Urdu-Raw-Page-1005

ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
ham tum sang jhoothay sabh bolaa.
False is all his talk of me and you.
and all the talks about “me”, and “you” (to be together) are false utterances.
False is being together forever is false.
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।
ہمتُمسنّگِجھوُٹھےسبھِبولا॥
۔ بولا ۔ کلام
اور دنیاوی ساتھیوں کے ساتھ سارے وعدے اور بول جھوٹے ہو جاتے ہیں

ਪਾਇ ਠਗਉਰੀ ਆਪਿ ਭੁਲਾਇਓ ॥
paa-ay thag-uree aap bhulaa-i-o.
The Lord Himself administers the poisonous potion, to mislead and delude.
But administering the intoxicating potion (of Maya which God Himself has created) strayed (the human beings),
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।
پاءِٹھگئُریِآپِبھُلائِئو॥
۔ ٹھگوری ۔ یبہوش کرنیوالا ۔ دہنور یا سکھا وغیرہ
۔ خدا نے خود ہی اسے اسکی محبت میں گمراہ کر رکھا ہے

ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
naanak kirat na jaa-ay mitaa-i-o. ||2||
O Nanak, the karma of past actions cannot be erased. ||2||
and O’ Nanak the writ (of God, based on our past deeds) cannot be erased. ||2||
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥
نانککِرتُنجاءِمِٹائِئو॥
۔کرت ۔ کیئے ہوئے اعمال
اے نانک کئے ہوئے اعمالات کی کی عدات مٹائی نہیں جاسکتیں

ਪਸੁ ਪੰਖੀ ਭੂਤ ਅਰੁ ਪ੍ਰੇਤਾ ॥
pas pankhee bhoot ar paraytaa.
Beasts, birds, demons and ghosts
in many species of animals, birds, and ghosts,
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
پسُپنّکھیِبھوُتارُپ٘ریتا॥
ار۔ اور ۔
انسان دنیاوی دولت کی محبت میں حیوان ، پرندوںبدروحوں

ਬਹੁ ਬਿਧਿ ਜੋਨੀ ਫਿਰਤ ਅਨੇਤਾ ॥
baho biDh jonee firat anaytaa.
– in these many ways, the false wander in reincarnation.
(O‟ my friends, one who remains blinded with the allurements of worldly riches and pleasures, and who is not imbued with the love of God‟s Name), wanders around blindly.
Allured by Maya and many ways, the false wander in existences
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।
بہُبِدھِجونیِپھِرتانیتا॥
ا نیتا ۔ اندھا۔ جاہل۔
اور طرح طرح کی زندگیوں کی طرح بھٹکتا رہتا ہے

ਜਹ ਜਾਨੋ ਤਹ ਰਹਨੁ ਨ ਪਾਵੈ ॥
jah jaano tah rahan na paavai.
Wherever they go, they cannot remain there.
(The God‟s mansion), where one has (really) to go, one doesn‟t get to stay there,
and union with God is not achieved. Wherever they go, they cannot remain there permanently.
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,
جہجانوتہرہنُنپاۄےَ॥
جیہہ جانو ۔ جاہں جانا ہے ۔ رہن نہ پاوے ۔ رہنا نہیں ملتا
۔ اپنے حقیقی اور اصلی ٹھکانے پر جہاں اسے جانا ہے ٹھہر نہیں سکتا ۔

ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
thaan bihoon uth uth fir Dhaavai.
They have no place of rest; they rise up again and again and run around.
and without a place there, one again and again rises up and wanders around (in various wombs).
and without a place there, one again and again rises up and wanders in existences.
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
تھانبِہوُناُٹھِاُٹھِپھِرِدھاۄےَ॥
۔ تھان بہون ۔ ٹھکانے کے بغیر۔ دھاوے ۔ بھٹکتا ہے ۔
ٹھکانے بغیر بھٹکتا پھرتاہے

ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
man tan baasnaa bahut bisthaaraa.
Their minds and bodies are filled with immense, expansive desires.
In (man‟s) body and mind, is a great expanse (of worldly) desires.
Their minds and bodies are filled with intense worldly desires.
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
منِتنِباسنابہُتُبِستھارا॥
باسنا۔ خواہشات
۔ دلمیں خواہشات کی بھر مار ہے ۔

ਅਹੰਮੇਵ ਮੂਠੋ ਬੇਚਾਰਾ ॥
ahaNmayv mootho baychaaraa.
The poor wretches are cheated by egotism.
The poor fellow has been deceived by self-conceit.
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।
اہنّمیۄموُٹھوبیچارا॥
۔ اہنمیو ۔ خودی ۔ موٹھو ۔ دہوکا کھائیا۔ بیچارہ ۔ لا علاج ۔
خودی اسکی روحانی واخلاقی زندگی کو لوٹتی ہے دہوکا فریب کرتی ہے

ਅਨਿਕ ਦੋਖ ਅਰੁ ਬਹੁਤੁ ਸਜਾਈ ॥
anik dokh ar bahut sajaa-ee.
They are filled with countless sins, and are severely punished.
(For this reason), one commits many sins (and consequently) suffers many punishments,
They are filled with countless sins, and are severely punished (the soul is spiritually in misery).
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
انِکدوکھارُبہُتُسجائیِ॥
انک۔ بیشمار۔ دوکھ ۔ عیب۔ برائیاں۔ سجائی ۔ سزائیں۔
۔ جس سے اسکے ذہن اور دل و دماغ میں بیشمار عیب اور برائیاں آجاتی ہیں۔

ਤਾ ਕੀ ਕੀਮਤਿ ਕਹਣੁ ਨ ਜਾਈ ॥
taa kee keemat kahan na jaa-ee.
The extent of this cannot be estimated.
the estimate of those (punishments) cannot be described.
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।
تاکیِکیِمتِکہنھُنجائیِ॥
جسکی اسے بھاری سزا بھگتنی پڑتی ہے ۔ اسکی قیمت بتائی نہیں جا سکتی

ਪ੍ਰਭ ਬਿਸਰਤ ਨਰਕ ਮਹਿ ਪਾਇਆ ॥
parabh bisrat narak meh paa-i-aa.
Forgetting God, they fall into hell.
On being separated from God, one is put in hell,
Separated from God, their inner soul is in hell,
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
پ٘ربھبِسرتنرکمہِپائِیا॥
نرک۔ دوزخ۔
۔ خدا کے نام سچ و حقیقت بھلا کر انسنا کو دوزخ نصیب ہوتا ہے

ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
tah maat na banDh na meet na jaa-i-aa.
There are no mothers there, no siblings, no friends and no spouses.
There is neither a mother, relative, friend, or wife who could help.
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।
تہماتنبنّدھُنمیِتنجائِیا॥
بندھ ۔ رشتہدار ۔ میت ۔ دوست۔ جائیا۔ اولاد۔
۔ جہاں نہ ماں ہوتی ہے نہ رشتہ دارنہ دوست نہ بیوی اور بچے

ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
jis ka-o hot kirpaal su-aamee.
Those humble beings, unto whom the Lord and Master becomes Merciful,
On whom God the Master becomes kind,
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,
جِسکءُہوتک٘رِپالسُیامیِ॥
جس پر مالک عالم مہربان ہوتا ہے

ਸੋ ਜਨੁ ਨਾਨਕ ਪਾਰਗਰਾਮੀ ॥੩॥
so jan naanak paargaraamee. ||3||
O Nanak, cross over. ||3||
(that person) is ferried across (the sea of troubles). ||3||
O’ Nanak, he is ferried across (the sea of troubles). ||3||
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥
سوجنُنانکپارگرامیِ॥
پارگرامی ۔کامیاب
۔ اے نانک۔ وہ زندگی کامیاب بنا لیتا ہے

ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
bharmat bharmat parabh sarnee aa-i-aa.
Rambling and roaming, wandering around, I came to seek the Sanctuary of God.
After getting exhausted of wandering (in myriads of existences, the soul) comes to the shelter of God,
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,
بھ٘رمتبھ٘رمتپ٘ربھسرنیِآئِیا॥
بھرمت ۔ بھرمت۔ بھٹکتے بھٹکتے
بھٹکتے بھٹکتے خدا کا پناہگیر ہوا

ਦੀਨਾ ਨਾਥ ਜਗਤ ਪਿਤ ਮਾਇਆ ॥
deenaa naath jagat pit maa-i-aa.
He is the Master of the oppressed, the father and mother of the world.
who is the Master of the meek, and both father and mother of the world.
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।
دیِناناتھجگتپِتمائِیا॥
۔ دینا ناتھ ۔ غریب نواز۔ عاجزوں مجبوروں کا مالک ۔ جگت پت مائیا۔ ماتا پتا عالم
جو غریب نواز جسکا نہیں کوئی مالک مالک ہے وہ جو عالم کا ماں اور باپ ہے جو رحمان الرحیم ہے مہربان ہے

ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
parabh da-i-aal dukh darad bidaaran.
The Merciful Lord God is the Destroyer of sorrow and suffering.
God is merciful, and dispeller of our pains.
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,
پ٘ربھدئِیالدُکھدردبِدارنھ॥
۔ دھ درد یداران ۔ عذاب مٹانیوالا
دکھ درد مٹانیوالاہے

ਜਿਸੁ ਭਾਵੈ ਤਿਸ ਹੀ ਨਿਸਤਾਰਣ ॥
jis bhaavai tis hee nistaaran.
He emancipates whoever He pleases.
But He emancipates only the one, whom He wills.
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।
جِسُبھاۄےَتِسہیِنِستارنھ॥
۔ نستارن ۔ کامیاب بنانیوالا۔
جسے چاہتا ہے کامیاب بناتا ہے

ਅੰਧ ਕੂਪ ਤੇ ਕਾਢਨਹਾਰਾ ॥
anDh koop tay kaadhanhaaraa.
He lifts them up and pulls him out of the deep dark pit.
He can pull out a person from the blind well (of ignorance).
He pulls devotees out from the blind well (of ignorance).
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
انّدھکوُپتےکاڈھنہارا॥
اندھ کوپ۔ اندھیرے کوئیں۔
وہ اس دنیاوی زندگی کے اندھے کوئیں سے باہر نکلانے کی توفیق رکھتا ہے

ਪ੍ਰੇਮ ਭਗਤਿ ਹੋਵਤ ਨਿਸਤਾਰਾ ॥
paraym bhagat hovat nistaaraa.
Emancipation comes through loving devotional worship.
But, it is only through (His) loving devotion, (that one) is liberated.
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।
پ٘ریمبھگتِہوۄتنِستارا॥
۔ خدا کی پیار بھری عبادت و ریاضت سے انسان سے زندگی کامیاب بنا لیتا ہے

ਸਾਧ ਰੂਪ ਅਪਨਾ ਤਨੁ ਧਾਰਿਆ ॥
saaDh roop apnaa tan Dhaari-aa.
The Holy Saint is the very embodiment of the Lord’s form.
He has cast His body in the form of the saint-Guru,
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
سادھروُپاپناتنُدھارِیا॥
سادھ روپ ۔ پاکدامن شکل
۔ پاکدامنی کو اپنا جسم بنائیا ہے ۔

ਮਹਾ ਅਗਨਿ ਤੇ ਆਪਿ ਉਬਾਰਿਆ ॥
mahaa agan tay aap ubaari-aa.
He Himself saves us from the great fire.
and has saved the world from the great fire (of worldly desires).
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।
مہااگنِتےآپِاُبارِیا॥
۔ اباریا۔ بچائیا۔
اور زندگی کی بھاری آگ سے خود ہی بچائیا ہے

ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
jap tap sanjam is tay kichh naahee.
By myself, I cannot practice meditation, austerities, penance and self-discipline.
On his own, this (mortal) cannot perform any worship, penance, or austerity.
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।
جپتپسنّجماِستےکِچھُناہیِ॥
سنجم۔ ضبط۔ قابو۔
ورنہ عبادت وریاضت اور نفس پر ضبط حاسل کرنے کی توفیق کہاں ہے ۔ مراد نہیں ہے

ਆਦਿ ਅੰਤਿ ਪ੍ਰਭ ਅਗਮ ਅਗਾਹੀ ॥
aad ant parabh agam agaahee.
In the beginning and in the end, God is inaccessible and unfathomable.
It is the unapproachable, and unfathomable God alone, who is Doer of everything, from the beginning to the end.
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।
آدِانّتِپ٘ربھاگماگاہیِ॥
آد۔ آغاز ۔ انت ۔ آخر۔ اگم اگاہی ۔ انسانی عقل و ہوش سے اوپر اعداد و شمار سے باہر۔
۔ آغاز علام یا روز اول سے لیکر آخر تاقیامت موجود ہستی ہے ۔ جو انسان عقل و ہوش سے اوپر اندازے اور اعداد و شمار سے بعید ہے

ਨਾਮੁ ਦੇਹਿ ਮਾਗੈ ਦਾਸੁ ਤੇਰਾ ॥
naam deh maagai daas tayraa.
Please bless me with Your Naam; Your devotee begs only for this.
“O‟ God), Your slave asks for Your Name, please bless him (with that).
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।
نامُدیہِماگےَداسُتیرا॥
اے خدا تیرے در سے تیرا خدمتگار تیرا نام جو سچ صدیوی اور حقیقت سے مانگتا ہے

ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
har jeevan pad naanak parabh mayraa. ||4||3||19||
O Nanak, my Lord God is the Giver of the true state of life. ||4||3||19||
O‟ Nanak, my God is the Giver of the supreme state of life, (therefore, we should pray to Him ||4||3||19||
O’ Nanak, God is the Giver of the true state of (blissful spiritual) life. ||4||3||19||
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥
ہرِجیِۄنپدُنانکپ٘ربھُمیرا
۔ اے نانک۔ میرا روحانی رتبہ بخشنے والا ہے

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
kat ka-o dahkaavahu logaa mohan deen kirpaa-ee. ||1||
Why do you try to deceive others, O people of the world? The Fascinating Lord is Merciful to the meek. ||1||
O‟ people, why do you let your mind waver? (Rest assured that) the heart captivating God is (very) kind to the poor (and the meek). ||1||
Why do you let your mind waver? the heart captivating God is (very) kind to the oppressed. ||1||
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥
کتکءُڈہکاۄہُلوگاموہندیِنکِرپائیِ॥੧॥
گت کرو۔ کیون ۔کس لئے ۔ ڈہکاوؤ۔ ڈگمگاتے ہو۔ موہن۔ محبت ۔ میں گرفتار کرنے والا۔ دین ۔ غریبوں ۔ ناداروں ۔ کرپائی ۔ مہربان
اے انسان کیوں ڈگمگاتا ہے خدا غریبوں ناداروںپر مہربانی کرتا ہے

ਐਸੀ ਜਾਨਿ ਪਾਈ ॥
aisee jaan paa-ee.
This is what I have come to know.
(O‟ my friends), I have learnt that,
ਮੈਂ ਤਾਂ ਇਉਂ ਸਮਝ ਲਿਆ ਹੈ
ایَسیِجانِپائیِ॥
جان پیئی ۔ سمجھ آئی
اسطرح سمجھ آئی ہے

ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
saran sooro gur daataa raakhai aap vadaa-ee. ||1|| rahaa-o.
The brave and heroic Guru, the Generous Giver, gives Sanctuary and preserves our honor. ||1||Pause||
the benevolent Guru God is the Giver (of all beings), is a brave protector of those who seek His shelter, and He Himself saves their honor. ||1||Pause||
The benevolent Guru-God is the Giver (of all beings), gives Sanctuary and preserves the honor. ||1||Pause||
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥
سرنھِسوُروگُرداتاراکھےَآپِۄڈائیِ॥
۔ سرن ۔پناہ ۔ سورو۔ بہادر۔ گرداتا۔ سخی مرشد۔ وڈائی ۔ عظمت
کہ بہادر مرشد سخی عزت کا محافظ ہے

ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
bhagtaa kaa aagi-aakaaree sadaa sadaa sukh-daa-ee. ||2||
He submits to the Will of His devotees; He is forever and ever the Giver of peace. ||2||
(O‟ my friends, the Guru God) accepts whatever (His) devotees say, and is always a provider of peace to them. ||2||
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥
بھگتاکاآگِیاکاریِسداسداسُکھدائیِ॥
۔ آگیاکاری ۔ فرمانبرداری ۔ سکھدائی ۔ آرام پہنچانیوالا ۔
۔ خدا اپنے عابدوں کی عرض ماننے والا ہے اور ہمیشہ آرام پہنچاتا ہے

ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
apnay ka-o kirpaa karee-ahu ik naam Dhi-aa-ee. ||3||
Please bless me with Your Mercy, that I may meditate on Your Naam alone. ||3||
(O‟ God), bestow this one kindness upon your (own servant), that I may (always) meditate on (Your) one Name. ||3||
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥
اپنےکءُکِرپاکریِئہُاِکُنامُدھِیائیِ॥
نام دھیائی ۔ نام میں دھیان کروں
اے خدا پانے خدمتگار پر کرم فرمائی کر کہ تیرا خادم تیرا نام یاد رکھے

ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
naanak deen naam maagai dutee-aa bharam chukaa-ee. ||4||4||20||
Nanak, the meek and humble, begs for the Naam, the Name of the Lord; it eradicates duality and doubt. ||4||4||20||
(O‟ God), ridding (himself) of all other doubts, humble Nanak begs only for Your Name, (please bless him with that boon). ||4||4||20||
Nanak, the oppressed and humble, begs for the Naam, it eradicates duality and doubt. ||4||4||20||
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥
نانکُدیِنُنامُماگےَدُتیِیابھرمُچُکائیِ
۔ دتیا۔ دویت ۔ بھرم چکائی ۔ وہم و گمان مٹا کر ۔
دوئی دؤیت مٹاکر ناداری نانک تیرے نام کی بھیک مانگتا ہوں

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਮੇਰਾ ਠਾਕੁਰੁ ਅਤਿ ਭਾਰਾ ॥
mayraa thaakur at bhaaraa.
My Lord and Master is utterly powerful.
My God is extremely powerful,
ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ।
میراٹھاکُرُاتِبھارا॥
ات بھارا۔ نہایت بلند عظمت ۔
۔ مریا آقا بہت ہی قوت کا مالک عطیم ہستی ہے

ਮੋਹਿ ਸੇਵਕੁ ਬੇਚਾਰਾ ॥੧॥
mohi sayvak baychaaraa. ||1||
I am just His humble devotee. ||1||
(and) I am but a poor servant (of His). ||1||
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥
موہِسیۄکُبیچارا
سیوک ۔ خدمتگار ۔ بیچارا۔ عاجز۔ مسکین

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
mohan laal mayraa pareetam man paraanaa.
My Enticing Beloved is very dear to my mind and my breath of life.
(O‟ my friends), my dear (God) is the captivator of the hearts of all. That beloved Spouse of mine is the life of my mind and breaths.
My Enticing Beloved is very dear to my mind and my breath of (spiritual) life .
ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ।
موہنُلالُمیراپ٘ریِتممنپ٘رانا॥
موہن۔ اپنی محبت کرنیوالا ۔ لعل ۔ سرخرو۔ پریتم من پانا ۔ زندگی اور دل کو پیارا
اے دلربا سرخرو میرے دل وجان کے پیارے

ਮੋ ਕਉ ਦੇਹੁ ਦਾਨਾ ॥੧॥ ਰਹਾਉ ॥
mo ka-o dayh daanaa. ||1|| rahaa-o.
He blesses me with His gift. ||1||Pause||
He gives me the gift (of life). ||1-pause||
Bless me with the gift of Naam||1-pause||
ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥
موکءُدیہُدانا॥
۔ دانا۔ بھیک۔ خیرات ۔
مجھے اپنا دان عنایت کیجیئے ۔

ਸਗਲੇ ਮੈ ਦੇਖੇ ਜੋਈ ॥
saglay mai daykhay jo-ee.
I have seen and tested all.
(O‟ my friends), I have seen all others (who make tall claims,
I have seen others options,
ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,
سگلےمےَدیکھےجوئیِ॥
سگللے ۔ سارے ۔ جوئی۔ اسے تلاش کرے
سب میں اسی کا دیداردکھائی دیتا ہے

ਬੀਜਉ ਅਵਰੁ ਨ ਕੋਈ ॥੨॥
beeja-o avar na ko-ee. ||2||
But There is none other than Him. ||2||
and have concluded that) except for (Him), there is no other (like Him). ||2||
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥
بیِجءُاۄرُنکوئیِ॥
۔ بیجو ۔ اسکے علاوہ
نیہں اسکے علاوہ کوئی

ਜੀਅਨ ਪ੍ਰਤਿਪਾਲਿ ਸਮਾਹੈ ॥
jee-an partipaal samaahai.
He sustains and nurtures all beings.
(O‟ my friends, that God) supports and sustains all His creatures.
ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ।
جیِئنپ٘رتِپالِسماہےَ॥
جئین ۔ جانداروں کو ۔ پرتپال۔ پروش ۔ سماہے ۔ سنبھالتا ہے ۔ مجھ پر
جانداروں کی پرورش کرتا ہے اور سنبھال کرتا ہے مراد روزی دیتا ہے

ਹੈ ਹੋਸੀ ਆਹੇ ॥੩॥
hai hosee aahay. ||3||
He was, and shall always be there. ||3||
He was there, is there, and will be there (in the future). ||3||
ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥
ہےَہوسیِآہے
جو ہر رور زماں ماضی حاصل اور مستقبل تھاہے اور ہوگا

ਦਇਆ ਮੋਹਿ ਕੀਜੈ ਦੇਵਾ ॥
da-i-aa mohi keejai dayvaa.
Please bless me with Your Mercy, O Divine Lord,
O’ God, show mercy upon me,
ਹੇ ਦੇਵ! ਮੇਰੇ ਉੱਤੇ ਦਇਆ ਕਰ,
دئِیاموہِکیِجےَدیۄا॥
۔ کیجئے ۔ کرؤ۔ ۔
اے فرشتہ سیرت مجھے پر مہربانی کیجئے

ਨਾਨਕ ਲਾਗੋ ਸੇਵਾ ॥੪॥੫॥੨੧॥
naanak laago sayvaa. ||4||5||21||
and link Nanak to Your service. ||4||5||21||
that Nanak may remain yoked to Your service. ||4||4||21||
that Nanak may meditate and serve You. ||4||4||21||
ਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥
نانکلاگوسیۄا
سیوا۔ خدمت
نانک تیری خدمت کرے ۔ مراو نام سچ حق و حقیقت

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
patit uDhaaran taaran bal bal balay bal jaa-ee-ai.
The Redeemer of sinners, who carries us across; I am a sacrifice, a sacrifice, a sacrifice, a sacrifice to Him.
O‟ sanctifier of sinners and emancipating (God), I am a sacrifice to You again and again.
O’ Redeemer and liberator of sinners who carries us across, I am a beholden to You again and again
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।
پتِتاُدھارنتارنبلِبلِبلےبلِجائیِئےَ॥
پتت۔ بد اخلاق ۔ اخلاق سے گرے ہوئے ۔ ادھارن بچانیوالا ۔ تارن ۔ کامیابی ۔ بخشنے والا ۔ بلے بل جاییئے ۔ قربان جاؤں
گناہگاروں بد اخلاقوں کو بچا نیوالے کامیاب کرنیوالے پر ہمیشہ قربان جائیں۔

ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
aisaa ko-ee bhaytai sant jit har haray har Dhi-aa-ee-ai. ||1||
If only I could meet with such a Saint, who would inspire me to meditate on the Lord, Har, Har, Har. ||1||
Please unite me with such a saint, (meeting) whom I may meditate on God‟s Name. ||1||
Please unite me with such a saint, who may inspire me to meditate on Naam. ||1||
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥
ایَساکوئیِبھیٹےَسنّتُجِتُہرِہرےہرِدھِیائیِئےَ॥
۔ بھیٹے ۔ ملائے ۔ سنت ۔ خدا رسید ہ پاکدامن ۔ جت۔ جس سے ۔ ہرے ہر دھیاییئے ۔ خدا میں دھیان لگائیں
کسی اسیے ولی اللہ سے ملاپ ہو جسکے ویسلے سے خدا کی عبادت اور دھیان دے سکیں

ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
mo ka-o ko-ay na jaanat kahee-at daas tumaaraa.
No one knows me; I am called Your slave.
(O‟ God), nobody knows me, I am known (only as a) servant of Yours,
No one knows me (have no knowledge), I am called Your devotee.
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।
موکءُکوءِنجانتکہیِئتداسُتُمارا॥
کہت ۔ کہتا ہوں۔ داس۔ غلام۔ خدمتگار ۔
اے خدا مجھے کوئی نہیں جانتا تیرا خدمتگار غلام کہتے ہیں

ਏਹਾ ਓਟ ਆਧਾਰਾ ॥੧॥ ਰਹਾਉ ॥
ayhaa ot aaDhaaraa. ||1|| rahaa-o.
This is my support and sustenance. ||1||Pause||
and this alone is my support and prop. ||1||Pause||
I am dependent on Your support and you will save my honor. ||1||Pause||
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥
ایہااوٹآدھارا
اوت۔ سہارا۔ آدھار۔ آصرا ۔
مجھے یہی سہارا ہے اور یہی آسرا ہے

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
sarab Dhaaran partipaaran ik bin-o deenaa.
You support and cherish all; I am meek and humble – this is my only prayer.
O’ the Supporter and Sustainer of all, I am oppressed and make one prayer.
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,
سربدھارنپ٘رتِپارناِکبِنءُدیِنا॥
سرب دھارتن ۔ سب کو آسرا دینے والا ۔ پرتپارن ۔ پرورش کرنیوالا۔ بنؤ دینا ۔ میری ایک عاجز و مسکین کی گذارش ہے ۔
سارے جانداروں کا سہارا سب کی پرروش کرنیوال اپرودرگار میں عاجز مسکین
ایک عرض گذارتا ہوں

ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
tumree biDh tum hee jaanhu tum jal ham meenaa. ||2||
You alone know Your Way; You are the water, and I am the fish. ||2||
You alone know Your ways, (but make such an arrangement, that You may be like) water (for me), and I may be (like a) fish (in that water). ||2||
You alone know Your ways, make me fish in Your water. ||2||
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥
تُمریِبِدھِتُمہیِجانہُتُمجلہممیِنا
بدھ ۔ منصوب ہ ۔ طریقہ ۔ مینا ۔ مچھلی
کہ تم جل ہو اور میں مچھلی اسکا طریقہ تم ہی جانتے ہو

ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
pooran bistheeran su-aamee aahi aa-i-o paachhai.
O Perfect and Expansive Lord and Master, I follow You in love.
O’ the perfect Master of the entire expanse, I have come to Your shelter.
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।
پوُرنبِستھیِرنسُیامیِآہِآئِئوپاچھےَ॥
بستھیرن ۔ پھیلاؤ۔ سوآمی ۔ مالک۔ آہے ۔ ہے ۔
اے مکمل پھیلاؤ والے ہر جگہ ہر ایک میں بسنے والے میں تیرا پیروکار پیروری کرنے والا ہوں

ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
saglo bhoo mandal khandal parabh tum hee aachhai. ||3||
O God, You are pervading all the worlds, solar systems and galaxies. ||3||
You alone are pervading in all the spheres and divisions of the earth. ||3||
You alone are pervading in all the spheres and divisions of the creation. ||3||
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥
سگلوبھوُمنّڈلکھنّڈلپ٘ربھتُمہیِآچھےَ॥
سگلوں ۔ سارے ۔ بھو منڈل۔ زمینی خطے ۔ کھنڈل ۔حصے ۔
سارے زمینی خطے اور حصے تیرے ہی ہیں اور تیرے کئے ہوئے ہیں

error: Content is protected !!