ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥
ko-ee je moorakh lobhee-aa mool na sunee kahi-aa. ||2||
the foolish greedy person doesn’t listen to what is being said. ||2||.
ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥
کۄئیجِمۄُرکھُلۄبھیِیامۄُلِنسُݨیکہِیا ॥2॥
بے وقوف لالچی شخص اس کی بات کو نہیں سنتا جو کہا جارہا ہے۔
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥
ikas duhu chahu ki-aa ganee sabh ikat saad muthee.
It is not a question of a few people, The entire world is being defrauded by the same enticements of Maya.
ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ।7
اِکسُدُہُچہُکِیاگݨیسبھاِکتُسادِمُٹھی ॥
یہ چند لوگوں کا سوال ہی نہیں ہے ، مایا کے انہی لالچوں سے پوری دنیا کو دھوکہ دیا جارہا ہے
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥
ik aDh naa-ay rasee-arhaa kaa virlee jaa-ay vuthee. ||3||
Hardly anyone loves God’s Name; rare is the heart in which dwells God. ||3||
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥
اِکُادھُناءِرسیِئڑاکاوِرلیجاءِوُٹھی ॥3॥
شاید ہی کوئی خدا کے نام سے پیار کرتا ہو۔ شاذ و نادر ہی ایسا دل ہے جس میں خدا رہتا ہے۔
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥
bhagat sachay dar sohday anad karahi din raat.
The devotees look beautiful in God’s court and they are always in bliss.
ਪ੍ਰਭੂਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ।
بھگتسچےدرِسۄہدےاندکرہِدِنراتِ ॥
خدا کے دربار میں عقیدت مند خوبصورت نظر آتے ہیں اور وہ ہمیشہ خوشی میں رہتے ہیں۔
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥
rang ratay parmaysrai jan naanak tin bal jaat. ||4||1||169||
O’ Nanak, I dedicate myself to those imbued with the love of God. ||4||1||169||
ਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੧॥੧੬੯॥
رنّگِرتےپرمیسرےَجننانکتِنبلِجات ॥4॥1॥ 169 ॥
نانک ، میں خود کو خدا کی محبت میں سحر ان لوگوں کے لئے وقف کرتا ہوں۔
ਗਉੜੀ ਮਹਲਾ ੫ ਮਾਂਝ ॥
ga-orhee mehlaa 5 maaNjh.
Raag Gauree Maajh, Fifth Guru:
گئُڑیمحلا 5 مانْجھ ॥
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
dukh bhanjan tayraa naam jee dukh bhanjan tayraa naam.
O’ God, Your Name is the destroyer of sins. Yes, the destroyer of all sins.
ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
دُکھبھنّجنُتیرانامُجیدُکھبھنّجنُتیرانامُ ॥
اے خدا ، تیرا نام گناہوں کو ختم کرنے والا ہے۔ ہاں ، تمام گناہوں کو ختم کرنے والا۔
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥
aath pahar aaraaDhee-ai pooran satgur gi-aan. ||1|| rahaa-o.
Following the teaching of the perfect true Guru, we should meditate on Naam at all times. ||1||Pause||
ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ-ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪ੍ਰਭੂ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਰਹਾਉ ॥
آٹھپہرآرادھیِۓَپۄُرنستِگُرگِیانُ ॥1॥ رہاءُ ॥
کامل سچے گرو کی تعلیم کے بعد ، ہمیں ہر وقت نام پر غور کرنا چاہئے۔
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥
jit ghat vasai paarbarahm so-ee suhaavaa thaa-o.
The heart in which dwells the supreme God, becomes beautiful.
ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
جِتُگھٹِوسےَپارب٘رہمُسۄئیسُہاواتھاءُ ॥
وہ قلب جس میں خدائے بزرگ خدا بستا ہے ، خوبصورت ہوجاتا ہے۔
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥
jam kankar nayrh na aavee rasnaa har gun gaa-o. ||1||
The fear of death does not affect a person who sings the praises of God. ||1||
ਜੇਹੜਾ ਮਨੁੱਖ ਆਪਣੀ ਜੀਭ ਨਾਲ ਪ੍ਰਭੂਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥
جمکنّکرُنیڑِنآوئیرسناہرِگُݨگاءُ ॥1॥
موت کا خوف اس شخص پر اثر انداز نہیں ہوتا جو خدا کی حمد گاتا ہے۔
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
sayvaa surat na jaanee-aa naa jaapai aaraaDh.
I have neither meditated on Naam, nor have I understood the merits ofdevotional worship.
ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,
سیواسُرتِنجاݨیِیاناجاپےَآرادھِ ॥
میں نے نہ تو نام پر دھیان دی ہے ، اور نہ ہی عقیدت مند عبادت کی خوبیوں کو سمجھ لیا ہے۔
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥
ot tayree jagjeevanaa mayray thaakur agam agaaDh. ||2||
O’ the life of the world, my incomprehensible and infinite God! I depend on only Your support. ||2||
ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ॥੨॥
اۄٹتیریجگجیِونامیرےٹھاکُراگماگادھِ ۔ ॥2॥
اے ’دنیا کی زندگی ، میرے سمجھ سے باہر اور لامحدود خدا! میں صرف انحصار کرتا ہوں آپ کی مدد.
ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
bha-ay kirpaal gusaa-ee-aa nathay sog santaap.
Upon whom the Master of the world becomes merciful, his sorrows and troubles disappear.
ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ।
بھۓک٘رِپالگُسائیِیانٹھےسۄگسنّتاپ ॥
جس پر دنیا کا آقا مہربان ہوجاتا ہے ، اس کے دکھ اور پریشانیاں مٹ جاتی ہیں۔
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥
tatee vaa-o na lag-ee satgur rakhay aap. ||3||
One under the protection of the Guru, never feels any agony of any kind. ll3ll
ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ ॥੩॥
تتیواءُنلگئیستِگُرِرکھےآپِ ॥3॥
گرو کی حفاظت میں ایک ، کبھی بھی کسی بھی طرح کی اذیت محسوس نہیں کرتا ہے۔ رو مہربان خدا کا مجسمہ ہے اور ہمارا ابدی خالق ہے۔
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
gur naaraa-in da-yu gur gur sachaa sirjanhaar.
Guru is the embodiment of the merciful God and is our eternal creator.
ਗੁਰੂ ਨਾਰਾਇਣ ਦਾ ਰੂਪ ਹੈ, ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
vਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
gur tuthai sabh kichh paa-i-aa jan naanak sad balihaar. ||4||2||170||
O’ nanak, when the Guru became gracious, it felt like I received everything. Now, I dedicate myself to the Gurur forever. ||4||2||170||
ਹੇ ਦਾਸ ਨਾਨਕ! (ਆਖ-) ਗੁਰੂ ਦੇ ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ।ਮੈਂ ਗੁਰੂ ਤੋਂ ਸਦਕੇ ਹਾਂ ॥੪॥੨॥੧੭੦॥
گُرِتُٹھےَسبھکِچھُپائِیاجننانکسدبلِہار ॥4॥2॥ 170 ॥
او ’نانک ، جب گرو مہربان ہوگئے تو ایسا لگا جیسے مجھے سب کچھ مل گیا ہے۔ اب ، میں ہمیشہ کے لئے اپنے آپ کو گروور کے لئے وقف کرتا ہوں۔
ਗਉੜੀ ਮਾਝ ਮਹਲਾ ੫ ॥
ga-orhee maajh mehlaa 5.
Raag Gauree Maajh, Fifth Guru:
گئُڑیماجھمحلا 5॥
ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥
har raam raam raam raamaa. jap pooran ho-ay kaamaa. ||1|| rahaa-o.
All tasks are accomplished by meditating on God’s Name. ||1||Pause||
ਸਦਾ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
ہرِرامرامرامراما ॥جپِپۄُرنہۄۓکاما ॥1॥ رہاءُ ॥
تمام کام خدا کے نام پر غور کرنے سے انجام پائے ہیں
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥
raam gobind japaydi-aa ho-aa mukh pavitar.
By uttering God’s Name, the speech becomes immaculate.
(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।
رامگۄبِنّدجپیدِیاہۄیامُکھُپوِت٘رُ ॥
خدا کا نام کلام کرنے سے ، تقریر تقویت بخش ہوجاتی ہے
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥
har jas sunee-ai jis tay so-ee bhaa-ee mitar. ||1||
One who relates God’s praises to us, is our true friend. ||1||
(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
ہرِجسُسُݨیِۓَجِستےسۄئیبھائیمِت٘رُ ॥1॥
جو ہمارے ساتھ خدا کی حمد کا تعلق رکھتا ہے ، وہ ہمارا حقیقی دوست ہے۔
ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥
sabh padaarath sabh falaa sarab gunaa jis maahi.
One who possesses all the virtues and all the treasures and
ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,
سبھِپدارتھسبھِپھلاسربگُݨاجِسُماہِ ॥
وہ جو تمام خوبیوں اور تمام خزانوں کا مالک ہے
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥
ki-o gobind manhu visaaree-ai jis simrat dukh jaahi. ||2||
by meditating upon whom all our woes depart, why should we forget that Master of the universe? ||2||
ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਿਉਂ ਭੁਲਾਈਏ , ॥੨॥
کِءُگۄبِنّدُمنہُوِساریِۓَجِسُسِمرتدُکھجاہِ ॥2॥
اورجس پر دھیان دے کر ہماری ساری پریشانییں ختم ہوجائیں ، ہم اس آقا کو کیوں بھول جائیں کائنات کا؟
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥
jis larh lagi-ai jeevee-ai bhavjal pa-ee-ai paar.
Yes, why should we forget Him by whose support we rejuvenate spiritually and cross the terrifying world-ocean of vices?
ਉਸ ਗੋਬਿੰਦ ਨੂੰ ਕਿਉਂ ਭੁਲਾਈਏ, ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
جِسُلڑِلگِۓَجیِویِۓَبھوجلُپئیِۓَپارِ ॥
ہاں ، ہم کیوں اس کو فراموش کریں جس کی تائید سے ہم روحانی طور پر جوان ہوجائیں اور خوفناک عالم بحر عبور کریں؟
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥
mil saaDhoo sang uDhaar ho-ay mukh oojal darbaar. ||3||
By meditating on Naam in the holy congregation, we are saved from the vices and are honored in God’s court. ||3||
ਗੁਰੂ ਦੀ ਸੰਗਤਿ ਵਿਚ ਮਿਲ ਕੇ ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥
مِلِسادھۄُسنّگِاُدھارُہۄءِمُکھاۄُجلدربارِ ॥3॥
مقدس جماعت میں نام پر غور کرنے سے ، ہم برائیوں سے نجات پاتے ہیں اور خدا کے دربار میں عزت پاتے ہیں
ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥
jeevan roop gopaal jas sant janaa kee raas.
‘The praises of God’ is the spiritual wealth of the saints.
ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
جیِونرۄُپگۄپالجسُسنّتجناکیراسِ ॥
خدا کی حمداولیاء کی روحانی دولت ہے۔
ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥
naanak ubray naam jap dar sachai saabaas. ||4||3||171||
O’ Nanak, by meditating on Naam, the saintly people are saved from vices and are honored in God’s court. ||4||3||171||
ਹੇ ਨਾਨਕ! ਨਾਮ ਜਪ ਕੇ ਸੰਤ ਜਨ ਵਿਕਾਰਾਂ ਤੋਂ ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥
نانکاُبرےنامُجپِدرِسچےَساباسِ ॥4॥3॥ 171 ॥
نانک ، نام پر غور کرنے سے ، سنتوں والے لوگوں کو برائیوں اور سے نجات مل جاتی ہے۔خدا کی عدالت میں عزت دی جاتی ہے۔
ਗਉੜੀ ਮਾਝ ਮਹਲਾ ੫ ॥
ga-orhee maajh mehlaa 5.
Raag Gauree Maajh, Fifth Guru:
گئُڑیماجھمحلا 5॥
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
meethay har gun gaa-o jindoo tooN meethay har gun gaa-o.
O’ my soul, sing the sweet praises of God; yes, sing the sweet praises of God.
ਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ, ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ।
میِٹھےہرِگُݨگاءُجِنّدۄُتۄُنّمیِٹھےہرِگُݨگاءُ ॥
اے میری جان ، خدا کی میٹھی تعریفیں گاؤ۔ ہاں ، خدا کی میٹھی تعریفیں گاؤ۔
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥
sachay saytee rati-aa mili-aa nithaavay thaa-o. ||1|| rahaa-o.
Getting imbued with the love of eternal God, provides protection to the meek. ||1||Pause|| ਸਦਾ-ਥਿਰ ਪ੍ਰਭੂ ਦੇ ਨਾਲ ਰੱਤੇ ਰਿਹਾਂ ਉਸ ਨੂੰ ਭੀ ਹਰ ਥਾਂ ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ॥੧॥ ਰਹਾਉ ॥
سچےسیتیرتِیامِلِیانِتھاوےتھاءُ ॥1॥ رہاءُ ॥
دائمی خدا کی محبت میں رنگین ہونا ، شائستہ لوگوں کو تحفظ فراہم کرتا ہے
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥
hor saad sabh fiki-aa tan man fikaa ho-ay.
All the worldly tastes (in comparison with the sweet praises of God) are insipid; through them, the body and mind are rendered insipid as well.
(ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ) ਦੁਨੀਆ ਵਾਲੇ ਸਾਰੇ ਸੁਆਦ ਫਿੱਕੇ ਹਨ, ਇਹਨਾਂ ਸੁਆਦਾਂ ਨਾਲ ਦੇਹਿ ਤੇ ਆਤਮਾ ਫਿੱਕੇ ਹੋ ਜਾਂਦੇ ਹਨ।
ہۄرِسادسبھِپھِکِیاتنُمنُپھِکاہۄءِ ॥
تمام دنیوی ذوق (خدا کی میٹھی تعریفوں کے مقابلے میں) بے چین ہیں۔ ان کے ذریعہ جسم اور دماغ کو بھی تیز تر کردیا جاتا ہے۔
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥
vin parmaysar jo karay fit so jeevan so-ay. ||1||
Accursed becomes the life by doing any deed without meditating on God’s Name. ||1||
ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ॥੧॥
وِݨُپرمیسرجۄکرےپھِٹُسُجیِوݨُسۄءِ ॥1॥
خدا کے نام پر غور کیے بغیر کوئی بھی عمل کر کے ملعونہ زندگی بن جاتا ہے۔
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
anchal geh kai saaDh kaa tarnaa ih sansaar.
The world-ocean of vices can be crossed only by following the teachings of the Guru.
ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ।
انّچلُگہِکےَسادھکاترݨااِہُسنّسارُ ॥
صرف گورو کی تعلیمات پر عمل کرکے ہی بحروں کا عالمگیر عبور کیا جاسکتا ہے۔
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥
paarbarahm aaraaDhee-ai uDhrai sabh parvaar. ||2||
Entire family is saved from the vices by meditating on the supreme God. ||2||
ਪ੍ਰਭੂ ਦੀ ਅਰਾਧਨਾ ਕਰਨ ਨਾਲ ਸਾਰਾ ਪਰਵਾਰਵਿਕਾਰਾਂਵਿਚੋਂ ਬਚਜਾਦਾ ਹੈ ॥੨॥
پارب٘رہمُآرادھیِۓَاُدھرےَسبھپروارُ ॥2॥
خدائے تعالیٰ کا دھیان دیکر پورے کنبے کو برائیوں سے نجات ملتی ہے۔
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥
saajan banDh sumitar so har naam hirdai day-ay.
One who helps enshrine God’s Name in our heart is a well wisher and a friend;
ਜੇਹੜਾ ਗੁਰਮੁਖ ਪ੍ਰਭੂਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,
ساجنُبنّدھُسُمِت٘رُسۄہرِنامُہِردےَدےءِ ॥
جو ہمارے دل میں خدا کے نام کو قائم کرنے میں مدد کرتا ہے وہ ایک خیر خواہ اور دوست ہے۔
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥
a-ugan sabh mitaa-ay kai par-upkaar karay-i. ||3||
erasing all our sins, he does us a great favour. ||3||
ਉਹ ਸਾਡੇ ਸਾਰੇ ਔਗੁਣ ਦੂਰ ਕਰ ਕੇ ਸਾਡੇ ਉਤੇ ਭਲਾਈ ਕਰਦਾ ਹੈ ॥੩॥
ائُگݨسبھمِٹاءِکےَپرئُپکارُکرےءِ ॥3॥
ہمارے سارے گناہوں کو مٹا کر ، وہ ہم پر بڑا احسان کرتا ہے۔
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥
maal khajaanaa thayhu ghar har kay charan niDhaan.
God’s Name is the real treasure, the real household and the real living.
ਪ੍ਰਭੂ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖ਼ਜ਼ਾਨੇ ਹਨ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ, ਖ਼ਜ਼ਾਨਾ ਹੈ ਜੀਵ ਦੇ ਵਾਸਤੇ ਅਸਲੀ ਵੱਸੋਂ ਹੈ ਤੇ ਘਰ ਹੈ।
مالُخزاناتھیہُگھرُہرِکےچرݨنِدھان ॥
خدا کا نام اصلی خزانہ ، اصل گھر اور حقیقی زندگی ہے۔
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥
naanak jaachak dar tayrai parabh tuDhno mangai daan. ||4||4||172||
O’ God, Nanak begs from You ‘The Wealth of Naam’. ||4||4||172||
ਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ॥੪॥੪॥੧੭੨॥
نانکجاچکُدرِتیرےَپ٘ربھتُدھنۄمنّگےَدانُ ॥4॥4॥ 172 ॥
اےخدا ، نانک آپ سے ‘دولت کی دولت’ مانگتا ہے۔