ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥
ha-o maara-o ha-o banDha-o chhoda-o mukh tay ayv babaarhay.
One may boast and say, I can put to death, imprison, or liberate anyone.
ਆਪਣੇ ਮੂੰਹ ਨਾਲ ਉਹ ਐਸ ਤਰ੍ਹਾਂ ਬਕੇ “ਮੈਂ ਹਰ ਕਿਸੇ ਨੂੰ ਜਾਨੋ ਮਾਰ, ਬੰਨ੍ਹ, ਅਤੇ ਬਰੀ ਕਰ ਸਕਦਾ ਹਾਂ”.
ہءُمارءُہءُبنّدھءُچھوڈءُمُکھتےایۄبباڑے॥
بندھوں ۔ باندھتا ہوں۔ چھوڈؤ۔ چھوڑتا ہوں۔ ایو ۔ اسی طرح سے بباڑے ۔ بکواس کرتا ہے بولتا ہے ۔ (2)
اور زبان سے بولتا ہے ماروں گاکاتوں گا اور کئی طرح کے بکواس کرتا ہے میں قید کرسکتا ہوں قید سے چھڑا سکتا ہوں
ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥
aa-i-aa hukam paarbarahm kaa chhod chali-aa ayk dihaarhay. ||2||
Ultimately one day comes God’s command, that person departs from here leaving everything. ||2||
ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ॥੨॥
آئِیاہُکمُپارب٘رہمکاچھوڈِچلِیاایکدِہاڑے॥੨॥
مگر آخر ایک دن خدا کا فرمان آتا ہے ایک روز سب چھوڑ چلاتا ہے (2)
ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥
karam Dharam jugat baho kartaa karnaihaar na jaanai.
One may perform many kinds of rituals and righteous deeds in various ways, but does not realize the Creator-God.
ਕੋਈ ਮਨੁੱਖ ਅਨੇਕਾਂ ਕਿਸਮਾਂ ਦੇ ਮਿਥੇ ਹੋਏ ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ l
کرمدھرمجُگتِبہُکرتاکرنھیَہارُنجانےَ॥
کرم۔ اعمال۔ دھرم۔ فرائض منصبی ۔ کرنہار۔ کرنے والے کو ۔
اگر کوئی اپنا فرض ادا کرتا ہے اور نیک اعمال بھی کرتا ہے اور کئی طریقے زیر کار لات اہے مگر کدا کی پہچان نہیں
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥
updays karai aap na kamaavai tat sabad na pachhaanai.
He preaches to others but does not practice what he preaches, and does not realize the true essence of the Guru’s word.
ਹੋਰਨਾਂ ਨੂੰ ਤਾਂ ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ l
اُپدیسُکرےَآپِنکماۄےَتتُسبدُنپچھانےَ॥
اپدیس ۔ نصیحت ۔ تت سبد۔ کلام کی اصلیت ۔ پچھانے نہیں سمجھتا (3)
دوسروں کو نصیحت کرتا ہے مگر آپ خود عمل نہیں کرتا اور کلام کی حقیقت نہیں سمجھتا تو
ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥
naaNgaa aa-i-aa naaNgo jaasee ji-o hastee khaak chhaanai. ||3||
He came empty-handed in the world and would depart empty handed, his rituals and deeds are like that of an elephant, who rolls in dust after bathing. |3|
ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ l ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ)ਜਿਵੇਂ ਹਾਥੀ ਇਸ਼ਨਾਨ ਕਰ ਕੇ ਫਿਰ ਆਪਣੇ ਉਤੇ ਮਿੱਟੀ ਪਾ ਲੈਂਦਾ ਹੈ ॥੩॥
ناںگاآئِیاناںگوجاسیِجِءُہستیِکھاکُچھانےَ॥੩॥
وہ ایسے ہے جیسے خالی ہاتھ آیئیا اور خالی ہاتھ چلا گیا ۔ جیسے ہاتھ نہاتا ہے اور نہانے کے بعد اپنے اوپر کا ڈال لیتاہے ۔ (3)
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥
sant sajan sunhu sabh meetaa jhoothaa ayhu pasaaraa.
Listen, O’ dear saints and friends, perishable is all this expanse of the world.
ਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ।
سنّتسجنسُنہُسبھِمیِتاجھوُٹھاایہُپسارا॥
پسارا۔ پھیلاؤ۔ گوارا۔ جاہل۔ بیوقوف ۔
اےدوستوں ۔ یارو ۔ مترو۔ سنو۔ یہ عالم کا پھیلاؤ جھوٹا ہے اور مٹنے والا ہے ۔
ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥
mayree mayree kar kar doobay khap khap mu-ay gavaaraa.
All those fools obsessed with the sense of possessiveness drown in the ocean of worldly attachments and needlessly remain spiritually dead.
ਜੇਹੜੇ ਮੂਰਖ ਨਿੱਤ ਮੇਰੀ ਮੇਰੀ ਕਰਦੇ ਰਹੇ, ਉਹ ਮਾਇਆ-ਮੋਹ ਦੇ ਸਮੁੰਦਰ ਵਿਚ ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ।
میریِمیریِکرِکرِڈوُبےکھپِکھپِمُۓگۄارا॥
جو نادان یہ کہتے سنے گئےیہ میری دولت ہے یہ میری جائیداد ہے وہ ذلیل وخوار ہوکر روحانی موت مرتے رہتے ہیں
ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥
gur mil naanak naam Dhi-aa-i-aa saach naam nistaaraa. ||4||1||38||
O’ Nanak, one who meditated on Naam through the Guru’s teachings, crossed over the world ocean of vices by attuning to the eternal God’s Name. |4|1|38|
ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਉਸ ਦਾ ਪਾਰ-ਉਤਾਰਾ ਹੋ ਗਿਆ ॥੪॥੧॥੩੮॥
گُرمِلِنانکنامُدھِیائِیاساچِنامِنِستارا॥੪॥੧॥੩੮॥
سچ نام۔خدا کا سچا نام۔ سچ نستارا۔ فیصلہ ۔ کامیابی ۔بھلائی ۔
اے نانک جس انسان کو سچا مرشد مل گیا اور اس کی شراکت سے الہٰی نام کی ریاض کی اس نے اپنی زندگی کامیاب بنائی
ਰਾਗੁ ਆਸਾ ਘਰੁ ੫ ਮਹਲਾ ੫
raag aasaa ghar 5 mehlaa 5
Raag Aasaa, Fifth beat, Fifth Guru:
راگُآساگھرُ੫مہلا੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک ابدی خدا۔ سچے گرو کے فضل سے احساس ہوا
ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥
bharam meh so-ee sagal jagat DhanDh anDh.
Blinded by the worldly affairs, the entire world is asleep in the illusion of Maya.
(ਹੇ ਭਾਈ!)ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ।
بھ٘رممہِسوئیِسگلجگتدھنّدھانّدھ॥
بھرم، شک و شہبات ۔ سوئی غفلت میں۔ سگل ساری ۔ جگت۔ عالم ۔ جہاں ۔ دھندا اندھ۔ اندھے کاموں میں
سارا عالم اپنے کاروبار میں دنیاوی دولت کی بھٹکن میں غفلت کی نیند سو رہا ہے
ਕੋਊ ਜਾਗੈ ਹਰਿ ਜਨੁ ॥੧॥
ko-oo jaagai har jan. ||1||
Only a rare devotee of God is awake and alert to false worldly allurements.||1||
ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ ॥੧॥
کوئوُجاگےَہرِجنُ॥੧॥
کوئی الہٰی پریمی ہی روحانی طور پر بیدار ہے
ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥
mahaa mohnee magan pari-a pareet paraan.
The entire world is engrossed in the extremely captivating Maya; the love for Maya is dearer to people than their life.
ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, ਮਾਇਆ ਨਾਲ ਇਹ ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ
مہاموہنیِمگنپ٘رِءپ٘ریِتِپ٘ران॥
مہاں موہنی ۔ دل کو بھاری لبھانے والی ۔ مگن ۔ مست۔ پریہ۔ پیار ی ۔ پران۔ جان ۔
دلربا بانہت طاقتور دنیاوی دولت کی مستی سے جو زندگی سے بھی پیاری لگتی ہے
ko-oo ti-aagai virlaa. ||2||
Only a very rare person renounces this love for Maya. ||2||
ਕੋਈ ਵਿਰਲਾ ਮਨੁੱਖ ਮਾਇਆ ਦੀ ਇਸ ਪ੍ਰੀਤਿ ਨੂੰ ਛੱਡਦਾ ਹੈ ॥੨॥
کوئوُتِیاگےَۄِرلا॥੨॥
کوؤ۔ کوئیتیاگے ۔ چھوڑتا ہے ۔ (2)
کوئی طاقتور ہی اسے چھوڑتا ہے ۔ (2)
ਚਰਨ ਕਮਲ ਆਨੂਪ ਹਰਿ ਸੰਤ ਮੰਤ ॥
charan kamal aanoop har sant mant.
God’s immaculate Naam is incomparably beautiful and so is the Guru’s teaching,
ਪਰਮਾਤਮਾ ਦੇ ਸੋਹਣੇ ਸੁੰਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ,
چرنکملآنوُپہرِسنّتمنّت॥
انوپ۔ سندر۔ خوبصورت ۔ سنت منت۔ سبق پاکدامن عارف۔ (3)
الہٰی عیق و پریم میں ہندو ونصائح خدا رسیدہ پاکدامن سے دل لگاتا ہے ۔ (3)
ਕੋਊ ਤਿਆਗੈ ਵਿਰਲਾ ॥੨॥
ਕੋਊ ਲਾਗੈ ਸਾਧੂ ॥੩॥
ko-oo laagai saaDhoo. ||3||
only a very rare saintly person attunes himself to them. ||3||
ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ ॥੩॥
کوئوُلاگےَسادھوُ॥੩॥
ساوہو۔ پاکدامن جس نے طرز زندگی حقیقت پر مبنی بنالی ہو ۔ طرززندگی درست کر لی ہو۔
کوئی بلند قسمت پاکدامن جس نے طرز زندگی حقیقت پر مبنی بنالی ہو زندگی.
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥
naanak saaDhoo sang jaagay gi-aan rang.
O’ Nanak, one who remains awake from the slumber of love for Maya by coming to the holy congregation and by following the Guru’s teaching,
ਹੇ ਨਾਨਕ! ਗੁਰੂ ਦੀ ਸੰਗਤ ਵਿਚ ਆ ਕੇ ਗੁਰੂ ਦੇ ਗਿਆਨ ਦੇ ਰੰਗ ਵਿਚ ਰੰਗੀਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ ਓਹੋ ਜਾਗਦਾ ਰਹਿੰਦਾ ਹੈ,
نانکسادھوُسنّگِجاگےگِیانرنّگِ॥
سنگ ۔ ساتھ ۔ شراکت ۔ جاگے ۔ بیدار ہو کر۔ باہوش۔ گیان ۔ رنگ ۔ علم وتعلیم کی محبت سے
اے نانک۔ کوئی بلند قسمت پاکدامن عارف کی صحبت و علم پریمی دنیاوی دؤلت کی محبت کی غفلت سے اپنے آپ کو بیدار کرتا ہے ۔
ਵਡਭਾਗੇ ਕਿਰਪਾ ॥੪॥੧॥੩੯॥
vadbhaagay kirpaa. ||4||1||39||
is very fortunate and is blessed by God’s grace. ||4||1||39||
ਕੋਈ ਭਾਗਾਂ ਵਾਲਾ ਮਨੁੱਖ ਜਿਸ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ॥੪॥੧॥੩੯॥
ۄڈبھاگےکِرپا॥੪॥੧॥੩੯॥
بہت خوش قسمت ہے اور خدا کے فضل سے برکت ہے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک ابدی خدا۔ جوحقیقی گرو کے فضل سے محسوس ہوا
ਰਾਗੁ ਆਸਾ ਘਰੁ ੬ ਮਹਲਾ ੫ ॥
raag aasaa ghar 6 mehlaa 5.
Raag Aasaa, Sixth beat, Fifth Guru:
راگُآساگھرُ੬مہلا੫॥
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
jo tuDh bhaavai so parvaanaa sookh sahj man so-ee.
O’ God, whatever pleases You is acceptable to Your devotees; bliss and equipoise wells up in their mind by abiding to Your command.
ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ l
جوتُدھُبھاۄےَسوپرۄاناسوُکھُسہجُمنِسوئیِ॥
پروانا۔ منظور ۔ سہج۔ روحانی سکون ۔ سوئی ۔ وہی (1)
اے خدا جو تو چاہتا ہے تیرے خادموں کو منظور ہے ۔ تیری رضا سے ان کے دل کو روحانی سکون ملتا ہے
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥
karan kaaran samrath apaaraa avar naahee ray ko-ee. ||1||
O’ God, You alone are capable of doing and getting everything done, You are infinite and there is no one other like You. ||1||
ਹੇ ਪ੍ਰਭੂ! ਤੂੰ ਹੀ ਸਭ ਕੁਝ ਕਰਨ ਤੇ ਕਰਾਣ ਦੀ ਤਾਕਤ ਰੱਖਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ॥੧॥
کرنھکارنھسمرتھاپارااۄرُناہیِرےکوئیِ॥੧॥
اے خداتیرے خادم تجھے ہی سچ کچھ کرنے اور کرانے والا مانتے ہیں جو کچھ ہوتا ہے تو ہی کرنے اور کرانے کی حیثیت رکھتا ہے ۔ تو ہی ان کے نظر یہ میں اعداد و شمار سے باہر لا محدود ہے اور تیرا ثانی عالم میں کوئی نہیں۔ (1)
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥
tayray jan rasak rasak gun gaavahi.
Your humble servants enjoy singing Your praises with enthusiasm and love.
ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ।
تیرےجنرسکِرسکِگُنھگاۄہِ॥
رسک ۔ بالطف مزے سے ۔
اے خدا تیرے خادم یا لطف تیری صفت صلاح اور مدح سرائی کرتے ہیں
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥
maslat mataa si-aanap jan kee jo tooN karahi karaaveh. ||1|| rahaa-o.
For Your devotees, whatever You do or make them do, that alone is the best advice, resolution and wisdom for their spiritual growth. ||1||Pause||
ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ ਉਹੀ ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ॥੧॥ ਰਹਾਉ ॥
مسلتِمتاسِیانھپجنکیِجوتوُنّکرہِکراۄہِ॥੧॥رہاءُ॥
مصلت صلاح۔ مشورہ ۔ متافیصلہ (1)رہاؤ۔
جو کچھ تو کرتا ہے اور کراتا ہے وہی تیرے خادموں کے لئے دانشمندی ہے صلاح مشورہ اور فیصلہ ہے(1 )رہاؤ۔
ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥
amrit naam tumaaraa pi-aaray saaDhsang ras paa-i-aa.
O’ Beloved God, Your Name is the ambrosial nectar, Your devotees have obtained itssublime essence in the congregation of saintly persons.
ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ।
انّم٘رِتُنامُتُماراپِیارےسادھسنّگِرسُپائِیا॥
انمرت ۔ اب حیات روحانیت عنایت کرنے والا۔ سادھ سنگ ۔ صحبت پاکدامن ۔ رپتی ۔ صبر ۔
اے میرے پیارے خدا تیرے کادموں کے لئے تیرا نام یعنی سچ حقیقت اصلیت روحانی حقیقی زندگی عنایت کرنے والا ہے ۔
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥
taripat aghaa-ay say-ee jan pooray sukh niDhaan har gaa-i-aa. ||2||
The devotees who have sung praises of God, the treasure of peace, have become virtuous and fully satiated from worldly desires. ||2||
ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ॥੨॥
ت٘رِپتِاگھاءِسیئیِجنپوُرےسُکھنِدھانُہرِگائِیا॥੨॥
اگھائے ۔ تلسی ۔ تسکین ۔ سکھ ندھان۔ سکھوں کا خزانہ (2)
وہ صحبت وقربت پاکدامن عارفان الہٰی اس کا لطف لیتے ہیں۔ جنہوں نے آرام و آسائش کے خزانے خدا کی صفت صلاح کی وہ صابر ہوئے تسلی و تسکین حاصل کیا اوصاف ہوئے ۔ (2)
ਜਾ ਕਉ ਟੇਕ ਤੁਮ੍ਹ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥
jaa ka-o tayk tumHaaree su-aamee taa ka-o naahee chintaa.
O’ Master-God, those who have Your Support are not afflicted by any anxiety.
ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।
جاکءُٹیکتُم٘ہ٘ہاریِسُیامیِتاکءُناہیِچِنّتا॥
ٹیکآسرا۔
اے خدا ۔ اے میرے آقا جن کو تیرا آسرا ہے انہیں کوئی فکر نہیں ہو سکتا
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥
jaa ka-o da-i-aa tumaaree ho-ee say saah bhalay bhagvantaa. ||3||
Those who are blessed with Your mercy are spiritually wealthy and extremely fortunate. ||3|| ਹੇ ਪ੍ਰਭੂ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ॥੩॥
جاکءُدئِیاتُماریِہوئیِسےساہبھلےبھگۄنّتا॥੩॥
بھگونتا ۔ خوش قسمت (3)
جن پر تو مہران ہے وہ شا ہوکار اور خوش قسمت ہیں۔ (3)
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥
bharam moh Dharoh sabh niksay jab kaa darsan paa-i-aa.
When a person experiences your presence in the heart, all his doubts, attachment, and conceit vanish.
ਜਦੋਂਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ਉਸ ਦੇ ਅੰਦਰੋਂ ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ।
بھرمموہدھ٘روہسبھِنِکسےجبکادرسنُپائِیا॥
بھرم۔ شکت ۔ دھروہ ۔ وہوکھا۔ فریب۔ ٹھگی ۔ انکسے مٹے ۔ درسن ۔ دیدار ۔
ان کے شک شکوک بھٹکن ۔ محبت فریب دھوکا بازی تیرے دیدار سے دور ہو جاتے ہیں
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥
vartan naam naanak sach keenaa har naamay rang samaa-i-aa. ||4||1||40||
O’ Nanak, he makes the precious Naam as his daily sustenance and imbued with God’s love, he remains absorbed in Your Name. |4|1|40|
ਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੧॥੪੦॥
ۄرتنھِنامُنانکسچُکیِناہرِنامےرنّگِسمائِیا॥੪॥੧॥੪੦॥
ورتن نام۔ الہٰی نام کا روزہ مرہ کا محاورہ استعمال ۔ رنگ مایئیا ۔ نام کے پریم میں مجذوب ہوا۔
اس انسان کا روزہ مرہ کے کام اے نانک الہٰی نام اور سچ اور حقیقت پر مبنی ہو جاتے ہیں اور الہٰی پریم وپیار و نام میں محو ومجذوب ہو جاتا ہے
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
janam janam kee mal Dhovai paraa-ee aapnaa keetaa paavai.
A slanderer washes off the filth of sins of other people’s many births but he himself suffers the consequences of slandering.
ਨਿੰਦਕਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ ਅਤੇ ਉਹ ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ।
جنمجنمکیِملُدھوۄےَپرائیِآپنھاکیِتاپاۄےَ॥
مل۔ ناپاکیزگی ، گناہ ، دوش، پرائی بیگانی ،
۔ بد گوئی کرنے والا دیرینہ کیئے ہو ئے گناہوں اور بد کاریوں کی نا پاکیزگی دور کرتا ہے ۔ اور اپنے کئے ہوئے اعمال کی سزا خود ہی پاتا ہے ۔
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥
eehaa sukh nahee dargeh dho-ee jam pur jaa-ay pachaavai. ||1||
He has no peace in this world and he has no place in God’s court; he suffers and is wasted away. ||1||
ਉਸ ਨੂੰ ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਖ਼ੁਆਰ ਹੁੰਦਾ ਹੈ ॥੧॥
ایِہاسُکھُنہیِدرگہڈھوئیِجمپُرِجاءِپچاۄےَ॥੧॥
ایہا، اس عالم مین ، درگیہہ، بارگاہ الہٰی ،ڈھوئی ، ٹھکانہ ، جم پر، الہٰی تھانے ، پچاوے ، ذلیل و خوار (1)
اس علام میں آرام نہیں ملتا نہ بارگاہ الہٰی میں عزت دوزخ میں ذلیل و خوار ہوتا ہے ۔ (1)
ਨਿੰਦਕਿ ਅਹਿਲਾ ਜਨਮੁ ਗਵਾਇਆ ॥
nindak ahilaa janam gavaa-i-aa.
The slanderer wastes this invaluable human life in vain.
ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ।
نِنّدکِاہِلاجنمُگۄائِیا॥
نندک بد گوئی کرنیوالا ۔ اہلا۔ اعلیٰ ۔ قیمتی ۔ جنم ۔ زندگی ۔ عمر ۔
بد گوئی کرنے والا انسان اپنا قیمتی جنم قیمتی زندگی ضائع کر لیتا ہے
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥
pahuch na saakai kaahoo baatai aagai tha-ur na paa-i-aa. ||1|| rahaa-o.
He cannot succeed in anything and he doesn’t get any peace and honor hereafter. ||1||Pause||
ਉਹ ਕਿਸੇ ਗਲ ਵਿੱਚ ਭੀ ਕਾਮਯਾਬ ਨਹੀਂ ਹੋ ਸਕਦਾ, ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ॥੧॥ ਰਹਾਉ ॥
پہُچِنساکےَکاہوُباتےَآگےَٹھئُرنپائِیا॥੧॥رہاءُ॥
کاہؤ باتے ۔ کسی سے بات میں ٹھور۔ ٹھکانہ (1)رہاؤ۔
وہ کسی بھی بات میں وہ ان کی برابر نہیں کر سکتا۔ اور بارگاہ الہٰی میں ٹھکانہ نہیں پاتا ۔ رہاؤ
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
kirat pa-i-aa nindak bapuray kaa ki-aa oh karai bichaaraa.
Such is the fate of the wretched slanderer, what can the poor creature do?
ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ l
کِرتُپئِیانِنّدکبپُرےکاکِیااوہُکرےَبِچارا॥
کرت پہلے کئے ہوئے اعمال کا تاچر۔ بپرے ۔ ویچارا ۔ بد نصیب ۔
مگر بد گوئی کرنے والے کے اختیار کی بھی کوئی بات نہیں پہلے سے کئے اعمال کا تاثر اس کے ذمہ اس کے اعمالنامے میں ہوتا ے ۔
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥
tahaa bigootaa jah ko-ay na raakhai oh kis peh karay pukaaraa. ||2||
The slanderer is condemned to such a state of mind from which no one can save; to whom can he cry for help? ||2||
ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ। ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ॥੨॥
تہابِگوُتاجہکوءِنراکھےَاوہُکِسُپہِکرےپُکارا॥੨॥
بگوتا۔ ذلیل و خوار ہوا۔ پکارا ۔ آہ وزاری ۔ (2)
لہذا بد گوئی کرنے والا دگرگوں حالات میں ذلیل وخوار ہوتا ہے کوئی اس کی مدد نہیں کرتا وہاں ذلیل وخوار سے کوئی نہیں بچاتا جس سے امداد کے لئے پکار کرتے ہیں۔ (2)