ਠਾਕੁਰੁ ਗਾਈਐ ਆਤਮ ਰੰਗਿ ॥
thaakur gaa-ee-ai aatam rang.
We should sing the praises of God from the core of our heart. ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ٹھاکُرُ گائیِئےَ آتم رنّگِ ॥
ٹھاکر۔ مالک ۔خدا ۔ آتم رنگ۔ دلی پریم سے ۔
الہٰی صفت صلاح دلی پیار سے کرنی چاہیے ۔
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
sarnee paavan naam Dhi-aavan sahj samaavan sang. ||1|| rahaa-o.
We intuitively merge in God by remaining in His refuge and meditating on Naam with loving devotion. ||1||Pause|| ਪ੍ਰਭੂ ਦੀ ਸਰਨ ਵਿਚ ਟਿਕੇ ਕੇ, ਉਸ ਦਾ ਨਾਮ ਸਿਮਰ ਕੇ- ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥
سرنھیِ پاۄننامدھِیاۄنسہجِسماۄنسنّگِ॥੧॥ رہاءُ ॥
سرنی باون ۔ پناہ لینا۔ نام دھیاون ۔ سچ وحقیقت میں دھیان لگانا ۔ سچ شمان۔ روحانی سکون (1) رہاؤ۔
اسکے زیر سایہ رہنے اسکے نام کی یادوریاض سے روحانی سکون اور ساتھ حاصل ہوتاہے ۔ رہاؤ۔
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
jan kay charan vaseh mayrai hee-arai sang puneetaa dayhee.
If the immaculate words of God’s devotees remain in my heart, then in their company I may may become immaculate. ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ।
جن کے چرن ۄسہِمیرےَہیِئرےَسنّگِپُنیِتادیہیِ॥
جن کے چرن۔ پائے خادم خدا۔ ہیرے ۔ دل ودماغ میں۔ ذہن نشین ۔ پنیتا ۔ پاک
اگرخادم خدا کے پاؤں میرے دل میں بس جائیں تو انکی صحبت و قربت میں یرا جسم پاک ہو جائے ۔
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
jan kee Dhoor dayh kirpaa niDh naanak kai sukh ayhee. ||2||4||35||
O’ God, the treasure of mercy, bless me with the humble service of Your devotees; for Nanak, that alone is the spiritual peace. ||2||4||35|| ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ ਇਹੀ ਸੁਖ ਹੈ ॥੨॥੪॥੩੫॥
جن کیِ دھوُرِ دیہُ کِرپا نِدھِ نانک کےَ سُکھُ ایہیِ
۔ کرپابندھ ۔مہربان و مشفق ۔ رحمان الرحیم
رحمان الرحیم مہربنایوں کے خزانے خدا اپنے خادموں کے پاؤں کی پاک دہول عنایت کرنانک کے لئے یہی بھاری آرام و آسائش پہنچانے والی نعمت ہے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
jatan karai maanukh dehkaavai oh antarjaamee jaanai.
One makes several efforts to deceive others, but God, the knower of hearts, knows everything. ਮਨੁੱਖ ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਭ ਕੁਝ ਜਾਣਦਾ ਹੈ।
جتن کرےَ مانُکھ ڈہکاۄےَاوہُانّترجامیِجانےَ॥
جتن۔ کوشش۔ ڈہکاوے ۔ دہوکا دیتا ہے ۔ انتر جامی ۔ اندرونی راز جاننے والا۔
بیشمار کوشش کرتا ہے دہوکا دیتا ہے ۔
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
paap karay kar mookar paavai bhaykh karai nirbaanai. ||1||
He wears the garb of a renouncer, commits sins and then deny them. ||1|| ਉਹ ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ ॥੧॥
پاپ کرے کرِ موُکرِ پاۄےَبھیکھ کرےَنِربانےَ॥੧॥
پاپ۔ گناہ ۔ موکر۔ منکر۔ انکار۔ بھیکھ ۔ دکھاوا۔ نربانے ۔ پاکیزہ انسانوں کے (1)
پاکیزہ انسان ہونی کا دکھاوا اور بھیس بناتا ہے ۔ گناہ کرتا ہے ارو منکر ہوتا ہے (1)
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥
jaanat door tumeh parabh nayr.
O’ God, You are near at hand but a mortal thinks You are far away. ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ, ਪਰ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ। l
جانت دوُرِ تُمہِ پ٘ربھنیرِ॥
جانت دور۔ دور سمجھتا ہے ۔ نیر۔ نزدیک ۔
اے خدا تو ساتھ ہے نزدیک ہے مگر تجھے دور سمجھتا ہے
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
ut taakai ut tay ut paykhai aavai lobhee fayr. rahaa-o.
A greedy person constantly looks around for You; thinking You are far away, he is attracted towards worldly riches. ||Pause|| ਲਾਲਚੀ ਮਨੁੱਖ ਇਧਰ ਉਧਰ ਦੇਖਦਾ ਹੈ, ਤੱਕਦਾ ਹੈ ਪਰ ਮੁੜ-ਮੁੜ ਮਾਇਆ ਵੱਲ ਆਉਂਦਾ ਹੈ ॥ਰਹਾਉ॥
اُت تاکےَ اُت تے اُت پیکھےَ آۄےَلوبھیِپھیرِ॥ رہاءُ ॥
ات ۔ ادھر۔ تاکے ۔ طاق۔ نظر رھتا ہے ۔ لوبھی ۔لالچی ۔پھیر ۔ دوبارہ۔ رہاؤ۔
انسان ادھر اُدھر نظر دوڑاتا ہے طاق لگاتاہے ۔ اور لالچ کے چکر میں پھنسا رہتا ہے ۔ رہاؤ۔
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥
jab lag tutai naahee man bharmaa tab lag mukat na ko-ee.
As long as the illusion of mind regarding worldly riches is not dispelled, no one can obtain freedom from vices. ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ।
جب لگُ تُٹےَ ناہیِ من بھرما تب لگُ مُکتُ ن کوئیِ ॥
بھرما۔ شک و شبہات۔ مکت ۔ آزادی۔ نجات۔
جب تک دل سے وہم وگمان دورنہیں ہوتا ذہنی غلامی سے نجات نہیں ملتی
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
kaho naanak da-i-aal su-aamee sant bhagat jan so-ee. ||2||5||36||
Nanak says, he alone is a true saint and a devotee, on whom the Master-God is merciful. ||2||5||36|| ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ ॥੨॥੫॥੩੬॥
کہُ نانک دئِیال سُیامیِ سنّتُ بھگتُ جنُ سوئیِ
دیال سوآمی ۔ جس پر ہے مہربان خدا۔ سنت۔ روحانی رہنما۔ بھگت ۔ الہٰی عاشق۔
اے نانک بتادے کہ جس پر مالک عالم خدا مہربان ہوتا ہے وہی روحانی رہنما ولی اللہ سنت الہٰیعاشق اور پربھو پریمی ہے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥
naam gur dee-o hai apunai jaa kai mastak karmaa.
My Guru blessed Naam to the one who was preordained for it. ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ।
نامُ گُرِ دیِئو ہےَ اپُنےَ جا کےَ مستکِ کرما ॥
مستک کرما۔ جس کی پیشانی پر اسکے مقدر میں تحریر ہے ۔ نام سچ وحقیقت و حق۔ درڑااوے ۔ دل میں مکمل اور پختہ طور پر بسائے ۔
جس کی پیشانی یہ ابھر آئی اس کی قسمت الہٰی نام سچ حق وحقیقت دیتا ہے مرشد پختہ کراتا ہے ۔
ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
naam darirh-aavai naam japaavai taa kaa jug meh Dharmaa. ||1||
In this world, it becomes his faith and religious duty that he inspires others to meditate on Naam. ||1|| ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ ॥੧॥
نامُ د٘رِڑاۄےَنامُجپاۄےَتاکا جُگ مہِ دھرما ॥੧॥
نام جپاوے ۔ دوسروں کو اسکی ٹرغیب دے ۔ اس پر عمل کے لئے آمادہ کرنے کی کوشش کرے ۔ جگ ۔ زمانے میں۔ دھرما۔ فرض انسانی ۔ ثواب (1)
دل میں اور دوسروں کو واعظ کراتا ہے زمانے میں ہے یہ فرض اسکا (1)
ਜਨ ਕਉ ਨਾਮੁ ਵਡਾਈ ਸੋਭ ॥ jan ka-o naam vadaa-ee sobh. Naam is the glory and greatness of the humble servant of God. ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ।
جن کءُ نامُ ۄڈائیِسوبھ॥
جن ۔ الہٰی خدمتگار ۔ سوبھ ۔ شہرت ۔
خادم خدا کے لئے الہٰی نام سچ حق وحقیقت ہی عطمت حشمت و شہرت ہے ۔
ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
naamo gat naamo pat jan kee maanai jo jo hog. ||1|| rahaa-o.
Naam is his high spiritual state and Naam is his honor; he accepts whatever comes to pass. ||1||Pause|| ਨਾਮ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ, ਉਸ ਨੂੰ ਮੰਨਦਾ ਹੈ ॥੧॥ ਰਹਾਉ ॥
نامو گتِ نامو پتِ جن کیِ مانےَ جو جو ہوگ ॥੧॥ رہاءُ ॥
گت۔ روحانی عظمت ۔ پت ۔ عزت۔ آبرو۔ مانے ۔ مانتا ہے ۔ جو جو ہوگ ۔ جو جو ہوتا ہے (1) رہاؤ۔
نام سے ہی روحانی عظمت نام سے ہی عزت اور رضائے اہٰی ہی تسلیم کرتا ہے خادم خدا ۔ رہاؤ۔
ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥
naam Dhan jis jan kai paalai so-ee pooraa saahaa.
He alone is truly wealthy in whose possession is the wealth of Naam. ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ।
نام دھنُ جِسُ جن کےَ پالےَ سوئیِ پوُرا ساہا ॥
نام دھن۔ سچ وحقیقت و حق کی دولت و سرمایہ ۔پالے ۔ دامن۔ پورا ساہا۔ مکمل ساہوکار۔
جس کے دامن سچ حق و حقیقت نام کا مل ہے شاہوکار وہ ۔
ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
naam bi-uhaaraa naanak aaDhaaraa naam paraapat laahaa. ||2||6||37||
O’ Nanak, meditation on Naam is the main purpose, which is his support and reward in life. ||2||6||37|| ਹੇ ਨਾਨਕ! ਨਾਮ ਜਪਣਾ ਹੀ ਉਹ ਮਨੁੱਖ ਦਾ ਵਿਹਾਰ ਹੈ, ਨਾਮ ਹੀ ਉਹ ਦਾ ਆਸਰਾ ਹੈ ਅਤੇ ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥
نامُ بِئُہارا نانک آدھارا نامُ پراپتِ لاہا
بیوہار۔ روز مرہ کا کام ۔ آدھار۔ آسرا ۔ لاہا۔ منافع۔ پراپت۔ حاصل۔
اے نانک۔ جس شخس کی دامن میں سچ حق وحقیقت سے ہوکاروبار اور بیوہار اور اسی کا آسرا اور سہارا ہو وہ سچ حق وحقیقت کا ہی منافع کماتاہے
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥
naytar puneet bha-ay daras paykhay maathai para-o ravaal.
O’ God, beholding Your sight, the eyes become immaculate. I wish that I may remain imbued with Your love, as if the dust of Your feet is on my forehead. ਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ।
نیت٘رپُنیِت بھۓدرس پیکھےماتھےَپرءُرۄال॥
پنت۔ پاک ۔ صاف۔ درس۔ دیدار۔ پیکھے ۔ دیکھ کر ۔ماتھے پیشانی ۔ روال۔ دہول۔
اے خدا میرے دل میں بس تاکہ مزے سے میری صفت صلاح کرو ۔
ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
ras ras gun gaava-o thaakur kay morai hirdai bashu gopaal. ||1||
O’ God, make me realize Your presence in my heart so that I may joyfully sing Your praises. ||1|| ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥
رسِ رسِ گُنھ گاۄءُٹھاکُرکےمورےَہِردےَبسہُگوپال॥੧॥
رس رس۔ پر لطف۔ مزے سے ۔ ہر وے ۔ دلمیں۔ ذہن نشین (1)
میری پیشانی پر دہول پڑے تیری اور تیرے دیدار سے آنکھوں کو پاکیزگی نصیب (1)
ਤੁਮ ਤਉ ਰਾਖਨਹਾਰ ਦਇਆਲ ॥
tum ta-o raakhanhaar da-i-aal.
O’ merciful God, You are my protector. ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਵਾਲਾ ਹੈਂ।
تُم تءُ راکھنہار دئِیال ॥
راکھنہار۔ حفاظت کی توفیق رکھنے والے ۔
اے رحمان الرحیم خدوند کریم تو حفاظت کی توفیق رکھنے والے ہے ۔
ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥
sundar sughar bay-ant pitaa parabh hohu parabhoo kirpaal. ||1|| rahaa-o.
O’ Fatherly God, You are beautiful, wise, and infinite; be merciful on me also. ||1||Pause|| ਹੇ ਪਿਤਾ ਪ੍ਰਭੂ! ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਮੇਰੇ ਉੱਤੇ ਭੀ ਦਇਆਵਾਨ ਹੋ ॥੧॥ ਰਹਾਉ ॥
سُنّدر سُگھر بیئنّت پِتا پ٘ربھہوہُپ٘ربھوُکِرپال॥੧॥ رہاءُ ॥
سندر سگھر ۔ اچھے دانشمدن ۔ رہاؤ۔
آپ اعداد و شمار سے بعید دانشمند اور سندیہ ہو مجھ پر مہربانی کیجیئے (1) رہاؤ۔
ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥
mahaa anand mangal roop tumray bachan anoop rasaal.
O’ God, You are the embodiment of supreme bliss and joy; divine words of Your praises are of incomparable beauty and very pleasing. ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ । ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ।
مہا اننّد منّگل روُپ تُمرے بچن انوُپ رسال ॥
مہا۔ بھاری۔ انند سنگل روپ۔ سکون ذہنی بھری خوشی ۔ بچن انوپ رسال۔ انوکھا پر لطف کلام۔
اے خدا تو سکون ہے تو خوشی ہے تیرا کلام انوکھے لطف سے بھرا ہواہے ۔
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
hirdai charan sabad satgur ko naanak baaNDhi-o paal. ||2||7||38||
O’ Nanak, God’s love (Name) remains enshrined in the heart of that person who strictly follows to the Guru’s word. ||2||7||38|| ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥
ہِردےَ چرنھ سبدُ ستِگُر کو نانک باںدھِئو پال
ہروے چرن۔ دلمیں عاجزی اور عاجزانہ کلام ۔ باندھو پال۔ دامن۔ باندھا ۔
جسنے اے نانک۔ کلام مرشد تھام لیا اپنے دامن اسکے دل میں عاجزانہ محبت و عشق الہٰی بس گیا۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥
apnee ukat khalaavai bhojan apnee ukat khaylaavai.
In His own way God provides us with food, and in His own way He plays with us. ਪਰਮਾਤਮਾ ਆਪਣੇ ਹੀ ਢੰਗ ਨਾਲ ਸਾਨੂੰ ਖਾਣਾ ਖੁਆਂਦਾ ਹੈ, ਅਤੇ ਆਪਣੀ ਜੁਗਤੀ ਅਨੁਸਾਰ ਸਾਨੂੰ ਖਿਡਾਉਂਦਾ ਹੈ।
اپنیِ اُکتِ کھلاۄےَبھوجناپنیِاُکتِکھیلاۄےَ ॥
اکت۔ طریقہ ۔ ڈھنگ۔ کھلاوے ۔ کھلاتا ہے ۔ سب سارے ۔
خدا پانے ڈھنگ طریقوں سے کھانے کھلاتا ہے ۔ کھیلاتا ہے
ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
sarab sookh bhog ras dayvai man hee naal samaavai. ||1||
He blesses us with all comforts, enjoyments and delicacies, and he permeates our minds. ||1|| ਆਪਣੇ ਹੀ ਢੰਗ ਨਾਲ ਸਾਨੂੰ ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥
سرب سوُکھ بھوگ رس دیۄےَمنہیِنالِسماۄےَ॥੧॥
بھوگ رس لذیز نعمتیں۔ من ہی نال سماوے ۔ ہمارے دل کے ساتھ موجود رہتا ہے ۔ (1)
ہر طرح کی آرام و آسائ اور پر لطف لذیز نعمتیں عنایت کرتا ہے اور ہر وقت ساتھ موجود رہتا ہے (1)
ਹਮਰੇ ਪਿਤਾ ਗੋਪਾਲ ਦਇਆਲ ॥
hamray pitaa gopaal da-i-aal.
O’ our fatherly God, merciful sustainer of the universe. ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!
ہمرے پِتا گوپال دئِیال ॥
اے ہمارے والد پتا پروردگار رحمان الرحیم
ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥ ji-o raakhai mehtaaree baarik ka-o taisay hee parabh paal. ||1|| rahaa-o. Just as a mother looks after her child, similarly God nurtures us. ||1||Pause||. ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥
جِءُ راکھےَ مہتاریِ بارِک کءُ تیَسے ہیِ پ٘ربھپال॥੧॥ رہاءُ ॥
بارک بچے ۔ تیے ۔ اسی طرح ۔ رہاؤ۔ مہتاوی ۔ ماں۔
جیسے ماں اپنے بچے کی پرورش کرتی ہے ویسے ہی خدا پرورش کرتا ہے ۔ رہاؤ۔
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥
meet saajan sarab gun naa-ik sadaa salaamat dayvaa.
O’ God, You are our friend and companion; You have all virtues and You are our eternal guide. ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;
میِت ساجن سرب گُنھ نائِک سدا سلامتِ دیۄا॥
سرب گن نانک۔ سارے اوصاف والا رہنما۔ سدا سلامت۔ ہمیشہ زندہ رہنے والا۔ دیوا۔ فرشتہ۔
ہر قسم کے اوصاف والا رہنما صدیوی زندہ موجود ہے
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
eet oot jat kat tat tum hee milai naanak sant sayvaa. ||2||8||39||
You are pervading everywhere, here and hereafter. O’ Nanak, God is realized by following the Guru’s teachings.||2||8||39||. ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥
ایِت اوُت جت کت تت تُم ہیِ مِلےَ نانک سنّت سیۄا
ایتے اوت۔ یہاں وہاں۔ جت ۔ کت ۔ تت۔ جہاں ۔کہیں۔وہاں۔ سنت سیوا۔ روحانہ رہنمائی کی خدمت سے ۔
ہر جگہ جہاں کہاں وہیں موجود اے نانک خدمت روحانی رہنما (سنت) مرشد سے ملتا ہے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥
sant kirpaal da-i-aal damodar kaam kroDh bikh jaaray.
The saintly people are the embodiment of the kind and compassionate God; they burn away their lust, anger and the poison of other vices. ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪ੍ਰਭੂ ਦਾ ਰੂਪ ਹਨ; ਉਹ ਆਪਣੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਜ਼ਹਰ ਸਾੜ ਲੈਂਦੇ ਹਨ।
سنّت ک٘رِپالدئِیالدمودرکامک٘رودھبِکھُجارے॥
سنت۔ خدا رسیدہ روحانی رہنما۔ کرپال دیال۔ رحمان الرحیم ۔ دمودر۔ کرشن۔ کام کرودھ ۔ شہوت اور غسہ ۔وکھ ۔ زہر۔ جارے ۔ جلائے (1)
روحانی واخلاقی رہنما سنت خادم خدا جو رحمان الرحیم جنہوں نے شہوت اور غصہ مٹادیا ہوتا ہے ۔ ایسے روحانی رہنماوں مراد سنتوں ولی اللہ پر
ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
raaj maal joban tan jee-araa in oopar lai baaray. ||1||
I dedicate all my possessions, youth, body and soul to them. ||1||. ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥
راجُ مالُ جوبنُ تنُ جیِئرا اِن اوُپرِ لےَ بارے ॥੧॥
راج ۔ حکومت۔ ۔ مال۔ زر سرمایہ ۔ جوبن۔ جوانی ۔ تن ۔ جسم مارے وارے ۔ قربان کرے (1) ۔
حکم وت سرمایہ جوانی اور دل و جان قربان کر دینی چاہیے ۔ (1)
ਮਨਿ ਤਨਿ ਰਾਮ ਨਾਮ ਹਿਤਕਾਰੇ ॥. man tan raam naam hitkaaray. Those whose minds and hearts are imbued with love of God’s Name, ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,
منِ تنِ رام نام ہِتکارے ॥
من تن ۔ دلو جان سے ۔ رام نام۔ الہٰی نام۔ بتکارے ۔ پیار کے ۔
جن کے دل میں الہٰی نام سچ حق وحقیقت سے محبت ہے
ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
sookh sahj aanand mangal sahit bhav niDh paar utaaray. rahaa-o. they live in peace, poise, bliss, and pleasure; they help many people go across the worldly ocean of vices. ||Pause||. ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ॥
سوُکھ سہج آننّد منّگل سہِت بھۄنِدھِپارِاُتارے॥ رہاءُ ॥
سوکھ سہج ۔ روحانی یا ذہنی سکون کا آرام انند۔ سنگل۔ سکون بھری خویش۔ سہت ۔ساتھ ۔ بھوندھ ۔ خوفناک زندگی کا دریا ۔ رہاؤ۔
وہ آرام و آسائش روحانی و ژہنی سکون اور خوشیوں بھرے ماحول میں اس خوفناک زندی جو ایک سمندر کی مانند ہے عبور کر دیتے ہیں ۔ رہاؤ۔