Urdu-Raw-Page-364

ਸੋ ਬੂਝੈ ਜਿਸੁ ਆਪਿ ਬੁਝਾਏ ॥
so boojhai jis aap bujhaa-ay.
He alone understands this secret, whom God Himself inspires to understand.
(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ l
سوبوُجھےَجِسُآپِبُجھاۓ॥
اسے وہی سمجھتا ہے جسے خدا خود سمجھاتا ہے

ਗੁਰ ਪਰਸਾਦੀ ਸੇਵ ਕਰਾਏ ॥੧॥
gur parsaadee sayv karaa-ay. ||1||
Then by the Guru’s grace, God makes him perform His devotional service. ||1||
ਤੇ ਉਸ ਪਾਸੋਂ ਗੁਰੂ ਦੀ ਕਿਰਪਾ ਨਾਲ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੧॥
گُرپرسادیِسیۄکراۓ॥੧॥
اور رحمت مرشد سے خدمت و محبت کراتا ہے ۔ (1)

ਗਿਆਨ ਰਤਨਿ ਸਭ ਸੋਝੀ ਹੋਇ ॥
gi-aan ratan sabh sojhee ho-ay.
Through the jewel like divine wisdom bestowed by the Guru, one attains complete understanding about living a righteous life.
ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ ਸਮਝ ਆ ਜਾਂਦੀ ਹੈ।
گِیانرتنِسبھسوجھیِہوءِ॥
(1) گیان۔ علم تعلیم ۔ رتن۔ ہیرا۔ سوجہی سمجھ
سب و کلام مرشد سے محبت اورغرور مٹ جاتا ہے کامل مرشد سے عقل و سمجھ ملتی ہےx

ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
gur parsaad agi-aan binaasai an-din jaagai vaykhai sach so-ay. ||1|| rahaa-o.
By the Guru’s grace ignorance is destroyed; he always remains alert to the onslaught of Maya and perceives God pervading everywhere.||1||Pause||
ਗੁਰੂ ਦੀ ਕਿਰਪਾ ਨਾਲ ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ, ਉਹ ਹਰ ਥਾਂ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ l
گُرپرسادِاگِیانُبِناسےَاندِنُجاگےَۄیکھےَسچُسوءِ॥੧॥رہاءُ॥
اگیان۔ لاعلمی ۔ جہالت۔ وناسے ۔ ختم ہوتا ہے ۔ اندن۔ ہرروز ۔ جاگے ۔ بیدار(1) رہاؤ۔
سب و کلام مرشد سے محبت اورغرور مٹ جاتا ہے

ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
moh gumaan gur sabad jalaa-ay.
Following Guru’s word, one who drives out one’s worldly attachments and ego,
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ ,
موہُگُمانُگُرسبدِجلاۓ॥
موہ گمان۔ محبت اور گیر یقینی ۔
کامل مرشد سے عقل و سمجھ ملتی ہے

ਪੂਰੇ ਗੁਰ ਤੇ ਸੋਝੀ ਪਾਏ ॥
pooray gur tay sojhee paa-ay.
obtains true understanding about the right way of life from the perfect Guru.
ਉਹ ਮਨੁੱਖ ਪੂਰੇ ਗੁਰੂ ਪਾਸੋਂ ਸਹੀ ਜੀਵਨ-ਜੁਗਤਿ ਸਮਝ ਲੈਂਦਾ ਹੈ l
پوُرےگُرتےسوجھیِپاۓ॥
اسے الہی ٹھکانے کا پتہ ہو جاتا ہے ۔ تناسخ مت جاتا ہے

ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
antar mahal gur sabad pachhaanai.
Through the Guru’s word, he realizes God’s presence within.
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਟਿਕਾਣਾ ਪਛਾਣ ਲੈਂਦਾ ਹੈ l
انّترِمہلُگُرسبدِپچھانھےَ॥
انتر۔ دل مین۔ محل۔ٹھکانہ۔ گرسبدی۔ کلام مرشد۔
اور سچ اورحقیقت بس جاتی ہے ۔ (2)

ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
aavan jaan rahai thir naam samaanay. ||2||
His cycle of birth and death ends; achieving the state of equipoise he merges in God’s Name .||2||
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ॥੨॥
آۄنھجانھُرہےَتھِرُنامِسمانھے॥੨॥
آون جان۔ تناسخ۔ تھر ۔ مستقل۔(2)
۔ اس کی پیدائش اور موت کا چکر ختم ہوجاتا ہے۔ سازوسامان کی حالت حاصل کرنے سے وہ خدا کے نام میں مل جاتا ہے

ਜੰਮਣੁ ਮਰਣਾ ਹੈ ਸੰਸਾਰੁ ॥
jaman marnaa hai sansaar.
(For a self-conceited person) the world is tied to the cycle of birth and death.
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ ਦਾ ਗੇੜ ਹੀ ਹੈ।
جنّمنھُمرنھاہےَسنّسارُ॥
یہ دنیا موت و پیدائش کا مقام ہے

ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
manmukh achayt maa-i-aa moh gubaar.
Entrapped in the darkness of Maya, the self-conceited person remains unaware of God’s presence.
ਮਨਮੁਖ ਪਰਮਾਤਮਾ ਦੀ ਯਾਦ ਵਲੋਂ ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ।
منمُکھُاچیتُمائِیاموہُگُبارُ॥
اچیت۔ غافل۔ موہ غبار۔ محبت کی آندھی ۔
جبکہ مرید من غفلت کی وجہ سے دنیاوی دولت کی محبت میں گرفتار ہے ۔

ਪਰ ਨਿੰਦਾ ਬਹੁ ਕੂੜੁ ਕਮਾਵੈ ॥
par nindaa baho koorh kamaavai.
He slanders others and practices utter falsehood.
ਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ l
پرنِنّدابہُکوُڑُکماۄےَ॥
پرنندا۔ بدگوئی دوسروں کی ۔کوڑ۔ جھوٹ ۔
جھوٹ بولتا ہے ۔ دوسروں کی بد گوئی کرتا ہے ۔

ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
vistaa kaa keerhaa vistaa maahi samaavai. ||3||
He is like a worm in the filth and in the filth he is consumed. ||3||
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
ۄِسٹاکاکیِڑاۄِسٹاماہِسماۄےَ॥੩॥
وسٹا۔ گندگی ۔ (3)
گندگی کا کیرا گندگی میں ہی ختم ہو جاتا ہے ۔

ਸਤਸੰਗਤਿ ਮਿਲਿ ਸਭ ਸੋਝੀ ਪਾਏ ॥
satsangat mil sabh sojhee paa-ay.
One who obtains true understanding about righteous living by joining the congregation of saints,
ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,
ستسنّگتِمِلِسبھسوجھیِپاۓ॥
ست سنگت ۔ سچے پاک لوگوں کی صحبت و قربت سوجہی ۔ دانشمندی ۔
پاک اور سچی محبت و قربت سے ہر قسم کی سمجھ آتی ہے ۔

ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
gur kaa sabad har bhagat drirh-aa-ay.
the Guru’s word firmly enshrines God’s devotional worship in his mind.
ਗੁਰੂ ਦਾ ਸ਼ਬਦ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਉਸ ਦੇ ਚਿੱਤ ਅੰਦਰ ਪੱਕੀ ਕਰ ਦਿੰਦਾ ਹੈ।
گُرکاسبدُہرِبھگتِد٘رِڑاۓ॥
گر کا سبد۔ سبق مرشد۔ ہربھگت۔ الہٰی پیار درڑائے ۔ یقینی بنائے ۔
کلام مرشد سے الہٰی محبت میں یقین واثق پیدا ہو تا ہے ۔

ਭਾਣਾ ਮੰਨੇ ਸਦਾ ਸੁਖੁ ਹੋਇ ॥
bhaanaa mannay sadaa sukh ho-ay.
One who surrenders to God’s will, he always remain in peace.
ਜੇਹੜਾ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ, ਉਹ ਸਦਾ ਆਤਮਕ ਆਨੰਦ ਵਿੱਚ ਰਹਿੰਦਾ ਹੈ l
بھانھامنّنےسداسُکھُہوءِ॥
بھانا۔ رضا
اور الہٰی رضا میں رہ کر سمجھ آتی ہے ۔

ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥
naanak sach samaavai so-ay. ||4||10||49||
O’ Nanak, he merges in the eternal God. ||4||10||49||
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥੧੦॥੪੯॥
نانکسچِسماۄےَسوءِ॥੪॥੧੦॥੪੯॥
ساچ سمائے ۔ حقیقت میں مجذوب ہوتا ہے ۔ حقیقت دل میں بساتا ہے
اے نانک اس کے دل میں حقیقت اور سچ جو صدیوی ہے بس جاتا ہے ۔

ਆਸਾ ਮਹਲਾ ੩ ਪੰਚਪਦੇ ॥
aasaa mehlaa 3 panchpaday.
Raag Aasaa, Panchpade (five lines), Third Guru:
آسامہلا੩پنّچپدے॥

ਸਬਦਿ ਮਰੈ ਤਿਸੁ ਸਦਾ ਅਨੰਦ ॥
sabad marai tis sadaa anand.
One who follows the Guru’s teachings and eradicates his love for Maya, always remain in bliss.
ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
سبدِمرےَتِسُسدااننّد॥
جو شخص گرو کی تعلیمات کی پیروی کرتا ہے اور مایا سے اپنی محبت کو مٹا دیتا ہے ، وہ ہمیشہ خوشی میں رہتا ہے

ਸਤਿਗੁਰ ਭੇਟੇ ਗੁਰ ਗੋਬਿੰਦ ॥
satgur bhaytay gur gobind.
He follows the teachings of true Guru, the embodiment of God.
ਜੇਹੜਾ ਮਨੁੱਖ, ਰੱਬ ਰੂਪ ਸਤਿਗੁਰ ਦੀ ਸਰਨ ਪੈਂਦਾ ਹੈ l
ستِگُربھیٹےگُرگوبِنّد॥
جن کے اعمالنامے میں الہٰی حضور یا پہلے سے نام یا سچ تحریر ہے ۔

ਨਾ ਫਿਰਿ ਮਰੈ ਨ ਆਵੈ ਜਾਇ ॥
naa fir marai na aavai jaa-ay.
He does not die spiritually and does not fall into the cycle of birth and death.
ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
ناپھِرِمرےَنآۄےَجاءِ॥
وہ ہر وقت سچ میں ہر روز ہر وقت متوجو رکھتے ہیں یا راغب رہتے ہیں۔

ਪੂਰੇ ਗੁਰ ਤੇ ਸਾਚਿ ਸਮਾਇ ॥੧॥
pooray gur tay saach samaa-ay. ||1||
By the grace of the Perfect Guru, he merges in the eternal God ||1||
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ।
پوُرےگُرتےساچِسماءِ॥੧॥
کامل مرشد سے حقیقی اور الہٰی محبت کا خاصا ملتا ہے ۔ (1) رہاؤ۔

ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
jinH ka-o naam likhi-aa Dhur laykh.
Those who are predestined with the gift of meditation on God’s Name,
ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ.
جِن٘ہ٘ہکءُنامُلِکھِیادھُرِلیکھُ॥
(1) جن کو نام لکھیادھر لیکھ۔ جن کے اعمالنامے میں الہٰی حجور سے تحریر ہے۔
وہ جو خدا کے نام پر مراقبہ کے تحفے کے ساتھ پیش گو ہیں ،

ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
tay an-din naam sadaa Dhi-aavahi gur pooray tay bhagat visaykh. ||1|| rahaa-o.
they obtain the special gift of God’s worship and always meditate on God’s Name. ||1||Pause||
ਉਹ ਮਨੁੱਖ ਹਰ ਵੇਲੇ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥
تےاندِنُنامُسدادھِیاۄہِگُرپوُرےتےبھگتِۄِسیکھُ॥੧॥رہاءُ॥
اندن نام سدادھیایہہ ۔ وہ ہمیشہ سچ اور حقیقت پر توجہ دیتے ہیں۔ وسیکھ ۔ بلند عظمت خدمت (1) رہاؤ۔
جو سچے مرشد کی بھینٹ ہوتا ہےاس کا تناسخ پس و پیش مٹ جاتا ہے کامل مرشد کے وسیلے سے سچا اپناتا ہے ۔ (1)

ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥
jinH ka-o har parabh la-ay milaa-ay.
Those whom God unites with Himself,
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
جِن٘ہ٘ہکءُہرِپ٘ربھُلۓمِلاءِ॥
جو کچھ کرتا ہے خدا خود کرتا ہے جن کو خدا اپنے کلاوے میں لے لیتا ہے

ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥
tinH kee gahan gat kahee na jaa-ay.
their sublime spiritual state cannot be described.
ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
تِن٘ہ٘ہکیِگہنھگتِکہیِنجاءِ॥
گہن گت۔ روحانی گہرائی و بلندی ۔
ان کی روحانی زندگی کی گہرائی اور عظمت و بلندی بیان سے بعیدہ و قاصر ہے ۔

ਪੂਰੈ ਸਤਿਗੁਰ ਦਿਤੀ ਵਡਿਆਈ ॥
poorai satgur ditee vadi-aa-ee.
Those whom the Perfect Guru has blessed with the virtue of devotional worship,
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ,
پوُرےستِگُردِتیِۄڈِیائیِ॥
انسان کو کامل مرشد نے جن کو ہر عظمت عنایت فرمائی ہے

ਊਤਮ ਪਦਵੀ ਹਰਿ ਨਾਮਿ ਸਮਾਈ ॥੨॥
ootam padvee har naam samaa-ee. ||2||
they attain the highest spiritual state by remaining merged in God’s Name. ||2||
ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਲੀਨਤਾ ਹੋ ਗਈ ॥੨॥
اوُتمپدۄیِہرِنامِسمائیِ॥੨॥
اُتم پدوی ہر نام سمائی ۔ بلند رتبہ الہٰی نام یعنی سچ میں مضمر ہے۔(2)
انہیں روحانی بلندی والی زندگی حاصل ہوئی ۔ اور وہ ہر وقت الہٰی نام میں مجذوب رہتے ہیں۔ (2)

ਜੋ ਕਿਛੁ ਕਰੇ ਸੁ ਆਪੇ ਆਪਿ ॥
jo kichh karay so aapay aap.
Whatever God does, He does all by Himself.
ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
جوکِچھُکرےسُآپےآپِ॥
خدا جوکچھ کرتا ہے از خود کرتا ہے

ਏਕ ਘੜੀ ਮਹਿ ਥਾਪਿ ਉਥਾਪਿ ॥
ayk gharhee meh thaap uthaap.
God can create and destroy anything in an instant.
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ’
ایکگھڑیِمہِتھاپِاُتھاپِ॥
تھاپ اُتھاپ ۔ مٹاتا اور بناتا ہے ۔ سنائے ۔ سناتے ہیں۔
اور ایک پل میں بناتا ہے اور مٹا دیتا ہے

ਕਹਿ ਕਹਿ ਕਹਣਾ ਆਖਿ ਸੁਣਾਏ ॥
kahi kahi kahnaa aakh sunaa-ay.
One who is only saying and telling others about meditation on God’s Name.
ਜੇਹੜਾ ਮਨੁੱਖ ਮੁੜ ਮੁੜ ਪਰਮਾਤਮਾ ਦੇ ਸਿਮਰਨ ਬਾਰੇ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ l
کہِکہِکہنھاآکھِسُنھاۓ॥
اگر کوئی انسان اس بات کو دہراتا اور سنتا ہے

ਜੇ ਸਉ ਘਾਲੇ ਥਾਇ ਨ ਪਾਏ ॥੩॥
jay sa-o ghaalay thaa-ay na paa-ay. ||3||
Even if he makes hundreds of such efforts, none of these is accepted in God’s court. ||3||
ਜੇ ਇਹੋ ਜਿਹੀ ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਪੈਂਦੀ ॥੩॥
جےسءُگھالےتھاءِنپاۓ॥੩॥
اگر وہ کوئی انسان ایسی محنت و مشقت کرتا ہے اور صد بار کرتا ہے تب بھی قبول نہ ہوگی ۔ (3)

ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥
jinH kai potai punn tinHaa guroo milaa-ay.
God unites only those with the Guru, who have the credit of good deeds.
ਜਿਨ੍ਹਾਂ ਦੇ ਪੱਲੇ ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈl
جِن٘ہ٘ہکےَپوتےَپُنّنُتِن٘ہ٘ہاگُروُمِلاۓ॥
(3) پوتے ۔ خزانے ۔ پن ۔توآب۔
خدا صرف گورو کے ساتھ ان لوگوں کو جوڑتا ہے ، جن کو نیک اعمال کا سہرا ہے

ਸਚੁ ਬਾਣੀ ਗੁਰੁ ਸਬਦੁ ਸੁਣਾਏ ॥
sach banee gur sabad sunaa-ay.
The Guru recites the true word of God’s praises to them.
ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ l
سچُبانھیِگُرُسبدُسُنھاۓ॥
گرو ان کے لئے خدا کی حمد کا صحیح کلام تلاوت کرتا ہے۔

ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
jahaaN sabad vasai tahaaN dukh jaa-ay.
All the misery goes away from the heart which enshrines the Guru’s word.
ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
جہاںسبدُۄسےَتہاںدُکھُجاۓ॥
ساری پریشانی دل سے دور ہوتی ہے جو گرو کے کلام کو مضبوط کرتی ہے

ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
gi-aan ratan saachai sahj samaa-ay. ||4||
By reflecting on the jewel like precious divine knowledge, one intuitively merges in the eternal God. ||4||
ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸੁਖੈਨ ਹੀ, ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥
گِیانِرتنِساچےَسہجِسماۓ॥੪॥
گیان۔ علم۔ تعلیم ۔ ساچے سہج۔ حقیقی سکون۔
قیمتی آسمانی علم جیسے زیور پر غور کرنے سے ، شخص بدیہی طور پر ابدی خدا میں ضم ہوجاتا ہے

ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
naavai jayvad hor Dhan naahee ko-ay.
No other wealth is as valuable as God’s Name.
ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
ناۄےَجیۄڈُہورُدھنُناہیِکوءِ॥
ناوے۔ سچ
الہٰی نام یا سچ اور حقیقت کوئی دؤلت اور سرمایہ نہیں

ਜਿਸ ਨੋ ਬਖਸੇ ਸਾਚਾ ਸੋਇ ॥
jis no bakhsay saachaa so-ay.
This wealth is attained only by the one on whom God bestows Himself.
ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।
جِسنوبکھسےساچاسوءِ॥
ساچا سوئے ۔ وہی سچا ہے ۔
یہ دولت صرف اسی کو حاصل ہوتی ہے جس پر خدا نے اپنا فضل کیا ہے

ਪੂਰੈ ਸਬਦਿ ਮੰਨਿ ਵਸਾਏ ॥
poorai sabad man vasaa-ay.
By following the perfect Guru’s word, he enshrines God’s Name in his heart.
ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
پوُرےَسبدِمنّنِۄساۓ॥
اور مرشد کی عنایت کردہ تعلیم سےاور اس کی برکت سے انسان کا خدا سے رشتہ قائم رہتا ہے اور سکون پاتا ہے ۔ (4)اگر مکمل سبق دل میں بس جائے ۔

ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
naanak naam ratay sukh paa-ay. ||5||11||50||
O’ Nanak, imbued with God’s Name, he enjoys spiritual peace. ||5||11||50||
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥
نانکنامِرتےسُکھُپاۓ॥੫॥੧੧॥੫੦॥
نام رتے ۔ سچائی مین مجذوب ہوکر۔
اے نانک الہٰی نام اور حقیقت اور سچ اپنانے اور بسانے سے آرام و اسائش وسکون ملتا ہے ۔

ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
آسامہلا੩॥

ਨਿਰਤਿ ਕਰੇ ਬਹੁ ਵਾਜੇ ਵਜਾਏ ॥
nirat karay baho vaajay vajaa-ay.
One may dance and play numerous musical instruments;
ਆਦਮੀ ਨਿਰਤਕਾਰੀ ਕਰੇ ਅਤੇ ਘਨੇਰੇ ਸੰਗੀਤਕ ਸਾਜ਼ ਪਿਆ ਵਜਾਵੇ।
نِرتِکرےبہُۄاجےۄجاۓ॥
نرت۔ ناچ۔ ۔
۔ ناچ گانے بجانے اور عیش و عشرت میں مشغول ہے ۔

ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ih man anDhaa bolaa hai kis aakh sunaa-ay.
but in the love of Maya, this mind is blind and deaf to divine sounds, then to whom he is reciting and preaching?
ਪਰ ਇਹ ਮਨ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੈ। ਤਾਂਉਹ ਕਿਸੇ ਨੂੰ ਆਖ ਕੇ ਨਹੀਂ ਸੁਣਾ ਰਿਹਾ ਹੈ।
اِہُمنُانّدھابولاہےَکِسُآکھِسُنھاۓ॥
یہ من نہ دیکھتا ہے نہ سنتا ہے کس کو یہ بات کہی اور سنائی جائے

ਅੰਤਰਿ ਲੋਭੁ ਭਰਮੁ ਅਨਲ ਵਾਉ ॥
antar lobh bharam anal vaa-o.
Deep within him is the fire of greed and the dust-storm of doubt.
ਉਸ ਦੇ ਆਪਣੇ ਅੰਦਰ ਲਾਲਚ ਦੀ ਅੱਗ ਬਲ ਰਹੀ ਹੈ ਭਟਕਣਾ ਦਾ ਝੱਖੜ ਝੁੱਲ ਰਿਹਾ ਹੈ l
انّترِلوبھُبھرمُانلۄاءُ॥
انل۔ آگ ۔
خواہشات اور لالچ کی اگ دل میں جل رہی ہے بھٹکتا پھر رہا ہے ۔ اور طوفان اُٹھ رہا ہے نہ

ਦੀਵਾ ਬਲੈ ਨ ਸੋਝੀ ਪਾਇ ॥੧॥
deevaa balai na sojhee paa-ay. ||1||
His mind is not enlightened with divine knowledge and he does not obtain any understanding about righteousness.||1||
ਉਸ ਦੇ ਅੰਦਰ ਗਿਆਨ ਦਾ ਦੀਵਾ ਨਹੀਂ ਜਗਦਾ, ਉਹ ਸਹੀ ਜੀਵਨ ਦੀ ਸਮਝ ਨਹੀਂ ਹਾਸਲ ਕਰ ਸਕਦਾ ॥੧॥
دیِۄابلےَنسوجھیِپاءِ॥੧॥
باؤہوا۔
وہاں علم کی روشنی ہے نہ سمجھ ہے ۔ (1)

ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
gurmukh bhagat ghat chaanan ho-ay.
The devotional worship performed through the Guru’s teachings enlightens the heart with divine knowledge.
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ ਆਤਮਕ ਗਿਆਨ ਦਾ ਚਾਨਣ ਹੋ ਜਾਂਦਾ ਹੈ।
گُرمُکھِبھگتِگھٹِچاننھُہوءِ॥
(1) گورمکھ۔ مرشد کے وسیلے سے ۔ گھٹ ۔ دل زہن۔ چانن۔ روشن۔ سمجھ ۔
مرشد کے وسیلے سے خوشیاں منانے سے پیار پیدا ہوتا ہے ۔

ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
aap pachhaan milai parabh so-ay. ||1|| rahaa-o.
By understanding his own self, he realizes that God ||1||Pause||
ਇਸ ਭਗਤੀ ਨਾਲ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਮਨੁੱਖ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
آپُپچھانھِمِلےَپ٘ربھُسوءِ॥੧॥رہاءُ॥
آپ خودی۔ آپ پچھان ۔ اپنی روحانی واخلاقی پہچان پڑتال۔ سوئے ۔ اسے (1) رہاؤ۔ بھاؤ۔ پریم۔ پیار
اپنے آپ کو پہچاننے سے خدا کی پہچان ہوتی ہے

ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
gurmukh nirat har laagai bhaa-o.
The true dance is to follow the Guru’s teachings, which produces love for God.
ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ,
گُرمُکھِنِرتِہرِلاگےَبھاءُ॥
خدا سے پریم بن جاتا ہے

ਪੂਰੇ ਤਾਲ ਵਿਚਹੁ ਆਪੁ ਗਵਾਇ ॥
pooray taal vichahu aap gavaa-ay.
Shedding self-conceit from within is following the beat of the drum.
ਆਪਣੇ ਅੰਦਰੋਂ ਹਉਮੈ ਦੂਰ ਕਰਨਾ ਹੀ ਹੈ ਤਾਲ ਸਿਰ ਨਾਚ ਕਰਨਾ।
پوُرےتالۄِچہُآپُگۄاءِ॥
آپ گوائے ۔ خودی ختم کرنے سے تال ۔ بھر۔
خودی مٹتی ہے یہی تال و بحر سے ناچ وگانا ہے ۔

ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
mayraa parabh saachaa aapay jaan.
My eternal God Himself is the knower of everything.
ਮੇਰਾ ਸਦਾ-ਥਿਰ ਪ੍ਰਭੂ ਆਪ ਹੀ ਜਾਨਣਹਾਰ ਹੈ।
میراپ٘ربھُساچاآپےجانھُ॥
آپے جان۔ دانشمند۔
خدا اس سے خودی واقف ہے ۔

ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
gur kai sabad antar barahm pachhaan. ||2||
Through the Guru’s word, he realizes God within himself ||2||
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ॥੨॥
گُرکےَسبدِانّترِب٘رہمُپچھانھُ॥੨॥
گر کے سبد۔ کلام مرشد سےانتر برہم۔ پچھان۔ اندر خدا کی پہچان ہوتی ہے ۔ پچھان ۔ پہچان (2)
کلام مرشد سے اس کے دل میں بسنے کی پہچان ہو جاتی ہے ۔ (2)

ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
gurmukh bhagat antar pareet pi-aar.
Love and affection develops within a person through the devotional worship done by following the Guru’s teachings.
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ।
گُرمُکھِبھگتِانّترِپ٘ریِتِپِیارُ॥
عشق الہٰی عبادت و ریاضت یہ ہے کہ مرشد کے زیر سایہ خدا سے پریمپ پیارپیدا ہو۔

ਗੁਰ ਕਾ ਸਬਦੁ ਸਹਜਿ ਵੀਚਾਰੁ ॥
gur kaa sabad sahj veechaar.
The Guru’s word leads a person to a state of equipoise and reflection on the divine virtues.
ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ।.
گُرکاسبدُسہجِۄیِچارُ॥
سہج۔ روحانی سکون۔ سچ ۔حقیقت ۔ صدیوی ۔خدا
کلام مرشد سے انسان کے دل میں روحانی سکون پیدا ہوا ہے

ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
gurmukh bhagat jugat sach so-ay.
The devotional worship done by following the Guru’s teachings is the right way to realize God.
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ ਜਿਸ ਨਾਲ ਪਰਮਾਤਮਾ ਮਿਲਦਾ ਹੈ।
گُرمُکھِبھگتِجُگتِسچُسوءِ॥
اور نیک خیالات کی رؤ اٹھتی ہے ۔ مرشد کے بتائے ہوئے راستے پر الہٰی عشق و ریاضت ہی صراط مستقیم ہے ۔

ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
pakhand bhagat nirat dukh ho-ay. ||3||
The false devotion shown through ritualistic dancing only brings misery.||3||
ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ॥੩॥
پاکھنّڈِبھگتِنِرتِدُکھُہوءِ॥੩॥
پاکھنڈ ۔ دکھاوا۔ نمائش
عشق الہٰی ریاضت کی نمائش سے عذاب ملتا ہے ۔

error: Content is protected !!