ਤੂੰ ਵਡਾ ਤੂੰ ਊਚੋ ਊਚਾ ॥
tooN vadaa tooN oocho oochaa.
O’ God, You are so Great! You are the Highest of the High!
(ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ।
توُنّۄڈاتوُنّاوُچواوُچا॥
اے خدا تو بلند عظمت ہے بڑے سے بڑا ہے ۔
ਤੂੰ ਬੇਅੰਤੁ ਅਤਿ ਮੂਚੋ ਮੂਚਾ ॥
tooN bay-ant at moocho moochaa.
Your virtues are infinite, You are the greatest.
ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ।
توُنّبیئنّتُاتِموُچوموُچا॥
موچا۔ اعظم ۔
تو بیشمار ہے لا محدود ہے ۔
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥
ha-o kurbaanee tayrai vanjaa naanak daas dasaavani-aa. ||8||1||35||
Nanak says, I the servant of Your servants, dedicate my life to You.
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ l
ہءُکُربانھیِتیرےَۄنّجنْانانکداسدساۄنھِیا॥੮॥੧॥੩੫॥
ونجہا ۔ جاتا ہوں ۔ داس۔ وساونیا۔ خدمتگاروں کا خدمتگار (8)
نانک غلاموں کا غلام تجھ پر قربان ہے (8)
ਮਾਝ ਮਹਲਾ ੫ ॥
maajh mehlaa 5.
Maajh Raag by the Fifth Guru.
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥
ka-un so muktaa ka-un so jugtaa.
Who is free from the bondage of worldly attractions, who is united with God?
ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ?
کئُنھُسُمُکتاکئُنھُسُجُگتا॥
مکتا۔ نجات یافتہ ۔ آزاد۔ جگتا۔ تدبیر ساز ۔
وہ کون ہے جو دنیاوی بندھنوں سے آزاد ہے وہ کونسی تدبیر ہے جس سے آزاد ہوا ہے ۔
ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ka-un so gi-aanee ka-un so baktaa.
Who has Divine knowledge, and who is a true preacher?
ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ?
کئُنھُسُگِیانیِکئُنھُسُبکتا॥
گیانی ۔ عالم ۔ بکتا ۔ لیکچرار
وہ کونسا عالم ہے اور کونسا لیکچرار اور بیان کرنے والا ہے ۔
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥
ka-un so girhee ka-un udaasee ka-un so keemat paa-ay jee-o. ||1||
Who is a householder, and who is a true renunciate? Who is the one who can estimate the worth of human life.
(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ?
کئُنھُسُگِرہیِکئُنھُاُداسیِکئُنھُسُکیِمتِپاۓجیِءُ॥੧॥
گرہی ۔ گھریلو ۔ خانہ داری ۔ اداسی ۔ طارق۔
کونسا خانہ دار ہے اور کونسا طارق الدنیا ہے ۔ جس کوقدرو قیمت پتا ہے ۔
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥
kin biDh baaDhaa kin biDh chhootaa.
How is one bound to worldly riches and powers, and how can one free oneself?
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ?
کِنِبِدھِبادھاکِنِبِدھِچھُٹا॥
بادھا ۔ باندھا ۔ کن بدھ ۔ جھوٹا ۔کس تدبیر سے نجات پائی ۔
انسان کس طرح بندھنوں میں بندھ جاتا ہے ۔ کس طرح نجات پاتا ہے
ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
kin biDh aavan jaavan tootaa.
How does one break the cycle of birth and death.
ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ?
کِنِبِدھِآۄنھُجاۄنھُتوُٹا
آون جاون۔ تناسخ ۔
کس طرح تناسخ ختم ہو تاہے ۔
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥
ka-un karam ka-un nihkarmaa ka-un so kahai kahaa-ay jee-o. ||2||
Who is subjected to deeds and who is above deeds (unconcerned about their fruit).Who is the one who sings God’s praises and inspires others to do so also?
ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ?
کئُنھکرمکئُنھنِہکرماکئُنھُسُکہےَکہاۓجیِءُ॥੨॥
کرم اعمال نتیجے کی امید سے اعمال۔ نیہکر ما۔ بلا کسی نتیجے کی خواہش کے اعمال (2)
وہ کونسا انسان ہے جو کسی نتیجے کی اُمید کے بغیر اعمال سر انجام دیتا ہے ۔ جو خود حمد و ثناہ کرتا ہے دوسروں سے کرواتا ہے (2)
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥
ka-un so sukhee-aa ka-un so dukhee-aa.
Who is truly at peace and who is miserable?
ਸੁਖੀ ਜੀਵਨ ਵਾਲਾ ਕੌਣ ਹੈ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ?
کئُنھُسُسُکھیِیاکئُنھُسُدُکھیِیا॥
سکھیا ۔ سکھی ۔ دکھیا۔ دکھی ۔
آرام دیہہ زندگی بسر کرنے والا کون ہے ۔ اور کون ہے جو عذاب میں زندگی گذار رہا ہے ۔
ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ka-un so sanmukh ka-un vy mukhin-aa.
Who is a Sanmukh (follows Guru’s teachings) and who is a Vy mukhin-aa (follows the dictates of his own mind)?
ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ? ਬੇਮੁਖ ਕਿਸ ਨੂੰ ਆਖੀਦਾ ਹੈ?
کئُنھُسُسنمُکھُکئُنھُۄیمُکھیِیا॥
سنھکہہ۔ حضوریہ ۔ زیر نظر۔ فرمانبرار ۔ وچھرے ۔ جدا ہوئے ۔ بیمکھیا۔ نظر انداز بے رخ۔
حضوریہ اور فرمانبردار کون ہے ۔ اور کون ہے جسے الہٰی دوری ہے یعنی بستے قربت حاصل ہےاور کسے دوری ۔
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥
kin biDh milee-ai kin biDh bichhurai ih biDh ka-un pargataa-ay jee-o. ||3||
How can we meet (God), and how is one separated from Him? Who is the person who shows us the right Path?
ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ?
کِنِبِدھِمِلیِئےَکِنِبِدھِبِچھُرےَاِہبِدھِکئُنھُپ٘رگٹاۓجیِءُ॥੩॥
پر گٹائے ۔ ظاہر۔ کرے (3)
وہ کونسا طریقہ ہے جس سے الہٰی ملاپ حاصل ہو تا ہے ۔ اور جدائی کیوں ہو جاتی ہے ۔ یہ طریقہ کون سکھاتا ہے اور ظاہر کرتا ہے (3)
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥
ka-un so akhar jit Dhaavat rahtaa.
What is that Word, by which the wandering mind can be restrained?
ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ?
کئُنھُسُاکھرُجِتُدھاۄتُرہتا
اکھر۔لفظ ۔ دھاوت۔ بھٹکتا ۔
کونسے کلمے اور الفاظ میں جس سے بھٹکتے من کو سکون ملتا ہے
ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ka-un updays jit dukh sukh sam sahtaa.
What are those teachings, by which we may endure pain and pleasure alike?
ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ?
کئُنھُاُپدیسُجِتُدُکھُسُکھُسمسہتا॥
سم ۔ برابر ۔یکساں ۔
وہ کونسا سبق درس اور واعظ و پندو نصائج ہے جس سے آرام و عذاب یکساں برداشت کرتا اور انسان سمجھتا ہے ۔
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥
ka-un so chaal jit paarbarahm Dhi-aa-ay kin biDh keertan gaa-ay jee-o. ||4||
What is that lifestyle, by which we may come to meditate on the Supreme God? How may we sing His Praises?
ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ?
کئُنھُسُچالجِتُپارب٘رہمُدھِیاۓکِنِبِدھِکیِرتنُگاۓجیِءُ॥੪॥
چال ۔ طریقہ (4)
وہ کونسا ڈھنگ طریقہ ہے جسسے انسان خدا کو یاد کرئے ۔ کس طرح الہٰی صفت صلاح کرتا رہے (4)
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥
gurmukh muktaa gurmukh jugtaa.
The Gurmukh (one who follows Guru’s teachings) is free from worldly attachments. The Gurmukh remains united with God.
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।
گُرمُکھِمُکتاگُرمُکھِجُگتا॥
گورمکھ ۔ مرید مرشد ۔ جگتا ۔ تدبیر ساز۔
مریدمرشد تدبیر ساز ہوتا ہے ۔ مرید مرشد عالم مرید مرشد خوش قسمت خانہ دار ہے ۔
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
gurmukh gi-aanee gurmukh baktaa.
The Guru’s follower is spiritually wise, and is a true preacher.
ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
گُرمُکھِگِیانیِگُرمُکھِبکتا॥
گیانی ۔ عالم ۔ بکتا ۔ بیان کرنیوالا ۔ لیکچرار ۔ (مرید)
مرید مرشد ہی اعمال کرتا ہے ۔ اور بلا مراد نتیجے اور پھل کی خواہش کے اعمال سر انجام دیتا ہے ۔
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥
Dhan girhee udaasee gurmukh gurmukh keemat paa-ay jee-o. ||5||
Guru’s follower is the blessed householder, the blessed renunciar.Only a Guru’s follower realizes the worth of human life.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ
دھنّنُگِرہیِاُداسیِگُرمُکھِگُرمُکھِکیِمتِپاۓجیِءُ॥੫॥
گرہی ۔ خانہ دار ۔ اداسی ۔ طارق الدنیا (5)
اور خانہ دار ہوتے ہوئے تارک الدنیا ہے ۔ اور انسانی زندگی کی قدروقیمت سمجھتا ہے (5)
ਹਉਮੈ ਬਾਧਾ ਗੁਰਮੁਖਿ ਛੂਟਾ ॥
ha-umai baaDhaa gurmukh chhootaa.
Because of one’s ego, one is bound in the shackles of Maya. By following Guru’s advice, one is liberated from these bonds.
ਮਨੁੱਖ ਆਪਣੀ ਹੀ ਹਉਮੈ ਦੇ ਕਾਰਨ ਮਾਇਆ ਦੇ ਬੰਧਨਾਂ ਵਿਚ ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ।
ہئُمےَبادھاگُرمُکھِچھوُٹا॥
خودی کی بندشوں میں گرفتار انسان کو مرشدنجات دلاتا ہے ۔ ۔
ਗੁਰਮੁਖਿ ਆਵਣੁ ਜਾਵਣੁ ਤੂਟਾ ॥
gurmukh aavan jaavan tootaa.
The Guru’s follower escapes the cycles of birth and death.
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
گُرمُکھِآۄنھُجاۄنھُتوُٹا॥
مرید مرشد کے وسیلے سے تناسخ مٹ جاتا ہے
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥
gurmukh karam gurmukh nihkarmaa gurmukh karay so subhaa-ay jee-o. ||6||
The Guru’s follower does good deeds, and does not expect any reward. Whatever the He does, it is out of his good nature.
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ
گُرمُکھِکرمگُرمُکھِنِہکرماگُرمُکھِکرےسُسُبھاۓجیِءُ॥੬॥
سبھائے۔ اچھا لگنے والا(6)
مراد نیکی اسکی عادات کا حصہ ہو جاتی ہے اور اسکے اعمال کی سزا و جزا کے ڈر سے نہیں کئے جاتے بلکہ الہٰی پریم سے کرتا ہے ۔(6)
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
gurmukh sukhee-aa manmukh dukhee-aa.
The Guru’s follower is at peace, the self-willed is miserable.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ।
گُرمُکھِسُکھیِیامنمُکھِدُکھیِیا॥
مرید مرشد آرام و آسائش سے زندگی بسر کرتا ہے جبکہ مرید من اپنی زندگی کے اوقات عذاب میں کاٹتا ہے
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
gurmukh sanmukh manmukh vaymukhee-aa.
The Guru’s follower turns toward the Guru, and the self-willed manmukh turns away from the Guru.
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪ੍ਰਭੂ ਵਲ ਮੂੰਹ ਰੱਖਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ।
گُرمُکھِسنمُکھُمنمُکھِۄیمُکھیِیا॥
مرید مرشد کو الہٰی قربت حاصل ہوتی ہے جبکہ مرید من بیرخی اور جدائی پاتا ہے ۔
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥
gurmukh milee-ai manmukh vichhurai gurmukh biDh pargataa-ay jee-o. ||7||
The guru’s follower is united with God, while the self-willed is separated from Him. the Guru’s follower reveals the way to unite with God.
ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ l
گُرمُکھِمِلیِئےَمنمُکھِۄِچھُرےَگُرمُکھِبِدھِپ٘رگٹاۓجیِءُ॥੭॥
گرو کے پیروکار خدا کے ساتھ متحد ہیں ، جب کہ خود غرض اس سے الگ ہوجاتا ہے۔ گرو کے پیروکار خدا کے ساتھ اتحاد کا راستہ ظاہر کرتے ہیں۔
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥
gurmukh akhar jit Dhaavat rahtaa.
It is the Guru’s word, by which the wandering mind is restrained.
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ।
گُرمُکھِاکھرُجِتُدھاۄتُرہتا॥
مرید مرشد کی زبان سے نکلے الفاظ کی برکات سے بھٹکتاہوا انسانسکون پاتا ہے ۔
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
gurmukh updays dukh sukh sam sahtaa.
Through the Guru’s Teachings, one can endure pain and pleasure alike.
ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ।
گُرمُکھِاُپدیسُدُکھُسُکھُسمسہتا॥
مرید مرشد کے درس سبق اور واعظ سے آرام و عذاب کو یکساں سمجھ کر برداشت کرتا ہے ۔
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥
gurmukh chaal jit paarbarahm Dhi-aa-ay gurmukh keertan gaa-ay jee-o. ||8||
The Guru’s teaching reveals the way to meditate on God, Guru’s follower keeps singing God’s praises.
ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ
گُرمُکھِچالجِتُپارب٘رہمُدھِیاۓگُرمُکھِکیِرتنُگاۓجیِءُ॥੮॥
درست مرشد پر عمل ہی زندگی کا صحیح راستہ ۔ اسکے ذریعے ہی خدا میں د ھیان لگا کر حمد و ثناہ کرتا ہے (8)
ਸਗਲੀ ਬਣਤ ਬਣਾਈ ਆਪੇ ॥
saglee banat banaa-ee aapay.
(Whether a person is Guru’s follower or self-conceited), it is God Himself who has thus fashioned His creation.
(ਗੁਰਮੁਖ ਤੇ ਮਨਮੁਖ-ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ।
سگلیِبنھتبنھائیِآپے॥
سگلی بنت۔ سارا منصوبہ ۔
یہسارا منصوبہ خدا کا خود تیار کر د ہ ہے
ਆਪੇ ਕਰੇ ਕਰਾਏ ਥਾਪੇ ॥
aapay karay karaa-ay thaapay.
He Himself does and gets everything done from His creatures, and appoints them to different tasks.
ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ।
آپےکرےکراۓتھاپے॥
تھاپے ۔ بنائے ۔ مقرر ۔
خود ہی کرتا اور کراتا ہے۔ خود ہی پیدا کرتا ہے ۔
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
ikas tay ho-i-o anantaa naanak aykas maahi samaa-ay jee-o. ||9||2||36||
O’ Nanak, it is He, who assumed limitless forms from One form (God) and ultimately all the forms will be merged into that One again.
ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। ਇਹ ਸਾਰਾ ਬਹੁ ਰੰਗੀ ਜਗਤ ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ l
اِکسُتےہوئِئواننّتانانکایکسُماہِسماۓجیِءُ॥੯॥੨॥੩੬॥
اکس ۔ واحد۔ اننتا ۔ بیشمار
وحدت اور واحد سے بیشمار ہو جاتا ہے ۔ اور پھر وحدت میں مل جاتا ہے (9)
ਮਾਝ ਮਹਲਾ ੫ ॥
maajh mehlaa 5.
Maajh Raag, by the Fifth Guru:
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥
parabh abhinaasee taa ki-aa kaarhaa.
When one believes that he is protected by the Imperishable God, then why should anyone be anxious?
ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।
پ٘ربھُابِناسیِتاکِیاکاڑا॥
پربھ ۔ اوناسی ۔ لافناہ حمدا۔ کاڑا ۔ فکر ۔
جس کے اوپر خدا کا سایہ ہو اسے کیا فکر ہے ۔
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
har bhagvantaa taa jan kharaa sukhaalaa.
When one believes that one has the support of the Master of all happiness, then one feels truly at peace.
ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।
ہرِبھگۄنّتاتاجنُکھراسُکھالا॥
بھگونتا ۔ تقدیروں کا مالک ۔ کھرا۔ نہایت ۔ زیادہ ۔
جسکے سر پر تقدیر بنانے والے خدا کا سایہ ہو اسکی زندگی آسانی سے گذرتی ہے ۔
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥
jee-a paraan maan sukh-daata tooN karahi so-ee sukh paavni-aa. ||1||
O’ God, when one believes that You are the giver of life-breath, honor and peace, and everything happens under Your command, then one enjoys bliss.
ਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ
جیِءپ٘رانمانسُکھداتاتوُنّکرہِسوئیِسُکھُپاۄنھِیا॥੧॥
جیہہ۔ پران۔ مان۔ زندگی ۔ جاندار۔وقار ۔ عزت ۔ سکھداتا ۔ سکھ دینے والا
اے خدا جسے یہ یقین ہو جاے ۔ سب جانداروں کی ضرورتو ں کو پورا کرنے والا واحد مالک ہے۔ جو تو کرتا ہے وہی ہوتا ہے ۔ وہی سکون پاتا ہے
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
ha-o vaaree jee-o vaaree gurmukh man tan bhaavni-aa.
I dedicate my life to that Guru’s follower to whom You look pleasing.
ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ।
ہءُۄاریِجیِءُۄاریِگُرمُکھِمنِتنِبھاۄنھِیا॥
من۔ تن ۔ دل وجان
قربان ہوں ان پر جو مرید مرشد کے ذریعے دل و جان سے خدا پر فریفتہ ہیں۔
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥
tooN mayraa parbat tooN mayraa olaa tum sang lavai na laavani-aa. ||1|| rahaa-o.
O’ God, You are my shelter and shield like a mountain. I consider no one equal to You.
ਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ
توُنّمیراپربتُتوُنّمیرااولاتُمسنّگِلۄےَنلاۄنھِیا॥੧॥رہاءُ॥
۔ پربت۔ پہاڑ جیسا اونچا۔ اولا۔ ادٹ ۔ اسرا ۔ لوئے ۔ نزدیک۔ لوے نہ لاونیا۔ تیرا کوئی ثانی نہیں ۔
اے خدا تر میرے لئے پہاڑ کی مانند بلندعظمت ہے اور میرے لئے ایک سہارا ہے۔ اے خدا تیرا اس جہا ن میں کوئی ثانی نہیں۔رہاؤ
ਤੇਰਾ ਕੀਤਾ ਜਿਸੁ ਲਾਗੈ ਮੀਠਾ ॥
tayraa keetaa jis laagai meethaa.
That person who accepts Your Will as sweet,
ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,
تیراکیِتاجِسُلاگےَمیِٹھا॥
جوتیری رضا کا رضا کار ہے ۔
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥
ghat ghat paarbarahm tin jan deethaa.
comes to realize the Supreme God pervading in each and every heart.
ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।
گھٹِگھٹِپارب٘رہمُتِنِجنِڈیِٹھا॥
اُس نے ہر دل میں بسے خدا کی پہچان کر لی
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥
thaan thanantar tooNhai tooNhai iko ik vartaavani-aa. ||2||
In all places and interspaces, You exist. You are the One and the Only One, pervading everywhere.
ਹੇ ਪ੍ਰਭੂ! ਤੂੰ ਹਰੇਕ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿਚ ਵੱਸ ਰਿਹਾ ਹੈਂ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ
تھانِتھننّترِتوُنّہےَتوُنّہےَاِکواِکُۄرتاۄنھِیا॥੨॥
ہر جگہ ہر مقام پر تو(تو) ہی بستا ہے ۔ صرف تیرا مقام ہے (2)
ਸਗਲ ਮਨੋਰਥ ਤੂੰ ਦੇਵਣਹਾਰਾ ॥
sagal manorath tooN dayvanhaaraa.
You are the Fulfiller of all the mind’s desires.
ਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ।
سگلمنورتھتوُنّدیۄنھہارا॥
اے خدا تو سب کی مرادیں پوری کرنیوالا ہے ۔
ਭਗਤੀ ਭਾਇ ਭਰੇ ਭੰਡਾਰਾ ॥
bhagtee bhaa-ay bharay bhandaaraa.
O’ God, You are full of love and devotional worship.
ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ।
بھگتیِبھاءِبھرےبھنّڈارا॥
تیرے الہٰی پریم پیار کے خزانے بھرے پڑے ہیں۔
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥
da-i-aa Dhaar raakhay tuDh say-ee poorai karam samaavani-aa. ||3||
Showing mercy, whom You save from the influence of Maya, by perfect destiny they remain absorbed in You.
ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਮਾਇਆ ਦੇ ਹੱਲਿਆਂ ਤੋਂ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ,
دئِیادھارِراکھےتُدھُسیئیِپوُرےَکرمِسماۄنھِیا॥੩॥
جو انسان تیری کرم و عنایت سے تیری قربت حاصل کر لیتے ہیں۔ انہیں تو اپنی رحمت سے حفاظت کرتا ہے وہ پورے خوش قسمت ہیں ـ(3)
ا