Urdu-Raw-Page-944

ਗੁਪਤੀ ਬਾਣੀ ਪਰਗਟੁ ਹੋਇ ॥
guptee banee pargat ho-ay.
One to whom this secret divine word is revealed,
ਜਿਸ ਮਨੁੱਖ ਦੇ ਅੰਦਰ ਉਹ ਲੁਕਵੀਂ ਰੱਬੀ ਜੀਵਨ ਦੀ ਰੌ ਪਰਗਟ ਹੁੰਦੀ ਹੈ,
گُپتیِبانھیِپرگٹُہوءِ॥
گپتی بانی ۔ کلام کے پوشدیہ راز۔ پرگٹ ۔ ظاہر ۔ پرکھ پہچان۔
خدا جو کلام پوشیدہ تھا وہ ظاہر ہوجاتا ہے ۔

ਨਾਨਕ ਪਰਖਿ ਲਏ ਸਚੁ ਸੋਇ ॥੫੩॥
naanak parakh la-ay sach so-ay. ||53||
he understands the worth of the eternal God’s Name, says Nanak. ||53||
ਨਾਨਕ ਕਹਿੰਦੇ ਨੇ! ਉਹ ਮਨੁੱਖ ਉਸ ਸੱਚੇ ਪ੍ਰਭੂ ਦੇ ਨਾਮ ਦੀ ਕਦਰ ਸਮਝ ਲੈਂਦਾ ਹੈ ॥੫੩॥
نانکپرکھِلۓسچُسوءِ॥੫੩॥
اے نانک اسے سچے صدیوی سچ کی قدر وقیمت کی پہچان ہوجاتی ہے ۔

ਸਹਜ ਭਾਇ ਮਿਲੀਐ ਸੁਖੁ ਹੋਵੈ ॥
sahj bhaa-ay milee-ai sukh hovai.
Guru Ji says, we find peace only when we realize God while staying serene.
ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।
سہجبھاءِمِلیِئےَسُکھُہوۄےَ॥
سہج بھائے ۔ روحانی و ذہنی سکون میں قدرتی طور پر ۔ سکھ ۔ آرام وآسائش۔
روحانی و ذہنی سکون میں الہٰی ملاپ سے آرام و آسائش حاصل ہوتا ہے ۔

ਗੁਰਮੁਖਿ ਜਾਗੈ ਨੀਦ ਨ ਸੋਵੈ ॥
gurmukh jaagai need na sovai.
A Guru’s follower always remains alert to the false worldly allurements and does not fall in the slumber of Maya.
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
گُرمُکھِجاگےَنیِدنسوۄےَ॥
جاگے ۔ بیدار۔ نیند نہ سووئے ۔ غفلت نہیں کرتا۔
مرید مرشد ہمیشہ بیدار رہتاغفلت و لا علمی کی نیند میں نہیں سوتا۔

ਸੁੰਨ ਸਬਦੁ ਅਪਰੰਪਰਿ ਧਾਰੈ ॥
sunn sabad aprampar Dhaarai.
The divine word of the praises of the infinite God keeps that person focused on Him.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।
سُنّنسبدُاپرنّپرِدھارےَ॥
سن سبد۔ الہٰی روحانی کلام ۔ اپرنپر۔ لا محدود۔ ۔
الہٰی روحانی و ذہنی کلام اس لا محدود اپنا تا ہے ۔

ਕਹਤੇ ਮੁਕਤੁ ਸਬਦਿ ਨਿਸਤਾਰੈ ॥
kahtay mukat sabad nistaarai.
By uttering the Guru’s word, one saves oneself and liberates others as well.
(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।
کہتےمُکتُسبدِنِستارےَ॥
کہتے ۔ کہتے والے ۔ مکت۔ نجات۔ آزاد۔ سبد نستارے ۔ کلام کامیاب بناتا ہے ۔
جس کے بیان سے نجات پاتا ہے ۔ اور کلام سے کامیابی حآصل ہوتی ہے ۔

ਗੁਰ ਕੀ ਦੀਖਿਆ ਸੇ ਸਚਿ ਰਾਤੇ ॥
gur kee deekhi-aa say sach raatay.
Those who practice the Guru’s teachings, are imbued with God’s love.
ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।
گُرکیِدیِکھِیاسےسچِراتے॥
دیکھیا۔ نصیحت ۔ سبق ۔ واعظ ۔ سچ راتے ۔ حقیقت یعنی خدا میں محو۔
مرشد کے سبق سے خدا سے ان کا پیار ہوگیا ۔

ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥
naanak aap gavaa-ay milan nahee bharaatay. ||54||
Nanak says, those who eradicate their self-conceit realize God, the doubt of their mind vanishes ||54||
ਨਾਨਕ ਕਹਿੰਦੇ ਨੇ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥
نانکآپُگۄاءِمِلنھنہیِبھ٘راتے॥੫੪॥
آپ گوائے ۔ خودی غرضی مٹائے بھرا تے ۔ بھٹکن ۔ گمراہی ۔
اے نانک۔ اسے خود غرضی اور خودی مٹآ کر بھٹکنا اور گمراہی سے بچ گیئے ۔

ਕੁਬੁਧਿ ਚਵਾਵੈ ਸੋ ਕਿਤੁ ਠਾਇ ॥
kubuDh chavaavai so kitthaa-ay.
Yogis ask, is there any place for the one who talks with evil thoughts?
(ਪ੍ਰਸ਼ਨ:)ਜੋ ਕੁਬੁਧੀ ਵਿੱਚ ਬੋਲਦਾ ਹੈ, ਭਾਵ ਬੇਅਕਲੀ ਦੀਆਂ ਗੱਲਾਂ ਕਰਦਾ ਹੈ, ਉਸ ਦਾ ਕੀ ਟਿਕਾਣਾ ਹੈ?
کُبُدھِچۄاۄےَسوکِتُٹھاءِ॥
کہدھ ۔ بے عقلی ۔ بیوقوفی ۔ چواوے ۔ بولتا ہے ۔ کہتا ہے ۔ کت ۔ کیسے ۔ ٹھائے ۔ ٹھکانہ ۔
جو بیو قوفانہ باتیں کرتا ہے اسے کہاں ٹھکانہ ملتا ہے

ਕਿਉ ਤਤੁ ਨ ਬੂਝੈ ਚੋਟਾ ਖਾਇ ॥
ki-o tat na boojhai chotaa khaa-ay.
Why doesn’t one realize the essence of reality and keeps suffering?
ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ?
کِءُتتُنبوُجھےَچوٹاکھاءِ॥
تت۔ حقیقت۔ اصلیت ۔ بوجھے ۔ سمجھے ۔ چوٹا۔ عذاب۔ سزا۔
جو اصلیت نہیں سمجھتا سزا پاتا ہے ۔

ਜਮ ਦਰਿ ਬਾਧੇ ਕੋਇ ਨ ਰਾਖੈ ॥
jam dar baaDhay ko-ay na raakhai.
Guru Ji says, no one can protect the one who is bound at the door of the demon of death (on the evil path in life),
ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,
جمدرِبادھےکوءِنراکھےَ॥
راکھے ۔ حفاظت ۔ ت ۔ عزت۔
فرشتہ موت کی گرفت سے کوئی اس کی حفاظت نہیں کر سکتا ۔

ਬਿਨੁ ਸਬਦੈ ਨਾਹੀ ਪਤਿ ਸਾਖੈ ॥
bin sabdai naahee pat saakhai.
and without following the Guru’s word one has no honor and trust.
ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ ।
بِنُسبدےَناہیِپتِساکھےَ॥
ساکھے ۔ یقین ۔ اعتبار۔
بغیر کلام نہ عزت ملتی ہے نہ اعتبار ہوتا ہے ۔

ਕਿਉ ਕਰਿ ਬੂਝੈ ਪਾਵੈ ਪਾਰੁ ॥
ki-o kar boojhai paavai paar.
Yogis ask, how can one realize the truth, and cross over the world-ocean?
ਇਹ ਕਿਵੇਂ ਸਮਝੇ ਤੇ (‘ਦੁੱਤਰ ਸਾਗਰ’ ਦੇ) ਪਾਰਲੇ ਕੰਢੇ ਲੱਗੇ?
کِءُکرِبوُجھےَپاۄےَپارُ॥
پاوے پار۔ کامیابی ۔ گوار۔ جاہل۔ بیوقوف ۔ بے عقل ۔
تب کیسے سمجھے اور کامیابی حاصل کرے

ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥
naanak manmukh na bujhai gavaar. ||55||
Nanak says, the foolish self-willed person doesn’t understand.||55||
ਨਾਨਕ ਕਹਿੰਦੇ ਨੇ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
نانکمنمُکھِنبُجھےَگۄارُ॥੫੫॥
اے نانک۔ مرید من خودی پسند جاہل سمجھتا نہیں۔

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
kubuDh mitai gur sabad beechaar.
Guru Ji says, evil thoughts are erased by reflecting on the Guru’s word.
(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
کُبُدھِمِٹےَگُرسبدُبیِچارِ॥
کبدھ ۔ بد عقلی ۔ مٹے ۔ ختم ہو ۔ گر سبد وچار۔ کلام مرشد سمجھنے سے ۔
کلام مرشد سمجھنے سے بد عقلی بیوقوفی مٹتی ہے ۔

ਸਤਿਗੁਰੁ ਭੇਟੈ ਮੋਖ ਦੁਆਰ ॥
satgur bhaytai mokhdu-aar.
One who meets the true Guru and follows his teachings, finds the way to freedom from vices..
ਜੋ ਸਤਿਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮੁਕਤੀ ਦਾ ਰਾਹ ਲੱਭ ਪੈਂਦਾ ਹੈ।
ستِگُرُبھیٹےَموکھدُیار॥
ستگر بھیٹے۔ سچے مرشد کے ملاپسے ۔ موکھدوآر۔ راہ نجات۔
اور سچے مرشد کے ملاپ سے راہ نجات کا پتہ چلتا ہے ۔

ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥
tat na cheenai manmukh jal jaa-ay.
The self-willed person does not understand the essence of reality, and keeps getting burnt by evil instincts.
(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ।
تتُنچیِنےَمنمُکھُجلِجاءِ॥
تت نہ چینے ۔ اصلیت نہ سمجھے ۔ منمکھ جل جائے ۔ مرید من جلتا رہتا ہے ۔
حقیقتنہ سمجھنے کی وجہ سے مرید من عذاب پاتا ہے ۔

ਦੁਰਮਤਿ ਵਿਛੁੜਿ ਚੋਟਾ ਖਾਇ ॥
durmat vichhurh chotaa khaa-ay.
His evil intellect separates him from God and he suffers.
ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।
دُرمتِۄِچھُڑِچوٹاکھاءِ॥
وچھر ۔ جدائی ۔ چوٹا کھائے ۔ سزا پاتا ہے ۔
اور جدائی ملتی ہے

ਮਾਨੈ ਹੁਕਮੁ ਸਭੇ ਗੁਣ ਗਿਆਨ ॥
maanai hukam sabhay gun gi-aan.
But the one who follows the Guru’s teachings, is blessed with all virtues and spiritual wisdom.
ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
مانےَہُکمُسبھےگُنھگِیان॥
مانے حکم۔ فرمانبرداری۔ سبھے گن گیان ۔ سارے اوصاف و دانشمندی ۔
فرمانبرداری میں سارے اوصاف و انشمندی ہے ۔

ਨਾਨਕ ਦਰਗਹ ਪਾਵੈ ਮਾਨੁ ॥੫੬॥
naanak dargeh paavai maan. ||56||
Nanak says, he is honored in the presence of God. ||56||
ਨਾਨਕ ਕਹਿੰਦੇ ਨੇ! ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
نانکدرگہپاۄےَمانُ॥੫੬॥
مان ۔ عزت۔ توقیر ۔ وقار۔
اے نانک بارگاہ الہٰی میں عزت پاتا ہے ۔

ਸਾਚੁ ਵਖਰੁ ਧਨੁ ਪਲੈ ਹੋਇ ॥
saach vakhar Dhan palai ho-ay.
Guru Ji says, one who possesses the true wealth of God’s Name,
ਜਿਸ ਮਨੁਖ ਨੇ ਸੱਚਾ ਸੌਦਾ ਨਾਮ ਧਨ ਖਟਿਆ ਹੈ,
ساچُۄکھرُدھنُپلےَہوءِ॥
ساچ وکھر ۔ حقیقی سودا۔ دھن۔ دولت ۔ پلے ۔ دامن۔
جس کے دامن ہو سچ و حقیقت کی دولت ۔

ਆਪਿ ਤਰੈ ਤਾਰੇ ਭੀ ਸੋਇ ॥
aap tarai taaray bhee so-ay.
he crosses over the world-ocean of vices, and carries others across with him.ਉਹ ਆਪ (‘ਦੁੱਤਰ ਸਾਗਰ’ ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।
آپِترےَتارےبھیِسوءِ॥
وہ خوداپنی زندگی کامیاب بناتا اور دوسروں کی کامیابیمیں امداد کرتا ہے

ਸਹਜਿ ਰਤਾ ਬੂਝੈ ਪਤਿ ਹੋਇ ॥
sahj rataa boojhai pat ho-ay.
Remaining absorbed in a state of poise, that person understands the reality and receives honor.
ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ।
سہجِرتابوُجھےَپتِہوءِ॥
سہج رتا۔ مستقل مزاج۔ بوجھے ۔ سمجھے ۔ پت۔ عزت۔
وہ مستقل مزاج رہ کا اصلیت و حقیقت سمجھتا ہے اور عزت پاتاہے ۔

ਤਾ ਕੀ ਕੀਮਤਿ ਕਰੈ ਨ ਕੋਇ ॥
taa kee keemat karai na ko-ay.
No one can estimate the worth of such a person.
ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
تاکیِکیِمتِکرےَنکوءِ॥
قیمت۔ قدر ومنزلت۔
ایسے انسان کی قدروقیمت بیان نہیں ہو سکتی ۔

ਜਹ ਦੇਖਾ ਤਹ ਰਹਿਆ ਸਮਾਇ ॥
jah daykhaa tah rahi-aa samaa-ay.
Wherever such a person looks, he experiences God pervading there.
ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ।
جہدیکھاتہرہِیاسماءِ॥
وہ جدھر نظر دوڑاتا ہے دیدار خدا پاتاہے ۔

ਨਾਨਕ ਪਾਰਿ ਪਰੈ ਸਚ ਭਾਇ ॥੫੭॥
naanak paar parai sach bhaa-ay. ||57||
Nanak says, by doing what pleases God, such a person crosses over the worldly ocean of vices. ||57||
ਨਾਨਕ ਕਹਿੰਦੇ ਨੇ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ (‘ਦੁਤਰ ਸਾਗਰ’ ਤੋਂ) ਪਾਰ ਲੰਘ ਜਾਂਦਾ ਹੈ ॥੫੭॥
نانکپارِپرےَسچبھاءِ॥੫੭॥
سچ بھائے ۔ سچ یا حقیقت کی محبت پیار سے ۔
اے نانک وہ اس زندگی کے دنیاوی سمندر پر عبور حاصل کر لیتا ہے اور خدا کا محبوب ہوجاتا ہے ۔

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥
so sabad kaa kahaa vaas kathee-alay jittaree-ai bhavjal sansaaro.
Yogis ask, where does that word abide through which we can swim across the dreadful worldly ocean of vices?
(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?
سُسبدکاکہاۄاسُکتھیِئلےجِتُتریِئےَبھۄجلُسنّسارو॥
سو سبد۔ وہ کلامواس۔ رہائش ۔ جت ۔ جس کے ۔ ترییئے ۔ بھوجل سنسارو۔ جس کے ذریعے زندگی اس دنیاوی سمندر کو عبور کرکے کامیاب بنائی جاس کتی ہے ۔
جس کلام کے ذریعے اس دنیاوی سمندر کو عبور کیا جاتا ہے اسکا ٹھکانہ کہاں ہے ۔

ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥
tarai sat angul vaa-ee kahee-ai tis kaho kavan aDhaaro.
It is said that when exhaled, the breath spans a distance of ten fingers from the nostrils, what is the support of this breath?
‘ਪ੍ਰਾਣ’ (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਸੁਆਸ ਦਾ ਕੀ ਆਸਰਾ ਹੈ?
ت٘رےَستانّگُلۄائیِکہیِئےَتِسُکہُکۄنادھارو॥
ترے ست ۔ الگل۔ دس انگل ۔ وائی ۔ ہو۔ تس ۔ اسے ۔ کون ادھارو۔ کونسا سہارا ہے ۔
کہا جاتا ہے کہ جب سانس ختم ہوتا ہے تو سانسیں نتھنوں سے دس انگلیوں کا فاصلہ طے کرتی ہیں ، اس سانس کی تائید کیا ہے؟

ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥
bolai khaylai asthir hovai ki-o kar alakh lakhaa-ay.
How can the mind, which speaks and amuses within us, become stable; how it can comprehend the incomprehensible God?
ਮਨ ਜੋ ਸਰੀਰ ਵਿਚ ਬੋਲਦਾ ਤੇ ਕਲੋਲ ਕਰਦਾ ਹੈ, ਉਹ ਕਿਵੇਂ ਅਡੋਲ ਹੋ ਸਕਦਾ ਹੈ, ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
بولےَکھیلےَاستھِرُہوۄےَکِءُکرِالکھُلکھاۓ॥
بوے کھیلے استھر ہووے ۔ وہ کونسی طاقت یا اشیا ہے ۔ جو اسنان کےا ندر بولتی کھیلتی ہے پائیدار ہو ۔ کیونکہ الکھ لکھائے ۔ اس ہستی کو جو انسانی عقل و ہوش سے بعد اور بلند و بالا ہے کیسے سمجھ آئے ۔ پرنوے ۔ عرض گذارتا ہے ۔
انسان کےاندر جو ہستی بولتی اور کھیلتی ہے وہ کیسے مستقل ہو سکتی ہے جب کہ اس کی کوئی شکل وصورت ہینہیں۔

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥
sun su-aamee sach naanak paranvai apnay man samjhaa-ay.
Nanak submits, listen O’ Yogi, this is how I have instructed my mind,
ਨਾਨਕ ਕਹਿੰਦਾ ਹੈ!ਹੇ ਸੁਆਮੀ! ਸੁਣ, ਮੈਂ ਉਹ ਬੇਨਤੀ ਕਰਦਾ ਹਾਂ, ਜਿਸ ਦੁਆਰਾ ਕਿ ਮੈਂ ਆਪਣੇ ਮਨ ਨੂੰ ਸਮਝਾਇਆ ਹੈ,
سُنھِسُیامیِسچُنانکُپ٘رنھۄےَاپنھےمنسمجھاۓ॥
سن سوامی ۔ اے آقا سن۔
اے میرے آقا سنیئے کہ سچے خدا کی بات سنکر دل کو کیسے سمجھائے ۔

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥
gurmukh sabday sach liv laagai kar nadree mayl milaa-ay.
One who focuses on the eternal God through the Guru’s word, bestowing grace, God unites that person with Himself.
ਗੁਰੂ ਸ਼ਬਦ ਦੀ ਰਾਹੀਂ ਜਿਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,
گُرمُکھِسبدےسچِلِۄلاگےَکرِندریِمیلِمِلاۓ॥
سبد لولاگے کلام سے پیار ہو ندری ۔ نگاہ شفقت و عنایت ۔
مرید مرشد ہوکر کلام مرشد کے ذریعے سچے خدا سے محبت ہوجاتی ہے ۔ تب خدا اپنی نظر عنایت و شفقت سےا پنے ساتھ ملا لیتا ہے ۔

ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥
aapay daanaa aapay beenaa poorai bhaag samaa-ay. ||58||
God Himself is omniscient; one with good fortune merges in Him. ||58||
ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਉਹ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੫੮॥
آپےداناآپےبیِناپوُرےَبھاگِسماۓ॥੫੮॥
دانا۔ دانشمند ۔ بینا۔ دور اندایش۔
کیونکہ وہ دانشمند بھی ہے اور دور اندیش بھی اور انسان بلند قسمت سے اس میں محو ومجذوب رہتا ہے ۔

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥
so sabad ka-o nirantar vaas alkhaN jah daykhaa tah so-ee.
That divine word continuously dwells in all and everywhere; the divine word is the invisible God Himself and wherever I look, I see that word all over.
ਉਹ ਸ਼ਬਦ ਹਰ ਥਾਂ ਭਰਪੂਰ ਹੈ, ‘ਸ਼ਬਦ’ ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।
سُسبدکءُنِرنّترِۄاسُالکھنّجہدیکھاتہسوئیِ॥
نرنتر ۔ لگاتار۔ داس ۔ ٹھکانہ ۔ الکھ ۔ حساب سے بعید ۔ سوئی۔ وہی ۔
وہ کلام لگاتار برابر بستا ہے جو حساب سے بعید جدھر نظر جاتی ہے وہ وہاں ہے ۔

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥
pavan kaa vaasaa sunn nivaasaa akal kalaa Dhar so-ee.
Just as God pervades everywhere, so does the divine word; God and the divineword of His praises are the same.
ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ ‘ਸ਼ਬਦ’ ਦਾ ਵਾਸ (ਹਰ ਥਾਂ) ਹੈ। ‘ਸ਼ਬਦ’ ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ ‘ਪ੍ਰਭੂ’ ਤੇ ਪ੍ਰਭੂ ਦੀ ਸਿਫ਼ਤ ਦਾ ‘ਸ਼ਬਦ’ ਇੱਕ ਹੀ ਹਨ)।
پۄنکاۄاساسُنّننِۄاسااکلکلادھرسوئیِ॥
پون۔ سانس۔ سن۔ ساکن خدا۔ نواسا۔ رہائش ۔ سن نواسا۔ الہٰی نواس۔ اکل کلا۔ کلا رہت کلا۔ ہستی سے بغیر ہستی ۔ دھر۔ آسرا۔
سانس یا نزدگی خدا کے ہاتھ ہے جو بلا ہستی کے ہستی ہے وہی ہستی اسکا سہارا ہے ۔

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥
nadar karay sabadghat meh vasai vichahu bharam gavaa-ay.
One on whom God bestows grace, the divine word becomes enshrined in his heart and he dispells his doubt from within.
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ ‘ਸ਼ਬਦ’ ਵੱਸਦਾ ਹੈ, ਉਹਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ।
ندرِکرےسبدُگھٹمہِۄسےَۄِچہُبھرمُگۄاۓ॥
ندر۔ نگاہ شفقت ۔ سبد گھٹ ۔ میہہوسے ۔ نگاہ شفقت سے سبق و سبد دل میں بستا ہے ۔ بھرم۔ بھٹکن ۔ گمراہی ۔
الہٰی نظر عنایت و شفقت سے سبق وکلام دل میں بستا ہے اور دل سے وہم وگمان اور گمراہی جاتی ہے ۔

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥
tan man nirmal nirmal banee naamo man vasaa-ay.
His body, mind, and speech become immaculate, and he enshrines only God’s Name in his mind.
ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
تنُمنُنِرملُنِرملبانھیِنامد਼منّنِۄساۓ॥
تن من۔ دل وجان۔ ذہن و جسم۔ نرمل۔ پاک۔ نرمل بای ۔ پاک کلام ۔ نامو من وسائے ۔ خدا کا نام سچ حق وحقیقت دل میں بسائے ۔
اسکا دل وجان پاک اور کلام پاک ہوجات اہے ۔

ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥
sabad guroo bhavsaagar taree-ai it ut ayko jaanai.
We swim across the dreadful worldly ocean of vices through the Guru’s word; one who swims across knows that God pervades everywhere.
ਸਤਿਗੁਰ ਦੇ ‘ਸ਼ਬਦ’ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। ਜੋ ਤਰਿਆ ਹੈ ਉਹ ਲੋਕ ਪਰਲੋਕ ਵਿਚ (ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।
سبدِگُروُبھۄساگرُتریِئےَاِتاُتایکوجانھےَ॥
سبد گر ۔ کلام مرشد بھو ساگر ۔ خوفناک سمندر۔ ات ات ۔ یہاں وہاں مرا ہر جگہ ۔
الہٰی نام سچ و حقیقت دل میں بستی ہے ۔ کلام مرشد سے اس دنیاوی سمندر پر عبور حاصل ہوتا ہے ۔ اور وہ ہر جگہ اسے پہچانتا ہے

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥
chihan varan nahee chhaa-i-aa maa-i-aa naanak sabad pachhaanai. ||59||
Nanak says, one who recognizes the divine word, he is no longer affected by Maya and he loses his sense of separate identity (from God). ||59||
ਨਾਨਕ ਕਹਿੰਦੇ ਨੇ! ਜੋ ਮਨੁੱਖ ਇਸ ‘ਸ਼ਬਦ’ ਨੂੰ ਪਛਾਣ ਲੈਂਦਾ ਹੈਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ), ॥੫੯॥
چِہنُۄرنُنہیِچھائِیامائِیانانکسبدُپچھانھےَ॥੫੯॥
چہن ورن ۔ شکل وصورت ۔ نشانی ۔ سبد ۔ پچھانے ۔ کلام سے پتہ چلتا ہے ۔
اس پر دنیاوی دولت اپنا تاثر نہیں پا سکتی ۔ اے نانک جسے کلام کی سمجھ ہے ۔

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥
tarai sat angul vaa-ee a-oDhoo sunn sach aahaaro.
O’ yogi, God is the support of the exhaled breath, which extends a distance of ten fingers from the nostrils.
ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕਸੱਚਾ ਪ੍ਰਭੂ ਹੈ ।
ت٘رےَستانّگُلۄائیِائُدھوُسُنّنسچُآہارو॥
ترے ست انگ لوائی ۔ سانس سانس۔ اووہو۔ اے جوگی ۔ سن سچ ۔ آزاد۔ بے اواز الہٰی نام سچ حق و حقیقت ہیاصلی سچا کھتا ہے ۔
اے جوگی دس انگل سانسوں کی خوراک ساکن سچا خدا ہے مراد سچ حق و حقیقت الہٰی نام ذہن نشین کرنا ہے

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥
gurmukh bolai tat birolai cheenai alakh apaaro.
The Guru’s follower who utters the divine word, he contemplates the essence of reality and gets to understand the incomprehensible and infinite God.
ਜੇਹੜਾ ਗੁਰਮੁਖ ਸ਼ਬਦ’ ਉਚਾਰਦਾ ਹੈ, ਉਹ ਅਸਲੀਅਤ ਰਿੜਕਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ।
گُرمُکھِبولےَتتُبِرولےَچیِنےَالکھاپارو॥
تت وروے ۔ حقیقت کی چھان بین ۔ چینے ۔ پہچان ۔ الکھ ۔ پارو ۔ اس لا محدود ہستی کو جو انسانی عقل و ہوش سے عبعد ہے ۔
اور یہی زندگی کا آسرا ہے جو انسان مرید مرشد ہوکر اسے اپنا نصب العین بنا لیتا ہے ۔ وہ حقیقت پا لیتا ہے اسے لا محدود و ہستی کی پہچان ہوجاتی ہے ۔

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥
tarai gun maytai sabad vasaa-ay taa man chookai ahankaaro.
When one enshrines the Guru’s word in his mind, then he eradicates the three traits of Maya (vice, virtue, and power), and dispelsego from his mind.
ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।
ت٘رےَگُنھمیٹےَسبدُۄساۓتامنِچوُکےَاہنّکارو॥
ترے گن ۔ دنیاوی تین اوصاف۔ ترقی کی خواہش۔ رجو گن حسد کینہ بغض ۔ گموگن ۔ دنیاوی جھنجھٹوں سے آزادی ۔ سوگن۔ سبد من بسائے ۔ سبق دل میں بسائے ۔ اہنکارو۔ غرور۔ تکبر۔
جو انسانسبق و کلام مرشد ذہن نشن کر لیتا ہے اسکا غرور و تکبر مٹ جاتا ہے ۔

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥
antar baahar ayko jaanai taa har naam lagai pi-aaro.
When he realizes that the same God is residing both within the mind and the creation, then he falls in love with God’s Name.
(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
انّترِباہرِایکوجانھےَتاہرِنامِلگےَپِیارو॥
اڑا ۔ ناک بائیں طرف کی ناڑی یا شریان ۔
جب اسے پتہ چلتا ہے کہ ایک ہی خدا ذہن اور مخلوق دونوں میں رہ رہا ہے ، تب وہ خدا کے نام سے پیار کرتا ہے

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
sukhmanaa irhaa pingulaa boojhai jaa aapay alakh lakhaa-ay.
When the incomprehensible God reveals Himself to him, then he finds out the truth about the so called Sukhmana, Irra, and Pingala, the breathing channels.
ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,
سُکھمنااِڑاپِنّگُلابوُجھےَجاآپےالکھُلکھاۓ॥
پنگلا۔ دائیں ناڑی ۔ سکھمنا۔ درمیانی شریان ۔
اس طرح اسے الہٰی نام سچ حق و حقیقت سے محبت اور پیار ہوجاتا ہے تب اسے اس اڑا سکھنیا پنگلا کی سمجھ آجاتی ہے

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥
naanak tihu tay oopar saachaa satgur sabad samaa-ay. ||60||
Nanak says, then he understands that God is above the three channels of breath, and it is through the true Guru’s word that one merges in Him. ||60||
ਨਾਨਕ ਕਹਿੰਦੇ ਨੇ! ਕਿ ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥
نانکتِہُتےاوُپرِساچاستِگُرسبدِسماۓ॥੬੦॥
کہ خداوند کریم ان طریقوں سے اوپر ہے اور کلام مرشد سے اس میں محو ومجذوب ہوجاتا ہے ۔

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥
man kaa jee-o pavan kathee-alay pavan kahaa ras khaa-ee.
Yogis ask, it is said that breath of life is the support of the mind; but how does the breath of life itself survive? (who supports the breath)?
(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)
منکاجیِءُپۄنُکتھیِئلےپۄنُکہارسُکھائیِ॥
جیو۔ زندگی ۔ پون ۔ ہوا مراد۔سانس ۔ کہارس کھائی ۔کہا ں سے خوراک ملتی ہے ۔
من کی زندگی سانس یا ہوا کہلاتی ہے تو ہوا یا سانس کس کے سہارے ہیں۔

ਗਿਆਨ ਕੀ ਮੁਦ੍ਰਾ ਕਵਨ ਅਉਧੂਸਿਧ ਕੀ ਕਵਨ ਕਮਾਈ ॥
gi-aan kee mudraa kavan a-oDhoo siDh kee kavan kamaa-ee.
What is the way to receive divine wisdom, and what is the achievement of the perfect yogi? ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?
گِیانکیِمُد٘راکۄنائُدھوُسِدھکیِکۄنکمائیِ॥
مدرا۔ اصول۔ طریقہ ۔ سدھ ۔ جوگی ۔ کمائی۔ کار ۔
ابے جوگی تعلیم علم یا سمجھ کے لئے کونسا طریقہ ہے ۔

error: Content is protected !!