ਅਪਨੇ ਗੁਰ ਊਪਰਿ ਕੁਰਬਾਨੁ ॥
apnay gur oopar kurbaan.
I am dedicated to my Guru, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
اپنے گُر اوُپرِ کُربانُ ॥
قربان۔ صدقے ۔
مرشد پرہوں قربان
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
bha-ay kirpaal pooran parabh daatay jee-a ho-ay miharvaan. rahaa-o.
because of whom the all pervading God, the great bestower, has become merciful and kind to all beings. ||Pause|| ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ , ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ||ਰਹਾਉ॥
بھۓ کِرپال پوُرن پ٘ربھ داتے جیِء ہوۓ مِہرۄان ॥ رہاءُ ॥
جیئہ ۔ خلقت ۔ رہاؤ
جس کی کرم و عنایت سے مہربان ہوا ۔ پورا کامل سخی اپنی مخلوق پر مرہبان ہوا۔ رہاؤ۔
ਨਾਨਕ ਜਨ ਸਰਨਾਈ ॥
naanak jan sarnaa-ee.
O’ Nanak, remain in that God’s refuge, ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,
نانک جن سرنائیِ ॥
۔ جن۔ خدمتگار ۔ سرنائی۔ پناہ۔ گزیں۔
خدمتگار نانک اسکے زیر سایہ ہے
ਜਿਨਿ ਪੂਰਨ ਪੈਜ ਰਖਾਈ ॥
jin pooran paij rakhaa-ee.
who has completely saved the honor of those who remain in His refuge, ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ ਚੰਗੀ ਤਰ੍ਹਾਂ ਰੱਖ ਲਈ,
جِنِ پوُرن پیَج رکھائیِ ॥
پورن پیج۔ مکمل عزت۔
جو زیر پناہون کی عزت بچاتا ہے
ਸਗਲੇ ਦੂਖ ਮਿਟਾਈ ॥
saglay dookh mitaa-ee.
and has dispelled all their sufferings. ਜਿਸ ਨੇ ਸਾਰੇ ਦੁੱਖ ਦੂਰ ਕਰ ਦਿੱਤੇ।
سگلے دوُکھ مِٹائیِ ॥
اور تمام عذآب مٹاتا ہے ۔
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
sukh bhunchahu mayray bhaa-ee. ||2||28||92||
O’ my brothers, now you may also enjoy the spiritual peace. ||2||28||92|| ਹੇ ਮੇਰੇ ਭਰਾਵੋ! ਤੁਸੀ ਭੀ ਆਤਮਕ ਆਨੰਦ ਮਾਣੋ ॥੨॥੨੮॥੯੨॥
سُکھُ بھُنّچہُ میرے بھائیِ
سکھ بھنچہو۔ آرام پاؤ۔
اے بھائیوں آرام و آسائش پاؤ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
sunhu binantee thaakur mayray jee-a jant tayray Dhaaray.
O’ my Master-God, listen to my prayer, all beings and creatures are dependent on Your support. ਹੇ ਮੇਰੇ ਠਾਕੁਰ! ਮੇਰੀ) ਬੇਨਤੀ ਸੁਣ, ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ ।
سُنہُ بِننّتیِ ٹھاکُرُ میرے جیِء جنّت تیرے دھارے ॥
بینتی ۔ عرج ۔گذارش۔ ٹھاکر۔ آقا۔ جیئہ جنت۔ ساری مخلوقات ۔ دھارے ۔ پیدا کئے ہوئے بنائے ہوئے ہیں۔
اے میرے آقا یہ تمام مخلوقات تیری بنائی تیری پیدا کی ہوئی ہے
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
raakh paij naam apunay kee karan karaavanhaaray. ||1||
O’ God, the Cause of causes, uphold the honor of Your Name. ||1|| ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ ॥੧॥
راکھُ پیَج نام اپُنے کیِ کرن کراۄنہارے ॥੧॥
پیج ۔ عزت ۔ نام ۔ سچ و حقیقت ۔ کرن ۔ کراونہارے ۔ کرنے اور کروانے کی توفیق رکھنے والے (1)
تو اپنے نام کی عزت رکھ تو کرنے او رکروانے کی توفیق رکھتا ہے (1)
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
parabh jee-o khasmaanaa kar pi-aaray.
O’ reverend God, You are our Master; Please fulfill Your masterly duty. ਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।
پ٘ربھ جیِءُ کھسمانا کرِ پِیارے ॥
خصمانہ۔ملاکانہ ۔ مالکوں والا۔
اے خداوند کریم تو ہمارا مالک ہے اپنے مالکانہ فرض ادا کر
ਬੁਰੇ ਭਲੇ ਹਮ ਥਾਰੇ ॥ ਰਹਾਉ ॥
buray bhalay ham thaaray. rahaa-o.
Whether good or bad, we are still Yours. ||Pause|| (ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ ॥ਰਹਾਉ॥
بُرے بھلے ہم تھارے ॥ رہاءُ ॥
برے بھلے ۔ نیک و بد۔ تھارے ۔ تیرے ۔ رہاؤ۔
برے بھلے نیک و بد تیری رعیت ہاں ۔ رہاؤ۔
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
sunee pukaar samrath su-aamee banDhan kaat savaaray.
Those whose prayers were heard by the Almighty Master-God, cutting their bonds of Maya, He embellished them with virtues. ਜਿਨ੍ਹਾਂ ਦੀ ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ ਮਾਇਆ ਦੇ ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।
سُنھیِ پُکار سمرتھ سُیامیِ بنّدھن کاٹِ سۄارے ॥
سمرتھ سوآمی ۔ یوگیا۔ باتوفیق مالک۔ بندھن۔ غلامی ۔ کاٹ سوارے ۔ درستی کی ۔
خدا نے التجا گذارش سنی کیونکہ با توفیق ہے توفیق رکھتا ہے ۔ اس لئے ذہنی غلامی کی بندشیں پابندیاں دور کرکے ہمیں راہ راست پر گامزن کیا اور زندگی کی راہوں کو استوار کیا ۔
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
pahir sirpaa-o sayvak jan maylay naanak pargat pahaaray. ||2||29||93||
O’ Nanak, honoring them, God united His devotees with Himself and made them known throughout the world. ||2||29||93|| ਹੇ ਨਾਨਕ! ਉਹਨਾਂ ਸੇਵਕਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥
پہِرِ سِرپاءُ سیۄک جن میلے نانک پ٘رگٹ پہارے
سر پاؤ۔ سیر سے پاؤں تک ۔ خلعت ۔ پر گٹ پہارے ۔ مشہور ۔ باشہرت ۔ بخشی ۔
اپنے خدمتگاروں کو سر پاؤ مراد سر سے پاؤں تک پہننے کے لئے خلعت ۔ مراد زندگی تمام راہیں کارکردگی راہ راست ڈالیں اور اے نانک۔ سارے عالم کی شہرت عنایت کی ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥
jee-a jant sabh vas kar deenay sayvak sabh darbaaray.
God honors His devotees in His presence and makes all other beings and creatures as their subservient. ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ ਦੁਨੀਆ ਦੇ ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ।
جیِء جنّت سبھِ ۄسِ کرِ دیِنے سیۄک سبھِ دربارے ॥
جیئہ جنت۔ ساری مخلوقات۔ دس۔ زہر۔ تابع۔ سیوک ۔ خادم ۔ خدمتگار ۔ دربارے ۔ عدالت الہٰی۔
خدا وند کریم اپنے خادمون کو پانی عدالت پادر ریاض میں قدرو منزلت عنایت کرتا ہے ۔ تمام مخلوقات ان کے زیر اثر تابع کر دیتا ہے ۔
ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ angeekaar kee-o parabh apunay bhav niDh paar utaaray. ||1|| God accepts them as His own, and ferries them across the terrifying worldly ocean of vices. ||1|| ਪ੍ਰਭੂ ਉਨ੍ਹਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
انّگیِکارُ کیِئو پ٘ربھ اپُنے بھۄ نِدھِ پارِ اُتارے ॥੧॥
انگیکار ۔ اپنانا ۔ بھوندھ ۔ نزدگی کے سمند رجو خوفناک ہے ۔ پار اتارے ۔ عبور کروایا۔ مراد زندگی کامیاب بنائی (1)
اپنا ساتھ دیتا ہے مدد کرتا ہے اور زندگی کے خوفناک سمندر عبور کراتا ہے ۔ زندگی کو کامیابی عنایت کرتا ہے (1)
ਸੰਤਨ ਕੇ ਕਾਰਜ ਸਗਲ ਸਵਾਰੇ ॥
santan kay kaaraj sagal savaaray.
God resolves all the affairs of His saints. ਪ੍ਰਭੂ ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।
سنّتن کے کارج سگل سۄارے ॥
سنتن ۔ خدا رسیدہ پاکدامن روحانی رہنماوں۔ کا رج ۔ کام ۔ سگل ۔ سارے ۔ سوارے ۔ درست کئے ۔
میرا آقا میرا خدا غریب پرور مہربان رحمان الرحیم ہے ۔
ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
deen da-i-aal kirpaal kirpaa niDh pooran khasam hamaaray. rahaa-o.
Our all-pervading Master-God is merciful to the meek, compassionate and is a treasure of kindness. ||Pause|| ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ ਰਹਾਉ॥
دیِن دئِیال ک٘رِپال ک٘رِپا نِدھِ پوُرن کھسم ہمارے ॥ رہاءُ ॥
دین دیال۔ غریب پرور۔ کرپال۔ مہربان۔ کرپاندتھ ۔ رحمان الرھیم ۔ خصم۔ مالک۔ آقا۔ رہاؤ۔
خدا رسیگان پاکدامنوں روحانی واخلاقی رہنماؤں کے تمام کام درست کرتا ہے ۔ رہاؤ۔
ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥
aa-o baith aadar sabh thaa-ee oon na katahooN baataa.
God’s devotees are honored everywhere, they are welcomed by all and they have no dearth of anything. ਪਰਮਾਤਮਾ ਦੇ ਸੇਵਕਾਂ ਨੂੰ ਹਰ ਥਾਂ ਆਦਰ ਮਿਲਦਾ ਹੈ ਲੋਕ ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।
آءُ بیَٹھُ آدرُ سبھ تھائیِ اوُن ن کتہوُنّ باتا ॥
آدر۔ عزت۔ اون ۔ کمی ۔
انہیں ہر جگہ قدرومنزلت ملتی ہے اور کوئی کمی نہیں رہتی اور لوگ خؤش آمدید کہتے اور کرتے ہیں۔
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
bhagat sirpaa-o dee-o jan apunay partaap naanak parabh jaataa. ||2||30||94||
O’ Nanak, God blesses His devotees with honor of devotion and the Glory of God becomes manifest. ||2||30||94|| ਹੇ ਨਾਨਕ! ਪ੍ਰਭੂ ਆਪਣੇ ਸੇਵਕਾਂ ਨੂੰ ਭਗਤੀ ਦਾ ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪ੍ਰਭੂ ਦਾ ਤੇਜ-ਪ੍ਰਤਾਪ ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥
بھگتِ سِرپاءُ دیِئو جن اپُنے پ٘رتاپُ نانک پ٘ربھ جاتا
سرپاؤ۔ خلعت ۔ پرتاپ۔ برکت۔ وقعت۔ جاتا ۔ سمجھا۔
اے نانک ۔خدا پانے پیارے پریمیو کو پانے پریم پیار کی خلعت سے نوازتا ہے ۔ اس سےا لہٰی برکت سے سارے عالم میں شہرت یافتہ ہو جاتا ہے ۔
ਸੋਰਠਿ ਮਹਲਾ ੯
sorath mehlaa 9
Raag Sorath, Ninth Guru:
سورٹھِ مہلا ੯
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ray man raam si-o kar pareet.
O’ my mind, imbue yourself with the love of all pervading God. ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।
رے من رام سِءُ کرِ پ٘ریِتِ ॥
پریت ۔ پیار پریم ۔
اے دل خدا سے محبت کر
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
sarvan gobind gun sun-o ar gaa-o rasnaa geet. ||1|| rahaa-o.
Listen to the praises of God with your ears, and with your tongue sing the songs of His praises. ||1||Pause|| ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥
س٘رۄن گوبِنّد گُنُ سُنءُ ارُ گاءُ رسنا گیِتِ ॥੧॥ رہاءُ ॥
سرون ۔ کان۔ گوبندگن ۔ الہٰی حمدوثناہ ۔ رسنا۔ زبان ۔ رہاؤ۔
کانوں سے الہٰی حمد سن اور زبان سے حمدوثناہ کیا کر ۔ رہاؤ۔
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
kar saaDhsangat simar maaDho hohi patit puneet.
Join the company of the Guru’s followers and remember God with adoration; by doing so, even the sinners become immaculate. ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।
کرِ سادھسنّگتِ سِمرُ مادھو ہوہِ پتِت پُنیِت ॥
سادھ سنگت ۔ صحبت و قربت پاکدامن ۔ سمر۔ یاد کر ۔ پتت پتت۔ ناپاک سے پاک ہو جائے ۔
صحبت و قربت پاکدامن اختیار کر۔ اور خدا یاد کر ناپاک سے پاک ہو جائیگا۔
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
kaal bi-aal ji-o pari-o dolai mukh pasaaray meet. ||1||
O’ my friend, death is hovering over you like a serpent with its mouth open. ||1|| ਹੇ ਮਿੱਤਰ! ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥
کالُ بِیالُ جِءُ پرِئو ڈولےَ مُکھُ پسارے میِت ॥੧॥
کال بیال۔ موت کا درندہ جانور۔ پر یو ڈوے ۔ڈھونڈتا پھر راہ ہے ۔ مکھ پسارے یت ۔ اے دوست منہ کھول رکھا (1)
موت کا درندہ منہ کھولے ڈہونڈتا پھر رہا ہے (1)
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
aaj kaal fun tohi garas hai samajh raakha-o cheet.
Understand and keep this thing in your mind that one of these days, the demon of death will seize you. ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।
آجُ کالِ پھُنِ توہِ گ٘رسِ ہےَ سمجھِ راکھءُ چیِتِ ॥
من ۔ دوبارہ ۔ تو ہے ۔ تجھے ۔ گرس ہے ۔ لقمہ بنا لیگا ۔ کھا جائیگا۔ جیت ۔ دل میں جات
یہ دل میں سوچ لے کہ آج یا کل دیر بدیر تجھے کھا جائیگا۔
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
kahai naanak raam bhaj lai jaat a-osar beet. ||2||1||
Nanak says, O’ my friend, meditate on God’s Name, because this opportunity is passing you by. ||2||1|| ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥
کہےَ نانکُ رامُ بھجِ لےَ جاتُ ائُسرُ بیِت
اسر سر بیت ۔ زندگی کا موقعہ اور وقت گذر رہا ہے
اے نانک۔ بتادے کہ خدا کو یاد کر کیونکہ زندگی کا وقت گذر رہا ہے ۔
ਸੋਰਠਿ ਮਹਲਾ ੯ ॥
sorath mehlaa 9.
Raag Sorath, Ninth Guru:
سورٹھِ مہلا ੯॥
ਮਨ ਕੀ ਮਨ ਹੀ ਮਾਹਿ ਰਹੀ ॥
man kee man hee maahi rahee.
The mind’s desire remains unfulfilled in the mind of person. ਮਨ ਦੀ ਆਸ ਮਨ ਵਿਚ ਹੀ ਅਪੂਰਨ ਰਹਿ ਗਈ।
من کیِ من ہیِ ماہِ رہیِ ॥
من کی من ہی ماہے رہی ۔ دل کی خواہش دل میں ہی ختم ہوگئی۔
دل کی خواہش دل میں رہ گئی
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ naa har bhajay na tirath sayvay chotee kaal gahee. ||1|| rahaa-o. He neither meditates on God, nor he serves the saintly people at the sacred shrines and death seizes him by the hair. ||1||Pause|| ਨਾਹ ਉਹ ਪਰਮਾਤਮਾ ਦਾ ਭਜਨ ਕਰਦਾ ਹੈ , ਨਾਹ ਹੀ ਉਹ ਸੰਤ ਜਨਾਂ ਦੀ ਸੇਵਾ ਕਰਦਾ ਹੈ, ਤੇ, ਮੌਤ ਬੋਦੀ ਫੜ ਲੈਂਦੀ ਹੈ॥੧॥ ਰਹਾਉ ॥
نا ہرِ بھجے ن تیِرتھ سیۄے چوٹیِ کالِ گہیِ ॥੧॥ رہاءُ ॥
ہر بھجے ۔ خدا یاد کیا۔ تیرتھ سویے ۔ زیارت گاہوں کی زیارت کی ۔ چوٹی کال گہی ۔ موت نے بودی سے آپکڑا (1)
نہ خدا ہی یاد کیا نہ زیارت گاہوں کی زیارت موت نے بودی آپکڑی (1) رہاؤ۔
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
daaraa meet poot rath sampat Dhan pooran sabh mahee.
Spouse, friends, children, vehicles, possessions, wealth, and all lands, ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-
دارا میِت پوُت رتھ سنّپتِ دھن پوُرن سبھ مہیِ ॥
دارا۔ عورت ۔ میت ۔ دوست۔ پوت۔ اولاد۔ رتھ ۔ سواریاں۔ سنپت۔ مال اسباب۔ دولت ۔
عورت۔ دوست اولاد سواریاں جائیداد سرمایہ کل مال اسباب سب کو
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
avar sagal mithi-aa ay jaan-o bhajan raam ko sahee. ||1||
deem all these as false; the only right thing to do is to remember God. ||1|| ਇਹ ਸਭ ਕੁਝ ਨਾਸਵੰਤ ਸਮਝੋ। ਕੇਵਲ ਪਰਮਾਤਮਾ ਦਾ ਸਿਮਰਨ ਹੀ ਸੱਚਾ ਹੈ ॥੧॥
اۄر سگل مِتھِیااے جانءُ بھجنُ رامُ کو سہیِ ॥੧॥
متھیا۔ جھوٹا۔ جانو ۔ سمجھو۔ سہی ۔ درست (1)
سمجھو جھوٹا اور ختم ہو جانے والا ہے ۔ الہٰی یادوریاض ہی حقیقی طور پر درست اور ساتھی ہے (1)
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
firat firat bahutay jug haari-o maanas dayh lahee.
You were exhausted wandering for ages in different incarnations; now you have been blessed with this human body. ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।
پھِرت پھِرت بہُتے جُگ ہارِئو مانس دیہ لہیِ ॥
پھرت پھرت ۔ بھٹکتے بھٹکتے ۔ جگ ہاریو ۔ بڑی دیر لوڑ ۔ مانس دیہہ لہی ۔ انسانی زندگی ملتی ہے ۔
بھٹکتے بھٹکتے زمانہ گذر گیا تب یہ انسانی زندگی نصیب ہوئی ہے ۔ نانک کا فرمان ہے ۔
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
naanak kahat milan kee baree-aa simrat kahaa nahee. ||2||2||
Nanak says, now this is your chance for union with God; why don’t you meditate on Him? ||2||2|| ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥
نانک کہت مِلن کیِ بریِیا سِمرت کہا نہیِ
ملن کی برئیا ۔ الہٰی ملاپ کا موقہ ۔ سمت کہانہیں۔کیوں یاد نہیں کرتا۔
اب الہٰی ملاپ کا موقعہ کیوں خدا کو یاد نیہں کرتا۔
ਸੋਰਠਿ ਮਹਲਾ ੯ ॥
sorath mehlaa 9.
Raag Sorath, Ninth Guru:
سورٹھِ مہلا ੯॥
ਮਨ ਰੇ ਕਉਨੁ ਕੁਮਤਿ ਤੈ ਲੀਨੀ ॥
man ray ka-un kumat tai leenee.
O mind, what evil-mindedness have you developed? ਹੇ ਮਨ! ਤੂੰ ਕੇਹੜੀ ਭੈੜੀ ਮੱਤ ਲੈ ਲਈ ਹੈ?
من رے کئُنُ کُمتِ تےَ لیِنیِ ॥
کمت ۔ بد علقی ۔ بردار۔ بیگانی عورت ۔
اے دماغ ، تم نے کون سی بد دماغی پیدا کی؟
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
par daaraa nindi-aa ras rachi-o raam bhagat neh keenee. ||1|| rahaa-o.
You are engrossed in pleasures with others’ woman and slandering others; you have not performed devotional worship of God? ||1||Pause|| ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ ॥੧॥ ਰਹਾਉ ॥
پر دارا نِنّدِیا رس رچِئو رام بھگتِ نہِ کیِنیِ ॥੧॥ رہاءُ ॥
تندیا۔ بد گوئی۔ رس رچیو ۔ لطف میں مجذوب ہے (1) رہاؤ۔
آپ دوسروں کی عورت سے لذتوں اور دوسروں کی بہتان میں مصروف ہیں۔ کیا آپ نے خدا کی عبادت نہیں کی ہے (1) رہاؤ۔
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
mukat panth jaani-o tai naahan Dhan joran ka-o Dhaa-i-aa.
You haven’t understood the path to freedom from vices, instead you have been running after amassing worldly wealth. ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ।
مُکتِ پنّتھُ جانِئو تےَ ناہنِ دھن جورن کءُ دھائِیا ॥
مکت پنتھ ۔ وہی آزادی کا راستہ ۔ جانیو نے تاہن ۔ نہیں سمجھا ۔ دھن حورن کا دھائیا ۔ سرمایہ ۔ اکھٹا کرنے کے لئے دوڑ دہوپ کرتا ہے ۔
آپ کو برائیوں سے آزادی کا راستہ نہیں سمجھا ہے ، بجائے اس کے کہ آپ دنیاوی دولت اکٹھا کرنے کے بعد دوڑ رہے ہیں۔