ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
sobhaa surat suhaavanee jin har saytee chit laa-i-aa. ||2||
The intellect of the person who has attuned his mind to God becomes beautiful and he earns good reputation in the world.
ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, ਜਗਤ ਵਿਚ ਉਸ ਦੀ ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ
سوبھاسُرتِسُہاۄنھیِجِنِہرِسیتیِچِتُلائِیا
جس نے خدا دل میں بسائیا اسکی عقل و ہوش نیک ہو جاتی ہے (2)
ਸਲੋਕੁ ਮਃ ੨ ॥
salok mehlaa 2.
Shalok, by the Second Guru:
سلوکمਃ੨॥
اس سلوک کا مقصد ہے گرو صاحب کا فرمان ہے
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
akhee baajhahu vaykh-naa vin kanna sunnaa.
To see without eyes (restrain from looking at the beauty of other women with malicious intention; to hear without ears (restrain from listening to slander)
ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
اکھیِباجھہُۄیکھنھاۄِنھُکنّناسُننھا
اگر اپنے باہوش اعضٰےجسمانی کو اپنے ضبط میں رکھے اور انہیں الہٰی رضا و رغبت میں کام میں لائے تو یہ دوران حیات ہی نجات ہے ۔ جسے دوسروں کی خو ب صورتی لالچ بھری نکاہوں سے دیکھنےسے روکھ کر عالم پر نگاہ ڈالنا اور کانوں کو دوسروں کی بد گوئی سننے سے پر ہیز کرنا۔ اور دوسری باتوں کو سننا ۔ ۔
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
pairaa baajhahu chalnaa vin hathaa karnaa.
To walk without feet (to restrain from going after sinful pleasure); to work without hands (desist from doing any harm to others);
ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ ( ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
پیَراباجھہُچلنھاۄِنھُہتھاکرنھا
اور پاؤں سے برے کاموں کی طرف نہ جانا اور جانے سے روکنا ہاتھوں سے غلط کام نہ کرنا
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
jeebhai baajhahu bolnaa i-o jeevat marnaa.
To speak without a tongue (to resist from slandering others)-like this, one remains (egoistically) dead while yet alive.
ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
جیِبھےَباجھہُبولنھااِءُجیِۄتمرنھا
اور زبان کو غلط لفظ نکلانے سے روکنا ایسی زندگی کے دوران ایسا کرنا گناہوں بھری زندگی کی موت اور روحانی حیات ہے ۔
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
naanak hukam pachhaan kai ta-o khasmai milnaa. ||1||
O’ Nanak, we realize God by understanding and following His command.
ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ l
نانکہُکمُپچھانھِکےَتءُکھسمےَمِلنھا
اور اے نانک:- الہٰی فرمان کی پہچان سے خدا کا ملاپ ہوتا ہے
ਮਃ ੨ ॥
mehlaa 2.
Shalok, by the Second Guru:
مਃ੨॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
disai sunee-ai jaanee-ai saa-o na paa-i-aa jaa-ay.
God is visible, heard and recognized through his creation, but still the pleasure of his presence can not be realized.
ਪਰਮਾਤਮਾ ਕੁਦਰਤਿ ਵਿਚ ਦਿੱਸ ਰਿਹਾ ਹੈ, ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ ਸੁਣੀ ਜਾ ਰਹੀ ਹੈ, ਜਾਪ ਰਿਹਾ ਹੈ ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ ਸੁਆਦ ਜੀਵ ਨੂੰ ਹਾਸਲ ਨਹੀਂ ਹੁੰਦਾ।
دِسےَسُنھیِئےَجانھیِئےَساءُنپائِیاجاءِ
ساؤ ۔ لطف۔ رہلا ۔ لولا۔ بغیر پاؤں ۔ یا پاؤں سے ناکارہ
دکھائی دے رہا ہے ۔ سن رہے ہیں سمجھ رہے ہیں ۔ مگر لطف نہیں پا رہے ۔ کیونکہ پاؤں چلنے کے لئے خدا کے پاس پہنچنے کے لئے پاؤں نہیں۔
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ruhlaa tundaa anDhulaa ki-o gal lagai Dhaa-ay.
How can a spiritually lame, armless and blind soul run to embrace Him?
ਜੀਵ ਦੇ ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ ਫਿਰ ਇਹ ਕਿਵੇਂ ਭੱਜ ਕੇ ਪ੍ਰਭੂ ਦੇ ਗਲ ਜਾ ਲੱਗੇ?
رُہلاٹُنّڈاانّدھُلاکِءُگلِلگےَدھاءِ
۔ ٹنڈا ۔ ہاتھوں سے بیکار ۔ اندھلا۔ نابینا۔ گل لگے دھائے ۔ کیسے دوڑ کر گلے مل سکتا ہے ۔ اے انسان ۔
نہ دیدار کے لئے آنکھیں ہیں۔ نہ ہاتھ تب بھاگ کر الہٰی ملاپ کیسے حاصل ہو۔
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
bhai kay charan kar bhaav kay lo-in surat karay-i.
Let the Fear of God be your feet, and let His Love be your hands; let His Understanding be your eyes.
ਜੇ ਜੀਵ ਪ੍ਰਭੂ ਦੇ ਡਰ ਵਿਚ ਤੁਰਨ ਨੂੰ ਆਪਣੇ ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ ਪ੍ਰਭੂ ਦੀ ਯਾਦ ਵਿਚ ਜੁੜਨ ਨੂੰ ਅੱਖਾਂ ਬਣਾਏ,
بھےَکےچرنھکربھاۄکےلوئِنھسُرتِکرےءِ
بھے ۔ خوف۔ بھاؤ۔ پیار۔ لوین۔ آنکھیں ۔ سسرت۔ ہوش۔ سمجھ ۔
اگر چلنے کے لئے الہٰی خوف کو تو پاؤں بناے ۔ الہٰی محبت کے ہاتھ ہوں۔ ہوش و عقل تیری آنکھیں ہوں۔
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
naanak kahai si-aanee-ay iv kant milaavaa ho-ay. ||2||
Says Nanak, in this way, O’ the wise soul-bride, you shall be united with your Master-God.
ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ
نانککہےَسِیانھیِۓاِۄکنّتمِلاۄاہوءِ
نانک بوید۔ کہ اس طرح الہٰی ملاپ حآصل ہوتا ہے (2)
ਪਉੜੀ ॥
pa-orhee.
Pauree:
پئُڑیِ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
sadaa sadaa tooN ayk hai tuDh doojaa khayl rachaa-i-aa.
Forever and ever, You are the only One; You set the play of duality in motion.
(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
سداسداتوُنّایکُہےَتُدھُدوُجاکھیلُرچائِیا
اے خدا:- تو ہمیشہ واحدا ہے یہ دوسرا کھیل یعنی یہ عالم تیرا پیدا کیا ہوا ہے
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
ha-umai garab upaa-ay kai lobh antar jantaa paa-i-aa.
You created egotism and arrogant pride, and You placed greed within Your beings.
(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।
ہئُمےَگربُاُپاءِکےَلوبھُانّترِجنّتاپائِیا
۔ خودی تکبر اور لالچ انسانوں میں تیرا ہی پیدا کیا ہوا ہے ۔ اے خدا جیسے تیری رضا ہے
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
ji-o bhaavai ti-o rakh too sabh karay tayraa karaa-i-aa.
Keep them as it pleases Your Will; everyone acts as You cause them to act.
ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
جِءُبھاۄےَتِءُرکھُتوُسبھکرےتیراکرائِیا
اسی طرح ان کی حفاظت کر سارے تیرا ہی گرائیا کر رہے ہیں ۔
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
iknaa bakhsahi mayl laihi gurmatee tuDhai laa-i-aa.
On some, You bestow Your grace and attune them to the Guru’s teachings and then unite them with Yourself.
ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ ਤੇ ਵਿਚ ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
اِکنابکھسہِمیلِلیَہِگُرمتیِتُدھےَلائِیا
۔ گرمتی ۔ سبق مرشد۔ چاکری ۔ نوکری
ایک کو اپنی کرم و عنایت سے ملا لیتا ہے ۔ اور سبق مرشدپر عمل کراتا ہے اور ایک تیری ریاض و عبادت کر رہے ہیں ۔
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ik kharhay karahi tayree chaakree vin naavai hor na bhaa-i-aa.
Some are always attentively meditating on You, except Your Name, nothing else pleases them.
ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ
اِکِکھڑےکرہِتیریِچاکریِۄِنھُناۄےَہورُنبھائِیا
۔ بن ناوے ۔ نام کے بغیر ۔ نہ بھائیا۔ پیارا نہ لگا۔ بیکار۔ بےفائدہنرملے ۔پاک ۔
اورکچھتیری ریاض و عبادت میں لگے ہیں کوئی دوسرا کام اچھا نہیں لگتا۔
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
hor kaar vaykaar hai ik sachee kaarai laa-i-aa.
Any other task would be worthless to them-You have enjoined them to Your True Service (meditation on Your Name).
ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
ہورُکارۄیکارہےَاِکِسچیِکارےَلائِیا
علاوہ ازیں دوسرے کام بیفائدہ ہیں جنہیں تو نے سچے کام میں لگائیا ہے ۔)
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
put kalat kutamb hai ik alipat rahay jo tuDh bhaa-i-aa.
In the midst of children, spouse and relations, some still remain detached from them; they are pleasing to You.
ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;
پُتُکلتُکُٹنّبُہےَاِکِالِپتُرہےجوتُدھُبھائِیا
السپت۔ بیلاگ (3)
یہ عورت ۔ بیٹے اورقبیلہ جسکا انسان کو پیارا ہے ۔ اس سے بیلاگ ہیں وہ اندرونی اور بیرونی طور پر پاک ہیں
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
ohi andrahu baahrahu nirmalay sachai naa-ay samaa-i-aa. ||3||
Inwardly and outwardly, they are pure, and they are absorbed in the True Name.
ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ
اوہِانّدرہُباہرہُنِرملےسچےَناءِسمائِیا
اور سچے نام سچ حق و حقیقتمیں جڑے ہوئے ہیں (3
ਸਲੋਕੁ ਮਃ ੧ ॥
salok mehlaa 1.
Shalok, by the First Guru:
سلوکُمਃ੧॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥
su-inay kai parbat gufaa karee kai paanee pa-i-aal.
I may make a cave, in a mountain of gold, or in the water of the nether regions;
ਮੈਂ ਚਾਹੇ ਸੋਨੇ ਦੇ ਸੁਮੇਰ ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ ਜਾ ਰਹਾਂ;
سُئِنےکےَپربتِگُپھاکریِکےَپانھیِپئِیالِ
گپھا۔ غا ر۔ پیال ۔ پاتال
خواہ سونے کے پہار میں غار ہو خواہ پاتال کے پانی میں
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥
kai vich Dhartee kai aakaasee uraDh rahaa sir bhaar.
I may remain standing on my head, upside-down, on the earth or up in the sky;
ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,
کےَۄِچِدھرتیِکےَآکاسیِاُردھِرہاسِرِبھارِ॥
۔ اردھ۔ اُلٹا ۔ بر بھار۔ سرکے بھار۔ پٹھا
خواہ زمین میں خواہ آسمان میں اور ہر خواہ سیر کے بھار الٹا کھڑے چاہیے
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥
pur kar kaa-i-aa kaparh pahiraa Dhovaa sadaa kaar.
I may totally cover my body with clothes, and wash my body continually;
ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ, ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,
پُرُکرِکائِیاکپڑُپہِرادھوۄاسداکارِ
جسم کو مکمل طور پر کپڑے سے ڈھانپے اور چاہے ہر دوت جسم کو دھوتار ہے
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥
bagaa rataa pee-alaa kaalaa baydaa karee pukaar.
I may loudly recite the four vedas, wearing white, red, yellow or black attires.
ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,
بگارتاپیِئلاکالابیداکریِپُکار
۔ خواہ سفید ۔ لال پیلے ۔ کالے کپڑے پہن کر کرویدوں کو پڑھے
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥
ho-ay kucheel rahaa mal Dhaaree durmat mat vikaar.
I may even live in dirt and filth. And yet, this is just a product of evil mindedness, all these are bad deeds of evil intellect.
ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ।
ہوءِکُچیِلُرہاملُدھاریِدُرمتِمتِۄِکار
۔ کچیل۔ گندہ ۔ مل دھاری ۔ میلا۔ ناپاک۔ درمت ۔ بدعقلی ۔ نالائیقی۔
خواہ گندہ اور ناپاک رہے یہ سارے کم عقلی بے سمجھی اور بے کام ہیں
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥
naa ha-o naa mai naa ha-o hovaa naanak sabad veechaar. ||1||
O’ Nanak, I ponder over only the Name of God, without which neither I was nor I am and nor I shall be worth anything. (means, my ego should be completely erased)
ਹੇ ਨਾਨਕ! ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ
ناہءُنامےَناہءُہوۄانانکسبدُۄیِچارِ
اے نانک نہ خودی ہو نہ تکبر ہو میں چاہتا ہوں کہ کلام مرشدی یا سبق مرشدی سے اس کی سمجھ سے خودی مٹ جاتی ہے ۔
ਮਃ ੧ ॥
mehlaa 1.
shalok, by the First Guru:
مਃ੧॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥
vastar pakhaal pakhaalay kaa-i-aa aapay sanjam hovai.
The one who, daily washes his clothes and bathe his body, and considers himself as ascetic.ਜੋ ਮਨੁੱਖ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ, ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,
ۄست٘رپکھالِپکھالےکائِیاآپےسنّجمِہوۄےَ
وستر۔ کپڑے ۔ پکھاے ۔ وھونا۔ کائیا ۔ جسم۔ سنجم۔ برائیوں پر ضبط۔
انسان صاف کپڑوں اور بدن کی صفائی کرکے ہی اپنے آپ تپسوی ، پرہیزگار بن جاتا ہے ۔
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥
antar mail lagee nahee jaanai baahrahu mal mal Dhovai.
He is not aware of the filth of evil thoughts staining his mind, while he repeatedly tries to wash off the outer dirt.
ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,
انّترِمیَلُلگیِنہیِجانھےَباہرہُملِملِدھوۄےَ
انتر میل۔ دل ناپاک
قلب کی میل ناپاکیزگی نہیں سمجھتا بیرونیصفائی پر زور دیتا ہے
ਅੰਧਾ ਭੂਲਿ ਪਇਆ ਜਮ ਜਾਲੇ ॥
anDhaa bhool pa-i-aa jam jaalay.
Being entangled in the fear of death, the spiritually blind goes astray,
(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,
انّدھابھوُلِپئِیاجمجالے
۔ اندھا۔ بیوقوف۔ جسم جاے ۔ موت کے پھندے میں
۔ عقل کا اندھا صراط مستقیم چھوڑ کر روحانی موت کے پھندے میں پھنستا ہے ۔
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
vasat paraa-ee apunee kar jaanai ha-umai vich dukh ghaalay.
He considers other’s property as his own, and in egotism, he suffer in pain.
ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ ਨੂੰ ਆਪਣੀ ਸਮਝ ਬੈਠਦਾ ਹੈ।
ۄستُپرائیِاپُنیِکرِجانےَہئُمےَۄِچِدُکھُگھالے
۔ دست پرائی ۔ بیگانی چیروں۔ دکھ ۔ عذاب۔ گھاے ۔ اُٹھاتا ہے ۔ ہونمے تٹلے۔ خودی مٹی (2)
دوسروں کی چیزوں اور اشیا کو اپنی سمجھتا ہے اور خودی اور تکبر میں عذاب پاتا ہے ۔
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥
naanak gurmukh ha-umai tutai taa har har naam Dhi-aavai.
O’ Nanak, when the egotism of the Guru’s follower is erased, then he meditates on God’s Name with loving devotion.
ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
نانکگُرمُکھِہئُمےَتُٹےَتاہرِہرِنامُدھِیاۄےَ
اے نانک: سبق مرشد سے خودی ختم ہوتی ہے تب الہٰی نام کی ریاض کرتا ہے
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥
naam japay naamo aaraaDhay naamay sukh samaavai. ||2||
He obtains peace by meditating on God’s name with love and devotion.
ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ l
نامُجپےناموآرادھےنامےسُکھِسماۄےَ
اور نام کی برکات سے سکھ پاتا ہے (2)
ਪਵੜੀ ॥
pavrhee.
Pauree:
پۄڑیِ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
kaa-i-aa hans sanjog mayl milaa-i-aa.
Destiny has brought together and united the body and the soul.
ਪਰਮਾਤਮਾ ਨੇ ਸਰੀਰ ਤੇ ਆਤਮਾ ਦਾ ਸੰਜੋਗ ਮਿਥ ਕੇਇਹਨਾਂ ਨੂੰ ਮਨੁੱਖਾ-ਜਨਮ ਵਿਚ ਇਕੱਠਾ ਕਰ ਦਿੱਤਾ ਹੈ।
کائِیاہنّسِسنّجوگُمیلِمِلائِیا
کائیا۔ جسم۔ ہنس ۔ روح۔ جان ۔ سنجوگ۔ ملاپ ۔
خدا نے جسم اور روح یا سانس کے ملا پ سےانسان پیدا کیا
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥
tin hee kee-aa vijog jin upaa-i-aa.
He who created them, also separates them.
ਜਿਸ ਪ੍ਰਭੂ ਨੇ ਸਰੀਰ ਤੇ ਜੀਵ ਨੂੰ ਪੈਦਾ ਕੀਤਾ ਹੈ ਉਸ ਨੇ ਹੀ ਇਹਨਾਂ ਲਈ ਵਿਛੋੜਾ ਭੀ ਬਣਾ ਰੱਖਿਆ ਹੈ।
تِنہیِکیِیاۄِجوگُجِنِاُپائِیا
وجوگ۔ جدائی ۔ اُپائیا۔ پیدا کیا۔ مورکھ ۔ نادان ۔ سبائیا۔ زیادہ ۔
اور اسی نے جس نے پیدا کیا جدائی بھی بنائی ۔
ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
moorakh bhogay bhog dukh sabaa-i-aa
Forsaking God, the fool enjoys the pleasures, which is the root cause of all pains.
ਪ੍ਰਭੂ ਨੂੰ ਭੁਲਾ ਕੇ ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।
موُرکھُبھوگےبھوگُدُکھسبائِیا
نادان اسکے نتائج برداشت کرتا ہے
ਸੁਖਹੁ ਉਠੇ ਰੋਗ ਪਾਪ ਕਮਾਇਆ ॥
sukhhu uthay rog paap kamaa-i-aa.
From pleasures, arise diseases and the commission of sins.
ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।
سُکھہُاُٹھےروگپاپکمائِیا
اور عذاب پاتا ہے ۔ آرام و آسائش سے بیماریاں پیدا ہوتی ہے ۔
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
harkhahu sog vijog upaa-ay khapaa-i-aa.
From sinful pleasures come sorrow, separation and cycles of birth and death.
(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।
ہرکھہُسوگُۄِجوگُاُپاءِکھپائِیا
ہر کھ ۔خؤشی ۔ سوگ ۔ رنج۔ افسوس
اور گناہوں سے آرام ملتا ہے ۔ اور اسی سے خوشی ، رنج وغم اور جدائی پیدا ہوتی ہے ۔
ਮੂਰਖ ਗਣਤ ਗਣਾਇ ਝਗੜਾ ਪਾਇਆ ॥
moorakh ganat ganaa-ay jhagrhaa paa-i-aa.
The fools try to account for their misdeeds, and argue uselessly.
ਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।
موُرکھگنھتگنھاءِجھگڑاپائِیا॥
گنت گنائے ۔ حساب کرکے
اور نادان اعمال کے حساب ( میں ) کے جھنجٹمیں پھنس جاتا ہے
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
satgur hath nibayrh jhagarh chukaa-i-aa.
The judgement (for the strife of births and deaths) is in the Hands of the True Guru, who puts an end to the argument.
ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, ਜਿਸ ਨੂੰ ਗੁਰੂ ਖਤਮ ਕਰ ਦਿੰਦੇ ਹਨ।
ستِگُرہتھِنِبیڑُجھگڑُچُکائِیا
۔ نبیڑ ۔ فیصلہ ۔
۔ فیصلہ سچے مرشد کے اختیار ہے جسکا مرشد سے ملاپ ہے اسکا یہ مخمسہ حل ہو جاتا ہے ۔
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
kartaa karay so hog na chalai chalaa-i-aa. ||4||
Whatever the Creator does, comes to pass. It cannot be changed by anyone’s efforts.
(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ l
کرتاکرےسُہوگُنچلےَچلائِیا
۔ اور تناسخ پاتا ہے انسانی ہوشمندی یا دانائی کام نہیں آتی وہی ہوتا ہے جو خدا کرتا ہے (4)
ਸਲੋਕੁ ਮਃ ੧ ॥
salok mehlaa 1.
Shalok, by the First Guru:
سلوکمਃ੧॥
ਕੂੜੁ ਬੋਲਿ ਮੁਰਦਾਰੁ ਖਾਇ ॥
koorh bol murdaar khaa-ay.
The one who seizes the rights of others by deceit, is like an animal that eats dead corpse
(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,
کوُڑُبولِمُردارُکھاءِ॥
مردار ۔ پرائیاحق
جو انسان جھوٹ بول کر دوسروں کا حق کھاتا ہے اور دوسروں کو سمجھاتا ہے