ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥
satgur sayv gun niDhaan paa-i-aa tis kee keem na paa-ee.
You cannot admire enough a person who has realized God Almighty, the Treasure of Virtues, by serving the Guru.
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।
ستِگُرُسیۄِگُنھنِدھانُپائِیاتِسکیِکیِمنپائیِ॥
خدمت۔ اوصاف۔ خزانہ
سچے مرشد کی خدمت سے اوصاف کا خزانہ ملا جسکی قیمت کا اندازہ اور صلہ نہیں دے سکتے ۔
ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥
parabh sakhaa har jee-o mayraa antay ho-ay sakhaa-ee. ||3||
God is my best Friend. He shall be my companion and support in the end.
ਪਿਆਰਾਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ
پ٘ربھُسکھاہرِجیِءُمیراانّتےہوءِسکھائیِ॥੩॥
ساتھی۔ مدد گار
خدا میرا ساتھی ہے ۔ جو بوقت آخر مدد گار ہے ۔
ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥
pay-ee-arhai jagjeevan daataa manmukh pat gavaa-ee.
In the parental home (this world), the self-conceited person has lost his honor by forsaking God, the Giver of life.
ਮਨਮੁਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।
پیئیِئڑےَجگجیِۄنُداتامنمُکھِپتِگۄائیِ॥
عالم۔ خودی پسند۔ عزت
(3) اس عالم میں زندگیاں بخشنے والے داتار خدا کو بھلا کر خودی پسند اپنی عزت گنواتا ہے ۔
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥
bin satgur ko mag na jaanai anDhay tha-ur na kaa-ee.
Without Guru’s sanctuary, no one knows the way. Blinded (by worldly attachments), they do not find any spiritual support.
ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।
بِنُستِگُرکومگُنجانھےَانّدھےٹھئُرنکائیِ॥
زندگی۔ عقل۔ ٹھکانہ
سچے مرشد کے بغیر کوئی زندگی کا راستہ نہیں جانتا ۔ اور عقل کے اندھے کو کہیں ٹھکانہ نہیں ملتا ۔
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥
har sukh-daata man nahee vasi-aa ant ga-i-aa pachhutaa-ee. ||4||
If God, the Giver of Peace, does not dwell in man’s mind, he departs regretting in the end. ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ
ہرِسُکھداتامنِنہیِۄسِیاانّتِگئِیاپچھُتائیِ॥੪॥
دل۔ بسایا۔ آخرت
سکھ دینے خدا دل میں نہیں بسایا اس لئے بوقت آخرت پچھتاتا ہے ۔
ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ॥
pay-ee-arhai jagjeevan daataa gurmat man vasaa-i-aa.
While living in the parent’s house (the world), those who enshrine God the world’s Life-Giver in their heart according to the Guru’s teachings.
ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ l
پیئیِئڑےَجگجیِۄنُداتاگُرمتِمنّنِۄسائِیا॥
عالم۔ سبق
(4) اس عالم میں سبق مرشد سے دلمیں بسایا ۔
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥
an-din bhagat karahi din raatee ha-umai moh chukaa-i-aa.
They eradicate their ego and emotional attachment, by performing devotional worship day and night.
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।
اندِنُبھگتِکرہِدِنُراتیِہئُمےَموہُچُکائِیا॥
روز و شب۔ عبادت و ریاضت۔ محبت
اور روز و شب الہٰی عبادت و ریاضت کی اور خودی اور دنیاوی محبت مٹائی ۔
ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥
jis si-o raataa taiso hovai sachay sach samaa-i-aa. ||5||
And then, imbued with His love the mortal becomes like Him, and he remains truly absorbed in the eternal God.
ਮਨੁੱਖ ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ, ਅਤੇ ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ
جِسُسِءُراتاتیَسوہوۄےَسچےسچِسمائِیا॥੫॥
پیار۔
جس سے پیار کیا ویسا ہوا ۔ اور اُسی کے پیار میں تک گیا ۔
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥
aapay nadar karay bhaa-o laa-ay gur sabdee beechaar.
On whom, God casts His glance of grace, he gets imbued with His Love. He then through the Guru’s Word reflects on His virtues.
ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ।
آپےندرِکرےبھاءُلاۓگُرسبدیِبیِچارِ॥
نگاہ۔ شفقت۔ وچار
(5)جس پر نگاہ شفقت خدا کرتا ہے اسے اپنا پیار پیدا کرتا ہے اور اس انسان کو کلام مرشد کے ذریعے اسکی وچار کرتا ہے ۔
ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥
satgur sayvi-ai sahj oopjai ha-umai tarisnaa maar.
Following the Guru’s teachings, intuitive peace wells up, and ego and desire die.
ਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।
ستِگُرُسیۄِئےَسہجُاوُپجےَہئُمےَت٘رِسنامارِ॥
خدمت۔ سکون۔ خودی۔ خواہشات
سچے مرشد کی خدمت سے سکون ملتا ہے اور خودی اور خواہشات مٹتی ہیں ۔
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥
har gundaataa sad man vasai sach rakhi-aa ur Dhaar. ||6||
God, the Giver of all Virtues is continually operative in the one who keeps Him enshrined in the heart.
ਨੇਕੀ ਬਖਸ਼ਣ ਹਾਰ ਹਰੀ, ਸਦੀਵ ਹੀ ਉਸ ਦੇ ਚਿੱਤ ਅੰਦਰ ਰਹਿੰਦਾ ਹੈ, ਜੋ ਸੱਚ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
ہرِگُنھداتاسدمنِۄسےَسچُرکھِیااُردھارِ॥੬॥
اوصاف۔بست
اوصاف دینے والا خدا دل میں بستا ہے ۔ اور اسے اپنے دل میں لکاتا ہے ۔
ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥
parabh mayraa sadaa nirmalaa man nirmal paa-i-aa jaa-ay.
My God is forever Immaculate; He can be realized only with a pure mind.
ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।
پ٘ربھُمیراسدانِرملامنِنِرملِپائِیاجاءِ॥
پا ک
(6) خدا پا ک ہے اور پاک دل سے ہی اس سے ملا جا سکتا ہے ۔
ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥
naam niDhaan har man vasai ha-umai dukh sabh jaa-ay.
If the Treasure of Naam abides within the mind, then all the pain of egotism is totally eliminated.
ਜੇਕਰ ਨਾਮ ਦਾ ਜ਼ਜਾਨਾ ਚਿੱਤ ਵਿੱਚ ਟਿਕ ਜਾਵੇ, ਤਾਂ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।
نامُنِدھانُہرِمنِۄسےَہئُمےَدُکھُسبھُجاءِ॥
اوصاف۔ خزانہ۔ حق وحقیقت
اگر اوصاف کا خزانہ نام الہٰی سچ حق وحقیقت دل میں بس جائے تو خودی اور عذاب مٹ جاتے ہیں ۔
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥
satgur sabad sunaa-i-aa ha-o sad balihaarai jaa-o. ||7||
I forever dedicate myself to the one, to whom the true Guru has recited the divine Word.
ਮੈਂ (ਉਸ ਭਾਗਾਂ ਵਾਲੇ) ਮਨੁੱਖ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ
ستِگُرِسبدُسُنھائِیاہءُسدبلِہارےَجاءُ॥੭॥
قربان۔ الہٰی صفت
میں اس پر قربان ہوں جس سچے مرشد نے الہٰی صفت صلاح کا کلام سنایا ہے ۔
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
aapnai man chit kahai kahaa-ay bin gur aap na jaa-ee.
Even if one says in one’s own mind that he has stilled his ego and makes others also say so, still without the Guru’s teachings one’s ego doesn’t depart.
ਗੁਰਾਂ ਦੇ ਬਾਝੋਂ ਆਪਾ-ਭਾਵ ਦੂਰ ਨਹੀਂ ਹੁੰਦਾ l ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ।
آپنھےَمنِچِتِکہےَکہاۓبِنُگُرآپُنجائیِ॥
خودی۔ مٹا دی
(7) اگر کوئی اپنے دل میں سوچے اور کہے کہ میں اپنے دل سے خودی مٹا دی ہے ۔ اور دوسروں سے کہا ئے مرشد کے بغیر خودی ختم نہیں ہوتی ۔
ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥
har jee-o bhagat vachhal sukh-daata kar kirpaa man vasaa-ee.
God is the Lover of His devotees and He imparts peace to them. It is by His Grace that He dwells in the minds of His devotees.
ਪਰਮਾਤਮਾ ਆਪਣੇ ਸੰਤਾਂ ਨੂੰ ਪਿਆਰ ਤੇ ਸਾਰੇ ਸੁਖ ਦੇਣਹਾਰ ਹੈ, ਆਪਣੀ ਦਇਆ ਦੁਆਰਾ ਉਹ ਆਪਣੇ ਸੰਤਾਂ ਦੇ ਚਿੱਤ ਵਿੱਚ ਟਿਕਦਾ ਹੈ।
ہرِجیِءُبھگتِۄچھلُسُکھداتاکرِکِرپامنّنِۄسائیِ॥
عابد۔ سکھ دینے والا
خدا عابدوں کا پیارا سکھ دینے والا ہے ۔ جس انسان پر کرم و عنایت کرتا ہے اسکے دل میں بستا ہے ۔
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥
naanak sobhaa surat day-ay parabh aapay gurmukh day vadi-aa-ee. ||8||1||18||
O’ Nanak, God blesses the Guru’s follower with the sublime awakening of consciousness and grants him the glory and honor.
ਹੇ ਨਾਨਕ! ਪਰਮਾਤਮਾ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ।
نانکسوبھاسُرتِدےءِپ٘ربھُآپےگُرمُکھِدےۄڈِیائیِ
شہرت ، ہوش و عقلمندی
اے نانک شہرت ، ہوش و عقلمندی خود بخود دیتا ہے اور مرشد کے ذریعے عظمت عنایت کرتا ہے۔
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥
ha-umai karam kamaavday jamdand lagai tin aa-ay.
Those who go around doing even religious deeds egotistically end up losing spiritually and are always under the fear of the demon of death,
ਜੋ ਆਪਣੇ ਮਿਥੇ ਹੋਏ ਧਾਰਮਿਕ ਕਾਰ-ਵਿਹਾਰ ਹੰਕਾਰ ਅੰਦਰ ਕਰਦੇ ਹਨ, ਮੌਤ ਦੇ ਫ਼ਰੇਸ਼ਤੇ ਦਾ ਡੰਡਾ ਉਨ੍ਹਾਂ ਉਤੇ ਵਰ੍ਹਦਾ ਹੈ,
ہئُمےَکرمکماۄدےجمڈنّڈُلگےَتِنآءِ॥
خودی۔ تکبر۔ فرشتہ۔ موت
جو انسان خودی اور تکبر کرتے ہیں انہیں فرشتہ موت سزا دیتا ہے ۔
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥
je satgur sayvan say ubray har saytee liv laa-ay. ||1||
but those who humbly accept the Guru’s teachings are saved from this fear of the demon of death by lovingly meditating on Naam.
(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ ਇਸ ਮਾਰ ਤੋਂ ਬਚ ਜਾਂਦੇ ਹਨ
جِستِگُرُسیۄنِسےاُبرےہرِسیتیِلِۄلاءِ॥੧॥
خدمت۔ پریم
جو سچے مرشد کی خدمت کرتے ہیں بچ جاتے ہیں۔خدا سے پریم پیار کرنے سے ۔
ਮਨ ਰੇ ਗੁਰਮੁਖਿ ਨਾਮੁ ਧਿਆਇ ॥
man ray gurmukh naam Dhi-aa-ay.
O’ my mind, follow the Guru’s teachings and lovingly meditate on Naam.
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
منرےگُرمُکھِنامُدھِیاءِ॥
وسیلے۔ دھیان
اے دل مرشد کے وسیلے سے الہٰی نام میں دھیان لگا ۔
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥
Dhur poorab kartai likhi-aa tinaa gurmat naam samaa-ay. ||1|| rahaa-o.
Those who are predestined by the Creator get absorbed into Naam, through the Guru’s Teachings.
ਜਿਨ੍ਹਾਂ ਲਈ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤ ਕਰ ਛੱਡੀ ਹੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ।
دھُرِپوُربِکرتےَلِکھِیاتِناگُرمتِنامِسماءِ॥੧॥رہاءُ॥
اعمالنامے۔ تحریر۔ دھیان
پہلے سے جو اعمالنامے میں کرتا رنے تحریر کیا ہے وہ سبق مرشد سے نام میں دھیان لگاتے ہیں ۔
ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥
vin satgur parteet na aavee naam na laago bhaa-o.
Without the True Guru’s teachings, faith and love for the Naam does not arise in one’s mind.
ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਤੇ ਪਿਆਰ ਪੈਦਾ ਨਹੀਂ ਹੁੰਦਾ l
ۄِنھُستِگُرپرتیِتِنآۄئیِنامِنلاگوبھاءُ॥
ایمان ویقین ۔ پیار
بغیر سچے مرشد ایمان ویقین نہیں ہوتا نہ نام سے پیار اور پریم پیدا ہوتا ہے ۔
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥
supnai sukh na paav-ee dukh meh savai samaa-ay. ||2||
Even in dreams, he finds no peace and remains entangled in pain.
ਉਸ ਨੂੰ ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ l
سُپنےَسُکھُنپاۄئیِدُکھمہِسۄےَسماءِ॥੨॥
خواب ۔ عذاب۔ دھیان
خواب میں بھی سکھ نہیں ملتا عذاب میں ہی سوتا اور دھیان رہتا ہے ۔
ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥
jay har har keechai bahut lochee-ai kirat na mayti-aa jaa-ay.
Even if a self willed wants to recites Naam with great longing, he will not succeed because the effect past deeds can’t be erased without the Guru’s word.
ਜੇ ਮਨਮੁਖ ਇਹ ਬੜੀ ਤਾਂਘ ਭੀ ਕਰੇ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦਾ ਪ੍ਰਭਾਵ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਿਟਾਇਆ ਨਹੀਂ ਜਾ ਸਕਦਾ।
جےہرِہرِکیِچےَبہُتُلوچیِئےَکِرتُنمیٹِیاجاءِ॥
خواہشات۔ اعمال
(2) اگر خدا خدا کرکے خواہشات بڑھائیں تاہم کئے اعمال مٹ نہیں سکتے ۔
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥
har kaa bhaanaa bhagtee mani-aa say bhagat pa-ay dar thaa-ay. ||3||
The devotees of God completely surrender to His Will and they are the ones who get fully accepted in God’s court.
ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ l
ہرِکابھانھابھگتیِمنّنِیاسےبھگتپۓدرِتھاءِ॥੩॥
بھگت۔ قبول۔ ٹھکانہ
بھگت الہٰی رضا قبول کرتے ہیں ۔ لہذا انہیں الہٰی در پر ٹھکانہ ملتا ہے ۔
ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥
gur sabad dirhaavai rang si-o bin kirpaa la-i-aa na jaa-ay.
The Guru lovingly blesses and firmly installs the Word in whoever comes to him but finding the True Guru is also a blessing of God.
ਗੁਰੂ ਪ੍ਰੇਮ ਨਾਲ ਆਪਣਾ ਸ਼ਬਦ ਸਰਨ ਆਏ ਮਨੁੱਖ ਦੇ ਹਿਰਦੇ ਵਿਚ ਪੱਕਾ ਕਰਦਾ ਹੈ, ਪਰ ਗੁਰੂ ਭੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ।
گُرُسبدُدِڑاۄےَرنّگسِءُبِنُکِرپالئِیاناجاءِ॥
کلام۔ کرم و عنایت
(3) مرشد پریم سے کلام پکا کراتا ہے ۔ مگر بغیر کرم و عنایت حاصل نہیں ہوسکتا ۔
ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥
jay sa-o amrit neeree-ai bhee bikh fal laagai Dhaa-ay. ||4||
A self willed is like this poisonous plant whom if you water with ambrosial nectar a hundred times, still bears poisonous fruit.
ਮਨਮੁਖ ਮਾਨੋ, ਇਕ ਐਸਾ ਰੁੱਖ ਹੈ ਕਿ ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ
جےسءُانّم٘رِتُنیِریِئےَبھیِبِکھُپھلُلاگےَدھاءِ॥੪॥
آب حیات۔ آبپاشی ۔ زہریلے پھل
خواہ آب حیات سے آبپاشی کیجائے تب بھی زہریلے پھل دوڑ کرلگتے ہیں۔غرض یہ کہ نتیجہ برا نکلتا ہے ۔
ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
say jan sachay nirmalay jin satgur naal pi-aar.
Those humble beings who are in love with the True Guru are pure and true.
ਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।
سےجنسچےنِرملےجِنستِگُرنالِپِیارُ॥
انسان۔ پاک۔ پیار
(4) وہی انسان سچے اور پاک ہیں جنکا سچے مرشد سے پیار ہے ۔
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥
satgur kaa bhaanaa kamaavday bikh ha-umai taj vikaar. ||5||
Shedding the poison of ego and vices, they act according to Guru’s will.
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ
ستِگُرکابھانھاکماۄدےبِکھُہئُمےَتجِۄِکارُ॥੫॥
سچے۔ رضا۔ کاربند۔ خودی۔ بد کاریوں۔ زہر
جو سچے مرشد کی رضا کے کاربند ہیں عمل کرتے ہیں خودی اور بد کاریوں کو چھوڑتے ہیں جو ایک زہر ہے ۔
ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
manhath kitai upaa-ay na chhootee-ai simrit saastar soDhhu jaa-ay.
No deeds done with stubborn-mindedness can save one from the influence of vices. You can confirm from the religious scriptures for this to be true.
ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।
منہٹھِکِتےَاُپاءِنچھوُٹیِئےَسِم٘رِتِساست٘رسودھہُجاءِ॥
ضد۔ نجات۔ غور و خوض
(5) دلی ضد سے کئے کاموںسے نجات نہیں ملتی ۔ سمریتوں اور شاشتروں کو توجہ اور غور و خوض سے مطالعہ کرکے دیکھ لو ۔
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥
mil sangat saaDhoo ubray gur kaa sabad kamaa-ay. ||6||
Only those who joined the holy congregation and have lived in accordance with the Guru’s word have been saved from the vices.
ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ
مِلِسنّگتِسادھوُاُبرےگُرکاسبدُکماءِ॥੬॥
سادھوؤں۔ قربت
سادھوؤں کی صحبت و قربت سے بچاؤ ہوتا ہے ۔ کلام مرشد پر عمل کرکے ۔
ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
har kaa naam niDhaan hai jis ant na paaraavaar.
God’s Name is the Treasure of virtues, which has no end or limitation.
ਰੱਬ ਦਾ ਨਾਮ ਗੁਣਾ ਦਾ ਖ਼ਜ਼ਾਨਾ ਹੈ, ਜਿਸ ਦਾ ਅੰਤ ਨਹੀਂ ਪੈ ਸਕਦਾ, ਜਿਸ ਦਾ ਕੋਈ ਉਰਲਾ ਜਾ ਪਰਲਾ ਸਿਰਾ ਨਹੀਂ।
ہرِکانامُنِدھانُہےَجِسُانّتُنپاراۄارُ॥
خزانہ۔ نا ممکن
(6) خدا کا نام ایسا خزانہ ہے جسکا شمار نا ممکن ہے ۔
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥
gurmukh say-ee sohday jin kirpaa karay kartaar. ||7||
The life of only those Guru’s followers is embellished upon whom the Creator bestows His mercy.
ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ
گُرمُکھِسیئیِسوہدےجِنکِرپاکرےکرتارُ॥੭॥
خوشحال۔ رحمت
وہی مرید مرشد خوشحال زندگی گذارتے ہیں جن پرخدا کی رحمت ہے ۔
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
naanak daataa ayk hai doojaa a-or na ko-ay.
O’ Nanak, God Almighty is the sole provider; there is no other at all.
ਹੇ ਨਾਨਕ! ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ।
نانکداتاایکُہےَدوُجاائُرُنکوءِ॥
نعمتیں۔ بخشنے والا
(7) اے نانک نعمتیں بخشنے والا واحد خدا ہے ۔
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥
gur parsaadee paa-ee-ai karam paraapat ho-ay. ||8||2||19||
God Almighty is realized when He bestows His mercy. It happens through the Guru’s Grace. (ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ l
گُرپرسادیِپائیِئےَکرمِپراپتِہوءِ॥੮॥੨॥੧੯॥
گر پر ساد۔ رحمت مرشد ۔ کرم بخشش ۔
رحمت مرشد اور کرم و عنایت سے ملتی ہے۔