Urdu-Raw-Page-16

ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
suneh vakaaneh jayt-rhay ha-o tin balihaarai jaa-o.
I dedicate my life to those who hear and recite Naam.
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।
سُنھہِۄکھانھہِجیتڑےہءُتِنبلِہارےَجاءُ
وکھانیہہ جو بیان کرتے ہیں۔ جیتڑے ۔ جو جو انسان ۔
جو اِسے سُنتے اَور بَیان کَرتےّ ہیں

ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥
taa man kheevaa jaanee-ai jaa mahlee paa-ay thaa-o. ||2||
One’s mind is considered in bliss only when it remains absorbed in the remembrance of God.
ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ
تامنُکھیِۄاجانھیِئےَجامہلیِپاۓتھاءُ
کھیوا مستّ ۔ خُماری ۔ مَحلیّ۔ اِلہّٰی دربار ۔
تب ہی اِس دِل کو خُمار ہوا سَمجھو جَب یہ الہّٰی دربارمیں ہو۔

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
naa-o neer chang-aa-ee-aa sat parmal tan vaas.
O, mortal, use the name of God and His virtuesas water to bath and apply the perfume of righteousness to the body.
ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇ ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।
ناءُنیِرُچنّگِیائیِیاستُپرملُتنِۄاسُ
ناؤ۔ نام ۔نیر۔ پانی۔ چنگیائیا۔ نیکیاں۔ ست۔ سچیار ۔ حسن اِخلاق۔ پَرمل ۔ خوشبو ۔
اِ لہّٰی نام اُور صفت ہی سَب عِنایتوں سے بَڑھیاّ عِنایت ہَے ۔اَور نیکیوں کا پان ہَے۔ اَور سَچّ جسم کے لئے خوشبو لگانے کے لئے ۔

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
taa mukh hovai ujlaa lakh daatee ik daat.
Thenl your face will become radiant , and this one gift (of God’sName) is greater than a million gifts.
ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
تامُکھُہوۄےَاُجلالکھداتیِاِکداتِ
اُجلا ۔ صاف ستھرا ۔
تاکہ اِنسان سُر خرورہے ۔کہوں عِنایتو ں سےاَچھیّ عِنایت ہے

ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥
dookh tisai peh aakhee-ahi sookh jisai hee paas. ||3||
You should narrate your woes only to Him who is the source of all comforts.
ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।
دوُکھتِسےَپہِآکھیِئہِسوُکھجِسےَہیِپاسِ
جسکے پاس عذاب مِٹانے کیلئے دَرخواست کرَتے ہیں سُکھ دینے والا بھی وُہی ہے

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
so ki-o manhu visaaree-ai jaa kay jee-a paraan.
Why should we become forgetful of Him, to whom belong our life and soul?
ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਮਨ ਤੋਂ ਕਿਉਂ ਭੁਲਾਈਏ?
سوکِءُمنہُۄِساریِئےَجاکےجیِءپرانھ
جِس خدا نے یہ زنّدگی بَخشش کی ہے اُسے کیوں بھُلائیں ۔

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
tis vin sabh apvitar hai jaytaa painan khaan.
Without remembering God, all that we wear and eat pollutes our mind.
ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ l
تِسُۄِنھُسبھُاپۄِت٘رُہےَجیتاپیَننھُکھانھُ
اَپوتر۔ ناپاک
اُسکے بَغیر سَب ناپاک ہے جِتنا ہم کھاتے پیتے اَور پَہنتے ہیں ۔

ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥
hor galaaN sabh koorhee-aa tuDh bhaavai parvaan. ||4||5||
O God, whatever pleases You is acceptable, everything else is false.
(ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ, ਹੋਰ ਸਾਰੀਆਂ ਗੱਲਾਂ ਮੋਹ ਵਿਚ ਫਸਾਂਦੀਆਂ ਹਨ।
ہورِگلاںسبھِکوُڑیاںتُدھُبھاۄےَپرۄانھُ
اَور ساری باتیں جھوٹی ہیں وُہی قابل قبول ہے جو توُ چاہتا ہے ۔

ਸਿਰੀਰਾਗੁ ਮਹਲੁ ੧ ॥
sireeraag mahal 1.
Siree Raag, by the First Guru:
سری راگ محلا 1

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
jaal moh ghas mas kar mat kaagad kar saar.
Burn emotional worldly attachment, and grind it into ink. Transform your intelligence into the purest of paper.
ਮਾਇਆ ਦਾ ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ ਆਪਣੀ ਅਕਲ ਨੂੰ ਸੋਹਣਾ ਕਾਗ਼ਜ਼ ਬਣਾ।
جالِموہُگھسِمسُکرِمتِکاگدُکرِسارُ
جال موہ۔ مُحّت کو جَلاّ دو۔ مَس۔ سیاحی۔ گھَس۔ گھساّ کر۔ سار ۔ بَڑھیا۔
اَے بھائی دُنیاوی دَؤلَت جَلا کر سیاہی بنا لو ۔ اَور عَقل کو کاغذ۔

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
bhaa-o kalam kar chit laykhaaree gur puchh likh beechaar.
Make the love for God your pen and your mind the writer. After consulting your Guru, write immaculate thoughts about God.
ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਪਰਮਾਤਮਾ ਦੇ ਗੁਣਾਂ ਦੀ ਵੀਚਾਰ ਨੂੰ ਲਿਖ।
بھاءُکلمکرِچِتُلیکھاریِگُرپُچھِلِکھُبیِچارُ
بھاؤ ۔ پریم ۔
پریم کو قَلم اَور من کولیکھک اَور مُرشد سے سَبقّ لیکر اُسے سَمجھّ ۔ نام لکھ۔صَلاّح لِکھ اَور الہّٰی اوَ صاّف اِعداد وشُماّرسے باہر نہیں ۔

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
likh naam saalaah likh likh ant na paaraavaar. ||1||
Yes write down praises of God, over and over again, which has no end or limit.
ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ l
لِکھُنامُسالاہلِکھُلِکھُانّتُنپاراۄارُ
پاراوار ۔ لا محدُود ۔ یک جان
ہاں بار بار خدا کی حمد لکھیں ، جس کا نہ تو کوئی دائرہ ہے اور نہ ہی کوئی حد ہے۔

ਬਾਬਾ ਏਹੁ ਲੇਖਾ ਲਿਖਿ ਜਾਣੁ ॥
baabaa ayhu laykhaa likh jaan.
O Baba, learn to write such an account,
ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।
باباایہُلیکھالِکھِجانھُ
لکھ جان ،لکھنا سیکھو ۔
اَے اِنسان یہ حِساّب لکھنا سیکھو ۔

ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
jithai laykhaa mangee-ai tithai ho-ay sachaa neesaan. ||1|| rahaa-o.
So that when the account of our deeds is called for, it is marked as true.
ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ l
جِتھےَلیکھامنّگیِئےَتِتھےَہوءِسچانیِسانھُ
نیسان ۔ پروانہ راہداری
جِس جَگہ اِس حِساّب کی طَلبیّ ہوتی ہَے وَہاں یہ حِساّب سچیّ راہداری بَنتا ہَے

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
jithai mileh vadi-aa-ee-aa sad khusee-aa sad chaa-o.
Where greatness, eternal peace and everlasting joy are bestowed,
ਜਿੱਥੇ ਵਡਿਆਈਆਂ, ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
جِتھےَمِلہِۄڈِیائیِیاسدکھُسیِیاسدچاءُ
ملیہہ ۔ ملیں۔ سَد ۔ ہمیشہ ۔
جہاں عظمت ، ابدی امن اور لازوال خوشی عطا کی گئی ہے

ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
tin mukh tikay niklahi jin man sachaa naa-o.
There, the faces of those whose minds are attuned to the true Naam are anointed with the mark of honor.
ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।
تِنمُکھِٹِکےنِکلہِجِنمنِسچاناءُ
تِن مکھ ۔ اُنکے رُخ۔ نکلہ، لگتے ہیں۔
جنکے دِل میں سَچاّ نام ہے سَچ ۔ حَق و حقیقت۔اُنہیں عَظمَتّ اُنکے رُخ پرنِشان لگاےٗ جاتے ہیں۔

ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
karam milai taa paa-ee-ai naahee galee vaa-o du-aa-o. ||2||
But Naam is obtained by God’s Grace, and not through idle talks.
ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ l
کرمِمِلےَتاپائیِئےَناہیِگلیِۄاءُدُیاءُ
کرَم۔ بَخشِش ۔ گلی واؤ د آؤ ۔ فَضول باتیںّ ۔
مَگر اَیسا الہّٰی کرَم و عِنایت سے ہوتا ہَے وَرنہ سَبّ فَضُول باتیں ہیں۔

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
ik aavahi ik jaahi uth rakhee-ahi naav salaar.
Myriads of individuals come into this world and depart. some are called by renowned names. ਸੰਸਾਰ ਵਿਚ ਬੇਅੰਤ ਜੀਵ ਆਉਂਦੇ ਹਨ ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ ਕੂਚ ਕਰ ਜਾਂਦੇ ਹਨ, ਕਈਆਂ ਦੇ ਸਰਦਾਰ ਆਦਿਕ ਵੱਡੇ ਵੱਡੇ ਨਾਮ ਰੱਖੀਦੇ ਹਨ।
اِکِآۄہِاِکِجاہِاُٹھِرکھیِئہِناۄسلار
سلار۔ سردار۔ جانیئے۔ پَتہ چَلتا ہَے ۔
ایک آتے ہیں ایک چَلے جاتے ہیں اَور نام سَردار رَکھے جاتےّ ہیں

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
ik upaa-ay mangtay iknaa vaday darvaar.
Some are born beggars, and some hold vast courts.
ਕਈ ਜਗਤ ਵਿਚ ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
اِکِاُپاۓمنّگتےاِکناۄڈےدرۄار
اُ پائے ۔ پَیدا کیے ۔ دَرباّر ۔ عَدالَتّ۔
۔ ایک کو بِھکارّی پَیدا کیا ہَے ایک بھاری عدالتیں لَگاتےّ ہیں۔
۔

ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
agai ga-i-aa jaanee-ai vin naavai vaykaar. ||3||
Going to the world hereafter, they realize that without Naam they have wasted their life.
ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਇਹ ਜੀਵਨ ਵਿਅਰਥ ਹੈ l
اگےَگئِیاجانھیِئےَۄِنھُناۄےَۄیکار
بِن ناوَلے بیکار ۔ نام کے بَغیر ۔ بے مَطلَبّ ۔ فَضُول ۔
آگے اِلہّٰی حَضُور میں سَمجھّ آتی ہَے کہ نام کے بَغیر سب فَضُول ہَے ۔

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
bhai tayrai dar aglaa khap khap chhijai dayh.
O’ God, my body is withering away in dread of Your mighty fear.
(ਹੇ ਪ੍ਰਭੂ!)ਤੇਰੇ ਤ੍ਰਾਹ ਦੇ ਕਾਰਨ ਮੇਰਾ ਸਰੀਰ ਖਿੱਝ ਖਿੱਝ ਕੇ ਢਹਿੰਦਾ ਜਾਂਦਾ ਹੈ,
بھےَتیرےَڈرُاگلاکھپِکھپِچھِجےَدیہ
اگلاّ ۔ بُہت زِیادہ۔
اِلہّٰی دُوری سے خَوف پَیدا ہوتا ہَے اِس سے جِسمانی کَمزوری پَیدا ہوتی ہَے ۔

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
naav jinaa sultaan khaan hoday dithay khayh.
With my own eyes, I have seen those known as kings and lords reduced to dust.
ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।
ناۄجِناسُلطانکھانہودےڈِٹھےکھیہ
جِنکے نام سُلطان سے موسوم ہیں اُنہیں خاک میں مِلتے دیکھا ہَے ۔

ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
naanak uthee chali-aa sabh koorhay tutay nayh. ||4||6||
O’ Nanak, when one departs from the world, all one’s false attachments are broken.
ਹੇ ਨਾਨਕ! ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ l
نانکاُٹھیِچلِیاسبھِکوُڑےتُٹےنیہ
سب کوڑے نیہہ ۔ جھوٹے رِشتے ۔ پیار
نانک بَوقت مَؤت سارے جُھوٹے رِشتے خَتم ہو جاتے ہیں

ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
sabh ras mithay mani-ai suni-ai sa lonay.
To believe in God’s Name is to enjoy sweets, to hear His Name is to taste salty dishes.
ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ l
سبھِرسمِٹھےمنّنِئےَسُنھِئےَسالونھے
سب رَس۔ سارے لُطفّ۔ مانَنے سے۔ سنیئے ۔ سننے سے ۔
خدا پر اِیمان لانےسے تمام میٹھی لذتیں میسر ہوتی ہیں اَور سُننے سے تَسکین ملتی

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
khat tursee mukh bolnaa maaran naad kee-ay.
Reciting God’s Name is like savouring sour delicacies, and singing God’s praises is like enjoying spicy food.
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।
کھٹتُرسیِمُکھِبولنھامارنھنادکیِۓ
مکھ بولنا ،زبان سے بولنے سے۔ترش ۔کھٹتے۔مارن۔ مَصالحے ۔ناد ۔ کیرتَن۔ رائگ ۔
ہےاَور زُبان سے حَمدّ و ثَناّ ہ کرنےسے تُرش۔

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
chhateeh amrit bhaa-o ayk jaa ka-o nadar karay-i. ||1||
To those who are blessed by His Grace, feeling of love for God is like enjoying all the tasty dishes.
ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ l
چھتیِہانّم٘رِتبھاءُایکُجاکءُندرِکرےءِ
بھاؤ ۔ پریم
جس پَر اُسکی ایک نگاہِ شَفقَتّ ہے چھَتیقِسموں کے کھانے کھانے کا مزہ اَےٗ

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
baabaa hor khaanaa khusee khu-aar.
O’ Baba, all those eatables ruin our happiness and make us suffer (in the end),
ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,
باباہورُکھانھاکھُسیِکھُوارُ
خوآر۔ ذَلیلّ ۔
بھائی اِسکے علاوہ دوسرے کھانے کھانیے ذَلیلّ و خوآری ہوتی ہَے

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
jit khaaDhai tan peerhee-ai man meh chaleh vikaar. ||1|| rahaa-o.
Because remaining totally involved in these worldly pleasures takes you away from God causing misery to the body and evil thoughts run through the mind.
ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ
جِتُکھادھےَتنُپیِڑیِئےَمنمہِچلہِۄِکار
۔ جِت کھادےجِسکے کھانیے ۔پیٹریئے ۔ تکلیف ہو ۔
جسکے کھانے سے جِسمانی کوفت مِلےّ اَور دِل میں بَدکاریاں پَیدا ہوں

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
rataa painan man rataa supaydee sat daan.
To dye one’s mind in God’s Name is like wearing red clothes (happiness). To practice charity and truthfulness is to be dressed in white (purity).
ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
رتاپیَننھُمنُرتاسُپیدیِستُدانُ
رَتا۔سُرخ۔ ۔ سَت۔ سَچّ
اَے بھاّئی الہّٰی نام میں مَحوّ ہونا ۔ سُرخپوشی ہَے سَخاوَت ّ ۔ سَفید پوشی ۔اَوردِل سے ناپاکِی دَور کرَنا نٗے کَپڑے پَہننا ہَے ۔

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
neelee si-aahee kadaa karnee pahiran pair Dhi-aan.
Let removing vices from mind be your blue dress, and remembering God with love and devotion be your white robe of honor.
ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।
نیِلیِسِیاہیِکداکرنھیِپہِرنھُپیَردھِیانُ
۔ کَداکَرنی ۔ دل کی صَفائی ۔
اَور خدا میں دِھیاّن لَگانا پَیر اہن چوگا ۔کفتی پہننا ہَے۔

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
karam-band santokh kaa Dhan joban tayraa naam. ||2||
Let contentment be my waistband, and God’s Name my wealth and youth.
ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ
کمربنّدُسنّتوکھکادھنُجوبنُتیرانامُ
کَمر بند ۔کَمر پر باندھے والا پٹکا
صَبر کَرنا صابِر ہونا کمر بَندّ لگانا ہَے ۔

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
baabaa hor painan khusee khu-aar.
O Baba, over indulgence in the worldly pleasures of wearing beautiful clothes ruins your inner happiness (that you get by remembering God).
ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
باباہورُپیَننھُکھُسیِکھُوار
پہرن ۔ قَمیض
اَے خدا تیرا نام سچ۔ حق وحقیقت دَؤلَت اَور جوانی ہے ۔اَے بھائی اِسکے عِلاوہ دُوسری پوشِش ذَلالَتّ ہَےجِسکے پَہننے سے جِسمانی کوفَت ہوتی ہَے ۔

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
jit paiDhai tan peerhee-ai man meh chaleh vikaar. ||1|| rahaa-o.
Because remaining totally involved in these worldly pleasures of wearing beautiful clothes takes you away from God causing misery to the body and evil thoughts run through the mind.
ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ
جِتُپیَدھےَتنُپیِڑیِئےَمنمہِچلہِۄِکار
دِل گناہوں کیطرف راغِبّ ہوتا ہَے ۔اَے خدا زندگی کا حَقیقی (راہ) راستہ ۔ طور ۔طَریقہ سَمجھا ۔

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ghorhay paakhar su-inay saakhat boojhan tayree vaat.
O’ God, to understand and follow the way of life filled with your remembrance is like owning horses decorated with gold accessories and protective iron shields.
ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।
گھوڑےپاکھرسُئِنےساکھتِبوُجھنھُتیریِۄاٹ
پاکَھّر۔ کاٹھی۔ ساخَت ۔دُمچی ۔ تیری واٹ ۔ راستہ۔
سونے کی دُمچی اَور بڑھیا کاٹھی والے گھوڑے کی سَواری کرَنا ہَے ۔

ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
tarkas teer kamaan saaNg taygband gun Dhaat.
The pursuit of Your virtues is like carrying all the weapons, such as bow and arrow, spear and sword.
ਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।
ترکستیِرکمانھساںگتیگبنّدگُنھدھاتُ
تَرکش ۔ تیر رکھنے کا تھیلہ۔ سانگ۔ بَرچھیّ۔ دھات۔ جَد و جَہد
اِلہّٰی صِفتّ صَلاّ ح کیلئے جہد و ترود ۔ تیر کمان ۔ بَرّچھی ۔ اَور شَمشیر کیلئے گاترا اَور بَھتھاّہَے ۔

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
vaajaa nayjaa pat si-o pargat karam tayraa mayree jaat. ||3||
To be honored in Your court is like having drums and lances. Your Grace is the highest social status for me.
ਤੇਰੇ ਦਰ ਤੇ ਇੱਜ਼ਤ ਨਾਲ ਸੁਰਖ਼ਰੂ ਹੋਣਾ ਮੇਰੇ ਵਾਸਤੇ ਵਾਜਾ ਤੇ ਨੇਜਾ ਹਨ, ਤੇਰੀ ਮਿਹਰ ਦੀ ਨਜ਼ਰ ਮੇਰੇ ਲਈ ਉੱਚੀ ਕੁਲ ਹੈ
ۄاجانیجاپتِسِءُپرگٹُکرمُتیرامیریِجاتِ
پَتّ۔ عِزّت ۔کرم۔ بَخشِش ۔
عِزّت و آبرُو اَورسَرخروئی ۔ واجہ نیز ا ہَے۔ ا لہّٰی نَظّرِ عِنائیت اُونچی خاندانی ہَے ۔

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
baabaa hor charh-naa khusee khu-aar.
O’ Baba, over indulgence in these worldly pleasures deprives you from inner happiness (that you get by remembering God).
ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।
باباہورُچڑنھاکھُسیِکھُوار
جِس گھوڑے کی سواری سے جِسمانی کوفت مِلے دِل میں بَدخیال وبد اعمال پیدا ہو ( تکبرّ) اُس گھوڑے کی سَواری کی خوشی ذَلالَتّ کا سَببّ بَنتی ہَے ۔

ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
jit charhi-ai tan peerhee-ai man meh chaleh vikaar. ||1|| rahaa-o.
Because remaining totally involved in these worldly pleasures takes you away from God causing misery to the body and evil thoughts run through the mind.
ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ l
جِتُچڑِئےَتنُپیِڑیِئےَمنمہِچلہِۄِکار
کیوں کہ ان دنیاوی لذتوں میں مکمل طور پر شامل رہنا آپ کو خدا سے دور لے جاتا ہے جس سے جسم کو تکلیف پہنچتی ہے اور منحوس خیالات ذہن میں چلتے ہیں۔

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ghar mandar khusee naam kee nadar tayree parvaar.
The joy I get by dwelling on Naam is like living in a beautiful mansion. O God, Your Gracious Glance is like the pleasure of having a big family.
ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ
گھرمنّدرکھُسیِنامکیِندرِتیریِپرۄارُ
گھرّ محَلات اَور نام کا خمارّ اَور الہّٰی نَظر عِنایت میرے لیے میرا قَبِیلہہَے ۔

error: Content is protected !!