ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
joban Dhan parabh-taa kai mad mai ahinis rahai divaanaa. ||1||
It always remains intoxicated with false pride of youth, wealth and fame. ||1|| ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ ॥੧॥
جوبنُ دھنُ پ٘ربھتاکےَمدمےَاہِنِسِرہےَدِۄانا॥
۔ جوبن ۔ جوانی ۔ دھن۔ سرمایہ۔پرتھا ۔ وقار۔ عظمت۔ مد۔ مستی ۔ محویوت۔ انس۔ روز و شب۔ دیوناہ ۔ پاگل
سرامیہ وقار و عظمت کی مستی اور دھن میں پاگل ہو رہا ہے
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
deen da-i-aal sadaa dukh bhanjan taa si-o man na lagaanaa.
People do not attune their minds to that God, who is merciful to the meek and is always the destroyer of sorrows. ਜੇਹੜਾ ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ।
دیِن دئِیال سدا دُکھ بھنّجن تا سِءُ منُ ن لگانا ॥
۔ دین دیال ۔ غریب پرور۔ دکھ بھنجن۔ عذآب مٹانے والا۔ تاسیؤ ۔ اس سے ۔ من ۔ دل
دکھ درد مٹانے والے غریب پرور اس سے دلی پیار ہیں
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
jan naanak kotan mai kinhoo gurmukh ho-ay pachhaanaa. ||2||2||
Devotee Nanak says, it is only a rare one in millions who by the Guru’s grace has realized God. ||2||2|| ਹੇ ਦਾਸ ਨਾਨਕ! ਆਖ- ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੨॥੨॥
جن نانک کوٹن مےَ کِنہوُ گُرمُکھِ ہوءِ پچھانا
۔ کوٹن میہہ۔ کروڑوں میں۔ کنہو۔ کسی نے ۔ گورمکھ ۔ مرید مرشد۔
۔ اے خادم نانک۔ گرؤڑوں میں سے کوئی جس نے مرید مرشد ہوکرا لہٰی شراکت و پہچان حآصل کی ہو
ਧਨਾਸਰੀ ਮਹਲਾ ੯ ॥
Dhanaasree mehlaa 9.
Raag Dhanaasaree, Ninth Guru:
دھان سری محلا ۹
ਤਿਹ ਜੋਗੀ ਕਉ ਜੁਗਤਿ ਨ ਜਾਨਉ ॥
tih jogee ka-o jugat na jaan-o.
That Yogi does not know the righteous way of life, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ ਸਹੀ ਜੀਵਨ-ਜਾਚ ਅਜੇ ਨਹੀਂ ਆਈ,
تِہ جوگیِ کءُ جُگتِ ن جانءُ ॥
تیہہ ۔ تو ۔ کؤ۔ کوئی ۔ جگت۔ طریقہ ۔ جانیؤ۔ نہیں ۔ سمجھیا
اس جوگی نے طرز زندگی سلیقہ اور طریقہ نہیں جانتا
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
lobh moh maa-i-aa mamtaa fun jih ghat maahi pachhaana-o. ||1|| rahaa-o.
in whose heart I identify greed, love for worldly riches and emotional attachments. ||1||Pause|| ਜਿਸ ਜੋਗੀ ਦੇ ਹਿਰਦੇ ਵਿਚ ਮੈਂ ਲੋਭ, ਮਾਇਆ ਦੇ ਮੋਹ ਅਤੇ ਮਮਤਾ ਦੀਆਂ ਲਹਰਾਂ ਉੱਠ ਰਹੀਆਂ ਵੇਖਦਾ ਹਾਂ ॥੧॥ ਰਹਾਉ ॥
لوبھ موہ مائِیا ممتا پھُنِ جِہ گھٹِ ماہِ پچھانءُ ॥
۔ لوبھ ۔ لالچ۔ موہ۔ محبت۔ مائیا۔ دؤلت ۔ سرمایہ ۔ ممتا۔ میری ۔ ملکیت ۔ پھن۔ پھر ۔ گھٹ ۔د ل ۔ رہاؤ
جس کے دل میں لالچ صحبت دنیاوی دؤلت کی ملکیت کا جذبہ جس دل میں پہچان ہوتی ہے ۔
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
par nindaa ustat nah jaa kai kanchan loh samaano.
The person, who does not indulge in slander or flattery of others; prosperity or poverty make no difference to him, as if he deems gold and iron as same. ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ,
پر نِنّدا اُستتِ نہ جا کےَ کنّچن لوہ سمانو ॥
۔ نندد ۔ بدگوئی۔ استت۔ تعریف ۔ ستائش ۔ کنچن ۔ سونا۔ لوہ ۔ لوہا۔ سمانو۔ یکساں۔ برابر۔
۔ دوسروں کی بدگوئی اور خوشامدی تعریف ستائش نہیں کرتا اور سونا اور لوہے کی برابر سمجھتا ہے
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥
harakh sog tay rahai ateetaa jogee taahi bakhaano. ||1||
He remains beyond happiness and sorrow and can be called a true Yogi. ||1|| ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ ॥੧॥
ہرکھ سوگ تے رہےَ اتیِتا جوگیِ تاہِ بکھانو ॥
ہر کھ ۔ خوشی ۔ سوگ۔ غمی ۔ اتیتا۔ بیلاگ۔ دنیار۔ وکھانو ۔ کہو
۔ غمی اور خوشی سے بیلاگ غیر متاثر اسے جوگی کہو
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
chanchal man dah dis ka-o Dhaavat achal jaahi thehraano.
This mercurial mind keeps wandering in all the ten directions, it needs to be pacified and restrained. ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ,
چنّچل منُ دہ دِسِ کءُ دھاۄتاچلجاہِٹھہرانو॥
۔ چنچل۔ بھٹکتا۔ دوڑ دہوپ میں۔ دہدس۔ دس اطراف۔ دھاوٹ۔ بھٹکتا ۔ دوڑ دہوپ کرتا۔ اچل۔ مستقل
بھٹکتا من ہر طرف دوڑ دہوپ کرتا ہے ۔ جس نے اسے مستقل مزاج بنا لیا
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
kaho naanak ih biDh ko jo nar mukat taahi tum maano. ||2||3||
Says Nanak, whoever knows this technique is judged to be liberated from vices. ||2||3|| ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ ॥੨॥੩॥
کہُ نانک اِہ بِدھِ کو جو نرُ مُکتِ تاہِ تُم مانو
۔ بدھ ۔ طریقہ۔ مکت۔ نجات یافتہ ۔ اذاد ۔
اے نانک۔ ۔ اس طرح سے اس نے ذہنی نجات حاصل کر لی
ਧਨਾਸਰੀ ਮਹਲਾ ੯ ॥
Dhanaasree mehlaa 9.
Raag Dhanaasaree, Ninth Guru:
دھان سری محلا ۹
ਅਬ ਮੈ ਕਉਨੁ ਉਪਾਉ ਕਰਉ ॥
ab mai ka-un upaa-o kara-o.
Now, what efforts should I make? ਹੁਣ ਮੈਂ ਕੇਹੜਾ ਜਤਨ ਕਰਾਂ?
اب مےَ کئُنُ اُپاءُ کرءُ ॥
اپاؤ۔ کوشش۔
اب میں کونسی کوشش و جہد کروں
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥
jih biDh man ko sansaa chookai bha-o niDh paar para-o. ||1|| rahaa-o.
by which the fear and anxiety of my mind may be removed and I may cross over the dreadful worldly-ocean of vices. ||1||Pause|| ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥
جِہ بِدھِ من کو سنّسا چوُکےَ بھءُ نِدھِ پارِ پرءُ ॥
۔ جہد۔ بدھ ۔ طریقہ ۔ سنسا ۔ فکر ۔ تشویش۔ چوکے ۔ ختم ہوا۔ بھوندھ ۔ زندگی کے خوفناک سمندر۔ پار پرؤ۔ عبور کروں
جس سے میرے دل کی تشویش وفکر ختم ہو جائے اور زندگی کے اس خوفناک رحجان و سمندر کو کامیابی سے عبور رک سکوں پار ہو جاؤں مراد زندگی کامیابی سے گذر اوقات کر سکوں ۔ رہاؤ
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
janam paa-ay kachh bhalo na keeno taa tay aDhik dara-o.
Having received this human life, I have done no good deed; therefore I remain extremely fearful. ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ।
جنمُ پاءِ کچھُ بھلو ن کیِنو تا تے ادھِک ڈرءُ ॥
۔ جب سے جنم ہوا ہے کوئی نیک کام نہیں کیا نیکی نہیں کمائی ۔ اس لئے زہادہ خوف زدہ ہوں
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
man bach karam har gun nahee gaa-ay yeh jee-a soch Dhara-o. ||1||
I have not sung praises of God through my deeds, words, or thoughts so I keep worrying about this fact in my mind. ||1|| ਮੈਂ ਜਿੰਦ ਵਿਚ ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ, ਬਚਨ ਨਾਲ, ਕਰਮ ਨਾਲ ਪ੍ਰਭੂ ਦੇ ਗੁਣ ਨਹੀਂ ਗਾਂਦਾ ਰਿਹਾ ॥੧॥
من بچ ک٘رمہرِگُننہیِگاۓزہجیِءسوچدھرءُ॥੧॥
۔ میرے دل میں یہ فکر یہ تشویش لا حق رہتی ہے ۔ کہ میںنے اپنے دل سے زبان کے ذریعے کلام اور بول کے ذریعے اعمال کے ذریعے اور نہ ہی الہٰی حمدوچناہ کی ہے ۔ یہ تشویش لا حق رہتی ہے (1
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
gurmat sun kachh gi-aan na upji-o pas ji-o udar bhara-o.
Spiritual wisdom did not well up within me even after listening to the Guru’s teachings; I keep on filling my belly like an animal. ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ।
گُرمتِ سُنِ کچھُ گِیانُ ن اُپجِئو پسُ جِءُ اُدرُ بھرءُ ॥
) سبق مرشد پندو واعظ مرشد سنکر کچھ سمجھ اور علم پیدا نہیں ہوا مویشیو کی مانند پیٹ بھرتا رہا
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
kaho naanak parabh birad pachhaana-o tab ha-o patit tara-o. ||2||4||9||9||13||58||4||93||
Nanak says: O’ God, I the sinner can only swim across the world ocean of vices if You uphold Your innate nature of forgiveness.||2||4||9||9||13||58||4||93|| ਨਾਨਕ ਆਖਦਾ ਹੈ- ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇ ॥੨॥੪॥੯॥੯॥੧੩॥੫੮॥੪॥੯੩॥
کہُ نانک پ٘ربھبِردُپچھانءُتبہءُپتِتترءُ
۔ اے نانک۔ بتادے کہ اے خدا تو اپنا قدیمی عادت یاد رکھ پہچان کر تب ہی بدکار بداخلاق اس دنایوی زندگی کو جو سمندر کی مانند خوفناک ہے کامیابی سے عبور حاصل کر سکتے ہین۔ مراد زندگی کامیابی سے بستر کستے اور گذار سکتے ہیں
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
Dhanaasree mehlaa 1 ghar 2 ashtapadi aaa
Raag Dhanaasaree, First Guru, Second Beat, Ashtapadees:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਗੁਰੁ ਸਾਗਰੁ ਰਤਨੀ ਭਰਪੂਰੇ ॥
gur saagar ratnee bharpooray.
The Guru is like an ocean full of jewels like precious words of God’s praises. ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ।
گُرُ ساگرُ رتنیِ بھرپوُرے ॥
گر۔ مرشد۔ ساگر۔ سمندر۔ رتی ۔ قیمتی ہیرے ۔ جواہرات ۔ لعل زمرود وغیرہ۔ بھر پورے ۔ مکمل طور پر۔ ॥
۔ مرشد بہت سے قیمتی اوصاف سے پر بھرا ہوا سمندر کی مانند ہے
ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥
amrit sant chugeh nahee dooray.
The Guru’s disciples gather the ambrosial nectar of Naam and do not go far away from him. ਗੁਰਮੁਖ ਸਿੱਖ ਉਸ ਸਾਗਰ ਵਿਚੋਂ ਹੰਸਾਂ ਵਾਂਗ ਆਤਮਕ ਜੀਵਨ ਦੇਣ ਵਾਲੀ ਖ਼ੁਰਾਕ ਪ੍ਰਾਪਤ ਕਰਦੇ ਹਨ , ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ।
انّم٘رِتُ سنّت چُگہِ نہیِ دوُرے॥
انمرت۔ اب حیات۔ سنت۔ خدا رسیدہ پاکدامن خوش اخلاق انسانیت پرست روحانی رہنما۔ چگیہہ ۔ چنتے ہیں۔ روحانی واخلاقی زندگی کا کھانا
مرید مرشد ان اوصاف کو روح کے لئے خوراک ہیں اپنے ذہن میں بساتا ہے اسی طور مریدان مرشد مرشد کے قریب رہتے ہیں اور پاکدامن خدا رسیدہ خوش اخلاق انسانیت پرست روحانی رہنما آبحیات جس سے زندگی روحانی اخلاقی صراط مستقیم پر گامزن ہوجاتی ہے
ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥
har ras chog chugeh parabh bhaavai. They partake the nectar of God’s Name, which pleases God.
ਉਹ ਰੱਬ ਦੇ ਨਾਮ-ਅੰਮ੍ਰਿਤ ਦਾ ਚੋਗਾ ਚੁਗਦੇ ਹਨ ਅਤੇ ਸੁਆਮੀ ਨੂੰ ਚੰਗੇ ਲੱਗਦੇ ਹਨ।
ہرِ رسُ چوگ چُگہِ پ٘ربھبھاۄےَ॥
۔ ہر رس۔ الہٰی لطف ۔ پربھ بھاوے ۔ خڈا کو پیار ۔ الہٰی رآض
۔ ہنس موتی چنتا ہے ۔ اور سمند رکے نزدیک رہتے ہیں اپنے ذہن نشین کرتے ہیں وہ الہٰی لطف لیتے ہیں الہٰی رضا و کرم وعنایت سے
ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
sarvar meh hans paraanpat paavai. ||1||
The swan like disciple realizes God, the master of his soul, in the company of the Guru. ||1|| (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ॥੧॥
سرۄرمہِہنّسُپ٘رانپتِپاۄےَ॥
۔ پران پت۔ زندگی کا مالک ۔ خدا
اور اسطرح سے ہنس کی مانند خڈا کو پا لیتے ہیں اس زندگی کے مالک کو
ਕਿਆ ਬਗੁ ਬਪੁੜਾ ਛਪੜੀ ਨਾਇ ॥ keecharh doobai mail na jaa-ay. ||1|| rahaa-o. A faithless person, forsaking the Guru, the ocean of virtues, and going to the false saints is like a wretched crane bathing in a puddle,
ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ?
کِیا بگُ بپُڑا چھپڑیِ ناءِ ॥
بگ بپڑا۔ وچار بگلا
بگلا چھوٹے جو ہڑ میں کو کسی لئے نہاتا ہے
ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥
keecharh doobai mail na jaa-ay. ||1|| rahaa-o.
by doing so, his dirt of vices is not washed off, instead he smears himself with more dirt of worldly attachments like the crane sinking in the mud. ||1||Pause|| ਛਪੜੀ ਵਿਚ ਨ੍ਹਾ ਕੇ ਚਿੱਕੜ ਵਿਚ ਡੁੱਬਦਾ ਹੈ, ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ॥੧॥ ਰਹਾਉ
کیِچڑِ ڈوُبےَ میَلُ ن جاءِ ॥
۔ کیچڑ۔ دلدل۔ میل۔ غلاظت۔ رہاؤ
کیچڑ یا دلدل میں ڈوبتا ہے اور ناپاکیزگی دورنہیں ہوتی ۔ مراد انسان دیوی دیوتاؤں کی پناہ ڈہونڈتا ہے جو ایک کم گہرے چھوٹے سے جوہڑ کی مانند ہیں ۔ جہاں سے وہ زیادہ ناپاکیزگی کماتا اور پاتا ہے
ਰਖਿ ਰਖਿ ਚਰਨ ਧਰੇ ਵੀਚਾਰੀ ॥
rakh rakh charan Dharay veechaaree.
The Guru’s disciple takes a step in life after careful deliberation. ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ।
رکھِ رکھِ چرن دھرے ۄیِچاریِ ॥
۔ رکھ رکھ ۔ پھونک پھونک کر۔ سوچ سوچ ۔ سمجھ سمجھ ۔ وچاری ۔ سمجھکر ۔
مرید مرشد بڑی سوچ وچار سے زندگی کے راہ پر قدم رکھتا ہے ۔
ਦੁਬਿਧਾ ਛੋਡਿ ਭਏ ਨਿਰੰਕਾਰੀ ॥
dubiDhaa chhod bha-ay nirankaaree.
Forsaking duality, he becomes a devotee of the Formless God. ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ।
دُبِدھا چھوڈِ بھۓنِرنّکاریِ॥
دبدھا۔ دوچتی ۔ دورائے ۔ نرنکاری ۔ خدا پرست
خدا کے بغیر کسی دوسرے کا سہارا چھوڑ کر خدا کا ہی ہوجاتا ہے
ਮੁਕਤਿ ਪਦਾਰਥੁ ਹਰਿ ਰਸ ਚਾਖੇ ॥
mukat padaarath har ras chaakhay.
By tasting the relish of God’s Name, he receives Naam which liberates him from vices. ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾ ਦੇਂਦਾ ਹੈ।
مُکتِ پدارتھُ ہرِ رس چاکھے ॥
۔ مکت۔نجات۔ آزادی۔ پدارتھ ۔ نعمت۔ آون جان۔ تناسخ
الہٰی لطف لیکع وہ نعمت حاصل کرتا ہے جو دنیاوی دولت کی محبت سے نجات دلاتی ہے
ਆਵਣ ਜਾਣ ਰਹੇ ਗੁਰਿ ਰਾਖੇ ॥੨॥ aavan jaan rahay gur raakhay. ||2|| The Guru saved him and his rounds of birth and death came to an end. ||2|| ਗੁਰੂ ਜੀ ਉਸ ਦੀ ਰੱਖਿਆ ਕਰ ਦਿੱਤੀ ਅਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ॥੨॥
آۄنھجانھرہےگُرِراکھے
۔ گر راکھے ۔ ۔ مرشد محافظ
۔ جسکا محافظ مرشد ہوجائے ۔ اسکا تناسخ مٹ جاتا ہے
ਸਰਵਰ ਹੰਸਾ ਛੋਡਿ ਨ ਜਾਇ ॥
sarvar hansaa chhod na jaa-ay.
Just as a swan does not go away from the pool, similarly the disciple does not go away from the Guru. (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਤਿਵੇਂ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ
سرۄرہنّساچھوڈِنجاءِ॥
۔ سرور ۔ تالاب۔ ندی ۔ ہنسا۔ پاکیزہ
جس طرح سے ہنس مانسرو نہیں چھوڑتا ۔ اسی طرح مرید مرشد مرشد نہیں چھوڑتا۔
ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥
paraym bhagat kar sahj samaa-ay.
Through the loving devotional worship, he merges in a state of spiritual poise. ਉਹ ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ।
پ٘ریمبھگتِکرِسہجِسماءِ॥
۔ بھگت ۔ محبت ۔ پیار۔ سہج ۔ روحانی یا ذہنی سون
وہ الہٰی عشق و محبت کی برکت وعنایت سے روحانیسکون پاتا ہے اور مرید اور مرشد یکسو ہاجاتے ہیں مرید مرشد کے اوصاف اپنے ذہن میں بسا لیتا ہے
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥
sarvar meh hans hans meh saagar.
Just as swan remains in the pool, similarly the disciple remains united with the Guru, the ocean of virtues. ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ
سرۄرمہِہنّسُہنّسمہِساگرُ॥
۔ اسی طرح مرید مرشد مرشد نہیں چھوڑتا۔
ਅਕਥ ਕਥਾ ਗੁਰ ਬਚਨੀ ਆਦਰੁ ॥੩॥
akath kathaa gur bachnee aadar. ||3||
This spiritual status of the disciple is indescribable; by following the Guru’s word, he receives honor both here and hereafter. ||3|| ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੩॥
اکتھ کتھا گُر بچنیِ آدرُ ॥
۔ اکتھ گتھا۔ وہ کہانی جو بیان نہ وہسکے ۔ گربچنی اؤر۔ کلام رمشد سے عزت
یہ کہانی بیان سے باہر ہے صرف یہی کہا جا سکتا ہے کہ کلام مرشد پر عمل پیرا ہونے سے ہر دو عالموں میں عزت و قار حاصل ہوتا ہے
ਸੁੰਨ ਮੰਡਲ ਇਕੁ ਜੋਗੀ ਬੈਸੇ ॥
sunn mandal ik jogee baisay.
There sits our God in a sphere of deepest trance like a Yogi. ਅਫੁਰ ਅਵਸਥਾ ਅੰਦਰ ਇਕ ਯੋਗੀ, ਸਾਡਾ ਪ੍ਰਭੂ ਬੈਠਾ ਹੈ।
سُنّن منّڈل اِکُ جوگیِ بیَسے ॥
سن منڈل۔ ایسی ذہنی حالت جس میں خیالات کی رو رک جاتی ہے ۔ روحانی وزہنی سکون ۔ جوگی ۔ خدا۔ رسیدہ انسان
ایسی حالت میں جہاں انسان خڈا سے یکسو ہوجاتا ہے اسے بیرونی خواہشات اور ارادوں کا خیال نہیں رہتا
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ naar na purakh kahhu ko-oo kaisay. He is not male and He is not female; how can anyone describe Him? ਨਾ ਉਹ ਇਸਤ੍ਰੀ ਹੈ ਨਾ ਪੁਰਸ਼; ਉਸ ਨੂੰ ਕੋਈ ਜਣਾ ਕਿਸ ਤਰ੍ਹਾਂ ਬਿਆਨ ਕਰਦਾ ਸਕਦਾ ਹੈ?
نارِ ن پُرکھُ کہہُ کوئوُ کیَسے
۔ نارنہ پرکھ ۔نہ زن نہ مرو
اور اسکے خیالات کی رو میں مرد و زن کی تمیز ختم ہو جاتی ہے ۔ مراد شہوت اثر انداز نہیں کرتی
ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥
taribhavan jot rahay liv laa-ee.
The entire universe remains attuned to His divine light. ਤਿੰਨੇ ਲੋਕ ਭਾਵ ਸਾਰੀ ਸ੍ਰਿਸ਼ਟੀ, ਉਸ ਦੀ ਜੋਤ ਵਿੱਚ ਧਿਆਨ ਲਾਈ ਰੱਖਦੀ ਹੈ।
ت٘رِبھۄنھجوتِرہےلِۄلائیِ॥
۔ تربھون۔ تینوں عالموں ۔ جوت ۔ نور۔ روشنی ۔ سر۔ فرشتے ۔ نر۔ انسان
۔ کیونکہ وہ توخدا سے یکسو ہو اہواتا ہے جس کا نور تینوں عالموں میں بستا ہے ۔ جس کی فرشتے انسان
ਸੁਰਿ ਨਰ ਨਾਥ ਸਚੇ ਸਰਣਾਈ ॥੪॥
sur nar naath sachay sarnaa-ee. ||4||
The angels and the yogic seek the refuge of that eternal God. ||4|| ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ॥੪॥
سُرِ نر ناتھ سچے سرنھائیِ ॥
۔ ناتھ ۔ جوگیوں کے سر کردہ جوگی ۔ سچے سرانئی ۔ اس سچے کی پناہ لیتے ہیں
اور سر کردہ جوگی جس کی پناہ میں رہتے ہیں
ਆਨੰਦ ਮੂਲੁ ਅਨਾਥ ਅਧਾਰੀ ॥
aanand mool anaath aDhaaree.
God is the source of bliss and the support of the helpless. ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ।
آننّد موُلُ اناتھ ادھاریِ ॥
) آنند مول۔ سکون کی بنیاد۔ اناتھ ۔ ادھا ۔ بے مالکوں بے سہارا کا ساہرا
) جس کی بنیاد ہی پر سکون ہے ۔ جو غریب پرور اور بے سہاروں کے لئے سہارا ہے جو نیاسروں کے لئے آسرا ہے
ਗੁਰਮੁਖਿ ਭਗਤਿ ਸਹਜਿ ਬੀਚਾਰੀ ॥
gurmukh bhagat sahj beechaaree.
By meditating on Him and reflecting on His virtues, the Guru’s followers remain in a state of spiritual poise. ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
گُرمُکھِ بھگتِ سہجِ بیِچاریِ ॥
۔ گورمکھ ۔ مرید مرشد۔ بھگت ۔ الہٰی عاشق۔ پریمی ۔ سہچ وچاری ۔ قدرتی روحانی علم ۔
جو مرشد کے وسیلے سے ریاض و عبادت خدا کرتا ہے
ਭਗਤਿ ਵਛਲ ਭੈ ਕਾਟਣਹਾਰੇ ॥
bhagat vachhal bhai kaatanhaaray.
God loves the devotional worship of His devotees and the destroyer of their fears. ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ।
بھگتِ ۄچھلبھےَکاٹنھہارے॥
بھگت وچھل۔پریمیوں کو پیار کرنے والا۔ بھے کاٹنہارا۔ خوف مٹانے والا۔
اور جو اسکے پریم محبت اور عشق اور اسکے اوصاف کا خیال کرکے روحانی وذہین سکون پاتے ہیں وہ خاد اپنے پریمیوں ۔ عاشقوں کو پیار کرتا ہے جو انکے تمام خوف مٹانے کی توفیق رکھتا ہے
ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥
ha-umai maar milay pag Dhaaray. ||5||
By eradicating ego one realizes God and takes a step on the righteous path. ||5|| ਹੰਕਾਰ ਨੂੰ ਮਿਟਾ ਕੇ ਮਨੁੱਖ ਹਰੀ ਨੂੰ ਮਿਲਦਾ ਹੈ ਅਤੇ ਉਸ ਦੇ ਰਸਤੇ ਉਤੇ ਕਦਮ ਰੱਖਦਾ ਹੈ ॥੫॥
ہئُمےَ مارِ مِلے پگُ دھارے
ہونمے ۔ خودی۔ پگ دھارے ۔ راستہ اختیار کرتا ہے
۔ خودی مٹآ کر اسکا پیروکار ہوجاتا ہے
ਅਨਿਕ ਜਤਨ ਕਰਿ ਕਾਲੁ ਸੰਤਾਏ ॥
anik jatan kar kaal santaa-ay.
One makes countless other efforts but the fear of death still tortures him, ਆਦਮੀ ਅਨੇਕਾਂ ਹੋਰ ਹੋਰ ਜਤਨ ਕਰਦਾ ਹੈ, ਪਰ ਆਤਮਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ,
انِک جتن کرِ کالُ سنّتاۓ॥
انک جتن۔ بیشمار کوشش۔ کال۔موت۔ سنتائے ۔ عذاب پہنچائے ۔
خواہ انسان کتنی ہی کوشش موت لازم ہے اسکا عزآب آنا ہوتا ہی ہے
ਮਰਣੁ ਲਿਖਾਇ ਮੰਡਲ ਮਹਿ ਆਏ ॥
maran likhaa-ay mandal meh aa-ay.
because he came into this world with death already written in his destiny. ਕਿਉਂਕਿ ਮਰਣਾ ਤਾਂ ਉਹ ਭਾਗਾਂ ਵਿੱਚ ਲਿਖਵਾ ਕੇ ਇਸ ਸੰਸਾਰ ਵਿੱਚ ਆਇਆ ਹੈ,
مرنھُ لِکھاءِ منّڈل مہِ آۓ॥
مرن۔ موت۔ منڈل۔ دنیا۔ علام
۔ انسان اس دنیا میں پیدا ہونے سے پہلے ہی اسکی موت تحریر ہوتی ہے ۔