ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ !. ਮਨਿ ਵਸਿਆ ਚੂਕਾ ਭੇਖੁ ॥੭॥
gur ankas jin naam drirh-aa-i-aa bhaa-ee man vasi-aa chookaa bhaykh. ||7||
O’ brother, Guru’s word is like a goad, which make us realize Naam; hypocrisy departs when one realize the presence of Naam within. ||7|| ਗੁਰੂ ਦਾ ਸ਼ਬਦ ਉਹ ਕੁੰਡਾ ਹੈ ਜਿਸ ਨੇ ਨਾਮ ਦਾ ਉਪਦੇਸ਼ ਪੱਕਾ ਕੀਤਾ ਹੈ; ਨਾਮ ਮਨ ਵਿੱਚ ਵਸਿਆ ਤਾਂ ਪਖੰਡ ਦੂਰ ਹੋ ਗਿਆ॥੭॥
گُرُ انّکسُ جِنِ نامُ د٘رِڑائِیا بھائیِ منِ ۄسِیا چوُکا بھیکھُ ॥੭॥
انکس ۔کنڈا۔ نام ۔ درڑائیا۔ سچ و حقیقت کو پختہ کیا ۔ چوکا بھیکھ ۔ دکھاوا ختم ہوا (7)
اے بھائی گرو کا کلام گوڈے کی طرح ہے ، جو ہمیں نام کا احساس دلاتا ہے۔ منافقت اس وقت رخصت ہوتی ہے جب کسی کو اپنے اندر نام کی موجودگی کا احساس ہوجاتا ہے۔
ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥
ih tan haat saraafI ko bhaa-ee vakhar naam apaar.
This body is like a shop blessed by God, the jeweler; in which we have to trade the commodity of infinite Naam. ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ।
اِہُ تنُ ہاٹُ سراپھ کو بھائیِ ۄکھرُ نامُ اپارُ ॥
ایہہ تن ہاٹ صراف ۔ یہ انسانی جسم صراف کی دکان ہے ۔
یہ جسم ایک دکان کی مانند ہے جو خدا کی طرف سے برکت والا ہے ، جوہری ہے۔ جس میں ہمیں لامحدود نام کی شے کو تجارت کرنا ہے۔
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥
ih vakhar vaapaaree so darirhai bhaa-ee gur sabad karay veechaar.
O’ brother, only that merchant amasses this commodity (wealth of Naam) who reflects on the Guru’s word. ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ।
اِہُ ۄکھرُ ۄاپاریِ سو د٘رِڑےَ بھائیِ گُر سبدِ کرے ۄیِچارُ ॥
وکھر ۔ سودا۔ سلف۔ سودرڑے ۔ وہ پکاتا ہے ۔ پختہ کرتا ہے ۔ گر سبد کرے وچار۔ جو کلام مرشد سمجھتا ہے ۔
اے بھائی ، صرف وہ سوداگر اس سامان (نام کی دولت) کو اکٹھا کرتا ہے جو گرو کے کلام پر غور کرتا ہے۔
ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥
Dhan vaapaaree naankaa bhaa-ee mayl karay vaapaar. ||8||2||
O’ Nanak, blessed is that merchant who conducts this trade of Naam in the holy congregation. ||8||2|| ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤਿ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ ॥੮॥੨॥
دھنُ ۄاپاریِ نانکا بھائیِ میلِ کرے ۄاپارُ
اے نانک ، مبارک ہے وہ سوداگر جو مقدس جماعت میں نام کی اس تجارت کو چلاتا ہے
ਸੋਰਠਿ ਮਹਲਾ ੧ ॥
sorath mehlaa 1.
Raag Sorath, First Guru:
سورٹھِ مہلا ੧॥
ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥
jinHee satgur sayvi-aa pi-aaray tinH kay saath taray.
O’ my dear, those who follow the Guru’s teachings, all their companions also crossed over the world-ocean of vices. ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ।
جِن٘ہ٘ہیِ ستِگُرُ سیۄِیا پِیارے تِن٘ہ٘ہ کے ساتھ ترے ॥
ساتھ ۔ ساتھی گروہ ۔ قافلے ۔
اے میرے پیارے جو گرو کی تعلیمات پر عمل پیرا ہیں ، ان کے تمام ساتھی بھی دنیا کے بحر وسوسے پار کر گئے۔
ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥
tinHaa thaak na paa-ee-ai pi-aaray amrit rasan haray.
O’ dear, no obstruction of any kind comes in the spiritual journey of those, whose tongue always savors the ambrosial nectar of God’s Name. ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ।
تِن٘ہ٘ہا ٹھاک ن پائیِئےَ پِیارے انّم٘رِت رسن ہرے ॥
تھاک۔ روک ۔ انمرت رسن ۔ زبان آب حیات مراد میٹھی ہے ۔
اے پیارے ، ان لوگوں کے روحانی سفر میں کسی بھی قسم کی رکاوٹ نہیں آتی ہے ، جس کی زبان ہمیشہ خدا کے نام کے سحر انگیز امرت کی حفاظت کرتی ہے۔
ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥
booday bhaaray bhai binaa pi-aaray taaray nadar karay. ||1||
O’ dear, without the revered fear of God, people loaded with sins drown in the world-ocean of vices, but when God casts His glance of grace, He ferries even them across. ||1|| ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥
بوُڈے بھارے بھےَ بِنا پِیارے تارے ندرِ کرے ॥੧॥
بوڈے بھارے بھے بنا ۔ الہٰی خوف کے بغیر گناہوں کے بوجھ کی وجہ سے ڈوب گئے ۔ تارے ندر کرے ۔ناہ شفقت سے کامیابی عنایت کی (1)
اے پیارے خدا کے تعظیم خوف کے بغیر ، گناہوں سے لدے لوگ دنیا کے بحر وسوسے میں ڈوب جاتے ہیں ، لیکن جب خدا اپنی نظروں کو دیکھتا ہے تو وہ ان کو بھی لے جاتا ہے
ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥
bhee toohai salaahnaa pi-aaray bhee tayree saalaah.
O Beloved God, we should always glorify You and forever sing Your praises. ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
بھیِ توُہےَ سالاہنھا پِیارے بھیِ تیریِ سالاہ ॥
بھی ۔ تاہم ۔ پھر بھی۔
اے محبوب خدا ، ہمیں ہمیشہ تیری تسبیح کرنی چاہئے اور ہمیشہ کے لئے تیری حمد گانا چاہئے۔
ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
vin bohith bhai dubee-ai pi-aaray kanDhee paa-ay kahaah. ||1|| rahaa-o.
Without the ship of Your Name, we drown in this dreadful worldly ocean of vices, and cannot reach the shore across. ||1||Pause|| ਤੇਰੇ ਨਾਮ ਦੇ ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। ਕੋਈ ਭੀ ਇਸ ਦਾ ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥
ۄِنھُ بوہِتھ بھےَ ڈُبیِئےَ پِیارے کنّدھیِ پاءِ کہاہ ॥੧॥ رہاءُ ॥
بن بوہتھ ۔ بغیر جہاز۔ بھے ۔ خوف۔ کندھی ۔ کنارے ۔ پائے کہا۔ کنار کہاں ملے (1) رہاؤ۔
تیرے نام کے جہاز کے بغیر ، ہم اس خوفناک دنیاوی بحرانی وسوسے میں غرق ہوجاتے ہیں ، اور اس پار نہیں پہنچ سکتے ہیں۔ رہاءُ
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥
saalaahee salaahnaa pi-aaray doojaa avar na ko-ay.
O’ dear friend, we need to sing the praises of the only praiseworthy God, as there is no other like Him. ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।
سالاہیِ سالاہنھا پِیارے دوُجا اۄرُ ن کوءِ ॥
اور ۔دیگر۔ دوسرا
اے عزیز دوست ، ہمیں ایک ہی قابل تعریف خدا کی حمد گانا ضروری ہے ، کیوں کہ اس کے سوا کوئی دوسرا نہیں ہے۔
ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥
mayray parabh saalaahan say bhalay pi-aaray sabad ratay rang ho-ay.
O’ dear, fortunate are those who sing the praises of my God; one who sincerely follows the Guru’s word, gets imbued with the love of God. ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ।
میرے پ٘ربھ سالاہنِ سے بھلے پِیارے سبدِ رتے رنّگُ ہوءِ ॥
۔ بھلے ۔ نیک۔ سبدرتے ۔کلام ۔ میں محویت۔ دنگ ۔ پریم پیار۔
اے پیارے ، خوش قسمت ہیں وہ جو میرے خدا کی حمد گاتے ہیں۔ جو شخص خلوص نیت سے گرو کے فرمان پر عمل کرتا ہے ، وہ خدا کی محبت میں رنگ جاتا ہے۔
ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥
tis kee sangat jay milai pi-aaray ras lai tat vilo-ay. ||2||
O’ dear friend, if one receives the company of such a persons, then he enjoys the relish of Naam and realizes God by reflecting on it. ||2|| ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥
تِس کیِ سنّگتِ جے مِلےَ پِیارے رسُ لےَ تتُ ۄِلوءِ ॥੨॥
سنگت ۔ ساتھ ۔ قربت ۔ رس لے ۔ اسکے لطف سے ۔ تت بلوئے ۔ حقیقت سمجھیں۔ اصلیت کا پتہ کرؤ (2)
اے عزیز دوست اگر کسی کو ایسے افراد کی صحبت مل جاتی ہے ، تو وہ نام کی خوشنودی سے لطف اندوز ہوتا ہے اور اس پر غور و فکر کرکے خدا کو پہچانتا ہے۔
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥
pat parvaanaa saach kaa pi-aaray naam sachaa neesaan.
O’ my friend, meditation on Naam is like a gate-pass to unite with Husband-God; Naam is the insignia for acceptance in God’s presence. ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ।
پتِ پرۄانا ساچ کا پِیارے نامُ سچا نیِسانھُ ॥
پت پرواز ساچ کا ۔ عزت کا سچا رفو ۔ نام سچا نیسان ۔ سچے نام سچ و حقیقت کی مہر۔
اے میرے دوست ، نام پر دھیان اس طرح ہے جیسے شوہر خدا کے ساتھ اتحاد کریں۔ نام خدا کی موجودگی میں قبولیت کا اشارہ ہے۔
ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥
aa-i-aa likh lai jaavnaa pi-aaray hukmee hukam pachhaan.
Whosoever has come to this world is supposed to depart with such insignia of Naam; O’ dear, understand this command of God, the commander. ਜਗਤ ਵਿਚ ਜੋ ਭੀ ਆਇਆ ਹੈ ਉਸ ਨੇ ਇਹ ਨਾਮ-ਰੂਪ ਰਾਹਦਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ,ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝl
آئِیا لِکھِ لےَ جاۄنھا پِیارے ہُکمیِ ہُکمُ پچھانھُ ॥
جو بھی اس دنیا میں آیا ہے اسے نام کی اس طرح اشاعت کے ساتھ روانہ ہونا چاہئے۔ اے پیارے ، خدا کے اس حکم کو سمجھو ، کمانڈر۔
ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥
gur bin hukam na boojhee-ai pi-aaray saachay saachaa taan. ||3||
O’ dear, God’s command cannot be understood without the Guru’s teachings; everlasting is the power of the eternal God. ||3|| ਹੇ ਭਾਈ! ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਸੱਚੀ ਹੈ ਤਾਕਤ ਸੱਚੇ ਸੁਆਮੀ ਦੀ। ॥੩॥
گُر بِنُ ہُکمُ ن بوُجھیِئےَ پِیارے ساچے ساچا تانھُ ॥੩॥
ساچے ساچا تان ۔ سچے کی سچی قوت (3)
اے پیارے ، خدا کے حکم کو گرو کی تعلیمات کے بغیر سمجھا نہیں جاسکتا۔ لازوال خدا کی طاقت ہے
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥
hukmai andar nimmi-aa pi-aaray hukmai udar majhaar.
O’ dear, by God’s command one is conceived and placed in the womb. ਹੇ ਭਾਈ! ਜੀਵ ਪ੍ਰਭੂ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ ਨਿਵਾਸ ਰੱਖਦਾ ਹੈ।
ہُکمےَ انّدرِ نِنّمِیا پِیارے ہُکمےَ اُدر مجھارِ ॥
نمیا۔ بنیاد رکھی ۔ اور ۔ پت ۔ مجھار ۔ میں۔
اے عزیزخدا کے حکم سے ایک حاملہ ہوا ہے اور اسے رحم میں رکھا گیا ہے۔
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
hukmai andar jammi-aa pi-aaray ooDha-o sir kai bhaar.
O’ dear, it is as per God’s command, that one is born with head down. ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ)ਪੁੱਠਾ ਸਿਰ ਭਾਰ ਜਨਮ ਲੈਂਦਾ ਹੈ।
ہُکمےَ انّدرِ جنّمِیا پِیارے اوُدھءُ سِر کےَ بھارِ ॥
جمیا۔ پیدا ہوا۔ اودہو۔ الٹا۔ یہ کے بھار۔ نیچے سر۔
پیارے یہ خدا کے حکم کے مطابق ہے ، جو ایک سر کے نیچے پیدا ہوا ہے۔
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
gurmukh dargeh jaanee-ai pi-aaray chalai kaaraj saar. ||4||
O’ dear, one who follows the Guru’s teachings and leaves the world after achieving the purpose of life, is honored in God’s presence. ||4|| ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੪॥
گُرمُکھِ درگہ جانھیِئےَ پِیارے چلےَ کارج سارِ ॥੪॥
درگیہہ۔ خدائی دربار۔ گورمکھ ۔ مرشد کے ذریعے ۔ کارج ۔ مقصد حیات۔ (4)
اے پیارے جو شخص گرو کی تعلیمات پر عمل کرتا ہے اور زندگی کا مقصد حاصل کرنے کے بعد دنیا سے رخصت ہوتا ہے ، خدا کی بارگاہ میں اس کا اعزاز ہوتا ہے
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
hukmai andar aa-i-aa pi-aaray hukmay jaado jaa-ay.
O’ dear, it is by God’s command that one comes into this world and departs from here under His command. ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ।
ہُکمےَ انّدرِ آئِیا پِیارے ہُکمے جادو جاءِ ॥
جادو جائے ۔ زیر فرمان اس دنیا سے رخصت ہوجاتا ہے ۔
اے عزیز خدا کے حکم سے ہی یہ دنیا میں آتا ہے اور اپنے حکم کے تحت یہاں سے روانہ ہوتا ہے۔
ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥
hukmay baneh chalaa-ee-ai pi-aaray manmukh lahai sajaa-ay.
O’ dear, by God’s command, a self-willed person is driven away from here to be punished. ਮਨਮੁਖ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ ਇਥੋਂ ਤੋਰਿਆ ਜਾਂਦਾ ਹੈ ,ਅਤੇ ਸਜ਼ਾ ਪਾਉਂਦਾ ਹੈ
ہُکمے بنّن٘ہ٘ہِ چلائیِئےَ پِیارے منمُکھِ لہےَ سجاءِ ॥
اے پیارے خدا کے حکم سے خود غرض انسان کو سزا دینے کے لئے یہاں سے بھگادیا جاتا ہے۔
ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥
hukmay sabad pachhaanee-ai pi-aaray dargeh paiDhaa jaa-ay. ||5||
O’ dear, by God’ will, one who realizes Him through the Guru’s word, goes to His presence with honor. ||5|| ਪ੍ਰਭੂ ਦੀ ਰਜ਼ਾ ਅਨੁਸਾਰ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਹਰੀ ਨੂੰ ਪਛਾਣ ਲਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ॥੫॥
ہُکمے سبدِ پچھانھیِئےَ پِیارے درگہ پیَدھا جاءِ ॥੫॥
سبد پچھانیئے ۔ کلام سے پہچان ہوتی ہے (5)
اے پیارے خدا کی قسم جو اسے گرو کے کلام کے ذریعہ محسوس کرتا ہے ، عزت کے ساتھ اس کی موجودگی میں جاتا ہے
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ hukmay ganat ganaa-ee-ai pi-aaray hukmay ha-umai do-ay. O’ dear, it is by His command that one is counting his good and bad deeds, and it is by His will that people suffer in egotism and duality. ਪ੍ਰਭੂ ਦੀ ਰਜ਼ਾ ਵਿਚ ਹੀ ਮਨੁੱਖ ਕੀਤੇ ਕੰਮਾ ਦਾ ਲੇਖਾ-ਪੱਤਾ ਕਰ ਰਹਿਆ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਹੰਕਾਰ ਤੇ ਦਵੈਤ-ਭਾਵ ਨਾਲ ਦੁਖੀ ਹੁੰਦਾ ਹੈ।
ہُکمے گنھت گنھائیِئےَ پِیارے ہُکمے ہئُمےَ دوءِ ॥
گنت گنایئے ۔ شمار یا حساب کرتا ہے ۔
اے عزیز ، اس کے حکم سے ہی انسان اپنے اچھے اور برے کاموں کو گن رہا ہے ، اور یہ اسی کی مرضی سے ہے کہ لوگ مغروریت اور دوغلے پن میں مبتلا ہوں۔
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥
hukmay bhavai bhavaa-ee-ai pi-aaray avgan muthee ro-ay.
By God’s will, some wanders around in the love of worldly riches and power; and somewhere people deceived by sins are crying out. ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ!
ہُکمے بھۄےَ بھۄائیِئےَ پِیارے اۄگنھِ مُٹھیِ روءِ ॥
بھوئے بھواییئے ۔ بھٹکن ۔ وہم و گمان۔ اوگن مٹھی ۔ بداوصاف سے لٹی (6)
خدا کی مرضی سے ، کچھ دنیاوی دولت اور طاقت کی محبت میں گھومتے ہیں۔ اور کہیں گناہوں سے دوچار لوگ چیخ رہے ہیں۔
ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ hukam sinjaapai saah kaa pi-aaray sach milai vadi-aa-ee ho-ay. ||6|| O dear, one who understands God’s command, realizes Him and receives honor in the world. ||6|| ਜਿਸ ਨੂੰ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ,ਅਤੇ ਉਸ ਦੀ ਜਗਤ ਵਿਚ ਇੱਜ਼ਤ ਹੁੰਦੀ ਹੈ ॥੬॥
ہُکمُ سِجنْاپےَ ساہ کا پِیارے سچُ مِلےَ ۄڈِیائیِ ہوءِ ॥੬॥
اے عزیز ، جو خدا کے حکم کو سمجھتا ہے ، اسے محسوس کرتا ہے اور دنیا میں عزت حاصل کرتا ہے
ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥
aakhan a-ukhaa aakhee-ai pi-aaray ki-o sunee-ai sach naa-o.
O dear, if it is so difficult to utter God’s Name, then how can we listen to His eternal Name? ਹੇ ਭਾਈ! ਪ੍ਰਭੂ ਦਾ ਨਾਮ ਉਚਾਰਨ ਕਰਨਾ ਬੜਾ ਕਠਨ ਹੋ ਰਿਹਾ ਹੈ, ਤੇ ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਸ੍ਰਵਣ ਕਰ ਸਕਦੇ ਹਾਂ?
آکھنھِ ائُکھا آکھیِئےَ پِیارے کِءُ سُنھیِئےَ سچُ ناءُ ॥
سچ ناؤ۔ سچا نام سچ و حقیقت۔
اے عزیز اگر خدا کے نام کا بیان کرنا اتنا مشکل ہے تو ہم اس کا ابدی نام کیسے سن سکتے ہیں؟
ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥
jinHee so salaahi-aa pi-aaray ha-o tinH balihaarai jaa-o.
O’ dear, I am dedicated to those who have praised that God. ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ।
جِن٘ہ٘ہیِ سو سالاہِیا پِیارے ہءُ تِن٘ہ٘ہ بلِہارےَ جاءُ ॥
سوصلاھیا ۔ اسکی حمدوثناہ کی (7)
اے پیارے میں ان لوگوں کے لئے وقف ہوں جنہوں نے اس خدا کی تعریف کی ہے۔
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥
naa-o milai santokhee-aaN pi-aaray nadree mayl milaa-o. ||7||
O’ dear, if I could receive Naam, I would be content and if the merciful God unites, then I would remain united with Him. ||7|| ਜੇ ਮੈਨੂੰ ਭੀ ਨਾਮ ਮਿਲੇ ਤਾਂ ਮੈਂ ਤ੍ਰਿਪਤ ਹੋ ਜਾਵਾਂ, ਅਤੇ ਜੇ ਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ ਮੇਲੇ ਤਾਂ ਮੈਂ ਉਸ ਦੇ ਚਰਨਾਂ ਵਿਚ ਜੁੜਿਆ ਰਹਾਂ ॥੭॥
ناءُ مِلےَ سنّتوکھیِیا پِیارے ندریِ میلِ مِلاءُ ॥੭॥
اے پیارے اگر مجھے نام مل سکے تو میں مطمئن رہوں گا اور اگر رحیم خدا متحد ہوجاتا ہے تو میں اس کے ساتھ متحد رہوں گا
ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥
kaa-i-aa kaagad jay thee-ai pi-aaray man masvaanee Dhaar.
O’ my dear, if our body becomes paper, mind the ink pot, and ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ,
کائِیا کاگدُ جے تھیِئےَ پِیارے منُ مسۄانھیِ دھارِ ॥
کائیا۔ سر یر۔ مسواتی ۔ دوات ۔
اے میرے پیارے اگر ہمارا جسم کاغذ بن جاتا ہے تو ، سیاہی کے برتن کو ذہن میں رکھیں
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥
laltaa laykhan sach kee pi-aaray har gun likhahu veechaar.
tongue becomes the pen for writing God’s praises, then O’ my dear, reflect and keep writing about the virtues of God. ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! ਤਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ ਆਪਣੇ ਅੰਦਰ ਉੱਕਰਦੇ ਚੱਲੋ।
للتا لیکھنھِ سچ کیِ پِیارے ہرِ گُنھ لِکھہُ ۄیِچارِ ॥
للتا۔ زبان ۔ لیکھن۔ قلم۔ ہر گن۔ الہیی اوصاف ۔
زبان خدا کی حمد لکھنے کے لئے قلم بن جاتی ہے ، پھر اے میرے پیارے ، خدا کی خوبیوں کے بارے میں غور و فکر کرتے رہیں۔
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥
Dhan laykhaaree naankaa pi-aaray saach likhai ur Dhaar. ||8||3||
O’ Nanak, blessed is that scribe, who, having enshrined the eternal God in his heart, inscribes His virtues within. ||8||3|| ਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ॥੮॥੩॥
دھنُ لیکھاریِ نانکا پِیارے ساچُ لِکھےَ اُرِ دھارِ
ساچ رھے اردھار۔ سچ دلمیں بسائے ۔
اے نانک ، مبارک ہے وہ مصنف ، جس نے دائمی خدا کو اپنے دل میں سمیٹ کر اپنے اندر اپنی خوبیاں سمیٹی ہیں
ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥
sorath mehlaa 1 pahilaa dutukee.
Raag Sorath, First Gurul, Couplets:
سورٹھِ مہلا ੧ پہِلا دُتُکیِ ॥
ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥
too gundaatou nirmalo bhaa-ee nirmal naa man ho-ay.
O’ dear God, You are immaculate giver of virtues but because of evil thoughts, our mind is not pure. ਹੇ ਪ੍ਰਭੂ! ਤੂੰ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਹੈਂ, ਤੂੰ ਪਵਿਤ੍ਰ-ਸਰੂਪ ਹੈਂ। ਪਰ ਵਿਕਾਰਾਂ ਦੇ ਕਾਰਨ ਸਾਡਾ ਜੀਵਾਂ ਦਾ ਮਨ ਪਵਿਤ੍ਰ ਨਹੀਂ ਹੈ।
توُ گُنھداتوَ نِرملو بھائیِ نِرملُ نا منُ ہوءِ ॥
گن داتو ۔ اوصاف بخشنے والا۔ نرملو ۔ پاک۔
تو اوصاف عنایت کرنے والا پاک ۔ شخصیت کا مالک ہے دل پاک صاف نہیں ہوتا۔
ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥
ham apraaDhee nirgunay bhaa-ee tujh hee tay gun so-ay. ||1||
O’ dear God, we are sinners and without any virtues; it is only from You that we can receive that virtue to purify our mind. ||1|| ਅਸੀਂ ਪਾਪੀ ਹਾਂ, ਗੁਣ-ਹੀਣ ਹਾਂ। ਹੇ ਪ੍ਰਭੂ! (ਪਵਿਤ੍ਰਤਾ ਦਾ) ਉਹ ਗੁਣ ਤੇਰੇ ਪਾਸੋਂ ਹੀ ਮਿਲ ਸਕਦਾ ਹੈ ॥੧॥
ہم اپرادھیِ نِرگُنھے بھائیِ تُجھ ہیِ تے گُنھُ سوءِ ॥੧॥
اپرادھی ۔ گناہگار ۔ گن سوئے وہ گن (1)
ہم گناہگار بے اوصاف ہیں یہ اوصاف تجھ ہی سے مل سکتے ہیں (1)
ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥
mayray pareetamaa too kartaa kar vaykh.
O’ my Beloved God, You are my creator and after creating, You take care of me. ਹੇ ਮੇਰੇ ਪ੍ਰੀਤਮ ਪ੍ਰਭੂ! ਤੂੰ ਮੇਰਾ ਕਰਤਾਰ ਹੈਂ, ਮੈਨੂੰ ਪੈਦਾ ਕਰ ਕੇ (ਹੁਣ ਤੂੰ ਹੀ) ਮੇਰੀ ਸੰਭਾਲ ਕਰ l
میرے پ٘ریِتما توُ کرتا کرِ ۄیکھُ ॥
پرہتما پیارے ۔ کرتا۔ کرنے والا۔ کرتار۔ ویکھ ۔نگرنای کر ۔
اے میرے پیارے جداتو میرا سازندہ کرتار ہے اب میری سنبھال نگرانی رکھ ۔
ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥
ha-o paapee paakhandee-aa bhaa-ee man tan naam visaykh. rahaa-o.
O’ Dear God, I am a sinner and a hypocrite; enshrine Your sublime Name in my mind and body. ||Pause|| ਮੈਂ ਪਾਪੀ ਹਾਂ, ਪਖੰਡੀ ਹਾਂ। ਹੇ ਪਿਆਰੇ! ਮੇਰੇ ਮਨ ਵਿਚ ਮੇਰੇ ਤਨ ਵਿਚ ਆਪਣਾ ਸ੍ਰੇਸ਼ਟ ਨਾਮ ਅਸਥਾਪਨ ਕਰ ਦੇ। ਰਹਾਉ॥
ہءُ پاپیِ پاکھنّڈیِیا بھائیِ منِ تنِ نام ۄِسیکھُ ॥ رہاءُ ॥
پاپی ۔ ۔گناہگار۔ بدکردار۔ پاکھنڈی ۔ دکھاوا۔ کرنے والے ۔ وسیکھ ۔ بسا۔ رہاؤ۔
مین گناہگار ہون وکھاوا و بھیس بنانے والو ہون میرے دل وجان میں نام یعنی سچ و حقیقت کی اہمیت بسا ۔ رہاؤ۔