Urdu-Raw-Page-648

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
i-o gurmukh aap nivaaree-ai sabh raaj sarisat kaa lay-ay.
In this way, when the Guru’s follower completely sheds his ego, then he feels as if he has received the sovereignty of the entire universe. ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।
اِءُ گُرمُکھِ آپُ نِۄاریِئےَ سبھُ راجُ س٘رِسٹِ کا لےءِ ॥
راج۔ حکومت۔ سر شٹ۔ عالم ۔ دنیا ۔
اس طرح ، جب گرو کے پیروکار اپنی انا کو مکمل طور پر بہا دیتے ہیں ، تب اسے ایسا محسوس ہوتا ہے جیسے اسے پوری کائنات کی خودمختاری حاصل ہوگئی ہو۔
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
naanak gurmukh bujhee-ai jaa aapay nadar karay-i. ||1||
O’ Nanak, only when God Himself casts His glance of grace then we receive such understanding through the Guru’s teachings. ||1|| ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥
نانک گُرمُکھِ بُجھیِئےَ جا آپے ندرِ کرےءِ
ندر ۔ نگاہ شفقت۔ گور مکھ بجھیئے ۔ مرشد کے وسیلے سے سمجھئے ۔
اے نانک ، جب صرف خدا خود اپنے فضل کی نظر ڈالتا ہے تب ہی ہمیں گرو کی تعلیمات کے ذریعہ اس طرح کی تفہیم حاصل ہوتی ہے۔ (1)

ਮਃ ੩ ॥
mehlaa 3.
Third Guru:
مਃ੩॥

ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
jin gurmukh naam Dhi-aa-i-aa aa-ay tay parvaan.
Approved is the advent of those who lovingly meditate on Naam through the Guru’s teachings. (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ;
جِن گُرمُکھِ نامُ دھِیائِیا آۓ تے پرۄانھُ ॥
گورمکھ ۔ مرشد کے ذریعے ۔ نام ۔ سچ و حقیقت ۔ پروان ۔ منظور۔ قبول۔ ل۔ خاندان۔ قبیلہ
دنیا میں وہی مقبول ہوتے ہیں جنہوں نے الہٰینام سچ و حقیقت میں اپنی توجہ اور دھیان دیا۔
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥
naanak kul uDhaareh aapnaa dargeh paavahi maan. ||2||
O’ Nanak, they save their lineage, and receive honor in God’s presence. ||2|| ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥
نانک کُل اُدھارہِ آپنھا درگہ پاۄہِ مانھُ
۔ درگیہہ۔ دربار۔ کچہری ۔ مان ۔ وقار۔ عزت۔
اے نانک وہ انے خاندان کو کامیاب بناتے ہیں اور الہٰی در پر عزت پاتے ہیں۔

ਪਉੜੀ ॥
pa-orhee.
Pauree:
پئُڑیِ ॥

ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥
gurmukh sakhee-aa sikh guroo maylaa-ee-aa.
The Guru has brought together the friendly disciples who follow his teachings. ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;
گُرمُکھِ سکھیِیا سِکھ گُروُ میلائیِیا ॥
گورمکھ ۔ مرید مرشد ۔ سکھیا۔ ساتھی ۔ ہمجولی ۔ سکھ ۔ مرید ۔
مرید مرشد نے ساتھیوں مردیوں کو مرشد سے ملائیا۔

ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ik sayvak gur paas ik gur kaarai laa-ee-aa.
Some remain with the Guru and serve him and some are assigned to other tasks.
ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;

اِکِ سیۄک گُر پاسِ اِکِ گُرِ کارےَ لائیِیا ॥
سیوک۔ خدمتگار ۔ کارے ۔ کام ۔
ایک مرشد کے پاس رہ کر خدمت کرتے ہیں ایک کو کام میں مصروف کر رکھا ہے ۔

ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥
jinaa gur pi-aaraa man chit tinaa bhaa-o guroo dayvaa-ee-aa.
Those who cherish their beloved Guru in their conscious minds, the Guru blesses them with his love. ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,
جِنا گُرُ پِیارا منِ چِتِ تِنا بھاءُ گُروُ دیۄائیِیا ॥
من چت۔ دل و دماغ میں۔ بھاؤ۔ پیار
جنیں مرشد دل و جان سے پیار انہیں مرشد اپنا پیار عنایت کرتا ہے

ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥
gur sikhaa iko pi-aar gur mitaa putaa bhaa-ee-aa.
The Guru has the same love for his disciples, friends, children and siblings. ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
گُر سِکھا اِکو پِیارُ گُر مِتا پُتا بھائیِیا ॥
۔ پریم۔ گر ۔ مرشد۔
مرشد کا اپنے مریدوں اپنے دوستوں اور فرزندوں سے ایک جیسا پیار ہے ۔ ۔

ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
gur satgur bolhu sabh gur aakh guroo jeevaa-ee-aa. ||14||
All of you lovingly remember the true Guru again and again, because when we remember the true Guru, he rejuvenates our spiritual life. ||14|| ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ।
گُرُ ستِگُرُ بولہُ سبھِ گُرُ آکھِ گُروُ جیِۄائیِیا
گروجیوئییا ۔ روحانی زندگی دیتاہے ۔
سارے مرشد مرشد بولو مرشد کہنے زندگی روحانی ہوتی ہے

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
naanak naam na chaytnee agi-aanee anDhulay avray karam kamaahi.
O’ Nanak, the spiritually ignorant and unwise people do not remember Naam and keep doing other useless deeds, ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।
نانک نامُ ن چیتنیِ اگِیانیِ انّدھُلے اۄرے کرم کماہِ ॥
نہ چیتنی ۔ یاد نہیں کرتے ۔ اگیانی ۔ بے علم ۔ ناندان۔ اندھلے ۔ اندھیرے میں۔ بلا سوچے سمجھے ۔ ادرے ۔ ناواجب ۔
اے نانک ذہنی نا بینے نام یعنی سچ و حقیقت میں دھیان نہیں دیتے دوسرے کاموں میں مشغول رہتے ہیں
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥
jam dar baDhay maaree-ah fir vistaa maahi pachaahi. ||1||
They are bound and punished by the demon of death; and in the end, they get consumed in the filth of vices. ||1|| ਜਮ ਦੇ ਦਰ ਤੇ ਬੱਧੇ ਉਹ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥
جم درِ بدھے ماریِئہِ پھِرِ ۄِسٹا ماہِ پچاہِ
جم در ۔ الہٰی کووال کے در پر ۔ الہٰی کوتوالی میں ۔ بدھے ۔ باندھ کر ۔ وسٹا ۔ گندگی
الہٰی کوتوالی میں پیٹے جاتے ہیں اور بدکاریوںکی گندگی میں ذلیل وخوار ہوتے ہیں۔

ਮਃ ੩ ॥ mehlaa 3. Third Guru:
مਃ੩॥

ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
naanak satgur sayveh aapnaa say jan sachay parvaan.
O’ Nanak, those who serve and follow their true Guru are true and approved. ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;
نانک ستِگُرُ سیۄہِ آپنھا سے جن سچے پرۄانھُ ॥
سیویہہ۔ خدمت۔ پروان۔ منظور۔ سمائے ۔محو۔ چوکا۔ مٹا۔ آون جان۔ تناسخ ۔
اے نانک سچےمرشد کے مطابق فرامن کام کرتے ہیں وہ سچے اور مقبول ہیں۔

ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥
har kai naa-ay samaa-ay rahay chookaa aavan jaan. ||2||
They remain absorbed in God’s Name, and their cycle of birth and death comes to an end. ||2|| ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥
ہرِ کےَ ناءِ سماءِ رہے چوُکا آۄنھُ جانھُ
۔محو۔ چوکا۔ مٹا۔ آون جان۔ تناسخ ۔
وہ الہٰی نام سچ و حقیقت میں محو ومجذوب رہتے یہں ان کا تناسخ مٹ جاتا ہے ۔

ਪਉੜੀ ॥
pa-orhee.
Pauree:
پئُڑیِ ॥

ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥
Dhan sampai maa-i-aa sanchee-ai antay dukh-daa-ee.
We amass wealth of worldly riches, but ultimately it brings misery. ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;
دھنُ سنّپےَ مائِیا سنّچیِئےَ انّتے دُکھدائیِ ॥
سنپے ۔ سپنتی ۔ جائیداد۔ مائیا۔ دولت ۔ سنچیئے ۔ اکھٹی کریں۔ انتے۔ اخر
دھن دولت اور جائیداد اکھٹی کرتے ہیں مگر آخرت عذاب کا سبب بنتی ہے ۔

ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥
ghar mandar mahal savaaree-ah kichh saath na jaa-ee.
Decorated houses, mansions and palaces will not go with anyone. ਸ਼ਿੰਗਾਰੇ ਹੋਏ ਮਕਾਨ, ਭਵਨ ਅਤੇ ਮਹਿਲ-ਮਾੜੀਆਂ, ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ।
گھر منّدر مہل سۄاریِئہِ کِچھُ ساتھِ ن جائیِ ॥
گھر ۔ مندر محلات بناتے ہیں مگر بوقت آخرت کچھ ساتھ نہیں جاتا

ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥
har rangee turay nit paalee-ah kitai kaam na aa-ee.
We raise different breeds of horses, but these serve no purpose in the end. ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।
ہر رنّگیِ تُرے نِت پالیِئہِ کِتےَ کامِ ن آئیِ ॥
۔ رنگی ترے ۔ علیحدہ علیحدہ رنگوں کے گھوڑے۔
کئی رنگوں اور قسموں کے گھوڑے پاے جاتے ہیں مگر کسی کام نہیں آتے ۔

ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥
jan laavhu chit har naam si-o ant ho-ay sakhaa-ee.
O’ humans, attune your mind to God’s Name, which would be your companion in the end. ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
جن لاۄہُ چِتُ ہرِ نام سِءُ انّتِ ہوءِ سکھائیِ ॥
سکھائی۔ ساتھی ۔ مددگار۔
اے انسانوں الہٰی نام سے سچ و حقیقت سے پیار کر وجو بوقت آخرت مددگار اور ساتھی ہوگا۔

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥
jan naanak naam Dhi-aa-i-aa gurmukh sukh paa-ee. ||15||
O’ Nanak, one who follows the Guru’s teachings and remembers Naam with loving devotion, receives celestial peace. ||15|| ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
جن نانک نامُ دھِیائِیا گُرمُکھِ سُکھُ پائیِ
اے خادم نانک۔ جو انسان الہٰی نام سچ و حقیقت میں دھیان لگاتا ہے ۔ مرشد کی وساطت سے آرام و سائش پاتاہے ۔

ਸਲੋਕੁ ਮਃ ੩ ॥
salok mehlaa 3.
Shalok, Third Mehl:
سلوکُ مਃ੩॥

ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥
bin karmai naa-o na paa-ee-ai poorai karam paa-i-aa jaa-ay.
God’s Name cannot be realized without his grace, it is obtained only through His kindness. ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ;
بِنُ کرمےَ ناءُ ن پائیِئےَ پوُرےَ کرمِ پائِیا جاءِ ॥
کرمے ۔ بخشش
الہٰی کرم وعنایت سے نام سچ وحقیقت حاصل ہوتا ہے بغیر الہٰی رحمت نام سچ و حقیقت دستیاب نہیں ہوتا ۔

ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥
naanak nadar karay jay aapnee taa gurmat mayl milaa-ay. ||1||
O’ Nanak, if God casts His glance of grace on someone, then He unites that person with Him by attuning him to the Guru’s teachings. ||1|| ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ ॥੧॥
نانک ندرِ کرے جے آپنھیِ تا گُرمتِ میلِ مِلاءِ
۔ ندر۔ نظر عنایت ۔ گرمت۔ سبق مرشد ۔
اے نانک۔ اگر الہٰی نظر عنایت ہو تو سبق وواعظ مرشد پر عمل پیرا ہوکر ملاپ ہو جاتا ہے ۔

ਮਃ ੧ ॥
mehlaa 1.
First Guru:
مਃ੧॥

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ik dajheh ik dabee-ah iknaa kutay khaahi.
Some people cremate their dead, some bury in the ground, while some dead bodies are eaten by animals like dogs. (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,
اِک دجھہِ اِک دبیِئہِ اِکنا کُتے کھاہِ ॥
وجیہہ ۔ جلائے
کچھ لوگ اپنے مردہ کا تدفین کرتے ہیں ، کچھ زمین میں تدفین کرتے ہیں ، جبکہ کچھ لاشیں کتے جیسے جانور کھا جاتی ہیں۔
۔

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ik paanee vich ustee-ah ik bhee fir hasan paahi.
Some dead bodies are thrown into water, while others are kept in a dry well (enclosed space) to be eaten by vultures. ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ।
اِکِ پانھیِ ۄِچِ اُسٹیِئہِ اِکِ بھیِ پھِرِ ہسنھِ پاہِ ॥
۔ ہسنھ ۔ پاہے ۔ سکے کوئیں میں ڈالے جاتے ہیں ۔
کچھ لاشوں کو پانی میں ڈال دیا جاتا ہے ، جبکہ دوسروں کو سوکھے کنواں میں رکھا جاتا ہے تاکہ وہ گدھ کھا سکے۔
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
naanak ayv na jaap-ee kithai jaa-ay samaahi. ||2||
O’ Nanak, irrespective of the way of disposal, it is not known where the souls go in the end and into what they merge. ||2|| ਹੇ ਨਾਨਕ! ਸਰੀਰ ਦੇ ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥
نانک ایۄ ن جاپئیِ کِتھےَ جاءِ سماہِ
ایونہ جاپئی ۔ یہ معلوم نہیں ہوتا۔
اے نانک ، قطع نظر کہ تصرف کے راستے سے ، یہ معلوم نہیں ہے کہ روحیں آخر کہاں جاتی ہیں اور اس میں کیوں ضم ہوجاتی ہیں۔(2)
ਪਉੜੀ ॥
pa-orhee.
Pauree:
پئُڑیِ ॥

ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥
tin kaa khaaDhaa paiDhaa maa-i-aa sabh pavit hai jo naam har raatay.
The food, clothes, and all the worldly possessions of those, who are imbued with the love of God’s Name, are sacred. ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;
تِن کا کھادھا پیَدھا مائِیا سبھُ پۄِتُ ہےَ جو نامِ ہرِ راتے ॥
پیدا ۔ پہنیا۔ بلوت ۔ پاک۔نام۔ سچ وحقیقت ۔
خدا کے نام کی محبت میں رنگین ، ان لوگوں کے کھانے ، کپڑے اور تمام دنیاوی مال مقدس ہیں۔

ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥
tin kay ghar mandar mahal saraa-ee sabh pavit heh jinee gurmukh sayvak sikh abhi-aagat jaa-ay varsaatay.
Their houses, mansions, palaces, and rest-houses are sacred where the Guru’s followers, devotees, disciples and the renouncers go and stay in peace. ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
تِن کے گھر منّدر مہل سرائیِ سبھِ پۄِتُ ہہِ جِنیِ گُرمُکھِ سیۄک سِکھ ابھِیاگت جاءِ ۄرساتے ॥
راتے ۔ محو ۔ ابھیاگت۔ جنکا کوئی سہارا انہیں۔ طارق الدنیا
ان کے مکانات ، حویلی ، محلات اور آرام گاہ مقدس ہیں جہاں گورو کے پیروکار ، عقیدت مند ، شاگرد اور ترک کرنے والے سکون سے رہتے ہیں۔

ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥
tin kay turay jeen khurgeer sabh pavit heh jinee gurmukh sikh saaDh sant charh jaatay.
Blessed are all their horses, saddles and horse blankets, on which the Guru’s followers, disciples and saintly people mount and ride. ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;
تِن کے تُرے جیِن کھُرگیِر سبھِ پۄِتُ ہہِ جِنیِ گُرمُکھِ سِکھ سادھ سنّت چڑِ جاتے ॥
درسائے ۔ آرام پاتے ہیں۔ ترے ۔ گھوڑے ۔ زین ۔ کاٹھی ۔ خرگر ۔ شہرو کرم۔ اعمال
مبارک ہے ان کے تمام گھوڑوں ، زینوں اور گھوڑوں کے کمبل ، جن پر گرو کے پیروکار ، شاگرد اور اولیاء لوگ سوار اور سواری کرتے ہیں۔
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥
tin kay karam Dharam kaaraj sabh pavit heh jo boleh har har raam naam har saatay.
Immaculate are the deeds and acts of righteousness of those, who always utter the Name of the eternal God. ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।
تِن کے کرم دھرم کارج سبھِ پۄِتُ ہہِ جو بولہِ ہرِ ہرِ رام نامُ ہرِ ساتے ॥
۔ دھرم۔ مذہبی فرائض ۔
پاکیزگی ان لوگوں کے اعمال اور کام ہیں جو ہمیشہ ہمیشہ کے لئے خدا کا نام لیتے ہیں۔
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ jin kai potai punn hai say gurmukh sikh guroo peh jaatay. ||16|| Those Guru-following disciples, who have virtues as their treasure, go to the Guru’s refuge. ||16|| ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥
جِن کےَ پوتےَ پُنّنُ ہےَ سے گُرمُکھِ سِکھ گُروُ پہِ جاتے
پوتے ۔ خزانے ۔ پلے ۔ دامن میں۔ پن۔ نیکی ۔
وہ گرو پیروکار ، جن کے خزانے کی حیثیت سے خوبیاں ہیں ، وہ گرو کی پناہ میں جاتے ہیں۔ (16)

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥
naanak naavhu ghuthi-aa halat palat sabh jaa-ay.
O’ Nanak, losing the opportunity to meditate on Naam, one loses everything both here and hereafter. ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ;
نانک ناۄہُ گھُتھِیا ہلتُ پلتُ سبھُ جاءِ ॥
نادہ گھتھیا۔ سچ وحقیقت ملا کر۔ حلت پلت۔ حال و مستقبل ۔
اے نانک نام یعنی سچ و حقیقت کو بھلا کر انسان حال و مستقبل دونوں ضائع کر لیتا ہے

ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥
jap tap sanjam sabh hir la-i-aa muthee doojai bhaa-ay. The reward of their worship, penance, and strict discipline is all confiscated, because they are deceived by the love of duality; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ;
جپُ تپُ سنّجمُ سبھُ ہِرِ لئِیا مُٹھیِ دوُجےَ بھاءِ ॥
جپ ۔ یاو۔ تب ۔جسمانی بندگی یا عبادت۔ ہرلیا۔ ضائع ہو جاتا ہے ۔ مٹھی ۔ لٹ یا لغتی ۔ دوجے بھائے ۔ دوسروں سے محبت میں۔
اور ریاضت بندگی عبادت پرہیز گاری سب ضائع ہو جاتی ہے
ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥
jam dar baDhay maaree-ah bahutee milai sajaa-ay. ||1||
bound at the door of demon of death, they are beaten and are awarded severe punishment. ||1|| ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥
جم درِ بدھے ماریِئہِ بہُتیِ مِلےَ سجاءِ
اور دنیاوی دؤلت کی محبت میں روحانی واخلاقی زندگی ختم ہو جاتی ہے اور الہٰی کوتوال کوتوالی کے در پر باندھ کر سزا دیتا ہے ۔

error: Content is protected !!