Urdu-Raw-Page-1375

ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥
bin sangat i-o maaNn-ee ho-ay ga-ee bhathchhaar. ||195||
You must acknowledge this, that without the Sangat, the Holy Congregation, it turns into burnt ashes. ||195||
and without the company (of a fertile land it becomes a waste like) the ash of a furnace. (Similar is the fate of the divine soul of a human being who happens to fall in the company of worshippers of power or others such evil persons). ||195||
(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥
بِنُسنّگتِاِءُماںنئیِہوءِگئیِبھٹھچھار॥੧੯੫॥
آپ کو یہ بات تسلیم کرنی ہوگی ، سنگت ، مقدس جماعت کے بغیر ، یہ جلتی راکھ میں بدل جاتا ہے۔

ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥
kabeer nirmal boond akaas kee leenee bhoom milaa-ay.
Kabeer, the pure drop of water falls from the sky, and mixes with the dust.
O’ Kabir, when the immaculate drop (of rain) from the sky (falls on fertile land), the ground absorbs it in itself.
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,
کبیِرنِرملبوُنّداکاسکیِلیِنیِبھوُمِمِلاءِ॥
کبیر ، پانی کا خالص قطرہ آسمان سے گرتا ہے ، اور خاک میں مل جاتا ہے۔

ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥
anik si-aanay pach ga-ay naa nirvaaree jaa-ay. ||196||
Millions of clever people may try, but they will fail – it cannot be made separate again. ||196||
(Then even if) myriad of wise persons try, they cannot separate it (from the earth. Similarly when an innocent person joins the company of saintly people, they unite him with them and attune him to God and then no one can separate him from that union). ||196||
ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
انِکسِیانےپچِگۓنانِرۄاریِجاءِ॥੧੯੬॥
لاکھوں ہوشیار لوگ کوشش کر سکتے ہیں ، لیکن وہ ناکام ہوجائیں گے – اسے دوبارہ الگ نہیں کیا جاسکتا۔

ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
kabeer haj kaabay ha-o jaa-ay thaa aagai mili-aa khudaa-ay.
Kabeer, I was going on a pilgrimage to Mecca, and God met me on the way.
(I) Kabir was going on a pilgrimage to Mecca when on the way I met God.
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।
کبیِرہجکابےہءُجاءِتھاآگےَمِلِیاکھُداءِ॥
ہؤ۔ میں۔ جائے تھا۔ ۔جارہا تھا۔آگے ۔ وہاں ۔
اے کبیر میں کعبے حج کے لئے جا رہا تھا وہان خدا مل گیا تو ساہمنے سے خدا سے ملاپ ہو گیا ۔

ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥
saaN-ee mujh si-o lar pari-aa tujhai kiniH furmaa-ee gaa-ay. ||197||
He scolded me and asked, “Who told you that I am only there?”||197||
(But instead of being pleased upon this visit), the Master became mad at me (and angrily asked), who told you that (I live only) in this (or any other holy) place. ||197||
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥
ساںئیِمُجھسِءُلرِپرِیاتُجھےَکِن٘ہ٘ہِپھُرمائیِگاءِ॥੧੯੭॥
کن ۔ کسنے ۔ گائے ۔ گائے ۔مراد کس نے کہا ہے کہ میرے نام پر گائے ذبھ کی جائے ۔ (197)
مگر خدا خوش ہونے کی بجائی ناراض ہوا اور کہنے لگا مجھے کس نے گہا ہے کہ میرے نام پر گائے ذبح کر کے کھاؤ۔ (197)

ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥
kabeer haj kaabai ho-ay ho-ay ga-i-aa kaytee baar kabeer.
Kabeer, I went to Mecca – how many times, Kabeer?
O’ God, Kabir has been on the pilgrimage to Mecca many times,
ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।
کبیِرہجکابےَہوءِہوءِگئِیاکیتیِبارکبیِر॥
ہوئے ہوئے گیا۔گئی دفعہ گیا ۔ ھج کعبے ۔کعبے کےحج کے لئے ۔کیتی بار۔کتنی فعہ ۔
اے کبیر میں گئی دفعہ حج کی زیارت و دیدار کے لئے گیا مگر خدا نے میرے ساتھ بات نہیں کی

ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥
saaN-ee mujh meh ki-aa khataa mukhahu na bolai peer. ||198||
O Lord, what is the problem with me? You have not spoken to me with Your Mouth. ||198||
but O’ my Master (please tell me), what is the fault in me that You don’t speak to me (and bless me with Your sight)? ||198||
ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥
ساںئیِمُجھمہِکِیاکھتامُکھہُنبولےَپیِر॥੧੯੮॥
خطا۔غلطی ۔مکھہو نہ بوہئے پیر۔ زبان سے نہیں بوے (198)
اے خدا مجھ سے کونسی خطا ہوگئی جوحج اور قربانی سے بخششنہیں ہوئی

ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
kabeer jee-a jo maareh jor kar kahtay heh jo halaal.
Kabeer, they oppress living beings and kill them, and call it proper.
O’ Kabir, they who kill the creatures by force and call it Hallaal (or sanctified food. I wonder what would) be their fate,
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,
کبیِرجیِءجُمارہِجورُکرِکہتےہہِجُہلالُ॥
جیئہ جو ماریہہ جور کر ۔ جس جاندار کو طاقت سے ذبح کرتے ہو۔کہتے ہے جو جلال ۔کہتے ہوکہ بر حق ہے جائز ہے ۔
اے کبیر جو لوگ زبردستی جانور کو ذبح کرتے ہیں اور کہتے ہیں کہ یہ حلال مراد خدا کی بھینٹ کے لائق ہو گیا

ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
daftar da-ee jab kaadh hai ho-igaa ka-un havaal. ||199||
When the Lord calls for their account, what will their condition be? ||199||
when in the court of (God) who is merciful on all creatures, the account of their deeds are brought out? ||199||
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥
دپھترُدئیِجبکاڈھِہےَہوئِگاکئُنُہۄالُ॥੧੯੯॥
دفتر دئی جب کا ڈھ ہے ہوئسگو کون حوال۔جب تمہار اعمالنامہ نکالا کیا تو تیرا کیا ھال ہوگا (199)
جب رحمان الرحیم سب سے محبت رنے والا خدا ان سے اعمال کا حساب لیگا تو ان کا کیا حال ہوگا (199)

ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥
kabeer jor kee-aa so julam hai lay-ay jabaab khudaa-ay.
Kabeer, it is tyranny to use force; the Lord shall call you to account.
O’ Kabir, to use force (against anyone) is an act of cruelty and God demands explanation (for any such acts).
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
کبیِرجورُکیِیاسوجُلمُہےَلےءِجبابُکھُداءِ॥
۔ تکسے ۔ نکلتا ہے ۔ جور کیا طاقت کا ستعمال ۔ تشدد۔ لئے جواب کدائے ۔خدا جواب طلبی کرتا ہے ۔
مراد مندرجہ بالا سے کبیر جی صرف یہ کہتے ہیں کہ قربان دینے والے کھا تو خود جاتے ہیں مگر فرض یہ کر لیتے ہیں کہ خدا کو بھینٹ کر دیا اور اس بھینٹ کے عوض ہمارے گناہ معاف کر دیئے

ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
daftar laykhaa neeksai maar muhai muhi khaa-ay. ||200||
When your account is called for, your face and mouth shall be beaten. ||200||
When in (God’s) court the account (of our deeds) is examined, (the oppressors) would have to suffer severe punishment. ||200||
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ ‘ਕੁਰਬਾਨੀ’ ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥
دپھترِلیکھانیِکسےَمارمُہےَمُہِکھاءِ॥੨੦੦॥
دفتر لیکھا نکسے ۔ دربار الہٰی میں اُسکے اعمالنامے میں اُسکے ذمے گناہگاری نکلے گی۔مار موہے مہہ کھائے ۔ اُسے سزا ملتی ہے ۔
اے کبیر انسان کسی پر زبردتی کرتا ہے زبردستی کرنا ظلم ہے ظلم کا حساب خدا مانگتا ہے ۔ جس کسی کے ذمے حساب اعمال کی باقی نکلتی ہے سز اپاتا ہے

ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
kabeer laykhaa daynaa suhaylaa ja-o dil soochee ho-ay.
Kabeer, it is easy to render your account, if your heart is pure.
O’ Kabir, it is very easy to render account (of your deeds), if your heart is pure.
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;
کبیِرلیکھادیناسُہیلاجءُدِلسوُچیِہوءِ॥
سہیلا ۔ آسان۔ سوچی۔ پاکیزگی ۔
اے کبیر ۔ خدا انسان سے دل کی پاکیزگی کی قربانی مانگتا ہے

ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
us saachay deebaan meh palaa na pakrai ko-ay. ||201||
In the True Court of the Lord, no one will seize you. ||201||
Then in that true court (of God) no one holds you by your gown (and asks for your account). ||201||
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥
اُسُساچےدیِبانمہِپلانپکرےَکوءِ॥੨੦੧॥
دیبان ۔ دیوان ۔ عدالت۔ پلا ۔ دامن ۔
اگر دل پاک ہے تو اعمال کا حساب صاف ہے تب حساب آسان ہے اُس الہٰی عدالت میںکوئی دامن تھام نہیں سکتا۔

ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
kabeer Dhartee ar aakaas meh du-ay tooN baree abaDh.
Kabeer: O duality, you are mighty and powerful in the earth and the sky.
O’ Duality, Kabir says that between earth and the sky (the entire universe), you are the most difficult thing to destroy.
ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।
کبیِردھرتیِارُآکاسمہِدُءِتوُنّبریِابدھ॥
دھرتی ۔ زمین ۔ آکاس۔ آسمان۔ مراد سارے عالم میں۔ ابدھ۔ لافناہ۔ دوئے ۔ دؤیت۔ تفرقات ۔
اے ڈویت فرقہ پرستی سارے عالمزمین و آسامن میں لافناہ اور طاقتور ہے ۔

ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥
khat darsan sansay paray ar cha-oraaseeh siDh. ||202||
The six Shaastras and the eighty-four Siddhas are entrenched in skepticism. ||202||
What to speak of ordinary people even the six sects of yogis and all the eighty four adepts have been left in dread and doubt (on account of duality). ||202||
(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥
کھٹدرسنسنّسےپرےارُچئُراسیِہسِدھ॥੨੦੨॥
کھٹ درسن۔ جوگیوں کے چھر فرقے ۔ سنسے ۔ تشیوش و فکرا۔ سدھ ۔خدا رسیدہ ۔
ھج کرنیوالے ھاجیا ور برہمن تو درکنار چھ قسمکے جوگی اور جوگ میںمانے جوگی بھی تجھ سے ڈرتے ہیں۔

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
kabeer mayraa mujh meh kichh nahee jo kichh hai so tayraa.
Kabeer, nothing is mine within myself. Whatever there is, is Yours, O Lord.
O’ God, there is nothing in me, which is (truly) mine, whatever is there that is Yours.
ਹੇ ਕਬੀਰ! (ਇਸ ‘ਦੁਇ’ ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ ‘ਦਿਲ-ਸਾਬਤਿ’ ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
کبیِرمیرامُجھمہِکِچھُنہیِجوکِچھُہےَسوتیرا॥
اے کبیر میرا پاس اپنی کوئی چیز نہیں جو کچھ ہے تیرا دیا ہوا تیری آمانت ہے

ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
tayraa tujh ka-o sa-upatay ki-aa laagai mayraa. ||203||
If I surrender to You what is already Yours, what does it cost me? ||203||
So it doesn’t cost me anything in surrendering to You, what belongs to You (in the first place). ||203||
(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥
تیراتُجھکءُسئُپتےکِیالاگےَمیرا॥੨੦੩॥
اگر تیری امانت تجھ کو سونپ دی جائے تو اسمیں میرا کیا نقصان ہوگا۔

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
kabeer tooNtooN kartaa too hoo-aa mujh meh rahaa na hooN.
Kabeer, repeating, “You, You”, I have become like You. Nothing of me remains in myself.
O’ God, by saying “You, You” again and again, I have myself become “You”, and now (while meditating on Your Name), there is left no sense of “mine” in me.
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਰਹਿ ਹੀ ਨਹੀਂ ਗਿਆ।
کبیِرتوُنّتوُنّکرتاتوُہوُیامُجھمہِرہانہوُنّ॥
وہں۔ خوئشتا ۔ اپناپن ۔
اے کبیر الہٰی یاد تو تو کرتے خوشتا مٹ گئی اب جدھر دیکتھا ہوں تجھے دیکھتا ہوں

ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥
jab aapaa par kaa mit ga-i-aa jatdaykh-a-u tattoo. ||204||
When the difference between myself and others is removed, then wherever I look, I see only You. ||204||
In this way, when all the difference between me and the others has been removed, then wherever I look I find only You. ||204||
(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ (‘ਦੁਇ’ ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥
جبآپاپرکامِٹِگئِیاجتدیکھءُتتتوُ॥੨੦੪॥
پرکا۔ بیگانکی ۔
تجھ میں ہی محو ومجذوب ہوکر تو ہی ہوگیا ہوں۔ بیگانکی باقی نہیں رہی۔

ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥
kabeer bikaareh chitvatay jhoothay kartay aas.
Kabeer, those who think of evil and entertain false hopes
O’ Kabir, they who think of evil ways and entertain false hopes (of worldly possessions),
ਹੇ ਕਬੀਰ! (ਜੋ ਮਨੁੱਖ ‘ਦੁਇ’ ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,
کبیِربِکارہچِتۄتےجھوُٹھےکرتےآس॥
بکاریہہ چتوتے ۔ بری سوچیں سوچتے ۔ جھوٹے کرتے آسی ۔ جھوٹی اُمیدیں باندھتے ۔
جو شخص بدیوں برائیوں کے منصوبے بناتے ہیں اور جھوٹی امیدین باندھتے ہیں

ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥
manorath ko-ay na poori-o chaalay ooth niraas. ||205||
– none of their desires shall be fulfilled; they shall depart in despair. ||205||
none of their objectives gets fulfilled. They depart disappointed (from this world. ||205||
ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥
منورتھُکوءِنپوُرِئوچالےاوُٹھِنِراس॥੨੦੫॥
منورتھ ۔ مقصد۔ پوریؤ۔حاصل ہوا۔ نراس۔ نااُمید ۔
اپن کا کئی مقصد پورا نہیں ہوتا اور بے اُمید اس دیا سے چلے جاتے ہیں۔

ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥
kabeer har kaa simran jo karai so sukhee-aa sansaar.
Kabeer, whoever meditates in remembrance on the Lord, he alone is happy in this world.
O’ Kabir, one who meditates on God is a happy person in this world.
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;
کبیِرہرِکاسِمرنُجوکرےَسوسُکھیِیاسنّسارِ॥
اے کبیر وہی شخص اس جہاں میں آرام و آسائش پاتا ہے

ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥
it ut kateh na dol-ee jis raakhai sirjanhaar. ||206||
One who is protected and saved by the Creator Lord, shall never waver, here or hereafter. ||206||
Such a person whom God saves doesn’t wander here or there (in this or the next world). ||206||
ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥
اِتاُتکتہِنڈولئیِجِسراکھےَسِرجنہار॥੨੦੬॥
اور آرام دیہہ زندگی بسر کرتا ہے جسکا خود خدا محافظ ہے وہ نہ یہاں نہ وہان ڈگمگاتا ہے ۔

ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥
kabeer ghaanee peerh-tay satgur lee-ay chhadaa-ay.
Kabeer, I was being crushed like sesame seeds in the oil-press, but the True Guru saved me.
O’ Kabir, even those who were suffering so much as if they were being pressed in the oil press, the true Guru has got them saved
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ ‘ਹਰਿ ਕਾ ਸਿਮਰਨੁ ਕਰੈ’) ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।
کبیِرگھانھیِپیِڑتےستِگُرلیِۓچھڈاءِ॥
گھانی پیڑتے ۔ اتنے عذآب میں جتنا کوہلومیںپیڑے وقت ہوتا ہے ۔ لئے چھڈائے ۔ نجات دلائی۔
اے کبیر دنیا کے لوگ دنیاوی بدیوں برائیوں کی وجہ سے اسطرح سے زندگی عذاب میں گذار رہے ہیں۔ سچا مرشد انہیں نجات دلاتا ہے

ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥
paraa poorablee bhaavnee pargat ho-ee aa-ay. ||207||
My pre-ordained primal destiny has now been revealed. ||207||
as if their holy deeds done in the past have now brought fruit. ||207||
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥
پراپوُربلیِبھاۄنیِپرگٹُہوئیِآءِ॥੨੦੭॥
پراپوربلی بھاونی ۔ جب پہلے کیا ہوا یقین وایمان ۔ پرگٹ ہوئی آئے ۔ ظہور پذیر ہوئی۔
۔ جب اُسکا پہلا کیا ہوا یقین وایمان ظہور پذیر ہوجاتا ہے ۔

ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥
kabeer taalai tolai din ga-i-aa bi-aaj badhanta-o jaa-ay.
Kabeer, my days have passed, and I have postponed my payments; the interest on my account continues to increase.
O’ Kabir, evading and postponing the day (of your life) is passing away, and every moment the interest on the loan (owed to God) is multiplying.
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।
کبیِرٹالےَٹولےَدِنُگئِیابِیاجُبڈھنّتءُجاءِ॥
ٹائے ٹوے ۔آج کل کرتے غفلت میں۔
اے غفلت و سستی مین زندگی گذاتی جا رہی ہے

ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥
naa har bhaji-o na khat fati-o kaal pahooNcho aa-ay. ||208||
I have not meditated on the Lord and my account is still pending, and now, the moment of my death has come! ||208||
(One day you would find) that you have neither meditated on God, nor paid off your debt, but the time of your death has arrived, (so now you have to suffer in many more existences to pay off your debt). ||208||
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥
ناہرِبھجِئونکھتُپھٹِئوکالُپہوُنّچوآءِ॥੨੦੮॥
ہر بھیجو۔ الہٰی بندگی ۔ خط۔ حساب ختم ہوا۔
برائیوں اور گناہاریون کا حساب ختم ہوتا ہے بس ان گناہگاریوں کی تگ و دو میں موت آجاتی ہے ۔

ਮਹਲਾ ੫ ॥
mehlaa 5.
Fifth Mehl:
مہلا੫॥

ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥
kabeer kookar bha-ukanaa karang pichhai uthDhaa-ay.
Kabeer, the mortal is a barking dog, chasing after a carcass.
O’ Kabir, (without the guidance of the true Guru, man remains like a dog whose nature is to) bark and run after carcasses (evil desires.
ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।
کبیِرکوُکرُبھئُکناکرنّگپِچھےَاُٹھِدھاءِ॥
کوکر۔ کتا۔ بھؤکن۔ بھؤکن والا۔ کرنگ۔ مردار۔
کبیر جیسے کتے کی عادت بھونکتے اور مردار کی طرف دوڑنے کی ہوتی ہے

ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥
karmee satgur paa-i-aa jin ha-o lee-aa chhadaa-ay. ||209||
By the Grace of good karma, I have found the True Guru, who has saved me. ||209||
But) by good fortune, I have obtained (the guidance of the) true Guru who has got me liberated (from such worldly desires). ||209||
ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥
کرمیِستِگُرُپائِیاجِنِہءُلیِیاچھڈاءِ॥੨੦੯॥
کرمی ۔ الہٰی بخشش و عنایت سے ۔ چھڈائے ۔ نجات دلائی۔
اگر خدا کی مہربانی سے سچے مرشد سے ملاپ ہو جائے تو انسان کو اس عادت سے نجات دلادیتا ہے ۔

ਮਹਲਾ ੫ ॥
mehlaa 5.
Fifth Mehl:
مہلا੫॥

ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
kabeer Dhartee saaDh kee taskar baiseh gaahi.
Kabeer, the earth belongs to the Holy, but it is being occupied by thieves.
O’ Kabir, if on the land of the saints, some thieves come to stay,
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,
کبیِردھرتیِسادھکیِتسکربیَسہِگاہِ॥
دھرتی سادھ کی ۔ یہ دنیا نیک پارساؤں کی ہے ۔ تسکر۔ چور۔ ڈاکو۔ بیسیہہ۔ گاہے ۔ چورون ڈاکوؤں نے اس پر قبضہ جمالیا۔
اے کبیر سچے مرشد کی صحبت و قربت نیکوں اور پارساؤں اور بھلے آدمیوں کے لئے ہیں مگر اسمیں چور ڈاکو بدقماش آجائیں

ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥
Dhartee bhaar na bi-aapa-ee un ka-o laahoo laahi. ||210||
They are not a burden to the earth; they receive its blessings. ||210||
the land doesn’t feel their burden; rather it brings them some profit also. (In other words if some evil people come and join the congregation of saints, the congregation doesn’t get misled by them, but motivates the evil people also to mend their ways and sanctify their character). ||210||
ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥
دھرتیِبھارِنبِیاپئیِاُنکءُلاہوُلاہِ॥੨੧੦॥
بھار۔ بوجھ ۔ نہا بیاپیئی۔ برداشت نہیںکرتی۔ ہؤ۔ لاہے ۔ انہیں اسکی تشویش اور فکر ہے ۔
تو وہ اس پر اثر انداز نہیں ہوسکتے مگر بدکاروں اور برے آدمی اس کا فائدہ اُٹھائیں گے ۔

ਮਹਲਾ ੫ ॥
mehlaa 5.
Fifth Mehl:
مہلا੫॥

ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥
kabeer chaaval kaarnay tukh ka-o muhlee laa-ay.
Kabeer, the rice is beaten with a mallet to get rid of the husk.
O’ Kabir, for the sake of obtaining rice (grains) the owner beats upon the husk.
ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।
کبیِرچاۄلکارنےتُکھکءُمُہلیِلاءِ॥
تکھ ۔ چھلکا۔ مہلی ۔ موہلی ۔ لائے لگتی ہے ۔
اے کبیر چاول کی وجہ سے جھلکے کو کوٹتے ہیں۔ مراد برے آدمیوں کی وجہ سے نیک کو بھی سزا ملتی ے مراد بری سنگت نیک کو بھی سزا دلاتی ہے ۔

ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥
sang kusangee baistay tab poochhai Dharam raa-ay. ||211||
When people sit in evil company, the Righteous Judge of Dharma calls them to account. ||211||
Similarly when ordinary innocent persons sit in the company of evil persons, they are also interrogated by the judge of righteousness (and subjected to beating and hardships, because of for their association with evil people). ||211||
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥
سنّگِکُسنّگیِبیَستےتبپوُچھےَدھرمراءِ॥੨੧੧॥
سنگ کسنگی ۔ بدکاروں گناہگاروں کی صحبت و قربت ۔ پوچھے دھرم رائے ۔ الہٰی منصب ۔ پوچھے ۔ جواب طلبی کرتا ہے ۔
جو بری صحبت مین بیٹھتے ہیں ۔ ان کی الہٰی منصف جواب طلبی کرتا ہے ۔

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
naamaa maa-i-aa mohi-aa kahai tilochan meet.
Trilochan says, O Naam Dayv, Maya has enticed you, my friend.
Tirlochan asks his friend, O’ dear Nam Dev, why are you entangled in Maya (the worldly affairs)
ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।
نامامائِیاموہِیاکہےَتِلوچنُمیِت॥
مائیا موہیا۔ دنیاوی دولت کی محبت مین گرفتار ۔
نرلوچن نامدیوں سے کہتاہے کہ تودنیاوی دولت کی محبت گرفتارہے

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥
kaahay chheepahu chhaa-ilai raam na laavhu cheet. ||212||
Why are you printing designs on these sheets, and not focusing your consciousness on the Lord? ||212||
and keep printing (cloth, instead of that) why don’t you attune your mind to God? ||212||
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥
کاہےچھیِپہُچھائِلےَرامنلاۄہُچیِتُ॥੨੧੨॥
کاہے چھیپے ۔ چھائیلے کپڑوں کی ٹھیک رہے ہو یا چھا رہے ۔ رام نہ لادہوچیت۔ خڈا میں دل نہیں لگاتا ۔
اے نامدیوں اے دوستو تو کیوں کپڑے چھاپ رہاہے خدا سے دل نہیں لگا رہا ۔

ਨਾਮਾ ਕਹੈਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
naamaa kahai tilochanaa mukhtay raam samHaal.
Naam Dayv answers, O Trilochan, chant the Lord’s Name with your mouth.
Nam Dev replies, O’ Tilochan, (my formula is that) with your tongue utter God’s Name,
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;
[ناماکہےَتِلوچنامُکھتےرامُسنّم٘ہ٘ہالِ॥
مکھ تے نام رام سمہال۔ منہ یا بازبان سے خڈا کا نام لو۔
( ہاتھ کارول دل یا رول ) نامدیو نے ترلوچن بھگت کو جواب دیا کہ اے ترلوچن منہ ہے نام خدا کا اور ہاتھوں اور پاؤں سے کام کر رہا ہوں۔

error: Content is protected !!