Urdu-Raw-Page-1118

ਕੇਦਾਰਾ ਮਹਲਾ ੪ ਘਰੁ ੧
kaydaaraa mehlaa 4 ghar 1
Raag Kaydaaraa, Fourth Guru, First Beat:
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
کیدارامہلا੪گھرُ੧

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
mayray man raam naam nit gaavee-ai ray.
O’ my mind, we should always sing praises of God’s Name.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।
میرےمنرامنامنِتگاۄیِئےَرے॥
نت۔ ہر روز ۔
اے دل الہٰی نام کو ہمیشہ یاد رکھو حمدوچناہ کرؤ۔

ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥
agam agochar na jaa-ee har lakhi-aa gur pooraa milai lakhaavee-ai ray. rahaa-o.
The inaccessible, and imperceptible God cannot be comprehended. We canget to know Him only through the perfect Guru. ||pause||
ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥
اگماگوچرُنجائیِہرِلکھِیاگُرُپوُرامِلےَلکھاۄیِئےَرے॥رہاءُ॥
اگم اگوچر۔ انسانی رسائی سے بعید ناقابل بیان۔ لکھیا۔ سمجھ سے باہر۔ گرپورا۔ کامل مرشد ۔ لھاوییئے ۔ سمجھاتا ہے ۔ رہاؤ۔
خدا انسانی رسائی اور بیان سے باہر ہے ۔ کامل مرشد ہی اسکی بابت سمجھا سکتا ہے ۔ رہاؤ۔

ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
jis aapay kirpaa karay mayraa su-aamee tis jan ka-o har liv laavee-ai ray.
God attunes a person with Himself, upon whom He showers His grace.
ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ।
جِسُآپےکِرپاکرےمیراسُیامیِتِسُجنکءُہرِلِۄلاۄیِئےَرے॥
ہر لو۔ خدا سے محبت۔
جس پر خدا مہربان ہوتا ہے اسے خدا سے پیار عنایت کرتا ہے ۔ یؤ ں تو سارے کار خدمت خدا کی کرتے ہیں۔ مگر منظور نظر وہی ہوتا ہے جسکو وہ چاہتا ہے (1)

ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
sabh ko bhagat karay har kayree har bhaavai so thaa-ay paavee-ai ray. ||1||
Even though everyone meditates on God but only that person is accepted who is pleasing to Him. ||1||
(ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥
سبھُکوبھگتِکرےہرِکیریِہرِبھاۄےَسوتھاءِپاۄیِئےَرے॥੧॥
بھگت ۔ عبادت وریاضت ۔ ہر بھاوے ۔ جسے چاہے خدا۔ تھائے ۔ تھکانہ (1)
اگرچہ ہر ایک خدا کا دھیان کرتا ہے لیکن صرف وہی شخص قبول ہوتا ہے جو اس سے راضی ہوتا ہے

ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
har har naam amolak har peh har dayvai taa naam Dhi-aavee-ai ray.
O’ my mind, God’s Name is invaluable, and it is with God Himself. We are able to meditate upon it only when He blesses us with it.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।
ہرِہرِنامُامولکُہرِپہِہرِدیۄےَتانامُدھِیاۄیِئےَرے॥
ہر نام امولک۔ الہٰی بیش قیمت نام جسکی قیمت مقرر نہیں کی جاسکتی ۔ نام دھیاوئے ۔ نام میں دھیان دین یا توجہ کریں۔
میرے دماغ ، خدا کا نام انمول ہے ، اور یہ خود خدا کے ساتھ ہے۔ ہم صرف اس پر غور کرنے کے قابل ہیں جب وہ ہمیں اس سے نوازے۔

ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
jis no naam day-ay mayraa su-aamee tis laykhaa sabh chhadaavee-ai ray. ||2||
The person, whom my Master blesses with Naam, is spared from rendering account of all his past deeds. ||2||
ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥
جِسنونامُدےءِمیراسُیامیِتِسُلیکھاسبھُچھڈاۄیِئےَرے॥੨॥
لیکھا سبھ چھڈا وئے رے ۔ سارا اعمالنامے کا حساب چھڈائیا جات اہے (2)
جس شخص کو میرا استاد نام سے برکت دے وہ اپنے تمام کاموں کے حساب سے بچ جاتا ہے ۔

ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥
har naam araaDheh say Dhan jan kahee-ahi tin mastak bhaag Dhur likh paavee-ai ray.
O’ my mind, those persons who meditate on God’s Name, are considered blessed because they have attained the fruit of the good destiny preordained for them.
ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ہرِنامُارادھہِسےدھنّنُجنکہیِئہِتِنمستکِبھاگُدھُرِلِکھِپاۄیِئےَرے॥
ارادھیہہ۔ یادوریاض کرتے ہیں۔ دھن جن۔ وہ خوش قسمت ہیں۔ تن مستک ۔ انکی پیشانی پر۔ بھاگ۔ تقدیر ۔ مقدر ۔قسمت۔
اے ‘ میرے ذہن ، وہ لوگ جو خدا کے نام پر مراقبہ کرتے ہیں ، وہ برکت پاتے ہیں کیونکہ انہوں نے ان کے لئے اچھی قسمت کا پھل حاصل کیا ہے ۔

ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
tin daykhay mayraa man bigsai ji-o sut mil maat gal laavee-ai ray. ||3||
Seeing them, my mind blossoms forth, like the mother who upon seeing her son hugs him close in her embrace. ||3||
ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਮਾਂ ਆਪਣੇ ਪੁੱਤਰ ਨੂੰ ਮਿਲ ਕੇ (ਖ਼ੁਸ਼ ਹੁੰਦੀਹੈ), ਉਹ ਪੁੱਤਰਨੂੰ ਗਲ ਨਾਲ ਲਾ ਲੈਂਦੀ ਹੈ ॥੩॥
تِندیکھےمیرامنُبِگسےَجِءُسُتُمِلِماتگلِلاۄیِئےَرے॥੩॥
وگسے ۔ کھلاتا ہے (3)
اُن کو دیکھ کر میرا من پھول ہے جیسے اُس کے بیٹے کو دیکھ کر اُس کے گلے میں ۔

ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
ham baarik har pitaa parabh mayray mo ka-o dayh matee jit har paavee-ai ray.
O’ my God, and Father, we are Your children. Please bless us with such understanding that we may be able to attain Your Name.
ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।
ہمبارِکہرِپِتاپ٘ربھمیرےموکءُدیہُمتیِجِتُہرِپاۄیِئےَرے॥
بارک ۔ بچے ۔ متی ۔ سمجھ ۔ سوجھ ۔ عقل
اے میرے خُدا ، اور باپ ، ہم تیرے فرزند ہیں ۔ براہِ کرم ہمیں ایسی فہم سے برکت دے جو کہ ہم تیرے نام کو حاصل کرنے کے قابل ہو سکتے ہیں ۔

ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
ji-o bachhuraa daykh ga-oo sukh maanai ti-o naanak har gal laavee-ai ray. ||4||1||
Nanak says that just as upon seeing its calf, the cow feels comforted, (similarly I feel comforted) when You hug me close in Your embrace. ||4||1||
ਨਾਨਕ ਕਹਿੰਦੇ ਨੇ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਮੈਨੂੰ ਸੁਖ ਪ੍ਰਤੀਤ ਹੁੰਦਾ ਹੈ ਹੁੰ ਜਦੋਂ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥
جِءُبچھُرادیکھِگئوُسُکھُمانےَتِءُنانکہرِگلِلاۄیِئےَرے॥੪॥੧॥
نانک کا کہنا ہے کہ صرف اس کے بچھڑا کو دیکھ کر ، گائے کو تسلی محسوس ہوتا ہے ، (اسی طرح میں تسلی محسوس کرتا ہوں) جب آپ مجھے اپنے گلے میں بند کر دیتے ہیں.

ਕੇਦਾਰਾ ਮਹਲਾ ੪ ਘਰੁ ੧
kaydaaraa mehlaa 4 ghar 1
Raag Kaydaaraa, Fourth Guru, First Beat:
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
کیدارامہلا੪گھرُ੧

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥
mayray man har har gun kaho ray.
O’ my mind, recite the praises of God again and again.
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ।
میرےمنہرِہرِگُنکہُرے॥
ہرگن۔ کہہ دے ۔ خدا کی حمدوثناہ کر۔
اے میرے دماغ کو دوبارہ اور دوبارہ خدا کی تعریف کی تلاوت کر ۔

ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥
satguroo kay charan Dho-ay Dho-ay poojahu in biDh mayraa har parabh lahu ray. rahaa-o.
Listen to the words of the Guru most respectfully and act on those, as if you are worshipping the Guru after repeatedly washing his feet. In this way, you would realize my God. ||pause||
ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਗੁਰੂ ਦੀ ਸਰਨ ਪੈਕੇ ਉਸਦੇ ਸ਼ਬਦਾਂ ਅਨੁਸਾਰ ਚਲ। ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ॥
ستِگُروُکےچرندھوءِدھوءِپوُجہُاِنبِدھِمیراہرِپ٘ربھُلہُرے॥رہاءُ॥
پوجہو۔ پرستش کرؤ۔ ان بدھ ۔ اس طریقے سے ۔ لہو۔ پاؤ۔ رہاؤ۔
گرو کے الفاظ کو سننے کے ان لوگوں پر سب سے زیادہ احترام اور ایکٹ, کے طور پر اگر آپ کو ایک بار پھر اس کے پاؤں دھونے کے بعد گرو عبادت کر رہے ہیں. اس طرح ، آپ میرے خدا کا احساس کریں گے.

ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥
kaam kroDh lobh moh abhimaan bikhai ras in sangat tay too rahu ray.
Lust, anger, greed, attachment, and ego are very harmful. You should stay away from the company of such poisonous relishes.
ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ।
کامُک٘رودھُلوبھُموہُابھِمانُبِکھےَرساِنسنّگتِتےتوُرہُرے॥
کام کرودھ لوبھ موہ ابھیمان ۔ شہوت۔ غصہ۔ لالچ۔ محبتاور غرور ۔ وکھے رس۔ بدکاریوں کے لطف ۔ ان سنگت ۔ انکے ساتھ ۔ صحبت سے ۔
ہوس, غصہ, لالچ, منسلک, اور انا بہت نقصان دہ ہیں. آپ کو اس طرح کے زہریلی ریلاشاس کی کمپنی سے دور رہنا چاہئے.

ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥
mil satsangat keejai har gosat saaDhoo si-o gosat har paraym rasaa-in raam naam rasaa-in har raam naam raam ramhu ray. ||1||
Instead, joining the company of the saintly persons, you should discourse with them on God, because discourse with the saints is like enjoying the relish of God’s love which is the best relish ever. In this way, meditate upon God’s Name repeatedly. ||1||
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥
مِلِستسنّگتِکیِجےَہرِگوسٹِسادھوُسِءُگوسٹِہرِپ٘ریمرسائِنھُرامنامُرسائِنھُہرِرامنامرامرمہُرے॥੧॥
گوشٹ ۔ خیال آرائی ۔ تبادلہ خیالات ۔ پریم رسائن۔ پریم پیار کے لطف کا گھر ۔ رام نام رسائن ۔الہٰی نام ست ۔ صدیوی سچ حق وحقیقت کا مقام۔ رمہو بساؤ (1)
اس کے بجائے ، ساینٹل افراد کی کمپنی میں شمولیت اختیار کرنا ، آپ کو خدا پر ان کے ساتھ بات کرنا چاہئے ، کیونکہ سنتوں کے ساتھ گفتگو خدا کی محبت کے ذائقہ سے لطف اندوز کرنے کی طرح ہے جو ہمیشہ بہترین ذائقہ ہے. اس طرح میں ، اس طرح خدا کے نام پر غور کرنا.

error: Content is protected !!