Urdu-Raw-Page-28

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ih janam padaarath paa-ay kai har naam na chaytai liv laa-ay.
In spite of having been blessed with this human life, many people do not recite Naam with devotion.
ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
اِہُجنمُپدارتھُپاءِکےَہرِنامُنچیتےَلِۄلاءِ
پدارتھ ۔نعمت ۔ قیمتی شے ۔لولائے۔ محویت دھیان لگانا۔ ہوش یکجا کرنا
یہ بیش بہا قیمتی زندگی حاصل کرکے پیا ر اور پریم سے نام کی جو ریاض نہیں کرتا

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
pag khisi-ai rahnaa nahee aagai tha-ur na paa-ay.
(They don’t realize it that) When death comes, they won’t be able to stay here and will find no place of rest in the next world.
ਜਦੋਂ ਸਰੀਰ ਢਹਿ ਪਿਆ ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ ਨਾਮ ਤੋਂ ਸਖਣੇ ਨੂੰ ਦਰਗਾਹ ਵਿਚ ਭੀ ਥਾਂ ਨਹੀਂ ਮਿਲਦੀ l
پگِکھِسِئےَرہنھانہیِآگےَٹھئُرُنپاءِ
۔ پگ کھیئے پاؤں تھڑ کنالڑکھڑانا ۔
مگر جب قدم ڈگمگائے تو اس عالم میں سکون نہ پائے گا ۔اور آئندہ مستقبل میں الہٰی درگاہ میں بھی ٹھکانہ نہیںملے گا ۔

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
oh vaylaa hath na aavee ant ga-i-aa pachhutaa-ay.
This opportunity shall not come again. In the end, they will depart, regretting and repenting.
(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।
اوہۄیلاہتھِنآۄئیِانّتِگئِیاپچھُتاءِ
۔انت۔ آخر
وقت ہاتھ نہ آئیگا ۔اور آخر پچھتا ئیگا ۔

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥
jis nadar karay so ubrai har saytee liv laa-ay. ||4||
Those whom the Almighty blesses with His Glance of Grace are saved; they are lovingly attuned to Him.
ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
جِسُندرِکرےسواُبرےَہرِسیتیِلِۄلاءِ
۔جس پر نگاہ شفقت ہوگی الہٰی عشق کے ذریعے سے بچ جائیگا

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
daykhaa daykhee sabh karay manmukh boojh na paa-ay.
Those who make a show of being devoted to God but do not have real love for Him. All those self-conceited persons do not understand the true path to God.
ਮਨਮੁਖਿ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।
دیکھادیکھیِسبھکرےمنمُکھِبوُجھنپاءِ
سارے دکھاوے کیلئے کرتے ہیں مگر صراط مستقیم زندگی کی خبر نہیں خود ارادی ۔ خود پسند کو سمجھ نہیں ۔

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
jin gurmukh hirdaa suDh hai sayv pa-ee tin thaa-ay.
But the devotion of those, whose hearts are blessed by Guru’s grace, get accepted by God. ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
جِنگُرمُکھِہِرداسُدھُہےَسیۄپئیِتِنتھاءِ
جنہوں نے مرشد کی وساطت سے دل پاک بنا لیا اُنکی خدمت دربار الہٰی قبول ہو ئی

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
har gun gaavahi har nit parheh har gun gaa-ay samaa-ay.
They sing the Glorious Praise of God; they read about God each day. Singing the Praise of God, they merge in absorption.
ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।
ہرِگُنھگاۄہِہرِنِتپڑہِہرِگُنھگاءِسماءِ
۔ ان انسانوں نے ہر روز صفت صلاح کی اور حمدو ثناہ روز و شب کرتے ہیں

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

naanak tin kee banee sadaa sach hai je naam rahay liv laa-ay. ||5||4||37||
O Nanak, the words of those who are lovingly attuned to the Naam are true forever.
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
نانکتِنکیِبانھیِسداسچُہےَجِنامِرہےلِۄلاءِ
اے نانک جو انسان الہٰی نام میں اُن کی زبانپر ہمیشہ الہٰی صفت صلاح رہتی ہے ۔

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3

ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥
jinee ik man naam Dhi-aa-i-aa gurmatee veechaar.
Those who meditate single-mindedly on the Naam, and contemplate the Teachings of the Guru.
ਜੋ ਇਕ ਚਿੱਤ ਹਰੀ ਨਾਮ ਦਾ ਚਿੰਤਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦੇ ਵਿਚਾਰਦੇ ਹਨ।
جِنیِاِکمنِنامُدھِیائِیاگُرمتیِۄیِچارِ
اک من۔ یکسو ہوکر ۔ویچار۔ ہوش و سمجھ سے خیال کرکے ۔اُجلے۔ صا ف
جس انسان نے سبق ۔ مرشد کے ذریعے نام کو بہ یکسوئی ذہن نشین گیا ریاضت و عبادت کی

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
tin kay mukh sad ujlay tit sachai darbaar.
their faces are forever radiant in the Court of the True God.
ਉਨ੍ਹਾਂ ਦੇ ਚਿਹਰੇ ਉਸ ਸਾਹਿਬ ਦੀ ਸੱਚੀ ਦਰਗਾਹ ਵਿੱਚ ਹਮੇਸ਼ਾਂ ਰੋਸ਼ਨ ਹੁੰਦੇ ਹਨ।
تِنکےمُکھسداُجلےتِتُسچےَدربارِ
۔ تت سچے دربار ۔ سچی درگاہ ، بارگاہ الہٰی میں۔
وہہمیشہ الہٰی داربار میں سر خرو ہوئے ۔

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥
o-ay amrit peeveh sadaa sadaa sachai naam pi-aar. ||1||
They relish the Ambrosial Nectar forever and ever, and they love the True Name.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ l

اوءِانّم٘رِتُپیِۄہِسداسداسچےَنامِپِیارِ
سچے نام پیار ۔سچے نام سچ حق و حقیقت کی ۔محبت سے
اُنہوں نے الہٰی نام کے پیار و پریم کے ذریعے روحانی زندگیاںعنایت کر نیوالا آب حیات پیا۔

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥
bhaa-ee ray gurmukh sadaa pat ho-ay.
O’ Brother, by following Guru’s advice, one is honored for ever.
ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ।

بھائیِرےگُرمُکھِسداپتِہوءِ
گورمکھہ۔ مرشد کی وساطت سے
اےبھائی مرشدکے وسیلے سے عزت و حدمت ملتی ہے
ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥
har har sadaa Dhi-aa-ee-ai mal ha-umai kadhai Dho-ay. ||1|| rahaa-o.
We should contemplate on God for ever and thus, the filth of egotism gets washed off. ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਗੁਰੂ ਮਨੁੱਖ ਦੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ l

ہرِہرِسدادھِیائیِئےَملُہئُمےَکڈھےَدھوءِ
۔ہمیشہ الہٰی ریاض کرنی چاہیے جو خودی کی ناپاکیزگی کو صاف کر دیتا ہے۔

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
manmukh naam na jaannee vin naavai pat jaa-ay. The self-willed manmukh do not know the Naam. Without the Naam, they lose their honor.
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪ੍ਰਭੂ-ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।

منمُکھنامُنجانھنیِۄِنھُناۄےَپتِجاءِ
منھکھہ۔ خود ارادی ۔ خود پسند۔
خودارادی خودی پسند۔ جو نام کو نہیں سمجھتے نام سچ ۔ حق و حقیقت کے بغیر اپنی عزت کھو لیتے ہیں

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥
sabdai saad na aa-i-o laagay doojai bhaa-ay.
They do not savor the Taste of the Shabad; they are attached to the love of duality.
ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਉਹ ਪ੍ਰਭੂ ਨੂੰ ਵਿਸਾਰ ਕੇ ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ।
سبدےَسادُنآئِئولاگےدوُجےَبھاءِ
شبدے ساد۔ لطف کلام
اُنہیں سبق مرشد کا لطف نہیں آتا ۔وہ کسی دوسری محبت میں گرفتار رہتے ہیں

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥
vistaa kay keerhay paveh vich vistaa say vistaa maahi samaa-ay. ||2||
They are like worms in the filth (of vices), they fall in that filth and are consumed in there (in the filth of vices).
ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ
ۄِسٹاکےکیِڑےپۄہِۄِچِۄِسٹاسےۄِسٹاماہِسماءِ
وسٹا ۔ گندگی
وہ انسان بد کاریوں اور گناہگاریوں میں ملوث ہوکر گندگی کے کیڑوں کی مانند گندگی میں ہی پڑے رہتے ہیں۔

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥
tin kaa janam safal hai jo chaleh satgur bhaa-ay.
Fruitful are the lives of those who walk in harmony with the Will of the Guru.
ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,
تِنکاجنمُسپھلُہےَجوچلہِستگُربھاءِ
) ان کی زندگی کامیاب رہتی ہے جو مرشد کے پریم میں زندگی گذارتے ہیں

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥
kul uDhaareh aapnaa Dhan janaydee maa-ay.
Their families are saved; blessed are the mothers who gave birth to them.
ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।
کُلُاُدھارہِآپنھادھنّنُجنھیدیِماءِ
۔ کل۔ خاندان ۔نسب
وہ اپنے سارے خاندان کو برائیوں سے بچا لیتے ہیں اور اُنہیں پیدائش دینے والی مبارک ہے

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥
har har naam Dhi-aa-ee-ai jis na-o kirpaa karay rajaa-ay. ||3||
By His Will He grants His Grace; those who are so blessed, meditate on the Name of God.
ਜਿਸ ਉਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।
ہرِہرِنامُدھِیائیِئےَجِسنءُکِرپاکرےرجاءِ
دھیایئے۔ تو جو دینا ۔ توجہی ۔رجائے ۔ رضا ۔مرضی
جس پر خدا اپنی رضا و رحمت عنایت کرتا ہے الہٰی نام میں توجو دیتے ہیں

ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
jinee gurmukh naam Dhi-aa-i-aa vichahu aap gavaa-ay.
Those, who have contemplated on Naam through the Guru, end up effacing their ego and self-conceit.
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
جِنیِگُرمُکھِنامُدھِیائِیاۄِچہُآپُگۄاءِ
) آپ گواے ۔ خوداری چھوڑے
جنہوں نے مرشد کے وسیلے سے الہٰی ریاضت کی وہ خودی مٹائی

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
o-ay andrahu baahrahu nirmalay sachay sach samaa-ay.
They are pure, inwardly and outwardly; they merge into the Truest of the True.
ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ l
اوءِانّدرہُباہرہُنِرملےسچےسچِسماءِ
وہ خدا سے یکسو ہوکر ظاہر اور باطن پاک ہوگئے اور ان کی روحانی زندگی پاک ہوگئی

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥
naanak aa-ay say parvaan heh jin gurmatee har Dhi-aa-ay. ||4||5||38||
O Nanak, blessed is the coming of those who follow the Guru’s Teachings and meditate on God’s Name with love and devotion.
ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ
نانکآۓسےپرۄانھُہہِجِنگُرمتیِہرِدھِیاءِ
پروان ۔ قبول ۔منظور ۔
لہذا اے نانک جگت میں اُن کی آمد ہی قبول ہوتی ہے جنہوں نے سبق مرشدسے الہٰی نام کو یاد کیا ہے ۔

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3

ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
har bhagtaa har Dhan raas hai gur poochh karahi vaapaar.
For God’s devotees, the wealth of Naam is the commodity in which they deal, and under the advice of the Guru, they trade (in this commodity of Naam).
ਵਾਹਿਗੁਰੂ ਦੇ ਸੰਤਾਂ ਦੀ ਦੌਲਤ ਤੇ ਵਖਰ ਵਾਹਿਗੁਰੂ ਹੈ ਤੇ ਗੁਰਾਂ ਦੇ ਸਲਾਹ-ਮਸ਼ਵਰੇ ਨਾਲ ਉਹ ਵਣਜ ਕਰਦੇ ਹਨ।
ہرِبھگتاہرِدھنُراسِہےَگُرپوُچھِکرہِۄاپارُ
ہر دھن ۔ الہٰی دؤلت ۔راس ۔ سرمایہ۔گر پوچھ ۔ سبق مرشد ۔صلاحن۔ ستائش۔کرنا
خدا کی عبادت کرنیوالوں کے لئے خدا کا نام سچ ۔حق و حقیقت ہی سرمایہ ہے ۔وہ اپنے مرشد کے سبق کے مطابق بیوپار کرتے ہیں

ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
har naam salaahan sadaa sadaa vakhar har naam aDhaar.
They praise the Name of God forever and ever. The Name of God is their Merchandise and Support.
ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।
ہرِنامُسلاہنِسداسداۄکھرُہرِنامُادھارُ
وکھر سیودا ۔ادھار۔اسرا
وہ ہمیشہ اور ہمیشہ خدا کے نام کی تعریف کرتے ہیں۔ خدا کا نام ان کا سامان اور سہارا ہے

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥
gur poorai har naam drirh-aa-i-aa har bhagtaa atut bhandaar. ||1||
The Perfect Guru has implanted the Name of God into devotees; for the devotees of God it is an Inexhaustible Treasure.
ਪੂਰੇ ਸਤਿਗੁਰੂ ਨੇ ਪ੍ਰਭੂ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪ੍ਰਭੂ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ
گُرِپوُرےَہرِنامُد٘رِڑائِیاہرِبھگتااتُٹُبھنّڈارُ
اتٹ ۔بیشمار ۔ جو کم نہ ہو ۔بھنڈار ۔ خزانہ
الہٰی پریمی ہمیشہ الہٰی حمد و ثناہ کرتے ہیں ۔الہٰی نام کا سودا اُنکی زندگی کا سہارا ہے کامل سچے مرشد نے اُنکے دل میں بیٹھا دیا ہے الہٰی نام ہی ان کانہ ختم ہونیوالا خزانہ ہے

ਭਾਈ ਰੇ ਇਸੁ ਮਨ ਕਉ ਸਮਝਾਇ ॥
bhaa-ee ray is man ka-o samjhaa-ay.
O’ brother, instruct your mind this way:ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)
بھائیِرےاِسُمنکءُسمجھاءِ
اے بھائی اس من کو سمجھاؤ

ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
ay man aalas ki-aa karahi gurmukh naam Dhi-aa-ay. ||1|| rahaa-o.
O’ my mind, why are you being lazy? Seek Guru’s guidance and meditate upon God’s Name.
ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ l
اےمنآلسُکِیاکرہِگُرمُکھِنامُدھِیاءِ
کہ اے دل کیوں غفلت کرتا ہے ۔مرشد کے ذریعے خدا کو یاد کر

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥
har bhagat har kaa pi-aar hai jay gurmukh karay beechaar.
Deep contemplation of God, while paying full attention to the Guru’s advice is true devotion. ਜੇ ਮਨੁੱਖ ਗੁਰੂ ਦੀ ਸਿੱਖਿਆ ਦੀ ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ।

ہرِبھگتِہرِکاپِیارُہےَجےگُرمُکھِکرےبیِچارُ
اگر انسان سبق مرشد سے سمجھ کر الہٰی پریم ریاضت الہٰی پیار ہے

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
pakhand bhagat na hova-ee dubiDhaa bol khu-aar.
Through hypocrisy, God’s worship cannot be done. Any words spoken in duality (love for things other than God) bring harm.
ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।

پاکھنّڈِبھگتِنہوۄئیِدُبِدھابولُکھُیارُ
پاکھنڈ ۔ دکھاوا۔دبدھا۔ دوچتی ۔غیر یقینی
دکھاوے سے بھگتی نہیں ہو سکتی وہ انسان دوچتی روئی بولتا ہے خوار ہوتا ہے

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
so jan ralaa-i-aa naa ralai jis antar bibayk beechaar. ||2||
But, the person who has true enlightenment and divine knowledge, stands out even in a crowd of hypocrites.
ਜਿਸ ਮਨੁੱਖ ਨੂੰ ਖੋਟੇ ਖਰੇ ਦੇ ਪਰਖਣ ਦੀ ਸੂਝ ਹੋ ਜਾਂਦੀ ਹੈ, ਉਹ ਮਨੁੱਖ ਪਖੰਡੀਆਂ ਵਿਚ ਰਲਾਇਆਂ ਰਲ ਨਹੀਂ ਸਕਦਾ l

سوجنُرلائِیانارلےَجِسُانّترِبِبیکبیِچارُ
۔وویک ۔ حقیقت سمجھنے والی۔ وویک ویچار حقیقتکی پہنچان کرنیوالی سمجھ ۔
لیکن ، وہ شخص جس کے پاس حقیقی روشن خیالی اور آسمانی علم ہے ، وہ منافقین کے مجمع میں بھی بے خوف کھڑا ہے

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
so sayvak har aakhee-ai jo har raakhai ur Dhaar.
Those who keep God enshrined within their hearts are said to be His servants.
ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।
سوسیۄکُہرِآکھیِئےَجوہرِراکھےَاُرِدھارِ
اُر ۔ دل
لیکن جو خدمتگارجو خودی مٹا کے دل وجان پیش کرتا ہے

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
man tan sa-upay aagai Dharay ha-umai vichahu maar.
Placing mind and body in offering before God, they conquer and eradicate egotism from within.
ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।
منُتنُسئُپےآگےَدھرےہئُمےَۄِچہُمارِ
سؤپے ۔ پیش کرئے۔ بھینٹ۔ کرم ۔ بخشش
ذہن اور جسم کو خدا کے حضور نذرانہ پیش کرتے ہیں ، وہ اپنے اندر سے مغروریت کو فتح اور ختم کردیتے ہیں

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
Dhan gurmukh so parvaan hai je kaday na aavai haar. ||3||
Blessed and accepted by God is the Guru’s follower, who never gets defeated by the vices in the battle of life.
ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ
دھنُگُرمُکھِسوپرۄانھُہےَجِکدےنآۄےَہارِ
۔وہ مرید مرشد قبول ہوتا ہے کبھی شکست نہیں کھاتا

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
karam milai taa paa-ee-ai vin karmai paa-i-aa na jaa-ay.
Those who receive His Grace find Him. Without His Grace, He cannot be found.
ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ।
کرمِمِلےَتاپائیِئےَۄِنھُکرمےَپائِیانجاءِ
اس کا کرم ہو تب ہی حاصل ہو سکتا ہے بغیر رحمت نہیں ملتا

error: Content is protected !!