Urdu-Raw-Page-493

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
durmat bhaagheen mat feekay naam sunat aavai man rohai.
Those unfortunate persons, misguided by bad advice, are of shallow intellect; upon hearing God’s Name they feel enraged in their minds.
ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ।
دُرمتِ بھاگہیِن متِ پھیِکے نامُ سُنت آۄےَ منِ روہےَ ॥
درمت ۔ بد عقلی ۔ بھاگ ہین ۔ بد قسمت ۔ مت پھیکے ۔ کم عقل ۔ من روہے ۔ دلمیں غسصہ
) بد عقل بد اخلاق کم عقل بد قسمت ہوتے ہیں۔ الہٰی نام سنتے ہی ان کے دل میں غصہ پیدا ہوتا ہے

ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
ka-oo-aa kaag ka-o amrit ras paa-ee-ai tariptai vistaa khaa-ay mukh gohai. ||3||
Just as a crow gets satisfied eating filth instead of good food, similarly these evil people, forsaking ambrosial nectar of Naam, are satiated by indulging in vices. ||3||
ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ, ਉਸ ਨੂੰ ਖਾਣ ਦੇ ਥਾਂ ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ॥੩॥
کئوُیا کاگ کءُ انّم٘رِت رسُ پائیِئےَ ت٘رِپتےَ ۄِسٹا کھاءِ مُکھِ گوہےَ ॥
۔ رس۔ لطف ۔ مزہ ۔ ترپتے ۔ تکسین پاتا ہے ۔ وشٹا ۔ گندگی
۔ جیسے کو ے کو کتنے ہی پر لطف نعمتیں کھلائیں مگر اس کی تسلی گندگی کھانے سے ہوتی ہے ۔ اور گندگی کھا کر خوش ہوتا ہے

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
amrit sar satgur sativaadee jit naatai ka-oo-aa hans hohai.
The true Guru, who always speaks truth, is like the pool of ambrosial nectar, bathing in which, a crow like evil person becomes immaculate like a swan.
ਸੱਚ ਬੋਲਣ ਵਾਲੇ, ਸੱਚੇ ਗੁਰੂ ਜੀ ਅੰਮ੍ਰਿਤ ਦੇ ਤਾਲਾਬ ਹਨ। ਜਿਸ ਅੰਦਰ ਨ੍ਹਾਉਣ ਦੁਆਰਾ ਕਾਂ ਰਾਜਹੰਸ ਹੋ ਜਾਂਦਾ ਹੈ।
انّم٘رِت سرُ ستِگُرُ ستِۄادیِ جِتُ ناتےَ کئوُیا ہنّسُ ہوہےَ ॥
ست وادی ۔ پاک اخلاق والا۔ انمرت سر ۔ آب حیات کا تالاب ۔ جت ۔ جس میں۔ ناتے ۔ اشنان ۔ غسل ۔ کوا ہنس ہوہے ۔ بد تمیز بدکردار خوش اخلاق ہوجاتا ہے
۔ سچا مرشد حقیقت پر ست آب حیات کے تالاب جیسا ہے جس کی صحبت و قربت سے انسانی زندگی پاکیزہ اور روحانی ہو جاتی ہے اور بد کار بد چلن انسان بھی نیک اور نیک سیرت ہوجاتے ہیں۔

ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥
naanak Dhan Dhan vaday vadbhaagee jinH gurmat naam ridai mal Dhohai. ||4||2||
O’ Nanak, extremely blessed and very fortunate are those who, through the Guru’s teachings, wash away the filth of their hearts with Naam. ||4||2||
ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ॥੪॥੨॥
نانک دھنُ دھنّنُ ۄڈے ۄڈبھاگیِ جِن٘ہ٘ہ گُرمتِ نامُ رِدےَ ملُ دھوہےَ
گرمت نام روے مل وہوہے ۔ سبق مرشد سے الہٰی نام یعنی سچ اور حقیقت کے فضل سے دل کو پاک بنا لیتا ہے ۔
وہ بلند اور خوش قسمت ہیں اے نانک جو سبق مرشد اور الہٰی نام کے فضل و کرم سے اپنے دلوں کی غلاظت دور کر لیتے ہیں۔

ਗੂਜਰੀ ਮਹਲਾ ੪ ॥
goojree mehlaa 4.
Raag Goojree, Fourth Guru:

ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
har jan ootam ootam banee mukh boleh par-upkaaray.
The devotees of God are exalted and sublime is their speech; whatever they say is for the benefit of others.
ਪ੍ਰਭੂ ਦੇ ਸੰਤ ਜਨ ਉੱਚੇ ਜੀਵਨ ਵਾਲੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹਨ, ਇਹ ਸ੍ਰੇਸ਼ਟ ਬਚਨ ਉਹ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।
ہرِ جن اوُتم اوُتم بانھیِ مُکھِ بولہِ پرئُپکارے ॥
اُتم ۔ بلند عظمت ۔ بانی ۔ کلام۔ پرا پکارے ۔ دوسروں کے بھلے کے لئے ۔
۔ الہٰی پریمی بلند اخلاق ہوتے ہیں اور ان کا کلام بلند عظمت ہوتا ہے ۔ اور زبان سے لوگوں کی بھلائی والے بول بولتے ہیں۔

ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥
jo jan sunai sarDhaa bhagat saytee kar kirpaa har nistaaray. ||1||
He who listens to these devotees with love and devotion showing His grace, God ferries him across the world-ocean of vices, ||1||
ਜੇਹੜਾ ਮਨੁੱਖ ਸੰਤ ਜਨਾਂ ਨੂੰ ਸਰਧਾ ਅਤੇ ਪਿਆਰ ਨਾਲ ਸੁਣਦਾ ਹੈ, ਪ੍ਰਭੂ ਕਿਰਪਾ ਕਰ ਕੇ ਉਸ ਨੂੰ ਭਵ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ ॥੧॥
جو جنُ سُنھےَ سردھا بھگتِ سیتیِ کرِ کِرپا ہرِ نِستارے ॥੧॥
سردھا۔ یقین ۔ بھگت سیتی ۔ پریم پیار کے لئے ۔ نستارے ۔ کامیاب بناتا ہے بھگت سیتی ۔ پریم پیار کے لئے ۔ نستارے ۔ کامیاب بناتا ہے
جو ان کا کلام بالیقین اور عقیدت سے سنتا ہے خدا اسے اپنی کرمو عنایت سے اسے اس کی زندگی کو کامیابی بخشتا ہے
ا
ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥
raam mo ka-o har jan mayl pi-aaray.
O’ my beloved God, cause me to meet with Your devotees.
ਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ।
رام مو کءُ ہرِ جن میلِ پِیارے ॥
(1) ہر جن ۔ الہٰی پریمی
۔ مجھے خادم خدا سے ملاییئے ۔ کامل مرشد مجھے دل وجان سے پیارا ہے

ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥
mayray pareetam paraan satgur gur pooraa ham paapee gur nistaaray. ||1|| rahaa-o.
My perfect true Guru is as dear to me as my life breaths; the Guru has saved me, the sinner.||1||Pause||
ਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ॥੧॥ ਰਹਾਉ ॥
میرے پ٘ریِتم پ٘ران ستِگُرُ گُرُ پوُرا ہم پاپیِ گُرِ نِستارے ॥੧॥ رہاءُ ॥
۔ پران ۔ زندگی ۔ گر پورا۔ کامل مرشد۔ پاپی ۔ گناہگار ۔ رہاؤ۔
۔ مجھ گناہگار کو کامیابی عنایت فمرائی ہے میرے پیارے خدا

ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥
gurmukh vadbhaagee vadbhaagay jin har har naam aDhaaray.
Extremely fortunate are the Guru’s followers, because God’s Name becomes the support of their life.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਹਰਿ-ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ,
گُرمُکھِ ۄڈبھاگیِ ۄڈبھاگے جِن ہرِ ہرِ نامُ ادھارے ॥
گورمکھ ۔ مرید مرشد۔ ودبھاگی ۔ بلند قسمت ۔ ادھارے
مریدا ن مرشد بلند قسمت ہیں جنہیں الہٰی سچ و حقیقت کا سہارا ہے

ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥
har har amrit har ras paavahi gurmat bhagat bhandaaray. ||2||
By following the Guru’s teachings, they attain the ambrosial nectar of God’s Name and the treasures of devotional worship. ||2||
ਗੁਰੂ ਦੀ ਮਤਿ ਉਤੇ ਤੁਰਿਆਂ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਅਤੇ ਪ੍ਰਭੂ-ਭਗਤੀ ਦੇ ਖ਼ਜ਼ਾਨੇ ਪ੍ਰਾਪਤ ਕਰ ਲੈਂਦੇ ਹਨ ॥੨॥
ہرِ ہرِ انّم٘رِتُ ہرِ رسُ پاۄہِ گُرمتِ بھگتِ بھنّڈارے ॥੨॥
۔ بھگت بھنڈارے ۔ پریم کے خزانے (2 )
۔ وہ آب حیات مراد روحانی اور اخلاقی زندگی دینے والے الہٰی نام کا لطف اُٹھاتے ہیںاور سبق مرشد پر عمل کرنے سے ان کے دلمیں بیشمار الہٰی پیار بس جاتا ہے

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥
jin darsan satgur sat purakh na paa-i-aa tay bhaagheen jam maaray.
Those who haven’t seen and followed the teachings of the sublime being, the true Guru, are very unfortunate and spiritually dead.
ਜਿਨ੍ਹਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਬਦ-ਕਿਸਮਤ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ।
جِن درسنُ ستِگُر ست پُرکھ ن پائِیا تے بھاگہیِنھ جمِ مارے ॥
ست پرکھ ۔ حقیقت پرست ۔ جسم مارے ۔ فرشتہ موت سزا دیتا ہے
(2) جنوہں نے سچے مرشد حقیقت پر ست کا دیدا رنہیں کیا وہ بد قسمت ہیں فرشتہ موت سے سزا پاتے ہیں

ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥
say kookar sookar garDhabh paveh garabh jonee da-yi maaray mahaa hati-aaray. ||3||
They are like dogs, pigs and donkeys; God strikes them down as the worst of murderers and they fall in the cycles of birth and death. ||3||
ਉਹ ਕੁੱਤਿਆਂ, ਸੂਰਾਂ ਅਤੇ ਖੋਤਿਆਂ ਵਾਂਗ ਹਨ, ਉਨ੍ਹਾਂ ਮਹਾਂ ਪਾਪੀਆਂ ਨੂੰ ਪ੍ਰਭੂ ਨਸ਼ਟ ਕਰ ਦਿੰਦਾ ਹੈ; ਉਹ ਜੂਨਾਂ ਵਿੱਚ ਪਾਏ ਜਾਂਦੇ ਹਨ ॥੩॥
سے کوُکر سوُکر گردھبھ پۄہِ گربھ جونیِ دزِ مارے مہا ہتِیارے ॥੩॥
۔ کو کر ۔ کتا ۔ سوکر ۔ سور۔ گروبھ ۔ گدھا ۔ دئے ۔ رحمان ۔ خدا۔ ہتیارے ۔ ہتیا کرنے والے ۔ قاتل (3
۔ وہ انسان کتے ۔ سور ۔ گدھے وگیرہ کی سی زندگی ہے ان بیرحم انسان کو خدا روحانی موت دیتا ہے (3

ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥
deen da-i-aal hohu jan oopar kar kirpaa layho ubaaray.
O’ merciful God of the meek, please shower Your mercy on Your devotees and save them.
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ ਬਚਾ ਲੈ।
دیِن دئِیال ہوہُ جن اوُپرِ کرِ کِرپا لیہُ اُبارے ॥
دین دیال۔ غریبوں کمزوروں پر مہربان۔ ابھارے ۔ بچاؤ۔
) اے غریبوں کمزوروں پر رحم کرنے والے رحمان الرحیم اپنی کرم و عنایت سے بچاؤ

ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥
naanak jan har kee sarnaa-ee har bhaavai har nistaaray. ||4||3||
O’ Nanak, God’s devotees seek His refuge; when it pleases Him, He ferries them across the world-ocean of vices. ||4||3||
ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥
نانک جن ہرِ کیِ سرنھائیِ ہرِ بھاۄےَ ہرِ نِستارے
بھاوے ۔ چاہو۔ رضا ۔ نستارے ۔ کامیابی دیتا ہے ۔
۔ خادم نانک تیرے اے خدا زیر سایہ ہے اور خادمان خدا تیرے زیر سایہ رہتے ہیں جب چاہتا ہے دنیاوی زندگی کامیاب بنا دیتا ہے ۔

ਗੂਜਰੀ ਮਹਲਾ ੪ ॥
goojree mehlaa 4.
Raag Goojree, Fourth Guru:

ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥
hohu da-i-aal mayraa man laavhu ha-o an-din raam naam nit Dhi-aa-ee.
O’ God, show mercy and attune my mind to Yourself, so that I may always meditate on Your Name.
ਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਰਹਾਂ।
ہوہُ دئِیال میرا منُ لاۄہُ ہءُ اندِنُ رام نامُ نِت دھِیائیِ ॥
اندن ۔ ہر روز۔ ہمیشہ ۔ رام نام۔ حقیقت پرستی ۔ سچائی ۔ الہٰی نام۔ نت دھیائی۔ میں ہر روز دھیان دون (1)
اے خداوند کریم کرم وعنایت فرما ؤ تکاہ ہر روز الہٰی حمدوثناہ کرؤں۔

ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥
sabh sukh sabh gun sabh niDhaan har jit japi-ai dukh bhukh sabh leh jaa-ee. ||1||
All the celestial peace, all virtues and all treasures belong to God, remembering whom all misery and yearning for Maya (worldly wealth) disappear.||1||
ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪ੍ਰਭੂ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਸਾਰੀ ਭੁੱਖ ਲਹਿ ਜਾਂਦੀ ਹੈ ॥੧॥
سبھِ سُکھ سبھِ گُنھ سبھِ نِدھان ہرِ جِتُ جپِئےَ دُکھ بھُکھ سبھ لہِ جائیِ ॥੧॥
ہر طرح کے آرام و آسائش سب اوصاف کا خزانہ خدا جس کے یادوریاض سے تمام عذاب اور بھوک مٹ جاتی ہے

ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
man mayray mayraa raam naam sakhaa har bhaa-ee.
O’ my mind, God’s Name is like my friend and brother.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ।
من میرے میرا رام نامُ سکھا ہرِ بھائیِ ॥
سکھا ۔ ساتھی ۔ مددگار
اے دل الہٰی نام یعنی سچ اور حقیقت ہی انسان کا ساتھی اور بھائی ہے

ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥
gurmat raam naam jas gaavaa ant baylee dargeh la-ay chhadaa-ee. ||1|| rahaa-o.
By following the Guru’s teachings, I sing the praises of God; it would be my support in the end and would save me in God’s presence. ||1||Pause||
ਗੁਰੂ ਦੀ ਸਿੱਖਿਆ ਰਾਂਹੀ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ। ਆਖ਼ਰ ਵੇਲੇ ਇਹ ਹੀ ਮਦਦਗਾਰ ਬਣਦਾ ਹੈ, ਅਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਕਰਾਂਦਾ ਹੈ ॥੧॥ ਰਹਾਉ ॥
گُرمتِ رام نامُ جسُ گاۄا انّتِ بیلیِ درگہ لۓ چھڈائیِ ॥੧॥ رہاءُ ॥
۔ گرمت ۔ سبق مرشد۔ واعظ مرشد (1) رہاؤ
سبق مرشد کی برکت سے الہٰی نام کی حمدوثناہ لیجیئے جو عدالت الہٰی سے نجات دلاتا ہے

ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥
tooN aapay daataa parabh antarjaamee kar kirpaa loch mayrai man laa-ee.
O’ God, You Yourself are the benefactor and knower of all hearts; by Your kindness, You have infused my mind the longing for Your worship.
ਹੇ ਦਿਲਾਂ ਦੀਆਂ ਜਾਨਣਹਾਰ ਪ੍ਰਭੂ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ।
توُنّ آپے داتا پ٘ربھُ انّترجامیِ کرِ کِرپا لوچ میرےَ منِ لائیِ ॥
۔ انتر جاتی ۔ پوشیدہ دلی راز جاننے والا۔ لوچ۔ خواہش (2
اے خدا تو انسان کو نعتمتیں عطا کرنے والا پوشیدہ راز دلی جاننے والا تو نے ہی اپنی کرم وعنایت سے

ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥
mai man tan loch lagee har saytee parabh loch pooree satgur sarnaa-ee. ||2||
My mind and body is craving for Your worship; God has fulfilled my longing through the Guru’s teachings ||2||
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ। ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ ॥੨॥
مےَ منِ تنِ لوچ لگیِ ہرِ سیتیِ پ٘ربھِ لوچ پوُریِ ستِگُر سرنھائیِ ॥੨॥
خدا سے محبت کی خواہش اور امنگ میرے دل میں پیدا کی ہے اور سایہ مرشد کی خواہش پوری کی ہے (2) ۔

ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥
maanas janam punn kar paa-i-aa bin naavai Dharig Dharig birthaa jaa-ee.
Human life is received through virtuous deeds; without meditating on Naam, it becomes accursed and goes waste.
ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ।
مانھس جنمُ پُنّنِ کرِ پائِیا بِنُ ناۄےَ دھ٘رِگُ دھ٘رِگُ بِرتھا جائیِ ॥
) پن ۔ ثواب ۔ دھرگ ۔ لعنت ۔ برتھا۔ بیکار۔ بیفائدہ ۔
انسانی زندگی ثواب اور خوش قسمتی سے ملتی ہے ۔ اور زبان سے بد مزہ الفاظ نکالتا ہے مگر الہٰی نام یعنی سچ اور قیقت پر عم ل کے بغیر لعنت زدہ بن جاتی ہے اور بیکار گذار جاتی ہے

ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥
naam binaa ras kas dukh khaavai mukh feekaa thuk thook mukh paa-ee. ||3||
Forsaking Naam, one who indulges in worldly pleasures like eating delicacies; he speaks rude, endures misery and is so disgraced as if his face is spat upon. ||3||
ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ ॥੩॥
نام بِنا رس کس دُکھُ کھاۄےَ مُکھُ پھیِکا تھُک تھوُک مُکھِ پائیِ
رس کس ۔ لطف ۔ لذتیں ۔ مزے ۔ مکھ پھیکا۔ زبان بد مزہ ۔ تکھ تھوک مکھ پائی ۔ لوگ ساہمنے لعن طین کرتے ہیں ۔ (3)
۔ انسان سچ اور حقیقت سے کنارہ کشی کرکے دنیاوی نعمتیں لطف اور مزے جو پاتا ہے اور اُٹھاتا ہے سے عذاب ہی اٹھاتا ہے اور لو گ لعنتیں پاتے ہیں॥੩॥

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥
jo jan har parabh har har sarnaa tin dargeh har har day vadi-aa-ee.
The devotees, who seek the shelter of God, are blessed with honor in His presence.
ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ।
جو جن ہرِ پ٘ربھ ہرِ ہرِ سرنھا تِن درگہ ہرِ ہرِ دے ۄڈِیائیِ ॥
ہر سرنا۔ الہٰی سایہ ۔ الہٰی پناہ ۔ وڈیائی ۔ شہرت و عظمت
) جو انسان الہٰی زیر سایہ زندگی گذارتا ہے انہیں بار گاہ الہٰی میں وقار اور عظمت و شہرت ملتی ہے

ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥
Dhan Dhan saabaas kahai parabh jan ka-o jan naanak mayl la-ay gal laa-ee. ||4||4||
O’ Nanak, God blesses and acclaims His devotees and unites them with Himself. ||4||4||
ਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ ‘ਧੰਨ ਧੰਨ’ ਆਖਦਾ ਹੈ, ‘ਸਾਬਾਸ਼’ ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥
دھنّنُ دھنّنُ ساباسِ کہےَ پ٘ربھُ جن کءُ جن نانک میلِ لۓ گلِ لائیِ
۔ دھن دھن۔ شاباش۔ حوصلہ افزائی ۔ گل لالئی ۔ گلے لگانا ۔ پیار کرنا۔
اے نانک خدا اپنے خادموں ( کو) کی حوصلہ افزائی کرتا ہے اور شاباش کہتا ہے اور پیار کے لئے گلے لگاتا ہے میراد اپناتا ہے

ਗੂਜਰੀ ਮਹਲਾ ੪ ॥
goojree mehlaa 4.
Raag Goojree, Fourth Guru:

ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥
gurmukh sakhee sahaylee mayree mo ka-o dayvhu daan har paraan jeevaa-i-aa.
O’ my Guru follower friends and mates, give me the gift of God’s Name, which can rejuvenate my spiritual life.
ਹੇ ਗੁਰੂ ਸਮਰਪਣ, ਮੇਰੀਓ ਸੱਜਣੀਓ ਤੇ ਸਾਥਣੋਂ ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।
گُرمُکھِ سکھیِ سہیلیِ میریِ مو کءُ دیۄہُ دانُ ہرِ پ٘ران جیِۄائِیا ॥
گورمکھ ۔ مرید مرشد۔ سکھی سہیلی ۔ ساتھی اور دوست ۔ ہر پران ۔ میری زندگی خدا۔ جیوائیا۔ زندگی عنایت فرمائی
اے مریدان مرشد میرے دوست ساتھی مجھے روحانی زندگی دینے والے الہٰی نام کی نعمت عنایت کیجئے

ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
ham hovah laalay golay gursikhaa kay jinHaa an-din har parabh purakh Dhi-aa-i-aa. ||1||
I am the humble servant of those Guru’s disciples who always meditate on God, the supreme being.||1||
ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥
ہم ہوۄہ لالے گولے گُرسِکھا کے جِن٘ہ٘ہا اندِنُ ہرِ پ٘ربھُ پُرکھُ دھِیائِیا ॥
۔ لاے گوے ۔ خادم ۔ غلام
میں ان مریدان مرشد کا خادم اور غلام ہوں جو ہر وقت ہرجائی خدا کو یاد میں محو ومجذوب رہتے ہیں

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥
mayrai man tan birahu gursikh pag laa-i-aa.
God has instilled within me the yearning for the company of the Guru’s disciples.
ਹਰੀ ਨੇ ਮੇਰੇ ਮਨ ਵਿੱਚ, ਤਨ ਵਿੱਚ, ਗੁਰ-ਸਿੱਖਾਂ ਦੇ ਚਰਨਾਂ ਦੀ ਲਗਨ (ਓਹਨਾਂ ਦੀ ਸੰਗਤ ਦੀ ਤਾਂਘ) ਲਾ ਦਿੱਤੀ ਹੈ।
میرےَ منِ تنِ بِرہُ گُرسِکھ پگ لائِیا ॥
) برہو۔ پریم ۔ کشش محبت۔ پگ لائیا۔ پاؤں لگائیا۔
) مجھے مریدان مرشد کے پاؤں سے محبت ہو گئی مریی زندگی کے ساتھی مجھے الہٰی ملاپ کے لئے سبق دیجیئے

ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥
mayray paraan sakhaa gur kay sikh bhaa-ee mo ka-o karahu updays har milai milaa-i-aa. ||1|| rahaa-o.
O’ the Guru’s disciples, O’ my brothers, my soul mates, instruct me so that I may realize God through you.||1||Pause||
ਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥
میرے پ٘ران سکھا گُر کے سِکھ بھائیِ مو کءُ کرہُ اُپدیسُ ہرِ مِلےَ مِلائِیا ॥
پران سکھا ۔ زندگی کے ساتھی ۔ اپدیس ۔ واعظ ۔ نصیحت ۔
جس کی برکت و توفیق سے مجھے الہٰی ملاپ حاصل ہوجائے

error: Content is protected !!