ਜਬ ਉਸ ਕਉ ਕੋਈ ਦੇਵੈ ਮਾਨੁ ॥
jab us ka-o ko-ee dayvai maan.
When someone tries to appease Maya, the materialistic world,
ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ)
جباُسکءُکوئیِدیۄےَمانُ॥
مان ۔ وقار۔ آداب۔ تعظیم۔
جب اسکا کوئی آداب بجا لاتا ہے
ਤਬ ਆਪਸ ਊਪਰਿ ਰਖੈ ਗੁਮਾਨੁ ॥
tab aapas oopar rakhai gumaan.
then it takes pride in itself.
ਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ
تبآپساوُپرِرکھےَگُمانُ॥
گمان ۔ غرور۔
تو وہ غرور کرتی ہے ۔
ਜਬ ਉਸ ਕਉ ਕੋਈ ਮਨਿ ਪਰਹਰੈ ॥
jab us ka-o ko-ee man parharai.
But when someone puts Maya out of his thoughts,
ਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ,
جباُسکءُکوئیِمنِپرہرےَ॥
من پر ہرے ۔ دل سے بھلادے ۔
جب کوئی اسے دل سے بھلا دیتا ہے ۔
ਤਬ ਓਹ ਸੇਵਕਿ ਸੇਵਾ ਕਰੈ ॥੨॥
tab oh sayvak sayvaa karai. ||2||
then Maya serves him like a servant. ||2||
ਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ॥੨॥
تباوہسیۄکِسیۄاکرےَ॥੨॥
سیوک سیوا کرے۔
تب خدمتگار ہوکر خدمت کرتی ہے (2 )
ਮੁਖਿ ਬੇਰਾਵੈ ਅੰਤਿ ਠਗਾਵੈ ॥
mukh bayraavai antthagaavai.
Maya seems to please, but in the end it deceives its owner.
ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ;
مُکھِبیراۄےَانّتِٹھگاۄےَ॥
سکھ بیراوے ۔ زبان سے بچاکاریت ہے ۔ انت ٹھکاوے ۔ آخر دہوکا دیتی ہے ۔
زبان سے چاپلوسی کرتی ہے ۔ مگر آخر دہوکا دیتی ہے فریب کرتی ہے ۔
ਇਕਤੁ ਠਉਰ ਓਹ ਕਹੀ ਨ ਸਮਾਵੈ ॥
ikattha-ur oh kahee na samaavai.
It never stays at one place or with any one person.
ਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ।
اِکتُٹھئُراوہکہیِنسماۄےَ॥
ٹھور ۔ ٹھکانے ۔
ایک جگہ ٹھکانہ نہیں بناتی ۔
ਉਨਿ ਮੋਹੇ ਬਹੁਤੇ ਬ੍ਰਹਮੰਡ ॥
un mohay bahutay barahmand.
Maya has enticed people from many continents,
ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।
اُنِموہےبہُتےب٘رہمنّڈ॥
برہمنڈ۔ بہتی دنیا۔
اس نے ایک عالم کو اپنی محبت میں گرفتار کر رکھا ہے ۔
ਰਾਮ ਜਨੀ ਕੀਨੀ ਖੰਡ ਖੰਡ ॥੩॥
raam janee keenee khand khand. ||3||
but the devotees of God have smashed it into many pieces (destroyed it). ||3||
ਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ ॥੩॥
رامجنیِکیِنیِکھنّڈکھنّڈ॥੩॥
رام جتی ۔ الہٰی خدمتگار۔ کھنڈ کھنڈ۔ ٹکڑے ٹکڑے (3)
مگر خادمان خداالہٰی خدمتگاروں نے اس کی محبت کے ٹکڑے ٹکڑے کے رکھے ہیں (3)
ਜੋ ਮਾਗੈ ਸੋ ਭੂਖਾ ਰਹੈ ॥
jo maagai so bhookhaa rahai.
One who wants more and more of it, always remains hungry for it.
ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ)।
جوماگےَسوبھوُکھارہےَ॥
جو دنیاوی دولت مانگتاہے اس کی بھوک نہیں مٹتی ہمیشہ بھوکا رہتا ہے ۔
ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥
is sang raachai so kachhoo na lahai.
Whoever is infatuated with it, gains nothing for spiritual growth.
ਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ।
اِسُسنّگِراچےَسُکچھوُنلہےَ॥
سنگ راچے ۔ اس کے ساتھ رشتہ بنائے۔
جو ا سے محبت کرتا ہے ۔ وہ روحانی واخلاقی طور پر ندار و ہوجاتا ہے ۔
ਇਸਹਿ ਤਿਆਗਿ ਸਤਸੰਗਤਿ ਕਰੈ ॥
iseh ti-aag satsangat karai.
But one who renounces it and joins the company of the Saints,
ਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ,
اِسہِتِیاگِستسنّگتِکرےَ॥
ست سنگت۔ صحبت پارسائیاں ۔
اس سے تیاگ کرکے اور پرہیز کرکے صحبت و قربت پاسائیاں و عارفان الہٰی کرتا ہے ۔
ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥
vadbhaagee naanak oh tarai. ||4||18||29||
O’ Nanak, that fortunate one swims across the waves of Maya.||4||18||29||
ਹੇ ਨਾਨਕ! ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ ॥੪॥੧੮॥੨੯॥
ۄڈبھاگیِنانکاوہُترےَ॥੪॥੧੮॥੨੯॥
اے نانک وہ بلند قسمت ہے اور روحانی واخلاقی طور پر اپنی زندگی کامیاب بنا لیتا ہے ۔
ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥
ਆਤਮ ਰਾਮੁ ਸਰਬ ਮਹਿ ਪੇਖੁ ॥
aatam raam sarab meh paykh.
O’ brother, behold the all-pervading God in all beings.
(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ।
آتمرامُسربمہِپیکھُ॥
آتم رام ۔ خدا۔ سرب۔ میہہ۔ سبھ میں۔ پیکھ ۔ دیکھ ۔
تمام مخلوقات میں سراسر خدا کو دیکھیں
ਪੂਰਨ ਪੂਰਿ ਰਹਿਆ ਪ੍ਰਭ ਏਕੁ ॥
pooran poor rahi-aa parabh ayk.
God alone is perfectly pervading in all and everywhere.
ਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ।
پوُرنپوُرِرہِیاپ٘ربھایکُ॥
پورہیا۔ سبھ میں بستا ہے ۔
ایک ہی خدا کامل ہے ،
ਰਤਨੁ ਅਮੋਲੁ ਰਿਦੇ ਮਹਿ ਜਾਨੁ ॥
ratan amol riday meh jaan.
Recognize the invaluable jewel-like Naam in your heart.
ਅਮੋਲਕ ਹਰਿ-ਨਾਮਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ।
رتنُامولُرِدےمہِجانُ॥
رتن امول۔ قیمتیہیرا نام ۔
جان لو کہ انمول زیور آپ کے اپنے دل میں ہے۔ ۔
ਅਪਨੀ ਵਸਤੁ ਤੂ ਆਪਿ ਪਛਾਨੁ ॥੧॥
apnee vasattoo aap pachhaan. ||1||
Recognize God’s Name which is within you and is your own. ||1||
ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥
اپنیِۄستُتوُآپِپچھانُ॥੧॥
اپنی دست اپنی اشیا (1)
خدا کے نام کو پہچانیں جو آپ کے اندر ہے اور آپ کا اپنا ہے ۔
ਪੀ ਅੰਮ੍ਰਿਤੁ ਸੰਤਨ ਪਰਸਾਦਿ ॥
pee amrit santan parsaad.
O’ brother, partake the ambrosial Nectar of Naam by the grace of the Guru.
ਹੇ ਭਾਈ! ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ।
پیِانّم٘رِتُسنّتنپرسادِ॥
سنتن پر ساد۔ رحمت روحانیرہبر سے ۔
سنتوں کے فضل سےآب حیاتپیو
ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
vaday bhaag hoveh ta-o paa-ee-ai bin jihvaa ki-aa jaanai su-aad. ||1|| rahaa-o.
The ambrosial Nectar of Naam is received only with great fortune; how can one know the taste of Naam without chanting it with his tongue? ||1||Pause||
ਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥
ۄڈےبھاگہوۄہِتءُپائیِئےَبِنُجِہۄاکِیاجانھےَسُیادُ॥੧॥رہاءُ॥
بن جہو ۔ بغیرزبان۔ سآد۔ لطف۔ لذت (1) رہاؤ ۔
جس کو اعلی تقدیر نصیب ہو ، وہ اسے حاصل کرتا ہے۔ زبان کے بغیر ، ذائقہ کس طرح جان سکتا ہے
ਅਠ ਦਸ ਬੇਦ ਸੁਨੇ ਕਹ ਡੋਰਾ ॥
athdas bayd sunay kah doraa.
O’ brother, how can a deaf person listen to the eighteen Puraanas and Vedas?
ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ?
اٹھدسبیدسُنےکہڈورا॥
اٹھ دس ۔ اٹھارہ پران۔ ڈرور۔ ( پاگل ) بولا۔ بہرا۔
اٹھارہ پران اور چاروں وید ایک بہر ہ انسان کیسے سن سکتا ہے
ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥
kot pargaas na disai anDhayraa.
The blind man cannot see even a million lights.
ਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ।
کوٹِپ٘رگاسندِسےَانّدھیرا॥
کوٹ پر گاس۔ بیشمار۔ روشنی ۔ نہ وسے اندھیرا ۔ جسے دکھائی نہ دے تو اندھا ہے ۔
اور اندھا کروڑوں روشنیاں ہونے کے باوجود نہیں دیکھ سکتا اس کے لئے اندھیرا ہی اندھیرا ہے۔
ਪਸੂ ਪਰੀਤਿ ਘਾਸ ਸੰਗਿ ਰਚੈ ॥
pasoo pareetghaas sang rachai.
Just as an animal remains in love with grass, similarly a self-conceited person remains interested only in worldly riches and power.
ਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ।
پسوُپریِتِگھاسسنّگِرچےَ॥
پسو۔ حیوان۔ پریت۔ پیار ۔کت بدھ۔ کس طریقے سے ۔
حیوان کا پیار گھاس سے ہوتا ہے
ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
jis nahee bujhaavai so kit biDh bujhai. ||2||
One whom God Himself does not make to realize, how could that person understand Naam? ||2||
ਜਿਸ ਮਨੁੱਖ ਨੂੰ ਪਰਮਾਤਮਾ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥
جِسُنہیِبُجھاۄےَسوکِتُبِدھِبُجھےَ॥੨॥
بجھے ۔ سمجھے (2)
جسے خدا نے سمجھ ہی نہیں بخشی وہ کیسے سمجھ سکتا ہے (2)
ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥
jaananhaar rahi-aa parabh jaan.
The omniscient God knows everything.
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਾਰਾ ਕੁਝ ਜਾਣਦਾ ਹੈ।
جاننھہارُرہِیاپ٘ربھُجانِ॥
جاننہار۔ جاننے کی توفیق رکھنے والا۔
جاننے سمجھنے کی توفیق رکھنے والا خدا جانتا ہے ۔
ਓਤਿ ਪੋਤਿ ਭਗਤਨ ਸੰਗਾਨਿ ॥
ot potbhagtan sangaan.
God remains mingled through and through with His devotees,
ਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ।
اوتِپوتِبھگتنسنّگانِ॥
اوت پوت۔ بنا ہوا ۔ اور پروائیا ہوا تانے پیٹنے کی طرح۔ سنگال ۔ سات۔
اور وہ عابدوں ریاض کاروں خدمتگاروں کا ساتھی ہے
ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥
bigas bigas apunaa parabh gaavahi.
Those who sing God’s Praises with joy and delight,
ਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ,
بِگسِبِگسِاپُناپ٘ربھُگاۄہِ॥
وگس وگس۔ خوشہو ہوکر ۔ اپنا پربھ گاویہہ۔ اپنے خدا کی حمدوثناہ کرتے ہیں۔
وہ جو خوشی اور مسرت کے ساتھ خدا کی حمد گاتے ہیں
ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
naanak tin jam nayrh na aavahi. ||3||19||30||
O’ Nanak, even the demons of death do not approach them. ||3||19||30||
ਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥
نانکتِنجمنیڑِنآۄہِ॥੩॥੧੯॥੩੦॥
جسم ۔ فرشتہ ۔ موت
اے نانک۔ جو شخصبخوشی تمام اپنے خدا کی حمدوثناہ کرتے ہین فرشتہ موت ان کے نزدیک نہیں پھٹکتا ۔
ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥
ਦੀਨੋ ਨਾਮੁ ਕੀਓ ਪਵਿਤੁ ॥
deeno naam kee-o pavit.
O’ my friend, the Guru has made the life of that person immaculate whom he blessed with the Name of God.
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ।
دیِنونامُکیِئوپۄِتُ॥
دینو ۔ دیا ۔ پوت ۔ پاک ۔
مجھے اپنے نام سے نوازا ، اس نے مجھے پاک اور تقدیس عطا کیا
ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥
har Dhan raas niraas ih bit.
One whose capital in life is the wealth of God’s Name, he remains detached from this worldly wealth (Maya)
ਜਿਸ ਮਨੁੱਖ ਦੀ ਪੂੰਜੀ ਹਰਿ-ਨਾਮ ਹੈ , ਦੁਨੀਆ ਵਾਲਾ ਇਹ ਧਨ ਉਸ ਤੋ ਨਿਰਾਸ ਹੋ ਜਾਂਦਾ ਹੈ lਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ।
ہرِدھنُراسِنِراساِہبِتُ॥
راس۔ سرمایہ ۔ نراس۔ بے امید ۔ بت ۔د ولت۔
خداوند کی دولت میرا سرمایہ ہے۔ جھوٹی امید نے مجھے چھوڑ دیا ہے۔ یہ میری دولت ہے
ਕਾਟੀ ਬੰਧਿ ਹਰਿ ਸੇਵਾ ਲਾਏ ॥
kaatee banDh har sayvaa laa-ay.
One whom the Guru attached to the devotional worship of God after cutting his worldly bonds,
ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ,
کاٹیِبنّدھِہرِسیۄالاۓ॥
بندھ ۔ غلامی
میرے بندھن کو توڑتے ہوئے ، رب نے مجھے اس کی خدمت سے جوڑ دیا ہے۔
ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥
har har bhagat raam gun gaa-ay. ||1||
he always performs devotional worship of God and sings His praises. ||1||
ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੧॥
ہرِہرِبھگتِرامگُنھگاۓ॥੧॥
میں رب ، ہار ، ہار کا عقیدت مند ہوں۔ میں خداوند کی حمد گاتا ہوں
ਬਾਜੇ ਅਨਹਦ ਬਾਜਾ ॥
baajay anhad baajaa.
They feel as if non stop divine melodies are playing within them,
(ਹੇ ਭਾਈ! ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ।
باجےانہدباجا॥
بابے ۔ بجتا ہے ۔ انحد۔ لگاتار ۔
بے لگام آواز موجودہ کمپن اور پھرتی ہے
ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
rasak rasak gun gaavahi har jan apnai gurdayv nivaajaa. ||1|| rahaa-o.
upon whom their divine Guru has bestowed mercy; these devotees of God blissfully sing His praises. ||1||Pause||
(ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
رسکِرسکِگُنھگاۄہِہرِجناپنےَگُردیۄِنِۄاجا॥੧॥رہاءُ॥
رسک رسک ۔ بالطف ۔ گن گاوہو ۔ حمدوثناہکرؤ۔ گور دیو ۔ مرشد دیتا ۔ نواجا ۔ نوارز ۔ کرم وعنایت (1) رہاؤ۔
رب کے شائستہ بندے محبت اور مسرت کے ساتھ اس کی مدح سرائی کرتے ہیں۔ وہ خدائی گرو کے ذریعہ اعزاز رکھتے ہیں
ਆਇ ਬਨਿਓ ਪੂਰਬਲਾ ਭਾਗੁ ॥
aa-ay bani-o poorbalaa bhaag.
That person’s pre-ordained good destiny comes to the point of realization,
ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ।
آءِبنِئوپوُربلابھاگُ॥
پور بلا ۔ پچھلے ۔ بھاگ۔ قسمت۔
میرا پہلے سے طے شدہ تقدیر کو چالو کر دیا گیا ہے۔
ਜਨਮ ਜਨਮ ਕਾ ਸੋਇਆ ਜਾਗੁ ॥
janam janam kaa so-i-aa jaag.
who spiritually wakes up from the slumber of the love of Maya for countless incarnations.
ਜੋ(ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।
جنمجنمکاسوئِیاجاگُ॥
سوئیا۔ غفلت۔ یا لاپرواہی کی نندا ۔ جاگ۔ بیداری ۔
اور درینہ کی ہوئی غفلت سے بیداری ملتی ہے ۔
ਗਈ ਗਿਲਾਨਿ ਸਾਧ ਕੈ ਸੰਗਿ ॥
ga-ee gilaan saaDh kai sang.
In the company of the Guru, his hatred for others goes away,
ਗੁਰੂ ਦੀ ਸੰਗਤਿ ਵਿਚ (ਰਿਹਾਂ ਉਸ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ,
گئیِگِلانِسادھکےَسنّگِ॥
گلان ۔ نفرت ۔ سادھ کے سنگ۔ صحبت و قربت پاکدامن۔
صحبت پاکدامن کی وجہ سے نفرت مٹ جاتی ہے
ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥
mantan raato har kai rang. ||2||
his mind and body gets imbued with love for God. ||2||
ਉਸ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੨॥
منُتنُراتوہرِکےَرنّگِ॥੨॥
رانو۔ محو۔ ہر کے رنگ۔ الہٰی محبت پریم میں (2)
ا ور دل و جان میں الہٰی پریم پیار میں محویت ہوجاتی ہے (2)
ਰਾਖੇ ਰਾਖਨਹਾਰ ਦਇਆਲ ॥
raakhay raakhanhaar da-i-aal.
O’ my friends, the merciful savior God saved him,
(ਹੇ ਭਾਈ!ਮਿਹਰਬਾਨ ਰੱਖਿਅਕ ਪ੍ਰਭੂ ਨੇ ਉਸ ਦੀ ਰੱਖਿਆ ਕੀਤੀ,
راکھےراکھنہاردئِیال॥
راکھنہار۔ حفاظت کی توفیق رکھنے والا۔
حفاظت کی توفیق رکھنے والے مہربان نے حفاظت کی ۔
ਨਾ ਕਿਛੁ ਸੇਵਾ ਨਾ ਕਿਛੁ ਘਾਲ ॥
naa kichh sayvaa naa kichhghaal.
He did not consider any of his worship or any arduous deeds:
ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ;
ناکِچھُسیۄاناکِچھُگھال॥
سیوا۔ خدمت ۔ گھال۔ محنت و مشقت ۔
جبکہ نہ کوئی خدمت نہکوئیمحنت و مشقت اس نے
ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥
kar kirpaa parabh keenee da-i-aa.
bestowing mercy, God took pity on him,
(ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ,
کرِکِرپاپ٘ربھِکیِنیِدئِیا॥
دیا ۔ مہربانی ۔
اپنی کرم و عنایت سے مہربانی کی
ਬੂਡਤ ਦੁਖ ਮਹਿ ਕਾਢਿ ਲਇਆ ॥੩॥
boodatdukh meh kaadh la-i-aa. ||3||
and pulled him out and saved from drowning in the sufferings. ||3||
ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ ॥੩॥
بوُڈتدُکھمہِکاڈھِلئِیا॥੩॥
بودت۔ ڈوبتے (3)
عذاب میں ڈوبتے ہوئے کو بچائیا (3)
ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥
sun sun upji-o man meh chaa-o.
By listening again and again to God’s praises, the one in whose mind welled up a keen desire to sing His praises,
ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ,
سُنھِسُنھِاُپجِئومنمہِچاءُ॥
اپجیو ۔ پیدار ہوا۔ چاؤ۔ خوشی۔
سن سن کر دلمیں خوشیاں پیدا ہوئیں۔
ਆਠ ਪਹਰ ਹਰਿ ਕੇ ਗੁਣ ਗਾਉ ॥
aath pahar har kay gun gaa-o.
he started singing praises of God at all times.
ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ।
آٹھپہرہرِکےگُنھگاءُ॥
آٹح پہر ۔ ہر وقت۔
ہر وقت عبادت اور حمدوثناہ کرؤ۔
ਗਾਵਤ ਗਾਵਤ ਪਰਮ ਗਤਿ ਪਾਈ ॥
gaavat gaavat param gat paa-ee.
While singing God’s praises again and again, he attained the supreme spiritual status.
(ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
گاۄتگاۄتپرمگتِپائیِ॥
پرم گت۔ بلند روحانی و اخلاقی حالت۔ تو ۔ لگ ۔
الہٰی حمدو ثناہبلند روحانی بلند رتبے اور روحانی زندگی ملتی ہے ۔
ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥
gur parsaad naanak liv laa-ee. ||4||20||31||
O’ Nanak, by the Guru’s grace, he merged with God. ||4||20||31||
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਲਈ ॥੪॥੨੦॥੩੧॥
گُرپ٘رسادِنانکلِۄلائیِ॥੪॥੨੦॥੩੧॥
اے نانک رحمت مرشد سے رشتہ اور محبت بنائی ۔
ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥
ਕਉਡੀ ਬਦਲੈ ਤਿਆਗੈ ਰਤਨੁ ॥
ka-udee badlai ti-aagai ratan.
A faithless cynic forsakes the jewel like Naam for the sake of a few pennies.
ਸਾਕਤ ਮਨੁੱਖ ਕੌਡੀ ਦੀ ਖ਼ਾਤਰ ਅਮੋਲਕ ਨਾਮਰਤਨ ਨੂੰ ਛੱਡ ਦੇਂਦਾ ਹੈ,
کئُڈیِبدلےَتِیاگےَرتنُ॥
خول کے بدلے میں ، وہ ایک زیور چھوڑ دیتا ہے
ਛੋਡਿ ਜਾਇ ਤਾਹੂ ਕਾ ਜਤਨੁ ॥
chhod jaa-ay taahoo kaa jatan.
He tries to get what finally leaves him.
ਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ।
چھوڈِجاءِتاہوُکاجتنُ॥
وہ کوشش کرتا ہے کہ جو کچھ اس نے چھوڑنا ہے اسے حاصل کروں
ਸੋ ਸੰਚੈ ਜੋ ਹੋਛੀ ਬਾਤ ॥
so sanchai jo hochhee baat.
He collects material things which are worthless.
ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ;
سوسنّچےَجوہوچھیِبات॥
وہ وہ چیزیں جمع کرتا ہے جو بیکار ہیں
ਮਾਇਆ ਮੋਹਿਆ ਟੇਢਉ ਜਾਤ ॥੧॥
maa-i-aa mohi-aa taydha-o jaat. ||1||
Enticed by Maya, he walks and acts arrogantly. ||1||
ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ ॥੧॥
مائِیاموہِیاٹیڈھءُجات॥੧॥
مایا کی طرف راغب ہو کر وہ ٹیڑھا راستہ اختیار کرتا ہے
ਅਭਾਗੇ ਤੈ ਲਾਜ ਨਾਹੀ ॥
abhaagay tai laaj naahee.
O’ unfortunate faithless cynic, don’t you have any sense of shame?
ਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ,
ابھاگےتےَلاجناہیِ
اے بدقسمت انسان۔ کیا آپ کو کوئی شرم نہیں آتی؟
ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
sukh saagar pooran parmaysar har na chayti-o man maahee. ||1|| rahaa-o.
You do not remember in your mind the all pervading perfect God, the ocean of bliss. ||1||Pause||
ਤੂੰ ਆਪਣੇ ਮਨ ਵਿਚ ਉਸ ਨੂੰ ਚੇਤੇ ਨਹੀਂ ਕਰਦਾਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ॥੧॥ ਰਹਾਉ ॥
سُکھساگرپوُرنپرمیسرُہرِنچیتِئومنماہیِ॥੧॥رہاءُ॥
آپ اپنے ذہن میں امن کا سمندر نہیں ، کامل ماورائے خداوند کو یاد نہیں کرتے
ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥
amrit ka-uraa bikhi-aa meethee.
The ambrosial nectar of Naam seems bitter and Maya, the poison for spirituallife, seems sweet to him.
ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ।
انّم٘رِتُکئُرابِکھِیامیِٹھیِ॥
امرت آپ کو تلخ لگتا ہے ، اور زہر میٹھا ہے
ਸਾਕਤ ਕੀ ਬਿਧਿ ਨੈਨਹੁ ਡੀਠੀ ॥
saakat kee biDh nainhu deethee.
I have seensuch a bad condition of the faithless cynic with my own eyes.
ਰੱਬ ਨਾਲੋਂ ਟੁੱਟੇ ਮਨੁੱਖ ਦੀ (ਇਹ ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ।
ساکتکیِبِدھِنیَنہُڈیِٹھیِ॥
آپ کا یہ حال ہے ، اے بے وفا شہری ، جسے میں نے اپنی آنکھوں سے دیکھا ہے
ਕੂੜਿ ਕਪਟਿ ਅਹੰਕਾਰਿ ਰੀਝਾਨਾ ॥
koorh kapat ahaNkaar reejhaanaa.
A faithless cynic always remains engrossed in falsehood, fraud, and ego.
(ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ।
کوُڑِکپٹِاہنّکارِریِجھانا॥
آپ کو جھوٹ ، دھوکہ دہی اور مغروریت کا شوق ہے