Urdu-Raw-Page-1416

ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥
naanak naam ratay say Dhanvant hain nirDhan hor sansaar. ||26||
O Nanak, they alone are wealthy, who are imbued with the Naam; the rest of the world is poor. ||26||
O’ Nanak, (truly) rich are they who are imbued with the love of (God’s) Name. The rest of the world is (spiritually) poor. ||26||
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ ॥੨੬॥
نانکنامرتےسےدھنۄنّتہیَنِنِردھنُہورُسنّسارُ
۔ دھنونت۔ دؤلتمند ۔ نردھن نادار ۔کنگال۔
اے نانک۔ جو الہٰی نام سچ حق وحقیقت اپناتے ہیں۔ وہ روحانی اخلاقی طور پر دؤلتمند ہین۔ جبکہ سارا عالم نادار و گنگال ہے ۔

ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥
jan kee tayk har naam har bin naavai thavar na thaa-o.
The Lord’s Name is the Support of the Lord’s humble servants. Without the Lord’s Name, the there is no other place, no place of rest.
(O’ my friends), God’s Name is the only support of the devotees. Except for God’s Name, they have no other refuge.
ਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ।
جنکیِٹیکہرِنامُہرِبِنُناۄےَٹھۄرنٹھاءُ॥
ٹیک۔ آسرا۔ ٹھور ۔ ٹھکانہ ۔ ٹھاؤ۔ جگہ ۔
خادمان خدا کو الہٰی نام ست سچ حق و حقیقت ہے سہارا خدا کے بگیر ہیں کوئی ان کا ٹھکانہ

ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥
gurmatee naa-o man vasai sehjay sahj samaa-o.
Following the Guru’s Teachings, the Name abides in the mind, and one is intuitively, automatically absorbed in the Lord.
By the Guru’s grace, (God’s) Name abides in their heart and they imperceptibly merge into a state of equipoise.
ਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ।
گُرمتیِناءُمنِۄسےَسہجےسہجِسماءُ॥
گرمتی ۔ سبق مرشد سے ۔ سہجے ۔ قدرتی طور پر۔ سہج سماؤ۔ روحانی وذہنی سکون پاؤ۔
سبق مرشد سے یہ نام دل میں بستا ہے ۔ پر سکون ہونے سے سکون ملتا ہے ۔

ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥
vadbhaagee naam Dhi-aa-i-aa ahinis laagaa bhaa-o.
Those with great good fortune meditate on the Naam; night and day, they embrace love for the Name.
By good fortune they have meditated on His Name, and day and night they remain imbued with love (for God).
ਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ।
ۄڈبھاگیِنامُدھِیائِیااہِنِسِلاگابھاءُ॥
وڈبھاگی ۔ نام دھیائیا۔ بلند قسمت توجہ ہوتی ہےنا م میں۔ اہنس۔ روز و شب۔ لاگا بھاؤ ۔ پیار ہوگیا۔
بلند قسمت سے دی تو جو نام میں روز و شب اس سے پیار ہوگیا ۔

ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥
jan naanak mangai Dhoorh tin ha-o sad kurbaanai jaa-o. ||27||
Servant Nanak begs for the dust of their feet; I am forever a sacrifice to them. ||27||
Devotee Nanak begs for the dust of their feet, (and says), “I am always a sacrifice to them. ||27||
ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ ਕਿ ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨੭॥
جننانکُمنّگےَدھوُڑِتِنہءُسدکُربانھےَجاءُ
منگے دہوڑتن ۔ قدموںکی دہول مانگتا ہوں۔ سد فربانے جاؤ۔ سو بار قربان ہوں ۔
خدمتگار نانک انکے قدموں کی دہول مانگتا ہو ے ۔ میں قربان ہوں ان پر۔

ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥
lakh cha-oraaseeh maydnee tisnaa jaltee karay pukaar.
The 8.4 million species of beings burn in desire and cry in pain.
(O’ my friends), the world (which is believed to) have 8.4 millions species is burning in (the fire of worldly) desire, and is crying (for help).
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ।
لکھچئُراسیِہمیدنیِتِسناجلتیِکرےپُکار॥
میدنی ۔ زمین۔ ترسنا۔ خواہشات ۔ پکار ۔ آہ و زاری:
چوراسی لاکھ قسم کے جانداروں کی یہ سر زمین خواہشات میں جلتی ہوئی اہ وزاری ہے کر ہی ۔

ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥
ih moh maa-i-aa sabh pasri-aa naal chalai na antee vaar.
All this show of emotional attachment to Maya shall not go with you at that very last instant.
This attachment to Maya (or worldly riches and power) is pervasive, but in the end (at the time of departure from the world), it doesn’t accompany anyone.
ਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ।
اِہُموہُمائِیاسبھُپسرِیانالِچلےَنانّتیِۄار॥
موہ مائیا۔ دنیاوی دولت کی محبت۔ پسر یا پھیلا ہوا ہے ۔ چلے نہ انتی وار۔ بوقت آخرتساتھ نہیں جاتی ۔
یہ دنیاوی دؤلت کی محبت اپنا تاثرات سبھ پر ڈال رہی ہے جو بوقت اخرت ساتھ نہیں جاتی ۔

ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥
bin har saaNt na aavee kis aagai karee pukaar.
Without the Lord, peace and tranquility do not come; unto whom should we go and complain?
Without God’s (Name) peace cannot be obtained, so before whom may I cry (for help)?
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ। (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ)।
بِنُہرِساںتِنآۄئیِکِسُآگےَکریِپُکار॥
سانت ۔ سکون ۔
بغیر خدا کے سکون حاصل نہیں ہوتا کس سے شکایت یا آہ وزاری کیجائے ۔

ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥
vadbhaagee satgur paa-i-aa boojhi-aa barahm bichaar.
By great good fortune, one meets the True Guru, and comes to understand the contemplation of God.
By good fortune, they who have obtained (the guidance of) the true Guru have realized divine wisdom.
ਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ।
ۄڈبھاگیِستِگُرُپائِیابوُجھِیاب٘رہمُبِچارُ
وڈبھاگی ۔ بلند قسمت سے ۔ ستگر پائیا ۔ سچا مرشد کا وصل نصیب ہوا۔ بوجھیا برہم وچار۔ سمجھ آئی خدا کے خیالات کی ۔
بلند قسمت سے وصل مرشد نسبی ہوتا ہے اور الہیی خیالات سمجھ آتے ہیں۔

ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥
tisnaa agan sabh bujh ga-ee jan naanak har ur Dhaar. ||28||
The fire of desire is totally extinguished, O servant Nanak, enshrining the Lord within the heart. ||28||
Devotee Nanak says that by enshrining God’s (Name) in their heart, all the fire of their desire has been quenched. ||28||
ਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ ॥੨੮॥
تِسنااگنِسبھبُجھِگئیِجننانکہرِاُرِدھار
یسنااگن سبھ بجھ گئی۔ خواہشات کی آگ بجھی ۔ ہر اردھار۔ خدا کو دل میں بسا کر۔
خواہشات کی جل رہی آگ بجھی اے نانک۔ خدا دل میں بسا کر ۔

ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
asee khatay bahut kamaavday ant na paaraavaar.
I make so many mistakes, there is no end or limit to them.
O’ God, we commit so many blunders that there is no end or limit (to our mistakes):
ਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।
اسیِکھتےبہُتُکماۄدےانّتُنپاراۄارُ॥
کھتے ۔ خطاوار۔ گمراہ۔کماودے ۔ گمراہیاں کرتے ہیں۔ پاراوار۔ بے انتہا۔
اے خداوند کریم ہم بیشمار خطائیں کرتے ہیں جنکا شمار اور اندازہ ہو نہیں سکتا۔

ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
har kirpaa kar kai bakhas laihu ha-o paapee vad gunahgaar.
O Lord, please be merciful and forgive me; I am a sinner, a great offender.
showing mercy please forgive me, for I am a very great sinner.
ਹੇ ਹਰੀ! ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ।
ہرِکِرپاکرِکےَبکھسِلیَہُہءُپاپیِۄڈگُنہگارُ॥
بخش لیہو ۔ معاف کر دو۔ پاپی ۔ گناہ سگار۔ گناہ کر نے والے ۔ بخشش لہو۔ معاف کر دو
اے خدا اپنی کرم وعنایت سے معاف کر دو ہم بھاری گناہگار ہیں۔ اے خدا اپنی کرم و عنایت سےمعاف کر دو ہم بھاری گناہگار ہیں

ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥
har jee-o laykhai vaar na aavee tooN bakhas milaavanhaar.
O Dear Lord, if You made an account of my mistakes, my turn to be forgiven would not even come. Please forgive me, and unite me with Yourself.
O’ reverend God, by taking account of our deeds, our turn (for forgiveness) would never come. By forgiving us, You Yourself can unite us with You.
ਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ।
ہرِجیِءُلیکھےَۄارنآۄئیِتوُنّبکھسِمِلاۄنھہار॥
۔ لیکھے ۔ حساب کرنے سے ۔ وار نہ آوئی باری نہ آئییگی ۔ ہوئی ۔
۔ اے خدا وند کریم اعمالات کے حساب کرنے سے باری نصیب نہ ہوگی ۔ اے خدا تو معاف کرکے ملانے کی توفیق ہے تجھ کو۔

ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
gur tuthai har parabh mayli-aa sabh kilvikh kat vikaar.
The Guru, in His Pleasure, has united me with the Lord God; He has cut away all my sinful mistakes.
(Whom) the Guru graciously washes of all his or her sins and wrongdoings is united (by the Guru) with God.
(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ।
گُرتُٹھےَہرِپ٘ربھُمیلِیاسبھکِلۄِکھکٹِۄِکار॥
گر تٹھے ۔مرشد مرہبان ہوئے ۔ہر پربھ میلیا۔ الہٰیملاپ کرائیا۔ سبھ کل وکھ گٹ۔ وکار۔ ملاونہار۔ملانے کی توفیق تجھمیں ہے ۔ گناہ دوش اور بدیاں دور کرکے جناں ہر ہر نام دھیائیا۔ جنہوں نے الہٰی نام ست سچ حقو حقیقت میں توجہ دی ۔
مرشد مہربان ہوا۔ اہیی ملاپ کرائیا ۔ سارے گناہ اور برائیاں دور کرکے ۔

ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥
jinaa har har naam Dhi-aa-i-aa jan naanak tinH jaikaar. ||29||
Servant Nanak celebrates the victory of those who meditate on the Name of the Lord, Har, Har. ||29||
O’ Nanak, they who have meditated on God’s Name, their victory resounds (both in this world and the next). ||29||
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ ॥੨੯॥
جِناہرِہرِنامُدھِیائِیاجننانکتِن٘ہ٘ہجیَکارُ
جیکار۔ فتح ۔ شہرت و عزت نصیب
جنہوں نے الہٰی نام ست سچ حق و حقیقت کی طرف دھیان دیا توجہ کیاے نانک۔ ان کو فتحونصحیت و عزت وحشمت نصیب ہوئی ۔

ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥
vichhurh vichhurh jo milay satgur kay bhai bhaa-ay.
Those who have been separated and alienated from the Lord are united with Him again, through the Fear and the Love of the True Guru.
After being separated (from God birth after birth) those who have met (Him again) by embracing the fear and love of the true Guru,
(ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ,
ۄِچھُڑِۄِچھُڑِجومِلےستِگُرکےبھےَبھاءِ॥
وچھڑ و چھڑ۔ جدا ہو ہو جو ملے ۔ ستگر کے بھلے بھائے ۔ سچے مرشد کے خوش و پیار سے ۔
جو شخس بار بار جدا ہوکر سچے مرشد کے خوفو ادب سے وصل حاصل کیا۔

ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥
janam maran nihchal bha-ay gurmukh naam Dhi-aa-ay.
They escape the cycle of birth and death, and, as Gurmukh, they meditate on the Naam, the Name of the Lord.
by meditating on (God’s) Name through the Guru, they have become free from (cycles of) birth and death.
ਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ।
جنممرنھنِہچلُبھۓگُرمُکھِنامُدھِیاءِ॥
جنم مرن۔ موت و پیدائش ۔ نہچل۔ بلا لرزش ڈگمگانے ۔ مراد پر سکون ۔ گورمکھنام دھیائے ۔ مرشد کے وسیلے سے نام میں توجہ دینے کی وجہ سے
ان کی زندگی کی موت و پیدائش مرشد کے وسیلے سے الہٰینام ست سچ و حقیقت میں دھیان دینے سے بلا لرزش و ڈگمگاہٹ ہوئی

ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨ੍ਹ੍ਹਿ ॥
gur saaDhoo sangat milai heeray ratan labhaNniH.
Joining the Saadh Sangat, the Guru’s Congregation, the diamonds and jewels are obtained.
They, who are blessed with the company of the saint Guru, obtain the rubies and diamonds (of God’s Name).
ਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ।
گُرسادھوُسنّگتِمِلےَہیِرےرتنلبھنّن٘ہ٘ہِ॥
۔ گر۔ سادہو سنگت۔ مرشد۔ خدا رسیدہ ۔ جنہوں نے روحانی زندگی گذارنے کا طریقہ سمجھ کر اختیار کر لیا۔ سنگت ساتھیوں، ہیرے رتبن لبھن۔ قیمتیاوصاف جو ہیرے جواہرات سے بھی قیمتی ہیں۔ ؤہنڈ یا تلاش کر لیتے ہیں۔
۔ مرشد اور خدارسیدہ سادہو ۔ والی اللہ ساتھی نصیب ہوئے وہ الہٰی بیشمار قیمتی ہیرے جواہرات جیسےاوصاف ڈہونڈ پاتے ہیں

ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨ੍ਹ੍ਹਿ ॥੩੦॥
naanak laal amolkaa gurmukh khoj lahaNniH. ||30||
O Nanak, the jewel is priceless; the Gurmukhs seek and find it. ||30||
O’ Nanak, by the Guru’s grace they discover the invaluable jewels (of God’s Name in the society of saints). ||30||
ਹੇ ਨਾਨਕ! ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ ॥੩੦॥
نانکلالُامولکاگُرمُکھِکھوجِلہنّن٘ہ٘ہ
گورمکھ ۔ مرشد کے ذریعے ۔ کھوج۔ تلاش سے۔ لہن ۔ پاتے ہیں۔
۔ اے نانک۔ مرشد کے وسیلے سے تلاش کر لیتے ہیں قیمتی اوصاف۔

ِਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥
manmukh naam na chayti-o Dhig jeevan Dhig vaas.
The self-willed manmukhs do not even think of the Naam. Cursed are their lives, and cursed are their homes.
(O’ my friends), the self-conceited (persons) haven’t cherished (God’s) Name. Accursed is their life, and accursed is their abode (in this world).
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ।
منمُکھنامُنچیتِئودھِگُجیِۄنھُدھِگُۄاسُ॥
چیتئو۔ دل میں بسائیا۔ دھگ۔ لعنت ۔ جیون ۔ نزدگی ۔ واس۔ بسنا۔
مریدان من الہٰی نام ست سچ و حقیقت دلمیں نہیں بساتے لعنت و پھٹکار ہے ان کی زندگی کو

ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥
jis daa ditaa khaanaa painnaa so man na vasi-o guntaas.
That Lord who gives them so much to eat and wear – they do not enshrine that Lord, the Treasure of Virtue, in their minds.
He whose gifts they eat and wear, that Treasure of virtues has not come to reside in their hearts.
ਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ।
جِسدادِتاکھانھاپیَننھاسومنِنۄسِئوگُنھتاسُ॥
گنتاس ۔ اوصاف کا خزانہ ۔
اور زندگی بسر کرنے کو جسکی بکشش و کرم و عنایت سے اسکا دبا ہوا کھاتےاور پہنچے ہیں اس اوصاف کے خزانے کو دل میں نہیں بسائیا اس دل کو کلام سے متاثر نہیں کیا۔

ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥
ih man sabad na baydi-o ki-o hovai ghar vaas.
This mind is not pierced by the Word of the Shabad; how can it come to dwell in its true home?
Their mind is not attuned to the (Guru’s) word, so how can they reside in the mansion (of God)?
ਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ। ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ?
اِہُمنُسبدِنبھیدِئوکِءُہوۄےَگھرۄاسُ॥
سبد۔ کلام ۔ بھید یؤ۔ بسائیا۔ کیو ہو وے گھر داس۔ تب حقیقت کیسے دل میں بسے ۔
اس لئے دل میں کیسے بسے ۔

ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥
manmukhee-aa duhaaganee aavan jaan mu-ee-aas.
The self-willed manmukhs are like discarded brides, ruined by coming and going in the cycle of reincarnation.
Therefore the self-conceited bride (souls) remain separated (from God), and continue dying (being ruined) in the painful cycle of coming and going (in and out of this world.
ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ।
منمُکھیِیادوہاگنھیِآۄنھجانھِمُئیِیاسُ॥
من مکھیا۔ مرید من۔ دوہاگنی ۔ دو خاوندؤں والی عورت۔ آون جان۔ تناسخ۔ موئیاس۔ روحانی واخلاقی مردہ ۔
مرید من اس دو خاوندوں والی طلاقی بد نصیب عور ت کی مانند ہے جو تاناسخ میں روحانی واخلاقی طور پر مردہ ہوتی ہیں۔

ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥
gurmukh naam suhaag hai mastak manee likhi-aas.
The Gurmukhs are embellished and exalted by the Naam, the Name of the Lord; the jewel of destiny is engraved upon their foreheads.
But) the Guru following (bride souls) enjoy union (with God their groom, as if) on their foreheads are the red marks (of united wedded brides).
ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ।
گُرمُکھِنامُسُہاگُہےَمستکِمنھیِلِکھِیاسُ॥
سوہاگ ۔ خوش قسمت۔ مستک منی۔ روشن پیشانی۔
مریدان مرشد کے لئے الہٰی نام ست سچ حق و حقیقت ہی شادی ہے شادمانی ہے اور پیشانی پر الہٰی مہر کند ہ ہے ۔

ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥
har har naam ur Dhaari-aa har hirdai kamal pargaas.
They enshrine the Name of the Lord, Har, Har, within their hearts; the Lord illumines their heart-lotus.
They have enshrined God’s Name in their hearts (and therefore they always remain delighted, as if) by God’s grace the lotus of their heart remains (blossoming in) delight.
ਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ।
ہرِہرِنامُاُرِدھارِیاہرِہِردےَکملپ٘رگاسُ॥
اردھاریا۔ دل میں بسائیا۔ ہر ہر وے کمل پرگاس۔ خدا جن کے دل و ذہن کو روحانیت سے روشن کرتا ہے ۔ جو اپنے سچے مرشد کی خدمت کرتے ہیں۔
جنہوں نے الہٰی نام دل میں بسائیا ہے ۔ کدا انکے دل کو جو اپک ہے روشن کرتا ہے ۔

ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥
satgur sayvan aapnaa ha-o sad balihaaree taas.
I am forever a sacrifice to those who serve their True Guru.
I am always a sacrifice (to such Guru following bride souls, who) serve their true Guru.
ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।
ستِگُرُسیۄنِآپنھاہءُسدبلِہاریِتاسُ॥
ہو سدبلہاری تاس۔ میں ان پر سو بار قربان ہوں۔
جو اپنے سچے مرشد کی خدمت کرتے ہیں۔ میں ان پر قربان ہوں

ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥
naanak tin mukh ujlay jin antar naam pargaas. ||31||
O Nanak, radiant and bright are the faces of those whose inner beings are illuminated with the Light of the Naam. ||31||
O’ Nanak, the faces of those shine (with honor), within whom has manifested (God’s) Name. ||31||
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ ॥੩੧॥
نانکتِنمُکھاُجلےجِنانّترِنامُپ٘رگاسُ
اُجلے ۔ سرخرو۔ روشن ۔ جن انتر نام پرگاس ۔ جن کے دل میں الہٰی نام ست سچ حق کی روشنی ہے ۔
۔ اے نانک۔ انکے چہرے پاک اور سر خروہیں جن کے دل نام سے روشن ہیں۔

ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥
sabad marai so-ee jan sijhai bin sabdai mukat na ho-ee.
Those who die in the Word of the Shabad are saved. Without the Shabad, no one is liberated.
(O’ my friends), following the Guru’s advice, one who effaces one’s self-conceit, (as if that one had died to evils), only that devotee succeeds (in obtaining salvation).
(ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ। (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।
سبدِمرےَسوئیِجنُسِجھےَبِنُسبدےَمُکتِنہوئیِ॥
سبد مرے ۔ کلام سے برائوں کو چھوڑ دیتا ہے ۔ سوئی ۔ وہی ۔ سبھے ۔ دنیاوی زندگی سے نجات پاتا ہے ۔ بن سبدے ۔ کلام کے بگیر ۔ مکت ۔ نجات۔ آزادی۔
جو شخس کلام و سبق سے بدیاں اور برائیاں چھوڑ دیتا ہے وہ نجات پاتا ہے

ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥
bhaykh karahi baho karam vigutay bhaa-ay doojai paraj vigo-ee.
They wear religious robes and perform all sorts of rituals, but they are ruined; in the love of duality, their world is ruined.
Without following the (Guru’s) word, salvation (from evil) is not obtained. They who adorn (false holy) garbs are ruined by performing ritualistic deeds. (In fact), the world has been wasted by the love of the ‘other’ (worldly things).
ਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ।
بھیکھکرہِبہُکرمۄِگُتےبھاءِدوُجےَپرجۄِگوئیِ॥
بھیکھ کریہہ۔ وکھاوا کرتا ہے ۔ دگوے ۔ ذلیل وخوآر ہوتا ہے ۔ دوجے بھائے پرج وگوئی ۔ دنیاوی دؤلت کے محبت کی وجہ سے خلقت ذلیل و خوار ہوتی ہے
مگر کلما و واعظ کے بغیر نجات حاصل نہیں ہوتی ۔ انسان دکھاوا گراتا ہے اور بہت سے اعمالوں میں ذلیل وخوآر تا ہے ۔ اور دوئی دویش خلقت ذلیل و خوار ہوتی ہے ۔

ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥
naanak bin satgur naa-o na paa-ee-ai jay sa-o lochai ko-ee. ||32||
O Nanak, without the True Guru, the Name is not obtained, even though one may long for it hundreds of times. ||32||
O’ Nanak, even if everyone craves it desperately, without (the guidance of the) true Guru we cannot obtain (God’s) Name (and without His Name, we cannot obtain salvation). ||32||
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ ॥੩੨॥
نانکبِنُستِگُرناءُنپائیِئےَجےسءُلوچےَکوئیِ
۔ لوچے جاہے ۔ خواہش کرے ۔
اے نانک۔ سچے مرشد کے بغیر خواہ کتنا چاہے خوآہش کیوں نہ کرے الہٰی نام ست سچ حق و حقیقت حاصل نہیں ہو سکتی

ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥
har kaa naa-o at vad oochaa oochee hoo oochaa ho-ee.
The Name of the Lord is utterly great, lofty and high, the highest of the high.
(O’ my friends), God’s Name is very lofty; it is highest of the high.
ਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ।
ہرِکاناءُاتِۄڈاوُچااوُچیِہوُاوُچاہوئیِ॥
اوچا اوچی ہو اوچا۔ بلند ترین ۔
خدا کا نام بلند ترین اونچوں سے اوچنا ہے جو بلند عطمت اور ناموری والا ہے

ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥
aparh ko-ay na sak-ee jay sa-o lochai ko-ee.
No one can climb up to it, even though one may long for it, hundreds of times.
Even if one desires it immensely, no one can understand the limit (of its value.
ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ।
اپڑِکوءِنسکئیِجےسءُلوچےَکوئیِ॥
اپڑ ۔ پہنچ۔ رسائی ۔۔ سکئی ۔ طاقت نہیں۔ لوچے ۔ خوآہش کرے
خوآہ کوئی کتنی خواہش کرے اس تک رسائی حاصل نہیں ہو سکتی ۔

ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥
mukh sanjam hachhaa na hova-ee kar bhaykh bhavai sabh ko-ee.
Speaking about self-discipline, no one become pure; everyone walks around wearing religious robes.
But) one doesn’t become immaculate by merely exercising self-control, uttering a few words from one’s mouth, or wandering about in holy garbs. Anyone who reflects on the Guru’s word, (God) comes to reside within that person.
ਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ।
مُکھِسنّجمُہچھانہوۄئیِکرِبھیکھبھۄےَسبھکوئیِ॥
۔ مکھ سنّجمُ۔ زبانی ضبط سے ۔ ہچھا۔ پاک۔ نیک۔ بھیکھ ۔ دکھاوا۔ بھولے ۔ بھٹکتا ہے ۔
اگر کوئی مذہبی پہراوا بنا کر پھرتا رہے اور زبان کہے اور سمجھے کہ اس طرح سے پاک طرز زندگی اپنا کر خدا تک رسائی حاصل ہوگئی ہے

ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥
gur kee pa-orhee jaa-ay charhai karam paraapat ho-ee.
Those blessed by the karma of good deeds go and climb the ladder of the Guru.
(The Guru’s word acts like a ladder for that person, and) with the help of this ladder one mounts (to the castle of God. But this ladder) is only obtained) by God’s grace.
(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ ‘ਗੁਰ ਕੀ ਪਉੜੀ’ ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ।
گُرکیِپئُڑیِجاءِچڑےَکرمِپراپتِہوئیِ॥
گرکی پوڑی ۔ سبق پندو نصائح و اعظ پر عمل ۔ کرم بخشش و عنایت ۔
جوسبق مرشد پر عمل کرتا ے اور ذہن نشین کرتا ہے اسکے دل میں خدا بستا ہے ۔مرش دکے بتائے ہوئے راہ پر گامزن ہونے سے بخشش ہوتی ہے ۔

ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥
antar aa-ay vasai gur sabad veechaarai ko-ay.
The Lord comes and dwells within that one who contemplates the Word of the Guru’s Shabad.
(In short), the one who reflects on the (Guru’s) word, within that person (God) comes to reside.
ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ।
انّترِآءِۄسےَگُرسبدُۄیِچارےَکوءِ॥
انتر آئے ۔ بسے ۔ آکر دل میں بستا ہے ۔ گر سبد ویچارے ۔ کلام کو جو سوچتا سمجھتا ہے ۔
کلما مرشد کو سمجھنے سوچنے اور عمل کرنے سے دل میں بستا ہے

error: Content is protected !!