ਸਹਜੇ ਦੁਬਿਧਾ ਤਨ ਕੀ ਨਾਸੀ ॥
sehjay dubiDhaa tan kee naasee.
The duality of his mind has intuitively been eliminated
ਸੁਖੈਨ ਹੀ, ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।
سہجےدُبِدھاتنکیِناسیِ॥
(4) دبدھا۔ دوچتی۔ دوہرے خیال۔
اور قدرتا ًاس کی دوچتی ختم ہوجاتی ہے ۔
ਜਾ ਕੈ ਸਹਜਿ ਮਨਿ ਭਇਆ ਅਨੰਦੁ ॥
jaa kai sahj man bha-i-aa anand.
The one in whose mind a state of bliss arises intuitively.
ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
جاکےَسہجِمنِبھئِیااننّدُ॥
روحانی سکون کیوجہ سے دل خوشباش ہوجاتا ہے
ਤਾ ਕਉ ਭੇਟਿਆ ਪਰਮਾਨੰਦੁ ॥੫॥
taa ka-o bhayti-aa parmaanand. ||5||
He meets God, the source of supreme bliss.
ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ l
تاکءُبھیٹِیاپرماننّدُ॥੫॥
پر مانند۔ بھاری سکون والا خدا
اور وہ سب سے بلند سکون کے مالک سے ملاپ پالیتای ہے (5)
ਸਹਜੇ ਅੰਮ੍ਰਿਤੁ ਪੀਓ ਨਾਮੁ ॥
sehjay amrit pee-o naam.
Intuitively, he relishes the Ambrosial Nectar of God’s Name.
ਉਹ ਮਨੁੱਖ ਸੁਭਾਵਕ ਹੀ ਨਾਮ-ਅੰਮ੍ਰਿਤ ਪਾਨ ਕਰਦਾ ਹੈ।
سہجےانّم٘رِتُپیِئونامُ॥
وہ روحانی سکون پاکر نام جو آب حیات ہے نوش کرتاہے
ਸਹਜੇ ਕੀਨੋ ਜੀਅ ਕੋ ਦਾਨੁ ॥
sehjay keeno jee-a ko daan.
Intuitively, he gives the gift of Naam to others as well.
ਸੁਭਾਵਕ ਹੀ ਉਹ ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;
سہجےکیِنوجیِءکودانُ॥
(5) کیتو ۔ کیا ہے ۔ دان۔ خیرات ۔
اور روحانی سکون کی برکات سے دوسرون کو روحانی زندگی خیرات میں دیتاہے
ਸਹਜ ਕਥਾ ਮਹਿ ਆਤਮੁ ਰਸਿਆ ॥
sahj kathaa meh aatam rasi-aa.
His soul remains immersed in the poise-giving God’s praises.
ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,
سہجکتھامہِآتمُرسِیا॥
سہج کتھا۔ پر سکون بیان ۔ آتم۔ روح ۔ ذہن۔
اس کی روحا نہ روحانی گہانیوں کا لطف اُٹھائی ہے
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥
taa kai sang abhinaasee vasi-aa. ||6||
The eternal God dwells with him.
ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਵੱਸਦਾ ਹੈ l
تاکےَسنّگِابِناسیِۄسِیا॥੬॥
ابناسی ۔ لافناہ
لافناہ خدا اس کے ساتھ بستا ہے ۔ (6) ۔
ਸਹਜੇ ਆਸਣੁ ਅਸਥਿਰੁ ਭਾਇਆ ॥
sehjay aasan asthir bhaa-i-aa.
Intuitively his mind becomes stable and he likes this stability.
ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,
سہجےآسنھُاستھِرُبھائِیا॥
(6)آسن۔ ٹھکانہ ۔ استھر۔ مستقل۔
روحانی سکون میں وہ ہمیشہ مستقل مزاج رہتا ہے
ਸਹਜੇ ਅਨਹਤ ਸਬਦੁ ਵਜਾਇਆ ॥
sehjay anhat sabad vajaa-i-aa.
In peace and poise, continuous melody of Guru’s word vibrates within him.
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;
سہجےانہتسبدُۄجائِیا॥
انحت۔ روھانی سکون۔
روحانی سکون میں ہی اس کی روح میں
ਸਹਜੇ ਰੁਣ ਝੁਣਕਾਰੁ ਸੁਹਾਇਆ ॥
sehjay run jhunkaar suhaa-i-aa.
Within him imperceptibly rings the non-stop melody of the divine word.
ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।
سہجےرُنھجھُنھکارُسُہائِیا॥
رن جھنکار۔ سازندگی
روحانی دھنیں گونجتی رہتی ہیں۔
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥
taa kai ghar paarbarahm samaa-i-aa. ||7||
God always remains pervading in his mind.
ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ l
تاکےَگھرِپارب٘رہمُسمائِیا॥੬॥
اس کے دل میں ہمیشہ ظاہر بستا ہے (7)
ਸਹਜੇ ਜਾ ਕਉ ਪਰਿਓ ਕਰਮਾ ॥
sehjay jaa ka-o pari-o karmaa.
The person on whom God is merciful, he attains the state of spiritual stability.
ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ l
سہجےجاکءُپرِئوکرما॥
(7) پریو ۔ پڑا۔ کرماں۔ قیمت ۔
جس انسانکے دل میں ایسا روحانی سکون ہوتا
ਸਹਜੇ ਗੁਰੁ ਭੇਟਿਓ ਸਚੁ ਧਰਮਾ ॥
sehjay gur bhayti-o sach Dharmaa.
Intuitively he meets with the Guru and makes meditation on Naam as his faith.
ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।
سہجےگُرُبھیٹِئوسچُدھرما॥
سچ دھرما۔حقیقی فرض ۔
انسان کی سچے مرشد سے ملاپ ہو سچے حقیقی فرض کا پتہ چلتا ہے ۔
ਜਾ ਕੈ ਸਹਜੁ ਭਇਆ ਸੋ ਜਾਣੈ ॥
jaa kai sahj bha-i-aa so jaanai.
Only he knows the bliss of equipoise who has been blessed with it.
ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ l
جاکےَسہجُبھئِیاسوجانھےَ॥
سہج بھیا۔ سچا علم۔
ہے وہی اسے سمجھ سکتا ہے۔ روحانی سکون میں
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥
naanak daas taa kai kurbaanai. ||8||3||
Nanak dedicates his life to him.
ਦਾਸ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ l
نانکداستاکےَکُربانھےَ॥੮॥੩॥
خادم نانک اس پر قربان ہے
ਗਉੜੀ ਮਹਲਾ ੫ ॥
gaorhee mehlaa 5.
Raag Gauree, by the Fifth Guru:
گئُڑیِمہلا੫॥
ਪ੍ਰਥਮੇ ਗਰਭ ਵਾਸ ਤੇ ਟਰਿਆ ॥
parathmay garabh vaas tay tari-aa.
Firstly by God’s grace you were saved from (being destroyed in) the womb of your mother,
ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,
پ٘رتھمےگربھۄاستےٹرِیا॥
پرتھمے ۔ پہلے ۔ گربھ داس۔ پیٹ میں رہائش ۔ لڑیا ۔ خلاصی ہوئی ۔
۔ سب سے اول جاندارماں کے پیٹ سے نجات پاتا ہے
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥
putar kaltar kutamb sang juri-aa.
Becoming an adult you got attached with the wife, sons and family.
ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,
پُت٘رکلت٘رکُٹنّبسنّگِجُرِیا॥
کلت ۔ عورت۔ کٹنبھ ۔ قبیلہ ۔ جریا۔ رشتہ ۔ پیدا ۔ ہوا۔
اور بیٹے زوجہ اور قبیلے محبت میں گرفتا رہوجاتا ہے ۔
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥
bhojan anik parkaar baho kapray. sarpar gavan karhigay bapuray. ||1||
There are some who remain indulging in enjoying many kinds of foods and dresses. But they too would surely depart from here like orphans.
ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ l ਪਰ ਅਜੇਹੇ ਬੰਦੇ ਭੀ ਜ਼ਰੂਰ ਯਤੀਮਾਂ ਵਾਂਗ ਹੀ ਜਗਤ ਤੋਂ ਜਾਣਗੇ l
بھوجنانِکپ٘رکاربہُکپرے॥سرپرگۄنُکرہِگےبپُرے॥੧॥
بھوجن۔ کھانا۔ ۔ انک پرکار۔ بہت سی قسموں کے ۔ کپرے ۔ کپڑے ۔ سر پر ۔ ضرور ۔ گون ۔ چلانا۔ ۔ بپرے ۔ وچارے
طرح کے طرح کھانے اورپوشاک استعمال کرتا ہے مگر آخر بچارگی کی حالت میں اس جہاں سے چلتا پڑتاہے ۔
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥
kavan asthaan jo kabahu na tarai.
What is that place which never perishes?
ਉਹ ਕਿਹੜੀ ਥਾਂ ਹੈ ਜਿਹੜੀ ਕਦਾਚਿੱਤ ਨਾਸ਼ ਨਹੀਂ ਹੁੰਦੀ?
کۄنُاستھانُجوکبہُنٹرےَ॥
(1) گون ۔ گونسا۔ استھان۔ مقام ۔ کبہو۔ گبھی بھی ۔ نہ لڑے ۔ ختم نہیں ہوتا۔
وہ کونسا مقام ہے جو ہمیشہ قائم رہتا ہے
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥
kavan sabad jit durmat harai. ||1|| rahaa-o.
What is that Word which dispels one’s evil intellect.?
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ?
کۄنُسبدُجِتُدُرمتِہرےَ॥੧॥رہاءُ॥
سبد ۔ کلمہ ۔ جت۔ جس سے ۔ درمت۔ کم ۔ عقلی ۔ بڑی ۔ سمجھ ۔ برے ۔ مٹتی ہے ۔ رہاؤ ۔
وہ کونسا کلام ہے جسسے بری سمجھ ختم ہوجاتی ہے (1) رہاؤ
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥
indar puree meh sarpar marnaa.
In the Realm of God, death is sure and certain.
ਇੰਦ੍ਰ-ਲੋਕ ਵਿੱਚ ਮੌਤ ਯਕੀਨੀ ਤੇ ਲਾਜ਼ਮੀ ਹੈ।
اِنّد٘رپُریِمہِسرپرمرنھا॥
موت اندردیوتے کی ملکیت میں بھی ضروری آتی ہے ۔)
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥
barahm puree nihchal nahee rahnaa.
The Realm of God shall not remain permanent.
ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।
ب٘رہمپُریِنِہچلُنہیِرہنھا॥
نہچل ۔ مستقل ۔
برہما کے کاملکبھی صدیوی نہیں ۔
ਸਿਵ ਪੁਰੀ ਕਾ ਹੋਇਗਾ ਕਾਲਾ ॥
siv puree kaa ho-igaa kaalaa.
The Realm of God shall also perish.
ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।
سِۄپُریِکاہوئِگاکالا॥
کالا۔ موت۔ دنس۔ مٹے گا۔
شیوجی کے ملک نے بھی مٹ جاتا ہے ۔
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥
tarai gun maa-i-aa binas bitaalaa. ||2||
In short the entire humanity, which is influenced by the three modes of Maya (vice, virtue and power) shall perish one day.
ਜਗਤ ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਨਾਸ ਹੋ ਜਾਇਗਾ l
ت٘رےَگُنھمائِیابِنسِبِتالا॥੨॥
بیتالا۔ حقیقت سے بعید بے سر۔
مگر عالم تینوں اوصاف کی دنیاوی دولت کی زہر تاثرات حقیقی مستقیمکو بھول کر روحانی موت مرتا ہے (2
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥
gir tar Dharan gagan ar taaray.
The mountains, the trees, the earth, the sky and the stars;
ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;
گِرِتردھرنھِگگنارُتارے॥
(2) گر ۔ پہاڑ۔ تر۔ شجر۔ دھرن۔ زمین۔ گگن۔ آسمان۔
پہاڑ شجر ۔ زمین ۔ آسمان ۔ اور تارے
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥
rav sas pavan paavak neeraaray.
the sun, the moon, the wind, water and fire;
ਸੂਰਜ, ਚੰਦ, ਹਵਾ, ਅੱਗ, ਪਾਣੀ;
رۄِسسِپۄنھُپاۄکُنیِرارے॥
رو۔ سور ج ۔ سس۔ چاند۔ پاوک آگ۔ پون۔ ہوا۔ نیرارے ۔ پانی ۔
سورج چاند۔ ہوآگ ۔ پانی
ਦਿਨਸੁ ਰੈਣਿ ਬਰਤ ਅਰੁ ਭੇਦਾ ॥
dinas rain barat ar bhaydaa.
day and night, fasting and different kind of rituals.
ਦਿਨ ਤੇ ਰਾਤ; ਵਰਤ ਆਦਿਕ ਤੇ ਵਖ ਵਖ ਕਿਸਮ ਦੀਆਂ ਮਰਯਾਦਾ;
دِنسُریَنھِبرتارُبھیدا॥
دنس۔ روز۔ رین۔ شب۔ رات۔ بھید۔ راز۔ ہرت۔ پرہیز۔
روز شب ضبط اور علیحدہ علیحدہ رواات رسم و رواج وید
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥
saasat simrit binashigay baydaa. ||3||
the Shastras, the Smritis and the Vedas shall vanish.
ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ l
ساستسِنّم٘رِتِبِنسہِگےبیدا॥੩॥
ونسیہہ۔ مٹ جائیگا۔ ویدا۔ یدا
سمرتیاں اور شاستر یہ سب آخر ختم ہوجائنگے (3)
ਤੀਰਥ ਦੇਵ ਦੇਹੁਰਾ ਪੋਥੀ ॥
tirath dayv dayhuraa pothee.
The sacred shrines of pilgrimage, gods, temples and holy books;
ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;
تیِرتھدیۄدیہُراپوتھیِ॥
تیرتھ ۔زیارت اہ ۔ دیو۔ فرشتے ۔ دیہرا۔ مندر۔ پوتھی ۔ کتاب۔
زیار گائیں ۔ فرشتے مندر۔ مذہبی کتابیں
ਮਾਲਾ ਤਿਲਕੁ ਸੋਚ ਪਾਕ ਹੋਤੀ ॥
maalaa tilak soch paak hotee.
rosaries, ceremonial tilak marks on the forehead, meditative people, the pure, and the performers of acts of ablution;
ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,
مالاتِلکُسوچپاکہوتیِ॥
سوچ پاک۔ پاک رسوئی ۔ باورچی خانہ ۔ وئی ۔ آتش پرشت۔
مالا تلک۔ اور پاک باورچی خانے آتش پرست ۔
ਧੋਤੀ ਡੰਡਉਤਿ ਪਰਸਾਦਨ ਭੋਗਾ ॥
Dhotee dand-ut parsaadan bhogaa.
the loin cloths, the prostration before gods with all the offerings.
ਧੋਤੀ, ਡੰਡਉਤ-ਨਮਸਕਾਰਾਂ ਤੇਭੋਗ;
دھوتیِڈنّڈئُتِپرسادنبھوگا॥
پر ساون ۔ طرح طرح کے کھانے ۔ دوت ۔ بطور تعظیم سیدھے لیٹ کر پر نام کرنا۔ یا جھکنا ۔
دھوتی اور ڈنڈے کی مانند طرھ طرح کے کھانے بطور تعظیم و آداب جھکاو اور
ਗਵਨੁ ਕਰੈਗੋ ਸਗਲੋ ਲੋਗਾ ॥੪॥
gavan karaigo saglo logaa. ||4||
and all the people involved in such rituals shall depart from here.
ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ l
گۄنُکریَگوسگلولوگا॥੪॥
سگلے لوگا۔ سارے لوگ۔
غرض یہ کہ سارا عالم ہی نے ختم ہوجانا ہے
ਜਾਤਿ ਵਰਨ ਤੁਰਕ ਅਰੁ ਹਿੰਦੂ ॥
jaat varan turak ar hindoo.
Social classes, races, Muslims and Hindus;
ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,
جاتِۄرنتُرکارُہِنّدوُ॥
ودن۔ہندو مذہب سے انسان کو چار طبقوں میں منقسم کر رکھا ہے ۔ براہمن ۔ کھتری ۔ شودر۔
ذات ۔ فرقے ۔ مذہب ۔ ہندو مسلمان ۔
ਪਸੁ ਪੰਖੀ ਅਨਿਕ ਜੋਨਿ ਜਿੰਦੂ ॥
pas pankhee anik jon jindoo.
beasts, birds and the many varieties of beings and creatures;
ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;
پسُپنّکھیِانِکجونِجِنّدوُ॥
جندو ۔ جاندار۔ ونس۔ مٹ جانا۔
پرندے اور حیوان اور بیشمار قسم کے جاندار
ਸਗਲ ਪਾਸਾਰੁ ਦੀਸੈ ਪਾਸਾਰਾ ॥
sagal paasaar deesai paasaaraa.
the entire world and the visible universe,
ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
سگلپاسارُدیِسےَپاسارا॥
ارو یہ عالمی پھلاؤ جو دکھائی دے رہاہے
ਬਿਨਸਿ ਜਾਇਗੋ ਸਗਲ ਆਕਾਰਾ ॥੫॥
binas jaa-igo sagal aakaaraa. ||5||
all forms of existence shall pass away.
ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ l
بِنسِجائِگوسگلآکارا॥੫॥
سگل اکار۔ ساراعالم
۔ یہ زیر نظر عالم آخر مٹ جائیگا (5
ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
sahj sifat bhagat tat gi-aanaa. sadaa anand nihchal sach thaanaa.
Only that place is everlasting and in eternal bliss, where there is praise of God, and His devotional worship is the essence of divine knowledge.
ਉਹਥਾਂ ਸਦਾ ਕਾਇਮ ਰਹਿਣ ਵਾਲੀ ਹੈ ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।
سہجسِپھتِبھگتِتتُگِیانا॥سدااننّدُنِہچلُسچُتھانا॥
(3) سہج ۔ روحانی سکون ۔ تت۔ حقیقت ۔ بنیاد ۔ نہچل۔ مستل۔ سچ تھان ۔ سچامقام۔
مگر وہ مقام صدیوی مستقل ہے جہان ہمیشہ روحانی سکون خوشیاں اور بہاریں ہیں۔ جہاں الہٰی حمدوثناہپاکدامن ساتھی اکھٹے ہوکر کر رہے ہوں
ਤਹਾ ਸੰਗਤਿ ਸਾਧ ਗੁਣ ਰਸੈ ॥
tahaa sangat saaDh gun rasai.
In such a place, the congregation of saintly persons always sings the praises ofGod with love and devotion.
ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।
تہاسنّگتِسادھگُنھرسےَ॥
تہا۔ وہاں ۔گن رسے ۔ اوصاف کا لطف۔
اور الہٰی اوصاف کی خوشیاں حاصل کر رہے
ਅਨਭਉ ਨਗਰੁ ਤਹਾ ਸਦ ਵਸੈ ॥੬॥
anbha-o nagar tahaa sad vasai. ||6||
In that place (state of mind) people live without any kind of fear
ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ
انبھءُنگرُتہاسدۄسےَ॥੬॥
ان بھو نگر۔ اس بیخو ف شہر (6) شیر ۔ وہاں ۔
ہوں وہ بیخوف مقام و شہر ہے (6)
ਤਹ ਭਉ ਭਰਮਾ ਸੋਗੁ ਨ ਚਿੰਤਾ ॥
tah bha-o bharmaa sog na chintaa.
There is no fear, doubt, suffering or anxiety there;
ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,
تہبھءُبھرماسوگُنچِنّتا॥
وہاں نہ خوف ہے نہ شک و شبہات نہ غمی اور افسوس نہ کسی قسم کی تشویش و فکر
ਆਵਣੁ ਜਾਵਣੁ ਮਿਰਤੁ ਨ ਹੋਤਾ ॥
aavan jaavan mirat na hotaa.
there is no cycle of birth and death, and there is no spiritual death.
ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
آۄنھُجاۄنھُمِرتُنہوتا॥
آون۔ جاون۔ تناسخ۔ میرت۔ موت۔
نہ روحانی موت نہ تناسخ
ਤਹ ਸਦਾ ਅਨੰਦ ਅਨਹਤ ਆਖਾਰੇ ॥
tah sadaa anand anhat aakhaaray.
There is eternal bliss, and the unstruck divine music plays continuously.
ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,
تہسدااننّدانہتآکھارے॥
سدا انند ۔ ہمیشہ سکون اور خوشی ۔ انجت ۔ بغیر ٹھہراؤ ۔ لگاتار۔ گکھارے ۔ اکٹھ۔
وہاں صدیوی لگاتار روحانی سکون کے مجمئے جاری رہتے ہیں
ਭਗਤ ਵਸਹਿ ਕੀਰਤਨ ਆਧਾਰੇ ॥੭॥
bhagat vaseh keertan aaDhaaray. ||7||
The devotees dwell there, with praises of God as their support.
ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ l
بھگتۄسہِکیِرتنآدھارے॥੭॥
ادھارے ۔ سہارے۔
ا لہٰی عاشقوں اور عابدوں کو الہٰی صفت صلاح کا ہی سہارا ہے (7)
ਪਾਰਬ੍ਰਹਮ ਕਾ ਅੰਤੁ ਨ ਪਾਰੁ ॥
paarbarahm kaa ant na paar.
There is no end or limitation to the virtues of the Supreme God.
ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,
پارب٘رہمکاانّتُنپارُ॥
(7)انت۔ شمار۔ پار۔ کنارا۔
اس کا میابیاں کا مرانیاں عنایت کرنے والے خدا کا اور اس کے اوصاف کا شمار نہیں ہو سکتا نہ اس کا کوئی کنارا ہے
ਕਉਣੁ ਕਰੈ ਤਾ ਕਾ ਬੀਚਾਰੁ ॥
ka-un karai taa kaa beechaar.
Who canreflect upon His endless virtues.
ਉਸ ਦੇ ਗੁਣਾਂ ਦਾ ਅੰਤ ਪਾਣ ਦਾ ਕੌਣ ਵਿਚਾਰ ਕਰਸਕਦਾ ਹੈ?
کئُنھُکرےَتاکابیِچارُ॥
۔ نہ کسی کے لئے اس کے اوصاف کی خیال آرائی مسکین ہے ۔
ਕਹੁ ਨਾਨਕ ਜਿਸੁ ਕਿਰਪਾ ਕਰੈ ॥
kaho naanak jis kirpaa karai.
Says Nanak, the one on whom God bestows his mercy,
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ l
کہُنانکجِسُکِرپاکرےَ॥
اے نانک بتادے کہ جس پر الہٰی کرم وعنایت ہو
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥
nihchal thaan saaDhsang tarai. ||8||4||
through the holy congregation, he swims across the world ocean of vices and gets to the eternal place (God’s court).
ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਅਟੱਲ ਟਿਕਾਣੇ ਨੂੰ ਪ੍ਰਾਪਤ ਹੋ ਜਾਂਦਾ ਹੈ।
نِہچلتھانُسادھسنّگِترےَ॥੮॥੪॥
نہچل تھان۔ مستقل ٹھکانہ ۔ سادھ سنگ۔ پاکدامن خا ساتھی ۔
صدیوی قائم دائم پاکدامنوں کا ساتھ ہے جو کامیابیاں دینے والا ہے ۔ کامیاب ہوجاتا ہے
ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑیِمہلا੫॥
ਜੋ ਇਸੁ ਮਾਰੇ ਸੋਈ ਸੂਰਾ ॥
jo is maaray so-ee sooraa.
That one alone is a brave person who controls the duality in the mind.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਬਲੀ ਸੂਰਮਾ ਹੈ,
جواِسُمارےسوئیِسوُرا॥
دبدھا۔ دوچتی ۔ دوہرے خیالات۔ غیر مستقل مزاجی ۔ سورا۔ بہادر۔
جو اسے ختم کرے وہ بہادر ہے وہ کامل انسان ہے
ਜੋ ਇਸੁ ਮਾਰੇ ਸੋਈ ਪੂਰਾ ॥
jo is maaray so-ee pooraa.
One who kills this duality, is full of virtues.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।
جواِسُمارےسوئیِپوُرا॥
پورا۔ کامل۔
جو اسے ختم کرے وہ بہادر ہے وہ کامل انسان ہے
ਜੋ ਇਸੁ ਮਾਰੇ ਤਿਸਹਿ ਵਡਿਆਈ ॥
jo is maaray tiseh vadi-aa-ee.
One who kills this duality, obtains glory.
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰਆਦਰ ਮਿਲਦਾ ਹੈ,
جواِسُمارےتِسہِۄڈِیائیِ॥
وڈیائی ۔ عظمت ۔
جو اسے ختم کرے وہ با عظمت ہے
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥
jo is maaray tis kaa dukh jaa-ee. ||1||
One who kills this is freed of suffering.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ
جواِسُمارےتِسکادُکھُجائیِ॥੧॥
وکھ ۔ عزاب
جو اسے ختم کرے وہ عذاب نہیں پاتا
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥
aisaa ko-ay je dubiDhaa maar gavaavai.
How rare is such a person, who kills and casts off duality.
(ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।
ایَساکوءِجِدُبِدھامارِگۄاۄےَ॥
ایسا کوئی انسان ہی ہے جو دوچتی ختم کرئے یعنی جو مستقل فیصلہ کر سکے
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
iseh maar raaj jog kamaavai. ||1|| rahaa-o.
The one whokills this duality earns Raj Yoga (union with God while still living in comforts). ਜੇਹੜਾ ਇਸ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ
اِسہِمارِراججوگُکماۄےَ॥੧॥رہاءُ॥
(1) راج۔ حکومت۔ جوگ ۔ روحانی طاقت (1) رہاؤ۔
اسے ختم کرنے سے انسان گھر یلو زندگی بسر کرنے کے ساتھ ساھت الہٰی رشتہ قائم رکھ سکتا ہے (1) ہاؤ۔