ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
ماروُمہلا੩॥
ਨਿਰੰਕਾਰਿ ਆਕਾਰੁ ਉਪਾਇਆ ॥
nirankaar aakaar upaa-i-aa.
The Formless Lord created the universe of form.
It is the formless God, who has created this visible form of the world.
ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ,
نِرنّکارِآکارُاُپائِیا॥
نرنکار۔ ایسی ہستیجسکا کوئی آکار نہیں۔ آکار۔
ایسی ہستی نے جسکا اپنا کوئی وجود نہیں پیلاؤ ہیں قائنات قدرت اور عالم جو باجوود ہے کا وجود پیدا کیا
ਮਾਇਆ ਮੋਹੁ ਹੁਕਮਿ ਬਣਾਇਆ ॥
maa-i-aa moh hukam banaa-i-aa.
By the Hukam of His Command, He created attachment to Maya.
In His own will, He also created attachment for Maya (the worldly riches and power).
ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ।
مائِیاموہُہُکمِبنھائِیا॥
اور دنیاوی دؤلت اور قائنات قدرت سے محبت اپنے فرمان سے ہی پیداکی ہے ۔
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥
aapay khayl karay sabh kartaa sun saachaa man vasaa-idaa. ||1||
The Creator Himself stages all the plays; hearing of the True Lord, enshrine Him in your mind. ||1||
Upon hearing from the Guru that it is the Creator is Himself performing all the plays of the world, a Guru’s follower enshrines the eternal Naam in the mind. ||1||
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥
آپےکھیلکرےسبھِکرتاسُنھِساچامنّنِۄسائِدا॥੧॥
پھیلاؤ۔ حجم۔ (1)
یہ کھیل اس کرتار نے بنا ئیا ہے ۔ اسے سنکر دل میں بساتا ہے اسنان (1)
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥
maa-i-aa maa-ee tarai gun parsoot jamaa-i-aa.
Maya, the mother, gave birth to the three gunas, the three qualities,
A Guru’s follower, understands that it is God Himself, who created Maya (and through her, He) created the (human) off springs who are governed by the three impulses (of virtue, vice, and power. God also created lesser gods like Brahma, Vishnu, and Shiva).
(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ),
مائِیامائیِت٘رےَگُنھپرسوُتِجمائِیا॥
تریگن۔ رج گن۔ بڑاہونے کی خوآہش ۔ غسہ۔ حسد۔ میں ملوچ۔ تم گن۔ جب طارق۔ بیراگی۔ دنیاوی جھنجھٹوں سے آزاد تو ست گن۔ پر سوت۔ گربھ۔ مراد مائیا کے پیٹ ذریعے خدا کے تحم سے پیدا کئے ۔
اس عالم کی مآں دنیاوی دولت نے مالک و پتائے عالم کے تخم سے تین خیالات والے انسان پیدا کئے اول ایسے جنکی ترقی کرنے اور بڑے بننے کی خوآہش ہے جسے رجوگن کہا گیا ہے ۔
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
chaaray bayd barahmay no furmaa-i-aa.
and proclaimed the four Vedas to Brahma.
Then He commanded (god) Brahma to utter the four Vedas (the primary Hindu scriptures).
ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
چارےبیدب٘رہمےنوپھُرمائِیا॥
پیدا کئے برہما کو چاروں دید تیار کرنے کا فرمان جاری کیادوئم حسد ۔ غصہ اور غضبناکی میں رہنے والے جسے تموگن بتا تےہیں ۔ تیرے ایسے انسان جو دنیاوی جھنجھتوں اور مخموں سے آزاد طارق الدنیا رہ کر زندگی بسر کرنا پسند کرتے ہیں۔ ست گن بتائیا گیا ہے
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥
varHay maah vaar thitee kar is jag meh sojhee paa-idaa. ||2||
Creating the years, months, days and dates, He infused intelligence into the world. ||2||
It is God, who by creating years, months, solar and lunar days, provides the understanding about time. ||2||
ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥
ۄر٘ہےماہۄارتھِتیِکرِاِسُجگمہِسوجھیِپائِدا॥੨॥
درہے ۔ سال ۔ ماہ ۔ مہینے ۔ وار۔ دن۔ سوجہی ۔ سمجھ ۔ عقل (2)
۔ سال۔ مہینے دن اور تھیت پیدا کرکے سمجھ اور عقل اسی خدا نے پید اکی ہے (2)
ਗੁਰ ਸੇਵਾ ਤੇ ਕਰਣੀ ਸਾਰ ॥
gur sayvaa tay karnee saar.
Service to the Guru is the most excellent action.
By serving the Guru and reflecting on his Divine word, one comes to know the most sublime way of living life.
(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ,
گُرسیۄاتےکرنھیِسار॥
کرنی ۔ اعمال ۔ سار۔ بنیاد۔ کرنی سار۔ کار لائق۔
خدمت مرشد سے یہ کار لائق حاصل ہوئی۔
ਰਾਮ ਨਾਮੁ ਰਾਖਹੁ ਉਰਿ ਧਾਰ ॥
raam naam raakho ur Dhaar.
Enshrine the Lord’s Name within your heart.
Keep Naam enshrined in your heart.
ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ।
رامنامُراکھہُاُرِدھار॥
اردھار۔ دلمیںبسا کر۔
خدا کے نام سچ حق و حقیقت دل میں بساؤ۔
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
gurbaanee vartee jag antar is banee tay har naam paa-idaa. ||3||
The Word of the Guru’s Bani prevails throughout the world; through this Bani, the Lord’s Name is obtained. ||3||
(O’ my friends), Gurbani the Guru’s word is pervading in the (entire) world, and it is through this Gurbani that one obtains the Name (or divine love and enlightenment). ||3||
Through Guru’s Divine word it pervades the entire world (soul), and though itone obtains Naam.||3||
ਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥
گُربانھیِۄرتیِجگانّترِاِسُبانھیِتےہرِنامُپائِدا॥੩॥
گربانی ۔ کلام مرشد۔ ورتی ۔جاری ۔ ہر نام جپائیداد۔ خدا کا نام سچ حق و حقیقت کییادوریاض(3)
کلام مرشد اس دنیا میں جاری ہے اور اس کلام سے خدا کا نام سچ حق و حقیت حاسل ہوتا ہے (3 )
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥
vayd parhai an-din vaad samaalay.
He reads the Vedas, but he starts arguments night and day.
(O’ my friends, the one) who day and night reads Vedas (Hindu holy scriptures), and always keeps harboring thoughts for (religious) debates,
Seperated from Guru, he reads Vedas, but develops and harbors thoughts for religious debates.
(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ,
ۄیدُپڑےَاندِنُۄادسمالے॥
دادسماے ۔ بحث مباحثے کرنا۔
جو انسان وید پڑھتا ہے ہر روز بحث مباحثے کرتا ہے ۔
ਨਾਮੁ ਨ ਚੇਤੈ ਬਧਾ ਜਮਕਾਲੇ ॥
naam na chaytai baDhaa jamkaalay.
He does not remember the Naam, the Name of the Lord; he is bound and gagged by the Messenger of Death.
-but doesn’t meditate on (God’s) Name, remains bound to (the rounds of birth and) death.
He does not meditate on Naam, remains attached to Maya causing spiritual death.
ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ।
نامُنچیتےَبدھاجمکالے॥
جمکاے ۔ روھانی واخلاقی موت
الہٰی نام سچ و حقیقت کا کوئی خیال نہیں روحانی و ذہنی واخلاقی موت میں گرفتار رہتا ہے ۔
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥
doojai bhaa-ay sadaa dukh paa-ay tarai gunbharam bhulaa-idaa. ||4||
In the love of duality, he suffers in pain forever; he is deluded by doubt, and confused by the three gunas. ||4||
Because of love for the other (worldly riches and power, rather than God), such a person always suffers pain and remains lost in the illusion of the three traits (the impulses for vice, virtue, and power). ||4||
In love for duality, such a person suffers in pain and remains lost in the illusion of the three traits (the impulses for vice, virtue, and power). ||4||
ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥
دوُجےَبھاءِسدادُکھُپاۓت٘رےَگُنھبھرمِبھُلائِدا॥੪॥
۔ تریگن بھرم بھلائید۔ تینوں اوصافوں کی بھٹکن اور گمراہی (4)
دوسری محبتوں کی گرفت مین ہمیشہ عذآب پاتا ہےاور زندگی کے تینوں اوصافوں کی بھٹکن اور گمراہی میں زندگی گذارتا ہے (4)
ਗੁਰਮੁਖਿ ਏਕਸੁ ਸਿਉ ਲਿਵ ਲਾਏ ॥
gurmukh aykas si-o liv laa-ay.
The Gurmukh is in love with the One Lord alone;
Guru’s followers are imbued with love for the one God alone.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ,
گُرمُکھِایکسُسِءُلِۄلاۓ॥
گورمکھ مرید مرشد ۔ ایکسی ۔ وحدت۔ لو۔ لگن ۔ محبت۔
مرید مرد کا وحدت میں یقنی وایمان ہے
ਤ੍ਰਿਬਿਧਿ ਮਨਸਾ ਮਨਹਿ ਸਮਾਏ ॥
taribaDh mansaa maneh samaa-ay.
he submerges in his mind the three-phased desire.
and absorb the desires motivated by the three impulses (for vice, virtue, or power) in the mind.
(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ।
ت٘رِبِدھِمنسامنہِسماۓ॥
تربدھ۔ تین طرحطریقوں ۔ منسا ارادہ ۔ منیہہ۔ من میں۔
اور تینوںاوصاف کی وجہ سے پیدا ہوئے ارادے دل میں ہی مٹادیتا ہے
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥
saachai sabad sadaa hai muktaa maa-i-aa moh chukaa-idaa. ||5||
Through the True Divine Word of the Guru, he is liberated forever from evil impulses and renounces his emotional attachment to Maya. ||5||
By reflecting on the eternal word (of the Guru, that person) always remains free (from evil impulses) and also dispels attachment of Maya (worldly riches and power from within the mind). ||5||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥
ساچےَسبدِسداہےَمُکتامائِیاموہُچُکائِدا॥੫॥
ساپے سبد۔ پاک سچے کلام ۔ مکتا۔ آزاد۔ چکایداد۔ ختم کرتا ہے (5)
سچے پاک کلام سے دنیاوی دؤلت کی غلامی اورمحبت سے آزادی پاتا ہے (5)
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥
jo Dhur raatay say hun raatay.
Those who are so pre-ordained to be imbued, are imbued with love for God.
(O’ my friends, only those who are blessed to be) imbued with (God’s love) from the very beginning, are imbued with (God)’s love now (in this birth).
ਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ।
جودھُرِراتےسےہُنھِراتے॥
جو خدا کی بارگاہ سے ہیں محبوب خدا وہ محبوب اب بھی ہیں
ਗੁਰ ਪਰਸਾਦੀ ਸਹਜੇ ਮਾਤੇ ॥
gur parsaadee sehjay maatay.
By Guru’s Grace, they are intuitively intoxicated.
By Guru’s grace, they imperceptibly remain intoxicated with God’s love.
ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।
گُرپرسادیِسہجےماتے॥
سہجے ماتے ۔ روحانی سکون میں محو
رحمت مرشد سے روحانی ذہنی سکون میں محو ومجذوب رہتے ہین۔
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥
satgur sayv sadaa parabh paa-i-aa aapai aap milaa-idaa. ||6||
Serving the True Guru forever, they find God; He Himself unites them with Himself. ||6||
By always serving the true Guru, they have obtained God, (in fact) on His own (God) unites them with Him. ||6||
Serving the True Guru forever, they find God; He Himself unites them with Himself (liberates spiritually). ||6||
ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥
ستِگُرُسیۄِسداپ٘ربھُپائِیاآپےَآپُمِلائِدا॥੬॥
سچے مرشد کی خدمت سے ہمیشہ خدا ملتا ہے اور خدا اسے اپنے آپے میں مجذوب کر لیتا ہے (6)
ਮਾਇਆ ਮੋਹਿ ਭਰਮਿ ਨ ਪਾਏ ॥
maa-i-aa mohi bharam na paa-ay.
With attachment to Maya and doubt, God (liberation) is not found.
(O’ my friends, one who remains lost in doubt and attachment of Maya (the worldly riches and power), cannot obtain (God).
ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
مائِیاموہِبھرمِنپاۓ॥
بھرم۔ وہم وگمان ۔ بھٹکن ۔
دنیاوی دؤلت کی بھٹکنمیں وسل خدا نسبی نہیں ہوتا۔
ਦੂਜੈ ਭਾਇ ਲਗਾ ਦੁਖੁ ਪਾਏ ॥
doojai bhaa-ay lagaa dukh paa-ay.
Attached to the love of duality, one suffers in pain.
Being attuned to the love of the other (worldly riches and power), suffers in inner pain.
ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ।
دوُجےَبھاءِلگادُکھُپاۓ॥
دوبے بھائے ۔ دوسری محبت۔
غیر محبت میں عذآب پاتاہے
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥
soohaa rang din thorhay hovai is jaaday bilam na laa-idaa. ||7||
The crimson color lasts for only a few days; all too soon, it fades away. ||7||
The red safflower color of happiness and worldly riches lasts only for a few days and it soon fades away. ||7||
(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥
سوُہارنّگُدِنتھوڑےہوۄےَاِسُجادےبِلمنلائِدا॥੭॥
سوہا۔ شوخ۔ بلم۔ دیر۔ (7)
شوخ رنگ جس طرح چند رز کا مہمان ہوتاہے ۔ اسکے ختم ہونے میں زیادہ دیر نہیں لگتی (7)
ਏਹੁ ਮਨੁ ਭੈ ਭਾਇ ਰੰਗਾਏ ॥
ayhu man bhai bhaa-ay rangaa-ay.
Color this mind in the Fear and the Love of God.
(O’ my friends, one) should (so imbue one with God’s love, as if) one is dying one’s mind in the color of love and fear (of God).
ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ,
ایہُمنُبھےَبھاءِرنّگاۓ॥
بھے ۔ خوف۔ بھائےپیار۔ رنگائے ۔ اختیار کرے ۔ ان ۔ اس۔
اس دل کو الہٰی خوف و ادب اور محبت سے متاچ رکتے سے اسنان سچے خدا کی محبت میں مجذوب ہوجاتا ہے ۔
ਇਤੁ ਰੰਗਿ ਸਾਚੇ ਮਾਹਿ ਸਮਾਏ ॥
it rang saachay maahi samaa-ay.
Dyed in this color, one merges in the True Lord.
Through such love, one would get merged in the eternal God.
ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।
اِتُرنّگِساچےماہِسماۓ॥
رنگ۔ پریم پیار
یہ صرف کامل تقدیر کے ذریعے ہی ہوتا ہے کہ نایاب ہی اس رنگ کو حاصل کرتا ہے
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥
poorai bhaag ko ih rang paa-ay gurmatee rang charhaa-idaa. ||8||
By perfect destiny, some may obtain this color. Through the Guru’s Teachings, this color is applied. ||8||
It is only through perfect destiny that a rare one obtains this color. Following Guru’s instruction imbues oneself with love for God. ||8||
ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥
پوُرےَبھاگِکواِہُرنّگُپاۓگُرمتیِرنّگُچڑائِدا॥੮॥
۔ گرمتی ۔ سبق مرشد سے (8)
بلند قسمت سے ہی یہ پریم پیار نصیب ہواتا ہے ۔ گورو کی ہدایت پر عمل کرنا خود کو خدا کے لئے پیار سے دوچار کرتا ہے
ਮਨਮੁਖੁ ਬਹੁਤੁ ਕਰੇ ਅਭਿਮਾਨੁ ॥
manmukh bahut karay abhimaan.
The self-willed manmukhs take great pride in themselves.
Self conceited indulge in too much arrogance.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ,
منمُکھُبہُتُکرےابھِمانُ॥
ابھیمان۔ غرور۔
خودی پسند غرور اور تکبر کتا ہے
ਦਰਗਹ ਕਬ ਹੀ ਨ ਪਾਵੈ ਮਾਨੁ ॥
dargeh kab hee na paavai maan.
In the Court of the Lord, they are never honored.
Theynever obtain honor in God’s court (and are liberated).
ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ।
درگہکبہیِنپاۄےَمانُ॥
دریگہہ۔ دربار خدائی۔ مان۔ عزت۔
خدا کے دربار میں کبھی عزت و وقار حاصل نہیں کرت دوئی دوئش میں زندگی برباد کرتا ہے
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥
doojai laagay janam gavaa-i-aa bin boojhay dukh paa-idaa. ||9||
Attached to duality, they waste their lives; without understanding, they suffer in pain. ||9||
Being attached to duality (worldly riches and power, such a person) has wasted away one’s (human) birth and without understanding (the right way of life), suffers pain. ||9||
Being attached to duality worldly riches and power, they waste away life and without understanding the right way of life, suffers inner pain. ||9||
ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥
دوُجےَلاگےجنمُگۄائِیابِنُبوُجھےدُکھُپائِدا॥੯॥
وقات۔ بوجھے ۔ سمجھ (9)
زندگی کے صھیح راہوں طور طریقوں کی سمجھ کے بغیر ہمیشہ عذآب پاتاہے (9)
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
mayrai parabh andar aap lukaa-i-aa.
My God has hidden Himself deep within the self.
God has hidden Himself within our body itself.
ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ,
میرےَپ٘ربھِانّدرِآپُلُکائِیا॥
آپ لکائیا پوشیدہ کر رکھا ہے ۔ سا ۔
خدا نے اپنے آپ انسان کے اند رپوشیدہ طور پر چھپائیا ہوا ہے
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥
gur parsaadee har milai milaa-i-aa.
By Guru’s Grace, one is united in the Lord’s Union.
Only when united by Guru’s grace, He meets (and reveals Himself to a person.
Only when united by Guru’s grace, He is united (and the soul is liberated).
(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
گُرپرسادیِہرِمِلےَمِلائِیا॥
صڈیوی حقیقت۔
سچا ہے خڈا سی سوداگری اسکی اسکا سچا بیش قیمت نام سچ حق و حقیقت حاصل ہوتاہے
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥
sachaa parabh sachaa vaapaaraa naam amolak paa-idaa. ||10||
God is True, and True is His trade, through which the priceless Naam is obtained. ||10||
Then that person realizes that) eternal is that God and eternal is the business (of meditation on His Name. Therefore by Guru’s grace, that person) obtains the invaluable (commodity of God’s) Name. ||10||
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥
سچاپ٘ربھُسچاۄاپارانامُامولکُپائِدا॥੧੦॥
واپار۔ سوداگری ۔ امولک۔ اتنا بیش قیمت کہ قیمت مقرر کیجاسکے (10)
رحمت مرشد سے اور اسکے ملاپ کرانے سے ملاپ نصیب ہوتا ہے (10)
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥
is kaa-i-aa kee keemat kinai na paa-ee.
No one has found this body’s value.
No one has truly realized the worth of this human body.
(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ।
اِسُکائِیاکیِکیِمتِکِنےَنپائیِ॥
اس جسم کی قدروقیمت کو نہیں سمجھا ۔
ਮੇਰੈ ਠਾਕੁਰਿ ਇਹ ਬਣਤ ਬਣਾਈ ॥
mayrai thaakur ih banat banaa-ee.
My Lord and Master has worked His handiwork.
Such is the arrangement, which my Master has made.
ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ,
میرےَٹھاکُرِاِہبنھتبنھائیِ॥
بنت۔ منصوبہ۔ کائیا سودھے ۔ جسم کی دسیت۔
مگر میرے آقا خدا نے ایک منصوبہ بنائیا ہے شرع قائم کی ہے ۔
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥
gurmukh hovai so kaa-i-aa soDhai aapeh aap milaa-idaa. ||11||
One who becomes Gurmukh purifies his body, and then the Lord unites him with Himself. ||11||
The one who becomes a Guru’s follower, purifies this body (by keeping it safe from evil tendencies) and absorbing one’s self conceit within oneself. ||11||
ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥
گُرمُکھِہوۄےَسُکائِیاسودھےَآپہِآپُمِلائِدا॥੧੧॥
آپیہہ آپ۔ خود بخود (11)
مرید مرشد ہوکر اس جسم کو درست بنائے اور خود کو اپنے اندر جذب کرے دلمیں (11)
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥
kaa-i-aa vich totaa kaa-i-aa vich laahaa.
Within the body, one loses, and within the body, one wins.
It is through this body one suffers a spiritual loss or earns spiritual profit.
(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ।
کائِیاۄِچِتوٹاکائِیاۄِچِلاہا॥
توٹا۔ گھاٹا ۔ نقصان ۔ کمی ۔ لاہا۔ نفع۔
زندگی کا نفع اور نقصان اس زندگی کے اندر ہی ہے ۔
ਗੁਰਮੁਖਿ ਖੋਜੇ ਵੇਪਰਵਾਹਾ ॥
gurmukhkhojay vayparvaahaa.
The Gurmukh seeks the self-sustaining Lord.
Guru’s followers only search for the carefree God.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ।
گُرمُکھِکھوجےۄیپرۄاہا॥
کھوبے ۔ تلاش ۔
مرید مرشد بے محتاج خدا کی جستجو کرتا ہے
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥
gurmukh vanaj sadaa sukh paa-ay sehjay sahj milaa-idaa. ||12||
The Gurmukh trades, and finds peace forever; he intuitively merges in the Celestial Lord. ||12||
By thus procuring (the commodity of Name), a Guru’s follower always obtains peace and imperceptibly maintains oneself in poise. ||12||
The Guru’s follower trade in treasure of Naam, find inner peace and tranquility.
ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥
گُرمُکھِۄنھجِسداسُکھُپاۓسہجےسہجِمِلائِدا॥੧੨॥
ونج ۔ بیوپار۔ سوداگری ۔ سہجے ۔ آسانی سے ۔ سہج ۔ روحانی سکون (12)
مرید مرشد اسکی سوداگری یں آرام و آسائش پات اہے اور آسانی سے روحانی وزہنی سکون پات اہے (12)
ਸਚਾ ਮਹਲੁ ਸਚੇ ਭੰਡਾਰਾ ॥
sachaa mahal sachay bhandaaraa.
True is the Lord’s Mansion, and True is His treasure.
(O’ my friends), eternal is the mansion and eternal are (God’s) storehouses.
Eternal is His presence and eternal are His Treasures.
ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ।
سچامہلُسچےبھنّڈارا॥
محل۔ ٹھکانہ ۔ جائے رہائش ۔ بھنڈار۔ ذخیرہ ۔ خزانہ ۔
صدیوی سچا ہے وہ ٹھکانہ اور سچا ہے خزانہ مگر یدنے کی توفیق رکھنے والا خود وہی دیتا ہے
ਆਪੇ ਦੇਵੈ ਦੇਵਣਹਾਰਾ ॥
aapay dayvai dayvanhaaraa.
The Great Giver Himself gives.
That Giver Himself gives (needed gifts to His creatures).
ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ।
آپےدیۄےَدیۄنھہارا॥
دیوسہارا۔ جس میں دینے کی توفیق ہے ۔
مرید مرشد ہر طرح کے آرام و آسائش بخشنے والے خدا کی حمدوثناہ کرتا ہے
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥
gurmukh saalaahay sukh-daatay man maylay keemat paa-idaa. ||13||
The Gurmukh praises the Giver of peace; his mind is united with the Lord, and he comes to know His worth. ||13||
A Guru’s follower always praises the Giver of peace, keeps the mind focused (on Him) and realizes His worth. ||13||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥
گُرمُکھِسالاہےسُکھداتےمنِمیلےکیِمتِپائِدا॥੧੩॥
من میلے ۔ دل کے ملاپ سے ۔ قیمت ۔ قدر (13)
اور اُس سے دلملاکر اسکی قدروقیمت سمجھتا ہے (13)
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥
kaa-i-aa vich vasat keemat nahee paa-ee.
Within the body is the object; its value cannot be estimated.
Within our body is the commodity of Naam, and have not understood its worth.
ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ।
کائِیاۄِچِۄستُکیِمتِنہیِپائیِ॥
دست۔ نعمت۔ قیمت۔ قدر ۔
اس جسم میں ایک ایسی چیز یا اشبیا جسکی قدروقیمت کا اندازہ نہیں ہو
ਗੁਰਮੁਖਿ ਆਪੇ ਦੇ ਵਡਿਆਈ ॥
gurmukh aapay day vadi-aa-ee.
He Himself grants glorious greatness to the Gurmukh.
It is on His own (that God) gives this honor (of realizing the worth of God’s Name to a person), through the Guru.
He Himself grants glorious greatness (and spiritual bliss) to the Guru’s follower.
ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ।
گُرمُکھِآپےدےۄڈِیائیِ॥
سکتامرید مرشد کے وسیلے سے خدا خود اسکی قدرشناشی کرتا ہے ۔ جس خدا کی یہ جسم دکان ہے
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥
jis daa hat so-ee vath jaanai gurmukhday-ay na pachhotaa-idaa. ||14||
He alone knows this object, to whom this store belongs; the Gurmukh is blessed with it, and does not come to regret. ||14||
He alone knows its worth, whose shop is this (human body, in which there is the Treasure of Naam), and after giving it through the Guru, He doesn’t regret it. ||14||
ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥
جِسداہٹُسوئیِۄتھُجانھےَگُرمُکھِدےءِنپچھوتائِدا॥੧੪॥
ہٹ۔ دکان (14)
اس ایشا کی قدروقیمت کی پہچان ہے مرشد کے وسیلے سعنایت کرکے پچھتا ہین۔ مطلب یہ اشیا الہٰی نام ہے (14)
ਹਰਿ ਜੀਉ ਸਭ ਮਹਿ ਰਹਿਆ ਸਮਾਈ ॥
har jee-o sabh meh rahi-aa samaa-ee.
The Dear Lord is pervading and permeating all.
God is pervading in all.
ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ,
ہرِجیِءُسبھمہِرہِیاسمائیِ॥
خدا سب کے اندر بستا ہے رحمت مرشد اسکا حصول ہے ۔
ਗੁਰ ਪਰਸਾਦੀ ਪਾਇਆ ਜਾਈ ॥
gur parsaadee paa-i-aa jaa-ee.
By Guru’s Grace, He is found.
(But it is only) by Guru’s grace, that He can be found (and realized).
(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
گُرپرسادیِپائِیاجائیِ॥
وہ خود ہی مرشد سے ملا کر اپنے ساتھ ملاتا ہے ۔
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥
aapay mayl milaa-ay aapay sabday sahj samaa-idaa. ||15||
He Himself unites in His Union; through the Word of the Shabad, one intuitively merges with Him. ||15||
On His own, He unites (one with Him by first) uniting that one (with the Guru), and through the word (of the Guru, He) keeps one absorbed in a state of poise. ||15||
He Himself unites us through Guru, and through his Divine Word absorbs us in inner peace and tranquility.
ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥
آپےمیلِمِلاۓآپےسبدےسہجِسمائِدا॥੧੫॥
سبدے ۔ کلام سے ۔ سہج۔ ذہنی سکون (15)
کلام کے ذریعے روحانی وذہنی سکون عنایت کرتا ہے (15)