ਧਨਾਸਰੀ ਮਃ ੫ ॥
Dhanaasree mehlaa 5.
Raag Dhanasri, Fifth Guru:
دھناسریِ مਃ੫॥
ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥
so kat darai je khasam samHaarai.
Why that person should he be afraid of anything who always remembers God? ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,ਉਹ ਕਿਤੇ ਭੀ ਨਹੀਂ ਡਰਦਾ।
سو کت ڈرےَ جِ کھسمُ سم٘ہ٘ہارےَ॥
گت ۔ کس طرح ۔ سمارے ۔ یاد کرتا ہے ۔
جس کے دل میں ہے دھیان مالک اسے ہے ڈرکیسا ۔
ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥
dar dar pachay manmukh vaychaaray. ||1|| rahaa-o.
The helpless self-willed ones are ruined through fear and dread. ||1||Pause| ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ ॥੧॥ ਰਹਾਉ ॥
ڈرِ ڈرِ پچے منمُکھ ۄیچارے॥੧॥ رہاءُ ॥
پچے ۔ کھپتا ۔ عذآب پاہے ۔ منمکھ ۔ مرید من ۔ خودی پسند ۔ رہاؤ۔
خوف میں زلیل و خوار دہی ہوتا ہے ۔ جو مرید من اور خود پسند ہے ۔ رہاؤ
ਸਿਰ ਊਪਰਿ ਮਾਤ ਪਿਤਾ ਗੁਰਦੇਵ ॥
sir oopar maat pitaa gurdayv.
The person, who believes that the divine Guru is his protector like his mother and father, ਜੇਹੜਾ ਮਨੁੱਖ ਆਪਣੇ ਸਿਰ ਉਤੇ ਪ੍ਰਕਾਸ਼-ਰੂਪ ਗੁਰੂ ਨੂੰ ਮਾਤਾ ਪਿਤਾ ਵਾਂਗ (ਰਾਖਾ ਸਮਝਦਾ ਹੈ),
سِر اوُپرِ مات پِتا گُردیۄ॥
سر اوپر۔ محافظ ۔
جس کا محافظ ماتا پتا اور ہے مرشد جن کی خدمت پاک ہے
ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥
safal moorat jaa kee nirmal sayv.
whose sight is fruitful and whose teachings are immaculate. ਫਲਦਾਇਕ ਹੈ ਉਸ ਦਾ ਦਰਸ਼ਨ ਅਤੇ ਪਵਿੱਤਰ ਉਸ ਦੀ ਘਾਲ।
سپھل موُرتِ جا کیِ نِرمل سیۄ॥
سپھل محورت۔ کامیاب شخص۔ نرمل۔ پاک سیو۔ خدمت۔
جس کی نظر ثمر آور ہے اور جن کی تعلیمات قطعی ہیں
ਏਕੁ ਨਿਰੰਜਨੁ ਜਾ ਕੀ ਰਾਸਿ ॥
ayk niranjan jaa kee raas.
He whose spiritual wealth is the Name of God who is unaffected by Maya, ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ।
ایکُ نِرنّجنُ جا کیِ راسِ ॥
نرنجن۔ بیداگ۔ پاک۔ راس۔ پونجی سرمایہ۔
وہ کامیاب شخصیت ہے جس کا سرمایہ واحد خدا ہے ۔
ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥
mil saaDhsangat hovat pargaas. ||1||
becomes spiritually enlightened by joining the holy congregation. ||1|| ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ ॥੧॥
مِلِ سادھسنّگتِ ہوۄتپرگاس॥੧॥
سادھ سنگت ۔ صحبت و قربت پاکدامن ۔ پرگاس۔ روشنی (1)
محبت و قربت پاکدامن سے ذہنی روشنی ملتی ہے ۔ زندگی پر نور ہوجاتی ہے (1)
ਜੀਅਨ ਕਾ ਦਾਤਾ ਪੂਰਨ ਸਭ ਠਾਇ ॥ jee-an kaa daataa pooran sabh thaa-ay. God, the benefactor of all pervades everywhere,
ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ,
جیِئن کا داتا پوُرن سبھ ٹھاءِ ॥
جیئن کاداتا۔ جانداروں کو دینے والا۔ پورن ۔ مکمل۔ سب ٹھائے ۔ سب جگہ ۔
پروردگار خڈا جو ہر جابستا ہے ۔
ਕੋਟਿ ਕਲੇਸ ਮਿਟਹਿ ਹਰਿ ਨਾਇ ॥
kot kalays miteh har naa-ay.
millions of sorrows are eradicated by meditating on His Name, ਉਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ।
کوٹِ کلیس مِٹہِ ہرِ ناءِ ॥
کوٹ کلیس۔ کو وڑوں جھگڑے ۔
جس کے نام سچ وحقیقت کروڑوں عذاب اور جھگڑے دھیان لگانے سے ختم ہو جاتے ہیں۔
ਜਨਮ ਮਰਨ ਸਗਲਾ ਦੁਖੁ ਨਾਸੈ ॥
janam maran saglaa dukh naasai.
All the sorrows from birth to death of that person are destroyed, ਉਸ ਮਨੁੱਖ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ,
جنم مرن سگلا دُکھُ ناسےَ ॥
جنم مرن۔ تناسخ۔ دکھ ۔ عذاب۔
اسکا زندگی اورموت کا سارا عذاب مٹ جاتا ہے
ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥
gurmukh jaa kai man tan baasai. ||2||
who, by the Guru’s grace, realizes God dwelling in his heart. ||2|| ਜਿਸ ਦੇ ਮਨ ਵਿਚ ਹਿਰਦੇ ਵਿਚ ਗੁਰੂ ਦੀ ਰਾਹੀਂ ਉਹ ਪ੍ਰਭੂ ਆ ਵੱਸਦਾ ਹੈ ॥੨॥
گُرمُکھِ جا کےَ منِ تنِ باسےَ ॥੨॥
گورمکھ ۔ مرشدد کے وسیلے سے (2)
مرشد کے وسیلے سے جس کے دل میں بس جاتا ہے ۔ (2)
ਜਿਸ ਨੋ ਆਪਿ ਲਏ ਲੜਿ ਲਾਇ ॥
jis no aap la-ay larh laa-ay.
He whom God engages in His devotional worship, ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ।
جِس نو آپِ لۓلڑِلاءِ॥
لڑ۔ دامن پلے ۔
جسے خدا خدا اپنا دامن دے دیتا ہے
ਦਰਗਹ ਮਿਲੈ ਤਿਸੈ ਹੀ ਜਾਇ ॥
dargeh milai tisai hee jaa-ay.
receives a place in God’s presence. ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।
درگہ مِلےَ تِسےَ ہیِ جاءِ ॥
دریگہہ۔ دربار خدائی ۔
دربارالہٰی میں اسے ٹھکانہ ملتا ہے ۔
ਸੇਈ ਭਗਤ ਜਿ ਸਾਚੇ ਭਾਣੇ ॥
say-ee bhagat je saachay bhaanay.
They alone are the true devotees who are pleasing to the eternal God. ਉਹੀ ਮਨੁੱਖ ਪਰਮਾਤਮਾ ਦੇ ਭਗਤ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
سیئیِ بھگت جِ ساچے بھانھے ॥
بھگت پریمی ۔ الہٰی عاشق۔ ساچے بھانے ۔ سچے صدیوی خدا کی چاہ و رضا میںہیں۔
وہی ہیں الہٰی عاشق و پریمی اور ولی اللہ جو پسندیدہ خدا ہیں۔
ਜਮਕਾਲ ਤੇ ਭਏ ਨਿਕਾਣੇ ॥੩॥
jamkaal tay bha-ay nikaanay. ||3||
They become free from the fear of death. ||3|| ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ॥੩॥
جمکال تے بھۓنِکانھے॥੩॥
جمکال۔ موت۔ بھیئے ۔ ہوئے ۔نکانے ۔ بے محتاج ۔ بیخوف
ان کا موت کا خؤف ختم ہوجاتا ہے (3)
ਸਾਚਾ ਸਾਹਿਬੁ ਸਚੁ ਦਰਬਾਰੁ ॥
saachaa saahib sach darbaar.
God is eternal and everlasting is His court. ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ।
ساچا ساہِبُ سچُ دربارُ ॥
ساچا۔ سچا صدیوی سچ ۔ دربار۔ عدالت ۔ کچہری ۔ قیمت ۔ قدرومنزلت۔
سچا صدیوی سچ مالک عدالت بھی اسکی سچی ہے
ਕੀਮਤਿ ਕਉਣੁ ਕਹੈ ਬੀਚਾਰੁ ॥
keemat ka-un kahai beechaar.
Who can contemplate and describe His worth? ਉਸ ਦੇ ਮੁੱਲ ਨੂੰ ਕੌਣ ਸੋਚ ਅਤੇ ਵਰਣਨ ਕਰ ਸਕਦਾ ਹੈ?
کیِمتِ کئُنھُ کہےَ بیِچارُ ॥
اسکی قدرومنزلت کو کون سمجھ سکتا ہے ۔
ਘਟਿ ਘਟਿ ਅੰਤਰਿ ਸਗਲ ਅਧਾਰੁ ॥
ghat ghat antar sagal aDhaar.
He is dwelling within each and every heart and is the Support of all. ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ।
گھٹِ گھٹِ انّترِ سگل ادھارُ ॥
گھٹ گھٹ ۔ انتر۔ ہر دلمیں۔ سگل آدھار۔ سب کا آسرا۔ جاچے ۔ مانگتا ہے ۔
سب کے دل میں بستا ہے اور سب کو اسکا آسرا و سہارا ہے ۔
ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥
naanak jaachai sant raynaar. ||4||3||24||
Nanak begs for the humble service of His saints. ||4||3||24|| ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ॥੪॥੩॥੨੪॥
نانکُ جاچےَ سنّت رینھارُ
ست رینار۔ سنت کے پاؤں تلے کی خاک یا دہول ۔
نانک اس خڈا کے روحانی رہنماؤں سنتوں ولی اللہ کی دہول یا خدا مانگتا ہے ۔
ਧਨਾਸਰੀ ਮਹਲਾ ੫
Dhanaasree mehlaa 5
Raag Dhanasri, Fifth Guru:
دھناسریِ مہلا ੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God, realized by the grace of the True Guru. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ॥
ایک ابدی خدا جو سچے گرو کے فضل سے معلوم ہوا
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥
ghar baahar tayraa bharvaasaa too jan kai hai sang.
O’ God, Your devotees have full faith in Your support in every situation; because You are always with them. ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ।
گھرِ باہرِ تیرا بھرۄاساتوُجنکےَہےَسنّگِ॥
بھرواسا۔ بھروسا ۔ آسرا۔ سنگ۔ ساتھ۔
ہر درودں بروں تیرا بھروسا ہے تو اپنے خدمتگاروں کا ساتھی اور ساتھ دیتا ہے
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥
kar kirpaa pareetam parabh apunay naam japa-o har rang. ||1||
O’ my beloved God, bestow mercy and bless me, so that I may meditate on Your Name with adoration. ||1|| ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥
کرِ کِرپا پ٘ریِتمپ٘ربھاپُنےنامُجپءُہرِرنّگِ॥੧॥
پریتم پربھ۔ پیارے خدا۔نا م جیؤ۔ سچ وحقیقت میں دھیان و کہو۔ رنگ۔ پریم۔ پیار۔
میرے پیارے مہربان مہربانی کر اپنا نام سچ وحقیقت تیرا نام جپتا رہو(1)
ਜਨ ਕਉ ਪ੍ਰਭ ਅਪਨੇ ਕਾ ਤਾਣੁ ॥
jan ka-o parabh apnay kaa taan.
God’s devotees rely on the patronage of their God. ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ।
جن کءُ پ٘ربھاپنےکاتانھُ ॥
تان۔ طاقت۔ آسرا۔ مسلت۔ صلاح۔ مشورہ ۔ پروان۔ منظور۔ قبول۔
خادم خدا کو خدا پر بھروسا ہوتا ہے ۔
ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥
jo too karahi karaaveh su-aamee saa maslat parvaan. rahaa-o.
Whatever You do or make Your devotees do, O’ Master-God, that advice is readily acceptable to them. ||Pause|| ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ ਸੇਵਕ ਪਾਸੋਂ ਕਰਾਂਦਾ ਹੈਂ,ਹੇ ਮਾਲਕ-ਪ੍ਰਭੂ! ਸੇਵਕ ਨੂੰ ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ॥
جو توُ کرہِ کراۄہِسُیامیِسامسلتِپرۄانھُ॥ رہاءُ ॥
اے خدا جو تو کرتا ہے اور کرواتا ہے وہ صلاح مشورہ منظور اور قبول ہوتاہے ۔ رہاؤ۔
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥
pat parmaysar gat naaraa-in Dhan gupaal gun saakhee.
The supreme God is the honor and realizing Him is the higher spiritual status for the devotees; reciting the virtues of God is their spiritual wealth. ਪ੍ਰਭੂ ਹੀ ਸੇਵਕ ਦੀ ਇੱਜ਼ਤ ਹੈ,ਪ੍ਰਭੂ ਹੀ ਉੱਚੀ ਆਤਮਕ ਅਵਸਥਾ ਹੈ, ਪ੍ਰਭੂ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ।
پتِ پرمیسرُ گتِ نارائِنھُ دھنُ گُپال گُنھ ساکھیِ ॥
پت۔ عزت۔ گت ۔ حالت۔ دھن۔ دولت ۔ سرمایہ۔ سکاھی ۔ گواہ۔ گن۔ وصف۔
خدا ہی وقار اور عزت ہے اور الہٰی نام ہی بلند روحانی حالت خدا ہی دولت اور اسکے اوصاف شاعر ہیں۔
ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥
charan saran naanak daas har har santee ih biDh jaatee. ||2||1||25||
O’ Nanak, the devotees always remain in God’s refuge; saints have learnt this as the righteous way of life. ||2||1||25|| ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥
چرن سرن نانک داس ہرِ ہرِ سنّتیِ اِہ بِدھِ جاتیِ
چرن سرن ۔ پناہ۔ بدتھ جاتی ۔ یہ طریقہ سمجھا
اے نانک۔ خادمان خدا خدا کی پناہ اور یزر سایہ رہتے ہیں۔ ولی اللہ اور سنت اسے ہی بہترین طرز زندگی سمجھتے ہیں۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥
sagal manorath parabh tay paa-ay kanth laa-ay gur raakhay.
God fulfilled all the desires of those whom the Guru saved from the vices by keeping them in his refuge,. ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਆਪਣੇ ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ।
سگل منورتھ پ٘ربھ تے پاۓکنّٹھِلاءِگُرِراکھے॥
منورتھ ۔ مقصد ۔ مدعا۔ ولی منشا۔ کنٹھ۔ گلے ۔
خدا نے انے تمام مقاصد اور خواہشات پوری کیں اور مرشد نے گلے لگا کر بچائیا ۔
ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥
sansaar saagar meh jalan na deenay kinai na dutar bhaakhay. ||1||
The Guru didn’t let them suffer in the fierce worldly ocean of vices and none of them called it impassible. ||1|| ਗੁਰੂ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥
سنّسار ساگر مہِ جلنِ ن دیِنے کِنےَ ن دُترُ بھاکھے ॥੧॥
کنے ۔ کسے ۔ دتر۔ نا قابل عبور۔ ۔ بھاکھے ۔ بتائیا (1)
دنیاوی سمندر میں سڑنے سے بچائیا ۔ کسی نے یہ بتائیا یہ دنیاوی زندگی کے سمندر کو عبور کرنا دشوار ہے (1)
ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥
jin kai man saachaa bisvaas.
Those who have true faith for God in their minds, !ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,
جِن کےَ منِ ساچا بِس٘ۄاسُ॥
بسواس۔ بھروسا۔
جن کے دل میں سچا یقین ہوتا ہے ۔
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥
paykh paykh su-aamee kee sobhaa aanad sadaa ulaas. rahaa-o.
continually beholding the glory of God; they are forever happy and blissful. ||Pause|| ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ॥
پیکھِ پیکھِ سُیامیِ کیِ سوبھا آندُ سدا اُلاسُ ॥ رہاءُ ॥
پیکھ ۔ پیکھ ۔ دیکھ دیکھ ۔ سوبھا۔ شہرت۔ آند۔ سکو۔ الاس۔ خوشی۔ جوش۔ چاؤ۔ رہاؤ۔
مالک کی عظمت و حشمت اور شہر ت دیکھ کر انکے دل کو سکون ملتاہے اور خوش ہوتے ہیں ۔ رہاؤ ۔
ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥
charan saran pooran parmaysur antarjaamee saakhi-o.
By always remaining in the refuge of the perfect God, they have clearly experienced the all Knower-God pervading everywhere. ਉਹਨਾਂ ਨੇ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਨੂੰ ਪਰਤੱਖ ਹਰ ਥਾਂ ਵੇਖ ਲਿਆ ਹੈ।
چرن سرنِ پوُرن پرمیسرُ انّترجامیِ ساکھِئو ॥
انتر جامی۔ اندرونی راز جاننے والا ساکھیؤ۔ ظاہر۔
کامل خداکی پناہ میں جو اندرونی راز اور بھید جانتا ہے ظاہر دیکھ لیا ۔ سمجھ سوچ کر اپنائیا۔
ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥
jaan boojh apnaa kee-o naanak bhagtan kaa ankur raakhi-o. ||2||2||26||
O’ Nanak, after knowing and understanding their inner state, God accepted them as His own and saved the emerging faith of His devotees. ||2||2||26|| ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪ੍ਰਭੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ, ਤੇ, ਆਪਣੇ ਉਹਨਾਂ ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਕੁਰ ਬਚਾ ਲਿਆ ॥੨॥੨॥੨੬॥
جانِ بوُجھِ اپنا کیِئو نانک بھگتن کا انّکُرُ راکھِئو
جان۔ سمجھ کر۔ بوجھ ۔ سمجھ کر ۔ انکر۔ پھٹارا۔ راکھیؤ۔ بچائیا۔
اے نانک اور الہیی پیار کا پھوٹتا اورنکاتا اپنے پریمیوں کے پیار کی شاخ کو خدا نے بچائیا۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
jah jah paykha-o tah hajoor door katahu na jaa-ee.
Wherever I look, there I experience His presence; He is never far away. ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ।
جہ جہ پیکھءُ تہ ہجوُرِ دوُرِ کتہُ ن جائیِ ॥
جیہہ جیہہ۔ جہاں جہاں۔ پیکھؤ۔ دیکھتا ہوں۔ شیہہ حضور ۔ وہاں ۔ حاضر۔ کتیہہ۔ کہیں۔
جہان نظر جاتی ہے حاضر ناطر ہے خدا ہمیشہ ساتھ رہتا ہے جاہں نظر جاتی ہے حاجر ناطر ہے
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
rav rahi-aa sarbatar mai man sadaa Dhi-aa-ee. ||1||
O’ my mind, always remember that God who is pervading all ||1|| ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥
رۄِرہِیاسربت٘رمےَمن سدا دھِیائیِ ॥੧॥
ردرہیا۔ بستا ہے ۔ سر بتر۔ سب میں (1)
خدا ہمیشہ ساتھ رہتا ہے جاتا نہیں دور کبھی اور سب یں بستا ہے اے دل سدا یاد کر اسے (1)
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ eet oot nahee beechhurhai so sangee ganee-ai. That God alone should be considered a true companion who doesn’t leave us both here and hereafter ਉਸ ਪਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਹੈ, ਜੇਹੜਾ ਸਾਥੋਂ ਇਸ ਲੋਕ ਵਿਚ ਪਰਲੋਕ ਵਿਚ ਕਿਤੇ ਭੀ ਵੱਖਰਾ ਨਹੀਂ ਹੁੰਦਾ।
ایِت اوُت نہیِ بیِچھُڑےَ سو سنّگیِ گنیِئےَ ॥
ایت۔ اوت۔ یہاں وہاں ۔ ہر دو عالموں میں۔ بچھڑ کے جدا نہیں ہوتا۔ ، سو ، است ، سنگی ۔ ساتھی ۔ گیئے ۔ سمجھو ۔
اسے ہی حقیقی ساتھی سمجھنا چاہیے جو نہ یہاں نہ وہاں جدا ہو مراد ہر دو عالموں میں ساتھ رہے
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ binas jaa-ay jo nimakh meh so alap sukh bhanee-ai. rahaa-o.
That peace which vanishes in an instant is called trivial. ||Pause|| ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ॥
بِنسِ جاءِ جو نِمکھ مہِ سو الپ سُکھُ بھنیِئےَ ॥ رہاءُ ॥
ونس۔ فناہ۔ مٹ جائے ۔نمکھ میہہ۔ انکھ جھپکنے کے عرصے میں۔ الپ سکھ ۔ بیکار سکھ ۔ بھنیئے ۔ کہیئے ۔رہاؤ۔
۔ جو جلدی مٹ جانے والا وہ آرام و آسائش بیکار کہنا چاہیے ۔ رہاؤ۔
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥
paratipaalai api-aa-o day-ay kachh oon na ho-ee.
God cherishes us by providing sustenance and due to His grace we lack nothing. ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ।
پ٘رتِپالےَاپِیاءُدےءِکچھُاوُننہوئیِ॥
پرتپالے ۔ پرورش کرتا ہے ۔ اپیاؤ۔ خوراک ۔
اپناتا ہے پرورش کرتا ہے کھلاتا ہے کوئی کمی واقع نہیں ہوتی ۔
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥
saas saas sammaaltaa mayraa parabh so-ee. ||2||
That God of mine protects us with each and every breath. ||2|| ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥
ساسِ ساسِ سنّمالتا میرا پ٘ربھُسوئیِ ॥੨॥
اون کمی ۔ سمالتا ۔ سنبھالتا (2)
جو ہر سانس محافظ ہے وہ خدا (2)
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥
achhal achhayd apaar parabh oochaa jaa kaa roop.
That God who cannot be deceived or destroyed, who is limitless and whose power and personality is the highest of all, ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,
اچھل اچھید اپار پ٘ربھاوُچاجاکاروُپُ॥
اچھل ۔ جو چھلیا نہ جا سکے ۔ دہوکا نہ دیا جا سکے ۔ اچھید ۔ چھید کیا جا سکے ۔ اپار۔ نا قابل عبور۔ روپ ۔ خوبصورتی ۔ شکل ۔ ہستی ۔
جسے دہوکا نہیں دیا جاسکتا ۔ ایز رسانی نہیں کی جا سکتی ۔جس کی ہستی نہایت بلند ہے
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥
jap jap karahi anand jan achraj aanoop. ||3||
and whose devotees enjoy bliss by meditating on that wonderful God of unparallel beauty. ||3|| ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ ॥੩॥
جپِ جپِ کرہِ اننّدُ جن اچرج آنوُپُ ॥੩॥
اچرج۔ حیران گن۔ انوپ۔ اتنا خوبصورت کہ بیان نہ ہو سکے (3)
حیران کن ہے جس کا کوئی ثانی ہیں الہٰی عاشق پریمی اسکے نام سچ وحقیقت کی یادوریاض سے روحانی سکون پاتے ہیں (3)
ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥
saa mat dayh da-i-aal parabh jit tumeh araaDhaa.
O’ merciful God, bless me with such intellect that I may keep remembering You. ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।
سا متِ دیہُ دئِیال پ٘ربھ جِتُ تُمہِارادھا॥
سامت ۔ وہ سمجھ ۔ عقل۔ جت۔ جس سے ۔ ارادھا۔ یاد کروں۔
اے رحمان الرحیم خدا ہمیں ہوش سمجھ ار عقل عنایت کر جس کی برکت و عنایت سے تجھے یاد کرتارہوں ۔