Urdu-Raw-Page-801

ਹਰਿ ਭਰਿਪੁਰੇ ਰਹਿਆ ॥
har bharipuray rahi-aa.
God is pervading everywhere, ਪਰਮਾਤਮਾ ਹਰ ਥਾਂ ਮੌਜੂਦ ਹੈ।
ہرِ بھرِپُرے رہِیا ॥
۔ بھر پورے ۔ مکمل طور پر بھر
جو ہر جگہ مکمل طور پر بستا ہے

ਜਲਿ ਥਲੇ ਰਾਮ ਨਾਮੁ ॥
jal thalay raam naam.
God’s Name is pervading the water and the land. ਪਰਮਾਤਮਾ ਪਾਣੀ ਵਿਚ ਹੈ, ਧਰਤੀ ਵਿਚ ਹੈ,
جلِ تھلے رام نامُ ॥
ہوا۔ دل تھلے ۔ سمندر و زمین ۔
اس کے حمدوثناہ کرنی چاہیے ۔ زمین اور پانی میں ہے

ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥
nit gaa-ee-ai har dookh bisaarno. ||1|| rahaa-o.
We should always sing God’s praises, because He is the dispeller of sorrows. ||1||Pause|| ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ, ॥੧॥ ਰਹਾਉ ॥
نِت گائیِئےَ ہرِ دوُکھ بِسارنو ॥੧॥ رہاءُ ॥
دوکھ دسارنو۔ عذاب بھلانے والا
الہٰی عاشقوں عابدوں پاکدامن خدا رسیدگان کو کامیابیاں کرتاہے اور وکھ درد مٹاتاہے

ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥
har kee-aa hai safal janam hamaaraa.
God has made my life fruitful and rewarding, ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,
ہرِ کیِیا ہےَ سپھل جنمُ ہمارا ॥
۔ سپھل۔ کامیاب
۔ خدا ہماری زندگی کو کامیابی عنایت کرتا ہے

ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥
har japi-aa har dookh bisaaranhaaraa.
I have started meditating on God, the dispeller of sorrows. ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ہرِ جپِیا ہرِ دوُکھ بِسارنہارا ॥
۔ عذاب اور دکھ درد مٹانے والے کی ریاض کی ۔

ਗੁਰੁ ਭੇਟਿਆ ਹੈ ਮੁਕਤਿ ਦਾਤਾ ॥
gur bhayti-aa hai mukat daataa.
I have met the Guru, the liberator from the vices. ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,
گُرُ بھیٹِیا ہےَ مُکتِ داتا ॥
۔ گر بھٹیا۔ مرش دے ملاپ ہوا۔ مکت نجات۔ آزادی
اورنجات وہندہ مرشد کاملاپ ہوا
ਹਰਿ ਕੀਈ ਹਮਾਰੀ ਸਫਲ ਜਾਤਾ ॥
har kee-ee hamaaree safal jaataa.
God has made my life’s journey fruitful and rewarding. ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।
ہرِ کیِئیِ ہماریِ سپھل جاتا ॥
۔ سھپل جاتا ۔ زندگی کا سفر کامیاب
اور خدازندگی کے سفر کو کامیابی بنائیا

ਮਿਲਿ ਸੰਗਤੀ ਗੁਨ ਗਾਵਨੋ ॥੧॥
mil sangtee gun gaavno. ||1||
Joining the holy congregation I sing praises of God. ||1||
ਸਾਧ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥
مِلِ سنّگتیِ گُن گاۄنو ॥
اب پارساؤں کی صحبت و قربت الہٰی حمدوثناہ کرتا ہوں

ਮਨ ਰਾਮ ਨਾਮ ਕਰਿ ਆਸਾ ॥
man raam naam kar aasaa.
O’ my mind, place your hope in God’s Name alone, ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,
من رام نام کرِ آسا ॥
اے دل الہٰی نام پر اپنی ٹیک یا امیدیں باندھا
ਭਾਉ ਦੂਜਾ ਬਿਨਸਿ ਬਿਨਾਸਾ ॥
bhaa-o doojaa binas binaasaa.
because God’s Name completely destroys the love of duality (the things other than God). ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ।
بھاءُ دوُجا بِنسِ بِناسا
بھاؤ۔ پیار
۔ اس سے دنیاوی دولت کی محبت ختم ہوجاتی ہے

ਵਿਚਿ ਆਸਾ ਹੋਇ ਨਿਰਾਸੀ ॥
vich aasaa ho-ay niraasee.
One who becomes detached from the worldly desires while living amidst them, ਜੇਹੜਾ ਮਨੁੱਖ ਦੁਨੀਆਵੀ ਆਸਾ ਵਿਚ ਰਹਿੰਦਾ ਹੋਇਆ ਇਹਨਾ ਤੋਂ ਨਿਰਲੇਪ ਰਹਿੰਦਾ ਹੈ,
ۄِچِ آسا ہوءِ نِراسیِ ॥
۔ وچ سا ہوئے نراسی۔ امیدوں میں انامید
۔ امیدوں میں بے امدیوں ہو مراد دنیاوی کام کرتے ہوئے اس سے بیلاگ رہو

ਸੋ ਜਨੁ ਮਿਲਿਆ ਹਰਿ ਪਾਸੀ ॥
so jan mili-aa har paasee.
such a humble being remains merged in God’s love. ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।
سو جنُ مِلِیا ہرِ پاسیِ ॥
۔ سوجن۔ وہ انسان پگ لاونو ۔ اس کے پاوں لگنا
اسکا ملاپ خدا سے ہوجاتا ہے

ਕੋਈ ਰਾਮ ਨਾਮ ਗੁਨ ਗਾਵਨੋ ॥
ko-ee raam naam gun gaavno.
One who sings praises of God’s Name, ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
کوئیِ رام نام گُن گاۄنو ॥
جو حمد خدا کی کرتا ہے

ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
jan naanak tis pag laavno. ||2||1||7||4||6||7||17||
Devotee Nanak humbly bows to him. ||2||1||7||4||6||7||17|| ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥
جنُ نانکُ تِسُ پگِ لاۄنو
خادم نانک اسکے پاؤں پڑتا ہے

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧
raag bilaaval mehlaa 5 cha-upday ghar 1
Raag Bilaaval, Fifth Guru, Four stanzas, First Beat:
راگُ بِلاولُ محلا 5 چئُپدے گھرُ 1
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਨਦਰੀ ਆਵੈ ਤਿਸੁ ਸਿਉ ਮੋਹੁ ॥
nadree aavai tis si-o moh.
O’ God, I remain in love with whatever is visible to the eyes. ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ l
ندریِ آۄےَ تِسُ سِءُ موہُ ॥
ندری آوے ۔ ج دکھائی دیتا ہے ۔ موہ۔ محبت۔ پیار
جو دکھائی دے رہا ہے اس سے محبت ہے

ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥
ki-o milee-ai parabh abhinaasee tohi.
O eternal God, (You are not visible with these eyes, so) how may I realize You,? ਹੇ ਸਦਾ-ਥਿਰ ਰਹਿਣ ਵਾਲੇਪ੍ਰਭੂ! (ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?
کِءُ مِلیِئےَ پ٘ربھ ابِناسیِ توہِ ॥
پربھ ابناسی ۔ لافناہ خدا۔ توہ ۔ تجھے ۔ ۔
اے خدا میں تجھے کیسے جان سکتا ہوں

ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥
kar kirpaa mohi maarag paavhu.
O’ God, bestow mercy and put me on the righteous path of life; ਹੇ ਪ੍ਰਭੂ! ਕਿਰਪਾ ਕਰ ਕੇ ਮੈਨੂੰ ਜੀਵਨ ਦੇ ਸਹੀ ਰਸਤੇ ਉਤੇ ਤੋਰ,
کرِ کِرپا موہِ مارگِ پاۄہُ ॥
مارگ۔ راستے ۔
اےخدا اپنی کرم وعنایت سے زندگی کے سفر (کا) کے راستے پر چلا ؤ
ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥
saaDhsangat kai anchal laavhu. ||1||
and attach me to the company of saintly persons. ||1|| ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥
سادھسنّگتِ کےَ انّچلِ لاۄہُ ॥
انچل ۔ پلے کڑ۔ دامن
۔ اور پاکدامن پارساوں کے دامن لاؤ

ਕਿਉ ਤਰੀਐ ਬਿਖਿਆ ਸੰਸਾਰੁ ॥
ki-o taree-ai bikhi-aa sansaar.
How can we swim across this worldly ocean filled with Maya, the worldly riches and power? ਮਾਇਆ ਨਾਲ ਭਰਪੂਰ ਇਸ ਸੰਸਾਰ ਸਮੁੰਦਰ ਵਿਚੋਂ ਕਿਵੇਂ ਪਾਰ ਲੰਘਿਆ ਜਾਏ?
کِءُ تریِئےَ بِکھِیا سنّسارُ ॥
وکھیا سنسار۔ زہریلی دنیا۔
اس دنیاوی زندگی کے زہریلے زہر آلودہ عالم کو کیسے پا رکریں

ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥
satgur bohith paavai paar. ||1|| rahaa-o.
The true Guru is like a boat which ferries us across this ocean of vices. ||1||Pause|| ਗੁਰੂ ਜਹਾਜ਼ ਹੈ ਇਸ ਸਮੁੰਦਰ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥
ستِگُرُ بوہِتھُ پاۄےَ پارِ ॥
ستگر لوہتھ ۔ سچا مرشد ایک جہاز۔
سچا مرشد ایک جہاز ہے اس کے وسیلے سے اسے عبور کیا جاسکتا ہے

ਪਵਨ ਝੁਲਾਰੇ ਮਾਇਆ ਦੇਇ ॥
pavan jhulaaray maa-i-aa day-ay.
Like the wind, Maya keeps shaking one’s mind, ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,
پۄن جھُلارے مائِیا دےءِ ॥
۔ پون جھلارے ۔ ہوائی جھونکے
) دنیاوی دولت ہوائی جھونکوں کی طرح زندگی کو جھونکوں سے محظوظ کرتی ہے

ਹਰਿ ਕੇ ਭਗਤ ਸਦਾ ਥਿਰੁ ਸੇਇ ॥
har kay bhagat sadaa thir say-ay.
but the devotees of God remain ever-stable. ਵਾਹਿਗੁਰੂ ਦੇ ਭਗਤ ਸਦੀਵੀਂ ਸਥਿਰ ਰਹਿੰਦੇ ਹਨ।
ہرِ کے بھگت سدا تھِرُ سےءِ ॥
۔ ہر کے بھگت ۔ الہٰی عاشق تھر سیئے ۔ مستقل
۔ اس سے وہی صدیوی مستقل مزاج رہتے ہیں

ਹਰਖ ਸੋਗ ਤੇ ਰਹਹਿ ਨਿਰਾਰਾ ॥
harakh sog tay raheh niraaraa.
Those persons always remain unaffected by happiness or sorrow, ਉਹ ਮਨੁੱਖ ਖ਼ੁਸ਼ੀ ਗ਼ਮੀ ਦੇ ਹੁਲਾਰਿਆਂ ਤੋਂ ਨਿਰਲੇਪ ਰਹਿੰਦੇ ਹਨ,
ہرکھ سوگ تے رہہِ نِرارا ॥
۔ ہرکھ ۔ سوگ۔ غمی ۔ خوشی ۔ نیار ا۔ الگ۔ ہیلاگ
جو عبادت خدا کرتے ہیں وہ خوشی اور غمگینی سے آزاد اور بیلاگ رہتے ہیں

ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥
sir oopar aap guroo rakhvaaraa. ||2||
because they have the firm support of the Guru. ||2|| ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥
سِر اوُپرِ آپِ گُروُ رکھۄارا
۔ رکھوار۔ گکھوالا۔ بچانے والا
جن کی پشت پناہی مرشد کرتا ہے اور محافظ بنتا ہے

ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥
paa-i-aa vayrh maa-i-aa sarab bhu-i-angaa.
A serpent-like Maya, the worldly riches and power, holds people in its coils. ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।
پائِیا ۄیڑُ مائِیا سرب بھُئِئنّگا ॥
۔ ویٹر الجھاؤ ۔ بھوہنگا۔ سانپ۔
سانپ کی ماندن دنیاوی دولت نے سب کے ا رد گرد اپنا گھیرا بنا رکھا ہے

ਹਉਮੈ ਪਚੇ ਦੀਪਕ ਦੇਖਿ ਪਤੰਗਾ ॥
ha-umai pachay deepak daykh patangaa.
They spiritually burn in the fire of their ego, like the moths get burnt upon seeing the light. ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।
ہئُمےَ پچے دیِپک دیکھِ پتنّگا ॥
ہونمے بچے ۔ خودی میں جلتا ہے ۔ دیپک ۔ چراگ۔ پتنگا۔ اڑ تاکیڑا۔
اور انسان خودی میں جلتا رہتا ہے ۔ جیسے چراغ کو دیکھ کر اس کی آگ میں پتنگے جلتے ہیں

ਸਗਲ ਸੀਗਾਰ ਕਰੇ ਨਹੀ ਪਾਵੈ ॥
sagal seegaar karay nahee paavai.
One may wear all kinds of garbs or perform other ritualistic deeds, but still he cannot realize God. ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ ਸਾਰੇ ਸਿੰਗਾਰ ਕਰਦਾ ਰਹੇ, ਫਿਰ ਭੀ ਉਹ ਪਰਮਾਤਮਾ ਨੂੰ ਮਿਲ ਨਹੀਂ ਸਕਦਾ।
سگل سیِگار کرے نہیِ پاۄےَ ॥
سگل سیگار۔ ساری سجاوٹیں
۔ خوا ہ اپنے آپ کس طرح کی سجاوتوں سے سجاؤ تاہم بھی خا نہ پا سکو گے

ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥
jaa ho-ay kirpaal taa guroo milaavai. ||3||
It is only when God becomes merciful, He unites a person with the Guru. ||3|| ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥
جا ہوءِ ک٘رِپالُ تا گُروُ مِلاۄےَ ॥੩॥
۔ جب خدا مہربان ہوتا ہے تو ملاپ مرشد سے کراتا ہے

ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥
ha-o fira-o udaasee mai ik ratan dasaa-i-aa.
I too was sadly wandering around, seeking the jewel like God’s Name. ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,
ہءُ پھِرءُ اُداسیِ مےَ اِکُ رتنُ دسائِیا ॥
داسی ۔ غمگینی ۔ رتن۔ قیمتی ہیرا ۔ دسائیا۔ دس پیئی
انسان غمگینی کی حالت میں خدا کو ڈہونڈ تا پھرتا ہے

ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥
nirmolak heeraa milai na upaa-i-aa.
But this priceless jewel-like Naam is not achieved by one’s own efforts. ਇਹ ਅਮੋਲਕ ਨਾਮ-ਹੀਰਾ ਕਿਸੇ ਉਪਾਵਾਂ ਨਾਲ ਨਹੀਂ ਮਿਲਦਾ।
نِرمولکُ ہیِرا مِلےَ ن اُپائِیا ॥
۔ نرمک۔ اتنا بیش قیمت کہ قیمت تعین نہ ہو سکے
مجھے ایک قیمتی ہیرے کی بابت سنا جو باوجود کوششوں کے نہیں ملتا۔

ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥
har kaa mandar tis meh laal.
This body is the temple of God in which dwells the jewel-like priceless Naam. (ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।
ہرِ کا منّدرُ تِسُ مہِ لالُ ॥
۔ ہرکا مندر۔ الہٰی مکان ۔ مراد انسانی جسم
الہٰی مکان انسانی جسم میں وہ لعل مراد خدا بستا ہے
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥
gur kholi-aa parh-daa daykh bha-ee nihaal. ||4||
When the Guru removed the veil of illusion from me, then upon realizing that jewel- like Naam, I was totally delighted. ||4|| ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ ਉਸ ਲਾਲ ਨੂੰ ਵੇਖ ਕੇ ਲੂੰ ਲੂੰ ਖਿੜ ਗਈ ॥੪॥
گُرِ کھولِیا پڑدا دیکھِ بھئیِ نِہالُ ॥
۔ گر کھو لیا ہر وہ ۔ راز افشاں کیا۔ نہال ۔ خوش
۔ جب مرشد نے راز افشان کیا توخوشی کی انتہا ہوئی

ਜਿਨਿ ਚਾਖਿਆ ਤਿਸੁ ਆਇਆ ਸਾਦੁ ॥
jin chaakhi-aa tis aa-i-aa saad.
Only the one who has tasted the relish of God’s Name, knows about it. ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।
جِنِ چاکھِیا تِسُ آئِیا سادُ
چاکھیا۔ لطف ۔ بامزہ لیا۔ ساد ۔لطف۔
جسنے اسکا لطف اٹھائیا مزہ لیا

ਜਿਉ ਗੂੰਗਾ ਮਨ ਮਹਿ ਬਿਸਮਾਦੁ ॥
ji-o goongaa man meh bismaad.
He is like the mute, whose mind feels a wondrous delight upon tasting a sweet. ਉਹ ਉਸ ਗੂੰਗੇ ਆਦਮੀ ਵਾਂਗ ਹੈ ਜੋ ਕੋਈ ਸੁਆਦਲਾ ਪਦਾਰਥ ਖਾ ਕੇ ਆਪਣੇ ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।
جِءُ گوُنّگا من مہِ بِسمادُ ॥
بسماد۔ روحانیس کون
۔ جس طرح سے گونگا دل میں روحانی سکون محسوس کرتا ہے ۔

ਆਨਦ ਰੂਪੁ ਸਭੁ ਨਦਰੀ ਆਇਆ ॥
aanad roop sabh nadree aa-i-aa.
That person beholds God, the embodiment of bliss everywhere, ਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,
آند روُپُ سبھُ ندریِ آئِیا ॥
اسے وہ چشمہ سکون ہر جا بستا دکھائی دیتا ہے

ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥
jan naanak har gun aakh samaa-i-aa. ||5||1||
O’ Nanak, he merges into God by singing His virtues. ||5||1|| ਹੇ ਦਾਸ ਨਾਨਕ! ਉਹ ਪ੍ਰਭੂ ਦੇ ਗੁਣ ਗਾ ਗਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੫॥੧॥
جن نانک ہرِ گُنھ آکھِ سمائِیا
۔ ہرگن۔ الہٰی صفت صلاح
اے خادم ناک جو انسان الہٰی حمدوثناہ سے وجد میں رہتا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਸਰਬ ਕਲਿਆਣ ਕੀਏ ਗੁਰਦੇਵ ॥
sarab kali-aan kee-ay gurdayv.
The Divine Guru blesses every kind of happiness, ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ,
سرب کلِیانھ کیِۓ گُردیۄ ॥
سرب ۔ ساری ۔ کلیان ۔ کشلتا ۔ خوشحالی ۔ ۔
مرشد اسے ہر طرح سے خوشحال بناتا ہے

ਸੇਵਕੁ ਅਪਨੀ ਲਾਇਓ ਸੇਵ ॥ sayvak apnee laa-i-o sayv. to the devotee whom God engages to His devotional worship. ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ।
سیۄکُ اپنیِ لائِئو سیۄ ॥
سیوک۔ خدمتگار
۔ جس خدمتگار کو اپنی خدمت میں لگاتا ہے ۔

ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥
bighan na laagai jap alakh abhayv. ||1||
No obstacles blocks the spiritual path of the one who meditates on the imperceptible and the incomprehensible God. ||1|| ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਦੀ ਜ਼ਿੰਦਗੀ ਵਿਚ ਵਿਕਾਰਾਂ ਦੀ ਕੋਈ ਰੁਕਾਵਟ ਨਹੀਂ ਪੈਂਦੀ ॥੧॥
بِگھنُ ن لاگےَ جپِ الکھ ابھیۄ ॥
وگھن۔ رکاوٹ۔ الکھ ۔ سمجھ سے بعید۔ ابھیو۔ جس کا راز افشاں نہ ہو سکے
خدا جو انسانی سمجھ عقل و ہوش سے اورپر جس کا راز افشاں نہیں ہو سکتا کی عبادت وریاض سے زندگی کی راہوں میں رکاوٹیں کھڑی نہیں ہوتیں

ਧਰਤਿ ਪੁਨੀਤ ਭਈ ਗੁਨ ਗਾਏ ॥
Dharat puneet bha-ee gun gaa-ay.
Anyone who sings the praises of God, his heart becomes immaculate. ਜੇਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।
دھرتِ پُنیِت بھئیِ گُن گاۓ ॥
دھرت پنت۔ دھرت سے مراد دل ۔ قلب ۔ پنت۔ نہایت پاک
الہٰی حمدوثناہ سے دل یا قلب پاک و مقدس ہوجاتا ہے
ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥
durat ga-i-aa har naam Dhi-aa-ay. ||1|| rahaa-o.
Anyone who meditates on God’s Name with adoration, the sin gets eradicated from his mind.||1||Pause|| ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਹਿਰਦੇ ਵਿਚੋ ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
دُرتُ گئِیا ہرِ نامُ دھِیاۓ ॥
۔ درت ۔گناہ ۔ دوش۔ ہرنام دھیائے ۔ الہٰی نام سچ وحقیقت میں توجہ لگانے سے
الہٰی نام سچ وحقیقت میںدھیان لگناے سے گناہ ختم ہوجاتے ہیں
ਸਭਨੀ ਥਾਂਈ ਰਵਿਆ ਆਪਿ ॥
sabhnee thaaN-ee ravi-aa aap.
One (whom God engages to His devotional worship), experiences that God is pervading everywhere; (ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ,
سبھنیِ تھاںئیِ رۄِیا آپِ ॥
۔ رویا۔ بسا ہوا
ہر جگہ بستا ہے خدا

ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥
aad jugaad jaa kaa vad partaap.
and one, whose great glory has been radiantly manifest from the very beginning and throughout the ages, ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ।
آدِ جُگادِ جا کا ۄڈ پرتاپُ ॥
۔ آد۔ آگاز۔ شروع ۔ روز اول جگاد۔ دور زمان۔ وڈپرتاپ ۔ بلند عطمت
آگاز یا روز ادل اور مابعد کے دورزماں میں وہ ہمیشہ بلند عظمت ہے

ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥
gur parsaad na ho-ay santaap. ||2||
by Guru’s grace, no sorrow afflicts him. ||2|| ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥
گُر پرسادِ ن ہوءِ سنّتاپُ ॥
۔ سنتاپ۔ عذاب ۔ جگھڑے وگیرہ
رحمت مرشد اسے کوئی وقت پیش نہیں آتی
ਗੁਰ ਕੇ ਚਰਨ ਲਗੇ ਮਨਿ ਮੀਠੇ ॥ gur kay charan lagay man meethay. One, whom Guru’s immaculate words seem sweet, ਜਿਸ ਮਨੁੱਖ ਨੂੰ ਗੁਰੂ ਦੇ ਸੋਹਣੇ ਚਰਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।
گُر کے چرن لگے منِ میِٹھے
جسے مرشد سےمحبت ہوجاتی ہے

ਨਿਰਬਿਘਨ ਹੋਇ ਸਭ ਥਾਂਈ ਵੂਠੇ ॥
nirbighan ho-ay sabh thaaN-ee voothay.
his spiritual life remains unobstructed (by the vices) wherever he dwells. ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ।
نِربِگھن ہوءِ سبھ تھاںئیِ ۄوُٹھے ॥
نر وگھن۔ بلا رکاوٹ۔ دوٹھے ۔ بسے
وہ جہاں بستا ہے رکاوٹیں یا دقتیں پیش نہیں آتیں
ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥
sabh sukh paa-ay satgur toothay. ||3||
The Guru becomes gracious on him and he achieves celestial peace. ||3|| ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥
سبھِ سُکھ پاۓ ستِگُر توُٹھے ॥
۔ توٹھے ۔ خوش ہوئے
۔ جس پر محربان مرشد ہوجاتاہے وہ ہر طرح کی آرام و اسائش پاتا ہے
ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥
paarbarahm parabh bha-ay rakhvaalay.
The supreme God becomes the savior of His devotees, ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ,
پارب٘رہم پ٘ربھ بھۓ رکھۄالے ॥
) پار بہرم ۔ کامیابی عنایت کرنے واے ۔ وکھوانے ۔ محافط
۔کامیابی عنایت کرنے والاے خدا حفاظت کرتا ہے
ਜਿਥੈ ਕਿਥੈ ਦੀਸਹਿ ਨਾਲੇ ॥
jithai kithai deeseh naalay.
and they behold Him dwelling with them everywhere. ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।
جِتھےَ کِتھےَ دیِسہِ نالے ॥
۔ نالے ۔ ساتھ
اور خدمتگاروں کو ہمیشہ ساتھ بستا دکھائی دیتا ہے
ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥
naanak daas khasam partipaalay. ||4||2||
O’ Nanak, the Master-God always protects and cherishes His devotees. ||4||2|| ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥
نانک داس کھسمِ پ٘رتِپالے
۔ پرتپالے ۔ پرورش کرتا ہے
اے نانک ۔خدا پرورش کرتا ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
sukh niDhaan pareetam parabh mayray.
O’ my beloved God, the treasure of celestial peace, ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ!
سُکھ نِدھان پ٘ریِتم پ٘ربھ میرے
سکھ ندھان۔ آرام و آسائش کے خزانے
اے میرے آرام و آسائش کے خزانے تو بیشمار اوصاف کا مالک ہے ۔

error: Content is protected !!