ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
atal bachan naanak gur tayraa safal kar mastak Dhaari-aa. ||2||21||49||
Nanak says, O’ Guru, Your divine word is eternal; you protect the beings by extending your blessings and support. ||2||21||49|| ਹੇ ਨਾਨਕ! (ਆਖ-) ਹੇ ਗੁਰੂ! ਤੇਰਾ ਬਚਨ ਕਦੇ ਟਲਣ ਵਾਲਾ ਨਹੀਂ; ਤੂੰ ਆਪਣਾ ਮੁਬਾਰਕ ਹੱਥ ਜੀਵਾਂ ਦੇ ਮੱਥੇ ਉੱਤੇ ਰੱਖਿਆ ਹੈਂ ॥੨॥੨੧॥੪੯॥
اٹل بچنُ نانک گُر تیرا سپھل کرُ مستکِ دھارِیا ॥੨॥੨੧॥੪੯॥
مستقل ۔ مستک ۔ پیشانی ۔
اے مرشد۔ اے نانک۔ تیرا کلام مستقل ہے تو نے اپنا برکت والا ہاتھ میری پیشانی پر رکھا۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
jee-a jantar sabh tis kay kee-ay so-ee sant sahaa-ee.
All beings and creatures are created by God who alone is the supporter of the true saints. ਸਾਰੇ ਜੀਵ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਹੈ।
جیِء جنّت٘ر سبھِ تِس کے کیِۓ سوئیِ سنّت سہائیِ ॥
جیئہ جنتر ۔ ساری مخلوقات ۔
تمام مخلوقات خدا نے پیدا کی ہے ۔ اور وہی خدا رسیدہ پاکدامن روحانی واخلاقی رہنما رہبر (سنت ) کا امدادی و مددگار ہے ۔
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
apunay sayvak kee aapay raakhai pooran bha-ee badaa-ee. ||1||
He Himself protects the honor of His devotee and because of His mercy devotee’s honor remains perfectly intact. ||1|| ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ ਉਸ ਦੀ ਕਿਰਪਾ ਨਾਲ ਹੀ ਸੇਵਕ ਦੀ ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ॥੧॥
اپُنے سیۄک کیِ آپے راکھےَ پوُرن بھئیِ بڈائیِ ॥੧॥
سیوک ۔ خادم ۔ خدمتگار ۔
خدا اپنے خدمتگار وں کی خود عزت بچاتا ہے اور ان کی عزت بچاتا ہے اور ان کی عظمت و حشمت مکمل طور پر بنی رہتی ہے (!)
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
paarbarahm pooraa mayrai naal.
The perfect, supreme God is always with me. ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ ਹੈ।
پارب٘رہمُ پوُرا میرےَ نالِ ॥
کامل ، بہترین خدا ہمیشہ میرے ساتھ ہوتا ہے۔
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
gur poorai pooree sabh raakhee ho-ay sarab da-i-aal. ||1|| rahaa-o.
The perfect Guru has completely preserved my honor in every way, and all people have become kind towards me. ||1||Pause|| ਪੂਰਨ ਗੁਰਾਂ ਨੇ ਐਨ ਪੂਰੀ ਤਰ੍ਹਾਂ ਮੇਰੀ ਪਤਿ ਰੱਖ ਲਈ ਹੈ ਅਤੇ ਸਾਰੇ ਹੀ ਮੇਰੇ ਉਤੇ ਮਿਹਰਬਾਨ ਹਨ, ॥੧॥ ਰਹਾਉ ॥
گُرِ پوُرےَ پوُریِ سبھ راکھیِ ہوۓ سرب دئِیال ॥੧॥ رہاءُ ॥
سرب دیال۔ سارے مہربان ہوئے (1) رہاؤ۔
کامل گرو نے میری عزت کو ہر طرح سے مکمل طور پر محفوظ کر رکھا ہے ، اور تمام لوگ مجھ پر مہربان ہوگئے ہیں۔
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
an-din naanak naam Dhi-aa-ay jee-a paraan kaa daataa.
Nanak always meditates on the Name of God, who is the bestower of the soul and the breath. ਨਾਨਕ ਉਸ ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ।
اندِنُ نانکُ نامُ دھِیاۓ جیِء پ٘ران کا داتا ॥
اندن۔ ہر روز۔ جیئہ پران کا داتا۔ دل وجان دینے والا۔
نانک ہر وقت یاد خدا کو کرتا ہے اور اس میں دل لگاتا ہے ۔ جو روح اور زندگی بخشنے والا ہے ۔
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
apunay daas ka-o kanth laa-ay raakhai ji-o baarik pit maataa. ||2||22||50||
God keeps His devotee very close to Him, just as the mother and father take care of their children. ||2||22||50|| ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੨॥੨੨॥੫੦॥
اپُنے داس کءُ کنّٹھِ لاءِ راکھےَ جِءُ بارِک پِت ماتا ॥੨॥੨੨॥੫੦॥
کنٹھ ۔ گلے ۔ جیؤ۔ جیسے ۔ پارک ۔ بالک ۔ بچے ۔
خدا اپنے عقیدت مند کو اپنے قریب رکھتا ہے ، جس طرح ماں اور باپ اپنے بچوں کی دیکھ بھال کرتے ہیں۔
ਸੋਰਠਿ ਮਹਲਾ ੫ ਘਰੁ ੩ ਚਉਪਦੇ
sorath mehlaa 5 ghar 3 cha-upday
Raag Sorath, Fifth Guru, Third Beat, Four liners:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
اک اونکار ستگر پرساد
واحد ابدی خدا جو گرو کے فضل سے معلوم ہوا
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
mil panchahu nahee sahsaa chukaa-i-aa.
Even meeting with the chosen wise people, the mental conflicts arising because of vices and conscience did not get resolved. ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਹੋਇਆ।
مِلِ پنّچہُ نہیِ سہسا چُکائِیا ॥
مل پنچہ۔ ہر دل عزیزوں ۔ پروان انسانوں ۔ سہسا۔ فکر ۔ تشویش۔ چکائیا ۔ مٹا۔
مقبر قابل اعتماد انسانوں کے ملاپ سے نہ فکر مٹتا ہے نہ تشویش جاتی ہے ۔
ਸਿਕਦਾਰਹੁ ਨਹ ਪਤੀਆਇਆ ॥
sikdaarahu nah patee-aa-i-aa.
Even the chiefs did not provide any satisfaction. ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕੀ l
سِکدارہُ نہ پتیِیائِیا ॥
سکدار ہو۔ سرداروں ۔ پتیئیا۔ تسلی نہ تسکین نہ ملا۔
نہ سرداروں سے تسلی ملتی ہے ۔
ਉਮਰਾਵਹੁ ਆਗੈ ਝੇਰਾ ॥
umraavahu aagai jhayraa.
Presenting this mental conflict to the rulers did not do anything either. ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ ਪੇਸ਼ ਕੀਤਿਆਂ ਕੁਝ ਨਹੀਂ ਬਣਇਆ।
اُمراۄہُ آگےَ جھیرا ॥
امراوہو آگے جھیرا ۔ امیروں و وزرا کے آگے جھگڑا پیش کیا۔
نہ امرا و وذرا کے آگے جھگڑے پیش کر نے سے کچھ بنتا ہے
ਮਿਲਿ ਰਾਜਨ ਰਾਮ ਨਿਬੇਰਾ ॥੧॥
mil raajan raam nibayraa. ||1||
Ultimately this conflict is resolved by realizing God, the sovereign king. ||1|| ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ ॥੧॥
مِلِ راجن رام نِبیرا ॥੧॥
راجن رام ۔ خدا۔ اللہ تعالیٰی ۔ پر ماتما۔ نیبرا۔ فیصلہ (1)
اسکا فیصلہ تو الہٰی ملاپ سے ہی سکتا ہے ۔ مراد روحانی واخلاقی بد عنوانیاں ختم کرنا تو خدا کے ہی بس کی بات ہے (1)
ਅਬ ਢੂਢਨ ਕਤਹੁ ਨ ਜਾਈ ॥ ab dhoodhan katahu na jaa-ee. Now, there is no need to go anywhere else in search for support, ਹੁਣ ਕਿਸੇ ਹੋਰ ਥਾਂ ਆਸਰਾ ਭਾਲਣ ਦੀ ਲੋੜ ਨਾਹ ਰਹਿ ਗਈ,
اب ڈھوُڈھن کتہُ ن جائیِ ॥
اب ڈھوڈھن ۔ تلاش کرنے ۔ کتیہہ۔ کہیں۔
تو کہیں بھٹکنے کی ضرورت نہیں رہتی
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
gobid bhaytay gur gosaa-ee. rahaa-o.
since one has met the Guru, the embodiment of God and the Master of the universe. ||Pause|| ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ। ਰਹਾਉ॥
گوبِد بھیٹے گُر گوسائیِ ॥ رہاءُ ॥
بھیٹے ۔ ملائے ۔ گر گوسائیں۔ زمین کے مالک۔ مرشد۔ رہاؤ۔
چونکہ ایک گرو سے ملاقات ہوئی ہے ، جو خدا اور خدا کائنات کا مالک ہے۔
ਆਇਆ ਪ੍ਰਭ ਦਰਬਾਰਾ ॥
aa-i-aa parabh darbaaraa.
When one attunes his mind to God, ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ),
آئِیا پ٘ربھ دربارا ॥
پرھ دربار۔ عدالت الہٰی ۔
جب الہٰی عدالت میں رسائی حاصل ہوجاتی ہے
ਤਾ ਸਗਲੀ ਮਿਟੀ ਪੂਕਾਰਾ ॥
taa saglee mitee pookaaraa.
then all his complaints and disturbing thoughts are settled. ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ।
تا سگلیِ مِٹیِ پوُکارا ॥
سگلی ۔ ساری ۔ پکار۔ شکائت ۔
تو تمام شکایات ختم ہو جاتی ہیں۔
ਲਬਧਿ ਆਪਣੀ ਪਾਈ ॥
labaDh aapnee paa-ee.
When one is blessed with Naam which he was seeking for, ਜਿਸ ਚੀਜ਼ ਦੇ ਪ੍ਰਾਪਤ ਕਰਨ ਦੀ ਲੋੜ ਸੀ ਜਦ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ,
لبدھِ آپنھیِ پائیِ ॥
لبدھ ۔ لوڑ۔ ضرورت
تب جس کی اسے ضرورت تھی حاصل ہوگئی (2)
ਤਾ ਕਤ ਆਵੈ ਕਤ ਜਾਈ ॥੨॥
taa kat aavai kat jaa-ee. ||2||
then the wandering of his mind ceases and there is no need to come or go anywhere. ||2|| ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥
تا کت آۄےَ کت جائیِ ॥੨॥
گت ۔کہاں
پھر اس کے دماغ کا بھٹکنا بند ہوجاتا ہے اور کہیں آنے یا جانے کی ضرورت نہیں ہوتی ہے۔
ਤਹ ਸਾਚ ਨਿਆਇ ਨਿਬੇਰਾ ॥
tah saach ni-aa-ay nibayraa.
The judgment in the presence of God is always based on truth. ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ।
تہ ساچ نِیاءِ نِبیرا ॥
تا۔ تب (2) تیہہ۔ ساچ بتائے ۔ صدیوی انسصاف کی مطابق۔ نبیرا ۔ فیصلہ
الہٰی عدالت میں صدیوی اور انصاف کی مطابق فیصلے ہوتے ہیں۔
ਊਹਾ ਸਮ ਠਾਕੁਰੁ ਸਮ ਚੇਰਾ ॥
oohaa sam thaakur sam chayraa.
There the Master and the disciple are considered on equal footing. ਉਸ ਦਰਗਾਹ ਵਿਚ ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ।
اوُہا سم ٹھاکُرُ سم چیرا ॥
اوہا ۔ وہاں۔ سم ۔ برابر۔ ٹھاکر ۔ مالک ۔ سم چیرا۔ مرید ۔ خدمتگار ۔
وہاں مالک اور خدمتگار کو برابر سمجھا جاتا ہے ۔
ਅੰਤਰਜਾਮੀ ਜਾਨੈ ॥
antarjaamee jaanai.
God is Omniscient and He knows everything, ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ,
انّترجامیِ جانےَ ॥
انتر جامی ۔ دلی راز جاننے والا۔ جانے ۔ سمجھتا ہے ۔
خدا دلی راز سمجھتا ہے بغیر بولنے کے ہی اس کے درد کو سمجھتا ہے (3)
ਬਿਨੁ ਬੋਲਤ ਆਪਿ ਪਛਾਨੈ ॥੩॥
bin bolat aap pachhaanai. ||3||
and without anybody speaking, He recognizes one’s intentions. ||3|| ਇਨਸਾਨ ਦੇ ਬੋਲਿਆਂ ਬਗੈਰ ਹੀ ਉਹ ਖੁਦ ਇਨਸਾਨ ਦੇ ਮਨੋਰਥ ਨੂੰ ਸਮਝਦਾ ਹੈ ॥੩॥
بِنُ بولت آپِ پچھانےَ ॥੩॥
بن بولت ۔ بغیر بولنے کے (3)
اور بغیر کسی کے کہے ، وہ کسی کے ارادوں کو پہچانتا ہے۔
ਸਰਬ ਥਾਨ ਕੋ ਰਾਜਾ ॥
sarab thaan ko raajaa.
God is the sovereign king. ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ,
سرب تھان کو راجا ॥
سرب تھان کو راجہ ۔ سارے عالم کوا حکمران ۔
خدا خودمختار بادشاہ ہے۔
ਤਹ ਅਨਹਦ ਸਬਦ ਅਗਾਜਾ ॥
tah anhad sabad agaajaa.
There, in His presence, the divine melody resounds continuously. ਉਥੇ ਉਸ ਦੀ ਹਜ਼ੂਰੀ ਵਿੱਚ ਬੈਕੁੰਠੀ ਕੀਰਤਨ ਗੂੰਜਦਾ ਹੈ।
تہ انہد سبد اگاجا ॥
انحد سبد۔ وہ کلام جو لگاتا بغیر بوے گو نجتا ہے ۔
خدا کی ہر جگہ حکمرانی ہے انسان کے دل میں الہٰی کلام کی صدائیں لگاتار گونجتی ہیں۔
ਤਿਸੁ ਪਹਿ ਕਿਆ ਚਤੁਰਾਈ ॥
tis peh ki-aa chaturaa-ee.
One cannot resolve to shrewdness in order to realize Him. ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ।
تِسُ پہِ کِیا چتُرائیِ ॥
چترائی ۔ چالاکی ۔
اس کے ساتھ کسی قسم کا دہوکا یا چالاکی نہیں ہو سکی ۔
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
mil naanak aap gavaa-ee. ||4||1||51||
O’ Nanak, one realizes Him after shedding one’s self-conceit. ||4||1||51|| ਹੇ ਨਾਨਕ! ਆਪਾ-ਭਾਵ ਗਵਾ ਕੇ ਇਨਸਾਨ, ਉਸ ਨੂੰ ਮਿਲ ਪੈਂਦਾ ਹੈ ॥੪॥੧॥੫੧॥
مِلُ نانک آپُ گۄائیِ ॥੪॥੧॥੫੧॥
گوائی ۔ ختم کی ۔
اے نانک۔ اسکا ملاپ خودی ختم کرکے ہو سکتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਹਿਰਦੈ ਨਾਮੁ ਵਸਾਇਹੁ ॥
hirdai naam vasaa-iho.
O’ brother, enshrine the Name of God within your heart, ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ।
ہِردےَ نامُ ۄسائِہُ ॥
وسایئہو ۔ بساہو۔
دل میں خدا بساؤ اور دل میں مرشد کا خیال ہو ۔
ਘਰਿ ਬੈਠੇ ਗੁਰੂ ਧਿਆਇਹੁ ॥ ghar baithay guroo Dhi-aa-iho. and meditate on God in your heart with love and full devotion. ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ।
گھرِ بیَٹھے گُروُ دھِیائِہُ ॥
اور اپنے دل میں خدا کے ساتھ محبت اور پوری لگن کے ساتھ غور کرو۔
ਗੁਰਿ ਪੂਰੈ ਸਚੁ ਕਹਿਆ ॥ gur poorai sach kahi-aa. The perfect Guru has preached this truth, ਪੂਰੇ ਗੁਰੂ ਨੇ ਸੱਚ ਆਖਿਆ ਹੈ,
گُرِ پوُرےَ سچُ کہِیا ॥
سچا مرشد سچ کہتا ہے ۔
ਸੋ ਸੁਖੁ ਸਾਚਾ ਲਹਿਆ ॥੧॥
so sukh saachaa lahi-aa. ||1||
that eternal bliss is received only from God. ||1|| ਕਿ ਸਦਾ ਕਾਇਮ ਰਹਿਣ ਵਾਲਾ ਸੁਖ ਸਾਹਿਬ ਪਾਸੋਂ ਪ੍ਰਾਪਤ ਹੁੰਦਾ ਹੈ।॥੧॥
سو سُکھُ ساچا لہِیا ॥੧॥
لہیا۔ حاصل کیا (!)
کہ وہ روحانی سکون پاتا ہے (1)
ਅਪੁਨਾ ਹੋਇਓ ਗੁਰੁ ਮਿਹਰਵਾਨਾ ॥
apunaa ho-i-o gur miharvaanaa.
O’ friends, the people who are blessed with the Guru’s mercy, ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ,
اپُنا ہوئِئو گُرُ مِہرۄانا ॥
اے دوستو ، جو لوگ گرو کی رحمت سے نوازے گئے ہیں
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
anad sookh kali-aan mangal si-o ghar aa-ay kar isnaanaa. rahaa-o.
By taking purifying bath in the nectar of Naam, their mind remains in a state of bliss and they enjoy all kinds of happiness and pleasure. ||Pause|| ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ ਰਹਾਉ॥
اند سوُکھ کلِیانھ منّگل سِءُ گھرِ آۓ کرِ اِسنانا ॥ رہاءُ ॥
کللیا ن ۔ خوشحالی ۔ منگل۔ خوشی ۔ رہاؤ۔
نام کے امرت پاک میں غسل کرنے سے ، ان کا ذہن خوشی کی حالت میں رہتا ہے اور وہ ہر طرح کی خوشی اور خوشی سے لطف اٹھاتے ہیں۔
ਸਾਚੀ ਗੁਰ ਵਡਿਆਈ ॥
saachee gur vadi-aa-ee.
Eternal is the glory of the Guru, ਗੁਰੂ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ,
ساچیِ گُر ۄڈِیائیِ ॥
وڈیبائی ۔ عظمت ۔
مرشد کی روحانی عظمت ہے صدیوی ۔
ਤਾ ਕੀ ਕੀਮਤਿ ਕਹਣੁ ਨ ਜਾਈ ॥
taa kee keemat kahan na jaa-ee.
His worth cannot be described. ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ।
تا کیِ کیِمتِ کہنھُ ن جائیِ ॥
جس کی قدروقیمت بیان سے باہر ہے ۔
ਸਿਰਿ ਸਾਹਾ ਪਾਤਿਸਾਹਾ ॥
sir saahaa paatisaahaa.
The true Guru is the king of kings. ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ।
سِرِ ساہا پاتِساہا ॥
سچا گرو بادشاہوں کا بادشاہ ہے۔
ਗੁਰ ਭੇਟਤ ਮਨਿ ਓਮਾਹਾ ॥੨॥
gur bhaytat man omaahaa. ||2||
by meeting the Guru, one’s mind feels inspired to meditate on Naam. ||2|| ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥
گُر بھیٹت منِ اوماہا ॥੨॥
اوماہا۔ جوش و خرورش (2)
گرو سے مل کر ، انسان کا دماغ نام پر غور کرنے کے لئے حوصلہ افزائی کرتا ہے۔
ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ sagal paraachhat laathay.mil saaDhsangat kai saathay. By joining the company of the Guru, all sins are washed away. ਗੁਰੂ ਦੀ ਸੰਗਤਿ ਵਿਚ ਮਿਲ ਕੇ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਪਾਪ ਲਹਿ ਜਾਂਦੇ ਹਨ l
سگل پراچھت لاتھے ॥ مِلِ سادھسنّگتِ کےَ ساتھے ॥
سگل ۔ سارے ۔ پراچھت ۔ پچھتاوے ۔ فکر ۔ گناہ کرنے کے بعد ۔ اس کی فکر مندری کہ کیوں اسیا ہوا ۔ غلطی کی فکر مندوں ۔ سادھ سنگت ۔ صحبت و قربت پار سائیاں ۔
اس کے ملاپ سے (2) سب پچھتاوے مٹ گئے صحبت و قربت پارسایاں کے ملاپ سے ہے ۔
ਗੁਣ ਨਿਧਾਨ ਹਰਿ ਨਾਮਾ ॥ gun niDhaan har naamaa. God’s Name is the treasure of virtues; ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ ਨਾਮ ਨੂੰ-
گُنھ نِدھان ہرِ ناما ॥
ہر نام ۔ الہٰی نام سچ و حقیقت (3)
اوصاف کا خزانہ الہٰی نام سچ وحقیقت کام سرتے چڑھ جاتے ہیں۔
ਜਪਿ ਪੂਰਨ ਹੋਏ ਕਾਮਾ ॥੩॥
jap pooran ho-ay kaamaa. ||3||
by meditating on It, all one’s tasks are accomplished successfully. ||3|| ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੩॥
جپِ پوُرن ہوۓ کاما ॥੩॥
اس پر غور کرنے سے ، ایک ایک کے سارے کام کامیابی کے ساتھ انجام پائے جاتے ہیں۔
ਗੁਰਿ ਕੀਨੋ ਮੁਕਤਿ ਦੁਆਰਾ ॥
gur keeno mukat du-aaraa.
By bestowing the gift of meditation on Naam, the Guru has opened the door of freedom from vices, ਗੁਰੂ ਨੇ (ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ।
گُرِ کیِنو مُکتِ دُیارا ॥
مکت ۔ خلاصی ۔ آزادی ۔ ذہنی یا روحانی آزادی ۔
اس کی ریاض سے (3) مرشد نے ذہنی و روحانی آزادی کا در پید ا کر دیا
ਸਭ ਸ੍ਰਿਸਟਿ ਕਰੈ ਜੈਕਾਰਾ ॥
sabh sarisat karai jaikaaraa.
and because of this gift the entire world is applauding the Guru. (ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ।
سبھ س٘رِسٹِ کرےَ جیَکارا ॥
سرشٹ ۔ سارا علام۔ جیکار۔ نیک شہرت۔
جس کی شہرت سارے عالم میں ہے ۔
ਨਾਨਕ ਪ੍ਰਭੁ ਮੇਰੈ ਸਾਥੇ ॥
naanak parabh mayrai saathay.
O’ Nanak, God is always with me; ਹੇ ਨਾਨਕ! ਪਰਮਾਤਮਾ ਮੇਰੇ ਅੰਗ-ਸੰਗ ਵੱਸਦਾ ਹੈ;
نانک پ٘ربھُ میرےَ ساتھے ॥
اے نانک خدا جب ساتھ ہو
ਜਨਮ ਮਰਣ ਭੈ ਲਾਥੇ ॥੪॥੨॥੫੨॥
janam maran bhai laathay. ||4||2||52||
and my fears of the cycle of birth and death are gone. ||4||2||52|| ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ ॥੪॥੨॥੫੨॥
جنم مرنھ بھےَ لاتھے ॥੪॥੨॥੫੨॥
خوف تناسخ مٹ جاتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰਿ ਪੂਰੈ ਕਿਰਪਾ ਧਾਰੀ ॥
gur poorai kirpaa Dhaaree.
SInce the Perfect Guru has bestowed mercy, ਜਦੋਂ ਤੋਂ ਪੂਰੇ ਗੁਰੂ ਨੇ ਮੇਹਰ ਕੀਤੀ ਹੈ,
گُرِ پوُرےَ کِرپا دھاریِ ॥
کامل مرشد نے کرم و عنایت فرمائی
ਪ੍ਰਭਿ ਪੂਰੀ ਲੋਚ ਹਮਾਰੀ ॥
parabh pooree loch hamaaree.
God has fulfilled our desire to meditate on Naam. ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ।
پ٘ربھِ پوُریِ لوچ ہماریِ ॥
لوچ۔ خواہش۔
تو خدا نے خواہش پوری کی
ਕਰਿ ਇਸਨਾਨੁ ਗ੍ਰਿਹਿ ਆਏ ॥
kar isnaan garihi aa-ay.
Now we feel that after spiritual purification, we have realized our real self, (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀਂ ਅੰਤਰ-ਆਤਮੇ ਟਿਕੇ ਰਹਿੰਦੇ ਹਾਂ।
کرِ اِسنانُ گ٘رِہِ آۓ ॥
گریہہ۔ گھر ۔ ذہنی سکون ۔
اب ہم محسوس کرتے ہیں کہ روحانی پاکیزگی کے بعد ، ہمیں اپنے اصلی نفس کا احساس ہو گیا ہے ،
ਅਨਦ ਮੰਗਲ ਸੁਖ ਪਾਏ ॥੧॥
anad mangal sukh paa-ay. ||1||
and have been blessed with bliss, joy, and peace. ||1|| ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ ॥੧॥
اند منّگل سُکھ پاۓ ॥੧॥
انند منگل ۔ پر سکون خوشی (1)
اور خوشی ، مسرت اور سکون سے نوازا گیا ہے۔
ਸੰਤਹੁ ਰਾਮ ਨਾਮਿ ਨਿਸਤਰੀਐ ॥
santahu raam naam nistaree-ai.
O’ dear saints, it is by attuning to God’s Name that we can swim across the world-ocean of vices. ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
سنّتہُ رام نامِ نِستریِئےَ ॥
رام نام۔ الہٰی سچ و حقیقت ۔ نسترمیئے ۔ کامیابی ملتی ہے ۔
اے پیارے سنتوں ، خدا کے نام سے ملنے سے ہی ہم دنیا کے وسوسوں کے سمندر سے تیر سکتے ہیں۔
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
oothat baithat har har Dhi-aa-ee-ai an-din sukarit karee-ai. ||1|| rahaa-o.
Therefore, we should lovingly remember God all the time; and we should always practice honest living. ||1||Pause|| ਇਸ ਵਾਸਤੇ ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ॥੧॥ ਰਹਾਉ ॥
اوُٹھت بیَٹھت ہرِ ہرِ دھِیائیِئےَ اندِنُ سُک٘رِتُ کریِئےَ ॥੧॥ رہاءُ ॥
سکرت ۔ نیک اعمال۔ رہاؤ ۔ (1)
لہذا ، ہمیں ہر وقت خدا کو محبت کے ساتھ یاد رکھنا چاہئے۔ اور ہمیں ہمیشہ ایماندارانہ زندگی گزارنا چاہئے۔