Urdu-Raw-Page-12

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
too aapay kartaa tayraa kee-aa sabh ho-ay.
You Yourself are the Creator. Everything that happens is by Your Doing.
(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ।
توُآپےکرتاتیراکیِیاسبھُہوےٗ
آپ خود خالق ہیں۔ جو کچھ بھی ہوتا ہے وہ آپ کے کرنے سے ہوتا ہے

ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
tuDh bin doojaa avar na ko-ay.
There is no other besides You.
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
تُدھُبِنُدوُجااۄرُنکوےٗ
تیرے بغیر کوئی دوسرا نہیں ہے ۔

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
too kar kar vaykheh jaaneh so-ay.
You create the entire universe, watch over it and comprehend it. You are aware of everyone’s needs.
ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।
توُکرِکرِۄیکھہِجانھہِسوےِٗ
آپ پوری کائنات کو تخلیق کرتے ہیں ، اس پر نگاہ رکھتے ہیں اور اسے سمجھتے ہیں۔ آپ سب کی ضروریات سے واقف ہیں

ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥
jan naanak gurmukh pargat ho-ay. ||4||2||
O’ Nanak, God is revealed within those who live according to Guru’s teachings.
ਹੇ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ
جننانکگُرمُکھِپرگٹُہوے
خادم نانک مرید مرشد کے وسیلے سے ظہور پذیر ہوتا ہے

ਆਸਾ ਮਹਲਾ ੧ ॥
aasaa mehlaa 1.
Raag Aasaa, by the First Guru:

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
tit saravrarhai bha-eelay nivaasaa paanee paavak tineh kee-aa.
We human beings are dwelling in the world-swamp. Instead of water, God has filled this swamp with the fire of desires for worldly possessions.
ਹੇ ਭਾਈ! ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ- ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ।
تِتُسرۄرڑےَبھئیِلےنِۄاساپانھیِپاۄکُتِنہِکیِیا
تتُ ۔ تس ۔سرور ۔ تالاب ۔سرورڑ ۔ خوفناک تالا ب ۔بھیلے نواسا ۔ ٹھکانہ ہے۔ پاوک ۔ آگ
اَے بھائی ہم اُس خوفناک سمندر میں رہتے ہیں جس میں پانی کی بجائے آگ ہے (خواہشات کی آگ ہے )( اور محبت کا کیچڑ ہے)

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
pankaj moh pag nahee chaalai ham daykhaa tah doobee-alay. ||1||
In this swamp people are stuck in the dense mud of emotional attachments and are drowning there (unable to make any effort towards spiritual advancement).
ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਤੁਰਦੇ। ਮੈਂ ਉਸ ਨੂੰ, ਉਸ ਅੰਦਰ ਡੁੱਬਦਿਆਂ ਤੱਕ ਲਿਆ ਹੈ।
پنّکجُموہپگُنہیِچالےَہمدیکھاتہڈوُبیِئلے
پنکج۔ کیچڑ ۔ موہ۔ محبت۔ پگ ۔ پاؤں ۔ ہم ویکھا تہ ڈؤیئلے ۔ ہمارے دیکھتے اُسمیں ڈوب گئے
اِس کیچڑ میں پاؤں چلنے سے قاصر ہیں ۔ہمارے دیکھتے دیکھتے اِس کیچڑ میں ڈوبتے دیکھا ہے ۔

ਮਨ ਏਕੁ ਨ ਚੇਤਸਿ ਮੂੜ ਮਨਾ ॥
man ayk na chaytas moorh manaa.
O’ my foolish mind, you do not remember the One Almighty God.
ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।
منایکُنچیتسِموُڑمنا
۔چیتس۔ یاد کرنا۔ موڑھ منا۔ جاہل من ۔
اَے جاہل من تو واحد خدا کو یاد نہیں کر رہا ۔

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
har bisrat tayray gun gali-aa. ||1|| rahaa-o.
As you keep forgetting God, your virtues are withering away.
ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ l
ہرِبِسرتتیرےگُنھگالیا، رہاءُ
ہر بسرت خدا کو بھلا کر ۔تیرےگنُ گالیا ۔تیرے اوصاف ختم ہو رہے ہیں۔
خدا کو بھول کر تیرے اوصاف مٹ جائیں گے۔

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
naa ha-o jatee satee nahee parhi-aa moorakh mugDhaa janam bha-i-aa.
O’ God, I am neither a yogi, nor a saint, and I am not even educated and I have been living as an ignorant fool. (unable to save myself from dangerous vices)
(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ
ناہاوُجتیِستیِناہیِپڑِھیاموُرکھمُگدھاجنمُبھئِیا
جتی ۔ جسکا شہوت پر ضبط ہے۔ ستی ۔ سچیار ۔ بلند اخلاق ۔ سچے اخلاق والا۔ مگدھا۔مورکہہ جنم ۔ زندگی۔
اَے خدا نہ میرا شہوت پر قابو ہے ۔نہ میں حسن اخلاق نیک انسان نہ عالم۔ بھاری جہالت میں زندگی بر اوقات ہو رہی ہے ۔زندگی ضائع جا رہی ہے ۔

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥
paranvat naanak tin kee sarnaa jin too naahee veesri-aa. ||2||3||
Nanakprays, O’ God, keep me in the refuge of those Guru’s followers who have never forsaken You.
ਨਾਨਕ ਬੇਨਤੀ ਕਰਦਾ ਹੈ! ਹੇ ਪ੍ਰਭੂ! ਮੈਨੂੰ ਉਹਨਾਂ ਗੁਰਮੁਖਾਂ ਦੀ ਸਰਨ ਵਿਚ ਰੱਖ, ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ l
پ٘رنۄتِنانکتِنکیِسرنھاجِنتوُناہیِۄیِسرِیا
پرنوت، عرض گذارتا ہوں
نانک عرض گذارتا ہے ۔ کہ مجھے اُنکی پناہ ویجیئے جوتجھے بھلاتے نہیں ہیں۔

ਆਸਾ ਮਹਲਾ ੫ ॥
aasaa mehlaa 5.
Raag Aasaa, by the Fifth Guru:

ਭਈ ਪਰਾਪਤਿ ਮਾਨੁਖ ਦੇਹੁਰੀਆ ॥
bha-ee paraapat maanukh dayhuree-aa.
You have been blessed with a beautiful human body.
(ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।
بھئیِپراپتِمانُکھدیہُریِا
بھئی پراپت ۔ حاصل ہوئی۔مانکھدیہر یا ۔ یہ انسانی خوبصورت جسم ۔
اَے انسان تجہے یہ انسانی جسم ملا ہے۔

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
gobind milan kee ih tayree baree-aa.
This is your only opportunity to realize and merge with God.
ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ।
گوبِنّدمِلنھکیِاِہتیریِبریِیا
بریا ۔ موقعہ ۔
اَورخدا سے ملاپ کا یہی موقعہ ہے ۔

ਅਵਰਿ ਕਾਜ ਤੇਰੈ ਕਿਤੈ ਨ ਕਾਮ ॥
avar kaaj tayrai kitai na kaam.
All other tasks (acquiring worldly wealth and power) are of no benefit to you.
ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)
اۄرِکاجتیرےَکِتےَنکام
اَوّر ۔ دوسرے۔
دوسرے کام تیرے کسی کام نہیں

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
mil saaDhsangat bhaj kayval naam. ||1||
Therefore, join the holy congregation and meditate only on His Name with love and devotion. (ਇਸ ਵਾਸਤੇ) ਸਤਿਸੰਗਤ ਅੰਦਰ ਜੁੜ ਕੇ, ਸਿਰਫ ਨਾਮ ਦਾ ਆਰਾਧਨ ਕਰ।
مِلُسادھسنّگتِبھجُکیۄلنام
سادتھ سنگت ۔ خدا رسیدہ -۔ پاکدامن کی صحبت و قربت -بھج ۔ یاد کر ۔
لہذا پاکدامن خدا رسیدہ انسانوں کی صحبت و قربت ہیں نام الہّٰی یاد کر

ਸਰੰਜਾਮਿ ਲਾਗੁ ਭਵਜਲ ਤਰਨ ਕੈ ॥
saraNjaam laag bhavjal taran kai.
Make every effort to cross over this terrifying world-ocean of vices.
(ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ।
سرنّجامِلاگُبھۄجلترنکےَ
۔سرانجام ۔ مہان کوشش کے صفحہ نمبر ۔70 کے مطابق (ترجمہ) کرنے کا سامان
اس خوفناک دنیاوی سمندر سے پار ہونے کے لئے کام کر۔ اور پار ہونیکا۔ سامان بنا

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
janam baritha jaat rang maa-i-aa kai. ||1|| rahaa-o.
You are squandering this life uselessly in the love of worldly riches and powers.
(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ l
جنمُب٘رِتھاجاترنّگِمائِیاکےَرہاء
برتھا ۔ بے فائدہ۔رنگ مائیا ۔ دولت کی محبت ہیں
دنیاوی دولت کی محبت میں زندگی بیکار چلتی جاتی ہے ۔

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
jap tap sanjam Dharam na kamaa-i-aa.
You have not practiced meditation, self-discipline, self-restraint or righteous living.
ਹੇ ਭਾਈ! ਤੂੰ ਪ੍ਰਭੂ ਦਾ ਸਿਮਰਨ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
جپُتپُسنّجمُدھرمُنکمائِیا
۔ سنجم ۔ ضبط ۔ قابو ۔دھرم ۔فرض۔
نہ ریاض کی نہ تپسیا ۔ نہ ضبط ۔ نہ فرضانسانی پورا کیا

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
sayvaa saaDh na jaani-aa har raa-i-aa.
Neither you have followed the Guru’s teachings, nor you have remembered God.
ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ।
سیۄاسادھنجانِیاہرِرائِیا
سیوا سادھ ۔ خدمت پاکدامن۔ہررائیا اَے خدا
نہ خدمت پاکدامن نہ خدا کی اہمیت کو سمجھا۔

ਕਹੁ ਨਾਨਕ ਹਮ ਨੀਚ ਕਰੰਮਾ ॥
kaho naanak ham neech karammaa.
O’ God, we (human beings) are creature of lowly deeds, says Nanak.
ਪ੍ਰਭੂ ਦੇ ਦਰ ਤੇ ਅਰਦਾਸ ਕਰਦਾ ਹੋਇਆ ਨਾਨਕ ਆਖਦਾ ਹੈ (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ l
کہُنانکہمنیِچکرنّما
نیچ کر ما ۔ بد اعمال ۔ سر انجام ۔ انتظام
اے نانک بتا دے کہ ہم بداعمال ہیں

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
saran paray kee raakho sarmaa. ||2||4||
We seek Your protection, please preserve our honor
(ਹੇ ਪ੍ਰਭੂ!) ਸਰਨ ਪਿਆਂ ਦੀ ਲਾਜ ਰੱਖ l
سرنھِپرےکیِراکھہُسرما
مگر پناہ آئے ہوئے کی عزت رکھ ۔

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
sohila raag ga-orhee deepkee mehlaa 1
Sohilaa ~ The Song Of Praise. Raag Gauree Deepakee, by the First Guru:
ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ।
سوہِلاراگُگئُڑیِدیِپکیِمہلا
سہیلہ ~ گانا راگ گوری دیپکی ، پہلے گرو کے ذریعہ

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One unique, eternal, supreme God. Realized by the Grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
اک اونکر ستِگُرپ٘رسادِ
ایک انوکھا ، ابدی ، اعلی خدا۔ سچے گرو کی فضل سے محسوس ہوا

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
jai ghar keerat aakhee-ai kartay kaa ho-ay beechaaro.
In that holy congregation, where God’s praises are recited and His virtues are contemplated,
ਜਿਸ ਸਤਸੰਗ-ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,
جےَگھرِکیِرتِآکھیِئےَکرتےکاہوءِبیِچارو
جے گھَرّ ۔ جِس گھر میں۔کیرت ۔ صفت ، صلاح ۔کھیئے ۔ کہی جاتی ہے ۔
جس گھر میں الہّٰی صفت صلاح ہوتی ہےاَور خدا وندکریم قادَر کی اَور اِسکے اَوصّاف کی وِچاّر اَور خیال آرائی ہوتی ہے

ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
tit ghar gaavhu sohilaa sivrihu sirjanhaaro. ||1||
O’ my soul, you too go in that holy gathering and sing Sohila (the song of His praises) and meditate on the Creator with love and devotion.
ਹੇ ਜਿੰਦੇ, ਉਸ ਸਤਸੰਗ ਵਿਚ ਜਾ ਕੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ।
تِتُگھرِگاۄہُسوہِلاسِۄرِہُسِرجنھہارو
تت گھر ۔ اُس گھر میں۔ سوہلا ۔ خوش نما گانا۔ خوش بیانی ۔
اے میری جان ، تم بھی اس مقدس محفل میں جاؤ اور سہیلہ (اس کی تعریف کا گانا) گاؤ اور محبت اور عقیدت سے خالق کا ذکر کرو۔

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
tum gaavhu mayray nirbha-o kaa sohilaa.
My dear friends, sing Sohila (song of His praises) of my fearless God.
ਤੂੰ ਸਤਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਉ ਖਸਮ ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ)
تُمگاۄہُمیرےنِربھاُوٗکاسوہِلا
اَ ے دوستوں تم میرے بیخوف خدا کی ستائش کےگیت گا وٗ

ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
ha-o vaaree jit sohilai sadaa sukh ho-ay. ||1|| rahaa-o.
I dedicate myself to that song of His praises which brings eternal peace.
ਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ l
ہءُۄاریِجِتُسوہِلےَسداسُکھُہوءِ॥੧॥رہاءُ
ہوں واری ۔ میں قربانی ہوں ۔جت سویلے ۔ جس گانیے ۔ تقویت۔ برکت ملے
قربان جاؤں اُس صفت صلاح ۔ پر جس سے سُکہہ مِلتا ہے

ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
nit nit jee-arhay samaalee-an daykhaigaa dayvanhaar.
The great Benefactor, who has been taking care of His creation day after day, will also look after your needs.
ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।
نِتنِتجیِئڑےسمالیِئنِدیکھیَگادیۄنھہارُ
نت نت ۔ ہر روز۔ سمائین۔نگرانی کرتا ۔ سنبھالتا ہے۔دیکھے گا۔ نگرانی کریگا۔ نگہبان ہوگا ۔
روز و شَب ۔ ہر روز خُدا جاندارو سَنّبھاّل کرَتا ہے اَور داتار نگرانی کرتا ہے ۔وہ تمھاری ضرورت کا بھی خیال رکھے گا

ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
tayray daanai keemat naa pavai tis daatay kavan sumaar. ||2||
O mortal, when you cannot even assess the value of His Gifts ; then how can you assess the worth of that Benefactor? He is infinite.
ਹੇ ਜਿੰਦੇ, ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ ਤੂੰ ਲਾ ਸਕਦੀ ਹੈਂ? ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ
تیرےدانےَقیِمتِناپۄےَتِسُداتےکۄنھُسُمارُ
دانے قیمت ۔ دادنی ۔ دات کی قیمت ۔سمار ۔ اندازہ ۔
اَے میری جان تو اُس داتار کی ۔ دات کی قیمت اَدانہیں کر سکتا نہ اُسکی قیمت تجہے معلوم ہے اُس داتار کا شمار نہیں ہو سکتا ۔

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
sambat saahaa likhi-aa mil kar paavhu tayl.
The time of my departure from this world is predetermined. O my friends, dress me up for departure to my Master’s home.
ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ)। ਮੇਰੀਓ ਸਖੀਓ ਇਕੱਠੀਆਂ ਹੋ ਕੇ ਮੇਰੇ ਸਿਰ ਵਿਚ ਤੇਲ ਪਾਵੋ ।
سنّبتِساہالِکھِیامِلِکرِپاۄہُتیلُ
سنبھت ۔ سال ۔
وہ سال مہینہ معین ہے ۔تحریر ہےیعنی الہّٰی دربار میں پیشی مقدر ہے ۔لہذا اُسکے لئے تیاری کرؤ

ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
dayh sajan aseesrhee-aa ji-o hovai saahib si-o mayl. ||3||
O’ my friends, please give me your blessings, that I may merge with my Master.
ਹੇ ਸੱਜਣ ਸਹੇਲੀਓ! ਰਲ ਕੇ ਮੈਨੂੰ ਮਾਂਈਏਂ ਪਾਓ, ਤੇ ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ l
دیہُسجنھاسیِسڑیِیاجِءُہوۄےَساہِبسِءُمیلُ
سجن ۔ دؤست ۔اسیٹریاں۔ برکتیں ۔ عنایت کیجئے۔
اکھٹے ہوکر اَ ے دوستوں مجھے مُبارک باد کہو کہ میرا آقا سے ملاپ ہو جائے ۔

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
ghar ghar ayho paahuchaa sad-rhay nit pavann.
The intimations about the date and time of departure from this world are being delivered to home after home, and every day people are being called.
ਪਰਲੋਕ ਵਿਚ ਜਾਣ ਲਈ ਮੌਤ ਦੀ ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ।
گھرِگھرِایہوپاہُچاسدڑےنِتپۄنّنِ
پاہچا ۔ پیغام ۔سدڑے۔ آواز یں ۔پون ۔ پڑتی ہیں۔
ہرگھر پر روز آوازیں ۔ قاصد اَور پیغام بھیجتا ہے

ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
sadanhaaraa simree-ai naanak say dih aavann. ||4||1||
O’ Nanak, that day for us is also drawing near, so remember God, the one who summons us all, with loving devotion
ਹੇ ਨਾਨਕ! ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਭੀ ਉਹ ਦਿਨ ਨੇੜੇ ਆ ਰਹੇ ਹਨ l
سدنھہاراسِمریِئےَنانکسےدِہآۄّنِ
آؤن۔ آتے ہیں ۔
یاد رکھنا چاہیے۔ اے نانک وہ دن نزدیک آرہا ہے

ਰਾਗੁ ਆਸਾ ਮਹਲਾ ੧ ॥
raag aasaa mehlaa 1.
Raag Aasaa, by the First Guru:

ਛਿਅ ਘਰ ਛਿਅ ਗੁਰ ਛਿਅ ਉਪਦੇਸ ॥
chhi-a ghar chhi-a gur chhi-a updays.
There are six Shastras or scriptures, and six are their authors or gurus, with six sets of teachings.
(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
چھِءگھرچھِءگُرچھِءاُپدیس
چھ گھر ۔ چھ شاشتر۔ چھ گر ۔ چھ مرشد ۔
بھائی ۔ چھ شاشتر یں ۔ چھ ہی لکھاری ۔ مُرشد اَور چھ ہی سدھانت اَور فلسفے ہیں

ਗੁਰੁ ਗੁਰੁ ਏਕੋ ਵੇਸ ਅਨੇਕ ॥੧॥
gur gur ayko vays anayk. ||1||
But the supreme Guru of all is God Himself in countless forms.
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ ਇੱਕ ਪਰਮਾਤਮਾਹੈ। ਇਹ ਸਾਰੇ ਸਿਧਾਂਤ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ l
گُرُگُرُایکوۄیسانیک
۔ مگر سب کا خدا ایک ہے جبکہ شکایتیں۔جداجدا ۔

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
baabaa jai ghar kartay keerat ho-ay.
O’ Baba, remain in that place or holy congregation where the Praises of the Creator are sung,
ਹੇ ਭਾਈ! ਜਿਸ ਸਤਸੰਗ- ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
باباجےَگھرِکرتےکیِرتِہوءِ
اَے بھائی جس گھر میں جس دلمییں تیری صفت صلاح وستائش ہوتی ہے

ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
so ghar raakh vadaa-ee to-ay. ||1|| rahaa-o.
and keep the company of those God loving people. This way you will receive honor in God’s court.
ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ
سوگھرُراکھُۄڈائیِتوءِ،رہاءُ
اور قلب جو تیری صفت صلاح کرتا ہے اُسکی حفاظت و پنا ہ تیری عظمت ہے ۔

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
visu-ay chasi-aa gharhee-aa pahraa thitee vaaree maahu ho-aa.
there are many seconds, minutes, hours, days, weeks and months,
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
ۄِسُۓچسِیاگھڑیِیاپہراتھِتیِۄاریِماہُہویا
جیسے ویسا۔ گھڑیاں ۔ پہر ۔ بھتی ۔وار مہینے ہیں

ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
sooraj ayko rut anayk, Nanak kartay kay kaytay vays. ||2||2||
and there are various seasons in a year. But they all originate from one source, which is the one sun.O’ Nanak, similarly there are countless manifestations of the Creator but He is only One.
ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਹੇ ਨਾਨਕ! ਪਰਮਾਤਮਾ ਇੱਕ ਹੈ ਤੇ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ l
سوُرجُایکورُتِانیک
نانککرتےکےکیتےۄیس
اَور سوج ایک ہے اور موسم بہت سے ہیں۔ اَے نانک ۔ قادر ۔ کرتار تو ایک ہی ہے ۔مگرعقائد ۔ اَور طرز اطاعت و بندگی اَور پرستش وحَمد و ثناہ کے طریقے مخلف ہیں۔

error: Content is protected !!