Urdu-Raw-Page-1210

ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥
gun niDhaan manmohan laalan sukh-daa-ee sarbaaNgai.
The Treasure of Virtue, the Enticer of the mind, my Beloved is the Giver of peace to all.
O’ my Beloved, the treasure of virtues, enticer of hearts, and Giver of peace to all, Guru has sent (me), Nanak to God (You).
ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!
گُنھنِدھانمنموہنلالنسُکھدائیِسرباںگےَ॥
گن ندھان ۔ اوصاف کا خزانہ ۔ مسموہن۔ دلربا۔ دل کو اپنی محبت کی گرفتمیں لینے والا۔ سر بانگے ۔ سب ے دل میں بسنے والا۔
اوصاف کا خزانہ دل کو اپنی محبت میں گرفتار کرلینے والا سارے آرام و آسائش پہنچانے والا سامنے عالم و قائنات میں بسنے والا

ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥
gur naanak parabh paahi pathaa-i-o milhu sakhaa gal laagai. ||2||5||28||
Guru Nanak has led me to You, O God. Join with me, O my Best Friend, and hold me close in Your Embrace. ||2||5||28||
Therefore O’ my loving friend, please come and meet me by embracing me to Your bosom. ||2||5||28||
ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥
گُرِنانکپ٘ربھپاہِپٹھائِئومِلہُسکھاگلِلاگےَ॥੨॥੫॥੨੮॥
پربھ پاہ۔ خدا کے پاس ۔ پیتھا یؤ۔ بھیجیا۔ سکھا۔ ساتھی ۔
اے نانک مجھے خدا کے پاس بھیجا ہے گللے لگ ملو۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥
ab moro thaakur si-o man maanaaN.
Now my mind is pleased and appeased by my Lord and Master.
(O’ my friends), my mind has been totally won over by my Master.
ਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।
ابموروٹھاکُرسِءُمنُماناں॥
مورو۔ میرا۔ مں مانا۔ ایمان و یقین ہو گیا ہے ۔
اب خدا میں میرا یقین و ایمان ہو گیا ہے ۔

ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥
saaDh kirpaal da-i-aal bha-ay hai ih chhaydi-o dusat bigaanaa. ||1|| rahaa-o.
The Holy Saint has become kind and compassionate to me, and has destroyed this demon of duality. ||1||Pause||
(The) merciful saint (Guru) has become kind to me. He has destroyed the demon of duality (evil thought, which made me think of God as a stranger). ||1||Pause||
ਜਦੋਂ ਸੰਤ ਜਨ ਮੇਰੇ ਉੱਤੇ ਤ੍ਰੁੱਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ ॥੧॥ ਰਹਾਉ ॥
سادھک٘رِپالدئِیالبھۓہےَاِہُچھیدِئودُسٹُبِگانا॥੧॥رہاءُ॥
سادھ ۔ خدا رسیدہ پاکدامن ۔ کرپال۔ مہربان ۔ چھید یو۔ کاٹدیا۔ دشٹ ۔ برائی ۔ بیگانہ ۔ بیگانگی ۔ بیگانہ یا دوسرا سمجھنا ۔
سنت میرے اوپر مہربان ہو گئے ہیں انہں نے الہٰی بیگانکی یا دولت میرے دل سے نکال دی ۔

ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥
tum hee sundar tumeh si-aanay tum hee sughar sujaanaa.
You are so beautiful, and You are so wise; You are elegant and all-knowing.
(O’ God, I have now realized that) You alone are beauteous, You alone are (truly) wise, and You alone are (truly) sagacious.
ਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ।
تُمہیِسُنّدرتُمہِسِیانےتُمہیِسُگھرسُجانا॥
رہاؤ۔ سندر۔ خوبصورت ۔ سیانے ۔ دانشمند ۔ سکھر سجانا۔ دوراندیش دانشمند۔
رہاؤ۔ اے خدا اب مجھے تجھ سے دلی محبت ہو گئی ہے ۔ تو ہی مجھے اچھے دکھائی دیتے ہو اپ ہی دانشمند ہو آپ دور اندیش تدیر ساز ہوا

ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥੧॥
sagal jog ar gi-aan Dhi-aan ik nimakh na keemat jaanaaN. ||1||
All the Yogis, spiritual teachers and meditators do not know even a bit of Your value. ||1||
Those, who engage in Yoga, learning, or meditation, have not understood Your worth, even for a single moment. ||1||
ਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ-ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ ॥੧॥
سگلجوگارُگِیاندھِیاناِکنِمکھنکیِمتِجاناں॥੧॥
سگل۔ سارے ۔ گیان علم۔ دھیان۔ توجو۔ ایک نمکھ ۔ ایک لمحے کے لئے ۔ قیمت جانا۔ قدر دانی نہ سمجھی (1)
الہٰی ملاپ کے طرز و تدبیر علم اور توجہی کی بابت ایک لمحہ کے لئے قدروقیمت نہیں سمجھی ۔

ਤੁਮ ਹੀ ਨਾਇਕ ਤੁਮ੍ਹ੍ਹਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥
tum hee naa-ik tumHahi chhatarpat tum poor rahay bhagvaanaa.
You are the Master, You are the Lord under the royal canopy; You are the perfectly pervading Lord God.
(O’ God, I don’t care what others may think, but I know that) You alone are the (true) king, with a canopy over Your head, and O’ God, You are pervading everywhere.
ਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
تُمہیِنائِکتُم٘ہ٘ہہِچھت٘رپتِتُمپوُرِرہےبھگۄانا॥
نائک۔ مالک ۔ چھترپت۔ چھتر دھاری۔ مسند ۔ راجے ۔ پور رہے ۔ ہر جائی ۔
اے نانک کہہ میں محبوبان الہٰی سنتوں کی خدمت کرؤ ں

ਪਾਵਉ ਦਾਨੁ ਸੰਤ ਸੇਵਾ ਹਰਿ ਨਾਨਕ ਸਦ ਕੁਰਬਾਨਾਂ ॥੨॥੬॥੨੯॥
paava-o daan sant sayvaa har naanak sad kurbaanaaN. ||2||6||29||
Please bless me with the gift of service to the Saints; O Nanak, I am a sacrifice to the Lord. ||2||6||29||
(My only wish is) that I may be blessed with the charity of service of saints, and (I) Nanak may always be a sacrifice (to You). ||2||6||29||
ਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਨਾਨਕ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ ॥੨॥੬॥੨੯॥
پاۄءُدانُسنّتسیۄاہرِنانکسدکُرباناں॥੨॥੬॥੨੯॥
پاوودان ۔ خیرات بکشش کیجئے ۔ سنت سیوا۔ خدمت محبوبان خدا۔ ہر ۔ اے خدا۔
اے خدا مجھے یہ خیرات دیجیئے ۔ میں قربان ہو ان پر۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥
mayrai man cheet aa-ay pari-a rangaa.
The Love of my Beloved comes into my conscious mind.
(Now) in my mind come the thoughts of wonders of my Beloved (God).
(ਜਦੋਂ ਤੋਂ ਸਾਧ ਸੰਗਤ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ,
میرےَمنِچیِتِآۓپ٘رِءرنّگا॥
میرے محبوب کی محبت میرے ہوش میں آتی ہے

ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥੧॥ ਰਹਾਉ ॥
bisri-o DhanDh banDh maa-i-aa ko rajan sabaa-ee jangaa. ||1|| rahaa-o.
I have forgotten the entangling affairs of Maya, and I spend my life-night fighting with evil. ||1||Pause||
Gone are all the affairs and bonds of Maya (worldly involvements), and battling with the (evil impulses).||1||Pause||
ਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ ॥੧॥ ਰਹਾਉ ॥
بِسرِئودھنّدھُبنّدھُمائِیاکورجنِسبائیِجنّگا॥੧॥رہاءُ॥
یسریؤ د۔ بھولے ۔ دھند ۔ لگاو۔ دلچسپی ۔ بندھ ۔ غلامی ۔ سبائی ۔ ساری ۔ جنگا ۔ لڑائی ۔
میں مایا کے الجھنے والے امور کو بھول گیا ہوں ، اور میں اپنی زندگی کی شب برائی کے ساتھ لڑتے ہوئے گزارتا ہوں۔

ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥
har sayva-o har ridai basaava-o har paa-i-aa satsangaa.
I serve the Lord; the Lord abides within my heart. I have found my Lord in the Sat Sangat, the True Congregation.
(Since the time), I have obtained God in the saintly congregation, I serve (meditate on) God, and enshrine God in my heart.
ਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।
ہرِسیۄءُہرِرِدےَبساۄءُہرِپائِیاستسنّگا॥
۔ ردے بساوؤ۔ دل میں بساؤ۔ ست سنگا۔ سچا ساتھ ۔
میں خداوند کی خدمت کرتا ہوں۔ خداوند میرے دل میں آباد ہے۔ مجھے اپنے رب کو سچی سنگت ، سچی جماعت میں مل گیا ہے۔

ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖ ਮੰਗਾ ॥੧॥
aiso mili-o manohar pareetam sukh paa-ay mukh mangaa. ||1||
So I have met with my enticingly beautiful Beloved; I have obtained the peace which I asked for. ||1||
I have obtained such a heart-captivating Beloved, that I have obtained the comforts for which I have been asking. ||1||
ਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ ॥੧॥
ایَسومِلِئومنوہرُپ٘ریِتمُسُکھپاۓمُکھمنّگا॥੧॥
منوہر دل کو موہ لینے والا۔ پریتم ۔ پیارا (1)
تو میں نے اپنے دلکش خوبصورت پیارے سے ملاقات کی ہے۔ میں نے وہ سکون حاصل کیا ہے جس کے لئے میں نے عرض کیا تھا

ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥
pari-o apnaa gur bas kar deenaa bhoga-o bhog nisangaa.
The Guru has brought my Beloved under my control, and I enjoy Him with unrestrained pleasure.
The Guru has brought under my control my Beloved, and now I enjoy the pleasures of His company without any kind of reservations.
ਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ।
پ٘رِءُاپناگُرِبسِکرِدیِنابھوگءُبھوگنِسنّگا॥
پریؤ ۔ پیارا ۔ دینا ۔ دیا ۔ بھوگؤ بھوگ ۔ آپس میں ملاپ کا تصرف ۔ نسنگا ۔ بلا جھجک ۔
گرو نے میرے محبوب کو اپنے زیر قابو کرلیا ہے ، اور اب میں بغیر کسی قسم کے تحفظات کے اس کی صحبت سے لطف اندوز ہوں۔

ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥੨॥੭॥੩੦॥
nirbha-o bha-ay naanak bha-o miti-aa har paa-i-o faathangaa. ||2||7||30||
I have become fearless; O Nanak, my fears have been eradicated. Chanting the Word, I have found the Lord. ||2||7||30||
Now, I Nanak say that I have become fear free, and all my fear has been erased, because by the recitation of (Gurbani, the Guru’s) word, I have obtained God. ||2||7||30||
ਹੇ ਨਾਨਕ! ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ ॥੨॥੭॥੩੦॥
نِربھءُبھۓنانکبھءُمِٹِیاہرِپائِئوپاٹھنّگا॥੨॥੭॥੩੦॥
نربھؤ۔ بیخوف۔ بھؤ۔ خوف۔ پاٹھنگا۔ کلام کا مقصد۔
میں بے خوف ہو گیا ہوں۔ نانک ، میرا خوف مٹ گیا ہے۔ کلمہ طیبہ کرتے ہوئے ، میں نے رب کو پایا۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥
har jee-o kay darsan ka-o kurbaanee.
I am a sacrifice to the Blessed Vision, the Darshan of my Dear Lord.
I am a sacrifice to the sight of the esteemed God.
ਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।
ہرِجیِءُکےدرسنکءُکُربانیِ॥
درسن۔ دیدار ۔
قربان ہوں دیدار خدا پر

ਬਚਨ ਨਾਦ ਮੇਰੇ ਸ੍ਰਵਨਹੁ ਪੂਰੇ ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥
bachan naad mayray saravnahu pooray dayhaa pari-a ank samaanee. ||1|| rahaa-o.
The Naad, the Sound-current of His Word fills my ears; my body has settled gently into the Lap of my Beloved. ||1||Pause||
The music of His (sweet) word always keeps playing in my ears, and my body is merged in the bosom of my Beloved.||1||Pause||
ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥
بچننادمیرےس٘رۄنہُپوُرےدیہاپ٘رِءانّکِسمانیِ॥੧॥رہاءُ॥
بچن۔ بول ۔ کلام۔ ناد۔ آواز۔ میرے سر نہو۔ کانوں میں۔ دیہا۔ جسم۔ انگ۔ گود۔ پریہ۔ پیارے ۔ رہاؤ۔ چھوٹر۔
اسکا کلام اور آواز میرے کانوں میں گونجتی رہتی ہے اور جسم اسکی گود میں محو و مجذوب رہتا ہے ۔رہاؤ۔

ਛੂਟਰਿ ਤੇ ਗੁਰਿ ਕੀਈ ਸੋੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥
chhootar tay gur kee-ee sohaagan har paa-i-o sugharh sujaanee.
I was a discarded bride, and the Guru has made me a happy soul-bride. I have found the Elegant and All-knowing Lord.
(I feel as if) from a deserted bride, the Guru has once again made me the happily united wife, and I have obtained the all-wise and sagacious God.
ਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
چھوُٹرِتےگُرِکیِئیِسد਼ہاگنِہرِپائِئوسُگھڑسُجانیِ॥
چھوٹر۔ چھٹڑ۔ طلاق دی ہوئی ۔ سوہاگن ۔ خاوند پرست ۔ سگھر سجانی ۔ خداپرست دانشمند۔ گھر
طلاق شدہ سے آب مالک والی خدا پرست ہوگئی ہوں اور تقدیر و تدبیر ساز دانشمند خدا کا ملاپ حاصل ہو گیا ہے

ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥੧॥
jih ghar meh baisan nahee paavat so thaan mili-o baasaanee. ||1||
That home, in which I was not even allowed to sit – I have found that place in which I can dwell. ||1||
The house (of God), in which I couldn’t even sit; now I have been given the same place to reside (God’s abode, where my mind could never reach before, now it remains always focused on it). ||1||
(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥
جِہگھرمہِبیَسنُنہیِپاۄتسوتھانُمِلِئوباسانیِ॥੧॥
گھر ۔ ہروے ۔ دل مین ۔ گھر میہہ بیسن نہیں پاوت۔ بسنا نہیں ملتا۔ تھان۔ جگہ ۔ مقام ۔ میلؤ باسانی ۔ بسنے کے لئےملی (1)
جسے جس جگہ مراد دل میں بستا نہیں تھا اب بسنے کے لئے مل گیا ہے (1)

ਉਨ੍ਹ੍ਹ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥
unH kai bas aa-i-o bhagat bachhal jin raakhee aan santaanee.
God, the Love of His devotees, has come under the control of those who protect the honor of His Saints.
(O’ my friends, God is) the lover of His devotees, who comes under the control of those, who have saved the honor of His saints.
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।
اُن٘ہ٘ہکےَبسِآئِئوبھگتِبچھلُجِنِراکھیِآنسنّتانیِ॥
بھگت وچھل ۔ خدائی خدمتگاروںکو پیار کرنیوالا راھی ۔ حفاظت کی ۔ ان عزت ۔ سنتانی ۔ محبوبان خدا کی ۔
اپنے محبوببھگتوں کو پیار کرنیوالا جسنے سنتوں کی عزت بچائی وہ اپنے محبوب سنتوں کے بس میں ہے ۔

ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥
kaho naanak har sang man maani-aa sabh chookee kaan lokaanee. ||2||8||31||
Says Nanak, my mid is pleased and appeased with the Lord, and my subservience to other people has come to an end. ||2||8||31||
(I) Nanak say that once (our) mind reposes its trust in Him, all our dependence on others is ended. ||2||8||31||
ਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥
کہُنانکہرِسنّگِمنُمانِیاسبھچوُکیِکانھِلد਼کانیِ॥੨॥੮॥੩੧॥
پر سنگ من مائیا۔ دل میں خدا کا ایمان و یقین بنا۔ چوکی کان لوکانی ۔ لوگوں کی محتاجی ختم ہوگئی ۔
اے نانک۔ میرا من خدا کے پیار میں محو ومجذوب ہو گیا ہے اور لوگوں کی محتاجی مٹ گئی ہے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਮੇਰੋ ਪੰਚਾ ਤੇ ਸੰਗੁ ਤੂਟਾ ॥
ab mayro panchaa tay sang tootaa.
Now my association with the five thieves has come to an end.
Yes), now I have been freed from the company of the five demons (of lust, anger, greed, attachment, and ego).
ਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ।
ابموروپنّچاتےسنّگُتوُٹا॥
پنچا۔ پانچوں اخلاقی و روحانی دشمن احساسات بد۔ شہوت ۔ غصہ ۔ لالچ ۔ دنیاوی عشق اور تکبر ۔ سنگ ۔ ساتھ ۔ توٹا ۔ ختم ہوا۔
اب پانچون روھانی و اخلاقی دشمن احساسات بد شہوت غصہ ۔ ٹضبناکی ۔ لالچ۔ دنیاوی عشق اور تکبر کا ساتھ ختم ہو گیا ہے ۔

ਦਰਸਨੁ ਦੇਖਿ ਭਏ ਮਨਿ ਆਨਦ ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥
darsan daykh bha-ay man aanad gur kirpaa tay chhootaa. ||1|| rahaa-o.
Gazing upon the Blessed Vision of the Lord’s Darshan, my mind is in ecstasy; by Guru’s Grace, I am released. ||1||Pause||
Seeing (God’s) sight, bliss has welled up in my mind, and I have been released (from evil desires. ||1||Pause||
(ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ। ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ ॥੧॥ ਰਹਾਉ ॥
درسنُدیکھِبھۓمنِآندگُرکِرپاتےچھوُٹا॥੧॥رہاءُ॥
درسن۔ دیدار۔ آنند۔ سکون۔
مرشد کی مہربانی سے ساتھ نجات ملی اور دیدار سے روحانی سکون اور خوشی حاصل ہوئی ہے ۔

ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ ॥
bikham thaan bahut baho Dharee-aa anik raakh soorootaa.
The impregnable place is guarded by countless ramparts and warriors.
(O’ my friends, the jewel of Name) is placed in a fort, which is very difficult to reach, and guarded by innumerable warriors (evil impulses).
ਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ।
بِکھمتھانبہُتبہُدھریِیاانِکراکھسوُروُٹا॥
وکھم تھان۔ دشوار جگہ۔ بہو دھرییا۔ بہت کچھ ۔ دھرا ہوا ہے ۔ انک راھ سورٹا ۔ بہت سے بہادر محافظہیں۔
رہاؤ۔ وہ جگہ نہایت دشوار ہے جہاں بہت کچھ رکھا ہوا ہے جسکے بیشمار بہادر حفاظت کرتے ہیں

ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥੧॥
bikham gaarah kar pahuchai naahee sant saanath bha-ay lootaa. ||1||
This impregnable fortress cannot be touched, but with the assistance of the Saints, I have entered and robbed it. ||1||
It is surrounded by many deep pits (of worldly attachment, over which) our hand cannot reach. But through the help of the saints, I have conquered the fort, and robbed (obtained that treasure of Name). ||1||
(ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ ॥੧॥
بِکھمگار٘ہکرُپہُچےَناہیِسنّتسانتھبھۓلوُٹا॥੧॥
وکھم گاع۔ دشوار گڑھا ۔ کر۔ ہاتھ۔ سنت۔ سناتھ ۔ بھیئے ۔ سنت ساتھی ہوئے ۔ لوٹا ۔لوٹا ۔۔
جہاں گہرا دشوار گرھا ہے جہاں ہاتھ نہیں جاتا سنت ۔ محبوبان خدا ساتھی بنے تو اسے لوٹ لیا۔

ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ ॥
bahut khajaanay mayrai paalai pari-aa amol laal aakhootaa.
I have found such a great treasure, a priceless, inexhaustible supply of jewels.
I have come across many precious treasures, and I have obtained the priceless jewel of inexhaustible wealth.
(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ।
بہُتُکھجانےمیرےَپالےَپرِیااموللالآکھوُٹا॥
لوٹے ۔ پاے ۔ دامن۔ امول لال۔ قیمتی لعل۔ آکھوٹا۔ ختم نہ ہونیوالا ۔
بہت سے بیش قیمت غرض یہ کہ اتنے قیمتی لعل کہ قیمت مقرر نہیں ہو سکتی جن میں کمی واقع نہیں ہو سکتی ل گئی

ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥
jan naanak parabh kirpaa Dhaaree ta-o man meh har ras ghootaa. ||2||9||32||
O servant Nanak, when God showered His Mercy on me, my mind drank in the sublime essence of the Lord. ||2||9||32||
When God showed his mercy on Nanak, in my mind I sucked the God’s elixir. ||2||9||32||
ਹੇ ਦਾਸ ਨਾਨਕ! ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ ॥੨॥੯॥੩੨॥
جننانکپ٘ربھِکِرپادھاریِتءُمنمہِہرِرسُگھوُٹا॥੨॥੯॥੩੨॥
ہررس۔ گھوٹا۔ تو الہٰی مطلب لیا۔
اے نانک جب خدا نے کرم فرمائی کی تو میرے دل نے الہٰی لطف کا مزہ لیا۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥
ab mayro thaakur si-o man leenaa.
Now my mind is absorbed in my Lord and Master.
(O’ my friends), now my mind remains attuned to my Master.
ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।
ابمیروٹھاکُرسِءُمنُلیِنا॥
ٹھاکر۔ مالک۔ خدا۔ من لنینا۔ من محو ومجذب ہوگیا ہے ۔
اب میرا دل میرے خدا مین محو ومجذوب ہو گیا ہے

ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥
paraan daan gur poorai dee-aa urjhaa-i-o ji-o jal meenaa. ||1|| rahaa-o.
The Perfect Guru has blessed me with the gift of the breath of life. I am involved with the Lord, like the fish with the water. ||1||Pause||
The perfect Guru has given me the charity of (spiritual) life, and has involved (me with God), as a fish is involved with water (cannot survive without it). ||1||Pause||
ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥
پ٘راندانُگُرِپوُرےَدیِیااُرجھائِئوجِءُجلمیِنا॥੧॥رہاءُ॥
پران۔ زندگی ۔ دان۔ خیرات۔ گرپورے ۔ کامل مرشد۔ ارجھائیو ۔ مخمسہ ۔ جیؤ۔ جیسے ۔ جل مینا۔ پانی سے مچھلی ۔ رہاؤ۔ کام ۔
کامل مرشد نے میرا واسطہ اور رشتہ اسطرح اکا پیدا کر دیا ہے جیسا مچھلی کا پانی سے ہے ۔ رہاؤ۔

ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪਿ ਸਗਲ ਦਾਨੁ ਕੀਨਾ ॥
kaam kroDh lobh mad matsar ih arap sagal daan keenaa.
I have cast out sexual desire, anger, greed, egotism and envy; I have offered all this as a gift.
(Then I discarded all my vices like) lust, anger, greed, ego, and jealousy, (as if) I have given away all these) in charity.
ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।
کامک٘رودھلوبھمدمتسراِہارپِسگلدانُکیِنا॥
کام ۔ شہوت ۔ کرودھ ۔ غسہ ۔ لوبھ ۔ لالچ۔ مد۔ خودی۔ متسر۔ حسد۔ ارپ ۔ بھینٹ ۔
شہوت غصہ غجباکی لالچ خودی حسد بعض وکینہ سارے ذہن سے نکال دیئے ہیں۔

ਮੰਤ੍ਰ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ ॥੧॥
mantar drirh-aa-ay har a-ukhaDh gur dee-o ta-o mili-o sagal parbeenaa. ||1||
The Guru has implanted the medicine of the Lord’s Mantra within me, and I have met with the All-knowing Lord God. ||1||
After making me internalize his mantra, when the Guru gave me the medicine of God’s Name, I met (the Creator), who is perfect in all qualities. ||1||
ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥
منّت٘رد٘رِڑاءِہرِائُکھدھُگُرِدیِئوتءُمِلِئوسگلپ٘ربیِنا॥੧॥
منتر ۔ سبق ۔ درڑائے ۔ ذہن نشین ۔ اوکھ ۔ دوائی ۔ سگل پربین۔ ہر فن مولا۔
جب سے مرشد نے اپنے سبق سے ذہن نشین کر دیئے ہیں الہٰی دوائی دی ہے تب سے ہرفن مولا خودا سے ملاپ ہو گیا ہے ۔

ਗ੍ਰਿਹੁ ਤੇਰਾ ਤੂ ਠਾਕੁਰੁ ਮੇਰਾ ਗੁਰਿ ਹਉ ਖੋਈ ਪ੍ਰਭੁ ਦੀਨਾ ॥
garihu tayraa too thaakur mayraa gur ha-o kho-ee parabh deenaa.
My household belongs to You, O my Lord and Master; the Guru has blessed me with God, and rid me of egotism.
The Guru has helped me to get rid of my ego, and has united me with God.
ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।
گ٘رِہُتیراتوُٹھاکُرُمیراگُرِہءُکھوئیِپ٘ربھُدیِنا॥
گریہہ ۔ ہر وا۔ ہن ۔ ہو ۔ خودی ۔
اے خدا میرا ذہن تیرا حقیقی گھر ہو گیا ہے اور اب حقیقتاًمیرا آقا ہوگیا ہے مرشد نے میری خودی مٹا دی ہے کہ میرا ملاپ خدا سے کرادیا

error: Content is protected !!