ਤਿਸੁ ਜਨ ਕੇ ਸਭਿ ਕਾਜ ਸਵਾਰਿ ॥
tis jan kay sabh kaaj savaar.
all his affairs are resolved.
He accomplishes all the tasks of that person.
ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।
تِسُجنکےسبھِکاجسۄارِ॥
اسکے سب کام خود درست کرتا ہے
ਤਿਸ ਕਾ ਰਾਖਾ ਏਕੋ ਸੋਇ ॥
tis kaa raakhaa ayko so-ay.
The One Lord is his Protector.
He alone is the protector,
ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।
تِسکاراکھاایکوسوءِ॥
خدا اسکا محافظ ہوتا ہے
ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥
jan naanak aparh na saakai ko-ay. ||4||4||17||
O’ devotee Nanak, no one can equal him. ||4||4||17||
-and nobody can reach (or equal such a person in any way). ||4||4||17||
ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
جننانکاپڑِنساکےَکوءِ॥੪॥੪॥੧੭॥
اپڑ۔ برابری ۔
واحد خدا اے خادم نانک نہیں دنیا میں ثانی کوئی اسکا۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਤਉ ਕੜੀਐ ਜੇ ਹੋਵੈ ਬਾਹਰਿ ॥
ta-o karhee-ai jay hovai baahar.
We should feel sad, if God were beyond us.
We may worry or be upset only if anything happens outside His will.
ਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ।
تءُکڑیِئےَجےہوۄےَباہرِ॥
کڑیئے۔ فکر کریں۔
خدا ہم سے باہر تھے تو ہمیں اداس محسوس کرنا چاہئے. اگر کچھ بھی اس کی مرضی سے باہر ہوتا ہے تو ہم فکر مند ہو یا پریشان ہو سکتے ہیں ۔
ਤਉ ਕੜੀਐ ਜੇ ਵਿਸਰੈ ਨਰਹਰਿ ॥
ta-o karhee-ai jay visrai narhar.
We should feel sad, if we forget the Lord.
We may agonize, if we forget God.
ਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ।
تءُکڑیِئےَجےۄِسرےَنرہرِ॥
نرہر۔ خدا ۔
اگر ہم خداوند کو بھول جائیں تو ہمیں اداس محسوس ہوتا ہے ۔ ہم تلملانا کر سکتے ہیں ، اگر ہم خُدا کو بھول جائیں ۔
ਤਉ ਕੜੀਐ ਜੇ ਦੂਜਾ ਭਾਏ ॥
ta-o karhee-ai jay doojaa bhaa-ay.
We should feel sad, if we are in love with duality.
We start worrying, if we love someone other than God,
ਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ।
تءُکڑیِئےَجےدوُجابھاۓ॥
جارہیا سمائے ۔ جب سبھ میں بستا ہے
ہم فکر مند شروع کرتے ہیں ، اگر ہم خدا کے علاوہ کسی اور سے محبت کرتے ہیں ،
ਕਿਆ ਕੜੀਐ ਜਾਂ ਰਹਿਆ ਸਮਾਏ ॥੧॥
ki-aa karhee-ai jaaN rahi-aa samaa-ay. ||1||
But why should we feel sad? The Lord is pervading everywhere. ||1||
but where is the need to worry about anything when He is pervading everywhere. ||1||
ਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ ॥੧॥
کِیاکڑیِئےَجاںرہِیاسماۓ॥੧॥
لیکن ہمیں اداس کیوں محسوس کرنا چاہئے ؟ خُداوند ہر جگہ وسعت ہے ۔ لیکن جب وہ ہر جگہ وسعت ہے کسی چیز کے بارے میں فکر کرنے کی ضرورت کہاں ہے.
ਮਾਇਆ ਮੋਹਿ ਕੜੇ ਕੜਿ ਪਚਿਆ ॥
maa-i-aa mohi karhay karh pachi-aa.
In love and attachment to Maya, the mortals are sad, and are consumed by sadness.
(O’ my friends), one is consumed by worrying due to one’s attachment for Maya (or worldly riches and power),
In love and attachment to Maya, the mortals are spiritually dying inside.
ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ।
مائِیاموہِکڑےکڑِپچِیا॥
مائیا موہ ۔ دولت کی محبت میں۔ کڑے کڑ۔ تشویش اور فکر مندری میں پبیا۔ ذلیل و خوار ہوا۔
دنیاوی دولت کی محبت میں انسان ذلیل و خوار ہوتا ہے اور روھانی واخلاقی موت مرتا ہے ۔
ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
bin naavai bharam bharam bharam khapi-aa. ||1|| rahaa-o.
Without the Name, they wander and wander and wander, and waste away. ||1||Pause||
-and without (meditating on God’s) Name, one is being wasted away wandering in doubt. ||1||Pause||
Without Naam they wander, wander, wander in doubt.||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ ॥੧॥ ਰਹਾਉ ॥
بِنُناۄےَبھ٘رمِبھ٘رمِبھ٘رمِکھپِیا॥੧॥رہاءُ॥
بن ناوے ۔ بغیر الہٰی نام ست کے مراد سچ حق و حقیقت اپنائے لے بھر م بھر م کپھیا۔ بھٹک بھٹک کر ذلیل وخوار ہوا ۔ رہاؤ۔
فکر مندری و تشویش میں رہتا ہے اور الہٰی نام ست سچ حق وحققت کے بغیر بھٹک بھٹک کر ذلیل و خوار ہوتا ہے () رہاؤ۔
ਤਉ ਕੜੀਐ ਜੇ ਦੂਜਾ ਕਰਤਾ ॥
ta-o karhee-ai jay doojaa kartaa.
We should feel sad, if there were another Creator Lord.
We might worry if there were a second Creator,
ਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ।
تءُکڑیِئےَجےدوُجاکرتا॥
ہم پریشانی کر سکتے ہیں اگر کوئی دوسرا خالق ہوتا ۔
ਤਉ ਕੜੀਐ ਜੇ ਅਨਿਆਇ ਕੋ ਮਰਤਾ ॥
ta-o karhee-ai jay ani-aa-ay ko martaa.
We should feel sad, if someone dies by injustice.
we may gripe if somebody died unjustly.
ਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ।
تءُکڑیِئےَجےانِیاءِکومرتا॥
انائے ۔ ناانصاف۔ جانے ۔ سمجھ ۔
اگر کوئی غیر منصفانہ طور پر مر گیا تو ہم گرفت میں پڑ سکتے ہیں۔۔
ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥
ta-o karhee-ai jay kichh jaanai naahee.
We should feel sad, if something were not known to the Lord.
We might feel concerned, if God does not know anything and is unaware of our needs.
ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ।
تءُکڑیِئےَجےکِچھُجانھےَناہیِ॥
ہم خدشات محسوس کرسکتے ہیں ، اگر خدا کچھ بھی نہیں جانتا اور ہماری ضروریات سے بے خبر ہے۔
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥
ki-aa karhee-ai jaaN bharpoor samaahee. ||2||
But why should we feel sad? The Lord is totally permeating everywhere. ||2||
But how can we fear about anything when He is fully pervading everywhere. ||2||
ਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ? ॥੨॥
کِیاکڑیِئےَجاںبھرپوُرِسماہیِ॥੨॥
بھر پور سماہی ۔ ہرجگہ موجود ہے بستا ہے (2)
لیکن ہمیں اداس کیوں محسوس کرنا چاہئے ؟ خُداوند ہر جگہ مکمل طور پر پرمیاٹانگ ہے ۔لیکن ہم کسی بھی چیز کے بارے میں کس طرح ڈر سکتے ہیں جب وہ ہر جگہ مکمل طور پر وسعت ہے.
ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥
ta-o karhee-ai jay kichh ho-ay Dhinyaanai.
We should feel sad, if God were a tyrant.
We would worry if something is happening by oppression.
ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ,
تءُکڑیِئےَجےکِچھُہوءِدھِگنْانھےَ॥
دھگانے ۔ زور زبردستی ۔
اگر خدا ایک ظالم تھا تو ہمیں اداس محسوس کرنا چاہیے ۔ ہم پریشان ہوں گے کہ اگر کوئی چیز جبر سے ہو رہی ہے ۔
ਤਉ ਕੜੀਐ ਜੇ ਭੂਲਿ ਰੰਞਾਣੈ ॥
ta-o karhee-ai jay bhool ranjaanay.
We should feel sad, if He made us suffer by mistake.
We would agonize if someone were hurting another by mistake.
ਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ?
تءُکڑیِئےَجےبھوُلِرنّجنْانھےَ॥
بھول رنجھانے گمراہی میں عذاب دیتا ہے ۔
ہمیں اداس محسوس ہوتا ہے ، اگر اس نے ہمیں غلطی سے برداشت کیا. اگر کسی کو غلطی سے کسی کو نقصان پہنچے تو ہم تلملانا گے
ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥
gur kahi-aa jo ho-ay sabh parabh tay.
The Guru says that whatever happens is all by God’s Will.
(But my Guru) has said that whatever happens, that happens as per (the will and knowledge of) God (who is never unjust).
ਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ।
گُرِکہِیاجوہوءِسبھُپ٘ربھتے॥
گرو کا کہنا ہے کہ جو کچھ بھی ہوتا ہے وہ سب خدا کی مرضی سے ہے ۔ (لیکن میرا گرو) کہتے ہیں کہ جو کچھ ہوتا ہے ، وہ خدا کی مرضی اور علم کے مطابق ہوتا ہے (جو کبھی ظلم نہیں ہوتا) ۔
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥
tab kaarhaa chhod achint ham sotay. ||3||
So I have abandoned sadness, and I now sleep without anxiety. ||3||
Therefore forsaking all worry I sleep care free. ||3||
ਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ ॥੩॥
تبکاڑاچھوڈِاچِنّتہمسوتے॥੩॥
کاڑا۔ تشویش ۔ فکر مندری ۔ اچنت ۔ بیفکر (3)
تو میں نے اداسی ترک کر دیا ہے ، اور اب میں بے چینی کے بغیر سو رہا ہوں. لہذا روگردانی تمام پریشانی میں نیند کی دیکھ بھال مفت.
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥
parabh toohai thaakur sabh ko tayraa.
O God, You alone are my Lord and Master; all belong to You.
O’ God, You are the Master, and everyone belongs to You.
ਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
پ٘ربھتوُہےَٹھاکُرُسبھُکوتیرا॥
ٹھاکر ۔ مالک ۔ آقا۔
اے خُدا ، تُو واحد میرا خُداوند اور آقا ہے ۔ سب آپ سے تعلق رکھتے ہیں. اے خُدا ، تُو آقا ہے ، اور سب کا تعلق ہے ۔
ਜਿਉ ਭਾਵੈ ਤਿਉ ਕਰਹਿ ਨਿਬੇਰਾ ॥
ji-o bhaavai ti-o karahi nibayraa.
According to Your Will, You pass judgement.
As it pleases You, You make all the decisions regarding one’s fate.
ਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ।
جِءُبھاۄےَتِءُکرہِنِبیرا॥
نیر۔ فیصلہ ۔
آپ کی مرضی کے مطابق ، آپ کو فیصلہ ہوا. جیسا کہ یہ آپ کو خوش کرتا ہے ، آپ کو ایک کی قسمت کے بارے میں تمام فیصلے کرتے ہیں.
ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥
dutee-aa naasat ik rahi-aa samaa-ay.
There is no other at all; the One God is permeating and pervading everywhere.
You alone, are (eternally) pervading everywhere; all else is perishable.
ਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ।
دُتیِیاناستِاِکُرہِیاسماءِ॥
دتیا ناست ۔ دوآئیا مٹیا ۔ اک رہیا ۔ سمائے ۔ واھد بستا ہے ۔
بالکل کوئی دوسرا نہیں ہے; ایک خدا پرمیاٹانگ ہے اور ہر جگہ وسعت ہے. تُو ہی اکیلا ہر جگہ وسعت ہے ۔ سب کچھ خراب ہے.
ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥
raakho paij naanak sarnaa-ay. ||4||5||18||
Please save Nanak’s honor; I have come to Your Sanctuary. ||4||5||18||
Nanak has sought Your shelter, please save his honor. ||4||5||18||
ਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ॥੪॥੫॥੧੮॥
راکھہُپیَجنانکسرنھاءِ॥੪॥੫॥੧੮॥
پیج عزت۔
براہِ کرم نانک کے اعزاز کو محفوظ کریں ۔ میں تیرے مقدس کے پاس آیا ہوں ۔نانک نے اپنی پناہ گاہ مانگی ہے ، براہِ کرم اُس کے اعزاز کو محفوظ کریں ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਬਿਨੁ ਬਾਜੇ ਕੈਸੋ ਨਿਰਤਿਕਾਰੀ ॥
bin baajay kaiso nirtikaaree.
Without music, how is one to dance?
(O’ my friends, just as) there cannot be any dancing without (the accompanying music,
(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।
بِنُباجےکیَسونِرتِکاریِ॥
نرنکاری ۔ ناچ۔ کنٹھے ۔ گلے ۔
موسیقی کے بغیر ، رقص کرنے کا ایک ہے ؟ (اے میرے دوست ، بالکل اسی طرح) کسی بھی رقص کے بغیر (موسیقی کے ساتھ
ਬਿਨੁ ਕੰਠੈ ਕੈਸੇ ਗਾਵਨਹਾਰੀ ॥
bin kanthai kaisay gaavanhaaree.
Without a voice, how is one to sing?
-without (a good throat) one cannot become a good singer,
ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।
بِنُکنّٹھےَکیَسےگاۄنہاریِ॥
گاونہاری ۔ گانیوالی ۔
ایک آواز کے بغیر ، گانا کیسے ہے ؟ -بغیر (ایک اچھا حلق) ایک اچھا گلوکار نہیں بن سکتا ،
ਜੀਲ ਬਿਨਾ ਕੈਸੇ ਬਜੈ ਰਬਾਬ ॥
jeel binaa kaisay bajai rabaab.
Without strings, how is a guitar to be played?
and without the string a rebeck cannot be played,
ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।
جیِلبِناکیَسےبجےَرباب॥
جیل۔ تند۔ ۔ رباب ۔ ساز ۔
تار کے بغیر ، ایک گٹار کس طرح کھیلا جاتا ہے ؟ اور کسی تار کے بغیر بربط نہیں کھیلا جا سکتا
ਨਾਮ ਬਿਨਾ ਬਿਰਥੇ ਸਭਿ ਕਾਜ ॥੧॥
naam binaa birthay sabh kaaj. ||1||
Without the Naam, all affairs are useless. ||1||
similarly useless are all deeds which are done without meditating on Naam.||1||
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
نامبِنابِرتھےسبھِکاج॥੧॥
نام بنا۔ ست۔ سچ و حققت کے بغیر برتھے ۔ بیفائدہ ۔ کاج۔ کام (1)
نام کے بغیر تمام معاملات بیکار ہیں ۔ اسی طرح بیکار تمام اعمال ایسے ہوتے ہیں جو نام پر مراقبہ کے بغیر کئے جاتے ہیں ۔
ਨਾਮ ਬਿਨਾ ਕਹਹੁ ਕੋ ਤਰਿਆ ॥
naam binaa kahhu ko tari-aa.
Without the Naam – tell me: who has ever been liberated.?
(O’ my friend), tell me who has ever been emancipated without (meditating on God’s) Name,
ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?
نامبِناکہہُکوترِیا॥
تریا۔ کامیابہوا۔
بتاؤ الہٰی نام ست جو صدیوی ہے سچ ہے حق ہے اور حقیقت کس نے زندگی کامیاب بنائی ہے
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥
bin satgur kaisay paar pari-aa. ||1|| rahaa-o.
Without the True Guru, how can anyone cross over to the other side? ||1||Pause||
and without the guidance of the true Guru, how can anyone cross the worldly ocean? ||1||Pause||
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
بِنُستِگُرکیَسےپارِپرِیا॥੧॥رہاءُ॥
پار مراد کامیاب ۔ رہاؤ۔
۔ بغیر سچے مرشد کی رہنمائی کے اس دنایوی زندگی جو ایک خوفناک سمندر کی مانند ہے ۔ کیسے کامیابی سے عبور حاصل کیا ہے کامیاب بنائی ہے (1) ۔رہاؤ۔
ਬਿਨੁ ਜਿਹਵਾ ਕਹਾ ਕੋ ਬਕਤਾ ॥
bin jihvaa kahaa ko baktaa.
Without a tongue, how can anyone speak?
(O’ my friends, just as) nobody can speak without the tongue,
ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,
بِنُجِہۄاکہاکوبکتا॥
چہو۔ زبان۔ بکتا۔ لیکچرار۔
جسیے سازوں کے انچ اچھا نہیں لگتا ۔
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥
bin sarvanaa kahaa ko suntaa.
Without ears, how can anyone hear?
-hear without the ears,
ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।
بِنُس٘رۄناکہاکوسُنتا॥
گویا۔ سرونا ۔ کان ۔ سنتا ۔ سماعت کرنیوالا۔
گلے کے بغیر گانے والا اچھا گا نہیں سکتا ۔ تندیا تار کے بغیر رباب بج نہیں سکتی ۔ اس طرح سے سچ و حقیقت الہٰی نام کے بغیر سارے کام بیکار ہیں۔ بغیر زبان بکتا ۔ بلادرا۔ لیکچرا بول نہیں سکتا۔ کانوں کے بغیر سننے والا سن نہیں سکتا ۔
ਬਿਨੁ ਨੇਤ੍ਰਾ ਕਹਾ ਕੋ ਪੇਖੈ ॥
bin naytaraa kahaa ko paykhai.
Without eyes, how can anyone see?
-or see without the eyes,
ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।
بِنُنیت٘راکہاکوپیکھےَ॥
نیترا۔ آنکھوں ۔ پیکھے ۔ دیکھے ۔
آنکھوں کے بغیر کیسے کوئی دیکھ سکتا ہے ۔
ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥
naam binaa nar kahee na laykhai. ||2||
Without the Naam, the mortal is of no account at all. ||2||
Similarly without Naam, one has no value and is not liberated. ||2||
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥
نامبِنانرُکہیِنلیکھےَ॥੨॥
لیکھے ۔ و قتم ۔ وقار (2)
اسطرح سے نام کے بغیر اسکی کوئی وقفت نہیں (2)
ਬਿਨੁ ਬਿਦਿਆ ਕਹਾ ਕੋਈ ਪੰਡਿਤ ॥
bin bidi-aa kahaa ko-ee pandit.
Without learning, how can one be a Pandit – a religious scholar?
(O’ my friends), just as without knowledge no one can be called a scholar,
ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
بِنُبِدِیاکہاکوئیِپنّڈِت॥
ودیا۔ تعلیم۔ پنڈت۔ عالم فاضل۔
جیسے تعلیم کے بغیر پنڈت یا عالم فاضل نہیں ہوسکتا ہے ۔
ਬਿਨੁ ਅਮਰੈ ਕੈਸੇ ਰਾਜ ਮੰਡਿਤ ॥
bin amrai kaisay raaj mandit.
Without power, what is the glory of a King?
without the (power to issue) commands no one can become the important authority of a kingdom,
(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।
بِنُامرےَکیَسےراجمنّڈِت॥
امرئے ۔ فرمان۔ راج منڈت۔ حکمرانی کی شہرت ۔
بغیر حکم و فرمان کے حکمرانی بے معنی ۔
ਬਿਨੁ ਬੂਝੇ ਕਹਾ ਮਨੁ ਠਹਰਾਨਾ ॥
bin boojhay kahaa man thehraanaa.
Without understanding, how can the mind become steady?
and without understanding one’s mind cannot be held,
and without understanding the Divine word, how can the mind become steady?
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।
بِنُبوُجھےکہامنُٹھہرانا॥
بوجھے ۔ سمجھے ۔ ٹھہرانا۔ مستقل مزاجی ۔
بغیر سمجھے مستقل مزاجی کہاں اس لئے
ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥
naam binaa sabh jag ba-uraanaa. ||3||
Without Naam, the whole world is insane after Maya. ||3||
similarly without (God’s) Name the entire world has gone crazy. ||3||
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥
نامبِناسبھُجگُبئُرانا॥੩॥
بورانا۔ دیوناہ ۔ (3)
الہٰی نام (ست) سچ حق و حقیقت کے بغیر سارا عالم دیوناہ ہے (3)
ਬਿਨੁ ਬੈਰਾਗ ਕਹਾ ਬੈਰਾਗੀ ॥
bin bairaag kahaa bairaagee.
Without detachment, how can one be a detached hermit?
(O’ my friends), just as without detachment (from the worldly affairs), one cannot become a detached yogi,
ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?
بِنُبیَراگکہابیَراگیِ॥
بیراگی ۔ طارق ۔
بے تعلقی کے بغیر ، ایک علیحدہ ایکانتواسی کیسے ہو سکتا ہے ؟(اے میرے دوست) ، صرف دنیاوی معاملات سے بے تعلقی کے بغیر ، ایک علیحدہ یوگی نہیں بن سکتا
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥
bin ha-o ti-aag kahaa ko-oo ti-aagee.
Without renouncing egotism, how can anyone be a renunciate?
-without renouncing ego, one cannot become a (true) renouncer,
ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।
بِنُہءُتِیاگِکہاکوئوُتِیاگیِ॥
ہو ۔ خودی۔ تیاگ۔ چھوڑے ۔ تیاگی ۔ طارق ۔ پرہیز گار۔
بغیر ترک و پرہیز گاری ۔ پرہیز گار اور طارق کیسابغیر خودی چھوڑے بغیر تیاگی یا طارق نہیں ہوسکتا ۔
ਬਿਨੁ ਬਸਿ ਪੰਚ ਕਹਾ ਮਨ ਚੂਰੇ ॥
bin bas panch kahaa man chooray.
Without overcoming the five thieves, how can the mind be subdued?
without bringing under control one’s five passions (for lust, anger, greed, attachment, and ego), how can a mind be brought under control?
ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।
بِنُبسِپنّچکہامنچوُرے॥
بس۔ پنج۔ بغیر پانچوں احساسات بد دشمن ۔ اخلاق کے قابو کے بغیر چوری ۔ قابو ہوتا ہے ۔
پانچوں اخلاق دشمن احساسات بد پر قابون کیے بغیر من کیسے قابو ہوگا
ਨਾਮ ਬਿਨਾ ਸਦ ਸਦ ਹੀ ਝੂਰੇ ॥੪॥
naam binaa sad sad hee jhooray. ||4||
Without the Naam, the mortal regrets and repents forever and ever. ||4||
-similarly without meditating on God’s Name a person always grieves and repents. ||4||
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥
نامبِناسدسدہیِجھوُرے॥੪॥
چھورے ۔ پچھتاوا (4)
الہٰی نام کے بغیر انسان ہمیشہ پچھتاتا ہے (4)
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥
bin gur deekhi-aa kaisay gi-aan.
Without the Guru’s Teachings, how can anyone obtain spiritual wisdom?
(O’ my friends), without Guru’s instruction, one doesn’t obtain divine knowledge.
ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
بِنُگُردیِکھِیاکیَسےگِیانُ॥
دیکھیا۔ سبق۔ واعظ ۔ گیان ۔ علم ۔
جیسے مرشد کے سبق وواعظ کے بغیر سمجھ نہیں آتی
ਬਿਨੁ ਪੇਖੇ ਕਹੁ ਕੈਸੋ ਧਿਆਨੁ ॥
bin paykhay kaho kaiso Dhi-aan.
Without seeing – tell me: how can anyone visualize in meditation?
Without seeing (one’s deity), one cannot meditate upon it.
ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?
بِنُپیکھےکہُکیَسودھِیانُ॥
دھیان۔ توجہ ۔ بھے خوف۔ ادب۔
اس طرح خوف و ادب کے بغیر سارا کہنا کہانا فضول و بیکار ہے ۔
ਬਿਨੁ ਭੈ ਕਥਨੀ ਸਰਬ ਬਿਕਾਰ ॥
bin bhai kathnee sarab bikaar.
Without the Fear of God, all speech in useless.
Without having fear of God, all one says is useless.
ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।
بِنُبھےَکتھنیِسرببِکار॥
کتھی ۔ کہنا۔کہانی۔ بیکار ۔ بیفائدہ۔ برا ۔
اے نانک بتادے کہ منزل تک پہنچنے
ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥
kaho naanak dar kaa beechaar. ||5||6||19||
Says Nanak, this is the wisdom and path to be liberated. ||5||6||19||
Nanak says: “This is the discourse about (reaching) God’s door. ||5||6||19||
ਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥
کہُنانکدرکابیِچار॥੫॥੬॥੧੯॥
اور خدا کے در تک پہنچنے والا الہٰی خیال ہے ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਹਉਮੈ ਰੋਗੁ ਮਾਨੁਖ ਕਉ ਦੀਨਾ ॥
ha-umai rog maanukh ka-o deenaa.
Mankind is afflicted with the disease of egotism.
(God) has afflicted the human being with the malady of ego.
(ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ,
ہئُمےَروگُمانُکھکءُدیِنا॥
ہونمے ۔ خودی ۔ روگ ۔ بیماری ۔ کام روگ۔ شہوت کی بیماری ۔
انسان کو خودی کی بیماری میں مبتلاد کر رکھا ہے
ਕਾਮ ਰੋਗਿ ਮੈਗਲੁ ਬਸਿ ਲੀਨਾ ॥
kaam rog maigal bas leenaa.
The disease of sexual desire overwhelms the elephant.
(O’ my friends, just as) the malady of lust has an elephant in its control,
ਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
کامروگِمیَگلُبسِلیِنا॥
میگل ۔ ہاتھی ۔ بس لینا۔ اپنے زیر کیا ہے ۔
ہاتھی کو شہوت نے اپنے بس کر رکھا ہے ۔
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
darisat rog pach mu-ay patangaa.
Because of the disease of vision, the moth is burnt to death.
the moth is consumed by the sight of a light,
(ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ।
د٘رِسٹِروگِپچِمُۓپتنّگا॥
درسٹ ۔ دیدار ۔ بچ موئے پتنگا۔ جل کر مرتا ہے ۔
دیدار کی بیماری کی وجہ سے پتنگے چراغ پر جل مرتے ہیں۔
ਨਾਦ ਰੋਗਿ ਖਪਿ ਗਏ ਕੁਰੰਗਾ ॥੧॥
naad rog khap ga-ay kurangaa. ||1||
Because of the disease of the sound of the bell, the deer is lured to its death. ||1||
the deer dies wandering around upon hearing the hunter’s music. ||1||
(ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ ॥੧॥
نادروگِکھپِگۓکُرنّگا॥੧॥
ناود۔ آواز ۔ کرنگا ۔ ہرن (1)
گمنڈے ہیڑے کی آواز پر ہرن جان دیتے ہیں (1)
ਜੋ ਜੋ ਦੀਸੈ ਸੋ ਸੋ ਰੋਗੀ ॥
jo jo deesai so so rogee.
Whoever I see is diseased.
(O’ my friends), whoever I see, I find him suffering from (some) malady.
ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ।
جوجودیِسےَسوسوروگیِ॥
اس عالم میں جو دکھائی دے رہا ہے کسی نہ کسی بیماری میں مبتلاد ہے ۔
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
rog rahit mayraa satgur jogee. ||1|| rahaa-o.
Only my True Guru, the True Yogi, is free of disease. ||1||Pause||
It is only my true Guru united with God who is free from any ailment. ||1||Pause||
(ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥੧॥ ਰਹਾਉ ॥
روگرہِتمیراستِگُرُجوگیِ॥੧॥رہاءُ॥
ستگر ۔ سچا مرشد۔ جوگی ۔ خدا رسیدہ ۔ رہاؤ۔
حقیقتا ً میرا سچا مرشد تمام بیماریوں کے بغیر ہے ۔ رہاؤ۔
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
jihvaa rog meen garsi-aano.
Because of the disease of taste, the fish is caught.
(O’ my friends, because of the) malady of tongue, a fish gets caught (in the hook of the fisherman),
ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ,
جِہۄاروگِمیِنُگ٘رسِیانو॥
جہوا۔ زبان زمین ۔ مچھلی ۔ گرسیانو۔ لقمہ بنتی ہے ۔
زبان کی بیماری سے مچھلی لقمہ بنتی ہے ۔
ਬਾਸਨ ਰੋਗਿ ਭਵਰੁ ਬਿਨਸਾਨੋ ॥
baasan rog bhavar binsaano.
Because of the disease of smell, the bumble bee is destroyed.
-due to weakness for fragrance, a black bee (gets caught in the flower) and is destroyed.
ਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ।
باسنروگِبھۄرُبِنسانو॥
باسنا۔ خوشبو۔ ۔ بھور ۔ بھور۔ بنسانو۔ مرتا ہے ۔
خوشبو کی وجہ سے بھورا اپنا آپ گنوا دیتا ہے ۔
ਹੇਤ ਰੋਗ ਕਾ ਸਗਲ ਸੰਸਾਰਾ ॥
hayt rog kaa sagal sansaaraa.
The whole world is caught in the disease of attachment.
Similarly the entire world is suffering from the malady of attachment,
ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ,
ہیتروگکاسگلسنّسارا॥
ہیت ۔ روگ ۔ محبت کی بیماری ۔ سگل سنسار۔ عالم ۔
سارا عالم محبت کی بیماری میں مبتلاد ہے ۔
taribaDh rog meh baDhay bikaaraa. ||2||
In the disease of the three qualities, corruption is multiplied. ||2||
and bound down in the three pronged impulses (of Maya), their sins keep multiplying. ||2||
ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ॥੨॥
ت٘رِبِدھِروگمہِبدھےبِکارا॥੨॥
تربدھ ۔ تینوں اوصاف۔ حکمرانی ۔ سچائی۔ اللچ۔ بکار۔ برائیاں (2)
تینوں اوصاف رجو ستو طمو کی بیماری میں مبتلاد انسان بیشمار برائیاں کرتا ہے (2)
ਰੋਗੇ ਮਰਤਾ ਰੋਗੇ ਜਨਮੈ ॥
rogay martaa rogay janmai.
In disease the mortals die spiritually, and in disease they are born.
(O’ my friends), a human being dies suffering from disease, and is born again,
(ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ,
روگےمرتاروگےجنمےَ॥
بیماری میں مبتلاہی انسان پیدا ہوتا ہے
ਰੋਗੇ ਫਿਰਿ ਫਿਰਿ ਜੋਨੀ ਭਰਮੈ ॥
rogay fir fir jonee bharmai.
In disease they wander in reincarnation again and again.
-with the ailment (of ego), and because of this malady, wanders again and again in existences.
Caught in diseases, the soul dies and is born multiple times.
ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।
روگےپھِرِپھِرِجونیِبھرمےَ॥
جونی بھرمے ۔ تناسخ میں پڑا رہتا ہے ۔
بیماری میں ہی فوت ہو جاتا ہے اور بیماری میں ہی بھٹکتا رہتا ہے ۔