Urdu-Raw-Page-239

ਜਿਤੁ ਕੋ ਲਾਇਆ ਤਿਤ ਹੀ ਲਾਗਾ ॥
jit ko laa-i-aa tit hee laagaa.
Everyone does the task to which one has been assigned by God.
ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ।
جِتُکولائِیاتِتہیِلاگا॥
تتہی ۔ اسی میں ۔ لاگا۔ مصروف ہوا۔
جسےخدا جیسے لگاتا ہے ۔ ویسے لگتا ہے ۔

ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥
so sayvak naanak jis bhaagaa. ||8||6||
O’ Nanak, only that person becomes God’s devotee who is so blessed.
ਹੇ ਨਾਨਕ! ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ l
سوسیۄکُنانکجِسُبھاگا॥੮॥੬॥
اے نانک جس کی قیمت میں بیداری آتی ہ ۔ وہی خادم ہوکر خدمت کرتا ہے

ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru:
گئُڑیِمہلا੫॥

ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥
bin simran jaisay sarap aarjaaree.
Without meditating on God’s Name, one’s life is like that of a snake (long & evil).
ਪ੍ਰਭੂ ਦੀ ਬੰਦਗੀ ਦੇ ਬਾਝੋਂ ਪ੍ਰਾਣੀ ਦੀ ਜਿੰਦਗੀ ਸੱਪ ਵਰਗੀ ਹੈ। (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਡੰਗ ਹੀ ਮਾਰਦਾ ਹੈ।)
بِنُسِمرنجیَسےسرپآرجاریِ॥
بن سمرن۔ بغیر یاد خدا۔ سرپ۔ سانپ ۔ آرجاری ۔ لمبی طر۔
۔ بغیر الہٰی یاد کے انسانی زندگی سانپ کی زندگی کی مانند

ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥
ti-o jeeveh saakat naam bisaaree. ||1||
Similarly forsaking God, faithless cynics live a life of sin and harm to others.
ਇਸੇ ਤਰ੍ਹਾਂ ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਜੀਊਂਦੇ ਹਨ (ਮੌਕਾ ਬਣਨ ਤੇ ਡੰਗਦੇ ਹਨ)
تِءُجیِۄہِساکتنامُبِساریِ॥੧॥
تیو جیو یہہ۔ ایسی زندگی ہے ۔ ساکت۔ مادہ پرست۔ نام دساری ۔ نام یعنی حقیقت سے بیخبر
جو ہمیشہ عمر بھر دوسروں کو ڈسنے میں گذارتا ہے ۔ ایسے ہی مادہ پرست دوسروں کے لئے عذاب کا باعث بنا رہتا ہے (1)

ਏਕ ਨਿਮਖ ਜੋ ਸਿਮਰਨ ਮਹਿ ਜੀਆ ॥
ayk nimakh jo simran meh jee-aa.
The one who has lived even an instant in lovingly meditating on God,
ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਜੀਊਦਾ ਹੈ,
ایکنِمکھجوسِمرنمہِجیِیا॥
(1) نمکھ ۔ تھوڑی سی دیر کے لئے ۔ جیا ۔ جیتا ہے ۔
جس انسان نے آنکھ جھپکنے کی دیر کے لئے بھی خدا کی یاد میں گزار دی ۔

ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥
kot dinas laakh sadaa thir thee-aa. ||1|| rahaa-o.
consider that he has lived not just for millions of days, but he has become immortal forever. |1||Pause||
ਉਹ, ਮਾਨੋ, ਕ੍ਰੋੜਾਂ ਦਿਨਾਂ ਲਈ ਜੀਉਂਦਾ ਰਹਿੰਦਾ ਹੈ। ਨਹੀਂ, ਸਗੋ ਹਮੇਸ਼ਾਂ ਲਈ ਨਿਹਚਲ ਹੋ ਜਾਂਦਾ ਹੈ।
کوٹِدِنسلاکھسداتھِرُتھیِیا॥੧॥رہاءُ॥
کوٹ ۔ کروڑوں ۔ تھر۔ مستقل (1) رہاؤ۔
گویا اس نے لاکھوں کروڑوں دن کے لئے پر سکون ہوگیا (1) رہاؤ

ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥
bin simran Dharig karam karaas.
Without remembering God, one’s all other worldly deeds are cursed.
ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ,
بِنُسِمرندھ٘رِگُکرمکراس॥
دتھر گ ۔ لعنت۔ دسٹا۔ گندگی
بغیر الہٰی یاد زندگی لعنت ہوجاتی ہے ۔

ਕਾਗ ਬਤਨ ਬਿਸਟਾ ਮਹਿ ਵਾਸ ॥੨॥
kaag batan bistaa meh vaas. ||2||
Like the crow’s beak , he dwells in the filth of vices.
ਕਾਂ ਦੀ ਚੁੰਝ ਦੀ ਤਰ੍ਹਾਂ ਮਨਮੁਖ ਦਾ ਨਿਵਾਸ ਗੰਦਗੀ ਵਿੱਚ ਹੈ।
کاگبتنبِسٹامہِۄاس॥੨॥
جیسے گودے کی چونچ ہمیشہ گندگی میں رہتا ہے ۔ ایسے ہی انسان بد گوئی اور برائیوں میں زندگی گذارتا ہے (2)

ਬਿਨੁ ਸਿਮਰਨ ਭਏ ਕੂਕਰ ਕਾਮ ॥
bin simran bha-ay kookar kaam.
Without remembrance of God, they become greedy like dogs.
ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ ਲੋਭ ਵਿਚ ਫਸ ਕੇ ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ।
بِنُسِمرنبھۓکوُکرکام॥
(2) کو کر کام۔ کتوں جیسے اعمال۔
خدا کو بھال کر انسان کتوں کے سے کاموں میں محسور رہتا ہے (3)

ਸਾਕਤ ਬੇਸੁਆ ਪੂਤ ਨਿਨਾਮ ॥੩॥
saakat baysu-aa poot ninaam. ||3||
The faithless cynics become as shameless as the offspring of a prostitute whose father’s name is unknown.(3)
ਅਧਰਮੀ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ l
ساکتبیسُیاپوُتنِنام॥੩॥
نیتام۔بے نام
خدا سے منکر انسان بزاری عورت کے لڑکے جیسا ہوجاتاے جس کے باپ کا کوئی نام نہیں ہوتا۔

ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥
bin simran jaisay seeny chhataaraa.
Without meditating on God, they are burden on society like horns on a ram.
ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ;
بِنُسِمرنجیَسےسیِگنْچھتارا॥
(3) چھتارا۔ چھترا۔ بیڑ۔
بغیر الہٰی انسانسینگوں والے بھیڑوں جیسا ہے ۔

ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥
boleh koor saakat mukh kaaraa. ||4||
The faithless cynic always lie and are dishonored everywhere.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ l
بولہِکوُرُساکتمُکھُکارا॥੪॥
کور۔ جھوٹ۔ کار ۔ کالا
جیسے خدا سے منکرانسان جیوٹ بولتاہے اور ہر جا بد نام کماتاہے 4 ۔

ਬਿਨੁ ਸਿਮਰਨ ਗਰਧਭ ਕੀ ਨਿਆਈ ॥
bin simran garDhabh kee ni-aa-ee.
Without the remembrance of God, they spend their lives in filth (of vices) like a donkey.
ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ (ਸਦਾ ਸੁਆਹ ਮਿੱਟੀ ਵਿਚ ਲੇਟ ਕੇ) ਮਲੀਨ ਜੀਵਨ ਗੁਜ਼ਾਰਦੇ ਹਨ l
بِنُسِمرنگردھبھکیِنِیائیِ॥
(4) گردھ ۔ گدھا ۔ نائین۔ جسا۔
الہٰی یاد کے بغیر خدا سے منکر انسان گدھے جیسا ہے ۔

ਸਾਕਤ ਥਾਨ ਭਰਿਸਟ ਫਿਰਾਹੀ ॥੫॥
saakat thaan bharisat firaa-ee. ||5||
The faithless cynics wander through many degraded places of evil deeds.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ l
ساکتتھانبھرِسٹپھِراہیِ॥੫॥
بھر س ٹ۔ گندے ۔ پھراہی ۔ پھرتے ہین
جو ہمیشہ اپنے جسم کو کاک میں لٹنے سے خوش ہوتا ہے (5)

ਬਿਨੁ ਸਿਮਰਨ ਕੂਕਰ ਹਰਕਾਇਆ ॥bin simran kookar harkaa-i-aa.
Without meditating on God, they become like a rabid dogs.
ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ l
بِنُسِمرنکوُکرہرکائِیا॥
(5) ہر کائیا۔ باولا ۔
منکر انسان کی زندگی پاؤے کتے کیا مانند ہوتی ہے ۔

ਸਾਕਤ ਲੋਭੀ ਬੰਧੁ ਨ ਪਾਇਆ ॥੬॥
saakat lobhee banDh na paa-i-aa. ||6||
The faithless cynics remain entangled in greed and do not follow any moral restrictions.
ਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ l
ساکتلوبھیِبنّدھُنپائِیا॥੬॥
بندھ روک
جو لاکھوں کمانے کے باوجود لالچ میں گرفتار رہتے ہیں۔ اور لالچ کے پیچے ایسے دوڑتے رہتے جیسے باولا کتالوگوں کو کاٹنے کے لئے دوڑتا رہتا ہے(6)

ਬਿਨੁ ਸਿਮਰਨ ਹੈ ਆਤਮ ਘਾਤੀ ॥
bin simran hai aatam ghaatee.
Without remembering God, the mortal is committing himself to spiritual death.
ਸਿਮਰਨ ਤੋਂ ਖੁੰਝਾ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ,
بِنُسِمرنہےَآتمگھاتیِ॥
(6) آتم گھاتی ۔ روح کا قاتل۔
بغیر یاد خدا انسان روح کا قاتل ہے ۔

ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥
saakat neech tis kul nahee jaatee. ||7||
The faithless cynic is wretched and loses his family-name or social standing.
ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ l
ساکتنیِچتِسُکُلُنہیِجاتیِ॥੭॥
نیچ۔ کمینہ ۔ کل ۔ خاندان۔ جاتی ۔ ذات
منکر کمینہ اور اسکا خیال ہمیشہ کمینے کاموں میں لگا رہتا ہے نہ اسکا بلند رہ جاتا ہے ۔ نرذات (7)

ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥
jis bha-i-aa kirpaal tis satsang milaa-i-aa.
The one on whom God becomes merciful, He unites that person with the holy congregation. ਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤਿ ਵਿਚ ਲਿਆ ਰਲਾਂਦਾ ਹੈ।
جِسُبھئِیاک٘رِپالُتِسُستسنّگِمِلائِیا॥
(7) ستسنگ۔ سچا ساتھ ۔
جس پر خدا مہربان ہو جاتا ہے ۔ اسے سچے پاکدامن ساتھیوں سے ملاتا

ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥
kaho naanak gur jagat taraa-i-aa. ||8||7||
Nanak says, in this way, through the Guru, God saves the humanity from the world ocean of vices,
ਨਾਨਕ ਆਖਦਾ ਹੈ- ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ l
کہُنانکگُرِجگتُترائِیا॥੮॥੭॥
جگت۔ عالم۔
ہے اور اس طرح سے اے نانک بتادےکہ مرشد کے وسیلے سے عالم کو کامیاب بناتا ہے

ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru.
گئُڑیِمہلا੫॥

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥
gur kai bachan mohi param gat paa-ee.
Through the Guru’s Word, I have attained the supreme spiritual status.
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,
گُرکےَبچنِموہِپرمگتِپائیِ॥
پرم گت ۔ روحانی بلند حالت۔
کلام مرشد سے روحانیت کی بلندی حاصل ہوئی

ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥
gur poorai mayree paij rakhaa-ee. ||1||
The Perfect Guru has preserved my honor.
ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ l
گُرِپوُرےَمیریِپیَجرکھائیِ॥੧॥
پیج ۔ عزت۔ آبرو۔
۔ اور کالم مرشد نے عزت بچائی (1)

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥
gur kai bachan Dhi-aa-i-o mohi naa-o.
Following the Guru’s Word, I have meditated on God’s Name.
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,
گُرکےَبچنِدھِیائِئوموہِناءُ॥
(1) وھیاؤ۔ توجہ کی ۔
سبق مرشد خدا کو یاد کیا۔

ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥
gur parsaad mohi mili-aa thaa-o. ||1|| rahaa-o.
By Guru’s Grace, I have obtained a place in God’s court.
ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ l
گُرپرسادِموہِمِلِیاتھاءُ॥੧॥رہاءُ॥
گر پرساد۔ رحمت مرشد سے ۔ تھا ۔ ٹھکانہ (1) رہاؤ۔
رحمت مرشد سے ٹھکانہ پائیا (1) رہاؤ۔

ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥
gur kai bachan sun rasan vakhaanee.
I listen to the Guru’s Word, and keep uttering the praises of God.
ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਆਪਣੀ ਜੀਭ ਨਾਲ ਪਰਮਾਤਮਾ ਦੀਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ l
گُرکےَبچنِسُنھِرسنۄکھانھیِ॥
زن ۔ زبان۔ دکھانی ۔ بیان کی ۔
سبق مرشد سے زبان سے کلام الہٰی بیان کیا جو سنا تھا ۔

ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥
gur kirpaa tay amrit mayree banee. ||2||
By Guru’s Grace, my own words have become sweet like nectar.
ਗੁਰਾਂ ਦੀ ਮਿਹਰ ਰਾਹੀਂ ਮੇਰੀ ਬੋਲੀ ਸੁਧਾਰਸ ਵਰਗੀ ਮਿੱਠੀ ਹੋ ਗਈ ਹੈ।
گُرکِرپاتےانّم٘رِتمیریِبانھیِ॥੨॥
انمرت ۔ بانی ۔ آبحیات۔ بول۔ کلام
کرم و عنایت مرشد سے مہربان آب حیا ہوگیا (2)۔

ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥
gur kai bachan miti-aa mayraa aap.
By acting on the Guru’s teachings my ego has been erased
.ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ l
گُرکےَبچنِمِٹِیامیراآپُ॥
(2) آپ ۔ خوید۔ خوئشتا۔ اپنا پن۔
سبق مرشد سے خودی مٹی اور

ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥
gur kee da-i-aa tay mayraa vad partaap. ||3||
By the Guru’s grace, I have obtained great glory.
ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ l
گُرکیِدئِیاتےمیراۄڈپرتاپُ॥੩॥
وڈ پرتاپ ۔ وقار
مرشد کی کرم و عنایت سے بھاری وقار ملا (3)

ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥
gur kai bachan miti-aa mayraa bharam.
By following the Guru’s teachings, my doubt has been removed.
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,
گُرکےَبچنِمِٹِیامیرابھرمُ॥
کلام مرشدی سے تمام فکرات دور ہوگئے

ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥
gur kai bachan paykhi-o sabh barahm. ||4||
Through the Guru’s Word, I have realized God pervading everywhere.
ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ -ਵੱਸਦਾ ਪਰਮਾਤਮਾ ਵੇਖ ਲਿਆ ਹੈ l
گُرکےَبچنِپیکھِئوسبھُب٘رہمُ॥੪॥
پیکھو سب برہم۔ ہر جگہ بستا دیکھا خدا
اور ہر جگہ دیدار خدا پائیا (4)

ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥
gur kai bachan keeno raaj jog.
By following the Guru’s teachings, I have enjoyed the (bliss of) union with God while still living in the household.
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।
گُرکےَبچنِکیِنوراجُجوگُ॥
(3) راج جوگ۔ گھریلو زندگی معہ الہٰی ملاپ ۔
سبق مرشد سے گھریلو زندگی میں ہی ملاپ خد اپائیا ۔

ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥
gur kai sang tari-aa sabh log. ||5||
Everybody who follow the Guru’s teachings is ferried across the world ocean of vices.
ਗੁਰੂ ਦੀ ਸੰਗਤਿ ਵਿਚ ਰਹਿ ਕੇ ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ
گُرکےَسنّگِترِیاسبھُلوگُ॥੫॥
مرشد کے ساتھ سے سارے عالم کو کامیابی ملی

ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥
gur kai bachan mayray kaaraj siDh.
Through the Guru’s Word, my affairs are resolved.
ਗੁਰਾਂ ਦੇ ਸ਼ਬਦ ਰਾਹੀਂ ਮੇਰੇ ਕੰਮ ਰਾਸ ਹੋ ਗਏ ਹਨ।
گُرکےَبچنِمیرےکارجسِدھِ॥
(4) کارج سیدھ ۔کامکامیابی ہوئے
مرشد کے سبق سے سب کامون میں کامیابی ملی

ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥
gur kai bachan paa-i-aa naa-o niDh. ||6||
Through the Guru’s Word, I have obtained the treasures of Naam.
ਗੁਰਾਂ ਦੇ ਸ਼ਬਦ ਰਾਹੀਂ ਮੈਂ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੈ।
گُرکےَبچنِپائِیاناءُنِدھِ॥੬॥
اور دنیا کے نو خزانے حاصل ہوئے ۔

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥
jin jin keenee mayray gur kee aasaa.
Whoever has placed his faith in my Guru,
ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਤੇ ਭਰੋਸਾ ਧਾਰਨ ਕੀਤਾ ਹੈ,
جِنِجِنِکیِنیِمیرےگُرکیِآسا॥
(5) آسا۔ امید۔
جس نے بھی مرشد سے اپنی اُمیدیںباندھیں۔

ਤਿਸ ਕੀ ਕਟੀਐ ਜਮ ਕੀ ਫਾਸਾ ॥੭॥
tis kee katee-ai jam kee faasaa. ||7||
that person has been liberated from the fear of death.
ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ l
تِسکیِکٹیِئےَجمکیِپھاسا॥੭॥
جسم کی پھاسا۔ موت کاپھندہ۔
ان کا موت کا پھندہ گٹ گیا (7)

ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥
gur kai bachan jaagi-aa mayraa karam.
Following the Guru’s teachings , I have become fortunate.
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ,
گُرکےَبچنِجاگِیامیراکرمُ॥
کرم ۔ قیمت۔
کلام مرشد سے میری صحت بیدار ہوئی

ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥
naanak gur bhayti-aa paarbarahm. ||8||8||
O’ Nanak, meeting the Guru, I have realized the Supreme God. (8) (8)
ਹੇ ਨਾਨਕ! ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ l
نانکگُرُبھیٹِیاپارب٘رہمُ॥੮॥੮॥
۔ اے نانک مرشد سے خدا سےملاپ کرائیا

ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru:
گئُڑیِمہلا੫॥

ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
tis gur ka-o simra-o saas saas.
I remember that Guru with each and every breath.
ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਹਾਂ,
تِسُگُرکءُسِمرءُساسِساسِ॥
ساس۔ساس۔ ہر لمحہ ہر وقت ۔
اُس مرشد کو کیون نہہر لمحہ ہر سانس یاد کیا جائے ۔

ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥
gur mayray paraan satgur mayree raas. ||1|| rahaa-o.
The Guru is my breath of life, the True Guru is my spiritual wealth. ||1||Pause||
ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ
گُرُمیرےپ٘رانھستِگُرُمیریِراسِ॥੧॥رہاءُ॥
پران۔ جان ۔ زندگی ۔ راس۔ سرمایہ (1) رہاؤ۔
جو میری زندگی ہے اور سچامرشد میرا سرمایہ ہے (1) رہاؤ۔

ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
gur kaa darsan daykh daykh jeevaa.
I feel spiritually alive by continually beholding the sight of the Guru.
ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।
گُرکادرسنُدیکھِدیکھِجیِۄا॥
درسن ۔ دیدار۔ جیوا۔ زندہ ہوں
دیدار مرشد سے روحانی زندگی ملتی ہے ۔

ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥
gur kay charan Dho-ay Dho-ay peevaa. ||1||
I humbly follow my Guru’s teaching. ||1||
ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਣ ਨੂੰ ਮਿਲਦਾ ਹੈ
گُرکےچرنھدھوءِدھوءِپیِۄا॥੧॥
اور پائے مرشد دہونے سے الہٰی جو آبحیات ہے ملتا ہے (1

ਗੁਰ ਕੀ ਰੇਣੁ ਨਿਤ ਮਜਨੁ ਕਰਉ ॥
gur kee rayn nit majan kara-o.
I daily clean my mind by listening to the Guru’s words,
ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ,
گُرکیِرینھُنِتمجنُکرءُ॥
(1) رین۔ دہول۔ خاک۔ مجن۔ اشنان۔
مرشد کید ہول میں غسل کروں

ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥
janam janam kee ha-umai mal hara-o. ||2||
and thus, I am getting rid of the filth of ego of many previous births. ||2||
ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ l
جنمجنمکیِہئُمےَملُہرءُ॥੨॥
ہونمے مل۔ خودی کی ناپاکیزگی ۔ ہرؤ ۔ دور کرو
۔ اور جنموں کی خوید کی ناپاکیزگی دور کرون (2)

ਤਿਸੁ ਗੁਰ ਕਉ ਝੂਲਾਵਉ ਪਾਖਾ ॥
tis gur ka-o jhoolaava-o paakhaa.
I serve with complete devotion the Guru,
ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ,
تِسُگُرکءُجھوُلاۄءُپاکھا॥
(2) جھلاوؤ۔ جیولوں
مرشد کو پنکھا چھولوں

ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥
mahaa agan tay haath day raakhaa. ||3||
who has saved me from the intense fire of vices by giving his support .
ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ
مہااگنِتےہاتھُدےراکھا॥੩॥
(3) مہا اگن۔ خواہشا کی بھاری آگ
جس نے میری خواہشات کی آگ سے بچائیا ہے ۔(3

ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥
tis gur kai garihi dhova-o paanee.
I serve with complete devotion the Guru,
ਮੈਂ ਉਸ ਗੁਰਦੇਵ ਜੀ ਦੇ ਘਰ ਲਈ ਜਲ ਢੋਦਾ ਹਾਂ,
تِسُگُرکےَگ٘رِہِڈھوۄءُپانھیِ॥
(4) گریہہ۔ گھر۔ عقل گت۔ سوجھ ۔ بوجھ۔
اسکا پانی ڈہوؤں

ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥
jis gur tay akal gat jaanee. ||4||
from Whom I have learnt about God, who never changes.
ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ l
جِسُگُرتےاکلگتِجانھیِ॥੪॥
جس نے مجھے خر و مندی عقل وہوش سے آراستہ کیا ہے (4)

ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥
tis gur kai garihi peesa-o neet.
I serve with complete devotion the Guru,
ਉਸ ਗੁਰੂ ਦੇ ਘਰ ਲਈ ਮੈਂ ਸਦਾ ਹੀ ਦਾਣੇ ਪੀਹਦਾ ਹਾਂ,
تِسُگُرکےَگ٘رِہِپیِسءُنیِت॥
اس مرشد کے پینے پیسون

ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥
jis parsaad vairee sabh meet. ||5||
by whose grace all my enemies have become friends.
ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ
جِسُپرسادِۄیَریِسبھمیِت॥੫॥
پر ساد۔ رحمت
جس مرشد کی رحمت سے دشمن دوست ہوگئے(5)

error: Content is protected !!