Urdu-Raw-Page-682

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
a-ukhee gharhee na daykhan day-ee apnaa birad samaalay.
God doesn’t allow any moment of difficulty bother His devotee; He always remembers His innate nature of protecting His devotees. ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਸਦਾ ਚੇਤੇ ਰੱਖਦਾ ਹੈ।
ائُکھیِ گھڑیِ ن دیکھنھ دیئیِ اپنا بِردُ سمالے ॥
روکھی گھڑی ۔ مصیبت کاوقت۔ پردھ ۔ شروعاتی عادت۔ سماے ۔ یاد رکھتا ہے ۔
خدا اپنا قدیمی سبھاؤ یا عادت ہمیشہ یاد رکھتا ہے

ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
haath day-ay raakhai apnay ka-o saas saas partipaalay. ||1||
God protects His devotee by extending His support; He cherishes him at every breath. ||1|| ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥
ہاتھ دےءِ راکھےَ اپنے کءُ ساسِ ساسِ پ٘رتِپالے॥੧॥
پرتپالے ۔ پرورش کرتا ہے (1)
اور اپنے خدمتگاروں کی اپنے ہاتھوں سے امداد حفاظت کرتا ہے اور ہر دم ہر سانس پرورش کرتا ہے (1)

ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
parabh si-o laag rahi-o mayraa cheet.
My mind remains attuned to that God, ਮੇਰਾ ਮਨ ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,
پ٘ربھسِءُلاگِرہِئومیراچیِتُ॥
چیت۔ دل ۔
مجھے خدا سے محبت ہوگئی ہے ۔

ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
aad ant parabh sadaa sahaa-ee Dhan hamaaraa meet. rahaa-o.
who remains our helper from the beginning to the end (from birth to death); blessed is our that friend. ||Pause|| ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ॥ਰਹਾਉ॥
آدِ انّتِ پ٘ربھُسداسہائیِدھنّنُہمارامیِتُ॥ رہاءُ ॥
آد۔ آغاز۔ انت۔ آخر۔ سہائی ۔مددگار ۔ میت۔ دوست۔ رہاؤ۔
جو آغازاول اور آخر میرا مددگار ہے ۔ ہمارا ایسا دوست قابل ستائش ہے ۔ رہاؤ ۔

ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
man bilaas bha-ay saahib kay achraj daykh badaa-ee.
Upon beholding the marvellous glory of God, my mind is delighted and I have become a devotee of God. ਪ੍ਰਭੂ ਦੀ ਅਲੋਕਿਕ ਵਡਿਆਈ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਅਤੇ ਉਸ ਪ੍ਰਭੂ ਦਾ ਦਾਸ ਹੋ ਗਿਆ
منِ بِلاس بھۓساہِبکےاچرجدیکھِبڈائیِ॥
بلاس۔ خوشیاں۔ اچرج۔ چیران کن۔ وڈائی۔ بلند عظمت۔
خدا میرا آقا کی حیران کن عظمت و بلندی دیکھ کر دل کھلتا ہے خوشی محسوس ہوتی ہے ۔

ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
har simar simar aanad kar naanak parabh pooran paij rakhaa-ee. ||2||15||46||
O’ Nanak, God has totally protected your honor, now always remember Him and enjoy the spiritual bliss. ||2||15||46|| ਹੇ ਨਾਨਕ! ਪ੍ਰਭੂ ਨੇ ਪੂਰੇ ਤੌਰ ਤੇ ਤੇਰੀ ਇੱਜ਼ਤ ਰੱਖ ਲਈ ਤੂੰ ਭੀ ਉਸ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ ॥੨॥੧੫॥੪੬॥
ہرِ سِمرِ سِمرِ آند کرِ نانک پ٘ربھِپوُرنپیَجرکھائیِ
پورن۔مکمل ۔ پیج ۔ عزت۔
اے نانک یاد وریاض الہٰی سے سکون حاصل کر خدا مکمل محافظ ہے عزت کا۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥
jis ka-o bisrai paraanpat daataa so-ee ganhu abhaagaa.
One who forgets the benefactor God, know that he is most unfortunate. ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।
جِس کءُ بِسرےَ پ٘ران پتِ داتاسوئیِ گنہُ ابھاگا॥
وسرے ۔ بھول جائے ۔ پران پت۔ زندگی کا مالک ۔ داتا۔ سخی ۔ دینے والا۔ سوئی۔ ویہ ۔ تنہو۔ سمجھو۔ ابھاگا۔ بد قسمت۔
اسے بد قسمت سمجھو جس نے اپنی زندگی کے الک خدا بھلا دیا جو خدمت خڈا کا پیار اہوگیا
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥
charan kamal jaa kaa man raagi-o ami-a sarovar paagaa. ||1||
One whose mind is imbued with the love of God’s Name, obtains the pool of ambrosial nectar of Naam. ||1|| ਜਿਸ ਮਨੁੱਖ ਦਾ ਮਨ ਪ੍ਰਭੂ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥
چرن کمل جا کا منُ راگِئو امِء سروۄرپاگا॥੧॥
چرن کمل۔ پائے پاک۔من راگیؤ۔ دلمیں محبت پریم پیار ہوگیا۔ امیو سرؤدر ۔ اب حیات کا تالات ۔ پاگا۔ پالیا (1)
اس نے روحانی واخلاقی زندگی بخشنے والے آبحیات کا چشمہ پالیا (1)
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥
tayraa jan raam naam rang jaagaa.
O’ God, being imbued with the love of God’s Name, Your devotee remains aware and awakened to the attacks of Maya, the worldly riches and allurements. ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।
تیرا جنُ رام نام رنّگِ جاگا ॥
جن ۔ خدمتگار ۔ رنگ۔ پریم ۔ جاگا۔ بیدار۔
اے خدا تیرا خدمتگار تیری محبت پریم پیار سے پیدا ہوگیا ہے کامل سستی ختم ہوگئی ہے
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
aalas chheej ga-i-aa sabh tan tay pareetam si-o man laagaa. rahaa-o.
All laziness departs from his body and his mind remains attuned to the beloved God. ||Pause|| ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥
آلسُ چھیِجِ گئِیا سبھُ تن تے پ٘ریِتمسِءُمنُلاگا॥ رہاءُ ॥
اس ۔ ستی۔ کاہل۔ چھج۔ گیا۔ ختم ہوئی ۔ پریتم۔ پیارے ۔ من لاگا۔ دل میں لگاؤ۔ رشتہ بن گیا۔ رہاؤ۔
تن بدن سے اور پریتم پیارے سے رشتہ ناطہ بن گیا ہے ۔ رہاؤ۔
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥
jah jah paykha-o tah naaraa-in sagal ghataa meh taagaa.
Wherever I look, I see God pervading in all, like a thread in all the beads. ਮੈਂ ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪ੍ਰਭੂ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ ਸਾਰੇ ਮਣਕਿਆਂ ਵਿਚ ।
جہ جہ پیکھءُ تہ نارائِنھ سگل گھٹا مہِ تاگا ॥
طیبہ پیکھؤ۔ جہاں جہاں دیکھتا ہوں۔ نظر دوڑاتا ہوں۔ سگل گھٹا۔سب دلوں میں۔ تاگا۔ لڑاگی کی مانند۔
جدھر جدھر جاتی ہے نظر ہر دل میں بستا ہے خدا دیتا ہے دکھائی ۔

ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
naam udak peevat jan naanak ti-aagay sabh anuraagaa. ||2||16||47||
O’ Nanak, upon partaking the nectar of Naam, the devotees of God renounce their love for worldly attachments. ||2||16||47|| ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥
نام اُدکُ پیِۄتجننانکتِیاگےسبھِ انُراگا
نام ادک ۔۔سچ حق و حقیقت کا آب ۔ تیاگے ۔ چھوڑے ۔ سب الزاگا ۔ ساری محبت پیار۔
اے نانک۔ خادمان خدا الہٰی نام سچ حق وحقیقت کا آب حیات نوش کرتے ہی دوسرے محبت پیار ترک کردیتے ہیں۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਜਨ ਕੇ ਪੂਰਨ ਹੋਏ ਕਾਮ ॥
jan kay pooran ho-ay kaam.
All the affairs of God’s devotees get resolved. ਪਰਮਾਤਮਾ ਦੇ ਸੇਵਕਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ।
جن کے پوُرن ہوۓکام॥
خادم خدا کے تمام کام کامیاب ہوتے ہیں

ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥
kalee kaal mahaa bikhi-aa meh lajaa raakhee raam. ||1|| rahaa-o.
In this world full of conflicts and love for worldly riches, God saves the honor of His devotees. ||1||Pause|| ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ ॥
کلیِ کال مہا بِکھِیا مہِ لجا راکھیِ رام ॥੧॥ رہاءُ ॥
کلی کال۔ کلجگ کے دور میں۔ مہاوکھیا۔ بھاری زہریلے ۔ لجا ۔ عزت۔ آبرو (1)
اس تذبذب اور گمراہوں بھرے دور زماں میں دنیاوی زہریلی مادیات خدا ہی محافط عزت ہے ۔ رہاؤ۔

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥
simar simar su-aamee parabh apunaa nikat na aavai jaam.
By always remembering our Master-God, the fear of death does not come near. ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।
سِمرِ سِمرِ سُیامیِ پ٘ربھُاپُنانِکٹِنآۄےَجام॥
نکت۔ نزدیک۔ جام۔ جم۔ فرشتہ موت۔
الہٰی یادوریاض سے فرشتہ موت نزدیک نہیں پھتکتا ۔

ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥
mukat baikunth saaDh kee sangat jan paa-i-o har kaa Dhaam. ||1||
The holy congregation is that heavenly place where liberation from vices is attained; in there, the devotees find God’s abode. ||1|| ਸਾਧ ਸੰਗਤ ਸੁਰਗ ਹੈ, ਵਿਕਾਰਾਂ ਤੋਂ ਖ਼ਲਾਸੀ ਪਾਣ ਦੀ ਥਾਂ ਹੈ; ਸੇਵਕ ਸਾਧ ਸੰਗਤ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪ੍ਰਭੂ ਦਾ ਘਰ ਹੈ ॥੧॥
مُکتِ بیَکُنّٹھ سادھ کیِ سنّگتِ جن پائِئو ہرِ کا دھام ॥੧॥
مکت۔ نجات۔ آزادی۔ بیکھنٹھ۔ جنت۔ بہشت۔ سورگ۔ سادھ کی سنگت۔ صحبت و قربت پاکدامناں ۔ جنہوں نے طرز زندگی کو درست بنا رکھا ہے الہٰی رسائی حاصل کر لی ہے ۔ وھام ۔ جائے رہائش ۔ ٹھکانہ (1)
صحبت و قربت پاکدامن ہی نجات کا ذریعہ جنت و عیشت اور اسی سے الہٰی جائے رہائش و ٹھکانہ ہے (1)

ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ charan kamal har jan kee thaatee kot sookh bisraam. God’s immaculate Name is the source of spiritual support and millions of comforts for His devotees. ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।
چرن کمل ہرِ جن کیِ تھاتیِ کوٹِ سوُکھ بِس٘رام॥
چرن کمل۔ پائے پاک۔ تھاتی ۔ اصرا ۔ کوٹ۔ کروڑوں ۔ بسرام۔ آرام۔
پائے الہٰی خادم خداکے لئے دولت کا تھیلا ہے ۔اسی سے کروڑوں آرام وآسائش کا احساس پاتاہے ۔
ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
gobind damodar simra-o din rain naanak sad kurbaan. ||2||17||48||
O’ Nanak, I meditate on God, the Master of the universe and I am dedicated to Him forever. ||2||17||48|| ਹੇ ਨਾਨਕ! ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥
گوبِنّدُ دمودر سِمرءُ دِن ریَنِ نانک سد کُربان
صدقربان ۔ سوبار قربان۔
اے نانک۔ خدا کو روز و شب یا د کرؤ قربان ہوں اس پر ۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਮਾਂਗਉ ਰਾਮ ਤੇ ਇਕੁ ਦਾਨੁ ॥
maaNga-o raam tay ik daan.

I beg for one thing from God, ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ,
ماںگءُ رام تے اِکُ دانُ ॥
خدا سے ایک بھیک مانگتا ہوں

ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
sagal manorath pooran hoveh simra-o tumraa naam. ||1|| rahaa-o.
O’ God, I may keep meditating on Your Name; all one’s wishes are fulfilled by lovingly remembering Your Name. ||1||Pause|| ਹੇ ਪ੍ਰਭੂ! ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ, ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥
سگل منورتھ پوُرن ہوۄہِ سِمرءُ تُمرا نامُ ॥੧॥ رہاءُ ॥
سگل منورتھ ۔ تمام مقصد ۔ خواہشات۔ مرادیں۔ سمرؤ۔ یاد کرنا۔ نام۔ سچ حق و حقیقت ۔ دان ۔ بھیک۔ رہاؤ
خیران چاہتا ہوں تیرے نام سچ حق وحقیقت کو یاد کرتا رہوں جس کی برکت سے تمام مقصد حل ہوتے ہیں اور مرادیں پوری ہوتی ہیں۔ رہاؤ۔
ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥
charan tumHaaray hirdai vaaseh santan kaa sang paava-o.
O’ God, Your Name may remain enshrined in my heart, and I may obtain the company of Your saints; ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ,
چرن تُم٘ہ٘ہارےہِردےَۄاسہِ سنّت نکاسنّگُپاۄءُ॥
۔ ہروے ۔ دلمیں ۔ سنتن کاسنگ۔ خدا رسیدہ پاکدامن ۔ روحانی واخلاقی رہنماؤں کی صحبت و قربت ۔
تیری یاد میرے دل میں بستی رہے اور روز و شب تیری

ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥
sog agan meh man na vi-aapai aath pahar gun gaava-o. ||1||
my mind may never be afflicted by the fire of worries, and I may always sing Your praises. ||1|| ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। ॥੧॥
سوگ اگنِ مہِ منُ ن ۄِیاپےَ آٹھ پہر گُنھ گاۄءُ॥੧॥
سوگ۔ افسوس۔ غمگینی ۔ دیاپے ۔ رہے ۔ بسے (1)
صفت صلاح اور حمدوثناہ کرتا رہون تاکہ غمگینی اور افسوس کی آگ دل میں نہ بسے (1)

ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ ॥
savast bivasthaa har kee sayvaa maDh-yaNt parabh jaapan.
Spiritual peace prevails in the mind by always engaging in the devotional worship of God and remembering Him. ਸਦਾ ਪ੍ਰਭੂਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ।
س٘ۄستِ بِۄستھاہرِکیِسیۄامدھ٘ز٘زنّتپ٘ربھجاپنھ॥
سوست۔ پر سکون۔ پوستھا۔ حالت۔ مندھت۔ درمیانی عمر ۔ عمر اور بڑھاپا
الہٰی خدمت اوردرمیانی عمر اور بڑھاپے می الہٰی حمدوچناہ سے زندگی پر سکون ہوجاتی ہے

ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥
naanak rang lagaa parmaysar baahurh janam na chhaapan. ||2||18||49||
O Nanak, one who is imbued with the Love of God, does not go through the rounds of birth and death. ||2||18||49|| ਹੇ ਨਾਨਕ! ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੨॥੧੮॥੪੯॥
نانک رنّگُ لگا پرمیسر باہُڑِ جنم ن چھاپنھ
۔ رنگ ۔ پریم۔ پیار۔ بہوڑ۔ دوبار ۔ چھاپن۔ موت۔
اے نانک۔ الہٰی محبت سے تناسخ میں نیہں پڑنا پڑتا ۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਮਾਂਗਉ ਰਾਮ ਤੇ ਸਭਿ ਥੋਕ ॥
maaNga-o raam tay sabh thok.
I beg only from God for all things. ਮੈਂ ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।
ماںگءُ رام تے سبھِ تھوک ॥
تھوک۔ تمام اشیا ۔ حاجت۔ مانگے سے ۔
خدا سے تمام نعمتیں مانگو انسان سے مانگنے پر

ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥
maanukh ka-o jaachat saram paa-ee-ai parabh kai simran mokh. ||1|| rahaa-o.
One feels ashamed by begging from human beings; remembering God, one not only gets what he needs but also attains freedom from vices. ||1||Pause|| ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਪਦਾਰਥ ਤੇ ਕਲਿਆਣ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥
مانُکھ کءُ جاچت س٘رمُپائیِئےَ پ٘ربھکےَسِمرنِموکھ॥੧॥ رہاءُ ॥
سرم۔ محبت ۔ مشقت۔ موکھ ۔ نجات۔ آزادی۔ رہاؤ۔
صرف محنت و مشقت ہی حاصل ہوتی ہے مگر الہٰی حمدوثناہ سے ان دنیاوی دولت کی غلامیوں سے نجات حاصل ہوتی ہے (1) رہاؤ۔

ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥
ghokhay mun jan simrit puraanaaN bayd pukaareh ghokh.
The sages and devotees who have carefully reflected on Smritis and Puranas (scriptures) and also deeply gone through the Vedas; they all proclaim, ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਸਭ ਇਹੋ ਪੁਕਾਰ ਕੇ ਕਹਿੰਦੇ ਹਨ
گھوکھے مُنِ جن سِنّم٘رِتِپُراناںبیدپُکارہِ گھوکھ ॥
گھوکھے ۔ پڑتال۔ ملاحظہ ۔ پکارلہہ۔ پکارتے ہیں۔ گھوکھ ۔ غور وحوض اور ملاحظہ کرنے کے بعد۔
رشیوں منیو کی تحریر کردہ سمرتیاں اورپران بغور ملاحطہ کرکے دیکھے ہی۔ اور ویدوں کا ملاحطہ کیا وہ بتاتے ہیں

ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥
kirpaa sinDh sayv sach paa-ee-ai dovai suhaylay lok. ||1||
that God, the ocean of mercy, is realized by remembering Him, and both this world and the next become peaceful. ||1|| ਕਿ ਕਿਰਪਾ ਦੇ ਸਮੁੰਦਰ ਹਰੀ ਨੂੰ ਸੇਵਨ ਨਾਲ ਸੱਚ ਮਿਲਦਾ ਹੈ ਅਤੇ ਲੋਕ ਪਰਲੋਕ ਦੋਵੇਂ ਹੀ ਸੁਖੀ ਹੋ ਜਾਂਦੇ ਹਨ ॥੧॥
ک٘رِپاسِنّدھُسیۄِسچُپائیِئےَدوۄےَسُہیلےلوک॥੧॥
کرپا سندھ۔ رحمان الرحیم۔ مہربانیوں کا سمندر۔ سیو سچ پاییئے ۔ خدمت سے سچ حق وحقیقت واصلیت حاصل ہوتی ہے ۔ دویو سہیلے لوک ۔ ہر دو علاموں میں زندگی آسان ہوجاتی ہے (1)
کہ رحمان الرحیم خداوند کریم کی خدمت حمدوثناہ سے ہی اسکا صدیوی نام سچ حق و حقیقت وآصلیت حاصل ہوتی ہے ۔ (1)

ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥
aan achaar bi-uhaar hai jaytay bin har simran fok.
Except meditation on God, all other rituals and customs are useless. ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।
آن اچار بِئُہار ہےَ جیتے بِنُ ہرِ سِمرن پھوک ॥
آن آچار ۔ بیوہار۔ اعمال اور کاروبار۔ پھوک۔ بیکار۔
الہٰی یادوریاض حمدوثناہ کے بگیر جتنے مذہبی اعمال رسم وراج سب بیفائہ اور فضول ہیں۔
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥
naanak janam maran bhai kaatay mil saaDhoo binsay sok. ||2||19||50||
O’ Nanak, upon meeting and following the Guru’s teachings, all sorrows vanish and the fear of birth and death is erased. ||2||19||50|| ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥
نانک جنم مرنھ بھےَ کاٹے مِلِ سادھوُ بِنسے سوک
سوک۔ غم۔
اے نانک۔ پاکدامن خدا رسیدہ کے ملاپ سے موت کا خوف مٹ جاتا ہے اور ہر قسم کی غمگینی مٹ جاتی ہے

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥
tarisnaa bujhai har kai naam.
All the fierce worldly desires are quenched by meditating on God’s Name. ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।
ت٘رِسنابُجھےَہرِکےَنامِ॥
ترسنا۔ پیاس۔ ہر کے نام۔ سچ حق وحقیقت و اصلیت ۔ سمجھنے اور اس پر عمل کرنے سے ۔
الہٰی نام سچ حق حقیقت واصلیت سے خواہشات کی تکمیل کی پیاس ختم ہوتی ہے

ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥ mahaa santokh hovai gur bachnee parabh si-o laagai pooran Dhi-aan. ||1|| rahaa-o.
Immense peace and contentment comes through the Guru’s divine word and mind becomes totally attuned to God. ||1||Pause|| ਗੁਰੂ ਦੀ ਬਾਣੀ ਦਾ ਆਸਰਾ ਲਿਆਂ ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ,ਪ੍ਰਭੂ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥
مہا سنّتوکھُ ہوۄےَگُربچنیِ پ٘ربھسِءُلاگےَپوُرندھِیانُ॥੧॥ رہاءُ ॥
مہاسنتوکھ ۔ بھاری صبر ۔ گربجنی ۔کلام مرشدس ے ۔ پورن دھیان ۔ مکمل توجہی ۔ رہاؤ۔
۔ انسا صابر ہوجاتا ہے اور خدا میں دھیان اور توجہ ہونے لگتی ہے ۔ رہاؤ۔

error: Content is protected !!