Urdu-Raw-Page-491

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥
ih kaaran kartaa karay jotee jot samaa-ay. ||4||3||5||
It is the Creator, who causes everything to happen, and this is how human light (soul) merges in the Eternal light of God.||4||3||5||
ਪ੍ਰਭੂ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੪॥੩॥੫॥
اِہُ کارنھُ کرتا کرے جوتیِ جوتِ سماءِ
۔ دیکھو یہ اس کی رضا ہے خدا خود ہی ایسا سبب بناتا ہے ۔ اور نور میں نور ملجاتا ہے ۔

ਗੂਜਰੀ ਮਹਲਾ ੩ ॥
goojree mehlaa 3.
Raag Goojree, Third Guru:

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
raam raam sabh ko kahai kahi-ai raam na ho-ay.
Everyone utters God’s Name, He is not realized simply by uttering His Name.
ਸਾਰੇ ਇਨਸਾਨ ਰੱਬ ਦਾ ਨਾਮ ਉਚਾਰਦੇ ਹਨ, ਇਸ ਤਰ੍ਹਾਂ ਦੇ ਉਚਾਰਨ ਨਾਲ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
رام رام سبھُ کو کہےَ کہِئےَ رامُ ن ہوءِ ॥
کہیئے ۔ زبانی رام کہنے سے (1
۔ ہر انسان زبانی کلامی خدا خدا کہتاہے صرف کہنے سے ملاپ الہٰی حاصل نہیں ہوتا

ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
gur parsaadee raam man vasai taa fal paavai ko-ay. ||1||
When by the Guru’s grace one realizes the presence of God in His heart, it is only then one reaps the reward of devotional worship. ||1||
ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ ॥੧॥
گُر پرسادیِ رامُ منِ ۄسےَ تا پھلُ پاۄےَ کوءِ ॥
جس کے دلمیں الہٰی محبت ہے (اسے ) وہ کبھی بھلاتا نہیں خدا وہ ہمیشہ اپنے دل و جان سے خدا کو یاد کرتا ہے (1) رہاؤ۔

ਵਿੰਦ ਜਿਸੁ ਲਾਗੈ ਪ੍ਰੀਤਿ ॥
antar govind jis laagai pareet.
One who enshrines love for God in his heart,
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ,
انّترِ گوۄِنّد جِسُ لاگےَ پ٘ریِتِ ॥
دلمیں بسانے سے کامیابی حاصل ہوتی ہے

ਅੰਤਰਿ ਗੋ
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥
har tis kaday na veesrai har har karahi sadaa man cheet. ||1|| rahaa-o.
never forgets God; those who always meditate on God’s Name and He remains enshrined in them.||1||Pause||
ਪ੍ਰਭੂ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ ॥੧॥ ਰਹਾਉ ॥
ہرِ تِسُ کدے ن ۄیِسرےَ ہرِ ہرِ کرہِ سدا منِ چیِتِ ॥
رحمت مرشد اور سبق رشد پر عمل کئے بغیر خدا دلمیں نہیں بستا ۔

ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
hirdai jinH kai kapat vasai baahrahu sant kahaahi.
Those whose hearts are filled with hypocrisy and are called saints only for their outward show,
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ ਆਪਣੇ ਆਪ ਨੂੰ ਉਹ ਸੰਤ ਅਖਵਾਂਦੇ ਹਨ,
ہِردےَ جِن٘ہ٘ہ کےَ کپٹُ ۄسےَ باہرہُ سنّت کہاہِ ॥
۔ کپٹ۔ جھگڑا۔ دہوکا۔ سنت ۔ پاکدامن خدا رسیدہ
جن کے دل میں فریب اور دہوکا ہے بیرونی دکھانی دکھاوا سنتوں والا ہے

ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥
tarisnaa mool na chuk-ee ant ga-ay pachhutaahi. ||2||
their desires are never satisfied and they depart grieving in the end. ||2||
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ ॥੨॥
ت٘رِسنا موُلِ ن چُکئیِ انّتِ گۓ پچھُتاہِ
۔ ترشنا۔ خواہشات ۔ مول ۔ بنیاد۔ بالکل۔ چکئی ۔ ختم ہوئے
خواہشات ختم نہیں ہوتیں۔ آخر اس عالم سے پچھتاتے چلے جاتے ہیں

ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥
anayk tirath jay jatan karai taa antar kee ha-umai kaday na jaa-ay.
Although one may bathe at many places of pilgrimage, still, his ego never departs.
ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ,
انیک تیِرتھ جے جتن کرےَ تا انّتر کیِ ہئُمےَ کدے ن جاءِ ॥
انت ۔ آخر۔ جتن ۔ کوشش۔ ہونمے ۔ خودی
) اگر کوئی بیشمار تیرتھوں پر جانے کی کوشش کرتا ہے تب بھی اس کی خودی ناپاکیزگی دور نہیں ہوتی

ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥
jis nar kee dubiDhaa na jaa-ay Dharam raa-ay tis day-ay sajaa-ay. ||3||
The righteous judge punishes the person, whose duality (love for anything other than God) does not go away. ||3||
ਜਿਸ ਮਨੁੱਖ ਦਾ ਦੁਚਿਤਾਪਨ ਦੂਰ ਨਹੀਂ ਹੁੰਦਾ ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ ॥੩॥
جِسُ نر کیِ دُبِدھا ن جاءِ دھرم راءِ تِسُ دےءِ سجاءِ
۔ دبدھا۔ دوچتی ۔ نیم دروں نیم بروں۔ دھرم رائے ۔ الہٰی منصف
۔ جس انسان کے خیالات منتشر ہونے سے نہیں بچتے وہ منصف الہٰی سے سزا پاتا ہے

ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥
karam hovai so-ee jan paa-ay gurmukh boojhai ko-ee.
Only that person, on whom God showers His Grace, realizes Him; however, a rare person understands this concept by following the Guru’s teachings.
ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ ਉਹੀ ਪ੍ਰਭੂ ਨੂੰ ਮਿਲਦਾ ਹੈ।ਪਰ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ ਇਹ ਭੇਤ ਸਮਝਦਾ ਹੈ।
کرمُ ہوۄےَ سوئیِ جنُ پاۓ گُرمُکھِ بوُجھےَ کوئیِ ॥
گرم ۔ بخشش۔ گور مکھ ۔ مرشد کے وسیلے سے ۔
) جس پر الہٰی کرم وعنیات ہو وہی الہٰی ملاپ پاتا ہے ۔ مرید مرشد ہی اس راز کو سمجھتا ہے

ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
naanak vichahu ha-umai maaray taaN har bhaytai so-ee. ||4||4||6||
O’ Nanak, if one conquers his ego from within, then he realizes God. ||4||4||6||
ਹੇ ਨਾਨਕ! ਜਦੋਂ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪ੍ਰਭੂ ਨੂੰ ਮਿਲਦਾ ਹੈ ॥੪॥੪॥੬॥
نانک ۄِچہُ ہئُمےَ مارے تاں ہرِ بھیٹےَ سوئیِ
۔ ہر ھیٹے سوئی ۔ وہی ملاپ خدا پاتاہے
نانک جس کے دل سے کودی مٹتی ہے اسے ہی وصل خدا ہوتا ہے حاصل ۔

ਗੂਜਰੀ ਮਹਲਾ ੩ ॥
goojree mehlaa 3.
Raag Goojree, Third Guru;

ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥
tis jan saaNt sadaa mat nihchal jis kaa abhimaan gavaa-ay.
That person, whose ego God eliminated, attains celestial peace; and he is blessed with an ever-stable intellect.
ਪ੍ਰਭੂ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ।
تِسُ جن ساںتِ سدا متِ نِہچل جِس کا ابھِمانُ گۄاۓ ॥
سدا مت نہچل ۔ اس کے ہوش و حواس اور عقل ٹھکانے رہتی ہے ۔ جس کا ابھیمان گوائے ۔ جسکا غرور مٹ جاتا ہے ۔
اسکےد ل میں ہمیشہ سکون رہتا ہے ہوش و ہواس و عقل ٹھکانے رہتی ہے ۔ جو غرور اپنا مٹا دیتا ہے

ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥
so jan nirmal je gurmukh boojhai har charnee chit laa-ay. ||1||
That person is immaculate who, by following the Guru’s teachings, understands this secret and attunes his mind to God’s Name. ||1||
ਪਵਿੱਤ੍ਰ ਹੈ, ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਇਹ ਭੇਤ ਸਮਝ ਲੈਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ॥੧॥
سو جنُ نِرملُ جِ گُرمُکھِ بوُجھےَ ہرِ چرنھیِ چِتُ لاۓ
نرمل۔ پاک۔ گورمکھ بوجھے ۔ مرید مرشد ہوکر سمجھے ۔ ہر چرنی ۔ چتلائے ۔ خدا سےد لی محبت کرے
۔ وہ پاک ہوجاتا ہے انسان جو مرید مرشد ہوکر پیار خدا سےکرتا ہے اور اسےسمجھ پاتا ہے

ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥
har chayt achayt manaa jo ichheh so fal ho-ee.
O’ my unconscious mind, meditate on God’s Name, you would receive the fruit of your desires.
ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ।
ہرِ چیتِ اچیت منا جو اِچھہِ سو پھلُ ہوئیِ ॥
ہر جیت ۔ خدا یاد کر ۔ اچیت منا۔ اے غافل دل ۔ جو چھیہہ ۔ جو چاہتا ہے ۔ تیری خواہش ہے ۔ سوپھل وہئی ۔ وہی نتیجہ برآمد ہوگا۔
اے غافل دل یاد کر خدا جو چاہے گا سوپائیگا۔

ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
gur parsaadee har ras paavahi peevat raheh sadaa sukh ho-ee. ||1|| rahaa-o.
By Guru’s Grace, you will attain the elixir of God’s Name; by partaking it, you would always remain in peace. ||1||Pause||
ਗੁਰੂ ਦੀ ਕਿਰਪਾ ਨਾਲ ਤੂੰ ਪ੍ਰਭੂ ਦੇ ਨਾਮ ਦਾ ਰਸ ਪਾ ਲਏਂਗਾ, ਜੇ ਉਸ ਰਸ ਨੂੰ ਪੀਂਦਾ ਰਹੇਂਗਾ, ਤੂੰ ਸਦਾ ਆਨੰਦ ਵਿਚ ਰਹੇਗਾ ॥੧॥ ਰਹਾਉ ॥
گُر پرسادیِ ہرِ رسُ پاۄہِ پیِۄت رہہِ سدا سُکھُ ہوئیِ
گر پرسادی ۔ رحمت مرشد سے ۔ ہر رس۔ الہٰی لطف ۔ پیوت رہے ۔ لیتا رہیگا ۔
رحمت مرشد لطف الہٰی پائیگا تو لطف الہٰی پانے سے سکھ ملتا ہے

ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥
satgur bhaytay taa paaras hovai paaras ho-ay ta pooj karaa-ay.
When a person meets the true Guru and follows his teachings, he becomes like a mythical philosopher’s stone and guides others to become like him; he gets so much respect and honor as if he is being worshipped.
ਜਦੋਂ ਮਨੁੱਖ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ।
ستِگُرُ بھیٹے تا پارسُ ہوۄےَ پارسُ ہوءِ ت پوُج کراۓ ॥
بھیٹے ۔ ملاپ ہو۔ پارس۔ ایسا پتھر جس کے ملاپ سے لوہا پارس ہوجاتا ہے ۔ حقیقتاً ۔ ایسا انسان جس کی صحبت و قربت سے برا انسان نیک بن جاتا ہے ۔ پوج ۔ پرستش۔
مرید مرشدہونے سے با اوصاف انسان بنجاتا ہے ۔ ان اوصاف کی برکت سے وہ قابل پرستش ہوجاتا ہے ۔ اور پر ستش کرواتا ہے

ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
jo us poojay so fal paa-ay deekhi-aa dayvai saach bujhaa-ay. ||2||
He, who follows that person, obtains spiritual gain as a reward; he starts giving spiritual advice to others, thus helping them to realize God. ||2||
ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
جو اُسُ پوُجے سو پھلُ پاۓ دیِکھِیا دیۄےَ ساچُ بُجھاۓ
۔ پھل۔ کامیابی ۔د یکھیا ۔ واعظ ۔ پندو نصائح ۔ ساچ بجھائے ۔ حقیقت اور اصلیت سمجھائے ۔
۔ جو پرستش اس کی کرتا ہے وہ پھل پاتا ہے ۔ وہ واعظ و نصیحت کرتا ہے اور حقیقت و اصلیت ہی سمجھاتا ہے ۔

ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥
vin paarsai pooj na hova-ee vin man parchay avraa samjhaa-ay.
One does not become praiseworthy without becoming like the philosopher’s stone; without being having full faith in God, he cannot inspire others.
ਪਾਰਸ ਬਣਨ ਤੋਂ ਬਿਨਾ ਦੁਨੀਆ ਪਾਸੋਂ ਆਦਰ-ਮਾਣ ਨਹੀਂ ਮਿਲਦਾ, ਕਿਉਂਕਿ ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ ਸਿਮਰਨ ਦੀ ਸਿੱਖਿਆ ਦੇਂਦਾ ਹੈ।
ۄِنھُ پارسےَ پوُج ن ہوۄئیِ ۄِنھُ من پرچے اۄرا سمجھاۓ ॥
بن پار سے ۔ بغیر پارس کی مانند اوصاف کے ۔ من پر پے ۔ دلی تسلی ۔ سدائے ۔کہائے
بغیر اوصاف و وصفوں کے اداب نہ ملتا ہے نہ وقار ہی پاتا ہے بغیر تسکین ذہن و قلب اور سکون روحانی کی من کی دوسروں کو سمجھاتا ہے

ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
guroo sadaa-ay agi-aanee anDhaa kis oh maarag paa-ay. ||3||
When an ignorant person blinded by Maya (worldly riches and power) calls himself the guru, whom can he put on the righteous path? ||3||
ਜੇਹੜਾ ਮਨੁੱਖ ਗਿਆਨ ਤੋਂ ਸੱਖਣਾ ਹੈ,ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ ਸਹੀ ਜੀਵਨ ਦੇ ਰਸਤੇ ਉਤੇ ਨਹੀਂ ਪਾ ਸਕਦਾ ॥੩॥
گُروُ سداۓ اگِیانیِ انّدھا کِسُ اوہُ مارگِ پاۓ
۔ اگیانی ۔بے علم ۔ اندھا ۔ نادان ۔ مارگ۔ راستہ
جو خود لا علم اور عقل سے نا بینا ہے اور مرشد کہلاتا ہے وہ کس کو راہ دکھلائیگا اور صراط مستقیم پرلائیگا

) ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥
naanak vin nadree kichhoo na paa-ee-ai jis nadar karay so paa-ay.
O’ Nanak, without God’s Grace nothing can be obtained and only that person achieves the high spiritual status on whom God shows His grace.
ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਦਾਤਿ ਹਾਸਲ ਕਰ ਲੈਂਦਾ ਹੈ।
نانک ۄِنھُ ندریِ کِچھوُ ن پائیِئےَ جِسُ ندرِ کرے سو پاۓ ॥
بن ندری ۔ بغیر نگاہ شفقت
اے نانک ۔ بغیر نگاہ شفقت الہٰی کچھ پا کستانہیں جو ملتا ہے نظر عنایت سے ملتا ہے ۔

ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
gur parsaadee day vadi-aa-ee apnaa sabad vartaa-ay. ||4||5||7||
God enshrines the divine word of His praises in the heart of a person on whom He bestows glory through the Guru’s grace. ||4||5||7||
ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪ੍ਰਭੂ ਜਿਸ ਨੂੰ ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ॥੪॥੫॥੭॥
گُر پرسادیِ دے ۄڈِیائیِ اپنھا سبدُ ۄرتاۓ
۔ وڈیائی ۔ عظمت و حشمت۔ درتائے ۔ تقسیم کرے
رحمت مرشد عظمت و حشمت ملتی ہے اور خدا کلام الہٰی دل میں بساتا ہے ۔

ਗੂਜਰੀ ਮਹਲਾ ੩ ਪੰਚਪਦੇ ॥
goojree mehlaa 3 panchpaday.
Raag Goojree,Third Guru, Panch-Padas:

ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
naa kaasee mat oopjai naa kaasee mat jaa-ay.
Divine wisdom is neither acquired by just going to holy places like Kaashi, nor it goes away by not going to Kaashi.
ਕਾਂਸ਼ੀ ਗਿਆਂ ਸੁਚੱਜੀ ਅਕਲ ਪੈਦਾ ਨਹੀ ਹੁੰਦੀ ਹੈ, ਤੇ ਕਾਂਸ਼ੀ ਨਾ ਗਿਆਂ ਚੰਗੀ ਅਕਲ ਦੂਰ ਨਹੀ ਹੋ ਜਾਂਦੀ ਹੈ;
نا کاسیِ متِ اوُپجےَ نا کاسیِ متِ جاءِ ॥
اپجے ۔ پیدا ہوتی ہے ۔ مت۔ عقل ۔ ہوش۔ وجہی ۔ سمجھ
یہ عقل و ہوش نہ کاسی یا بنارس میں پیدا ہوتی ہے نہ یہاں سے جاتی ہے

ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
satgur mili-ai mat oopjai taa ih sojhee paa-ay. ||1||
Divine wisdom is attained by meeting and following the teachings of the true Guru and then one understands this concept. ||1||
ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ॥੧॥
ستِگُر مِلِئےَ متِ اوُپجےَ تا اِہ سوجھیِ پاءِ ॥
سچے مرشد کے ملاپ سے حاسل ہوتی ہے اور تب ہی سمجھ آتی ہے

ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
har kathaa tooN sun ray man sabad man vasaa-ay.
O’ my mind listen to the praises of God and enshrine the Guru’s word in your mind.
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸ੍ਰਵਣ ਕਰ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ।
ہرِ کتھا توُنّ سُنھِ رے من سبدُ منّنِ ۄساءِ ॥
کتھا ۔ کہانی ۔ سبد۔ کلام
اے انسان خدا کو دل میں بساتر

ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥
ih mat tayree thir rahai taaN bharam vichahu jaa-ay. ||1|| rahaa-o.
Your intellect will remain stable (it will not run after Maya) and the doubt within you would go away. ||1||Pause||
ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ॥੧॥ ਰਹਾਉ ॥
اِہ متِ تیریِ تھِرُ رہےَ تاں بھرمُ ۄِچہُ جاءِ ॥
۔ تھر ۔ مستقل۔ ٹھکانے ۔ بھرم۔ شک و شبہات۔ بھٹکن
اور شک و شہبات اور بھٹکن دل سے دور ہوجائے

ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
har charan ridai vasaa-ay too kilvikh hoveh naas.
Enshrine God’s Name in your heart, all your sins will be destroyed.
ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ।
ہرِ چرنھ رِدےَ ۄساءِ توُ کِلۄِکھ ہوۄہِ ناسُ ॥
اے دل اے انسان تو الہٰی حمدوثناہ سن کر کلام الہٰی د ل میں بساتا کہ تیری عقل ہو ش مستقل پائیدار ہوجائے

ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥
panch bhoo aatmaa vas karahi taa tirath karahi nivaas. ||2||
If you take back the control of your mind from the five vices, then you will be so peaceful as if you are residing at a place of pilgrimage. ||2||
ਜੇ ਤੂੰ ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ॥੨॥
پنّچ بھوُ آتما ۄسِ کرہِ تا تیِرتھ کرہِ نِۄاسُ
۔ پنچ بھو آتما۔ پانچ مادیات پر مشتمل روح۔
کہ تیرے گناہ مٹ جائیں تاکہ پانچ مادیات پر مشتمل روھ۔ نفس اور قلب کو زیر کر لینا ہی زیارت گاہوں کا ٹھکانہ ہے

ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥
manmukh ih man mugaDh hai sojhee kichhoo na paa-ay.
The mind of a self-willed person is foolish and such person does not obtain any spiritual understanding.
ਮਨਮੁਖ ਦਾ ਇਹ ਮਨ ਸਦਾ ਮੂਰਖ ਹੀ ਟਿਕਿਆ ਰਹਿੰਦਾ ਹੈ, ਉਸ ਨੂੰ ਉੱਚੇ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ।
منمُکھِ اِہُ منُ مُگدھُ ہےَ سوجھیِ کِچھوُ ن پاءِ ॥
خودی پسند مرید من ۔ کامن نادان ہے اسے کوئی سمجھ نہیں۔

ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥
har kaa naam na bujh-ee ant ga-i-aa pachhutaa-ay. ||3||
That person does not realize God’s Name and thus at the end repents while departing from this world.||3||
ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥
ہرِ کا نامُ ن بُجھئیِ انّتِ گئِیا پچھُتاءِ
الہٰی نام کی سمجھ نہیں آخر پچھتاتا ہوں کوچ کر جاتا ہے

ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
ih man kaasee sabh tirath simrit satgur dee-aa bujhaa-ay.
The true Guru has blessed this understanding that this mind itself, with the Guru’s teachings, contains the merits of going to all the holy places including Kaashi and reading the smritis.
ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹਨ, ਸਤਿਗੁਰੂ ਨੇ ਇਹ ਸੂਝ ਬਖ਼ਸ਼ ਦਿੱਤੀ ਹੈ
اِہُ منُ کاسیِ سبھِ تیِرتھ سِم٘رِتِ ستِگُر دیِیا بُجھاءِ ॥
۔ یہی من کا شی ہے یہی زیارت گاہ ۔ یہ سچے مرشد نے سمجھائیا ہے ۔

ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
athsath tirath tis sang raheh jin har hirdai rahi-aa samaa-ay. ||4||
The merits of all the sixty eight holy places remain with that person in whose heart God remains enshrined.||4||
ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ ॥੪॥
اٹھسٹھِ تیِرتھ تِسُ سنّگِ رہہِ جِن ہرِ ہِردےَ رہِیا سماءِ ॥
جن کے دل میں خدا بستا ہے اڑسٹھ تیرتھ ان کے لئے ان کا من ہی ہے

ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
naanak satgur mili-ai hukam bujhi-aa ayk vasi-aa man aa-ay.
O’ Nanak, upon meeting the true Guru and following his teachings, one understands the will of God and realizes Him dwelling in his heart.
ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
نانک ستِگُر مِلِئےَ ہُکمُ بُجھِیا ایکُ ۄسِیا منِ آءِ ॥
اے نانک جسے مرشد کا ملاپ حاصل ہوجاتا ہے ۔ اسے الہٰی رضا کی سمجھ آجاتی ہے ۔ واحد خدا اس کے دلمیں بس جاتا ہے

ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
jo tuDh bhaavai sabh sach hai sachay rahai samaa-ay. ||5||6||8||
Then that person remains absorbed in the eternal God and says: O’ God, whatever pleases You is eternal truth. ||5||6||8||
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ, ਤੇ ਆਖਦਾ ਹੈ-ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ ॥੫॥੬॥੮॥
جو تُدھُ بھاۄےَ سبھُ سچُ ہےَ سچے رہےَ سماءِ
۔ سچ ۔ صدیوی اور حقیقت۔ سچے ۔ خدا۔
۔ اے خدا جو تو چاہتا ہے وہ سچ اور حقیقت ہے ۔ اور وہ اس میں محو ومجذوب رہتا ہے ۔

error: Content is protected !!