Urdu-Raw-Page-423

SGGS Page 423
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
taa kay roop na jaahee lakh-nay ki-aa kar aakh veechaaree. ||2||
His forms cannot be comprehended; what can I say to describe and reflect on those? ||2||
ਉਸਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥
تاکےروُپنجاہیِلکھنھےکِیاکرِآکھِۄیِچاریِ॥੨॥
نہ جاہی لکھتے ہیں سمجھ سکتے ۔ (2)
اس کی شکلیں سمجھی نہیں جاسکتی ہیں۔ میں ان کی وضاحت اور غور کرنے کے لئے کیا کہہ سکتا ہوں؟

ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
teen gunaa tayray jug hee antar chaaray tayree-aa khaanee.
O’ God, in this world all the three modes of Maya and the four basic modes of creation have been fashioned by You.
ਹੇ ਪ੍ਰਭੂ! ਇਸ ਜਗਤ ਵਿਚ ਮਾਇਆ ਦੇ ਤਿੰਨ ਗੁਣਤੇ ਜਗਤ-ਉਤਪੱਤੀ ਦੀਆਂ ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।
تیِنِگُنھاتیرےجُگہیِانّترِچارےتیریِیاکھانھیِ॥
تین گناہ۔ تین اوصاف ۔
تمام عمر ، آپ تین خصوصیات اور تخلیق کے چار وسائل ہیں

ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
karam hovai taa param pad paa-ee-ai kathay akath kahaanee. ||3||
Only when You show Your Mercy, then we attain the supreme spiritual status and are able to talk about Your indescribable praises and virtues. ||3||
ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਉਂਦੀ ਹੈ ਤੇ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥
کرمُہوۄےَتاپرمپدُپائیِئےَکتھےاکتھکہانھیِ॥੩॥
کرم بخشش۔ مہربانی ۔ عنائیت و شفقت کرنے والا پرم پد۔ اونچا رتبہ ۔ کتھیئے ۔ بیان کریں۔ اکتھ ۔ ناقابل بیان ۔(3)
صرف اس صورت میں جب آپ اپنی رحمت کا مظاہرہ کریں ، تب ہی ہم اعلی روحانی مرتبہ حاصل کرلیں گے اور آپ کی ناقابل بیان تعریفوں اور خوبیاں کے بارے میں بات کرنے کے اہل ہوں گے۔

ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
tooN kartaa kee-aa sabh tayraa ki-aa ko karay paraanee.
You are the Creator, all are created by You; what can any human being do?
ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।
توُنّکرتاکیِیاسبھُتیراکِیاکوکرےپرانھیِ॥
کرتا۔ کرنی والا۔ تیرا سب کیا ۔ سارا عالم تیرا پیدا کیا ہوا ہے ۔
آپ خالق ہیں۔ سب آپ کے ذریعہ تخلیق کیے گئے ہیں۔ کوئی بشر کیا کرسکتا ہے؟

ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
jaa ka-o nadar karahi tooN apnee saa-ee sach samaanee. ||4||
Only that person on whom You cast Your glance of grace merges in You. ||4||
ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥
جاکءُندرِکرہِتوُنّاپنھیِسائیِسچِسمانھیِ॥੪॥
پرانی انسان۔ ندر۔ نظر عنائیت ۔ سائی وہی سچ سمانی ۔ سچ یا حقیقت اپنانا یا محو ہونا ہے ۔ (4)
صرف وہی شخص جس پر آپ نے اپنی نظروں کی نظر ڈال دی وہ آپ میں ضم ہوجاتا ہے۔

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
naam tayraa sabh ko-ee layt hai jaytee aavan jaanee.
O’ God, the entire world is subject to the cycles of birth and death; in his own way, everyone is meditating on Your Name.
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,
نامُتیراسبھُکوئیِلیتُہےَجیتیِآۄنھجانھیِ॥
اے خدا ، ساری دنیا پیدائش اور موت کے چکروں سے مشروط ہے۔ اپنے طریقے سے ، ہر ایک آپ کے نام پر غور کر رہا ہے۔

ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
jaa tuDh bhaavai taa gurmukh boojhai hor manmukh firai i-aanee. ||5||
But only when it pleases You, then a Guru’s follower realizes You; all other self-conceited ignorant people keep wandering around. ||5||
ਪਰ ਜਦੋਂ ਤੈਨੂੰ ਚੰਗਾ ਲੱਗੇ ਤਾਂ ਗੁਰੂ ਦੀ ਸਰਨ ਪਿਆ ਜੀਵਤੈਨੂੰ ਅਨੁਭਵ ਕਰਦਾ ਹੈ l ਹੋਰ ਆਪ ਹੁਦਰੇ ਇਞਾਣੇ ਭਟਕਦੇ ਫਿਰਦੇ ਹਨ।॥੫॥
جاتُدھُبھاۄےَتاگُرمُکھِبوُجھےَہورمنمُکھِپھِرےَاِیانھیِ॥੫॥
بھاوے ۔ چاہے ۔ رضا ہو۔ گورمکھ۔ مرشد کے وسیلے سے ۔ بوجھے سمجھے ۔ منمکھ۔ خود پسندی ۔ خودارادی۔ خود ی پسند۔ پھرے ایانی جہالت اور نادانی میں بھٹکتاپھرتا ہے ۔ (5)
لیکن صرف اس صورت میں جب وہ آپ کو راضی کرے ، تب ہی ایک گرو کے پیروکار آپ کو پہچانیں گے۔ دوسرے تمام خود غرض جاہل لوگ اِدھر اُدھر گھومتے رہتے ہیں۔

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
chaaray vayd barahmay ka-o dee-ay parh parh karay veechaaree.
God let Brahma compile the four Vedas and he kept on reading and reflecting on these,
ਪਰਮਾਤਮਾ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ), ਉਹ ਇਹਨਾਂ ਨੂੰ ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।
چارےۄیدب٘رہمےکءُدیِۓپڑِپڑِکرےۄیِچاریِ॥
خدا نے برہما کو چاروں ویدوں کو مرتب کرنے دیا اور وہ ان پر پڑھتے اور غور و فکر کرتے رہے

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
taa kaa hukam na boojhai bapurhaa narak surag avtaaree. ||6||
poor Brahma could not realize that accepting God’s will is the right way of life and kept wandering in thoughts about transmigrations in hell and heaven. ||6||
ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥
تاکاہُکمُنبوُجھےَبپُڑانرکِسُرگِاۄتاریِ॥੬॥
بپڑا۔ وچار۔ حکم ۔ فرمان ۔ رضا ۔ ترک ۔ دوزخ۔ جہنم ۔ سورگ۔ بہشت جنت۔ اوتاری ۔ پڑتار ہا ۔ (6)
غریب برہما کو یہ احساس نہیں ہوسکتا تھا کہ خدا کی مرضی کو قبول کرنا ہی زندگی کا صحیح طریقہ ہے اور وہ جہنم اور جنت میں نقل مکانی کے بارے میں خیالات میں گھومتا رہتا ہے۔

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
jugah jugah kay raajay kee-ay gaavahi kar avtaaree.
In each era, God created great men, whom people have been praising as incarnations of God.
ਪ੍ਰਭੂ ਨੇ ਹਰ ਯੁੱਗ ਅੰਦਰ ਮਹਾਂ ਪੁਰਖ ਪੈਦਾ ਕੀਤੇ, ਜਿਨ੍ਹਾਂ ਨੂੰ ਲੋਕ ਅਵਤਾਰ ਕਰ ਕੇ ਬਿਆਨ ਕਰਦੇ ਹਨ;
جُگہجُگہکےراجےکیِۓگاۄہِکرِاۄتاریِ॥
جگیہہ جگیہہکے راجے ۔ زمانے زمانے میں حکمران ہوئے ۔ گاویہہ کراوتاری ۔ جنہیں۔ پیغمبر کہتے اور مانتے ہیں۔
ہر دور میں ، خدا نے عظیم انسان پیدا کیے ، جن کی تعریف خدا کے اوتار کے طور پر کی جارہی ہے۔

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
tin bhee ant na paa-i-aa taa kaa ki-aa kar aakh veechaaree. ||7||
Even they could not find the limit of God’s virtues; what can I say to reflect on His virtues. ||7||
ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥
تِنبھیِانّتُنپائِیاتاکاکِیاکرِآکھِۄیِچاریِ॥੭॥
تن بھی ۔ انہوں نے بھی ۔ انت نہ پایئیا تاکا۔ وہ بھی اُسے سمجھ نہیں سکے ۔ ـ(7)
یہاں تک کہ وہ خدا کی خوبیوں کی حد بھی نہیں ڈھونڈ سکے۔ میں اس کی خوبیوں پر غور کرنے کے لئے کیا کہہ سکتا ہوں؟

ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
tooN sachaa tayraa kee-aa sabh saachaa deh ta saach vakhaanee.
O‘ God, You are eternal and Your creation is the evidence of Your eternal form, If You bless me with Naam, only then I can recite Your eternal Name.
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।
توُنّسچاتیراکیِیاسبھُساچادیہِتساچُۄکھانھیِ॥
توں سچا حقیقت اور صدیوی ۔ ساچا ۔سچ اور صدیوی ۔ ساچ الہٰی نام حقیقت ۔ اصلیت
اے خدا ، آپ ابدی ہیں اور آپ کی تخلیق آپ کی ابدی شکل کا ثبوت ہے ، اگر آپ مجھے نام سے نوازیں ، تب ہی میں آپ کا دائمی نام تلاوت کرسکتا ہوں۔

ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
jaa ka-o sach bujhaaveh apnaa sehjay naam samaanee. ||8||1||23||
O’ God, one whom You bless the intellect to meditate on Your eternal Name, intuitively he remains merged in Your Name. ||8||1||23||
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥
جاکءُسچُبُجھاۄہِاپنھاسہجےنامِسمانھیِ॥੮॥੧॥੨੩॥
سہجے ۔ روحانی و اخلاقی سکون میں۔ سمانی ۔ بستے ہیں۔
اے خدا ، جس کو تو نے عقل سے اپنے ابدی نام پر غور کرنے کی توفیق بخشی ، وہ بدیہی طور پر وہ آپ کے نام میں مل جاتا ہے۔

ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
آسامہلا੩॥
راگ آسا ، تیسرا گرو:

ਸਤਿਗੁਰ ਹਮਰਾ ਭਰਮੁ ਗਵਾਇਆ ॥
satgur hamraa bharam gavaa-i-aa.
The True Guru has ended my doubts.
ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,
ستِگُرہمرابھرمُگۄائِیا॥
بھرم۔ وہم و گمان۔
سچے گرو نے میرے شکوک و شبہات کو ختم کردیا ہے۔

ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
har naam niranjan man vasaa-i-aa.
and has enshrined the immaculate Name of God within my mind.
ਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।
ہرِنامُنِرنّجنُمنّنِۄسائِیا॥
نرنجن۔ بیداغ۔ پاک۔
اور میرے ذہن میں خدا کے نامحرم نام کو مضبوط کردیا ہے۔

ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥
sabad cheen sadaa sukh paa-i-aa. ||1||
Now by reflecting on the Guru’s word I have attained everlasting peace. ||1||
ਹੁਣ ਗੁਰੂ ਦੇ ਸ਼ਬਦ ਨੂੰ ਪਛਾਣ ਕੇਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ॥੧॥
سبدُچیِنِسداسُکھُپائِیا॥੧॥
سبد چین کلام کی پہچان کرکے(1)
اب گرو کے کلام پر غور کرنے سے مجھے لازوال سکون ملا ہے۔

ਸੁਣਿ ਮਨ ਮੇਰੇ ਤਤੁ ਗਿਆਨੁ ॥
sun man mayray tat gi-aan.
O’ my mind, listen to the essence of divine knowledge,
ਹੇ ਮੇਰੇ ਮਨ! ਅਸਲੀ ਬ੍ਰਹਿਮ ਬੀਚਾਰ ਨੂੰ ਸ੍ਰਵਣ ਕਰ,
سُنھِمنمیرےتتُگِیانُ॥
تت گیان ۔ حقیقی علم ۔
اے میرے دماغ ، علم الہی کے جوہر کو سنو ،

ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
dayvan vaalaa sabh biDh jaanai gurmukh paa-ee-ai naam niDhaan. ॥੧॥ rahaa-o.
God has the power to give anything to anybody but the treasure of Naam is attained only by following the Guru’s teachings. ||1||Pause||
ਪ੍ਰਭੂਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। ਨਾਮ ਦਾ ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥
دیۄنھۄالاسبھبِدھِجانھےَگُرمُکھِپائیِئےَنامُنِدھانُ॥੧॥رہاءُ॥
بدھ طریقے ۔ نام ندھان۔ سچ یا خدا کے نام کا خزانہ(1) رہاؤ۔
خدا کسی کو کچھ دینے کی قدرت رکھتا ہے لیکن نام کا خزانہ صرف گرو کی تعلیمات پر عمل کرنے سے حاصل ہوتا ہے۔

ਸਤਿਗੁਰ ਭੇਟੇ ਕੀ ਵਡਿਆਈ ॥
satgur bhaytay kee vadi-aa-ee.
The glory of meeting the true Guru and following his teaching is,
ਸੱਚੇ ਗੁਰਾਂ ਨੂੰ ਮਿਲਣ ਦੀ ਇਹ ਵਿਸ਼ਾਲਤਾ ਹੈ,,
ستِگُربھیٹےکیِۄڈِیائیِ॥
بھیٹے ۔ ملاپ ۔ وڈیائی ۔عظمت ۔
سچے گرو سے ملنے اور اس کی تعلیم پر عمل کرنے کی شان یہ ہے ،

ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
jin mamtaa agan tarisnaa bujhaa-ee.
that my ferocious desires for worldly wealth and attachments is quenched,
ਕਿ ਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,
جِنِممتااگنِت٘رِسنابُجھائیِ॥
متما ۔ میری ۔ اپنت ۔ ترشنا ۔ خواہشات ۔
کہ دنیاوی دولت اور اس سے منسلک ہونے کی میری زبردست خواہشات ختم ہوگئیں

ਸਹਜੇ ਮਾਤਾ ਹਰਿ ਗੁਣ ਗਾਈ ॥੨॥
sehjay maataa har gun gaa-ee. ||2||
and now imbued with peace and poise, I sing the Praises of God. ||2||
ਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
سہجےماتاہرِگُنھگائیِ॥੨॥
سہجے ماتا۔ پر سکون محویت ۔ ہرگن ۔ الہٰی صفت ۔(2)
اور اب امن و سکون کی طرف راغب ، میں خدا کی حمد گاتا ہوں۔

ਵਿਣੁ ਗੁਰ ਪੂਰੇ ਕੋਇ ਨ ਜਾਣੀ ॥
vin gur pooray ko-ay na jaanee.
No one can understand the essence of divine knowledge without meeting andfollowing the perfect Guru’s teachings.
ਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,
ۄِنھُگُرپوُرےکوءِنجانھیِ॥
گر پورے کامل مرشد ۔
کامل گرو کی تعلیمات سے ملنے اور ان پر عمل کیے بغیر کوئی بھی خدائی علم کے جوہر کو نہیں سمجھ سکتا ہے ۔

ਮਾਇਆ ਮੋਹਿ ਦੂਜੈ ਲੋਭਾਣੀ ॥
maa-i-aa mohi doojai lobhaanee.
Because without the Guru’s teachings, one remains engrossed in worldly attachment and greed for other things.
ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।
مائِیاموہِدوُجےَلوبھانھیِ॥
مایئیا ۔ موہ ۔ مادیات کی محبت ۔ گور مکھمرشد کے ذریعے ۔
کیوں کہ گرو کی تعلیمات کے بغیر ، انسان دنیاوی لگاؤ اور دوسری چیزوں کے لالچ میں مگن رہتا ہے۔

ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
gurmukh naam milai har banee. ||3||
It is only through the Guru that one receives God’s Name and realizes the worth of the divine words of God’s praises. ||3||
ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥
گُرمُکھِنامُمِلےَہرِبانھیِ॥੩॥
نام ملے ہربانی ۔ الہٰی کلام سے کی حقیقت کا پتہ چلتا ہے ۔ (3)
یہ صرف گرو کے ذریعہ ہی ایک خدا کا نام پاتا ہے اور خدا کی حمد کے الہی الفاظ کی قیمت کا احساس کرتا ہے۔

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
gur sayvaa tapaaN sir tap saar.
Serving the Guru by following his teachings is the most sublime of all penances.
ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,
گُرسیۄاتپاںسِرِتپُسارُ॥
تپاں سرتپ ۔ تمام تپسیاں سے بلند تپسیا ۔
اس کی تعلیمات پر عمل پیرا ہوکر گرو کی خدمت کرنا تمام ترجیحات کا سب سے عمدہ نمونہ ہے۔

ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
har jee-o man vasai sabh dookh visaaranhaar.
One realizes God dwelling in his heart who is the dispeller of all sorrows.
ਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,
ہرِجیِءُمنِۄسےَسبھدوُکھۄِسارنھہارُ॥
ہو جیؤ۔ خدا ۔ وسار نہار۔ بھلا نے والا۔
ایک خدا کو اپنے دل میں بسنے والا احساس ہوتا ہے جو تمام دکھوں کو دور کرتا ہے۔

ਦਰਿ ਸਾਚੈ ਦੀਸੈ ਸਚਿਆਰੁ ॥੪॥
dar saachai deesai sachiaar. ||4||
And such a person looks truly honored in God’s presence . ||4||
ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥
درِساچےَدیِسےَسچِیارُ॥੪॥
درساچے ۔ سچے خدا کے در پر ۔ سچیا ر۔ سچے اخلاق والا۔ (4)
اور ایسا شخص خدا کی موجودگی میں واقعتاقابل احترام نظر آتا ہے ۔

ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
gur sayvaa tay taribhavan sojhee ho-ay.
By following the Guru’s teachings, one comes to know about the three worlds,
ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ,
گُرسیۄاتےت٘رِبھۄنھسوجھیِہوءِ॥
گرسیوا۔ خدمت مرشد ۔ تربھون۔ تینوں عالموں ۔ سوجہی ۔ سمجھ ۔
گرو کی تعلیمات پر عمل کرنے سے ، تینوں جہانوں کے بارے میں پتہ چل جاتا ہے ،

ਆਪੁ ਪਛਾਣਿ ਹਰਿ ਪਾਵੈ ਸੋਇ ॥
aap pachhaan har paavai so-ay.
and then by recognizing his own self, he realizes God.
ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
آپُپچھانھِہرِپاۄےَسوءِ॥
آپ پچھان ۔ اپنے اخلاق ۔ بر تاؤ وکردار کی شناکت و پڑتال ۔ ہر پاوےسوئے ۔ وہی خدا سے ملاپ پاتا ہے ۔ سچے کلام سے ٹھکانہ حاصل ہوتا ہے ۔(5)خدمت مرشد سے برائیوں اور بدیوں سے بچتا ہے ۔ ان سب کل ادھارے سارا خاندان بچ جاتا ہے
اور پھر اپنے نفس کو پہچان کر ، وہ خدا کو پہچانتا ہے۔

ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥
saachee banee mahal paraapat ho-ay. ||5||
Thus through the Guru’s divine words, he unites with God||5||
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪ੍ਰਭੂ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥=
ساچیِبانھیِمہلُپراپتِہوءِ॥੫॥
ساچی سوبھا۔ سچی شہرت سچ دوآرے ۔ سچے خدا کے در پر ۔ (6)
اس طرح گرو کے الہی الفاظ کے ذریعے ، وہ خدا کے ساتھ اتحاد کرتا ہے

ਗੁਰ ਸੇਵਾ ਤੇ ਸਭ ਕੁਲ ਉਧਾਰੇ ॥
gur sayvaa tay sabh kul uDhaaray.
One saves his entire lineage from the vices by following the Guru’s teachings,
ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,
گُرسیۄاتےسبھکُلاُدھارے॥
کوئی گرو کی تعلیمات پر عمل کرکے اپنے پورے نسب کو برے خطوں سے بچاتا ہے ،

ਨਿਰਮਲ ਨਾਮੁ ਰਖੈ ਉਰਿ ਧਾਰੇ ॥
nirmal naam rakhai ur Dhaaray.
if one Keeps the Immaculate Naam enshrined in the heart;
ਜੇ ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਪਰੋ ਕੇ ਰੱਖੇ,
نِرملنامُرکھےَاُرِدھارے॥
اگر کوئی شخص دل کے اندر مطلق نام کو قائم رکھے؛

ਸਾਚੀ ਸੋਭਾ ਸਾਚਿ ਦੁਆਰੇ ॥੬॥
saachee sobhaa saach du-aaray. ||6||
then he is adorned with true glory in God’s presence. ||6||
ਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥
ساچیِسوبھاساچِدُیارے॥੬॥
پھر وہ خدا کی بارگاہ میں حقیقی شان و شوکت سے آراستہ ہے۔

ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
say vadbhaagee je gur sayvaa laa-ay.
Very fortunate are those, whom the Guru has engaged to the devotional service.
ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।
سےۄڈبھاگیِجِگُرِسیۄالاۓ॥
وڈبھاگی ۔ بلند قسمت سے ۔
بہت خوش قسمت وہ لوگ ہیں ، جن کو گرو نے عقیدت بخش خدمت میں مصروف کیا ہے۔

ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
an-din bhagat sach naam drirh-aa-ay.
The Guru always engages them to devotional worship and implants God’s Name within them.
ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।
اندِنُبھگتِسچُنامُد٘رِڑاۓ॥
اندن ہر روز۔ سچ نام ۔ سچے خدا کا سچا نام۔ درڑآئے ۔ پکائے ۔
گرو ہمیشہ انھیں عقیدت مند عبادت میں مشغول کرتے ہیں اور ان کے اندر خدا کا نام لگاتے ہیں۔

ਨਾਮੇ ਉਧਰੇ ਕੁਲ ਸਬਾਏ ॥੭॥
naamay uDhray kul sabaa-ay. ||7||
By meditating on Naam, all their generations are saved from the vices. ||7||
ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥
نامےاُدھرےکُلسباۓ॥੭॥
سبائے ۔سارے ۔ ـ(7)
نام پر غور کرنے سے ، ان کی ساری نسلیں برائیوں سے محفوظ ہوجاتی ہیں۔

ਨਾਨਕੁ ਸਾਚੁ ਕਹੈ ਵੀਚਾਰੁ ॥
naanak saach kahai veechaar.
Nanak says this absolutely true thought,
ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,
نانکُساچُکہےَۄیِچارُ॥
سچاکہے ویچار۔ سوچ کر سچ کہتا ہے ۔
نانک نے کہا ہے کہ یہ بالکل صحیح سوچ ہے ،

ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
har kaa naam rakhahu ur Dhaar.
that always keep God’s Name enshrined in your heart.
ਕਿ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।
ہرِکانامُرکھہُاُرِدھارِ॥
ار۔ دل میں دھار۔ بساو۔
جو ہمیشہ خدا کے نام کو اپنے دل میں قائم رکھے۔

ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥
har bhagtee raatay mokh du-aar. ||8||2||24||
Those imbued with God’s loving devotion are liberated from the cycles of birth and death.||8||2||24||
ਜੇਹੜੇ ਮਨੁੱਖ ਪ੍ਰਭੂ ਦੀ ਭਗਤੀਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ ॥੮॥੨॥੨੪॥
ہرِبھگتیِراتےموکھدُیارُ॥੮॥੨॥੨੪॥
ہر بھگتی ۔ الہٰی عبادت ۔ موکھ نجات ۔ آزادی ۔
جو لوگ خدا کی محبت سے محبت کرتے ہیں وہ پیدائش اور موت کے چکروں سے آزاد ہوجاتے ہیں۔

ਆਸਾ ਮਹਲਾ ੩ ॥
aasaa mehlaa 3.
Raag Aasaa, Third Gurul:
آسامہلا੩॥
راگ آسا ، تیسرا گروول :

ਆਸਾ ਆਸ ਕਰੇ ਸਭੁ ਕੋਈ ॥
aasaa aas karay sabh ko-ee.
Everyone lives by cherishing hope upon hope.
ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।
آساآسکرےسبھُکوئیِ॥
آسا آس اُمیدیں ہی اُمیدیں ۔ سب کوئی سارے ۔
ہر ایک امید پر امیدوں کو پالنے سے جیتا ہے۔

ਹੁਕਮੈ ਬੂਝੈ ਨਿਰਾਸਾ ਹੋਈ ॥
hukmai boojhai niraasaa ho-ee.
But one who understands God’s will, becomes detached from the worldly desires.
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।
ہُکمےَبوُجھےَنِراساہوئیِ॥
نراسا ۔ نا اُمیدی ۔ حکمے بوجھے ۔ رضا و فرمان الہٰی سمجھتے
لیکن جو خدا کی مرضی کو سمجھتا ہے ، وہ دنیاوی خواہشات سے الگ ہوجاتا ہے ۔

ਆਸਾ ਵਿਚਿ ਸੁਤੇ ਕਈ ਲੋਈ ॥
aasaa vich sutay ka-ee lo-ee.
So many people are asleep (entangled) in the false worldly hopes.
ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।
آساۄِچِسُتےکئیِلوئیِ॥
لوئی ۔ لوگ جاگے ۔ بیدار ہوشیار۔
بہت سارے لوگ جھوٹی دنیاوی امیدوں میں سو رہے ہیں۔

ਸੋ ਜਾਗੈ ਜਾਗਾਵੈ ਸੋਈ ॥੧॥
so jaagai jaagaavai so-ee. ||1||
Only that person wakes up from this sleep whom God Himself awakens. ||1||
ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥
سوجاگےَجاگاۄےَسوئیِ॥੧॥
سوئی وہی (1)
صرف وہی شخص اس نیند سے جاگتا ہے جسے خدا خود بیدار کرتا ہے۔

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
satgur naam bujhaa-i-aa vin naavai bhukh na jaa-ee.
One whom the true Guru has fully made aware of meditation on Naam, knows that without Naam the yearning for worldly things does not go away.
ਗੁਰੂ ਨੇ ਜਿਸ ਨੂੰ ਨਾਮ ਸਿਮਰਨਾ ਸਿਖਾ ਦਿੱਤਾ ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ। ਨਾਮ ਤੋਂ ਬਿਨਾ ਮਾਇਆ ਵਾਲੀ ਭੁੱਖ ਦੂਰ ਨਹੀਂ ਹੁੰਦੀ।
ستِگُرِنامُبُجھائِیاۄِنھُناۄےَبھُکھنجائیِ॥
نام بجھایئیا ۔ سمجھایئیا ۔ بن ناوے ۔ نام کے بغیر ۔ مراد ۔ سچ اورحقیقت کے بغیر بھکھ ۔ لالچ
ایک جسے سچ گرو نے نام کے مراقبہ کے بارے میں پوری طرح آگاہ کر دیا ہے ، وہ جانتا ہے کہ نام کے بغیر دنیاوی چیزوں کی تڑپ ختم نہیں ہوتی ہے۔

error: Content is protected !!