Urdu-Raw-Page-741

 

ਕਰਣਹਾਰ ਕੀ ਸੇਵ ਨ ਸਾਧੀ ॥੧॥
karanhaar kee sayv na saaDhee. ||1||
You are our creator but we don’t perform your devotional worship. ||1||
ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥
کرنھہارکیِسیۄنسادھیِ॥੧॥
کرنہار۔ کار ساز۔ کرتار۔ سیو نہ سادھی ۔ خدمت نہ کی (1)
کارساز کرتار کی خدمتنہیں کرتا (1)

ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥
patit paavan parabh naam tumaaray.
O’ God, Your very Name is the purifier of sinners,
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
پتِتپاۄنپ٘ربھنامتُمارے॥
پتت پاون۔ ناپاک کو پاک بنانے والا۔ نام۔ سچ ۔ حق و حقیقت۔
اے خدا تیرا نام سچ حق وحقیقت سے زندگی پاکیزہ اور پاک بنانے والا ہے

ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥
raakh layho mohi nirgunee-aaray. ||1|| rahaa-o.
therefore save me, the unvirtuous one, from vices. ||1||Pause||
ਮੈਨੂੰ ਗੁਣ-ਹੀਨ ਨੂੰ ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ ॥
راکھِلیہُموہِنِرگُنیِیارے॥੧॥رہاءُ॥
راکھ لیہو۔ بچاؤ۔ نرگنہارے ۔ بے اوصاف (1) رہاؤ۔
میں بے اوصاف ہون مجھے بچا لو (1) رہاؤ۔

ਤੂੰ ਦਾਤਾ ਪ੍ਰਭ ਅੰਤਰਜਾਮੀ ॥
tooN daataa parabh antarjaamee.
O’ God, You are the benevolent Master and omniscient
ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ।
توُنّداتاپ٘ربھانّترجامیِ॥
توداتا انتر جامی ۔ اے خدا تو راز دل جاننے والا سخی ہے ۔
اے خدا تو دل کے پوشیدہ راز جاننے والا ہے ۔

ਕਾਚੀ ਦੇਹ ਮਾਨੁਖ ਅਭਿਮਾਨੀ ॥੨॥
kaachee dayh maanukh abhimaanee. ||2||
but we human beings keep feeling arrogant of our perishable body. ||2||
ਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ ॥੨॥
کاچیِدیہمانُکھابھِمانیِ॥੨॥
کاچی دیہہ۔ کچا جسم۔ مراد جلد ختم ہو جانیوالا ۔ سنکھ ابھیمانی ۔ مغرور انسان (2)
اے انسان اس فانی خام جسم پر ناز کرتا ہے مغرور ہے (2)

ਸੁਆਦ ਬਾਦ ਈਰਖ ਮਦ ਮਾਇਆ ॥
su-aad baad eerakh mad maa-i-aa.
Pleasures of worldly things, conflicts, jealousy, and intoxication with Maya,
(ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-
سُیادبادایِرکھمدمائِیا॥
سوآد۔ لطف۔ مزہ ۔ باد۔ جھگڑا۔ ہرکھ ۔ حسد۔ جلن ۔ مدمائیا۔ دؤلت یا سرمایہ کا غرور ۔
لطف مزے جھگڑے حسد اور دنیاوی دولت کی مستی میں مصروف ہے

ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥
in sang laag ratan janam gavaa-i-aa. ||3||
attached to these, one wastes his gem-like precious human life. ||3||
ਇਨ੍ਹਾਂ ਨਾਲ ਜੁੜ ਕੇ ਬੰਦਾ ਆਪਣਾ ਹੀਰੇ ਵਰਗਾ ਜੀਵਨ ਗੁਆ ਲੈਂਦਾ ਹੈ ॥੩॥
اِنسنّگِلاگِرتنجنمُگۄائِیا॥੩॥
سنگ ۔ ساتھ۔ رتن جنم۔ قیمتی زندگی (3)
ان کے ساتھ سےاپنی قیمتی زندگی ضائعکر رہا ہے (3)

ਦੁਖ ਭੰਜਨ ਜਗਜੀਵਨ ਹਰਿ ਰਾਇਆ ॥
dukh bhanjan jagjeevan har raa-i-aa.
O’ God! the destroyer of sorrows, the life of the world and sovereign King;
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ!
دُکھبھنّجنجگجیِۄنہرِرائِیا॥
دکھ بھنجن۔ عذآب مٹانے والا۔ جگجیون ۔ زندگئے عالم۔ ۔
خدا عذاب مٹانے والا حکمران و شہنشاہ ہے ۔

ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥
sagal ti-aag naanak sarnaa-i-aa. ||4||13||19||
abandoning all others, Nanak has come to Your refuge. ||4||13||19||
ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥
سگلتِیاگِنانکُسرنھائِیا॥੪॥੧੩॥੧੯॥
تیاگ۔ ترک ۔ سرنایا ۔ پناہ
سب کچھ چھوڑ کر ترک کرکے تیری پشت پناہی حاصل کی ہے نانک نے اے خدا

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِمہلا੫॥

ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥
paykhat chaakhat kahee-at anDhaa sunee-at sunee-ai naahee.
One who sees all worldly things but does not realize God pervading everywhere; one who listens to all worldly sounds, but does not listen to God’s praises, he is called spiritually ignorant.
ਜਿਹਡਾ ਮਨੁੱਖ ਦੁਨੀਆ ਦੇ ਹੋਰ ਸਾਰੇ ਪਦਾਰਥ ਵੇਖਦਾ ਚਾਖਦਾ ਹੋਇਆ ਅਤੇ ਦੁਨੀਆ ਦੇ ਹੋਰ ਰਾਗ ਨਾਦ ਸੁਣਦਾ ਹੋਇਆ ਵੀ ਪ੍ਰਭੂ ਨੂੰ ਨਹੀਂ ਵੇਖਦਾ ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦਾ ਉਸ ਨੂੰ ਆਤਮਕ ਜੀਵਨ ਵਲੋਂ ਅੰਨ੍ਹਾ- ਬੋਲਾ ਹੀ ਕਿਹਾ ਜਾਂਦਾ ਹੈ l
پیکھتچاکھتکہیِئتانّدھاسُنیِئتسُنیِئےَناہیِ॥
سچ۔ حق و حقیقت یعنی الہٰی نام کے اپنائے بغیر انسان سب کچھ دیکھتے ہوئے ۔ دیدہ دانشتہ آنکھوں سے اندھا اور کانوں سے بہرہ ہے ۔ پیکھت۔ دیکھتے ہوئے ۔ چاکھت۔ مزہ چکھتے ہوئے ۔ کہیت ۔ کہتے ہیں۔ اندھا ۔ سنیت۔ سننے کے باوجود۔ سنیئے ناہی سنتا نہیں۔
دیکھتے ہوئے اسکا لطف لیتے ہوئے اسے اندھا کہا جاسکتا ہے ۔ سننتے کے باوجود سنتا نہیں

ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥
nikat vasat ka-o jaanai dooray paapee paap kamaahee. ||1||
Even though Naam dwells within, yet he deems it far off and he, the sinner, keeps committing sins. ||1||
ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ।ਅਤੇ ਗੁਨਹਿਗਾਰ ਸਦਾ ਗੁਨਾਹ ਕਮਾਉਂਦਾ ਹੈ ॥੧॥
نِکٹِۄستُکءُجانھےَدوُرےپاپیِ پاپ کماہیِ॥੧॥
نکٹ۔ نزدیک ۔ پاپی ۔ گناہگار۔ پاپ کماہی ۔ گناہ کرتا ہے ۔ (1)
۔ نزدیک بسنے کے باوجود ور سمجھتا ہے گناہگار گناہ کرتا ہے (1)

ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥
so kichh kar jit chhuteh paraanee.
O’ mortal, do the deeds by which you are emancipated (from evil deeds).
ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ।
سوکِچھُکرِجِتُچھُٹہِپرانیِ॥
چھٹیہہ پرانی ۔ اے انسان نجات حاصل ہو
اے انسان ایسے اعمال کر جس سے نجات حاصل ہو

ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥
har har naam jap amrit baanee. ||1|| rahaa-o.
Recite lovingly, the Name of God; the divine word of God’s praises is spirituallyrejuvenating. ||1||Pause||
ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੧॥ ਰਹਾਉ ॥
ہرِہرِنامُجپِانّم٘رِت بانیِ॥੧॥رہاءُ॥
انمرت بانی ۔ آب حیات کلام ۔ وہ کلام جس سے زندگی روحانی ہو جاتی ہے (1) رہاؤ۔
الہٰی نام سچ حق وحقیقت کی ریاض کر جو اب حیات ہے جس سے زندگی روحانی بن جاتی ہے (1) رہاؤ

ਘੋਰ ਮਹਲ ਸਦਾ ਰੰਗਿ ਰਾਤਾ ॥
ghor mahal sadaa rang raataa.
You always remain engrossed in worldly possessions like horses and mansions,
ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,
گھورمہلسدارنّگِراتا॥
گور۔گھوے ۔ محل۔ محلات۔ رنگ ۔ پریم ۔ رتا۔ محو۔
گھوڑوں اور محلات کی محبت میں محصور ہے ۔

ਸੰਗਿ ਤੁਮ੍ਹ੍ਹਾਰੈ ਕਛੂ ਨ ਜਾਤਾ ॥੨॥
sang tumHaarai kachhoo na jaataa. ||2||
but nothing out of these can accompany you in the end. ||2||
(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ॥੨॥
سنّگِتُم٘ہ٘ہارےَکچھوُناجاتا॥੨॥
جبکہ کوئی چیز ساتھ نہیں جاتی (2)

ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥
rakheh pochaar maatee kaa bhaaNdaa.
O’ mortal, you are engaged in decorating this body which is like a pot of clay,
ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ;
رکھہِپوچارِماٹیِکابھاںڈا॥
رکھیہہ بوچار۔ صاف کرکے (2)
انسانی اپنے خام جسم کا بناؤ سنگار کرتا ہے

ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥
at kucheel milai jam daaNdaa. ||3||
but it is very filthy because of vices; such a person gets punished by the demon of death. ||3||
(ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ॥੩॥
اتِکُچیِلمِلےَجمڈاںڈا॥੩॥
کچل۔ گندہ ۔ ناپاک۔ ڈانڈا۔ سزا۔ (3)
مگر بدکاریوں اور گناہگاریوں سے ناپاک اور غلیظ ہو چکا ہے اور فرشتہ موت سے سزا پاتا ہے (3)

ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥
kaam kroDh lobh mohi baaDhaa.
O’ mortal, you are bound by lust, anger, greed and emotional attachment.
ਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ।
کامک٘رودھِ لوبھِ موہِ بادھا॥
کام ۔ کرودھ ۔ لوبھ ۔ موہ ۔ شہوت۔ غصہ۔ لالچ و نیاوی محبت ۔ بادھا۔ گرفت میں بندھا ہوا۔ ۔
شہوت غصہ لالچ اور دنیا وی محبتمیں محصور ہے

ਮਹਾ ਗਰਤ ਮਹਿ ਨਿਘਰਤ ਜਾਤਾ ॥੪॥
mahaa garat meh nighrat jaataa. ||4||
You are sinking deeper into the extremely large pit of sins. ||4||
ਵਿਕਾਰਾਂ ਦੇ ਵੱਡੇ ਟੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ॥੪॥
مہاگرتمہِنِگھرتجاتا॥੪॥
مہا گرت ۔ بھاری دلدل ۔نگرت ۔ دھنستا۔ 4)
گہری اور بھاری دلدل میں غرق ہو رہا ہے (4)

ਨਾਨਕ ਕੀ ਅਰਦਾਸਿ ਸੁਣੀਜੈ ॥ ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥
naanak kee ardaas suneejai. doobat paahan parabh mayray leejai. ||5||14||20||
O’ God! listen to the prayer of Nanak; we, the sinners, are sinking like stones, please save us from drowning in the worldly ocean of vices. ||5||14||20||
ਹੇਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ। ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ॥੫॥੧੪॥੨੦॥
نانککیِارداسِسُنھیِجےَ॥ ڈوُبتپاہنپ٘ربھمیرےلیِجےَ॥੫॥੧੪॥੨੦॥
ارداس ۔ عرض ۔ ڈبتے پاہن۔ ڈوبتے پتھر
اے خدا اپنے خادم کی گذارش سن اور ہمیں ڈوبتے پتھروں کو ڈوبنے سے بچاؤ

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِمہلا੫॥

ਜੀਵਤ ਮਰੈ ਬੁਝੈ ਪ੍ਰਭੁ ਸੋਇ ॥
jeevat marai bujhai parabh so-ay.
That pesone alone realizes God, who detaches himself from the worldly temptations while living as a house holder.
ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ ਦੁਨੀਆ ਦਾ ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ।
جیِۄتمرےَبُجھےَپ٘ربھُسوءِ॥
جیوت ۔ زندہ ہوتے ہوئے ۔ مرتے ۔ دوران حیات ۔ دنیاوی کاروبار کرتے ہوئے ۔ دنیاوی برائیوں اور گناہگاریاں ترک کرنا۔ جیوت مرنا ہے ۔ لوجھے پربھ سوئے ۔ اسے ہی خدا کی ہستی کی سمجھ آتی ہے ۔
جو انسان دنیاوی کاروبار کرنے کے باوجود اس سے لا تعلقی رکھے اس سے محبت نہ رکھے طارق رہے ۔ اسے خدا کی سمجھ آتی ہے یعنی چونکہ سارے عالم کی کاروائی خدا کے زیر فرمان ہونے باوجود اس سے لاتعلق ہے۔

ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥
tis jan karam paraapat ho-ay. ||1||
And by the grace of God such a person unites with Him. ||1||
ਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ ॥੧॥
تِسُجنکرمِپراپتِہوءِ॥੧॥
کرم بخشش (1)
اس طرح سے انسان ہو اسے الہٰی کرم وعنایت حاصل ہوتی ہے

ਸੁਣਿ ਸਾਜਨ ਇਉ ਦੁਤਰੁ ਤਰੀਐ ॥
sun saajan i-o dutar taree-ai.
O’ friend! listen, the way to cross this dreadful worldly ocean of vices is,
ਹੇ ਸੱਜਣ!ਸੁਣ, ਇਸ ਤਰ੍ਹਾਂ ਕਠਨ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ,
سُنھِساجناِءُدُترُتریِئےَ॥
دتر۔ دشواریوں پر کامیابی ۔
اے دوست دنیاوی دشوار گذاریوں پر اس طرح سے عبور حاصل ہو سکتاہے

ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥
mil saaDhoo har naam uchree-ai. ||1|| rahaa-o.
that we should meet the Guru, follow his teachings and lovingly recite God’s Name. ||1||Pause||
(ਕਿ) ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ ॥੧॥ ਰਹਾਉ ॥
مِلِسادھوُہرِنامُاُچریِئےَ॥੧॥رہاءُ॥
اچرییئے ۔ بیان کریں (1) رہاؤ۔
کہ خدا رسیدہ پاکدامن سے ملکر الہٰی نام حق سچ وحقیقت کا ذکر کریں (1) رہاؤ۔

ਏਕ ਬਿਨਾ ਦੂਜਾ ਨਹੀ ਜਾਨੈ ॥
ayk binaa doojaa nahee jaanai.
One who does not recognize anyone else other than God,
ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦਾ,
ایکبِنادوُجانہیِجانےَ॥
جانے ۔ سمجھے ۔
خدا کو واحد سمجھے

ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥
ghat ghat antar paarbarahm pachhaanai. ||2||
realizes the supreme God dwelling in each and every heart. |2||
ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ ॥੨॥
گھٹگھٹانّترِپارب٘رہم پچھانےَ॥੨॥
گھٹ گھٹ ۔ ہر دل میں۔ برہم ۔ خدا (2)
ہر دلمیں اسکو بستا سمجھے (2)

ਜੋ ਕਿਛੁ ਕਰੈ ਸੋਈ ਭਲ ਮਾਨੈ ॥
jo kichh karai so-ee bhal maanai.
One who accepts whatever God does as the best for all,
ਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ,
جوکِچھُکرےَسوئیِبھلمانےَ॥
بھل۔ اچھا۔
جو کچھ خدا کرتااسے اچھا خیال کرے ۔ مراد اس کی رضا میں راضی رہے ۔

ਆਦਿ ਅੰਤ ਕੀ ਕੀਮਤਿ ਜਾਨੈ ॥੩॥
aad ant kee keemat jaanai. ||3||
understands the worth of the eternal God. ||3||
ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ ॥੩॥
آدِانّتکیِکیِمتِجانےَ॥੩॥
آدانت۔ اول و آخر۔ قیمت ۔ قدر۔ (3)
اول و اخرت مراد صدیوی خدا کی قدروقیمت کو سمجھتا ہے ۔ مراد خدا جو کچھ کرتا ہے ۔ اچھا کرتا ہے (3)

ਕਹੁ ਨਾਨਕ ਤਿਸੁ ਜਨ ਬਲਿਹਾਰੀ ॥ ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥
kaho naanak tis jan balihaaree. jaa kai hirdai vaseh muraaree. ||4||15||21||
O’ Nanak! say, O’ God! I am dedicated to the person in whose heart You dwell. ||4||15||21|| ਹੇ ਨਾਨਕ ਆਖ, ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂਮੈਂਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ॥੪॥੧੫॥੨੧॥
کہُنانکتِسُجنبلِہاریِ॥ جاکےَہِردےَۄسہِمُراریِ॥੪॥੧੫॥੨੧॥
بلہاری ۔ قربان۔ مراری ۔ خدا
اے نانک بتادے قربان ہوں اس انسان ہر جس کے دل میں خدا بستا ہے

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru
سوُہیِمہلا੫॥

ਗੁਰੁ ਪਰਮੇਸਰੁ ਕਰਣੈਹਾਰੁ ॥
gur parmaysar karnaihaar.
The Guru is the embodiment of the supreme God, the doer of everything.
ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।
گُرُپرمیسرُکرنھیَہارُ॥
گر۔ مرشد۔ پرمیسور۔ پرم ایشور۔ بھاری مالک ۔ کرنیہار۔ کرنے کی توفیق رکھنے والا۔
خدا اور مرشد کارساز ہیں اور ۔

ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥
sagal sarisat ka-o day aaDhaar. ||1||
The Guru provides support of Naam to the entire universe. ||1||
ਗੁਰੂ ਸਾਰੀ ਸ੍ਰਿਸ਼ਟੀ ਨੂੰ ( ਨਾਮ ਦਾ) ਆਸਰਾ ਦੇਂਦਾ ਹੈ ॥੧॥
سگلس٘رِسٹِکءُدےآدھارُ॥੧॥
سگل۔ ساری ۔ سر شٹ۔ دنیا ۔ علام۔ آدھار۔ آصرا (1) ۔
سارے عالم کے لئے اسرا ہے (1)

ਗੁਰ ਕੇ ਚਰਣ ਕਮਲ ਮਨ ਧਿਆਇ ॥
gur kay charan kamal man Dhi-aa-ay.
O’ my mind, focus on the divine words of the Guru,
ਹੇ (ਮੇਰੇ) ਮਨ!ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਕਰ,
گُرکےچرنھکملمندھِیاءِ॥
چرن۔ پاؤں۔ کمل ۔ گنول کے پھول کی مانند۔ دھیائے ۔ توجہ دے ۔
جو مرشد کی دل سے خدمت کرتا ہے اور اسکی پندونصائح کو دل میں بستا

ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥
dookh darad is tan tay jaa-ay. ||1|| rahaa-o.
the pain and suffering of every kind shall leave this body of yours. ||1||Pause||
ਹਰੇਕ ਕਿਸਮ ਦਾ ਦੁੱਖ-ਕਲੇਸ਼ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ॥੧॥ ਰਹਾਉ ॥
دوُکھُدردُاِسُتنتےجاءِ॥੧॥رہاءُ॥
دکھ درد۔عذآب (1) رہاؤ۔
اسکے ہر قسم کے عذآب مٹ جاتے ہیں (1) رہاؤ

ਭਵਜਲਿ ਡੂਬਤ ਸਤਿਗੁਰੁ ਕਾਢੈ ॥
bhavjal doobat satgur kaadhai.
The true Guru pulls out those drowning from the dreadful worldly ocean of vices
ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,
بھۄجلِ ڈوُبت ستِگُرُکاڈھےَ॥
بھوجل۔ خوراک زندگی کا سمندر۔ (2)
سچا مرشد دنیاوی زندگی میں ناکامیاب کو کامیاب بناتاہے۔

ਜਨਮ ਜਨਮ ਕਾ ਟੂਟਾ ਗਾਢੈ ॥੨॥
janam janam kaa tootaa gaadhai. ||2||
and unites them with God from whom they were separated for many births. ||2||
ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥
جنمجنمکاٹوُٹاگاڈھےَ॥੨॥
درینہ ٹوٹے رشتے جو ڑ دیتا ہے (2)

ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥
gur kee sayvaa karahu din raat.
O’ brother, always serve the Guru by remembering God through his teachings,
ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰ,
گُرکیِسیۄاکرہُدِنُراتِ॥
مرشدکی دن رات خدمت کرؤ

ਸੂਖ ਸਹਜ ਮਨਿ ਆਵੈ ਸਾਂਤਿ ॥੩॥
sookh sahj man aavai saaNt. ||3||
celestial peace, poise and tranquility would well up in your mind. ||3||
ਤੇਰੇ ਮਨ ਵਿਚ ਆਤਮਕ ਸੁਖ,ਅਡੋਲਤਾਅਤੇ ਸ਼ਾਂਤੀ ਪੈਦਾ ਹੋ ਜਾਏਗੀ॥੩॥
سوُکھسہجمنِآۄےَساںتِ॥੩॥
سہج ۔ ذہنی سکون (3)
اس سے ذہنی سکون ملتاہے انسان روحانی طور پر مستقل مزاج بن جاتا ہے (3

ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥
satgur kee rayn vadbhaagee paavai.
Only a very fortunate person receives the opportunity to follow the true Guru’s teachings.
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।
ستِگُرکیِرینھُۄڈبھاگیِپاۄےَ॥
رین ۔ دہول۔ وڈبھاگی بلند قسمت سے ۔
اسچے مرشد کی دہول بلند قسمت سے نصیبت ہوتی ہے

ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥
naanak gur ka-o sad bal jaavai. ||4||16||22||
O’ Nanak, that person is forever dedicated to the true Guru. ||4||16||22||
ਹੇ ਨਾਨਕ! ਫਿਰ ਉਹ ਮਨੁੱਖ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥
نانکگُرکءُسدبلِجاۄےَ॥੪॥੧੬॥੨੨॥
صدبل۔ سو بار قربان
lے نانک قربان ہون مرشد پر

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِمہلا੫॥

ਗੁਰ ਅਪੁਨੇ ਊਪਰਿ ਬਲਿ ਜਾਈਐ ॥
gur apunay oopar bal jaa-ee-ai.
We should always be dedicated to our Guru.
ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ,
گُراپُنےاوُپرِبلِجائیِئےَ॥
بل۔ قربان۔
قربان ہوجاؤ مرشد پر ۔

ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥
aath pahar har har jas gaa-ee-ai. ||1||
(because, by the Guru’s grace alone) we can always sing God’s praises. ||1||
(ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ ॥੧॥
آٹھپہرہرِہرِجسُگائیِئےَ॥੧॥
ہر جس۔ الہٰی حمدوثناہ۔
اور ہر وقت خدا کو یاد کرؤ (1)

ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥
simra-o so parabh apnaa su-aamee.
O’ brother, I always lovingly remember that God of mine,
ਹੇ ਭਾਈ! ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ,
سِمرءُسوپ٘ربھُاپناسُیامیِ॥
یاد کرؤ۔ اس مالک کو

ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
sagal ghataa kaa antarjaamee. ||1|| rahaa-o.
who is omniscient. ||1||Pause||
ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥
سگلگھٹاکاانّترجامیِ॥੧॥رہاءُ॥
سگل گھٹا۔ سارے دلوں ۔ انتر جامی ۔ اندرونی پوشیدہ راز جاننے والا۔ (1) رہاؤ
سب کے راز دل کے جو جاننے والا ہے (1) رہاؤ

ਚਰਣ ਕਮਲ ਸਿਉ ਲਾਗੀ ਪ੍ਰੀਤਿ ॥
charan kamal si-o laagee pareet.
(Through the Guru’s grace) when one is imbued with the love of God’s Name,
(ਗੁਰੂ ਦੀ ਕਿਰਪਾ ਨਾਲ) ਜਦ ਇਨਸਾਨ ਦਾ ਪ੍ਰਭੂ ਦੇ ਕੰਵਲ-ਰੂਪੀ ਚਰਨਾਂ ਨਾਲ ਪ੍ਰੇਮ ਪੈ ਜਾਂਦਾ ਹੈ,
چرنھکملسِءُلاگیِپ٘ریِتِ॥
جب کوئی خدا کے نام کی محبت میں رنگ جاتا ہے

ਸਾਚੀ ਪੂਰਨ ਨਿਰਮਲ ਰੀਤਿ ॥੨॥
saachee pooran nirmal reet. ||2||
then his lifestyle becomes righteous, successful and immaculate, ||2||
ਤਾਂ ਉਸ ਦੀ ਜੀਵਨ ਰਹੁ-ਰੀਤੀ ਸੱਚੀ, ਪੂਰੀ ਤੇ ਪਵਿੱਤਰ ਹੋ ਜਾਂਦੀ ਹੈ।॥੨॥
ساچیِپوُرننِرملریِتِ॥੨॥
نرمل ریت ۔ پاک رسم (2) ۔
تب اس کا طرز زندگی نیک ، کامیاب اور تقویت پا جاتا ہے

ਸੰਤ ਪ੍ਰਸਾਦਿ ਵਸੈ ਮਨ ਮਾਹੀ ॥
sant parsaad vasai man maahee.
By the Guru’s grace, the person in whose mind God manifests,
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,
سنّتپ٘رسادِۄسےَمنماہیِ॥
سنت پرساد۔ روحانی رہبروں کی رحمت سے ۔
روحانی رہبر کی رحمت سے دل میں بستا ہے

ਜਨਮ ਜਨਮ ਕੇ ਕਿਲਵਿਖ ਜਾਹੀ ॥੩॥
janam janam kay kilvikh jaahee. ||3||
the sins of countless births of that person are eradicated. ||3||
(ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੩॥
جنمجنمکےکِلۄِکھجاہیِ॥੩॥
کل وکھ ۔ گناہ ۔ دوش۔ جرم (3)
دیرینہ کئے گناہ عافو ہو جاتے ہیں (3)

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
kar kirpaa parabh deen da-i-aalaa.
O’ merciful God of the meek, bestow mercy on me,
ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ!ਮੇਰੇ ਉਤੇ ਕਿਰਪਾ ਕਰ,
کرِکِرپاپ٘ربھدیِندئِیالا॥
دین دیالا۔ غریب نواز۔
اے غریب نواز غریب پرور خدا کرم وعنایت فرما

ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥
naanak maagai sant ravaalaa. ||4||17||23||
Nanak begs from You the dust of the feet (humble service) of Your saints ||4||17||23||
ਨਾਨਕ, ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
نانکُماگےَسنّترۄالا॥੪॥੧੭॥੨੩॥
سنت روالا۔ روحانی رہبروں کی دہول
نانک روحانی رہبروں کی دہول مانگتا ہے

error: Content is protected !!