਣੇ ਆਪਣੇ ਸਿਰ ਦੇ ਲੇਖੇ ਅਨੁਸਾਰ ਦੁਖ ਸੁਖ ਸਹਾਰਦੇ ਹਨ।
مستکِ لیکھُ جیِیا جگِ جونیِ سِرِ سِرِ لیکھُ سہامنّ ॥
۔ مستک۔ پیشانی۔ لیکھ ۔ حساب۔
تمام مخلوقات اپنی طے شدہ تقدیر کے مطابق اس دنیا میں پیدا ہوتی ہیں اور انہیں اپنی تقدیر کے مطابق ہی زندگی گزارنی پڑتی ہے۔
ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ karam sukaram karaa-ay aapay aapay bhagat darirh-aam. God Himself makes them do good or bad deeds; He Himself makes them steadfast in His devotional worship. ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ।
کرم سُکرم کراۓ آپے آپے بھگتِ د٘رِڑامنّ ॥
کرم ۔ اعمال۔ سکرم۔ نیک کام۔
خدا خود ان کو اچھے یا برے کام کرنے دیتا ہے۔ وہ خود ان کو اپنی عقیدت مند عبادت میں ثابت قدم رکھتا ہے۔
ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥
man mukh jooth lahai bhai maanaN aapay gi-aan agaamaN. ||5||
The inaccessible God Himself blesses the beings with spiritual wisdom, the filth of vices from their mind and mouth is washed off by living in His revered fear. ||5||
ਅਪਹੁੰਚ ਪ੍ਰਭੂ ਆਪ ਹੀ ਜੀਵਾਂ ਨੂੰ ਬ੍ਰਹਿਮ ਵੀਚਾਰ ਬਖਸ਼ਦਾ ਹੈ। ਪਰਮਾਤਮਾ ਦੇ ਡਰ-ਅਦਬ ਵਿਚ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ॥੫॥
منِ مُکھِ جوُٹھِ لہےَ بھےَ ماننّ آپے گِیانُ اگامنّ ॥੫॥
منمکھ جوٹھ لہے ۔ خودی پسند ناپاک۔ بھے مان۔ خوف زددہ رہتا ہے ۔ اکام۔ بلند خدا (5)
خدا خود انسانوں کو روحانی دانشمندی سے نوازتا ہے ، ان کے ذہن اور منہ سے برائیوں کی غلاظت اس کے تعظیم خوف میں رہ کر دھل جاتی ہے۔ || 5 ||

error: Content is protected !!