Urdu-Raw-Page-829

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥
apnay sayvak ka-o kabahu na bisaarahu.
O’ God! never forsake Your devotee.
ਹੇ ਪ੍ਰਭੂ!ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।
اپنےسیۄککءُکبہُنبِسارہُ॥
سیوک۔ خدمتگار۔ کہو ۔ کبھی ۔ بسارہو ۔ بھلاؤ
اے خدا اپنے خدمتگار کو کبھی نہ بھلانا

ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥
ur laagahu su-aamee parabh mayray poorab pareet gobind beechaarahu. ||1|| rahaa-o.
O’ my God! stay enshrined in my heart; O’ the Master of the Universe, consider my past love for You. ||1||Pause||
ਹੇ ਪ੍ਰਭੂ ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥
اُرِلاگہُسُیامیِپ٘ربھمیرےپوُربپ٘ریِتِگوبِنّدبیِچارہُ॥
۔ ار۔ دل ۔ پورب۔ پہلی۔ پریت۔ پیار
۔ میرےد لمیں بسے رہو میریپہلے کی ہوئی پریت پیار کا خیال کرنا ۔

ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥
patit paavan parabh birad tumHaaro hamray dokh ridai mat Dhaarahu.
O’ God! to purify even the sinners is Your innate nature; please do not consider my faults.
ਹੇ ਪ੍ਰਭੂ!ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ; ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।
پتِتپاۄنپ٘ربھبِردُتُم٘ہ٘ہاروہمرےدوکھرِدےَمتدھارہُ॥
۔ پتت پاون ۔ گناہگاروں ۔ ناپا کو کو پاک ۔ بردھ۔ عادت۔ دوکھ ۔ عیب۔ برائیاں۔ روے ۔ دلمیں۔ دھارہو۔ بساؤ
۔ اے خدا تیری عادت گناہگاروں ناپاکوں کو پاک نانے کی ہے ہمارے عیبوںا ور برائیوں کا دل میں یال نہ کرنا

ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥
jeevan paraan har Dhan sukh tum hee ha-umai patal kirpaa kar jaarahu. ||1||
O’ God! You are my breath of life, spiritual wealth and peace; bestow mercy and burn down the curtain of ego (which separates me from You). ||1||
ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥
جیِۄنپ٘رانہرِدھنُسُکھُتُمہیِہئُمےَپٹلُک٘رِپاکرِجارہُ
۔ جیون پران ۔ زندگی کی جان۔ہونمے ۔ خودی ۔ پٹل۔ پردہ ۔ جا رہو۔ جلاؤ
۔ میری زندگی کا ہے تو ہی سہارا اور دل وجان تو ہی میری ددلت اور آرام و آسائش ہے ۔ از راہ کرم و عنیات میرا خودی کا پردہ جلادو

ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥
jal bihoon meen kat jeevan dooDh binaa rahan kat baaro.
Just as a fish cannot survive without water and a child cannot live without milk,
ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ ਅਤੇ ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।
جلبِہوُنمیِنکتجیِۄندوُدھبِنارہنُکتبارو॥
جل بہو ۔ پانی کے بغیر ۔ مین کت جیون ۔ مچھلی کیسے زندہ رہ سکتی ہے ۔ بارو۔ بچہ
جیسے پانی کے بگیر مچھلی زندہ نہیں رہ سکتی اور دودھ کے بگیر بچہ ایسے ہی ۔

ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥
jan naanak pi-aas charan kamlanH kee paykh daras su-aamee sukh saaro. ||2||7||123||
similarly O’ God! Your devotee Nanak yearns for Your immaculate Name; he receives total celestial peace by beholding Your blessed vision. ||2||7||123||
ਤਿਵੇਂਤੇਰੇ ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੀ ਪਿਆਸ ਹੈ, ਤੇਰਾ ਦਰਸਨ ਕਰ ਕੇ ਉਸ ਨੂੰ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥
جننانکپِیاسچرنکملن٘ہ٘ہکیِپیکھِدرسُسُیامیِسُکھسارو
۔ پیکھ درس۔ دیدار کرکے ۔ سکھ سارو۔ سارے آرام و آسائش
اے نانک۔ میرے دلمیں الہٰی پاک پاؤں کی پیاس ہے خدا کے ددیار میں سارے سکھ حاصل ہوجاتے ہیں

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਆਗੈ ਪਾਛੈ ਕੁਸਲੁ ਭਇਆ ॥
aagai paachhai kusal bha-i-aa.
One experiences celestial peace both here and hereafter,
ਉਸ ਮਨੁੱਖ ਵਾਸਤੇ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੁਖ ਬਣਿਆ ਰਹਿੰਦਾ ਹੈ,
آگےَپاچھےَکُسلُبھئِیا॥
کس۔ خیرو عافیت ۔ آگے ۔ عاقبت ۔ پاچھے ۔ اس عالم میں
ہر دو عالم خوشحال ہوئے

ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥
gur poorai pooree sabh raakhee paarbarahm parabh keenee ma-i-aa. ||1|| rahaa-o.
on whom the supreme God bestowed mercy and the perfect Guru fully protected his honor from all evils.||1||Pause||
ਜਿਸ ਉਤੇ ਪਾਰਬ੍ਰਹਮ ਨੇ ਪ੍ਰਭੂ ਨੇ ਮੇਹਰ ਕਰ ਦਿੱਤੀ, ਤੇ ਪੂਰੇ ਗੁਰੂ ਨੇ ਜਿਸ ਮਨੁੱਖ ਦੀ (ਵਿਕਾਰਾਂ ਤੋ) ਇੱਜ਼ਤ ਚੰਗੀ ਤਰ੍ਹਾਂ ਬਚਾ ਲਈ ॥੧॥ ਰਹਾਉ ॥
گُرِپوُرےَپوُریِسبھراکھیِپارب٘رہمِپ٘ربھِکیِنیِمئِیا॥
۔ راکھی ۔ بچائیا۔ حفاظت کی۔ میئیا۔ مہربانی
اس کا میابی عنایت کرنے والے خدا نے پوری حفاظت کی مہربانی فرمائی

ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥
man tan rav rahi-aa har pareetam dookh darad saglaa mit ga-i-aa.
All the pains and sufferings get dispelled from the life of a person in whose mind and heart is enshrined God forever.
ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਪ੍ਰੀਤਮ ਹਰੀ ਹਰ ਵੇਲੇ ਵੱਸਿਆ ਰਹਿੰਦਾ ਹੈ, ਉਸ ਦੇ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ।
منِتنِرۄِرہِیاہرِپ٘ریِتمُدوُکھدردسگلامِٹِگئِیا॥
۔ رور ہیا۔ ہر پریتم ۔ پیار خدا۔ سگلا۔ سارا
۔ میرےد ل وجان دل ودماغ میں خدا بس گیا سارے دکھ درد دور ہوگئے ۔

ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥
saaNt sahj aanad gun gaa-ay doot dusat sabh ho-ay kha-i-aa. ||1||
All his vices and evil intentions get destroyed and he receives spiritual peace, poise and bliss by singing praises of God. ||1||
ਪ੍ਰਭੂ ਦੇ ਗੁਣ ਗਾਣ ਨਾਲ ਉਸ ਦੇ ਅੰਦਰ ਸ਼ਾਂਤੀ ਅਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਉਸ ਦੇ ਸਾਰੇ ਦੋਖੀ ਵੈਰੀ ਨਾਸ ਹੋ ਜਾਂਦੇ ਹਨ ॥੧॥
ساںتِسہجآندگُنھگاۓدوُتدُسٹسبھِہوۓکھئِیا॥
۔ سانت سہج ۔ شانت اور روحانیس کون ۔ دوت دسٹ۔ دشمن بدکار۔ ہوئے گگھٹیا۔ مٹ گہے (
روحانی وذہنی سکون حاصل ہو احمدوثناہ کی دشمن اور بدکار عیب جوئیکرنےو الے خم ہوگئے

ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥
gun avgun parabh kachh na beechaari-o kar kirpaa apunaa kar la-i-aa.
God does not take into consideration any of his virtues and evil deeds; bestowing mercy, He makes him His own.
ਪਰਮਾਤਮਾ ਉਸ ਦਾ ਕੋਈ ਗੁਣ ਔਗੁਣ ਨਹੀਂ ਪੜਤਾਲਦਾ, ਮੇਹਰ ਕਰ ਕੇ ਉਸ ਨੂੰ ਪ੍ਰਭੂ ਆਪਣਾ (ਸੇਵਕ) ਬਣਾ ਲੈਂਦਾ ਹੈ।
گُنُاۄگُنُپ٘ربھِکچھُنبیِچارِئوکرِکِرپااپُناکرِلئِیا॥
میرے وصف اور عبیو کا خیال نہ کرتے ہوئے مجھے اپنا لیا ال

ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥
atul badaa-ee achut abhinaasee naanak uchrai har kee ja-i-aa. ||2||8||124||
The greatness of the eternal God is beyond any estimation; Nanak acclaims the victory of God. ||2||8||124||
ਅਟੱਲ ਅਤੇ ਅਬਿਨਾਸ਼ੀ ਪਰਮਾਤਮਾ ਦੀ ਤਾਕਤ ਬੇ-ਮਿਸਾਲ ਹੈ। ਨਾਨਕ ਸਦਾ ਉਸੇ ਪ੍ਰਭੂ ਦੀ ਜੈ ਜੈਕਾਰ ਉਚਾਰਦਾ ਰਹਿੰਦਾ ਹੈ ॥੨॥੮॥੧੨੪॥
اتُلبڈائیِاچُتابِناسیِنانکُاُچرےَہرِکیِجئِیا
اتل ۔ وڈائی ۔ لا انتہا ۔ عظمت و حشمت۔ ابناسی ۔ لافناہ ۔ اچرے ۔ بیان رکتا ہے ۔ بولتا ہے ۔ کہتا ہے ۔ جیئیا ۔ جے ۔ فتح۔ اچت۔ چت نہ ہونے والا۔ جسے فتح نہ کیا جا سکے ۔
انتہا بلند عظمت و حشمت نہ فتح ہو سکنے والا لافناہ ہے خدا نانک اس کی جیکار فتح جیت کہتا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਬਿਨੁ ਭੈ ਭਗਤੀ ਤਰਨੁ ਕੈਸੇ ॥
bin bhai bhagtee taran kaisay.
It is not possible to swim across the worldly ocean of vices without the revered fear and devotional worship of God.
ਪਰਮਾਤਮਾ ਦੇਡਰ-ਅਦਬ ਅਤੇ ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ।
بِنُبھےَبھگتیِترنُکیَسے॥
بھے ۔ خوف ۔ ۔ بھگتی ۔ الہٰی پریم پیار ۔ عبادت ۔ ترن ۔ کامیابی ۔
بغیر الہٰی خوف عبادت نہیں ہو سکتی ۔ اور بغیر الہٰی محبت پیار دلمیں بسانے کے دنیاوی زندگی کے سمندر کو عبور نہیں کیا جسکتا ۔

ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥
karahu anoograhu patit uDhaaran raakh su-aamee aap bharosay. ||1|| rahaa-o.
O’ God! the savior of sinners, I am dependant only on Your support; bestow mercy and save me from the vices. ||1||Pause||
ਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! ਮੇਹਰ ਕਰ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ ॥
کرہُانُگ٘رہُپتِتاُدھارنراکھُسُیامیِآپبھروسے॥੧॥رہاءُ॥
انگریہہ۔ مہربانی ۔ پنت ادھارن ۔ بداخلاق۔ گناہگاروں کو بچانے والے ۔ راکھ سوامی ۔ میرے آقا بچایئے ۔ آپ بھروسے ۔ آپ کا سہارا یا آسرا (1)
اے بداکریوں گناہگاریوں کو بدیوں اور برائیوں بچانے والے میرے خدا کرم و عنیات فرما اور مجھے بدیوں سے بچا مجھے تیرا ہی آسرا ہے (1) رہاؤ

ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥
simran nahee aavat firat mad maavat bikhi-aa raataa su-aan jaisay.
O’ God! one does not know the way to remember You; intoxicated with ego and imbued with the love for worldly riches, he roams like a dog.
ਹੇ ਪ੍ਰਭੂ! ਜੀਵ ਨੂੰ ਤੇਰਾ ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।
سِمرنُنہیِآۄتپھِرتمدماۄتبِکھِیاراتاسُیانجیَسے॥
سمرج نہیں آوت۔ یاد کرنا یا عبادت کرنی آتی نہیں۔ مدھ مادت ۔ مستی ونشے میں۔ وکھیا راتا۔ دنیایو دولت میں مجذوب۔ سوان جیسے ۔ کتے کی مانند۔
۔ اے خدا مجھے تیری یاوریاض کرنا نہیں آتا اور دنیاوی دولت کے نشے میں مدہوش و مجذوب ہوں اور دولت کی محبت میں اس طرح بھٹکتا پھرتا ہوں جیسے کتا

ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥
a-oDh bihaavat aDhik mohaavat paap kamaavat buday aisay. ||1||
As age passes, people are plundered more and more by the vices; this is how,committing sins they are drowning in the world-ocean of vices. ||1||
ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥
ائُدھبِہاۄتادھِکموہاۄتپاپکماۄتبُڈےایَسے॥
اودھ ۔ عمر۔ بہاوت ۔ گذر رہہی ہے ۔ ادھک ۔ زیادہ ۔ مہاوت ۔ فریب ۔ یادوہکا کھا رہے ہو۔ پاپ ۔ گناہ۔ بدھے ایسے ۔ اسطرح سے دوب رہے ہو
۔ عمر گذر رہی ہے ۔ زیادہ لٹے مار ہے ہو ۔ اخلاقی و روحانی طور پر اور اس طرحس ےا س زندگی کے علامی سمند رمیں ڈوب جاتے ہیں

ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥
saran dukh bhanjan purakh niranjan saaDhoo sangat ravan jaisay.
O’ the all pervading immaculate God, the destroyer of sorrows! I have come to your refuge; howsoever possible, bless me that I may lovingly remember You in the holy congregation.
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ।
سرنِدُکھبھنّجنپُرکھنِرنّجنسادھوُسنّگتِرۄنھُجیَسے॥
دکھ بھنجن۔ دکھ مٹانے ولاے ۔ پرکھ نرنجن۔ بیداغ پاک انسان یا سہتی ۔ سادہو سنگت ۔ صحبت پاکدامن ( سادہو) رون جیسے ۔ یادوریاض جس طرح
اے پاک ہستی پاکدامنوں کی صحبت میںتیری یادوریاض کرتے رہیں

ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥
kaysav kalays naas agh khandan naanak jeevat daras disay. ||2||9||125||
O’ God! the destroyer of sorrows, dispeller of sins, Nanak spiritually survives only upon beholding Your blessed vision. ||2||9||125||
ਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥
کیسۄکلیسناساگھکھنّڈننانکجیِۄتدرسدِسے
۔ کیسو ۔ بال مراد خدا۔ کلیسناس۔ جھگرے مٹانے والا۔ اگھ کھنڈن۔ پاپ ۔ مٹانے والا۔ چیوت درس دسے ۔ دیدار سے زندگی حاصل ہوتی ہے ۔
۔ اے جھگڑے مٹانے والے گناہوں کو مٹانے والے نانک کو تیرے دیدار سےر وحانی واخلاقی زندیگ میسئر ہوتی ہے ۔

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯
raag bilaaval mehlaa 5 dupday ghar 9
Raag Bilaaval, Fifth Guru, two stanzas, Ninth Beat:
راگُبِلاولُمحلا 5 دُپدےگھرُ 9

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ ॥
ایک ابدی خدا جو گرو کے فضل سے معلوم ہوا

ਆਪਹਿ ਮੇਲਿ ਲਏ ॥
aapeh mayl la-ay.
O’ God, on Your own You unite those with You, who remain in Your refuge.
ਹੇ ਪ੍ਰਭੂ! ਤੂੰਆਪ ਹੀ ਸ਼ਰਨ ਪਿਆਂ ਨੂੰਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।
آپہِمیلِلۓ॥
خود ہی ملاتا ہے خدا

ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥
jab tay saran tumaaree aa-ay tab tay dokh ga-ay. ||1|| rahaa-o.
The moment they come to Your refuge, all their evils vanish. ||1||Pause||
ਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
جبتےسرنِتُماریِآۓتبتےدوکھگۓ॥
سرن۔ پناہ۔ دوکھ ۔ عیب۔ برائیاں
۔ اے خدا جب سے تیری پناہ ملی ہے اسی وقت سےعیب اور برائیاں دور ہوگئیں۔

ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥
taj abhimaan ar chint biraanee saaDhah saran pa-ay.
Renouncing ego and dependence on others, those who come to the refuge of the true saints, ਜੇਹੜੇ ਮਨੁੱਖ ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,
تجِابھِمانُارُچِنّتبِرانیِسادھہسرنپۓ॥
راہو۔ تج ابھیمان۔ غرور چھوڑ کر۔ چنت ۔ فکر ۔ غم۔ برائی۔ دوسروں کی ۔ نام الہٰی نام سچ وحقیقت
۔ غرور چھوڑ کر اور دوسروں سےا میدیں لگانا چھوڑ پاکدامنوں کی پناہ لی

ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥
jap jap naam tumHaaro pareetam tan tay rog kha-ay. ||1||
all their afflictions get destroyed by always remembering You, O’ dear God. ||1||
ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥
جپِجپِنامُتُم٘ہ٘ہاروپ٘ریِتمتنتےروگکھۓ॥
روگ کھیئے ۔ بیماریاں دور ہوئیں
اے خدا تیریے نام سچ وحقیقت کی یاد و ریاض کرنے سے بیماریاں مٹ گئیں

ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥
mahaa mugaDh ajaan agi-aanee raakhay Dhaar da-ay.
O’ God! bestowing mercy, You save even those utterly foolish, unwise and spiritually ignorant people from vices,
ਹੇ ਪ੍ਰਭੂ! ਉਹਨਾਂ ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ,
مہامُگدھاجاناگِیانیِراکھےدھارِدۓ॥
مہا مگدھ ۔ بھاری بیوقوف ۔ اجان۔ نادان۔ اگیانی ۔ بے علم ۔ راکھے ۔ بچائے ۔ دھارئے ۔ رحم ومہربانی کرکے
بھاری بیوقوف نادان اور بے علم کو رحمدلی اپنا کر بچاؤ۔

ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥
kaho naanak gur pooraa bhayti-o aavan jaan rahay. ||2||1||126||
who meet and follow the teachings of the perfect Guru; Nanak says, their cycle of birth and death comes to an end. ||2||1||126||
ਨਾਨਕ ਆਖਦਾ ਹੈ-! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥
کہُنانکگُرُپوُرابھیٹِئوآۄنجانرہے
۔ آون جان رہے ۔ تناسخ مٹا۔
اے نانک۔ جس کا کامل مرشد سے ملاپ ہوجاتا ہے ان کاتناسخ مٹ جاتا ہے

ਬਿਲਾਵਲੁ ਮਹਲਾ ੫ ॥
bilaaval mehlaa 5.
Bilaaval, Fifth Mehl:
بِلاولُمحلا 5॥

ਜੀਵਉ ਨਾਮੁ ਸੁਨੀ ॥
jeeva-o naam sunee.
I spiritually rejuvenate by listening to God’s Name,
ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,
جیِۄءُنامُسُنیِ॥
جیود۔ زندہ ہوں۔ روحانی اخلاقی زندگی ملتی ہے ۔ نام سنی ۔ مراد ۔ الہٰی نام ۔ سچ وحقیقتسنکر
مجھے الہٰی نام سچ وحقیقت سنکر روحانی واکلاقی زندگی میسر ہوتی ہے

ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥
ja-o suparsan bha-ay gur pooray tab mayree aas punee. ||1|| rahaa-o.
this desire of remembering God’s Name gets fulfilled only when the perfect Guru becomes pleased with me. ||1||Pause||
ਪ੍ਰਭੂ ਦਾ ਨਾਮ ਸਿਮਰਨ ਦੀ ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ॥੧॥ ਰਹਾਉ ॥
جءُسُپ٘رسنّنبھۓگُرپوُرےتبمیریِآسپُنیِ॥
ہنی ۔ بوریکی ۔ آس۔ امید
۔ مگر جب کامل مرشد خوش ہوتا ہے تو میری خواہش اور امید پوری ہوتی ہے

ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥
peer ga-ee baaDhee man Dheeraa mohi-o anad Dhunee.
My pain (of separation from God) goes away, my mind feels serene and fascinated with the sound of bliss-giving melody,
ਮੇਰੇ ਅੰਦਰੋਂ ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ,
پیِرگئیِبادھیِمنِدھیِراموہِئوانددھُنیِ॥
پیر ۔ پیڑ۔ درد۔ بادھی من ۔ دل کو تسلی ہوئی۔ موبیو۔ مجھےاپنے پیار کی گرفت میں لے لیا۔ انددھنی ۔ اننددھنی ۔ پر سکون ذہنی لہروں نے ۔
۔ میرا درد گیا دل کو تسلی ہوئی اور سکون اور روحانیس کون کی لہروں میں محو ہوا۔ ۔

ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥
upji-o chaa-o milan parabh pareetam rahan na jaa-ay khinee. ||1||
when the yearning to meet my beloved God welled up within me; now I cannot live without Him, even for an instant. ||1||
ਜਦੋਂ ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋਇਆ,ਹੁਣ ਉਸ ਦਾ ਬਾਝੋਂ ਮੈਂਇਕ ਖਿਨ ਭੀ ਰਿਹ ਨਹੀਂਸਕਦਾ ॥੧॥
اُپجِئوچاءُمِلنپ٘ربھپ٘ریِتمرہنُنجاءِکھِنیِ॥
اپجیؤ۔ چاؤ۔ خوشیاں پیداہوئیں۔ رین نہ جائی کھنی ۔ پل بھر کے لئے ۔ نہیں سکتا
ملاپ کی خوشی پیدا ہوئی ۔ اب پیارے خدا کے بغیر تھوڑے سے وقفے کے لئے جدا نہیں ہو سکتا

error: Content is protected !!