ਸਿਰੀਰਾਗੁ ਮਹਲਾ ੩ ਘਰੁ ੧ ॥
sireeraag mehlaa 3 ghar 1.
Siree Raag, by the Third Guru, First Beat:
سری راگ محلا3 گھر 1
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
jis hee kee sirkaar hai tis hee kaa sabh ko-ay.
Everyone lives obediently to the one who rules.
ਜਿਸਦੀ ਹਕੂਮਤ ਹੋਵੇ ਹਰੇਕ ਜੀਵ ਉਸੇ ਦਾ ਹੋ ਕੇ ਰਹਿੰਦਾ ਹੈ।
جِسہیِکیِسِرکارہےَتِسہیِکاسبھُکوءِ
سرکار ۔ حکومت۔ سب کوئے ۔ ہر ایک۔
جسکی حکومت ہوتی ہے اُسی کے سارے ہوئے ہیں
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥
gurmukh kaar kamaavnee sach ghat pargat ho-ay.
(In the same manner) If one lived doing deeds in accordance with the Guru’s teachings, that eternal God will become manifest in their heart.
(ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
گُرمُکھِکارکماۄنھیِسچُگھٹِپرگٹُہوءِ
سچ ۔حقیقت۔گھٹ ۔ذہن ۔سوئے
۔وہ ہر ایک اسکے زیر فرمان ہوتا ہے۔ جو زیر فرمان و مرشد کا فرمانبردار ہوکر کام کیا جائے تو خدا دل میں بس جاتا ہے۔
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥
antar jis kai sach vasai sachay sachee so-ay.One in whose heart abides the eternal God, earns everlasting joy.
ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
انّترِجِسکےَسچُۄسےَسچےسچیِسوءِ
سچ ۔حقیقت
۔ جسکے دل میں خدا بس جائے اور اسکے نور کاظہور ہو جائے وہ اُسکی مانند ہو جاتا ہے۔
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥
sach milay say na vichhurheh tin nij ghar vaasaa ho-ay. ||1||
Those who get to meetAlmighty, are not separated again; they come to dwell in the home of the self deep within (which is also the abode of God).
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ l
سچِمِلےسےنۄِچھُڑہِتِننِجگھرِۄاساہوءِ
گھٹ ۔ذہ شہرت۔ نج گھر ۔ اپنے آپ میں
اسکا اُس سے الحاق ہو جائے وہ دوبارہ جدا نہیں ہوتا۔ وہ ہمیشہ اپنے ذہن و روح میں محو رہتے ہیں۔
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥
mayray raam mai har bin avar na ko-ay.
O’ my Omnipresent God! I have no one but you.
ਹੇ ਮੇਰੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ ਹੈ।
میرےراممےَہرِبِنُاۄرُنکوءِ
۔ اےمیرےخدا میں تیرے بغیر نا چیز ہوں
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥
satgur sach parabh nirmalaa sabad milaavaa ho-ay. ||1|| rahaa-o.
The True Guru (who is an embodiment of God) leads us to meet the Immaculate God through the Guru’s Word.
ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ, ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ
ستگُرُسچُپ٘ربھُنِرملاسبدِمِلاۄاہوءِ
میری وقعت کچھ بھی نہیں۔ سچا مرشد سچ ہے۔
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥
sabad milai so mil rahai jis na-o aapay la-ay milaa-ay.
The one who is attuned to Guru’s word (teaching), God merges him with Himself, and he remains so merged.
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
سبدِمِلےَسومِلِرہےَجِسنءُآپےلۓمِلاءِ
وہ جو گرو کے کلام (تعلیم) سے مطابقت رکھتا ہے ، خدا اسے اپنے ساتھ ضم کرتا ہے ، اور وہ اتنا مل جاتا ہے۔
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥
doojai bhaa-ay ko naa milai fir fir
aNo one can unite with God while still being attached to worldly things. Such a person will keep coming and going (in cycles of birth and death).
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
دوُجےَبھاءِکونامِلےَپھِرِپھِرِآۄےَجاءِ
دوبے بھائے ۔ خدا کے علاوہ ۔ دنیاوی محبت آولے جائے ۔ آواگون ۔ تناسخ ۔
دنیاوی چیزوں سے وابستہ رہ کر کوئی بھی خدا کے ساتھ اتحاد نہیں کرسکتا۔ ایسا شخص آتا اور جاتا رہتا ہے (پیدائش اور موت کے چکروں میں)۔
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥
sabh meh ik varatdaa ayko rahi-aa samaa-ay.
The One God permeates all and pervades everywhere.
ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,
سبھمہِاِکُۄرتداایکورہِیاسماءِ
جسکی عقل و ہوش بدل گئی وہ سمجھ نہیں سکتا
ایک ہی خدا سب کو پھیلاتا ہے اور ہر جگہ پھیل جاتا ہے
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥
jis na-o aap da-i-aal ho-ay so gurmukh naam samaa-ay. ||2||
When God is merciful, one remains absorbed in Naam by Guru’s Grace.
ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ l
جِسنءُآپِدئِیالُہوءِسوگُرمُکھِنامِسماءِ
جب خدا مہربان ہوتا ہے تو بندہ گرو کے فضل سے نام میں مشغول رہتا ہے
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
parh parh pandit jotkee vaad karahi beechaar.
After all their reading, the Pandits, the religious scholars, and the astrologers argue and debate.
ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,
پڑِپڑِپنّڈِتجوتکیِۄادکرہِبیِچارُ
جوتکی ۔ جو تشی واد ۔ جھگڑا۔ واد ویچار ۔ بحث مباحثوں کی ویچار
ان کی تمام تر پڑھنے کے بعد ، پنڈت ، مذہبی اسکالر ، اور نجومی لوگ بحث مباحثہ کرتے ہیں۔
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
mat buDh bhavee na bujh-ee antar lobh vikaar.
With their perverted intellect, they don’t realize the Truth. Inside, they are full of greed and vices.
ਕੁਰਾਹੇ ਪਈ ਅਕਲ ਨਾਲ ਉਹ ਜੀਵਨ ਦੇ ਸਹੀ ਰਸਤੇ ਨੂੰ ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਪ੍ਰਬਲ ਹੁੰਦਾ ਹੈ।
متِبُدھِبھۄیِنبُجھئیِانّترِلوبھۄِکارُ
بھوی ۔ بھٹکی نہ۔ بجھی ۔ نہیں سمجھتی
اپنی گمراہ عقل سے انہیں حقیقت کا ادراک نہیں ہوتا ہے۔ اندر ، وہ لالچ اور برائیوں سے بھرے ہوئے ہیں۔
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
lakh cha-oraaseeh bharamday bharam bharam ho-ay khu-aar.
They continue to wander through millions of births and deaths and they keep suffering, lost in disgrace.
ਉਹ ਮਾਇਆ ਪਿੱਛੇ ਭਟਕ ਭਟਕ ਕੇ ਲੋਭ-ਲਹਰ ਵਿਚ ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ।
لکھچئُراسیِہبھرمدےبھ٘رمِبھ٘رمِہوءِکھُیارُ
۔ خوار۔ ذلیل
اے دل تو آہ و زاری ۔ چیخ پکار اور شکایتیں نہ کر کہ جس خدا نے چور اسی لاکھ قسم کے جاندار پیدا کیے ہیں
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥
poorab likhi-aa kamaavanaa ko-ay na maytanhaar. ||3||
They act according to their pre-ordained destiny, (which got formed based on their previous deeds) which no one can erase.
ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
پوُربِلِکھِیاکماۄنھاکوءِنمیٹنھہارُ
پورب ۔ پہلا ۔گاکھڑی ۔ مشکل ۔ کمادنا ۔ک رنا۔ میٹنھار۔ مٹانے کی توفیق رکھنیوالا۔
جنکے پہلے سے اعمالنامے میں درج ہوتا ہے اُنہیںسچا مرشد خود ملتا ہے
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
satgur kee sayvaa gaakh-rhee sir deejai aap gavaa-ay.
The service of the true Guru is very difficult, because it involves shedding our self-conceit and completely surrendering our life.
ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।
ستگُرکیِسیۄاگاکھڑیِسِرُدیِجےَآپُگۄاءِ
گاکھڑی ۔ مشکل ۔
سچے گرو کی خدمت بہت مشکل ہے خودی کو ختم کر کے سرجھکانا پڑتا ہے
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
sabad mileh taa har milai sayvaa pavai sabh thaa-ay.
Through realization of the Word, one meets God, and thus all devotion is rewarded.
ਜਦੋਂ ਜੀਵ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਸ ਦੀ ਸੇਵਾ ਕਬੂਲ ਹੋ ਜਾਂਦੀ ਹੈ।
سبدِمِلہِتاہرِمِلےَسیۄاپۄےَسبھتھاءِ
۔تھائے پوکے۔ قبول ہونا۔
۔ جب سبق مل جاتا ہے تو خدا سے ملاپ ہو جاتا ہے تب خدمت قبول ہو جاتی ہے
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
paaras parsi-ai paaras ho-ay jotee jot samaa-ay.
By personally experiencing the Personality of the Guru, one’s own personality is uplifted to the level of the Guru, and one’s light merges with the Supreme Light.
ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ।ਗੁਰੂ ਦੀ ਸਹੈਤਾ ਨਾਲ ਪ੍ਰਭੂ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ।
پارسِپرسِئےَپارسُہوءِجوتیِجوتِسماءِ
پارس پرسیئے وہ پتھر کی ڈی جسکی چھوہ یا پرسنے سے لوہا سونا بن جاتا ہے ۔پارس کو چھونا ۔جوتی۔ نور۔ روشنی۔ سمائے۔ محویت جیسے پارس کے چھونے سے پارس ہو جاتا ہےایسے نور سے ملکر نورانی ہو جاتا ہے
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥
jin ka-o poorab likhi-aa tin satgur mili-aa aa-ay. ||4||
Only those who have such pre-ordained destiny (based on the previous deeds) come to meet the True Guru.
ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ l
جِنکءُپوُربِلِکھِیاتِنستگُرُمِلِیاآءِ
۔ جنکے پہلے سے اعمالنامے میں درج ہوتا ہے اُنہیںسچا مرشد خود ملتا ہے
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
man bhukhaa bhukhaa mat karahi mat too karahi pookaar.
O my mind, don’t keep crying in the hunger of desires; stop complaining.
ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।
منبھُکھابھُکھامتکرہِمتتوُکرہِپوُکار
پکار ۔ شکایت۔ گلہ شکوہ
اے دل تو آہ و زاری ۔ چیخ پکار اور شکایتیں نہ کر
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
lakh cha-oraaseeh jin siree sabhsai day-ay aDhaar.
God who created millions of species, provides sustenance to them all.
ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
لکھچئُراسیِہجِنِسِریِسبھسےَدےءِادھارُ
۔ سری ۔ پیدا کی۔ سبھے دیہہ ادھار ۔ سب کو سہارا دیتا ہے ۔
جس خدا نے چور اسی لاکھ قسم کے جاندار پیدا کیے ہیں سب کو رزق اور سہارا دیتا ہے
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
nirbha-o sadaa da-i-aal hai sabhnaa kardaa saar.
The Fearless God is forever Merciful; He takes care of all.
ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।
نِربھءُسدادئِیالُہےَسبھناکرداسار
سار۔ سنبھال
۔وہبیخوف خدا جو رحمان الرحیم ہے۔ جو مہربانیوں کا چشمہ ہے سب کی خبر گیری کرتا ہے۔
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥
naanak gurmukh bujhee-ai paa-ee-ai mokh du-aar. ||5||3||36||
O’ Nanak, we come to understand this fact, only by following the Guru’s teaching (That is, only by meditating on Naam) and thus obtain the door to Liberation.
ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ
نانکگُرمُکھِبُجھیِئےَپائیِئےَموکھدُیارُ
موکہہ دوآر ۔ درِ نجات
اے نانک مرشد کی وساطت سے اُسکیسمجھ آتی ہے اور دنیاوی مادی بندشوں یا پابندیوں سے نجات ملتی ہے ۔
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
jinee sun kai mani-aa tinaa nij ghar vaas.
Those who listened to Naam and firmly believed in it, their mind stopswandering (they find peace within themselves).
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸੁਣ ਕੇ ਮੰਨ ਲਿਆ ਹੈ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।
جِنیِسُنھِکےَمنّنِیاتِنانِجگھرِۄاسُ
جنہوں نے سنا اور سنکر تسلیم کیا اور دل میں بسائیا وہ اُنکے ذہن اور روح میں بست جاتا ہے اُنکے ذہن نشین ہو جاتا ہے۔
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
gurmatee saalaahi sach har paa-i-aa guntaas.
Through the Guru’s Teachings, they praise God and they find Him, the Treasure of Excellence.
ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।
گُرمتیِسالاہِسچُہرِپائِیاگُنھتاسُ
سبق مرشد سے اور سچ کی ستائش سےخدا کا جو اوصاف کا خزانہ ہے ملا ۔اور اپنے اندرونی ذہن و روح کے اندر سکون حاصل ہوا
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
sabad ratay say nirmalay ha-o sad balihaarai jaas.
They who are imbued in God’s devotion are pure; May I ever be a sacrifice to them!
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।
سبدِرتےسےنِرملےہءُسدبلِہارےَجاسُ
میں ان پر قربان ہوںجنہیں سبق مرشد سے محبت ہو جاتی ہے ۔وہخوش اخلاق ۔ بلند کریکٹر چال چلن ، اور پاکباز ہوجاتے
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥
hirdai jin kai har vasai tit ghat hai pargaas. ||1||
Those, within whose hearts God abides, are radiant and enlightened.
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਦੇ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ l
ہِردےَجِنکےَہرِۄسےَتِتُگھٹِہےَپرگاسُ
۔جنکے دل میں خدا بستا ہے وہ دل روشن ہے۔
ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥
man mayray har har nirmal Dhi-aa-ay.
O my mind, remember with love and devotion, the Immaculate God.
ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
منمیرےہرِہرِنِرملُدھِیاء
اے دل پاک خدا کو یاد کر
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥
Dhur mastak jin ka-o likhi-aa say gurmukh rahay liv laa-ay. ||1|| rahaa-o.
But only those who have such pre-ordained destiny, by the Guru’s grace they remain absorbed in God’s love.
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ
دھُرِمستکِجِنکءُلِکھِیاسےگُرمُکھِرہےلِۄلاءِ
جنکو الہٰی حضور سے اُنکی پیشانی یعنی مقدر میں تحریر ہے وہی مرید مرشد کے وسیلے سےخدا سے پریم لگاتے ہیں ۔
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
har santahu daykhhu nadar kar nikat vasai bharpoor.
O’ Saints, see clearly that God is near at hand; He is pervading everywhere.
ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।
ہرِسنّتہُدیکھہُندرِکرِنِکٹِۄسےَبھرپوُرِ
اےپاکدامن خدا رسیدہ باالتمام توجہی نظر کیجئے خدا تمہارے ساتھ رہتا ہے ساتھ بستا ہے
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
gurmat jinee pachhaani-aa say daykheh sadaa hadoor.
Those who follow the Guru’s Teachings realize Him, and see Him Ever-present.
ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ ਭਰਪੂਰਿ ਵੱਸਦਾ ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨl
گُرمتِجِنیِپچھانھِیاسےدیکھہِسداہدوُرِ
۔جنہوں نے سبق مرشد سے پہچان کر لی وہ اُسے ہمیشہ اُسکادیدار حاضرہ پاتے ہیں
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥
jin gun tin sad man vasai a-ugunvanti-aa door.
He dwells forever in the minds of the virtuous. He is far removed from those worthless people who lack virtue.
ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।
جِنگُنھتِنسدمنِۄسےَائُگُنھ ۄنّتِیادوُرِ
۔اور جنہوں نے بد کاریاں اور گناہگاریوں سے اپنے آپ کو آراستہ کیا ہے ہمیشہ اُنکے دل میں نہیں بستا ہے
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥
manmukh gun tai baahray bin naavai marday jhoor. ||2||
The self-willed manmukh are totally without virtue. Without the Naam, they die in frustration. ਮਨਮੁਖ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ l
منمُکھگُنھتےَباہرےبِنُ
۔خودی پسندخوددار انسان اوصاف سے بے بہرہ رہتے ہیں وہ الہٰی نام کے بغیر پچھتا پچھتا کے روحانی موت مر جاتے ہیں۔
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥
jin sabad guroo sun mani-aa tin man Dhi-aa-i-aa har so-ay.
Those who hear and believe in the Guru’s Word, remember God passionately.
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
جِنسبدِگُروُسُنھِمنّنِیاتِنمنِدھِیائِیاہرِسوءِ
جنہوں نے کلام مرشد سنا اور تسلیم کیا اور دل میں اسکی ریاض کی
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥
an-din bhagtee rati-aa man tan nirmal ho-ay.
They who are always steeped in devotion; their minds and bodies become pure.
ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।
اندِنُبھگتیِرتِیامنُتنُنِرملُہوءِ
روز و شب عشق الہٰی سے دل و جان پاک ہو گیا
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥
koorhaa rang kasumbh kaa binas jaa-ay dukh ro-ay.
Like the transient color of safflower, false is the delight of worldly pleasures. One feels hurt when such delight disappears.
ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
کوُڑارنّگُکسُنّبھکابِنسِجاءِدُکھُروءِ
۔ گل لال کا رنگ جھوٹا ہوتا ہے ختم ہو جاتا ہے ختم ہونےپر روتا ہے۔ اسی طور دنیاوی نعمتوں کا ساتھ بھی چار دنوں کے لئے ہوتا ہےانسان عذاب پاتا ہے ۔اور روتا اور پچھتاتا ہے
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥
jis andar naam pargaas hai oh sadaa sadaa thir ho-ay. ||3||
But, those who have the Radiant Light of Naam (Divine knowledge) within, always remain steady and stable.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ l
جِسُندرِکرےسواُبرےَہرِسیتیِلِۄلاءِ
لیکن جس کے اندر نام کی روشنی ہے وہ ہمیشہ مستقل مزاج ہو جاتا ہے