ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
teejai muhee giraah bhukh tikhaa du-ay bha-ukee-aa.
In the third quarter (by noon), both hunger and thirst are so intense, that one feels like eating something.
ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,
تیِجےَمُہیِگِراہبھُکھتِکھادُءِبھئُکیِیا॥
گراہ ۔ لقمہ ۔ روٹی۔ بھوکیاں ۔ تیزی آئی ۔
تیرے بھوک اور پیاس تیز ہو جاتی ہے کھایا کھانا حضم ہوجاتا ہے
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
khaaDhaa ho-ay su-aah bhee khaanay si-o dostee.
After some time, whatever one had eaten gets consumed, and one feels the need to eat again.
(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
کھادھاہوءِسُیاہبھیِکھانھےسِءُدوستیِ॥
مگر بھی کھانے سے محبت ہے ۔
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
cha-uthai aa-ee ooNgh akhee meet pavaar ga-i-aa.
In the fourth quarter, one feels sleepy, so closing the eyes goes into deep sleep.
ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;
چئُتھےَآئیِاوُݩگھاکھیِمیِٹِپۄارِگئِیا॥
پورا۔ بدیش ۔
چوتھے نیند آدباتی ہے ۔ آنکھیں بندکیں اور گہری نیند سوگیا۔
ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹ੍ਹਿਆ ਕੀ ਪਿੜ ਬਧੀ ॥
bhee uth rachi-on vaad sai vareh-aa kee pirh baDhee.
Waking up from sleep, again one gets busy in the worldly strife (amassing more worldly wealth), as if one is going to live for hundreds of years.
ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ ਇਥੇ ਸੈਂਕੜੇ ਸਾਲ ਜਿਊਣਾ ਹੈ।
بھیِاُٹھِرچِئونُۄادُسےَۄر٘ہ٘ہِیاکیِپِڑبدھیِ॥
واد۔ جھگڑا۔ پڑ ۔ اکھاڑا۔ کشتی یا کھیل کا میدان
نیند سے بیدار ہوکر پھر جھگڑے جھیلےشروع ہو گئے اور سو برس کے لئے زندگی جینے کی جو جہد کے لئے میدان تیار ہے
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
sabhay vaylaa vakhat sabh jay athee bha-o ho-ay.
When at all the time, one starts living in the revered fear of God, then one canalways stay imbued with God’s love.
ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ ਮਨ ਵਿਚ ਟਿਕ ਜਾਏ (ਤਾਂ ਸਾਰੇ ਵੇਲੇ ਵਕਤਾਂ ਵਿਚ ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
سبھےۄیلاۄکھتسبھِجےاٹھیِبھءُہوءِ॥
جب دل میں خوف خدا ہو تو ہر وقت ( ہر وقت ) الہٰی یاد ہو سکتی ہے
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥
naanak saahib man vasai sachaa naavan ho-ay. ||1||
O’ Nanak, when in this way our Master comes to reside in our heart, then it becomes true (spiritual) ablution.
ਹੇ ਨਾਨਕ! ਤਾਂ ਸੁਆਮੀ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।
نانکساہِبُمنِۄسےَسچاناۄنھُہوءِ॥੧॥
اے نانک اگر یاد الہٰی دل میں بس جائے تو یہ پاک ایک زیارت ہے
ਮਃ ੨ ॥
mehlaa 2.
shalok , by the Second Guru:
مਃ੨॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
say-ee pooray saah jinee pooraa paa-i-aa.
They, who have realized the perfect God, are truly wealthy.
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।
سیئیِپوُرےساہجِنیِپوُراپائِیا॥
بے پرواہ ۔ بے محتاج۔ بلا دست نگر۔
جنکا کامل خدا سے ملاپ ہو گیا۔ وہ پورے شاہورکار ہیں۔
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
athee vayparvaah rahan iktai rang.
Twenty-four hours a day, they remain indifferent to worldly problems and remain imbued with the love of God.
ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ
اٹھیِۄیپرۄاہرہنِاِکتےَرنّگِ॥
وہ ہر وقت واحد الہٰی پریم پیار میں کسی کے محتاجی نہیں اور ہمیشہ پیار میں رہتے ہیں۔ اور
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
darsan roop athaah virlay paa-ee-ah.
Rarely do we find such persons who at all times are absorbed in their cravings for a glimpse of infinite God.
ਅਜੇਹੇ ਬੰਦੇ ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ ਹਰ ਵੇਲੇ ਜੁੜੇ ਰਹਿਣ।
درسنِروُپِاتھاہۄِرلےپائیِئہِ॥
تھاہ ۔ جسکا اندازہ نہ ہو سکے ۔
اس لا محدود الہٰی کا دیدار کسی کو ہی ہوتا ہے ۔
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
karam poorai pooraa guroo pooraa jaa kaa bol.
By perfect destiny one meets such a perfect Guru, whose every word is perfect.
ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ ਮਿਲਦਾ ਹੈ l
کرمِپوُرےَپوُراگُروُپوُراجاکابولُ॥
بول۔ قول ۔ تو ۔ قیمت ۔ اندازہ
پوریبخشش و عنایت سے کامل مرشد جسکا قول و فعل پورے ہے ۔ خوش قسمتی سے ملتا ہے ۔
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥
naanak pooraa jay karay ghatai naahee tol. ||2||
O’ Nanak, when the Guru makes someone perfect, then such person is not found lacking in any qualities.
ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ l
نانکپوُراجےکرےگھٹےَناہیِتولُ॥੨॥
اے نانک خدا سے ہر وقت اسکا ملاپ رہتا ہے ۔ اور اس میں کبھی کمی نہیں آتی
ਪਉੜੀ ॥
pa-orhee.
Pauree:
پئُڑیِ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
jaa tooN taa ki-aa hor mai sach sunaa-ee-ai.
O’ God, I speak out the Truth, when You are with me, what more could I want?
(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਮੇਰਾ ਰਾਖਾ ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।
جاتوُنّتاکِیاہورِمےَسچُسُنھائیِئےَ॥
اے خدا جب تو میرا ساتھی ہے میں سچ کہتا ہوں ۔ کہ مجھے کسی کی محتاجی نہیں۔
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
muthee DhanDhai chor mahal na paa-ee-ai.
The one, who has been robbed by the worldly pursuits is unable to reach Your court. ਪਰ ਜਿਸ ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।
مُٹھیِدھنّدھےَچورِمہلُنپائیِئےَ॥
مٹھی ۔ لوٹ لی ۔ دھندے ۔ کاروبار۔ محل ۔ ٹھکانہ۔
مگر جسے دنیاوی کاروبار نے اپنی محبت کی گرفت میں لے لیا وہ تیرا در پا نہیں سکتا۔
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
aynai chit kathor sayv gavaa-ee-ai.
Being so stone-hearted (impermeable to God’s love), one has wasted all the (previous) services in vain.
ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।
اینےَچِتِکٹھورِسیۄگۄائیِئےَ॥
لہذا سخت دل ہونے کی وجہس ے محنت بیفائدہ ضائع کر لی ۔
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
jit ghat sach na paa-ay so bhann gharhaa-ee-ai.
The heart in which God hasn’t come to dwell, that person keeps going in the cycle of birth and death.
ਜਿਸ ਦਿਲ ਵਿਚ ਸੱਚ ਨਹੀਂ ਵੱਸਿਆ, ਉਹ ਦਿਲ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।
جِتُگھٹِسچُنپاءِسُبھنّنِگھڑائیِئےَ॥
گھٹ ۔ دل ۔ سوبھن۔ گھڑیئے ۔ توڑ کر دڑستی ۔
جس دل میں سچ نہیں وہ ہمیشہ بنتا بگڑتا رہتا ہے ۔
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ki-o kar poorai vat tol tulaa-ee-ai.
When judged on the scale of righteousness, how can one be found perfect?
ਜਦੋਂ ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ, ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?
کِءُکرِپوُرےَۄٹِتولِتُلائیِئےَ॥
وٹ ۔ بٹے ۔
وہ کیسے زندگی کی آزمائش پر پور اتر سکتا ہے
ਕੋਇ ਨ ਆਖੈ ਘਟਿ ਹਉਮੈ ਜਾਈਐ ॥
ko-ay na aakhai ghat ha-umai jaa-ee-ai.
If one gets rid of egotism, no one will say that one has lost any merits.
ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।
کوءِنآکھےَگھٹِہئُمےَجائیِئےَ॥
البتہ اگر خودی مٹا وے تو اسے کوئی گم قیمت بھی نہ کہیگا۔
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
la-ee-an kharay parakh dar beenaa-ee-ai.
In the court of God, the true ones are easily recognised.
ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।
لئیِئنِکھرےپرکھِدرِبیِنائیِئےَ॥
بینانیئے ۔ نظر سے
کھرے یا پورے کامل نگاہ سے ہی آزما لیے جاتے ہیں۔
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥
sa-udaa ikat hat poorai gur paa-ee-ai. ||17||
The true wealth (Naam) which gets us approved in God’s court is obtained only from the perfect Guru.
ਇਹ ਸਉਦਾ, ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ, ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ
سئُدااِکتُہٹُپوُرےَگُرِپائیِئےَ॥੧੭॥
یہ سودا ایک ہی دکان سے مرشد کے ذریعے ملتا ہے
ਸਲੋਕ ਮਃ ੨ ॥
salok mehlaa 2.
Shalok, by the Second Guru:
سلوکمਃ੨॥
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
athee pahree ath khand naavaa khand sareer.
If human body is considered as one of the nine parts of the earth, then one is always running after the worldly wealth in the eight parts of the earth.
ਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ ਮਨੁੱਖ ਧਰਤੀ ਦੇ ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ।
اٹھیِپہریِاٹھکھنّڈناۄاکھنّڈُسریِرُ॥
اٹھی پہری ۔ ہر وقت۔ اٹھ کھنڈ۔ زمین کے آٹھ حصوں میں ۔
اگر زمین کے نو حصوں میں سے نواں حصہ اس جسم کو تسلیم کر لیا جائے تو آٹھوں پہر اس دنیاوی نعمتوں میں محسور رہتا ہے ۔
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
tis vich na-o niDh naam ayk bhaaleh gunee gaheer.
Within the body is Naam, which is greater than all the treasures of the world. However, only rare wise people seek the infinitely virtuous God.
(ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।
تِسُۄِچِنءُنِدھِنامُایکُبھالہِگُنھیِگہیِرُ॥
گنی گہیر ۔ گہرے اوصاف
اس جسم میں نام جو دنیاوی نو خزانوں جیسا ہے ۔ کوئی خوش قسمت با اوصاف ہی ڈھنڈتا ہے ۔
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
karamvantee salaahi-aa naanak kar gur peer.
O’ Nanak, it is only the very fortunate people, who by accepting the Guru as their spiritual guide, sing the praises of God.
ਹੇ ਨਾਨਕ! ਕੋਈ ਵਿਰਲੇ ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਪ੍ਰਭੂ ਦਾ ਜੱਸ ਗਾਇਨ ਕਰਦੇ ਹਨ l
کرمۄنّتیِسالاہِیانانککرِگُرُپیِرُ॥
کرم ونتیخوش قسمت ۔ جن تیرا الہٰی بخشش ہے ۔
اے نانک کوئی جس پر الہٰی کرم و عنایت مرشد پیرا پنا کر صفت صلاح کرتا ہے ۔
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
cha-uthai pahar sabaah kai surti-aa upjai chaa-o.
In the fourth watch of the early morning hours, a longing arises in the mind of enlightened people)
ਸਵੇਰ ਦੇ ਚਉਥੇ ਪਹਰ (ਅੰਮ੍ਰਿਤ ਵੇਲੇ) ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ l
چئُتھےَپہرِسباہکےَسُرتِیااُپجےَچاءُ॥
سرتیاں ۔ با ہوش۔
رات کے چوتھے یا چہارم پہر ۔ صبح سویرے علے الصبح با ہوش انسانوںکے دل میں امنگ پیدا ہویت ہے ۔
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
tinaa daree-aavaa si-o dostee man mukh sachaa naa-o.
They go and join those Guru’s followers who are meditating on God’s Name with loving devotion.
ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ, ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ।
تِنادریِیاۄاسِءُدوستیِمنِمُکھِسچاناءُ॥
دریا واسیو۔ وسیع خیالات والے ۔
ان کی شراکت ان مرید ان مرشد کے ساتھ بنتی ہے ۔ جن کے دل اور زبان پر الہٰی نام دریاؤں کے پانی کی مانند سچا نام بستا ہے
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
othai amrit vandee-ai karmee ho-ay pasaa-o.
In those holy congregations, the Nectar of Naam is distributed, but only fortunate people are blessed by God with this gift.
ਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।
اوتھےَانّم٘رِتُۄنّڈیِئےَکرمیِہوءِپساءُ॥
نساو ۔ پھیلاؤ۔
وہاں آب حیات نام بانٹا جاتا ہے ۔ جن پر الہٰی کرم و عنایت ہے ۔ انہیں ملتا ہے ۔
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
kanchan kaa-i-aa kasee-ai vannee charhai charhaa-o.
(By subjecting to hardship of getting up in the early morning) Their bodies become pure like gold, imbued with the true devotional worship.
(ਜਿਵੇਂ ਸੋਨੇ ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਹੈ, ਅਤੇ ਭਗਤੀ ਦਾ ਸੋਹਣਾ ਰੰਗ ਚੜ੍ਹਦਾ ਹੈ।
کنّچنکائِیاکسیِئےَۄنّنیِچڑےَچڑاءُ॥
کنچن۔ سونا۔ کیسے ۔ کسوٹی پر لگاتا ۔
جیسے سونا تاؤ دیکر شدھنا بنایا جاتا ہے ۔ اس طرح صبح سویرے کی جہدو وریاضت کا ان کے جسم کو کس لگتا ہے ۔
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
jay hovai nadar saraaf kee bahurh na paa-ee taa-o.
If God casts His glance of grace, then there is no need for any more hardship.
ਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।
جےہوۄےَندرِسراپھکیِبہُڑِنپائیِتاءُ॥
اس سے انہیں الہٰی عشق کا ان پر رنگ یا پریم تاثر کا جاتا ۔ اور اگر صراف مراد خدا کی نظر عنایت و شفقت ہو جائے تودوبارہ اسے مزید جہد و و ریاضت کی ضرورت نہیں رہتی ۔
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
satee pahree sat bhalaa bahee-ai parhi-aa paas.
In the remaining seven watches also, we should live a truthful life, do good to others and spend time in the company of enlightened people.
ਬਾਕੀ ਦਿਆਂ ਸੱਤਾਂ ਪਹਿਰਾਂ ਅੰਦਰ ਭੀ ਭਲਾ ਆਚਰਨ ਬਨਾਣ ਦੀ ਲੋੜ ਹੈ ਅਤੇ ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।
ستیِپہریِستُبھلابہیِئےَپڑِیاپاسِ॥
باقی ساتوں پہر بھی نیک خیال اچھے بلند اخلاق اور اچھے چال چلن کی ضرورت ہے اور صحبت پارسایاں۔ پاکدامناں عابدوں اور خدا رسیدگان۔ کی اختیار کرنی چاہیے ۔
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
othai paap punn beechaaree-ai koorhai ghatai raas.
There, we should reflect upon virtues and sins, to decrease the capitalof falsehood. ਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,
اوتھےَپاپُپُنّنُبیِچاریِئےَکوُڑےَگھٹےَراسِ॥
وہاں نیک و بد ثواب و گناہ و چارے جاتے ہیں۔ جھوٹ کا سرمایہ گھٹتا ہے ۔
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
othai khotay satee-ah kharay keecheh saabaas.
There, in the holy congregation, the evil deeds and thoughts are kicked out, and the righteous deeds are applauded.
ਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
اوتھےَکھوٹےسٹیِئہِکھرےکیِچہِساباسِ॥
وہاں گناہگاریاں چھوڑیجاتی ہیں اور نیکیوں نیک کاموں کی صلاحتا یا تعریف کی جاتی ہے ۔
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥
bolan faadal naankaa dukh sukh khasmai paas. ||1||
O’ Nanak, it is useless to complain about anything, all pain and pleasure are in the power of our God.
ਹੇ ਨਾਨਕ! ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ l
بولنھُپھادلُنانکادُکھُسُکھُکھسمےَپاسِ॥੧॥
فادل ۔ فضول
اور اے نانک وہاں کسی آئے عذاب کا گلہ کرنا فضول ہے یہ سمجھ آتی ہے ۔ کیونکہ یہ دکھ سکھ عذاب و آسائش بھی وہی خدا کا دیا ہوا ہے
ਮਃ ੨ ॥
mehlaa 2.
Shalok, by the Second Guru:
مਃ੨॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
pa-un guroo paanee pitaa maataa Dharat mahat.
Air is the Guru, (air is as essential for life as the Guru is essential for spiritual growth). Water is the Father (as it is the source of all life and helps the earth to produce all the bounties that are consumed). Earth is the Great Mother of all.
ਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
پئُنھُگُروُپانھیِپِتاماتادھرتِمہتُ॥
پون۔ ہوا۔ گرو۔ مرشد۔ دھرت۔ زمین ۔ مہت۔ بھاری اہمیت والی ۔
ہوا انسان کی مرشد ہے ۔ جیسے روحانی زندگی کے لئے مرشد ضروری ہے ویسے ہی جسمانی زندگی کے لئے ہوا انتہائی ضروری ہے ۔ چونکہ پانی کے بغیر زندگی نا ممکن ہے ۔ اس لئے پانی سے زندگی پیدا ہوتی ہے ۔ اور پیدا کرنیوالا باپ کا رتبہ رکھتا ہے ۔ چونکہ زمین انسان کی بودوباش اور ہر طرح کی ضروریات زندگی میٹا کرتی ہے ۔ اور زندگی کے آغاز یعنی جنم سے لیکر موت تک زندگی کا انحصار اسی پر ہے اور بوقت آخرت اسی کی آغوش میں خاتمہ ہوتا ہے اور یہی کام ایک ماں سر انجام دیتی ہے اپنے پیٹ سے لیکر جوانی تک پرورش کرتی ہے اور بچے کی زندگی کے لئے مصیبتیںجھیلتی ہے ۔ اس لئے دھرتی کو بڑی ماں کا درجہ دی اگیا ہے ۔
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
dinas raat du-ay daa-ee daa-i-aa khaylai sagal jagat.
Day and night are like the male and female nurses, in whose lap the entire world is at play.
ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ
دِنسُراتِدُءِدائیِدائِیاکھیلےَسگلجگتُ॥
دنس رات۔ شب وروز ۔ دائی ۔ دائیا ۔ کھلاوی ۔ کھلاو۔
دنس رات دوئے دائی دائیا دن اور رات انسانی زندگی کے لئے اتنے ضروری ہیں جتنے بچے کو کھلا ے والے دائی دئیا دن کام کرنے کے لئے محنت و مشقت سے روزی گمانے کے لئے اور رات آرام کرنے کے لئے دن بھرکی تھکاوٹ دور کرنے کے لئے ضروری ہے ۔ سارا عالم اس کھیل میں اپنا اپنا کھیل رہا ہے ۔
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
chang-aa-ee-aa buri-aa-ee-aa vaachay Dharam hadoor.
The good and bad deeds done by human beings are always watched and considered by the righteous judge (God).
ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।
چنّگِیائیِیابُرِیائیِیاۄاچےدھرمُہدوُرِ॥
داپے ۔ دیکھے ۔ یا تحقیق و تفتیش ۔ دھرم حدور۔ الہٰی مصنف کی حاضری یا در بار میں۔
اور اس کھیل کے کھیل کی اچھائیاں اور برائیاں الہٰی منصف الہٰی عدالت میں الہٰی حضوری اور حاضری میں دیکھتا او ر فیصلے کرتا ہے
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
karmee aapo aapnee kay nayrhai kay door.
According to their own actions, some are drawn closer, and some are driven farther away from Him.
ਆਪੋ ਆਪਣੇ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।
کرمیِآپوآپنھیِکےنیڑےَکےدوُرِ॥
اور انسانی اپنے اپنے اعمال کیوجہ سے کسی کو قربت الہٰی اور کسی کو دوری حاصل ہوتی
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
jinee naam Dhi-aa-i-aa ga-ay maskat ghaal.
Those who have meditated on God’s Name with loving devotion, depart from this world with their toil approved (achieving the ultimate Goal of human birth).
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
جِنیِنامُدھِیائِیاگۓمسکتِگھالِ॥
نام سچیار ۔سچا اخلاق ۔ مکت۔ مشقت۔ مشکلیں۔
جنہوں نے نام میں دھیان دیا توجہ کی اپنااخلاق سچیار بنایا اور زندگی حقیقت پر مبنی اور منحصر کر لی انکی مشکلیں حل ہو گئیں۔ اور محنت برآور ہوئی اور سرخرو ہوئے ۔
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥
naanak tay mukh ujlay hor kaytee chhutee naal. ||2||
O’ Nanak, such persons are received in God’s court with honor, and many more in their company (following in their footsteps) are saved along with them.
ਹੇ ਨਾਨਕ, ਪ੍ਰਭੂ ਦੇ ਦਰ ਤੇ ਉਹ ਸੁਰਖ਼ਰੂ ਹਨ ਤੇ ਅਨੇਕਾਂ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਗਏ ਹਨ।
نانکتےمُکھاُجلےہورکیتیِچھُٹیِنالِ॥੨॥
تے ۔ ان کے ۔ مکھ ۔ جہرے ۔ اُجلے ۔ صاف ۔ سر خرو۔ کیتی ۔ کتنے ہی ۔ چھٹی نجات۔ نال ۔ ساتھ
اے نانک اور انکے سہارے انکے ساتھ سے بہت سے نجات پائی
ਪਉੜੀ ॥
pa-orhee.
Pauree:
پئُڑیِ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
sachaa bhojan bhaa-o satgur dasi-aa.
The one to whom, the Guru has told that the true spiritual food is the true love for God.
(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,
سچابھوجنُبھاءُستِگُرِدسِیا॥
بھوجن ۔ کھان ۔ بھاؤ ۔ پریم پیار۔ ستگر ۔ سچا مرشد ۔
سچا کھانا پریم پیار ہے سچے مرشد نے بتایا ہے
ਸਚੇ ਹੀ ਪਤੀਆਇ ਸਚਿ ਵਿਗਸਿਆ ॥
sachay hee patee-aa-ay sach vigsi-aa.
Such a person is appeased and delighted with the Truth.
ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।
سچےہیِپتیِیاءِسچِۄِگسِیا॥
پتیائے۔ یقین و شواس۔ وگیسا۔ خوش ہوا۔
سچے ہیں وہ سچے مرشد کی رحمت و عنایت سے نام ملتا ہے اور الہٰی پریم پیار میں رہنے سے خوشباشی حاصل ہوتی ہے ۔
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
sachai kot giraaN-ay nij ghar vasi-aa.
The person remain attuned to God, as if residing in the fort and village of the true God.
ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।
سچےَکوٹِگِراںءِنِجگھرِۄسِیا॥
کوٹ۔ قلعہ ۔ گرائیں۔ گاؤں ۔ دیہہ۔ موضع۔
قلعے اور گاؤں جن میں ذاتی گھر اپنے آب میںبستا ہیں
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
satgur tuthai naa-o paraym rehsi-aa.
When the true Guru is pleased, one receives God’s Naam, and blossoms forth in His Love.
ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।
ستِگُرِتُٹھےَناءُپ٘ریمِرہسِیا॥
رہبیا ۔ پر لطف ہوا تٹھے ۔ مہربان ۔
سچے کلام کی راہداری ہوا گر تو روک نہیںآتی ۔ سچائی سنکے سمجھ کے اور کہنے سے الہٰی محلات سے بلاوے آتے ہیں
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
sachai dai deebaan koorh na jaa-ee-ai.
Through falsehood we can not reach the court of the true God.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।
سچےَدےَدیِبانھِکوُڑِنجائیِئےَ॥
دیبان ۔ ویوان ۔ دربار۔ کوڑ۔ جھوٹ ۔
سچے الہٰی دربار میں جھوٹ سے نہیں چاہا جا سکتا ۔ ۔
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
jhootho jhooth vakhaan so mahal khu-aa-ee-ai.
By speaking lies all the time we lose the opportunity to reach God’s court.
ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।
جھوُٹھوجھوُٹھُۄکھانھِسُمہلُکھُیائیِئےَ॥
کہو آیئے ۔ گنوا لیتے ہیں۔
جھوٹ بو ل بول کر الہٰی ٹھکانہ گنوا لیا جاتا ہے ۔