ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥
kitee chakha-o saadrhay kitee vays karay-o.
No matter, how many delicious dishes I may taste, and how many costly dresses I may wear, ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ,
کِتیِچکھءُساڈڑےکِتیِۄیسکریءُ
کتی ۔ کتنے ہی ۔ چکھؤ ۔ چکھوں لطف اُٹھاوں ۔ مزے کروں ۔ ساڈڑے ۔ لطف اندوز۔ ویس ۔ پہرواوے ۔
خوآہ کوئی کتنے پہرواے پہنے کتنے ہی لطف اُٹھائے مزے کچھے ۔
ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥
pir bin joban baad ga-i-am vaadhee jhooraydee jhooray-o. ||5||
even then without the company of my Husband-God, my youth is going to waste and I, the deserted one, would keep agonizing regret. ||5||
ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ॥੫॥
پِربِنُجوبنُبادِگئِئمُۄاڈھیِجھوُریدیِجھوُریءُ॥
جوبن ۔ جونای ۔ باد۔ بیکار۔ فضول۔ گیئم ۔ چلا گیا۔ واڈی ۔ مسافر ۔ منکر خدا۔جھوریدی جھوریؤ۔ فکر۔ غم و تاصف میں گذرتی ہے
خدایا خاوند کے بغیر جوانی کا عالم بیکار ار فضول چلا جاتا ہے ۔ بجتک الہٰی وصل حاصل نہیں فراق اور جدائی ہے ۔ ساری زندگی غمگینی اور فکر مندی میں گذرتی ہے
ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥
sachay sandaa sad-rhaa sunee-ai gur veechaar.
If by reflecting on the Guru’s word, we listen to the message of the Almighty,
ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ,
سچےسنّداسدڑاسُنھیِئےَگُرۄیِچارِ
سچے ۔ صدیوی سچ وحق ۔ سندا۔ کلام ۔ سندڑا۔ پیغام ۔ گرویچار۔ خیالاتمرشد۔
اگر صدیوی سچےمرشد کا سبق کلام وواعظ کے ذریعے اسکے خیالات سنیں تو خدا کی صدیوی صحبت و قربت حاصل ہو جاتی ہے
ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥
sachay sachaa baihnaa nadree nadar pi-aar. ||6||
we get to sit in God’s presence, and then He looks at us with a glance of grace and Divine love wells up in us. ||6||
ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ॥੬॥
سچےسچابیَہنھاندریِندرِپِیارِ॥
سچے سچا بیہنا۔ صدیوی سچے کی صحبت و قربت مراد خدا کی ساتھ ۔ندری ۔نظر ۔ ندر۔ نظر عنایت و شفقت ۔ پیار ۔محبت بھری
جو سچ ہے اور حقیقت ہے اور اسکی نظر عنایت و شفقت ومحبت بھری نظر
ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥
gi-aanee anjan sach kaa daykhai daykhanhaar.
The spiritual teacher always applies the antimony (eye powder) of Truth to his eyes, and gets to see the blessed vision of God, who takes care of all.
ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।
گِیانیِانّجنُسچکاڈیکھےَڈیکھنھہارُ॥
گیانی ۔ عالم فاضل۔ دانش ۔ انجن۔ سرمہ ۔ سچ ۔ صدیوی حقیقت ۔ ڈیکھنہار۔ جسمیں ۔ دیکھنے کی توفیق ہے ۔
دانشمند عالم فاضل سرمہ ہے حقیق شناشی کا جس سے دیدار کرتا دیار کی توفیق رکھنے والے کا
ਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥
gurmukh boojhai jaanee-ai ha-umai garab nivaar. ||7||
But, only a rare person who by Guru’s grace, stills his ego and pride, understands this thing. ||7||
ਗੁਰੂ ਦੀ ਸਰਨ ਪੈ ਕੇ ਕੋਈ ਵਿਰਲਾ ਮਨੁੱਖ ਹਉਮੈ ਅਹੰਕਾਰ ਦੂਰ ਕਰ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ॥੭॥
گُرمُکھِبوُجھےَجانھیِئےَہئُمےَگربُنِۄارِ
گورمکھ ۔ مرید مرشد ۔ بوجھے ۔ سمجھتا ہے ۔ ہونمے گربھ نوار۔ خودی و تکبر چھوڑ کر
۔ خودی تکبر اور غرور چھوڑ کر مرید مرشد ہوکر سمجھ آتی ہے
ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥
ta-o bhaavan ta-o jayhee-aa moo jayhee-aa kitee-aah.
O’ Beloved God, those bride-souls who are pleasing to You, become virtuous like You. There are many like me, who keep roaming aimlessly, (without anybody to care for them).
ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ ਜੋ ਰੁਲਦੀਆਂ ਰਹਿੰਦੀਆਂ ਹਨ।
تءُبھاۄنِتءُجیہیِیاموُجیہیِیاکِتیِیاہ॥
بھاون ۔ توچاہتا ہے تجھے پیارے ہیں۔ تؤ جیہیا۔ تیرے جیسی ۔ مو۔ مجھے ۔ جیہیا۔ جیسے ۔ کتسیا ہے ۔ بیشمار ۔
اے خداوند کریم جنہیں تو پیار کرتا ہے وہ تریطرح تیرے جیسے ہیں مگر میرے جیسے بھی بیشمار ہیں
ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥
naanak naahu na veechhurhai tin sachai rat-rhee-aah. ||8||1||9||
O’ Nanak, the bride-souls, who are imbued with the love of God, the Husband-God is never separated from them. ||8||1||9||
ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ
ਵਿਛੁੜਦਾ ॥੮॥੧॥੯॥
نانکناہُنۄیِچھُڑےَتِنسچےَرتڑیِیاہ
ناہو ۔ نہیں۔ ویچھڑے ۔ جدا نہں ہوتا۔ تن ۔ ان سے ۔ سچے رتیڑیہا ۔ جو سچے صدیوی سچ حق و حقیقت کی محبت و پیار میں مخمور ہیں۔
اے نانک۔ جو الہٰی نام ست کو نہیں بھلاتے جدا نہیں کرتے دل سے وہ ہمیشہ الہٰی محبت مین محوومخمور رہتے ہیں۔
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
مارۄُمحلا 1॥
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
naa bhainaa bharjaa-ee-aa naa say sasurhee-aah.
Neither the relationships with our sisters, sisters-in-law, nor mothers-in-law is everlasting,
ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ-ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ ਸਦਾ-ਥਿਰ ਰਹੇ,
نابھیَنھابھرجائیِیاناسےسسُڑیِیاہ॥
نہ بہنوں نہ بھرجائیاں نہ اساس کسی بھی ایسا رشتہ ساتھ و سمبندے ہے
ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥
sachaa saak na tut-ee gur maylay sahee-aas. ||1||
but the true relationship doesn’t break, which the Guru brings about between the God loving friends. ||1||
ਪ੍ਰੰਤੂ ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ਜੋ ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ ॥੧॥
سچاساکُنتُٹئیِگُرُمیلےسہیِیاہ॥੧॥
سچا ساک ۔ سچا رشتہ ۔ گرمیلے سہیا۔ مرشد کے ملائے ساتھی(1)
جو اور جیسا حقیقی اور سچا رشتہ ان ساتھیوں سے مرشد نے بنوایا ہے جو سدیوی ہے کبھی ٹوٹتا نہیں
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
balihaaree gur aapnay sad balihaarai jaa-o.
I am dedicated to my Guru, and am dedicated to him forever,
ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ,
بلِہاریِگُرآپنھےسدبلِہارےَجاءُ॥
قربان ہوں مرشد پر اور صدیوی قربان مرشد کے ملاپ کے بغیر
ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥
gur bin aytaa bhav thakee gur pir maylim ditam milaa-ay. ||1|| rahaa-o.
because wandering so far without the Guru, I was exhausted, but now the Guru has united me in the union of my beloved Husband-God. ||1||Pause||
ਕਿਓਂਕਿ ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ॥੧॥ ਰਹਾਉ ॥
گُربِنُایتابھۄِتھکیِگُرِپِرُمیلِمُدِتمُمِلاءِ
ایتا۔ اتنا۔ بھو۔ بھٹکن۔ گر پر میلم دتم میلائے ۔ مرشد نے مجھے خدا سے میلاپ کرادیا۔
مین بھٹک بھٹک کر ماند پڑ گیا ہوں اب مرشد نے میرا ملاپ خدا سے کرادیا ہے
ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥
fufee naanee maasee-aa dayr jaythaanrhee-aah.
Our paternal and maternal aunts, grandmothers, and wives of younger and older brothers-in-law,
ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ,
پھُپھیِنانیِماسیِیادیرجیٹھانڑیِیاہ॥
پھوپھی نانی ماسیاں (دیور) جٹھانیا کے گروہوں کے گروہو اور قافلے آتے ہیں
ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥
aavan vanjan naa rahan poor bharay pahee-aah. ||2||
come and go like the boat loads of passengers, and do not stay with us (forever in this world). ||2||
ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ ਰਾਹੀਆਂ ਦੇ ਪੂਰਾਂ ਦੀ ਤਰ੍ਹਾਂ॥੨॥
آۄنِۄنّجنْنِنارہنِپوُربھرےپہیِیاہ
آون ونجھن ۔ آتی اور چلی جاتی ہیں ۔ پور بھرے ۔ پہیا ہے ۔ مسافروں کے گروہ یا قافلے
اور اس دنیا سے چلے جاتے ہیں ان مہامنوں کے گروہ اور قافلے اس جہاں سے کوچ کر جاتے ہیں
ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥
maamay tai maamaanee-aa bhaa-ir baap na maa-o.
The relation with our maternal uncles and aunts, brothers, father, and mother, never lasts forever either.
ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ-ਕਿਸੇ ਨਾਲ ਭੀ ਸੱਚਾ ਸਾਕ ਨਹੀਂ ਬਣ ਸਕਦਾ।
مامےتےَمامانھیِیابھائِرباپنماءُ॥
مامے مامیاں ، بھائی ماتا پتا کوئی بھی صدیوی سچا رشتہ دار نہیں ہو سکتا
ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
saath laday tin naathee-aa bheerh ghanee daree-aa-o. ||3||
Our relationship with them is like one with guests, who have boarded the ship (of life’s journey) with us. There is a big crowd of them gathered at the river (world). ||3||
(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ॥੩॥
ساتھلڈےتِنناٹھیِیابھیِڑگھنھیِدریِیاءُ
بھایئر ۔ بھائی ۔ ساتھ ۔ گردہ ۔ قافلے ۔ لڈے ۔ چلے گئے ۔ ناٹھیا۔ مہمانو۔ گھنی ۔ نہایت ۔ زیادہ ۔ درباؤ۔ سمندر۔ مراد ۔دنیا
لہذا ان مہمانوں کے گروہ جوق درجوق چلے جا رہے ہیں اور دنیا میں ان کی بھیڑ بنتی ہوئی ہے
ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
saacha-o rang rangaavlo sakhee hamaaro kant.
O’ my friends, only our Husband-God is eternal and remains imbued with the true color of the love.
ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
ساچءُرنّگِرنّگاۄلوسکھیِہماروکنّتُ
ساچو۔ سدیوی ۔ رنگ ۔ پریم پیار۔ رنگاولو۔ محبت و پیار سے مخمور۔ سکھی۔ ساتھی ۔ گنت ۔ خاوند ۔ مراد خدا
سچے حقیقی پریم پیار سے مخمور ہے ہمارا ساتھی خدا
ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
sach vichhorhaa naa thee-ai so saho rang ravant. ||4||
The bride-soul, who remains imbued in God’s love, is never separated from Him, and He appriciates her company. ||4||
ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ॥੪॥
سچِۄِچھوڑاناتھیِئےَسوسہُرنّگِرۄنّتُ
سچ ۔ حقیقت مراد خدا۔ وچھوڑا۔ جدائی۔ تھیئے ۔ جدا نہیں ہوتا۔ سو۔ وہ ۔ سوہ۔ خدا۔ رنگ رونت۔ اپنے پریم پیار میں ملا لیتا ہے
۔ سچا سچ خدا حقیقت جدا نہیں ہوتی لہذا ہمارے آقا خداوند کریم اسکے پریم پیار سے مخمور و محو ہے
ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
sabhay rutee changee-aa jit sachay si-o nayhu.
All the seasons are auspicious in which the bride-soul falls in love with Almighty.
ਜੀਵ-ਇਸਤ੍ਰੀ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਜੀਵ-ਇਸਤ੍ਰੀ ਦਾ ਪਿਆਰ ਬਣਦਾ ਹੈ|
سبھےرُتیِچنّگیِیاجِتُسچےسِءُنیہُ॥
رتی ۔ موسم۔ نیہو۔ رشتہ ۔ ملاپ ۔
سارے موسم اچھے ہیں جس میں خدا سے رشتہ اور پیار ہو جائے
ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
saa Dhan kant pachhaani-aa sukh sutee nis dayhu. ||5||
The bride-soul, who recognizes her Husband-God, (always rejoices in bliss and) remains at peace day and night. ||5||
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ॥੫॥
سادھنکنّتُپچھانھِیاسُکھِسُتیِنِسِڈیہُ
سادھن۔ اس عورت مراد انسان ۔ کنت ۔ خاوند مراد خدا۔ نس۔ رات ۔ ڈیہو۔ دن
۔ اس نے خدا کی پہچان کرلی وہ روز و شب سکون پاتا ہے
ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥
patan kookay paat-nee vanjahu Dharuk vilaarh.
Standing at the shore (of the world-river) a boatman (the Guru) is loudly calling us to run and jump (into his ship of Naam) and cross over.
(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ।
پتنھِکوُکےپاتنھیِۄنّجنْہُدھ٘رُکِۄِلاڑِ
پتن ۔ کنارے ۔ پاتنی ۔ ملاچ۔ ونجہو۔ پار کرؤ ۔دھرک۔ دوڑ کر۔ دلاڑ۔ چھلانگ لگا کر
کنارے پر گھڑا ملاح پکار پکار کر کہہ رہا ہے کہ دوڑ کر کود کر چھلانگ لگا کر اس دنیاوی زندگی کے سمندر کو عبور کر لو۔
ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
paar pavand-rhay dith mai satgur bohith chaarh. ||6||
(Nanak says) that I have personally seen all those reaching the other shore, whom the true Guru boarded on His ship. ||6||
ਨਾਨਕ ਆਖਦੇ ਹਨ ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ॥੬॥
پارِپۄنّدڑےڈِٹھُمےَستِگُربوہِتھِچاڑِ
۔ پار پونڈرے ۔ پار کرتے ۔ ڈٹھ میں ۔ میں دیکھے ہیں۔ ستگر بوہتھ چاڑھ ۔ جہاز پر سوار کرکے
جنہوں نے اس دنیاوی زندگی کے سمندر کو عبور کر لیا ہے میں نے دیکھےہیں سچے مرشد کے جہاز پر سوار ہوکر جنہوں نے عبور کر لیا ہے
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
hiknee ladi-aa hik lad ga-ay hik bhaaray bhar naal.
(Upon hearing the Guru’s call), some have loaded (their baggage of Naam in this ship), and after loading some have already reached the yonder shore. But there are others, (who, not caring to listen to the Guru,) and being heavy with the loads (of sins, have drowned in the worldly ocean).
(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ)।
ہِکنیِلدِیاہِکِلدِگۓہِکِبھارےبھرنالِ॥
ہکنی ۔ ایک نے ۔ لدیا۔ مراد واعظ مرشد تسلیم کیادل بسائیا۔ بک لدگئے ۔ اور ایک ساتھ لیکر چلے گئے ۔ بھارے ۔ گناہوں بدکاریوں کے بوجھ کی وجہ سے ۔ بھرنال۔ بوجھ کے ساتھ
ایک ایسے ہیں جنہوں نے الہٰی نام سچ حق و حقیقت اپنالی ہے اور جس کے ذریعے دنیاوی زندگی کے سمندر کو عبور کر لیا ہے مراد منزل پالی ہے اور بیشمار برایوں بدکاریوں کے بوجھ تلے اس دنیاوی زندگی کے سمند رمیں ڈوب گئے ۔
ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥
jinee sach vananji-aa say sachay parabh naal. ||7||
They who have bought the everlasting commodity of Naam have merged with God. ||7||
ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ॥੭॥
جِنیِسچُۄنھنّجِیاسےسچےپ٘ربھنالِ
۔ سچ ونجیا۔ حقیقت خریدی ۔ سوداگری کی ۔ سے سچے پربھ نال۔ وہ حقیقی حقیقت مراد خدا کی محبت و قربت حاصل کی
جنہون نے صدیوی سچ وحقیقت اپنا لیا ذہن نشین کر لیا وہ خدا کے ہوگئے اور خدا میں محوومجذوب ہوگئے
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
naa ham changay aakhee-aah buraa na disai ko-ay.
We should never say that we are better than others, in fact no one should seem to us worse than ourselves.
ਸਾਂਨੂੰ ਇਹ ਨਿਸ਼ਚਾ ਰਖਨਾ ਚਾਹੀਦਾ ਹੈ ਕਿ ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।
ناہمچنّگےآکھیِئہبُراندِسےَکوءِ॥
۔ ہم نہ تو نیک اور اچھے کہلاسکتے ہیں اور نہ ہی ہم سے برا ہے کوئی دکھائی دیت اہے ۔
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
naanak ha-umai maaree-ai sachay jayhrhaa so-ay. ||8||2||10||
O’ Nanak, one who subdues one’s ego, becomes like the Master. ||8||2||10||
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ॥੮॥੨॥੧੦॥
نانکہئُمےَماریِئےَسچےجیہڑاسوءِ
ہونمے ماریئے ۔ خودی مٹانی چاہیے ۔ سچے جیہڑا سوئے ۔ وہی خدا جیسا ہے
اے نانک خود پسندی اور خودی کو جس نے مٹا دیا وہ مانند خدا ہوگیا ۔
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
مارۄُمحلا 1॥
ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
naa jaanaa moorakh hai ko-ee naa jaanaa si-aanaa.
(O’ God), I neither consider anyone (who meditates on God) a fool nor do Iconsider anyone (who does not meditate on God) wise,
ਹੇ ਪ੍ਰਭੂ! ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ।
ناجانھاموُرکھُہےَکوئیِناجانھاسِیانھا
ناجانا۔ نہ سمجھتا ہوں ۔ مورکھ ۔ بیوقوف۔ جاہل۔ سیانا۔ سمجھدار
مجھے سمجھ نہیں کہ کوئی کیوں اور کیسے بیوقوف نہہی سمجھ ہے کہ کوئی کیوں اور کیسے دانشمند ہے ۔
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
sadaa saahib kai rangay raataa an-din naam vakhaanaa. ||1||
Actually it is better to meditate on God, that is why imbued with His love, I keep contemplating on Naam day and night. ||1||
(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥
سداساہِبکےَرنّگےراتااندِنُنامُۄکھانھا
۔ رنگ راتا۔ پیار میں محو ۔ اندن ۔ ہر روز۔ دکھانا ۔ بیان کرنا
ہمیہ خدا آقائے عالم کے پیار میں محو ومجذوب ہر روز یادریاض خدا میں محو ومجذوب رہتا ہوں
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
baabaa moorakh haa naavai bal jaa-o.
O’ God, I remain unwise (without remembering Naam) therefore I am ready to sacrifice myself for it,
ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ,
باباموُرکھُہاناۄےَبلِجاءُ॥
بابا۔ اے خدا ۔ ناوے ۔ نام پر ۔ مراد ست یا سچ یا حقیق پر ۔ بل۔ صدقے ۔ قربان
اے خدا کم عقل اور بیوقوف ہوں قربان ہوں تیرے نام ست پر ۔
ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
too kartaa too daanaa beenaa tayrai naam taraa-o. ||1|| rahaa-o.
because You are the Creator of this world, You are wise and farsighted, and by meditating on Your Name, I can cross over the worldly ocean. ||1||Pause||
ਕਿਉਂਕਿ ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਿਆਣਾ ਤੇ ਦੂਰ ਅੰਦੇਸ਼ ਹੈਂ (ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। ॥੧॥ ਰਹਾਉ ॥
توُکرتاتوُدانابیِناتیرےَنامِتراءُ
۔ کرتا کرنیوالا ۔ کارساز۔ دانا۔ دانشمند ۔ جاننے والا۔ بینا ۔ دور اندیش ۔ تراؤ۔ کامیابی
تو کرترا ہے کارساز ہے تو دانشمند ہے دور اندیش ہے تیرے نام سچ حق وحقیقتسے کامیابی حاصل ہوتی ہے
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
moorakh si-aanaa ayk hai ayk jot du-ay naa-o.
Even though one is foolish and another one wise, both of them have one light of the same God. Thus they have the same status, but they are being called by two different names at different times according to their deeds.
ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ ਜੋਤਿ ਦੋਹਾਂ ਵਿਚ ਇਕੋ ਹੀ ਹੈ। ਇਸ ਲਈ ਦੋਹਾਂ ਦਾ ਦਰਜਾ ਇਕੋ ਜਿਹਾ ਹੈ ਪਰਮੂਰਖ ਤੇ ਸਿਆਣਾ ਮਨੁਖ ਦੇ ਕਰਮਾਂ ਅਨੁਸਾਰ ਵੱਖਰੇ ਵੱਖਰੇ ਵੇਲਿਆਂ ਉੱਤੇ ਨਾਮ ਵੱਖਰੇ ਹਨ ।
موُرکھُسِیانھاایکُہےَایکجوتِدُءِناءُ
جوت ۔ نور ۔ر وشنی ۔
جاہل اور دانا نام دو ہیں مگر دونوں میں ہے نور خدا واحد کا
ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
moorkhaa sir moorakh hai je mannay naahee naa-o. ||2||
However that person is the greatest fool, who doesn’t believe in reciting Naam. ||2||
ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥
موُرکھاسِرِموُرکھُہےَجِمنّنےناہیِناءُ
مورکھا سر مورکھ ۔ نہایت بیوقوف
۔ جاہلوں کا ہے جاہل جو الہٰی نام سچ وحقیقت سے ہے منکر
ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
gur du-aarai naa-o paa-ee-ai bin satgur palai na paa-ay.
It is only at the door of the Guru (by following his teachings), that we attain Naam and without the true Guru, we don’t get it.
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
گُردُیارےَناءُپائیِئےَبِنُستِگُرپلےَنپاءِ॥
دوآرے ۔ در پر ۔ گردو آرے ۔ مرشد کے در سے ۔ ناؤ پاییئے ۔ حقیقت اور اصلیت کا پتہ چلتا ہے ۔ پلے ۔ دامن۔
) در مرشد سے الہٰی نام سچ وحقیقت کی دریافت ہوتی ہے اور ملتا ہے ۔ بغیر سچے مرشد نام حاصل نہیں ہوتا۔
ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
satgur kai bhaanai man vasai taa ahinis rahai liv laa-ay. ||3||
If by obeying the command of the true Guru, Naam is enshrined in the mind, then one remains attuned to God, day and night. ||3||
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥
ستِگُرکےَبھانھےَمنِۄسےَتااہِنِسِرہےَلِۄلاءِ
بھانے ۔ رضا۔ مرضیکے مطابق ۔ اہنس۔ روز و شب۔ دن اور رات۔ بولائے ۔ ذہن نشین ۔ مکمل توجو اور دھیان
اگر رضائے مرشد سے دلمیں بس جائے تو انسان روزوشب اسمیں محو ومجذوب رہتا ہے
ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
raajaN rangaN roopaN maalaN joban tay joo-aaree.
They who remain busy running after dominions, revelries, beautiful women, possessions, and youth are like gamblers.
ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ।
راجنّرنّگنّروُپنّمالنّجوبنُتےجوُیاریِ॥
راجنگ۔ حکمرانی ۔ رنگ ۔ عیش و عشرت۔ روپتنگ ۔ خوبصورتی ۔ مال ۔ سرمایہ۔ جوبن۔ جوای۔ جوآری ۔ جوئے باز۔
جو انسان حکمرانی ۔ حکومت ۔ عیش و عشرت ۔ خوبصورتی مال و دولت حسن و جوانی میں محظوظ رہتے اور زندگی گذارتے ہیں وہ جوئے باز ہیں۔ انہیں جوئے باز سمجھو
ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
hukmee baaDhay paasai khayleh cha-uparh aykaa saaree. ||4||
(But, they too are helpless, because) bound by the Will of God, they are conducting their life like a dice of worldly riches in the world’s chess-board. ||4||
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥
ہُکمیِبادھےپاسےَکھیلہِچئُپڑِایکاساریِ
حکمی ۔ بادھے ۔ تابع فرمان۔ پاسے ۔ چوپڑ۔ ایکا ساری ۔ ایکا ساری ۔ ایک ہی نرو
۔ مگر یہ خدا کے زیر فرمان ہے وہ چوپڑ کا کھیل دنیاوی نعتموں کا کھیلتے ہیں اور دنیاوی مال و دولت کی بھوک پیاس ہی ان کی واحد نرواور منزل ہے ۔ اس دنیا میں جو ایک چوپڑ کے کھیل کی مانند ہے
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
jag chatur si-aanaa bharam bhulaanaa naa-o pandit parheh gaavaaree.
The person who is lost in the illusion of worldly wealth, is deemed as a clever and wise person in the world. Even those, who call themselves Pundits, read the language of fools (of amassing worldly wealth, which proves to be a foolish pursuit).
ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪਰ ਜੇਹੜੇ ਆਪਣਾ ਨਾਮ ‘ਪੰਡਿਤ ਸਦਾਂਦੇ ਹਨ ‘(ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ ਪੜ੍ਹਦੇ ਹਨ, ।
جگِچتُرُسِیانھابھرمِبھُلانھاناءُپنّڈِتپڑہِگاۄاریِ॥
چتر۔ چالاک ۔ بھرم۔ وہم و گمان ۔ بھلانا ۔ گمراہ ۔پنڈت۔ علام فاضل۔ گاواری ۔ جاہلانا۔
جو شخص دنیاوی دولت کی بھٹکن میں زندگی کے راہ راست سے بھٹک جاتا ہے اس عالم میں اسے ہی دانشمند سمجھاجاتا ہے وہ پڑھتے ہیں شہرت اور نام کمانے کی تعلیم اور یہ عالم الہٰی نام بھلا دیتے ہیں۔
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
naa-o visaareh bayd samaaleh bikh bhoolay laykhaaree. ||5||
Forsaking Naam, they claim that they contemplate on Vedas, but in reality even the writers of such books are lost in amassing the poison of worldly wealth. ||5||
(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ,ਅਸਲ ਵਿਚ ਇਹਨਾਂ ਪੁਸਤਕਾਂ ਦੇ ਲਿਖਾਰੀ ਵੀ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥
ناءُۄِسارہِبیدُسمالہِبِکھُبھوُلےلیکھاریِ
سمالیہہ۔ سنبھالتا ہے ۔ وکھ ۔ دنیاوی دولت۔ لیکھاری ۔ قلمکار۔ تحریر کرنیوالے
مذہبی کتابوں کی سنبھال کرتے ہیںایسے عالم روحانی واخلاقی زندگی کی راہیں اور قدروقیمت بھلا دیتے ہیں