Urdu-Raw-Page-112

ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
an-din jaldee firai din raatee bin pir baho dukh paavni-aa. ||2||
Day and night the soul continues wandering, burning in the fire of worldly desires. Without the Husband-God, the soul suffers in great sorrows.
(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ
اندِنُجلدیِپھِرےَدِنُراتیِبِنُپِربہُدُکھُپاۄنھِیا॥੨॥
۔ دنیاوی دولت کی محبت میں منزل مقصود حاصل نہیں ہوتی ق ہر وقت دن رات دولت کی محبت کے لالچ میں دل جلتا رہتا ہے ۔ اور الہٰی ملاپ کے بغیر عذاب پاتا ہے ۔

ਦੇਹੀ ਜਾਤਿ ਨ ਆਗੈ ਜਾਏ ॥
dayhee jaat na aagai jaa-ay.
Her body and her social status shall not go with her to the world hereafter.
ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।
دیہیِجاتِنآگےَجاۓ
) دیہی ۔جسم ۔ ذات فرقہ
الہٰی درگاہ یا حضوری میں نہ انسان جسمانی طور پر پہنچ پاتا ہے نہ فرقہ ذات یا نسل پہنچ پاتی ہے

ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
jithai laykhaa mangee-ai tithai chhutai sach kamaa-ay.
Where the account of deeds is asked for, the soul is liberated only if it has earned the merits of truthful deeds in this world.
ਜਿਥੇ ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ।
جِتھےَلیکھامنّگیِئےَتِتھےَچھُٹےَسچُکماۓ॥
۔ وہاں بوقت حساب اعمال اور نیک اعمال ہی نجات دلاتے ہیں (

ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
satgur sayvan say Dhanvantay aithai othai naam samaavani-aa. ||3||
Those who serve the true Guru by following his teaching, are rich with wealth of Naam. Both here and in the next world, they remain absorbed in God’s Name
ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ l
ستِگُرُسیۄنِسےدھنۄنّتےایَتھےَاوتھےَنامِسماۄنھِیا
جو انسان سچے مرشد کی بتائی ہوئی خدمت سر انجام دیتا ہے وہی دولتمند ہے ۔ وہ ہر دو عالموں میں الہٰی نام سچ حق وحقیقت میں مصروف و مسرور رہتا ہے

ਭੈ ਭਾਇ ਸੀਗਾਰੁ ਬਣਾਏ ॥
bhai bhaa-ay seegaar banaa-ay.
The one who always remain attuned to the revered fear of God and embellishes his life with His Name.
ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ ਗਹਣਾ ਬਣਾਂਦਾ ਹੈ l
بھےَبھاءِسیِگارُبنھاۓ
) بھے بھائے ۔خوف وپیار
جو انسان نام کی آب حیات سچ وحقیقت وش کرتا ہے اسکے وہم وگمان مٹ جاتے ہیں

ਗੁਰ ਪਰਸਾਦੀ ਮਹਲੁ ਘਰੁ ਪਾਏ ॥
gur parsaadee mahal ghar paa-ay.
By the Guru’s Grace, he realizes God in his heart.
ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ।
گُرپرسادیِمہلُگھرُپاۓ
گرو کی مہربانی سے ، وہ اپنے دل میں خدا کا احساس کرلیتا ہے

ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
an-din sadaa ravai din raatee majeethai rang banaavani-aa. ||4||
Day and night, he lovingly remembers God’s Name. He becomes deeply imbued with never-fading love for God’s Name.
ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਆਪਣੀ ਜਿੰਦ ਨੂੰ ਮਜੀਠ ਵਰਗਾ ਪੱਕਾ ਪ੍ਰਭੂ ਦਾ ਨਾਮ-ਰੰਗ ਚਾੜ੍ਹ ਲੈਂਦਾ ਹੈ
اندِنُسدارۄےَدِنُراتیِمجیِٹھےَرنّگُبنھاۄنھِیا
۔ مجیٹھے۔ گہرا سرخ شوخ رنگ
دن رات وہ خدا کے نام کو پیار سے یاد کرتا ہے۔ وہ خدا کے نام کے لئے کبھی نہ ختم ہونے والی محبت کی طرف مائل ہو جاتا ہے

ਸਭਨਾ ਪਿਰੁ ਵਸੈ ਸਦਾ ਨਾਲੇ ॥
sabhnaa pir vasai sadaa naalay.
Our Master is always within us.
(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ
سبھناپِرُۄسےَسدانالے
ہمارا مالک ہمیشہ ہمارے اندر ہوتا ہے۔

ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
gur parsaadee ko nadar nihaalay.
It is only a rare person who, by Guru’s grace, is able to see Him with divine eyes.
ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ।
گُرپرسادیِکوندرِنِہالے
یہ صرف ایک نایاب فرد ہے جو ، گرو کے فضل سے ، خدائی آنکھوں سے اسے دیکھنے کے قابل ہے

ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
mayraa parabh at oocho oochaa kar kirpaa aap milaavani-aa. ||5||
My God is the highest of the high; showing His mercy He Himself unites us with Him.
ਮੇਰਾ ਮਾਲਕ ਬੁਲੰਦਾਂ ਦਾ ਪਰਮ ਬੁਲੰਦ ਹੈ। ਅਪਣੀ ਦਇਆ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
میراپ٘ربھُاتِاوُچواوُچاکرِکِرپاآپِمِلاۄنھِیا

میرا خدا سب سے اونچا ہے۔ اپنی رحمت سے وہ خود ہمیں اپنے ساتھ جوڑ دیتا ہے۔

ਮਾਇਆ ਮੋਹਿ ਇਹੁ ਜਗੁ ਸੁਤਾ ॥
maa-i-aa mohi ih jag sutaa.
This world is asleep in emotional attachment to Maya.
ਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ।)
مائِیاموہِاِہُجگُسُتا॥
یہ دنیا مایا سے جذباتی لگاؤ میں سو رہی ہے

ਨਾਮੁ ਵਿਸਾਰਿ ਅੰਤਿ ਵਿਗੁਤਾ ॥
naam visaar ant vigutaa.
Forgetting the Naam, it ultimately ruins himself itself.
ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ,
نامُۄِسارِانّتِۄِگُتا॥
نام کو بھول جانا ، یہ خود کو خود ہی برباد کردیتا ہے۔
ا

ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
jis tay sutaa so jaagaa-ay gurmat sojhee paavni-aa. ||6||
Only the one who has put this world in the sleep of ignorance can awaken it. One obtains this realization only through the Guru’s teachings.
ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ
جِستےسُتاسوجاگاۓگُرمتِسوجھیِپاۄنھِیا॥੬॥
اس دنیا کو جہالت کی نیند میں ڈالنے والا ہی اسے بیدار کرسکتا ہے۔ یہ احساس صرف گرو کی تعلیمات کے ذریعہ حاصل ہوتا ہے

ਅਪਿਉ ਪੀਐ ਸੋ ਭਰਮੁ ਗਵਾਏ ॥
api-o pee-ai so bharam gavaa-ay.
The one who partakes the Ambrosial nectar of Naam, sheds illusion.
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ।
اپِءُپیِئےَسوبھرمُگۄاۓ॥
جو انسان نام کی آب حیات سچ وحقیقت وش کرتا ہے اسکے وہم وگمان مٹ جاتے ہیں

ਗੁਰ ਪਰਸਾਦਿ ਮੁਕਤਿ ਗਤਿ ਪਾਏ ॥
gur parsaad mukat gat paa-ay.
By Guru’s Grace, the state of liberation from Maya is attained.
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
گُرپرسادِمُکتِگتِپاۓ॥
۔ اور رحمت مرشد سے نجات پاتا ہے اور بلند روحانی رتبے حاصل کرتا ہے زندگی روحانیت پر منبی ہو جاتی ہے وہ الہٰی عابدہوکر الہٰی پیار سے مخمور ہو جاتا ہے

ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
bhagtee rataa sadaa bairaagee aap maar milaavani-aa. ||7||
One who is imbued with love and devotion for God becomes detached from worldly desires. Subduingego, such a person unites with God.
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ l
بھگتیِرتاسدابیَراگیِآپُمارِمِلاۄنھِیا॥੭॥
۔ دنیاوی دولت کی محبت چھوڑ کرپاک زندگی بسر کرتا ہے خودی مٹا کر خدا سے یکسو ہو جاتا ہے ۔(7)

ਆਪਿ ਉਪਾਏ ਧੰਧੈ ਲਾਏ ॥
aap upaa-ay DhanDhai laa-ay.
He Himself creates (the mortals) and assigns them to different tasks (entangling them in Maya).
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ।
آپِاُپاۓدھنّدھےَلاۓ॥
خدا نے خود پیدا کرکے سب کو کام میں لگایا ہے

ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
lakh cha-uraasee rijak aap aprhaa-ay.
He Himself gives sustenance to the millions species of beings.
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ।
لکھچئُراسیِرِجکُآپِاپڑاۓ॥
اور چوراسی لاکھ جانداروں کو رزق پہنچاتا ہے

ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
naanak naam Dhi-aa-ay sach raatay jo tis bhaavai so kaar karaavani-aa. ||8||4||5||
O’ Nanak, those who meditate on the Naam are imbued in Truth. God makes them do only that deed which is pleasing to Him.
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ l
نانکنامُدھِیاءِسچِراتےجوتِسُبھاۄےَسُکارکراۄنھِی
۔ اے نانک جو انسان الہٰی نام کی ریاض کرکے اس سے اشتراک حاصل کر لیتے ہیں اور وہی کار کرتے ہیں جو الہٰی رضا میں اورقابل قبول ہوتے ہیں

ਮਾਝ ਮਹਲਾ ੩ ॥
maajh mehlaa 3.
Raag Maajh, by the Third Guru:

ਅੰਦਰਿ ਹੀਰਾ ਲਾਲੁ ਬਣਾਇਆ ॥
andar heeraa laal banaa-i-aa.
Within every body, God has placed His precious Light.
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ,
انّدرِہیِرالالُبنھائِیا
اندرپیرا ۔انسانی جسم کے اندر ہیرے جیسا قیمتی ذہن خدا نے عنایت کیا ہے
خدا نے ہر انسان کو ایک الہٰی جوت الہٰی نور(مراد ذہن) عطا فرمایا ہے ۔

ਗੁਰ ਕੈ ਸਬਦਿ ਪਰਖਿ ਪਰਖਾਇਆ ॥
gur kai sabad parakh parkhaa-i-aa.
But it is only a rare person who, through the Guru’s word, has realized its worth.
(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ।
گُرکےَسبدِپرکھِپرکھائِیا॥
۔ شبد۔ کلام ۔ پرکھ۔ تحقیق ۔ کہوج۔ تلاش
۔ کلام مرشد سے اسکی تحقیق۔ چھان بین۔ اور پہچان ہوتی ہے ۔۔

ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
jin sach palai sach vakaaneh sach kasvatee laavani-aa. ||1||
Only those who are imbued with this jewel of God’s Name, utter truth and know how to test himself on the touchstone of truth.
ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ l
جِنسچُپلےَسچُۄکھانھہِسچُکسۄٹیِلاۄنھِیا॥੧॥
۔ سچ۔ خدا ۔ الہٰی نام ۔ کسوتی ۔تحقیقی کا پیمانہ
۔ جسکے دامن سچ ہے اور زبان سے سچ کہتا ہے ۔ سچ ہی پیمانہ تحقیق ہے ۔

ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
ha-o vaaree jee-o vaaree gur kee banee man vasaavani-aa.
I dedicate myself to those who enshrinethe Guru’s word within their minds.
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ

ہءُۄاریِجیِءُۄاریِگُرکیِبانھیِمنّنِۄساۄنھِی
۔۔ ہوءٰ خودی میں ۔ من ۔دل ۔
قربان ہوں قربان ان پر جو کلام مرشد دل میں بساتے ہیں

ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
anjan maahi niranjan paa-i-aa jotee jot milaavani-aa. ||1|| rahaa-o.
While still living in this world full of the darkness of Maya, they have realized the immaculate God, and they are able to merge their soul in the Prime Soul.
ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ l
انّجنماہِنِرنّجنُپائِیاجوتیِجوتِمِلاۄنھِیا
انجنسرمہ۔ نرنجن۔ بیدغ ۔ پاک
انہوں نے کالخ اور سیاہی میں کفر کے دور اور دائرے میں حق اور حقیقت اور پاک الہٰی نام پالیا لہذا نور انسانی نور الہٰی میں مل گیا یعنی اس نے اپنے ہوش و حواس الہٰی نور میں سما لیئے

ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥
is kaa-i-aa andar bahut pasaaraa.
(On one hand), within this body lies a great expanse of Maya (worldly things).
(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,
اِسکائِیاانّدرِبہُتُپسارا॥
۔۔ پسارا۔ پھیلاؤ
اس انسانی جسم میں (دنیاوی دولت) کا بہت زیادہ پھیلاو ہے

ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
naam niranjan at agam apaaraa.
(On the other hand), God is immaculate, incomprehensible and limitless..
(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।
نامُنِرنّجنُاتِاگماپارا
۔ اگم ۔ انسانی رسائی سے بلند وبالا ۔ اپارا۔ لامحدود بے کنارا
۔ مگر خدا اوراسکا بیداگ نام کا اس پھیلاؤ سے اور اسکے تاثرات سے پاک اور بیداگ ہے ۔

ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
gurmukh hovai so-ee paa-ay aapay bakhas milaavani-aa.
Only the one, who follows the Guru’s teachings is able to realize the immaculate God’s Name. On His own, showing His mercy, God unites that one with Himself.
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਨਿਰੰਜਨ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ l
گُرمُکھِہوۄےَسوئیِپاۓآپےبکھسِمِلاۄنھِی
۔ گورمکھ۔ مرید مرشد ۔مرشد کے وسیلے سے ۔(2)
اور اسکا نام وہی حاصل کر سکتا ہے جواور جسے مرشد کی صحبت اور قربت حاصل ہے اسے خدا خود ہی اپنی کرم و عنایت سے اسکا ملاپ حاصل کرتا ہے ۔ ملا لیتا ہے ۔(2)

ਮੇਰਾ ਠਾਕੁਰੁ ਸਚੁ ਦ੍ਰਿੜਾਏ ॥
mayraa thaakur sach drirh-aa-ay.
The person in whose mind, my Master instills the Eternal Truth,
ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ
میراٹھاکُرُسچُد٘رِڑاۓ
درڑائے ۔ سبق کا مکمل طور پر یاد کرنا۔ مستقل
میرا پروردگار آقا حقیقت سہچ اصلیت کا سبق مکمل اور مستقل طور پر دل میں بساتا ہے ,

ਗੁਰ ਪਰਸਾਦੀ ਸਚਿ ਚਿਤੁ ਲਾਏ ॥
gur parsaadee sach chit laa-ay.
By the Guru’s Grace, that person attunes his mind to the eternal God.
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ।
گُرپرسادیِسچِچِتُلاۓ॥
۔ گرپرسادی۔ رحمت مرشد سے ۔ سچ ۔ خدا
۔ رحمت مرشد سے سچ دل میں گھر کر لیتا ہے ۔ قائم دائم پروردگار خدا ہر جگہ بستا ہے

ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
sacho sach vartai sabhnee thaa-ee sachay sach samaavani-aa. ||3||
The God is eternal and omnipresent. That person always remains attuned to the True One.
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ l
سچوسچُۄرتےَسبھنیِتھائیِسچےسچِسماۄنھِیا
۔ سچو سچ۔ سب سچ۔ مکمل سچ ۔ سچے سچ ۔ سچے کا سچ سے ملاپ ۔(3)
۔ اور ہر جگہ اسکا سچا برتاؤں ہے اور سچ میں مضمر ہے

ਵੇਪਰਵਾਹੁ ਸਚੁ ਮੇਰਾ ਪਿਆਰਾ ॥
vayparvaahu sach mayraa pi-aaraa.
My beloved God is Eternal. He has no worries.
(ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
ۄیپرۄاہُسچُمیراپِیارا
میرا پیارا خدا بے محتاج ہے کسی کا دست نگر

ਕਿਲਵਿਖ ਅਵਗਣ ਕਾਟਣਹਾਰਾ ॥
kilvikh avgan kaatanhaaraa.
He is the dispeller of demerits and sins.
ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ।
کِلۄِکھاۄگنھکاٹنھہارا
کل وکہہ ۔ گناہ ۔
وہ برائیوں اور گناہوں کو دور کرنے والا ہے

ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
paraym pareet sadaa Dhi-aa-ee-ai bhai bhaa-ay bhagat darirhaavni-aa. ||4||
We should meditate on God with love and devotion. He affirms His revered fear and devotional worship within us.
ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ l
پ٘ریمپ٘ریِتِسدادھِیائیِئےَبھےَبھاءِبھگتِد٘رِڑاۄنھِیا॥੪॥
بھے ۔ خوف ۔ بھائے ۔پیارا ۔(4
اسے پریم پیار خوف و ادب سے عبادت و ریاضت کرنی چاہیے

ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥
tayree bhagat sachee jay sachay bhaavai.
O’ God, when it is Your Will only then one receives the gift of devotional worship.
ਹੇ ਸਦਾ-ਥਿਰ ਪ੍ਰਭੂ! ਤੇਰੀ ਸਦਾ-ਥਿਰ ਰਹਿਣ ਵਾਲੀ ਭਗਤੀ (ਦੀ ਦਾਤ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।
تیریِبھگتِسچیِجےسچےبھاۄےَ॥t
اے خدا تیری عبادت وہی سچی عبادت ہے

ਆਪੇ ਦੇਇ ਨ ਪਛੋਤਾਵੈ ॥
aapay day-ay na pachhotaavai.
He, Himself blesses mortals with the gifts, and don’t ever regret giving it.
ਪ੍ਰਭੂ ਆਪ ਹੀ ਜੀਵਾਂ ਨੂੰ ਦਾਤਾਂ ਦੇਂਦਾ ਹੈ, ਦੇ ਦੇ ਕੇ ਉਹ ਪਛਤਾਂਦਾ ਭੀ ਨਹੀਂ l
آپےدےءِنپچھوتاۄےَ॥
) پچھوتا وتے ۔ پسچاپ کرنا
جسے تو سچی سمجھتا ہے جو دیکر پچھتاتا نہیں

ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
sabhnaa jee-aa kaa ayko daataa sabday maar jeevaavni-aa. ||5||
God alone is the Provider to all the beings.He is the reviver of spiritual life of the mortals by erasing their ego, through the Guru’s word,
(ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ
سبھناجیِیاکاایکوداتاسبدےمارِجیِۄاۄنھِیا
۔ مار جیواے ۔ بدکاریوں اور گناہوں سے ہٹاکر روحانی زندگی عنایت کرنا ۔(5
سب جانداروں کو رزق دینے والا واحد مالک ہے ۔ جو اپنے سبق سے زندگی میں انقلاب لاتا ہے ۔گناہوں بھری زندگی سے روحانیت عنایت کر دیتا ہے ۔

ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥
har tuDh baajhahu mai ko-ee naahee.
O’ God, besides You, for me there is no one else.
ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।
ہرِتُدھُباجھہُمےَکوئیِناہیِ
اے خدا تیرے بغیر میری کوئی اہمیت نہیں
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
har tuDhai sayvee tai tuDh saalaahee.
O’ God, I meditate only on You and praise only You.
ਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।
ہرِتُدھےَسیۄیِتےَتُدھُسالاہیِ
۔ میں تیری ہی خدمت کرتا ہوں اور تیری ہی صفت صلاح کرتا ہوں

ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
aapay mayl laihu parabh saachay poorai karam tooN paavni-aa. ||6||
O’ the eternal God,unite me with Yourself. It is only by Your full grace that You can be realized.
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜ । ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ
آپےمیلِلیَہُپ٘ربھساچےپوُرےَکرمِتوُنّپاۄنھِیا॥੬॥
) پورے کرم ۔مکمل عنایت و شفقت سے
۔ اے خدا تو ہی مجھے اپنے ساتھ ملاخوش قسمتی سے تیرا ملاپ حاصل ہوتا ہے

ਮੈ ਹੋਰੁ ਨ ਕੋਈ ਤੁਧੈ ਜੇਹਾ ॥
mai hor na ko-ee tuDhai jayhaa.
O’ God, for me, there is no one else like You.
ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।

مےَہورُنکوئیِتُدھ ےَجیہا॥
۔ تدھ جیا۔ تیرے جیسا
۔ اے خدا مجھے تیرا کوئی چانی دکھائی نہیں دیتا

ਤੇਰੀ ਨਦਰੀ ਸੀਝਸਿ ਦੇਹਾ ॥
tayree nadree seejhas dayhaa.
By Your Glance of Grace, my body can be fruitful.
ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।
تیریِندریِسیِجھسِدیہا॥
تیری رحمت صدقہ ہی یہ جسم کامیاب ہے ۔

ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥
an-din saar samaal har raakhahi gurmukh sahj samaavani-aa. ||7||
O’ God, You always take care of the mortals, and those who follow Guru’s advice imperceptibly merge in You.
ਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ l
اندِنُسارِسمالِہرِراکھہِگُرمُکھِسہجِسماۄنھِیا॥੭॥
۔ گورمکھ ۔ مرشد کے وسیلے سے ۔ سہج۔ روحانی سکون ۔(7)
اے خدا تو ہی ہر وقت اسکی نگہبانی کرتا ہے ۔ جو صحبت مرشد میں رہتے ہیں انہیں روحانی سکون ملتا ہے

ਤੁਧੁ ਜੇਵਡੁ ਮੈ ਹੋਰੁ ਨ ਕੋਈ ॥
tuDh jayvad mai hor na ko-ee.
O’ God, for me there is no one else as Great as You.
ਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।
تُدھُجیۄڈُمےَہورُنکوئیِ॥
اے خدا اس دنیا میں تیرا کوئی ثانی نہیں تو خود ہی بناتا ہے اور خود ہی مٹاتا ہے ۔ (

ਤੁਧੁ ਆਪੇ ਸਿਰਜੀ ਆਪੇ ਗੋਈ ॥
tuDh aapay sirjee aapay go-ee.
You have Yourself created this universe, and You Yourself would destroy it.
ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ।
تُدھُآپےسِرجیِآپےگوئیِ॥
سرجی پیدا کی ۔
اے خدا) تو خود ہی بناتا ،مٹاتا وسنوارتا ہے

error: Content is protected !!