ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥
ghat ghat vas rahi-aa jagjeevan daataa.
the Life of the world, pervading in each and every heart.
ਕਿ ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
گھٹِگھٹِۄسِرہِیاجگجیِۄنُداتا॥
عالم زندگی اور زندگی بخشنے والا ہر دلمیں ہے
ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥
ik thai gupat pargat hai aapay gurmukh bharam bha-o jaa-ee hay. ||15||
God dwells at places invisible and at other places as visible (in nature); through the Guru, when one becomes certain about this, his doubt and fear ends. ||15||
ਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ-ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ॥੧੫॥
اِکتھےَگُپتُپرگٹُہےَآپےگُرمُکھِبھ٘رمُبھءُجائیِہے॥
خدا پوشیدہ جگہوں پر اور دیگر مقامات پر بظاہر ظاہر ہے (فطرت میں)بس مرشد کے وسیلے سے وہم و گمان اور خوف مٹ جاتا ہے
ਗੁਰਮੁਖਿ ਹਰਿ ਜੀਉ ਏਕੋ ਜਾਤਾ ॥
gurmukh har jee-o ayko jaataa.
A Guru’s follower recognizes the revered God.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
گُرمُکھِہرِجیِءُایکوجاتا॥
مرید مرشد خدا کو واحد سمجھتا ہے
ਅੰਤਰਿ ਨਾਮੁ ਸਬਦਿ ਪਛਾਤਾ ॥
antar naam sabad pachhaataa.
God’s Name dwells within him and he realizes Him through the Guru’s word.
ਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰਪਛਾਣਦਾ ਹੈ।
انّترِنامُسبدِپچھاتا॥
واحد ہی پہچانتا ہے ۔
ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥
jis too deh so-ee jan paa-ay naanak naam vadaa-ee hay. ||16||4||
O’ God, whom You bless with Your Name, he alone realizes it: O’ Nanak, one receives honor through Naam (both here and hereafter). ||16||4||
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਹੇ ਨਾਨਕ! ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ ॥੧੬॥੪॥
جِسُتوُدیہِسوئیِجنُپاۓنانکنامِۄڈائیِہے
اے نانک۔ اے خدا جسے تو دیتا ہے وہی پاتا ہے ۔ اے نانک۔ خدا کےنام ست سچ حق حقیقت (سے ) میں ہی عظمت و حشمت مضمر ہے ۔
ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
مارۄُمحلا 3॥
ਸਚੁ ਸਾਲਾਹੀ ਗਹਿਰ ਗੰਭੀਰੈ ॥
sach saalaahee gahir gambheerai.
I praise only the eternal, profound and unfathomable God,
ਮੈਂ ਤਾਂ ਉਸ ਸਦਾ ਕਾਇਮ ਰਹਿਣ ਵਾਲੇ, ਅਥਾਹ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ,
سچُسالاہیِگہِرگنّبھیِرےَ॥
سچ۔ صدیویو سچے پاک ۔ گہر ۔ گنبھیرے ۔ نہایت ۔ سنجیدہ
میں صرف ابدی ، گہرے اور سنجیدہ خدا کی تعریف کرتا ہوں
ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥
sabh jag hai tis hee kai cheerai.
under whose command is the entire world.
ਜਿਸ ਦੇ ਹੁਕਮ ਵਿਚ ਸਾਰਾ ਜਗਤ ਤੁਰ ਰਿਹਾ ਹੈ l
سبھُجگُہےَتِسہیِکےَچیِرےَ॥
۔ چیرے ۔ دامن۔
جس کے ماتحت ساری دنیا ہے
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥
sabh ghat bhogvai sadaa din raatee aapay sookh nivaasee hay. ||1||
God always enjoys all beings and He Himself dwells in a state of bliss. ||1||
ਉਹ ਹਮੇਸ਼ਾਂ ਸਾਰਿਆਂ ਦਿਲਾਂ ਵਿੱਚ ਅਨੰਦ ਮਾਣਦਾ ਹੈ ਅਤੇ ਖ਼ੁਦ ਪ੍ਰਸੰਨਤਾ ਦਾ ਟਿਕਾਣਾ ਹੈ।
سبھِگھٹبھوگۄےَسدادِنُراتیِآپےسوُکھنِۄاسیِہے
گھٹ بھوگوے ۔ دل میں بستا ہے ۔ سکوھ ۔ آرام و آسائش
خدا ہمیشہ تمام مخلوقات سے لطف اندوز ہوتا ہے اور وہ خود ہی خوشی کی حالت میں رہتا ہے۔
ਸਚਾ ਸਾਹਿਬੁ ਸਚੀ ਨਾਈ ॥
sachaa saahib sachee naa-ee.
Eternal is the Master-God and eternal is His glory.
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ l
سچاساہِبُسچیِنائیِ॥
ابدیت کا مالک خدا ہے اور ابدی اس کی شان ہے
ਗੁਰ ਪਰਸਾਦੀ ਮੰਨਿ ਵਸਾਈ ॥
gur parsaadee man vasaa-ee.
God can be enshrined in the mind by the Guru’s grace.
ਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿਚ ਵਸਾਇਆ ਜਾ ਸਕਦਾ ਹੈ।
گُرپرسادیِمنّنِۄسائیِ॥
گر پرسادی۔ مرشد کی رحمت سے ۔
گورو کے فضل سے خدا کو ذہن میں بسایا جاسکتا ہے
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥
aapay aa-ay vasi-aa ghat antar tootee jam kee faasee hay. ||2||
In whose heart, God Himself manifests, that one’s noose of death is snapped and his cycle of birth and death ends. ||2||
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪੇ ਹੀਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੨॥
آپےآءِۄسِیاگھٹانّترِتوُٹیِجمکیِپھاسیِہے
توٹی جم کی پھاسی ہے ۔ موت کا پھندہ ٹوٹ گیا
جس کے دل میں ، خدا خود ظاہر کرتا ہے ، کہ کسی کی موت کی پھینکی جاتی ہے اور اس کا پیدائش اور موت کا چکر ختم ہوجاتا ہے
ਕਿਸੁ ਸੇਵੀ ਤੈ ਕਿਸੁ ਸਾਲਾਹੀ ॥
kis sayvee tai kis saalaahee.
(I wonder), whom I may serve and whom should I praise?
(ਜੇ ਤੂੰ ਪੁੱਛੇਂ ਕਿ) ਮੈਂ ਕਿਸ ਦੀ ਸੇਵਾ ਕਰਦਾ ਹਾਂ ਅਤੇ ਕਿਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,
کِسُسیۄیِتےَکِسُسالاہیِ॥
میں کس کی خدمت کروں اور کس کی تعریف کروں
ਸਤਿਗੁਰੁ ਸੇਵੀ ਸਬਦਿ ਸਾਲਾਹੀ ॥
satgur sayvee sabad saalaahee.
I follow the true Guru’s teachings and through his divine word praise God.
ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ ਅਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹਾਂ।
ستِگُرُسیۄیِسبدِسالاہیِ॥
میں سچی گرو کی تعلیمات پر عمل کرتا ہوں اور اس کے آسمانی کلام کے ذریعہ خدا کی تعریف کرتا ہوں
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥
sachai sabad sadaa mat ootam antar kamal pargaasee hay. ||3||
Through the divine word of God’s praises, one’s intellect remains sublime and he feels so delighted, as if the lotus within his heart has bloomed. ||3||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਅਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ-ਕੌਲ ਫੁੱਲ ਖਿੜਿਆ ਰਹਿੰਦਾ ਹੈ ॥੩॥
سچےَسبدِسدامتِاوُتمانّترِکملُپ٘رگاسیِہے
سچے سبد۔ سچے کلام ۔ سچا صاحب ۔ صدیوی سچا ملاک۔ سچی نائی۔ (سچے نام ) سچی نائی۔ سچے نام کی وجہ سے ۔
خدا کی حمد کے الہی کلام کے ذریعہ ، کسی کی عقل عظمت پرستی میں رہ جاتی ہے اور اسے اس قدر خوشی محسوس ہوتی ہے ، جیسے اس کے دل میں کمل کھل گیا ہو۔
ਦੇਹੀ ਕਾਚੀ ਕਾਗਦ ਮਿਕਦਾਰਾ ॥
dayhee kaachee kaagad mikdaaraa.
The human body is perishable like paper.
ਮਨੁੱਖ ਦਾ ਇਹ ਸਰੀਰ ਕਾਗ਼ਜ਼ ਵਾਂਗ ਨਾਸਵੰਤ ਹੈ,
دیہیِکاچیِکاگدمِکدارا॥
دیہی کاچی جم خام۔ختم ہو جانے والا۔ کاغذ مکدارا۔ کاغذ کی مانند۔ بارا دیر نہیں لگتی
انسانی جسم کاغذ کی طرح نازک ہے
ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥
boond pavai binsai dhahat na laagai baaraa.
Just as paper dissolves instantaneously when drops of water fall on it, similarly it does not take any time for the body to perish.
(ਜਿਵੇਂ ਕਾਗ਼ਜ਼ ਉਤੇ ਪਾਣੀ ਦੀ ਇਕ) ਬੂੰਦ ਪੈ ਜਾਏ ਤਾਂ (ਕਾਗ਼ਜ਼) ਗਲ ਜਾਂਦਾ ਹੈ (ਇਸੇ ਤਰ੍ਹਾਂ ਇਸ ਸਰੀਰ ਦਾ) ਨਾਸ ਹੁੰਦਿਆਂ ਭੀ ਚਿਰ ਨਹੀਂ ਲੱਗਦਾ।
بوُنّدپۄےَبِنسےَڈھہتنلاگےَبارا॥
جس طرح کاغذ فوری طور پر تحلیل ہوجاتا ہے جب اس پر پانی کے قطرے پڑتے ہیں ، اسی طرح جسم کو تباہ ہونے میں بھی وقت نہیں لگتا ہے۔
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥
kanchan kaa-i-aa gurmukh boojhai jis antar naam nivaasee hay. ||4||
The body of that one remains pure like God, who understands the righteous way of life through the Guru’s teachings and in whose mind God is enshrined. ||4||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ ॥੪॥
کنّچنکائِیاگُرمُکھِبوُجھےَجِسُانّترِنامُنِۄاسیِہے॥
۔ کنچن۔کائیا۔ سونے کیا مانند جسم۔ جسانر نام نواسی ہے ۔ جسکے اندر (ست) صدیوی سچ ۔ سچ حق و حقیقت بستی ہے
اس کا جسم خدا کی طرح خالص رہتا ہے ، جو گرو کی تعلیمات کے ذریعہ راستباز زندگی کو سمجھے اور جس کے ذہن میں خدا کی ذات قائم ہے۔
ਸਚਾ ਚਉਕਾ ਸੁਰਤਿ ਕੀ ਕਾਰਾ ॥
sachaa cha-ukaa surat kee kaaraa.
Just as a Brahmin keeps his kitchen pure by drawing lines around it and not letting any low cast person enter in it, similarly the Guru’s follower keeps his mind pure by not letting evil thoughts in it.
ਉਹ ਹਿਰਦਾ ਸਦਾ ਪਵਿੱਤਰ ਹੈ, ਉਹ ਹਿਰਦਾ ਹੀ ਸਦਾ (ਸੁੱਚਾ) ਰਹਿਣ ਵਾਲਾ ਚੌਂਕਾ ਹੈ, ਪ੍ਰਭੂ-ਚਰਨਾਂ ਵਿਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ (ਜੋ ਵਿਕਾਰਾਂ ਨੂੰ, ਬਾਹਰੋਂ ਆ ਕੇ ਚੌਂਕਾ ਭਿੱਟਣ ਤੋਂ ਰੋਕਦੀਆਂ ਹਨ)
سچاچئُکاسُرتِکیِکارا॥
سچا چؤکا۔ پاک باورچی خانہ ۔ سرت کی کار ۔ ہوش و سمجھ کی اسکے لکریں۔
جس طرح ایک برہمن اپنے چاروں طرف لائنیں کھینچ کر اپنے باورچی خانے کو خالص رکھتا ہے اور کسی نچلے ماہر شخص کو اس میں داخل نہیں ہونے دیتا ہے ، اسی طرح گرو کے پیروکار اس میں برے خیالات نہ آنے دے کر اپنے ذہن کو پاکیزہ رکھتے ہیں
ਹਰਿ ਨਾਮੁ ਭੋਜਨੁ ਸਚੁ ਆਧਾਰਾ ॥
har naam bhojan sach aaDhaaraa.
God’s Name is his spiritual sustenance and support in life.
ਪਰਮਾਤਮਾ ਦਾ ਨਾਮ ਉਸਦੇ ਹਿਰਦੇ ਦੀ ਖ਼ੁਰਾਕਅਤੇ ਆਸਰਾ ਹੈ।
ہرِنامُبھوجنُسچُآدھارا॥
ہر نام بھوجن۔ خدا کا نام ست سچ حق وحقیقت کھانا۔ مراد دلمیں اور زہن میں بسانا سچ۔ خڈا۔ آدھارا۔ آسرا۔
خدا کا نام اس کا روحانی رزق اور زندگی میں مدد ہے
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥
sadaa taripat pavitar hai paavan jit ghat har naam nivaasee hay. ||5||
Forever satisfied and pure is that person, within whose heart is enshrined the Name of God. ||5||
ਹਮੇਸ਼ਾਂ ਰੱਜਿਆ ਹੋਇਆ ਨਿਰਮਲ ਅਤੇ ਪੁਨੀਤ ਹੈ ਉਹ ਪੁਰਸ਼, ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ॥੫॥
سدات٘رِپتِپۄِت٘رُہےَپاۄنُجِتُگھٹِہرِنامُنِۄاسیِہے
ترپت۔ تسلی۔ پوتر۔ پاک ۔ پاون۔ ناہیت پاک ۔ جت گھٹ ۔ جسکے دلمیں
وہ شخص ہمیشہ کے لئے مطمئن اور پاکیزہ ہے ، جس کے دل میں خدا کے نام کا مشمول رہتا ہے
ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥
ha-o tin balihaaree jo saachai laagay.
I am dedicated to those who remain attached to the eternal God,
ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ,
ہءُتِنُبلِہاریِجوساچےَلاگے॥
بلہاری ۔ قربان۔ صدقے ۔ ساجے ۔ کدا سے
میں ان لوگوں کے لئے وقف ہوں جو دائمی خدا سے وابستہ رہیں
ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥
har gun gaavahi an-din jaagay.
sing praises of God, and always remain alert to the onslaught of Maya.
ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤਰਹਿੰਦੇ ਹਨ।
ہرِگُنھگاۄہِاندِنُجاگے॥
۔ جاگے ۔ بیدار و ہوشیار
خدا کی حمد گاؤ ، اور مایا کے حملے سے ہمیشہ چوکس رہیں
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥
saachaa sookh sadaa tin antar rasnaa har ras raasee hay. ||6||
True peace always prevails within them and they enjoy the elixir of God’s Name by singing God’s praises with their tongue. ||6||
ਉਹਨਾਂ ਦੇ ਅੰਦਰ ਸਦਾ ਟਿਕਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜੀਭ ਪ੍ਰਭੂ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੬॥
ساچاسوُکھُسداتِنانّترِرسناہرِرسِراسیِہے
۔ رسنا۔ زبان ۔ ہر رس راسی ۔ الہٰی لطف سے لطف اندوز ہے
ان کے اندر ہمیشہ سچی سکون قائم رہتا ہے اور وہ اپنی زبان سے خدا کی حمد گاتے ہوئے خدا کے نام کے امرت سے لطف اندوز ہوتے ہیں
ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥
har naam chaytaa avar na poojaa.
I only lovingly remember God’s Name and do not worship anybody else.
ਮੈਂ ਤਾਂ ਪਰਮਾਤਮਾ ਦਾ ਨਾਮ (ਹੀ) ਸਦਾ ਯਾਦ ਕਰਦਾ ਹਾਂ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ।
ہرِنامُچیتااۄرُنپوُجا॥
چیتا ۔ دلمیں۔ پوجا۔ پرستش۔
میں صرف محبت کے ساتھ خدا کا نام یاد کرتا ہوں اور کسی اور کی عبادت نہیں کرتا ہوں
ਏਕੋ ਸੇਵੀ ਅਵਰੁ ਨ ਦੂਜਾ ॥
ayko sayvee avar na doojaa.
I perform devotional worship of God and none other.
ਮੈਂ ਇਕ ਪਰਾਮਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ; ਕਿਸੇ ਹੋਰ ਦੂਜੇ ਦੀ ਸੇਵਾ ਮੈਂ ਨਹੀਂ ਕਰਦਾ।
ایکوسیۄیِاۄرُندوُجا॥
میں خدا کی عبادت کرتا ہوں اور کسی کا نہیں
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥
poorai gur sabh sach dikhaa-i-aa sachai naam nivaasee hay. ||7||
The one whom the perfect Guru has revealed the eternal God pervading everywhere, that person always remains absorbed in Him. ||7||
ਜਿਸਨੂੰ ਪੂਰੇ ਗੁਰੂ ਨੇ ਸਦਾ ਕਾਇਮ ਰਹਿਣ ਵਾਲਾ ਹਰੀਹਰ ਥਾਂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥
پوُرےَگُرِسبھُسچُدِکھائِیاسچےَنامِنِۄاسیِہے
سچ۔ حقیقت ۔ اصلیت
جس کو کامل گرو نے لازوال خدا نے ہر جگہ پھیرتے ہوئے ظاہر کیا ہے ، وہ شخص ہمیشہ اسی میں مشغول رہتا ہے
ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥
bharam bharam jonee fir fir aa-i-aa.
After wandering in many existences, one has come in this world as a human being.
ਮੁੜ ਮੁੜ ਕੇ ਜੂਨੀਆਂ ਅੰਦਰ ਭਟਕਦਾ, ਭਟਕਦਾ ਹੋਇਆ ਪ੍ਰਾਣੀ ਆਇਆ ਹੈ।
بھ٘رمِبھ٘رمِجونیِپھِرِپھِرِآئِیا॥
بھرم بھرم۔ بھٹک بھٹک کر۔ پھر پھر ۔ بار بار
بہت سارے عالممیں بھٹکنے کے بعد انسان اس دنیا میں آیا ہے
ਆਪਿ ਭੂਲਾ ਜਾ ਖਸਮਿ ਭੁਲਾਇਆ ॥
aap bhoolaa jaa khasam bhulaa-i-aa.
When the Master-God strayed one because of his deeds, then he remains astrayed,
(ਜੀਵ ਦੇ ਕੀਹ ਵੱਸ?) ਜਦੋਂ ਮਾਲਕ-ਪ੍ਰਭੂ ਨੇ ਇਸ ਨੂੰ ਕੁਰਾਹੇ ਪਾ ਦਿੱਤਾ, ਤਾਂ ਇਹ ਜੀਵ ਭੀ ਕੁਰਾਹੇ ਪੈ ਗਿਆ।
آپِبھوُلاجاکھسمِبھُلائِیا॥
۔ بھولا۔ گمراہ ۔ بھلائیا۔ گمراہ کیا۔
جب آقا خدا کسی کو اپنے اعمال کی وجہ سے گمراہ ہوتا ہےتو وہ گمراہ ہی رہتا ہے
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥
har jee-o milai taa gurmukh boojhai cheenai sabad abhinaasee hay. ||8||
When one realizes dear God through the Guru’s teachings, then he understands the purpose of human life and recognizes the eternal God’s command.||8||
ਜਦੋਂ ਜੀਵ ਗੁਰੂ ਦੀ ਸਰਨ ਪੈ ਕੇ ( ਜੀਵਨ- ਲਕਸ਼) ਸਮਝਦਾ ਹੈ ਤਦੋਂਇਸ ਨੂੰ ਪ੍ਰਭੂ ਮਿਲਦਾ ਹੈ ਅਤੇ ਅਬਿਨਾਸੀ ਪ੍ਰਭੂ ਦਾ ਹੁਕਮ ਪਛਾਣਦਾਹੈ ॥੮॥
ہرِجیِءُمِلےَتاگُرمُکھِبوُجھےَچیِنےَسبدُابِناسیِہے॥੮
گورمکھ ۔ مرشد کے ذریعے ۔ بوجھے ۔ سمجھے ۔ چینے سبد۔ سبد کے پیمانے سے اسکی اسلیت اور قدروقیمت کی سمجھ۔ انباسی۔ لافناہ
جب کوئی گرو کی تعلیمات کے ذریعہ عزیز خدا کو پہچانتا ہے ، تب وہ انسانی زندگی کے مقصد کو سمجھتا ہے اور خدا کے ابدی حکم کو پہچانتا ہے
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥
kaam kroDh bharay ham apraaDhee.
We, the sinners, are full of lust and anger.
ਅਸੀਂਪਾਪੀ ਜੀਵ ਕਾਮ ਕ੍ਰੋਧ (ਦੇ ਚਿੱਕੜ) ਨਾਲ ਲਿੱਬੜੇ ਰਹਿੰਦੇ ਹਾਂ।
کامِک٘رودھِبھرےہماپرادھیِ॥
کام کرودھ ۔ شہوت اور غصہ ۔ اپرادھی ۔ گناہگار۔
ہم ، گنہگار ، ہوس اور غصے سے بھرا ہوا ہے
ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥
ki-aa muhu lai bolah naa ham gun na sayvaa saaDhee.
What could we say in our defense, we have neither any virtues nor we have performed any devotional worship?
ਤੇਰੇ ਅੱਗੇ ਅਰਜ਼ ਕਰਦਿਆਂ ਭੀ ਸ਼ਰਮ ਆਉਂਦੀ ਹੈ। ਨਾਹ ਸਾਡੇ ਅੰਦਰ ਕੋਈ ਗੁਣ ਹਨ, ਨਾਹ ਅਸਾਂ ਕੋਈ ਸੇਵਾ-ਭਗਤੀ ਕੀਤੀ ਹੈ।
کِیامُہُلےَبولہناہمگُنھنسیۄاسادھیِ॥
بولیہہ۔ کہنے سے قاصر۔ گن ۔ وصف۔ سیوا۔ خدمت ۔ سادھی۔ کی ۔
ہم اپنے دفاع میں کیا کہہ سکتے ہیں ، ہمارے پاس نہ تو کوئی خوبی ہے اور نہ ہی ہم نے کوئی عقیدت مند عبادت کی ہے
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥
dubday paathar mayl laihu tum aapay saach naam abhinaasee hay. ||9||
O’ God, we the stone hearted people are drowning in the worldly ocean of vices, please unite us with You; only Your eternal Naam is imperishable. ||9||
ਹੇ ਪ੍ਰਭੂ! ਸਾਨੂੰ ਵਿਕਾਰਾਂ ਵਿਚ ਡੁੱਬ ਰਹੇ ਪੱਥਰ-ਦਿਲਾਂ ਨੂੰ ਆਪਣੇ ਨਾਮ ਵਿਚ ਲਾ ਲੈ। ਤੇਰਾ ਨਾਮ ਹੀ ਸਦਾ ਅਟੱਲ ਹੈ ਤੇ ਨਾਸ-ਰਹਿਤ ਹੈ ॥੯॥
ڈُبدےپاتھرمیلِلیَہُتُمآپےساچُنامُابِناسیِہے
ساچ نام۔ سچا نام۔ ست۔ انباسی۔ لافناہ
ہم پتھر دل والے انسان دنیا کے وسوسوں کے عالم میں غرق ہیں ، براہ کرم ہمیں اپنے ساتھ متحد کریں۔ صرف آپ کا ابدی نام ہی ناقابل معافی ہے
ਨਾ ਕੋਈ ਕਰੇ ਨ ਕਰਣੈ ਜੋਗਾ ॥
naa ko-ee karay na karnai jogaa.
O’ God, (without Your will), neither one does nor is able of doing anything.
ਹੇ ਪ੍ਰਭੂ! (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਜੀਵ ਕੁਝ ਨਹੀਂ ਕਰਦਾ, ਕਰਨ ਦੀ ਸਮਰਥਾ ਭੀ ਨਹੀਂ ਰੱਖਦਾ।
ناکوئیِکرےنکرنھےَجوگا॥
جوگا۔ توفیق رکھنے والا۔ لائق
نہ ہی کوئی کچھ کرسکتا ہے اور نہ ہی کچھ کرنے کے قابل
ਆਪੇ ਕਰਹਿ ਕਰਾਵਹਿ ਸੁ ਹੋਇਗਾ ॥
aapay karahi karaaveh so ho-igaa.
Whatever You do or get done, that alone would happen.
ਜਗਤ ਵਿਚ ਉਹੀ ਕੁਝ ਹੋ ਸਕਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ਤੇ (ਜੀਵਾਂ ਪਾਸੋਂ) ਕਰਾਂਦਾ ਹੈਂ।
آپےکرہِکراۄہِسُہوئِگا॥
۔ سو ۔ وہی
آپ جو بھی کرتے یا کرتے ہو ، وہی ہوتا ہے۔
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥
aapay bakhas laihi sukh paa-ay sad hee naam nivaasee hay. ||10||
The one upon whom You bestow mercy, receives inner peace and remains immersed in Your Name ||10||
ਜਿਸ ਮਨੁੱਖ ਉਤੇ ਤੂੰ ਆਪ ਹੀ ਦਇਆਵਾਨ ਹੁੰਦਾ ਹੈਂ, ਉਹ ਆਤਮਕ ਆਨੰਦ ਮਾਣਦਾ ਹੈ ਅਤੇ ਸਦਾ ਹੀ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੧੦॥
آپےبکھسِلیَہِسُکھُپاۓسدہیِنامِنِۄاسیِہے
جس پر آپ رحم فرماتے ہیں ، اسے اندرونی سکون ملتا ہے اور آپ کے نام میں ڈوبا رہتا ہے
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥
ih tan Dhartee sabad beej apaaraa.
O’ brother, consider this body like farmland, sow in it the seed of the divine word of the infinite God,
(ਆਪਣੇ) ਇਸ ਸਰੀਰ ਨੂੰ ਧਰਤੀ ਬਣਾ, ਇਸ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੀਜ ਪਾ।
اِہُتنُدھرتیِسبدُبیِجِاپارا॥
تن ۔ جسم۔ دھرتی ۔ زمین۔ سبد بیج اپار۔ا کلام کا وسیع بیج یا تخم بوؤ۔
اس جسم کو کھیت کی طرح سمجھو ، اس میں لامحدود خدا کے آسمانی کلام کا بیج بوئے
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥
har saachay saytee vanaj vaapaaraa.
and do the trade of Naam with the eternal God.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਹੀ (ਉਸ ਦੇ ਨਾਮ ਦਾ) ਵਣਜ ਕਰ।
ہرِساچےسیتیِۄنھجُۄاپارا॥
سیتی ونج سے سسوداگری۔
اور دائمی خدا کے ساتھ نام کی تجارت کرو
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥
sach Dhan jammi-aa tot na aavai antar naam nivaasee hay. ||11||
In this way grows the everlasting wealth of Naam, which never falls short; (one who makes such effort), God’s Name remains within him forever. ||11||
(ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ ਪੈਦਾ ਹੁੰਦਾ ਹੈ, ਉਸ ਵਿਚ ਕਦੇ ਕਮੀ ਨਹੀਂ ਹੁੰਦੀ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ) ਅੰਦਰ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ ॥੧੧॥
سچُدھنُجنّمِیاتوٹِنآۄےانّترِنامُنِۄاسیِہے
سچ دھن جمیا۔ جب سچی حقیقی دولت پیدا ہو جائے ۔ توٹ نہ آوے ۔ کمی واقع نہیں ہوتی۔ انتر نام نواسی ہے ۔ تو دل و دماغ میں۔ سچ حق و حقیقت بس جاتی ہے
اس طرح سے نام کی لازوال دولت میں اضافہ ہوتا ہے ، جو کبھی کم نہیں ہوتا ہے۔ (ایک جو اس طرح کی کوشش کرتا ہے) ، خدا کا نام ہمیشہ اس کے اندر رہتا ہے
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥
har jee-o avgani-aaray no gun keejai.
O’ reverend God, bless the worthless sinner with divine virtues,
ਹੇ ਪ੍ਰਭੂ ਜੀ! ਗੁਣ-ਹੀਨ ਜੀਵ ਵਿਚ ਗੁਣ ਪੈਦਾ ਕਰ,
ہرِجیِءُاۄگنھِیارےنوگُنھُکیِجےَ॥
اوگنیارے۔ بلاوصف۔ بداوصاف ۔ گن ۔ وصف۔
اے اللہ ،ناکارہ گنہگار کو خدائی خوبیاں عطا کریں
ਆਪੇ ਬਖਸਿ ਲੈਹਿ ਨਾਮੁ ਦੀਜੈ ॥
aapay bakhas laihi naam deejai.
on Your own forgive and bless him with Your Name.
ਤੂੰ ਆਪ ਹੀ ਮਿਹਰ ਕਰ ਤੇ ਇਸ ਨੂੰ ਆਪਣਾ ਨਾਮ ਬਖ਼ਸ਼।
آپےبکھسِلیَہِنامُدیِجےَ॥
خود ہی معاف کر اور اسے اپنے نام سے نوازے
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥
gurmukh hovai so pat paa-ay ikat naam nivaasee hay. ||12||
One who follows the Guru’s teachings, remains immersed in God’s Name and receives honor (both here and hereafter). ||12||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ; ਉਹ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੨॥
گُرمُکھِہوۄےَسوپتِپاۓاِکتُنامِنِۄاسیِہے
۔ پت۔ عزت۔ اکت نام۔صرف واحد نام
جو شخص گرو کی تعلیمات کی پیروی کرتا ہے ، خدا کے نام میں ڈوبتا رہتا ہے اور عزت حاصل کرتا ہے (یہاں اور آخرت دونوں)۔
ਅੰਤਰਿ ਹਰਿ ਧਨੁ ਸਮਝ ਨ ਹੋਈ ॥
antar har Dhan samajh na ho-ee.
The wealth of God’s Name is within all, but one lacks understanding about it.
ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ, ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ।
انّترِہرِدھنُسمجھنہوئیِ॥
انتر۔ دلمیں۔
خدا کے نام کی دولت سب کے اندر ہے ، لیکن کسی کو اس کے بارے میں سمجھنے کا فقدان ہے
ਗੁਰ ਪਰਸਾਦੀ ਬੂਝੈ ਕੋਈ ॥
gur parsaadee boojhai ko-ee.
Only a rare person understands this mystery through the Guru’s grace.
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ।
گُرپرسادیِبوُجھےَکوئیِ॥
گرپرسادی ۔ رحمت مرشد سے ۔ بوجھے ۔ سمجھے
صرف ایک نایاب فرد گرو کے فضل سے اس بھید کو سمجھتا ہے
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥
gurmukh hovai so Dhan paa-ay sad hee naam nivaasee hay. ||13||
One who follows the Guru’s teachings, finds the wealth of Naam within and remains immersed in Naam for ever. ||13||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਪਣੇ ਅੰਦਰ ਇਹ ਧਨ ਲੱਭ ਲੈਂਦਾ ਹੈ, ਫਿਰ ਉਹ ਸਦਾ ਹੀ ਨਾਮ ਵਿਚ ਟਿਕਿਆ ਰਹਿੰਦਾ ਹੈ ॥੧੩॥
گُرمُکھِہوۄےَسودھنُپاۓسدہیِنامِنِۄاسیِہے॥੧੩॥
۔ دھن۔ سرمایہ
جو شخص گرو کی تعلیمات پر عمل کرتا ہے ، اسے اپنے اندر نام کی دولت مل جاتا ہے اور وہ ہمیشہ کے لئے نام میں ڈوبتا رہتا ہے
ਅਨਲ ਵਾਉ ਭਰਮਿ ਭੁਲਾਈ ॥
anal vaa-o bharam bhulaa-ee.
In the delusion of the fire of worldly desires and the wind of vices, one remains astrayed from the righteous path of life,
(ਜਗਤ ਵਿਚ ਤ੍ਰਿਸ਼ਨਾ ਦੀ) ਅੱਗ (ਬਲ ਰਹੀ ਹੈ), (ਤ੍ਰਿਸ਼ਨਾ ਦਾ) ਝੱਖੜ (ਝੁੱਲ ਰਿਹਾ ਹੈ), ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ,
انلۄاءُبھرمِبھُلائیِ॥
انل داؤ۔ خوآہشات کی آگ کی ہوائیں۔ بھرم بھلائی۔ وہم وگمان و شک و شہبات میں گمراہ کرتی ہیں۔
دنیاوی خواہشات کی آگ اور وسوسوں کی ہوا کے فریب میں انسان زندگی کے راستے سے بھٹک جاتا ہے