Urdu-Raw-Page-550

ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
an-din sahsaa kaday na chookai bin sabdai dukh paa-ay.
Such a person always remains in doubt which never goes away and without reflecting on the Guru’s word, he remains miserable.
ਹਰ ਰੋਜ਼ ਕਿਸੇ ਵੇਲੇ ਭੀ ਉਸ ਦੇ ਵਹਿਮ ਦੁਰ ਨਹੀਂ ਹੁੰਦੇ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ।

اندِنُ سہسا کدے ن چوُکےَ بِنُ سبدےَ دُکھُ پاۓ ॥
اندن ۔ ہر روز۔ سہسا۔ فکر۔ تشویش ۔ چوکے ۔ ختم ہوتا ہے ۔
کبھی بھی اس کی تشویش و فکر مندی ختم نہیں ہوتی بغیر سبق و کلام کے عذاب پاتا ہے ۔
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥
kaam kroDh lobh antar sablaa nitDhanDhaa karat vihaa-ay.
Lust, anger and greed are very powerful within him; he passes his life constantly entangled in worldly affairs.
ਉਸ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ।

کامُ ک٘رودھُ لوبھُ انّترِ سبلا نِت دھنّدھا کرت ۄِہاۓ ॥
کام شہوت ۔ کرودھ ۔ غصہ ۔ لوبھ ۔لالچ ۔ انتر سبلا۔ دل میں پر زور ہے ۔ دھندا ۔ کاروبار۔
شہوت غصہ لالچ دل میں زور سے ہے ہمیشہ دنیاوی کاروبار میں عمر گذرتی ہے
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
charan kar daykhat sun thakay dih mukay nayrhai aa-ay.
Tired are his feet, hands, eyes and ears; his days of life have ended and moment of death has come near.
ਪੈਰ, ਹੱਥ, ਅੱਖੀਆਂ ਵੇਖ ਵੇਖ ਕੇ ਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ, ਉਮਰ ਦੇ ਦਿਨ ਮੁੱਕ ਗਏ ਹਨ ਮਰਨ ਵੇਲਾ ਨੇੜੇ ਆ ਜਾਂਦਾ ਹੈ।

چرنھ کر دیکھت سُنھِ تھکے دِہ مُکے نیڑےَ آۓ ॥
چرن ۔ پاؤں ۔ کر ۔ ہاتھ ۔ دیکھت (سنت ) سن ۔ دیکھتے اور سنتے ۔ دیہہ مکے ۔ عمرختم ہوئی ۔ نیڑے آئے ۔ موت نزدیک آگئی
پاوں چلنے ہاتھ کام کرتے نگاہ دیکھتے کان سنتے ماند پڑ گئے ہیں۔ عمر گذرگئی موت نزدیک آگئی
ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥
sachaa naam na lago meethaa jit naam nav niDh paa-ay.
God’s Name, through which he could have received the nine treasures of the world, does not seem pleasing to him.
ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ ਉਸ ਨੂੰ ਪਿਆਰਾ ਨਹੀਂ ਲੱਗਦਾ।

سچا نامُ ن لگو میِٹھا جِتُ نامِ نۄ نِدھِ پاۓ ॥
سچا نام ۔ خدا کا سچا نام ۔ سچ وحقیقت ۔ نوندھ ۔ دنیا کے آرام آسائش کے نو خزانے ۔
خدا کاسچا نام سچ و حقیقت سے پیار نہ کیا جس نام سے دنیاوی نو خزانے ملتے ہیں۔
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
jeevat marai marai fun jeevai taaN mokhantar paa-ay.
While still alive, if he so detaches himself from the worldly affairs as if he has died but remains spiritually alive and attains liberation from the vices.
ਜੇ ਜਿਉਂਦਾ ਹੋਇਆ ਸੰਸਾਰ ਵਲੋਂ ਮੁਰਦਾ ਹੋ ਜਾਵੇ ਇਸ ਤਰ੍ਹਾਂਮਰ ਕੇ ਫੇਰ ਹਰੀ ਦੀ ਯਾਦ ਵਿਚ ਸੁਰਜੀਤ ਹੋਵੇ, ਤਾਂ ਹੀ ਮੁਕਤੀਪਾ ਲੈਦਾ ਹੈ।

جیِۄتُ مرےَ مرےَ پھُنِ جیِۄےَ تاں موکھنّترُ پاۓ ॥
جیوت مرے ۔ دوران حیات موت۔ اپنے آپ کا تیاگ ۔ فن ۔ دوبارہ ۔ موکھنتر۔ ذہنی غلامی سے نجات۔ آزاد نظریہ
دوران حیات دنیاوی جھنجھٹوں اور جھمیلوں سے آزاد اور بے نیاز ہوکر روحانی اور اخلاقی زندگی کا آغاز کرے
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥
Dhur karam na paa-i-o paraanee vin karmaa ki-aa paa-ay.
If a person has not been preordained the grace of God, then without virtuous deeds in the past, what can that person receive now?
ਜਿਸ ਨੂੰ ਧੁਰੋਂ ਪ੍ਰਭੂ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ ਪਿਛਲੇ ਚੰਗੇ ਸੰਸਕਾਰਾਂ ਵਾਲੇ ਕੰਮਾਂ ਤੋਂ ਬਿਨਾ ਹੁਣ ਕੀ ਪ੍ਰਾਪਤ ਕਰ ਸਕਦਾ ਹੈ ?

دھُرِ کرمُ ن پائِئو پرانھیِ ۄِنھُ کرما کِیا پاۓ ॥
دھر ۔ الہٰی در سے ۔ کرم بخشش۔
تب ہی ذہنی غلامی سے نجات حاصل ہوتی ہے ۔ ذہنی نجات کے راز کا پتہ چلتا ہے ۔ جب تک الہٰی حضور سے بخشش و کرم و عنایت حاصل نہ ہو کیا حاصل ہے
ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
gur kaa sabad samaal too moorhay gat mat sabday paa-ay.
O’ fool, enshrine the Guru’s word in your heart, because only through it one receives the exalted intellect and supreme spiritual status.
ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਸਾਂਭ, ਕਿਉਂਕਿ ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ।

گُر کا سبدُ سمالِ توُ موُڑے گتِ متِ سبدے پاۓ ॥
گت مت سبدے پائے ۔ روحانی حالت و سمجھ کلام سے ملتی ہے ۔
اے نادان کلام مرشد دلمیںب سا بلند روحانی واخلاقی حالت اور نیک خیال کلام سے حاصل ہوتے ہیں۔
ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥
naanak satgur tad hee paa-ay jaaN vichahu aap gavaa-ay. ||2||
O’ Nanak, one meets the true Guru only if one eliminates self-conceit from within. ||2||
ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥

نانک ستِگُرُ تد ہیِ پاۓ جاں ۄِچہُ آپُ گۄاۓ ॥੨॥
آپ ۔ خویش پن۔ خودی۔
اے نانک ۔ سچا مرشد تب ہی ملتا ہے جب اپنے اندر سے خودی اور تکبر دور ہو ۔
ਪਉੜੀ ॥
pa-orhee.
Pauree:
پئُڑیِ ॥
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥
jis dai chit vasi-aa mayraa su-aamee tis no ki-o andaysaa kisai galai daa lorhee-ai.
In whose mind is enshrined my Master, why should he feel anxious about anything?
ਜਿਸ ਮਨੁੱਖ ਦੇ ਹਿਰਦੇ ਵਿਚ ਮੇਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ।

جِس دےَ چِتِ ۄسِیا میرا سُیامیِ تِس نو کِءُ انّدیسا کِسےَ گلےَ دا لوڑیِئےَ ॥
جس کےد لمیں میرا آقا بستا ہے خدا اسے خوف کس بات اور کیوں ضرور ہے ۔
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
har sukh-daata sabhnaa galaa kaa tis no Dhi-aa-idi-aa kiv nimakhgharhee muhu morhee-ai.
God, the Master of everything, is the bestower of peace; why should we turn our faces away from His meditation even for a moment?
ਸਾਰੀਆਂ ਸ਼ੈਆਂ ਦਾ ਸੁਆਮੀ ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।

ہرِ سُکھداتا سبھنا گلا کا تِس نو دھِیائِدِیا کِۄ نِمکھ گھڑیِ مُہُ موڑیِئےَ ॥
لو ۔ گیسے ۔ کیوں۔ نمکھ ۔ آنکھ جھپکنے کا عرصہ ۔
جب کہ خدا ہر قسم کے آرام پہنچانے والا ا سکی یاد وریاض سے آنکھ جھپکنے کے عرصے کے لئے بھی نہیں چھوڑنی چاہیے
ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥
jin har Dhi-aa-i-aa tis no sarab kali-aan ho-ay nit sant janaa kee sangat jaa-ay bahee-ai muhu jorhee-ai.
One who lovingly remembers God, receives total peace; therefore, everyday we should go and sit in the holy congregation and reflect on God’s virtues.
ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।

جِنِ ہرِ دھِیائِیا تِس نو سرب کلِیانھ ہوۓ نِت سنّت جنا کیِ سنّگتِ جاءِ بہیِئےَ مُہُ جوڑیِئےَ ॥
سر ب کلیان ۔ ہر طرح کی خوشحالی ۔
جس انسان نے الہٰی یاد وریاض کی اس نے ہر طرح کی خوشحالی پائی ہر روز صحبت و قربت پاکدامن خد ا رسیدہ سنتوںولی اللہ میں شامل ہوئے ۔
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥
sabhdukhbhukh rog ga-ay har sayvak kay sabh jan kay banDhan torhee-ai.
All the sorrows, yearnings, and maladies of God’s devotee are eradicated, and all the worldly bonds of His devotees are shattered.
ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ।

سبھِ دُکھ بھُکھ روگ گۓ ہرِ سیۄک کے سبھِ جن کے بنّدھن توڑیِئےَ ॥
ان کے عذاب اور بھوک و بیماریاں ختم ہوجاتی ہیں۔ خادمان خدا کی ساری بندشیں اور غلامیاں ٹوٹ جاتی ہیں۔
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥
har kirpaa tay ho-aa har bhagat har bhagat janaa kai muhi dithai jagattari-aa sabh lorhee-ai. ||4||
By God’s grace, one becomes His devotee; associating with the devotees, the entire world can go across the world-ocean of vices. ||4||
ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥

ہرِ کِرپا تے ہویا ہرِ بھگتُ ہرِ بھگت جنا کےَ مُہِ ڈِٹھےَ جگتُ ترِیا سبھُ لوڑیِئےَ ॥੪॥
جگت۔ عالم ۔ جہان ۔ دنیا ۔
الہٰی کرم و عنایت سے خادمان خدا ہوتا ہے ۔ خادمان خدا کے دیدار سے سارے عالم کو کامیابی حاصل ہوتی ہے ۔
ਸਲੋਕ ਮਃ ੩ ॥
salok mehlaa 3.
Shalok, Third Guru:
سلوک مਃ੩॥
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
saa rasnaa jal jaa-o jin har kaa su-aa-o na paa-i-aa.
May that tongue be burnt which has not tasted the relish of God’s Name.
ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ l

سا رسنا جلِ جاءُ جِنِ ہرِ کا سُیاءُ ن پائِیا ॥
رسنا۔ زبان۔ سا۔ وہ ۔ سواؤ۔ لطف ۔ مزہ ۔
جس زبان نے خدا کے نام یعنی سچ و حقیقت سے لطف اندوز نہیں ہوئی ایسی زبان جل کیوں نہ جائے ۔
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
naanak rasnaa sabad rasaa-ay jin har har man vasaa-i-aa. ||1||
O’ Nanak, the person who has enshrined God’s Name in the mind, that person’s tongue gets imbued with the relish of the Guru’s word. ||1||
ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥

نانک رسنا سبدِ رساءِ جِنِ ہرِ ہرِ منّنِ ۄسائِیا ॥੧॥
سبد رسائے ۔ کلام سے لطف اندوز ۔
اے نانک وہ زبان کالم سے لطف اندوز ہوتی ہے ۔ مزہ لیتی ہے جس کے دل میں خدا بستا ہے ۔
ਮਃ ੩ ॥
mehlaa 3.
Third Guru:
مਃ੩॥
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
saa rasnaa jal jaa-o jin har kaa naa-o visaari-aa.
Let that tongue be burnt, which has forgotten God’s Name.
ਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ।

سا رسنا جلِ جاءُ جِنِ ہرِ کا ناءُ ۄِسارِیا ॥
جس زبان نے بھلائیا خدا جل کیوں نہ جائے وہ ۔
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
naanak gurmukh rasnaa har japai har kai naa-ay pi-aari-aa. ||2||
O’ Nanak, the tongue of the Guru’s follower recites God’s Name and is imbued with the love of God’s Name. ||2||
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ ॥੨॥

نانک گُرمُکھِ رسنا ہرِ جپےَ ہرِ کےَ ناءِ پِیارِیا ॥੨॥
گورمکھ ۔ مرید مرشد۔
مرید مرشد کی زبان کرتی ہے ریاض نام خدا اور الہٰی نام مراد سچ وحقیقت سے پیار بھی کرتی ہے ۔
ਪਉੜੀ ॥
pa-orhee.
Pauree:
پئُڑیِ ॥
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
har aapay thaakur sayvak bhagat har aapay karay karaa-ay.
God Himself is the Master, the servant and the devotee; God Himself does and gets everything done.
ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ।

ہرِ آپے ٹھاکُرُ سیۄکُ بھگتُ ہرِ آپے کرے کراۓ ॥
ٹھاکر۔ آقا۔ مالک ۔ سیوک ۔ خدمتگار ۔
خدا خود ہی مالک خو دہی خادم ہے اور خدا پیار ہے ۔
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
har aapay vaykhai vigsai aapay jitbhaavai tit laa-ay.
God Himself beholds His creation and feels happy; He Himself enjoins us to different tasks as He pleases.
ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।

ہرِ آپے ۄیکھےَ ۄِگسےَ آپے جِتُ بھاۄےَ تِتُ لاۓ ॥
وگسے ۔ خوش ہوتا ہے ۔ جت ۔ جہاں۔ جس طرح ۔ بھاوے ۔ چاہتا ہے ۔ تت ۔ اسی طرح۔
خودہ کار ہے کرتا اور نگرانی خود ہی کرتا ہے ۔ خود ہی وہ خوش ہوتا ہے جدھر چاہتا ہے لگاتا ہے
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥
har iknaa maarag paa-ay aapay har iknaa ujharh paa-ay.
God Himself puts some on the right path, and others on strayed path.
ਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ।

ہرِ اِکنا مارگِ پاۓ آپے ہرِ اِکنا اُجھڑِ پاۓ ॥
مارگ۔ راستہ ۔ صراط مستقیم۔ اوجھڑ۔ پیچیدہ راستے ۔ جنگلی راستے ۔ غلط راہ ۔ ۔
ایک کو صراط مستقیم بناتا ولگاتا ہے اور ایک کو غلط راستے یہ پاتا ہے ۔
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
har sachaa saahib sach tapaavas kar vaykhai chalat sabaa-ay.
God is the true Master and His justice is also based on truth; He Himself enacts and watches His worldly playes.
ਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ।

ہرِ سچا ساہِبُ سچُ تپاۄسُ کرِ ۄیکھےَ چلت سباۓ ॥
سچ تپاوس۔ حقیقی عمل انصاف چلت سبائے ۔ سارے کھیل ۔ سارے چلن ۔
سچا مالک ہے خدا انصاف بھی اسکا سچا ہے ۔ خود ہی سارے کھیل ہے کرتا خود ہی اسے بھے دیکھ رہا رحمت مرشد سے
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥
gur parsaad kahai jan naanak har sachay kay gun gaa-ay. ||5||
Devotee Nanak says it is only by the Guru’s grace that one sings praises of the eternal God. ||5||
ਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ ਹੀ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥

گُر پرسادِ کہےَ جنُ نانکُ ہرِ سچے کے گُنھ گاۓ ॥੫॥
گر پرساد۔ رحمت مرشد۔ سچے کے گن گائے ۔ سچے خدا کی حمدوتوصف
نانک کہتا ہے سچے خدا کی صفت صلاح کرؤ۔
ਸਲੋਕ ਮਃ ੩ ॥
salok mehlaa 3.
Shalok, Third Guru:
سلوک مਃ੩॥
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
darvaysee ko jaansee virlaa ko darvays.
Only a rare Darvesh (renunciate) understands the principles of renunciation.
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,

درۄیسیِ کو جانھسیِ ۄِرلا کو درۄیسُ ॥
در ویسی ۔ الہٰی در کا لیاس ۔ فقیری ۔ جانسی ۔ جاتنا ہے ۔ در ویس ۔ فقیر ۔
کوئی فقیر ہی فقیرانہ اصول و مقصد سمجھتا ہے ۔
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
jay ghar ghar handhai mangdaa Dhig jeevanDhig vays.
Accursed is his garb and accursed is his life, who is going from door to door begging for alms.
ਫ਼ਕੀਰ ਹੋ ਕੇ ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ ਫ਼ਕੀਰੀ-ਜਾਮੇ ਨੂੰ ਫਿਟਕਾਰ ਹੈ।

جے گھرِ گھرِ ہنّڈھےَ منّگدا دھِگُ جیِۄنھُ دھِگُ ۄیسُ ॥
ہنڈے ۔ پھرے ۔ دھگ ۔ لعنت ۔ پھٹکار ۔ ویس ۔ بھیکھ ۔ فقیرانہ لیاس۔
اگر گھر گھر بھیک مانگتا پھرے تو ایسی زندگی ایک لعنت ہے
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥
jay aasaa andaysaa taj rahai gurmukhbhikhi-aa naa-o.
If he abandons his worldly desires and anxiety, and begs for Naam by following the Guru’s teachings,
ਜੇ ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,

جے آسا انّدیسا تجِ رہےَ گُرمُکھِ بھِکھِیا ناءُ ॥
آسا۔ امید ۔ اندیسہ ۔ خوف۔ تج ۔ چھوڑ کر ۔ بھیکھیا ۔ خیرات ۔ بھیک ۔
اس بھیس اور فقیرانہ لباس کے لئے لعنت ہے ۔
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
tis kay charan pakhaalee-ah naanak ha-o balihaarai jaa-o. ||1||
then O’ Nanak, I dedicate myself to him; we should humbly serve that Darvesh. ||1||
ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥

تِس کے چرن پکھالیِئہِ نانک ہءُ بلِہارےَ جاءُ ॥੧॥
پکھالیہہ۔ دہوئیں۔
اگر امیدیں ا ور اندیشے چھوڑ کر مرشد کے وسیلے سے الہٰی نام یعنی سچ و حقیقت کی بھیک مانگے تو ایسےا نسان کے پاؤں دہویئے ۔ نانک میں ایسے انسان پر قربان ہوں۔
ਮਃ ੩ ॥
mehlaa 3.
Third Guru:
مਃ੩॥
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
naanak tarvar ayk fal du-ay pankhayroo aahi.
O’ Nanak, our body is like a tree, our mind and soul are two different birds which come and perch on it; this tree has only one fruit, the essence of God’s Name,
ਸਰੀਰ ਦਿਕ ਬਿਰਖ ਦੀ ਨਿਆਈਂ ਹੈ; ਉਸ ਨਾਲ ਇਕ ਫੱਲ (ਹਰਿ ਰਸ) ਲਗਾ ਹੈ, ਜਿਸ ਉਤੇ ਜੀਵਾਤਮਾ ਤੇ ਮਨ ਦੋ ਪੰਛੀ ਹਨ,

نانک ترۄرُ ایکُ پھلُ دُءِ پنّکھیروُ آہِ ॥
ترور ۔ شجر ۔ درخت ۔ برکھ ۔ پنکھیرؤ۔ ہوا میں اڑنے والے پرندے ۔ لطف ۔ مزے ۔
یہ دنیا ایک شجر ہے اسےد نیاوی دولت کا ایک پھل لگا ہوا ہے اس پر دو قسم کے پرندے رہتے ہیں ۔
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
aavat jaat na deeshee naa par pankhee taahi.
these birds have no wings and are not seen while coming and going.
ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ,

آۄت جات ن دیِسہیِ نا پر پنّکھیِ تاہِ ॥
وہ آتے جاتے دکھائی نہیں دیتے نہ ان پرندوں کے پر ہیں
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
baho rangee ras bhogi-aa sabad rahai nirbaan.
The mind-bird always wants to relish the worldly pleasures, but the soul-bird wants to remain imbued with divine word and detached from all temptations.
ਮਨ-ਪੰਛੀ ਦੁਨੀਆਂ ਦੇ ਭੋਗਾਂ ਵਿੱਚ ਮਸਤ ਰਹਿੰਦਾ ਹੈ,ਜੀਵਾਤਮਾ-ਪੰਛੀ ਸ਼ਬਦ ਦੁਆਰਾ ਨਿਰਲੇਪ ਰਹਿੰਦਾ ਹੈ।

بہُ رنّگیِ رس بھوگِیا سبدِ رہےَ نِربانھُ ॥
بھوگیا ۔ لئے ۔ سبد۔ کلام۔ نربان۔ بیلاگ۔ بلا خواہشات ۔
وہ بہت طریقوں سے لطف لیتے ہیںا ور بغیر خواہشات کلام میں محو و مجذوب رہتے ہیں۔
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥
har ras fal raatay naankaa karam sachaa neesaan. ||2||
O Nanak, imbued with the essence of the fruit of God’s Name, the soul bears the insignia of God’s grace. ||2||
ਹੇ ਨਾਨਕ, ਵਾਹਿਗੁਰੂ ਦੇ ਨਾਮ ਦੇ ਮੇਵੇ ਦੇ ਅੰਮ੍ਰਿਤ ਨਾਲ ਰੰਗੀਜ ਕੇ ਆਤਮਾ ਨੂੰ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਲਗ ਜਾਂਦਾ ਹੈ,॥੨॥

ہرِ رسِ پھلِ راتے نانکا کرمِ سچا نیِسانھُ ॥੨॥
نشان ۔ نیک دھبہ ۔ ٹیکا۔ کرم۔ بخشش۔
اے نانک۔ الہٰی لطف و مزے میں محو ومجذوب وہ ہیں جن کے اوپر الہٰی کرم و عنایت کا سچا نشان پڑا ہوتا ہے ۔
ਪਉੜੀ ॥
pa-orhee.
Pauree:
پئُڑیِ ॥
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
aapay Dhartee aapay hai raahak aap jammaa-ay peesaavai.
Since God pervades everywhere therefore, He Himself is the land and he Himself is the farmer; He Himself grows the grains and grinds it into flour.
ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ ਅੰਨ ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,

آپے دھرتیِ آپے ہےَ راہکُ آپِ جنّماءِ پیِساۄےَ ॥
راہک ۔ کسان ۔ جمائے ۔ پیدا کرتا ہے ۔ پیاوے ۔ بسواتا ہے ۔
خدا خود ہی زمین اور خود ہی کسان خود ہی پیدا کرتا ہے خود ہی پساتا ہے ۔
ਆਪਿ ਪਕਾਵੈ ਆਪਿ ਭਾਂਡੇਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
aap pakaavai aap bhaaNday day-ay parosai aapay hee bahi khaavai.
He Himself cooks the meal, He Himself puts the food in the dishes and He Himself sits down to eat.
ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ।

آپِ پکاۄےَ آپِ بھاںڈے دےءِ پروسےَ آپے ہیِ بہِ کھاۄےَ ॥
پروسے ۔ پیش کرتا ہے ۔
خود ہی پکاتا ہے ۔ خود ہی برتن دیتا ہے خود ہی پیش کر کے خود ہی کھتا ہے

error: Content is protected !!