Urdu-Raw-Page-1004

ਬਾਝੁ ਗੁਰੂ ਗੁਬਾਰਾ ॥
baajh guroo gubaaraa.
Without the Guru, there is only pitch darkness.
Without the (guidance of) the Guru one remains in the darkness of spiritual ignorance.
ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ।
باجھُگُروُگُبارا॥
۔ مرشد کے بغیر اندھیرعبار اور نا فہمی ہے

ਮਿਲਿ ਸਤਿਗੁਰ ਨਿਸਤਾਰਾ ॥੨॥
mil satgur nistaaraa. ||2||
Meeting with the True Guru, one is emancipated. ||2||
Only upon) meeting the true Guru (and listening to him, that one) obtains emancipation (from ego which is the main cause of one‟s suffering and continuous pains of births and deaths). ||2||
Meeting with the True Guru, one is enlightened. ||2||
ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ॥੨॥
مِلِستِگُرنِستارا॥
سچے مرشد کے ملاپ سے ۔ کامیابی حاصل ہوتی ہے

ਹਉ ਹਉ ਕਰਮ ਕਮਾਣੇ ॥
ha-o ha-o karam kamaanay.
The deeds done in egotism,
(O‟ my friends), as many are the deeds we perform to satisfy our ego,
ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ,
ہءُہءُکرمکمانھے॥
اعمال خود پسندی سے

ਤੇ ਤੇ ਬੰਧ ਗਲਾਣੇ ॥
tay tay banDh galaanay.
are just chains around the neck.
thay become the bonds around our neck and soul,
ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ।
تےتےبنّدھگلانھے॥
۔ گلانے ۔ گلے کے پھندے
گلے میں پھندہ پڑتا ہے

ਮੇਰੀ ਮੇਰੀ ਧਾਰੀ ॥
mayree mayree Dhaaree.
and harbor self-conceit and self-interest.
The selfishness, with which we are obsessed,
ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ,
میریِمیریِدھاریِ॥
۔ دھاری ۔ بسائی
۔ جسکے دلمیں میری ملکیتی بس جائے

ਓਹਾ ਪੈਰਿ ਲੋਹਾਰੀ ॥
ohaa pair lohaaree.
is just like placing chains around one’s ankles.
becomes like a shackle in our feet (and leads us to commit many evil deeds for which we have to suffer punishment including imprisonment).
and are like shackling your feet.
ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ।
اوہاپیَرِلوہاریِ॥
پیر لوہاری ۔ پاوں میں لوہے کی بیڑی ۔
وہ پاؤں کی بیڑی بن جاتی ہے لوہے کی

ਸੋ ਗੁਰ ਮਿਲਿ ਏਕੁ ਪਛਾਣੈ ॥
so gur mil ayk pachhaanai.
He alone meets with the Guru, and realizes the One Lord,
meeting the Guru, realizes the one (God, as the father of all and therefore doesn‟t hurt any one).
After meeting Guru you create a deep spiritual bonding with God,
ਉਹ ਮਨੁੱਖ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,
سوگُرمِلِایکُپچھانھےَ॥
ایک پچھانے ۔ واحد خدا کی پہچان
۔ ملاپ مرشد سے واحد خدا کی پہچان وہی کرتا ہے

ਜਿਸੁ ਹੋਵੈ ਭਾਗੁ ਮਥਾਣੈ ॥੩॥
jis hovai bhaag mathaanai. ||3||
who has such destiny written on his forehead. ||3||
in whose destiny, it is so written ||3||
in the soul, that wake up||3||
ਜਿਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ॥੩॥
جِسُہوۄےَبھاگُمتھانھےَ॥
بھاگ متھانے ۔ پیشانی میں تقدیر کی تحریر
جسکی تقدیر میں ہوتا ہے

ਸੋ ਮਿਲਿਆ ਜਿ ਹਰਿ ਮਨਿ ਭਾਇਆ ॥
so mili-aa je har man bhaa-i-aa.
He alone meets the Lord, who is pleasing to His Mind.
(O‟ my friends, that person) alone is united (with God), who is pleasing to His mind.
That person alone is united (liberated) with God, who is pleasing to His mind (imbued with Naam).
ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ;
سومِلِیاجِہرِمنِبھائِیا॥
بھائیا ۔ رضائے الہٰی ۔
وہی ملتا ہے ملاپ کرتا ہے خدا سے جسے خدا چاہتا ہے ۔

ਸੋ ਭੂਲਾ ਜਿ ਪ੍ਰਭੂ ਭੁਲਾਇਆ ॥
so bhoolaa je parabhoo bhulaa-i-aa.
He alone is deluded, who is deluded by God.
But whom God Himself has strayed is lost.
But whom God Himself (and the soul that has) strayed is lost.
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ।
سوبھوُلاجِپ٘ربھوُبھُلائِیا॥
بھولا ۔ گمراہ ۔ پربھ بھلائیا ۔ (جسنے خدا سے خدا سے گمراہ کیا )
وہی گمراہ ہوتا ہے جسے خدا گمراہ کرتا ہے

ਨਹ ਆਪਹੁ ਮੂਰਖੁ ਗਿਆਨੀ ॥
nah aaphu moorakh gi-aanee.
No one, by himself, is ignorant or wise.
On one‟s own, no one is a fool or a wise person,
ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ।
نہآپہُموُرکھُگِیانیِ॥
آپہو۔ از خود۔ گیانی ۔س مجھدار۔
از خود نہ کوئی بیوقوف ہے نہ دانشمند

ਜਿ ਕਰਾਵੈ ਸੁ ਨਾਮੁ ਵਖਾਨੀ ॥
je karaavai so naam vakhaanee.
He alone chants the Naam, whom the Lord inspires to do so.
howsoever (God) makes one do; one is known by that Name.
He alone recitesNaam, whom God inspires to do so.
He alone recitesNaam, whom God inspires (and his soul wakes up) to do so.
ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ।
جِکراۄےَسُنامُۄکھانیِ॥
سونام ۔ وہی نام۔ وکھانی ۔ کہلاتا ہے
۔ جیسا کراتا ہے اسی نام سے موسوم اور پکارا جاتا ہے

ਤੇਰਾ ਅੰਤੁ ਨ ਪਾਰਾਵਾਰਾ ॥
tayraa ant na paaraavaaraa.
You have no end or limitation.
O’ God, there is no end or limit to Your power.
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
تیراانّتُنپاراۄارا॥
۔ انت ۔ اخر۔ پارادار ۔ کنارا۔
۔ اے خدا تو اتنا وسیع ہے کہ نہ تیری اخر ہے نہ کنار

ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
jan naanak sad balihaaraa. ||4||1||17||
Servant Nanak is forever a sacrifice to You. ||4||1||17||
Devotee Nanak is always beholden (to You). ||4||1||17||
ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੪॥੧॥੧੭॥
جننانکسدبلِہارا
بلہارا۔ قربان۔
تیرا خدمتگار نانک تجھ پر سوبار قربان ہے ۔

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
mohnee mohi lee-ay tarai gunee-aa.
Maya, the enticer, has enticed the world of the three gunas, the three qualities.
The captivating Maya has enticed the mortals, who are swayed by the three impulses (for vice, virtue, and power).
(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,
موہنیِموہِلیِۓت٘رےَگُنیِیا॥
موہنی ۔ اپنی محبت کی گرفت میں لے لینی والی ۔ تریگنیا۔ تینوں اوصاف والوں کو
اس خدا کی پیدا کی ہوئی دنیاوی دولت نے تمام تین اوصاف پر مشتمل جانداروں کو اپنی گرفت میں جکڑ لیا ہے

ਲੋਭਿ ਵਿਆਪੀ ਝੂਠੀ ਦੁਨੀਆ ॥
lobh vi-aapee jhoothee dunee-aa.
The false world is engrossed in greed.
The entire illusory world is afflicted with greed.
ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ।
لوبھِۄِیاپیِجھوُٹھیِدُنیِیا॥
۔ لوبھ ۔ لالچ۔ ویاپی ۔ بستا ہے ۔
سارا عالم اس قابل فناہ علام کی محبتمیں گرفتار ہے

ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
mayree mayree kar kai sanchee ant kee baar sagal lay chhalee-aa. ||1||
Crying out, “Mine, mine!” they collect possessions, but in the end, they are all deceived. ||1||
Every body amasses it, (saying) “it as mine, it is mine”, but in the end it deceives (deserts) all. ||1||
“It is mine, it is mine”, they collect Maya, but in the end it deceives and deserts all. ||1||
ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥
میریِمیریِکرِکےَسنّچیِانّتکیِبارسگللےچھلیِیا॥
منچی ۔ اکھٹیکی ۔ سگل ۔ سارے ۔ چھلیا۔ دہوکا دیا
اور اسے اپنی اپنی کاکھٹی کرتے ہیں مگر بوقت آخرت دہوکا دیتی ہے

ਨਿਰਭਉ ਨਿਰੰਕਾਰੁ ਦਇਅਲੀਆ ॥
nirbha-o nirankaar da-i-alee-aa.
God is fearless, formless and merciful.
(O‟ my friends), it is that fearless, formless, and merciful (God),
ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ,
نِربھءُنِرنّکارُدئِئلیِیا॥
نربھؤ۔ بیخوف۔ نرنکار۔ بلا حجم ۔ جسم۔ دئیلیا۔ مہربان ۔
بیخوف خدا جسکی کوئی شکل وصورت اور جسمنہیں مہربان رحمان الرحیم ہے ۔

ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
jee-a jant saglay partipalee-aa. ||1|| rahaa-o.
He is the Cherisher of all beings and creatures. ||1||Pause||
who provides sustenance to all the creatures. ||1||Pause||
ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ ॥
جیِءجنّتسگلےپ٘رتِپلیِیا॥
پرتپلیا۔ پرودگار
جو ساری مخلوقات کا پرودرگار ہے

ਏਕੈ ਸ੍ਰਮੁ ਕਰਿ ਗਾਡੀ ਗਡਹੈ ॥
aykai saram kar gaadee gadhai.
Some collect wealth, and bury it in the ground.
(O‟ my friends), there is someone, who after collecting it through hard labor, buries it under ground.
ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
ایکےَس٘رمُکرِگاڈیِگڈہےَ॥
سرم ۔ محنت و مشقت ۔ گاڈی ۔ دبائی ۔ گڈہے ۔ گڑھے میں
ایک محنت و مشقت کرکے کمائی کرتے ہیں گڑھے میں دبادیتے ہیں

ਏਕਹਿ ਸੁਪਨੈ ਦਾਮੁ ਨ ਛਡਹੈ ॥
aykeh supnai daam na chhadhai.
Some cannot abandon wealth, even in their dreams.
There is someone, who doesn‟t forget about (worldly) wealth even in dreams.
ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ।
ایکہِسُپنےَدامُنچھڈہےَ॥
۔ سپنے ۔ خوآب میں۔ ۔ دام ۔ روپیہ
۔ ایک خوآب میں بھی پائی نہیں چھوڑتے

ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
raaj kamaa-ay karee jin thailee taa kai sang na chanchal chalee-aa. ||2||
The king exercises his power, and fills his money-bags, but this fickle companion will not go along with him. ||2||
But even those, who becoming kings amass a treasure, this mercurial (Maya) doesn‟t accompany them. ||2||
But even those who become kings amass a treasure, this mercurial (Maya) will not accompany them. ||2||
ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥
راجُکماءِکریِجِنِتھیَلیِتاکےَسنّگِنچنّچلِچلیِیا
۔ راج گمائے ۔ حکومت کرکے ۔ تھیلی ۔ خزانہ ۔ بنائیا۔ سنگ ۔ ساتھ ۔ چنچل۔ چلنے والی
اور بہت سے حکومت کرکے خزانے بھر لیتے ہیں مگر یہ دہوکا دینے والی دولت کسی کے ساتھ نہیں جاتی ہے

ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
aykeh paraan pind tay pi-aaree.
Some love this wealth even more than their body and breath of life.
(O‟ my friends), there are some to whom (this Maya) is dearer than their life and body.
ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ।
ایکہِپ٘رانھپِنّڈتےپِیاریِ॥
پران پنڈ ۔ جسم و زندگی ۔
ایک ایسیے ہیں جنہیں دل وجان سے پیاری ہے

ਏਕ ਸੰਚੀ ਤਜਿ ਬਾਪ ਮਹਤਾਰੀ ॥
ayk sanchee taj baap mehtaaree.
Some collect it, forsaking their fathers and mothers.
There are some, who have amassed it, even if they had to desert their fathers and mothers (for its sake.
ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;
ایکسنّچیِتجِباپمہتاریِ
سنچی ۔ اکھٹی کی ۔ مہتاری ۔ ماں
۔ ایک ماں باپ کو چھوڑ کر اسے اکھٹی کرتے ہیں

ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
sut meet bharaat tay guhjee taa kai nikat na ho-ee khalee-aa. ||3||
Some hide it from their children, friends and siblings, but it will not remain with them. ||3||
But) even those who kept it hidden from their sons, friends, and brothers, it has not stayed near them either (and has deserted them in the end). ||3||
ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥
سُتمیِتبھ٘راتتےگُہجیِتاکےَنِکٹِنہوئیِکھلیِیا॥
۔ ست ۔ بیٹے ۔ میت۔ دوست۔ بھرات۔ بھائی ۔ گہجی ۔ چھپا کر۔ نکٹ۔ نزیدک
بیٹوں دوستوں بھائیوں سے چھپا کر رکھتے ہیں مگر یہ انکے پاس بھی نہیں ٹھہرتی

ਹੋਇ ਅਉਧੂਤ ਬੈਠੇ ਲਾਇ ਤਾਰੀ ॥
ho-ay a-uDhoot baithay laa-ay taaree.
Some become hermits, and sit in meditative trances.
(O‟ my friends), there are some who, becoming detached, sit in a trance.
ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;
ہوءِائُدھوُتبیَٹھےلاءِتاریِ॥
اؤدہوت ۔ طارق۔ تاری ۔ دھیان لگا کر ۔ یکسو ہوکر۔
ایک ایسے ہیں جو گوشہ نشینی اختیار کر یکسو ہوکر خد امیں دھیان لگاتے ہیں ۔

ਜੋਗੀ ਜਤੀ ਪੰਡਿਤ ਬੀਚਾਰੀ ॥
jogee jatee pandit beechaaree.
Some are Yogis, celibates, religious scholars and thinkers.
There are others, who become yogis, celibates, pundits or thinkers.
ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;
جوگیِجتیِپنّڈِتبیِچاریِ॥
بیچاری ۔ سوچنے والے ۔
جوگی ۔ نفس پر ضبطرکھنے والے ۔ عالم فاضل اور پارسا ہیں

ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
garihi marhee masaanee ban meh bastay ooth tinaa kai laagee palee-aa. ||4||
To escape from Maya Some dwell in homes, graveyards, cremation grounds and forests; but Maya still clings to them there. ||4||
They make their homes in cremation grounds, or reside in jungles, but (this Maya) goes and catches hold of them also (in the form of desire for recognition, service, following, or power). ||4||
(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥
گ٘رِہِمڑیِمسانھیِبنمہِبستےاوُٹھِتِناکےَلاگیِپلیِیا॥
گریہہ۔ گھر ۔ مڑھی ۔ شمشان گھاٹ۔ بن ۔ جنگل۔ پلیا۔ دامن
ایک شمشان گھاٹ اور قبرستانوں اور جنگلوں رہائش اختیار کرلیتے ہیں تاہم یہ انکا دامن بھی نہیں چھوڑتی

ਕਾਟੇ ਬੰਧਨ ਠਾਕੁਰਿ ਜਾ ਕੇ ॥
kaatay banDhan thaakur jaa kay.
When Master releases one from his bonds,
(O‟ my friends), they whose bonds, the Master Himself cuts off,
ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ,
کاٹےبنّدھنٹھاکُرِجاکے॥
بندھن ۔ غلامی ۔ جیئہ ۔ دل ۔
خدا جنکے اس کی غلامی سے آزاد کرا دیتا ہے

ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
har har naam basi-o jee-a taa kai.
Naam, comes to dwell in the soul.
in their mind is enshrined God‟s Name.
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,
ہرِہرِنامُبسِئوجیِءتاکےَ॥
۔ الہٰی نام انکے دلمیں بس جاتا ہے

ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
saaDhsang bha-ay jan muktay gat paa-ee naanak nadar nihlee-aa. ||5||2||18||
In the Saadh Sangat, the Company of the Holy, His humble servants are liberated; O Nanak, they are redeemed and enraptured by the Lord’s Glance of Grace. ||5||2||18||
O‟ Nanak, they who have been blessed with His glance of grace, joining the company of the saints they have obtained emancipation. ||5||2||18||
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥
سادھسنّگِبھۓجنمُکتےگتِپائیِنانکندرِنِہلیِیا
مکتے ۔ آزاد ۔ نجات یافتہ ۔ گت۔ بلندروحانی حالت۔ ندر نہلیا۔ نظر عنایت و شفقت
وہ خدا رسیدوں جنہوں نے طرز زندگی راہ راست پر کرلی ہے کی صحبت و قربت سے اس دنیاوی دولت سے نجات پاکر اسکی غلامی سے آزادی پالیتے ہیں۔ انہوں نے بلند روحانی زندگی حاصل کی خدا اے نانک نظر عنایت و شفقت حاصل کر لی

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਸਿਮਰਹੁ ਏਕੁ ਨਿਰੰਜਨ ਸੋਊ ॥
simrahu ayk niranjan so-oo.
Meditate in remembrance on the One Immaculate God.
(O‟ my friends), contemplate on that one immaculate God,
ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,
سِمرہُایکُنِرنّجنسوئوُ॥
سمرہو۔ یاد کرؤ۔ ایک ۔ وآحد۔ نرجن۔ بیداغ پاک ۔ سووُ۔ وہ ۔
۔ یاد کرؤ واحد خدا کو

ਜਾ ਤੇ ਬਿਰਥਾ ਜਾਤ ਨ ਕੋਊ ॥
jaa tay birthaa jaat na ko-oo.
No one is turned away from Him empty-handed.
from whose (door) no one returns empty handed;
ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।
جاتےبِرتھاجاتنکوئوُ॥
برتھا۔ خالی ۔
جس سے جدا نہیں ہے کوئی

ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
maat garabh meh jin partipaari-aa.
He cherished and preserved you in your mother’s womb;
who has preserved us in the mother‟s womb,
ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,
ماتگربھمہِجِنِپ٘رتِپارِیا॥
پرتپاریا۔ پرورش کی ۔
ماتا کے پیٹ میں جو پرورش ہے کرتا۔

ਜੀਉ ਪਿੰਡੁ ਦੇ ਸਾਜਿ ਸਵਾਰਿਆ ॥
jee-o pind day saaj savaari-aa.
He blessed you with body and soul, and embellished you.
and embellished us by giving us this life and body.
ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।
جیِءُپِنّڈُدےساجِسۄارِیا॥
جس نے زندگی اور جسم کو تیرے درست بنائیا

ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
so-ee biDhaataa khin khin japee-ai.
Each and every instant, meditate on that Creator Lord.
Yes, we should remember that God, each and every moment,
ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,
سوئیِبِدھاتاکھِنُکھِنُجپیِئےَ॥
بدھاتا ۔ منصوبہ ساز۔ کارساز۔ کھ کھن ۔ بار بار
اس کارساز کرتار کو بار بار یاد کرؤ

ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
jis simrat avgun sabh dhakee-ai.
Meditating in remembrance of Him, all faults and mistakes are covered.
worshiping whom all our faults are covered (and remain hidden from others).
ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।
جِسُسِمرتاۄگُنھسبھِڈھکیِئےَ॥
۔ اوگن ۔ بداوصاف
۔ جسکی یاد وریاض سے سارے بد اوصافوں پر پردہ پڑجاتا ہے

ਚਰਣ ਕਮਲ ਉਰ ਅੰਤਰਿ ਧਾਰਹੁ ॥
charan kamal ur antar Dhaarahu.
Enshrine the Lord’s lotus feet deep within the nucleus of your self.
enshrine the immaculate lotus feet (Naam) in your heart
ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,
چرنھکملاُرانّترِدھارہُ॥
۔ ار ۔ دین ۔
۔ خدا کو دلمیں بساؤ

ਬਿਖਿਆ ਬਨ ਤੇ ਜੀਉ ਉਧਾਰਹੁ ॥
bikhi-aa ban tay jee-o uDhaarahu.
Save your soul from the waters of corruption.
and save your soul from the ocean of sinful worldly temptations.
ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।
بِکھِیابنتےجیِءُاُدھارہُ॥
وکھیابن ۔ لطفوں کے زہریلے جنگل سے ۔ جیؤ ۔ روح ۔ ذہن ۔ ادھار ہو۔ بچاؤ۔
اور زندگی کے زہر آلودہ جنگل سے بچاؤ

ਕਰਣ ਪਲਾਹ ਮਿਟਹਿ ਬਿਲਲਾਟਾ ॥
karan palaah miteh billaataa.
Your cries and shrieks shall be ended;
all our woes and wailings cease,
with meditating all your woes to attachments will end.
(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,
کرنھپلاہمِٹہِبِللاٹا॥
کرن پلاہ ۔ قابل رحم آہ و زاری ۔ بلالٹا۔ رونا۔
تاکہ قابل رحم آہ وزاری دور ہو۔

ਜਪਿ ਗੋਵਿਦ ਭਰਮੁ ਭਉ ਫਾਟਾ ॥
jap govid bharam bha-o faataa.
meditating on the Lord of the Universe, your doubts and fears shall be dispelled.
By meditating on God, the curtain of doubt and dread is torn off.
ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।
جپِگوۄِدبھرمُبھءُپھاٹا॥
بھرم بھؤ فاٹا۔ شک و شبہات ۔ وہم و گمان ۔ بھٹکن ۔ مٹتی ہے اور خوف ختم ہو جاتا ہے۔
خدا کی یادوریاض سے خوف وہم و گمان اور بھٹکن دور ہو جاتی ہے ۔

ਸਾਧਸੰਗਿ ਵਿਰਲਾ ਕੋ ਪਾਏ ॥
saaDhsang virlaa ko paa-ay.
Rare is that being, who finds the Saadh Sangat, the Company of the Holy.
However, it is a rare person who obtains (the gift of God‟s Name, through) the company of saint (Guru).
Rare is the person who obtains Naam through the company of saint (Guru).
ਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।
سادھسنّگِۄِرلاکوپاۓ॥
سادھ ۔ سنگ ۔ صحبت پاکدامن ۔ ورلا ۔ کوئی ہی
پاکدامنوں کی صحبت کسی کو ہی نصیب ہوتی ہے

ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
naanak taa kai bal bal jaa-ay. ||1||
Nanak is a sacrifice, a sacrifice to Him. ||1||
Nanak is beholden to him again and again. ||1||
ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥
نانکُتاکےَبلِبلِجاۓ॥
۔ نانک اس پر قربان ہے

ਰਾਮ ਨਾਮੁ ਮਨਿ ਤਨਿ ਆਧਾਰਾ ॥
raam naam man tan aaDhaaraa.
The Lord’s Name is the support of my mind and body.
Naam is the mainstay of our mind and body,
ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।
رامنامُمنِتنِآدھارا
رام نام ۔ خدا کا نام مراد وست ۔ سچ ۔ حقیقت ۔ من تن ۔ دل وجان ۔ ادھار ۔ آصرا۔
خدا کا نام دل و جان کے لئے ایک سہارا ہے

ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
jo simrai tis kaa nistaaraa. ||1|| rahaa-o.
Whoever meditates on Him is liberated. ||1||Pause||
whosoever contemplates it, that person is emancipated. ||1||Pause||
ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥
جوسِمرےَتِسکانِستارا॥
نستارا۔ کامیابی ۔
جو اسے یاد کرتا ہے ۔ کامیابی پاتاہے

ਮਿਥਿਆ ਵਸਤੁ ਸਤਿ ਕਰਿ ਮਾਨੀ ॥
mithi-aa vasat sat kar maanee.
He believes that the false thing is true.
You have deemed an illusory thing to be real,
(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।
مِتھِیاۄستُستِکرِمانیِ॥
متھیا۔ جھوٹی ۔مٹ جانیوالی ۔ قابل فناہ۔ وست۔ اشیا
اے انسان تو نے مٹ جانے والی اشیا کو صدیوی سمجھ رکھا ہے

ਹਿਤੁ ਲਾਇਓ ਸਠ ਮੂੜ ਅਗਿਆਨੀ ॥
hit laa-i-o sath moorh agi-aanee.
The ignorant fool falls in love with it.
and have imbued yourself in love with it.
ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।
ہِتُلائِئوسٹھموُڑاگِیانیِ॥
۔ سٹھ موڑھ ۔ بد قماش بیوقوف۔ اگیانی ۔ بے علم
اے بد قماش بیوقوف بے علم انسان اس سے پیار کرتا ہے ۔

ਕਾਮ ਕ੍ਰੋਧ ਲੋਭ ਮਦ ਮਾਤਾ ॥
kaam kroDh lobh mad maataa.
He is intoxicated with the wine of sexual desire, anger and greed;
You are intoxicated with the wine of lust, anger, and greed,
(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,
کامک٘رودھلوبھمدماتا॥
۔ مد ماتا۔ نشے میںمحو و مست
شہوت غصہ اور لالچ میں مدہوش ہے

ਕਉਡੀ ਬਦਲੈ ਜਨਮੁ ਗਵਾਤਾ ॥
ka-udee badlai janam gavaataa.
he loses this human life in exchance for a mere shell.
and for the sake of a shell, you have wasted your (precious human) life.
ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।
کئُڈیِبدلےَجنمُگۄاتا॥
۔ گواتا۔ برباد کیا۔ ضائع کیا۔
اور بلا وجہ بلاقیمت کوڑی کے عوض اپنی زندگی برباد کر رہا ہے ۔

ਅਪਨਾ ਛੋਡਿ ਪਰਾਇਐ ਰਾਤਾ ॥
apnaa chhod paraa-i-ai raataa.
He abandons his own, and loves that of others.
Forsaking your own (God, who always is by your side), you are imbued with the love (of worldly wealth, which will soon) belong to someone else.
Forsaking God, who always is by your side, you are imbued with the love (of worldly wealth, which will soon) belong to someone else.
ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।
اپناچھوڈِپرائِئےَراتا॥
راتا۔ محو ملوث۔
جو تیرا ہے اسے چھوڑ غروں میں محو ہو رہا ہے ۔

ਮਾਇਆ ਮਦ ਮਨ ਤਨ ਸੰਗਿ ਜਾਤਾ ॥
maa-i-aa mad man tan sang jaataa.
His mind and body are permeated with the intoxication of Maya.
Being intoxicated with Maya (the worldly wealth), you think that everything would go along with your body and mind.
ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।
مائِیامدمنتنسنّگِجاتا॥
من تن سنگ جاتا۔ دل وجان سے ساتھ جاتی سمجھی ۔
اس دنیاوی دولت کو اور اس میں محو اسے دل و جان کا ساتھی سمجھ رہا ہے

ਤ੍ਰਿਸਨ ਨ ਬੂਝੈ ਕਰਤ ਕਲੋਲਾ ॥
tarisan na boojhai karat kalolaa.
His thirsty desires are not quenched, although he indulges in pleasures.
While indulging in revelries, your (fire like) desire never gets quenched.
ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।
ت٘رِسننبوُجھےَکرتکلولا॥
ترشنا ۔ بھوک پیاس۔ نہ بوجھے ختم نہیں ہوتی ۔ کرت کللولا ۔ خوشیوں کے کھیل کھلتے
۔ دنیاوی کھیل کو د اور خرمستیؤں کی خواہشات کی بھوک نہیں مٹتی

ਊਣੀ ਆਸ ਮਿਥਿਆ ਸਭਿ ਬੋਲਾ ॥
oonee aas mithi-aa sabh bolaa.
His hopes are not fulfilled, and all his words are false.
Always your hope remains unfulfilled, and all your utterances are false.
(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।
اوُنھیِآسمِتھِیاسبھِبولا॥
۔ اونی ۔ ادہوری ۔ آس۔ امید ۔ متھیا۔ جھوٹے ۔ بولا ۔ کلام
۔ تیری امیدیں ادہوری رہتی ہیں اور ساری باتیں اس مٹ جانیوالی دنیاوی دلوت کی خاطر ہیں

ਆਵਤ ਇਕੇਲਾ ਜਾਤ ਇਕੇਲਾ ॥
aavat ikaylaa jaat ikaylaa.
He comes alone, and he goes alone.
(But, the truth is that a man) comes alone and goes alone,
ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
آۄتاِکیلاجاتاِکیلا॥
۔ انسان اکیلا آتا ہے اور اکیلا ہی اس دنیاو سے رخصت ہو جاتا ہے

error: Content is protected !!