ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥
jog jag nihfal tih maan-o jo parabh jas bisraavai. ||1||
One forsakes singing praises of God, deem all his yogic efforts and sacrificial feasts as fruitless ||1||
ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੰਨ ਲੈ ਕਿ ਉਸ ਦੇ ਜੋਗ-ਸਾਧਨ ਅਤੇ ਜੱਗਸਭ ਵਿਅਰਥ ਹਨ ॥੧॥
جوگجگنِہپھلتِہمانءُجوپ٘ربھجسُبِسراۄےَ॥੧॥
جوگ ۔ طریقہ عبادت وریاضت ۔ نہفل۔ بیفائدہ۔ بیکار۔ بسرادے ۔ بھلاے (1)
طریقہ زہد وریاضت اور یگ یا سخاوت اسے فضول اور بیکار سمجھو جو بھلا دیتا ہے خدا
ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
maan moh dono ka-o parhar gobind kay gun gaavai.
One who lays aside both ego and undue love for worldly attachment and sings the praises ofGod;
ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,
مانموہدونوکءُپرہرِگوبِنّدکےگُنگاۄےَ॥
مان ۔ فخر۔ وقار۔ پر پر ۔ چھوڑ کر ۔ گوبند کے گن گاوے ۔ الہٰی حمدوثناہ کرکے
وہ جو دنیاوی لگاؤ سے انا اور غیر منحوس محبت دونوں کو ایک طرف رکھتا ہے اور خدا کی حمد گاتا ہے
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥
kaho naanak ih biDh ko paraanee jeevan mukat kahaavai. ||2||2||
Nanak says by doing this, that person is said to be liberated from the vices while yet alive. ||2||2||
ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ॥੨॥੨॥
کہُنانکاِہبِدھِکوپ٘رانیِجیِۄنمُکتِکہاۄےَ॥੨॥੨॥
۔ بدھ ۔ طریقہ ۔ پرانی ۔ انسان۔ جیون مکت۔ دوران حیات نجات۔
۔ اے نانک بتادے کہ وہ دوران حیات زندگی سے نجات پانے والا کہلاتا ہے ۔ مرااد زندہ ہوتے ہوئے بدفعلیوں بدکاریوں بد اکخلاق اور برائیوں سے نجات پانے والا ۔
ਬਿਲਾਵਲੁ ਮਹਲਾ ੯ ॥
bilaaval mehlaa 9.
Raag Bilaaval, Ninth Guru:
بِلاۄلُمہلا੯॥
ਜਾ ਮੈ ਭਜਨੁ ਰਾਮ ਕੋ ਨਾਹੀ ॥
jaa mai bhajan raam ko naahee.
One who does not remember God,
ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ,
جامےَبھجنُرامکوناہیِ॥
بھجن رام۔ عنیات الہٰی ۔
جس کے دلمیں الہٰی نام سچ وحقیقت کی یادوریاض نہیں
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥
tih nar janam akaarath kho-i-aa yeh raakho man maahee. ||1|| rahaa-o.
keep this in mind, that person has wasted away the precious human life in vain. ||1||Pause||
ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ ॥
تِہنرجنمُاکارتھُکھوئِیازہراکھہُمنماہیِ॥੧॥رہاءُ॥
تیہہ نر۔ اس آدمی نے ۔ جنم اکارتھ ۔ کھوئیا۔ اس نے اپنی زندگی بیکار ب گنوادی گذارو ۔ سیہہ راکھو من ماہی ۔ یہ بات دلمیں بسا لو (1) رہاؤ
یہ بات پختہ طور پر دلمیں بسا لو کہ اس نے اپنی زندگی برباد کر لی ہے (1) راہؤ۔
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
tirath karai barat fun raakhai nah manoo-aa bas jaa ko.
One whose mind is not under his control, even if he goes on pilgrimages and observes many fasts,
ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ,
تیِرتھکرےَب٘رتپھُنِراکھےَنہمنوُیابسِجاکو॥
۔ تیرتھ ۔ زیارت ۔ برت۔ پرہیز گاری ۔ فن۔ بھی ۔ منوا۔ دل ۔ دس۔ زیر فرامن
جس انسان کا من اپنے قابو میں نہیں وہ خواہ زیارت گاہوں کی زیارت کرتا ہے پرہیز گاری بھی رکتا ہے
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥
nihfal Dharam taahi tum maanhu saach kahat mai yaa ka-o. ||1||
consider such religious deeds useless and I say this truth even to that person. ||1||
ਪਰ ਤੁਸੀਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥
نِہپھلدھرمُتاہِتُممانہُساچُکہتمےَزاکءُ॥੧॥
۔ نہفل۔ بیفائدہ ۔ دھرم۔ مذہبی فرائض ۔ مانہو ۔ سمجھو ۔ پاکو۔ اسے (1)
تاہم اس کی مذہبی انسانی فرائض کی انجام دہی بیکار اور بیفائدہ سمجھو ۔ میں اسے سچ کہتا ہوں (1)
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
jaisay paahan jal meh raakhi-o bhaydai naahi tih paanee.
Just as water does not pierce or softens a stone kept in water,
ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ,
جیَسےپاہنُجلمہِراکھِئوبھیدےَناہِتِہپانیِ॥
پاہن۔ پتھر ۔ بھیدے ناہی۔ بھیکھتا نہیں
جیسے اگر پتھر کو پانی میں رکھ دیا جائے اس پر پانی اپنا تاثر نہیں پا سکتا
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
taisay hee tum taahi pachhaanahu bhagat heen jo paraanee. ||2||
similarly consider that person like a stone who lacks devotional worship. ||2||
ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥
تیَسےہیِتُمتاہِپچھانہُبھگتِہیِنجوپ٘رانیِ॥੨॥
۔ تیسے ہی ۔ اسی طرح۔ پچھانہو۔ سمجھو۔ بھگت ہین ۔ الہٰی پریم پیار کے بغیر۔ ہین ۔ خالی (2)
۔ ایسے ہی اس شخص کو سمجھو جو الہٰی پریم پیار سے خالی ہے 02)
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
kal mai mukat naam tay paavat gur yeh bhayd bataavai.
The Guru tells this secret, that in Kal Jug (present age), one receives liberationfrom the vices only through Naam.
ਗੁਰੂਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ।
کلمےَمُکتِنامتےپاۄتگُرُزہبھیدُبتاۄےَ॥
گرو ۔ قابلقدروفرخ۔ قابل تعظیم
اس زندگی کے دور میں الہٰی نام سچ حقیقت سے براہوں بدکاریوں بداخلاق اور بد چلنی سے اور ذہنی غلامی سے نجات حاصل ہوتی ہے ۔
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥
kaho naanak so-ee nar garoo-aa jo parabh kay gun gaavai. ||3||3||
Nanak says, he alone is worthy of honor who sings the praises of God. ||3||3||
ਨਾਨਕ ਆਖਦਾ ਹੈ- ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥
کہُنانکسوئیِنرُگروُیاجوپ٘ربھکےگُنگاۄےَ॥੩॥੩॥
۔ جو پربھ کے گن گاوے ۔ جو الہٰی حمدوثناہ کرتا ہے ۔
اے نانک بتادے کہ وہی شخس قابل قدر فرخ و ستائش و تعظیم کے قابل ہے جو الہٰی حمدوثناہ کرتا ہے ۔
ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦
bilaaval asatpadee-aa mehlaa 1 ghar 10
Raag Bilaaval, Ashtapadees, First Guru, Tenth Beat:
بِلاۄلُاسٹپدیِیامہلا੧گھرُ੧੦
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے سمجھا گیا
ਨਿਕਟਿ ਵਸੈ ਦੇਖੈ ਸਭੁ ਸੋਈ ॥
nikat vasai daykhai sabh so-ee.
God dwells very near (within) us and cherishes us all,
ਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ,
نِکٹِۄسےَدیکھےَسبھُسوئیِ॥
نکٹ۔ نزدیک۔ دسے ۔ بستا ہے ۔ سوئی ۔ ؤہی ۔
خدا تمہارے ساتھ اور نزدیک بستا ہے اور سب پر نظر ہے اس کی
ਗੁਰਮੁਖਿ ਵਿਰਲਾ ਬੂਝੈ ਕੋਈ ॥
gurmukh virlaa boojhai ko-ee.
but only a very rare Guru’s follower realizes this truth.
ਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ।
گُرمُکھِۄِرلابوُجھےَکوئیِ॥
گورمکھ ۔ مرشد کے وسیلے سے ۔ درلا۔ کوئی ہی ۔ شاذو نادر۔ بوجھے ۔ سمجھے ۔
مگر سہارے مرشد کے وسیلے سے کسی کو ہی سمجھ آتی ہے سات کی
ਵਿਣੁ ਭੈ ਪਇਐ ਭਗਤਿ ਨ ਹੋਈ ॥
vin bhai pa-i-ai bhagat na ho-ee.
Devotional worship of God cannot be performed without having His revered fear.
ਪਰਮਾਤਮਾ ਦਾ ਡਰ ਧਾਰਨ ਕਰਨ ਦੇ ਬਾਝੋਂ, ਉਸਦੀ ਭਗਤੀ ਨਹੀਂ ਹੋ ਸਕਦੀ।
ۄِنھُبھےَپئِئےَبھگتِنہوئیِ॥
بن بھے ۔ بغیرخوف ۔ بھگت ۔ زہدوریاضت
۔ جب تک انسان کے دلمیں یہ یہ خوف پیدا نہیں ہوتا کہ اسے خدا دیکھ رہا ہے اس کے اعمال خدا کے زیر نظرہیں۔ الہٰی عبادت وریاضت ہو نہیں سکتی
ਸਬਦਿ ਰਤੇ ਸਦਾ ਸੁਖੁ ਹੋਈ ॥੧॥
sabad ratay sadaa sukh ho-ee. ||1||
Those people who are imbued with Naam through the Guru’s divine word, always live in celestial peace. ||1||
ਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ॥੧॥
سبدِرتےسداسُکھُہوئیِ॥੧॥
۔ سبدرتے ۔ کلام میں محو ومجذوب (1)
۔ جن کو سبق وکالم مرشد پر یقین اعتماد ہوکر اس میں محو ومجذوب ہوجاتے ہیں وہ روحانی وذہنی سکنو پاتے ہیں (1)
ਐਸਾ ਗਿਆਨੁ ਪਦਾਰਥੁ ਨਾਮੁ ॥
aisaa gi-aan padaarath naam.
Such is the spiritual wisdom and the wealth of Naam;
ਇਹੋ ਜਿਹੀ ਹੈ ਪ੍ਰਭੂ ਦੀ ਰੱਬੀ ਗਿਆਤ ਅਤੇ ਨਾਮ ਦੀ ਦੌਲਤ,
ایَساگِیانُپدارتھُنامُ॥
گیان۔ علم۔ پدارتھ۔ نعمت۔ نام۔ سچ وحقیت۔
الہٰی نام سچ و حقیقت کی نعمت ایک ایسا علم ہے ۔
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥
gurmukh paavas ras ras maan. ||1|| rahaa-o.
the Guru’s follower who receives Naam and always recites it delightfully, and is honored (both here and hereafter). ||1||Pause||
ਜੇਹੜਾ ਗੁਰੂ-ਅਨੁਸਾਰੀ ਇਹ ਪਦਾਰਥ ਹਾਸਲ ਕਰਦਾ ਹੈ, ਉਹ ਇਸ ਦੇ ਰਸ ਵਿਚ ਭਿੱਜ ਕੇ ਲੋਕ ਪਰਲੋਕ ਵਿਚ ਆਦਰ ਪਾਂਦਾ ਹੈ ॥੧॥ ਰਹਾਉ ॥
گُرمُکھِپاۄسِرسِرسِمانُ॥੧॥رہاءُ॥
مان ۔ قدروقیمت۔ وقار۔ (1) رہاؤ
مرشد کے وسیلے سے اسے حاسل کرکے اس سے لطف اندوز ہوا اے انسان (1) رہاؤ۔
ਗਿਆਨੁ ਗਿਆਨੁ ਕਥੈ ਸਭੁ ਕੋਈ ॥
gi-aan gi-aan kathai sabh ko-ee.
Everyone talks about spiritual wisdom and spiritual knowledge.
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ ਹੈ, ਗਿਆਨ ਮਿਲ ਗਿਆ ਹੈ,
گِیانُگِیانُکتھےَسبھُکوئیِ॥
۔ گھتے۔ کہتا ہے ۔ سب کوئی ۔ ہر ایک
ہر شخص کہتا ہے کر مجھے الہٰی علم حاصل ہوگیا
ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥
kath kath baad karay dukh ho-ee.
and by doing so, one enters into arguments and becomes miserable.
(ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ।
کتھِکتھِبادُکرےدُکھُہوئیِ॥
اور اس علم کے بارے بحث مباحثے رکھتا کوئی نہیں۔
ਕਥਿ ਕਹਣੈ ਤੇ ਰਹੈ ਨ ਕੋਈ ॥
kath kahnai tay rahai na ko-ee.
One neither desists from talking and discussing about one’s knowledge,
ਇਸ ਗਿਆਨ ਬਾਰੇ ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ,
کتھِکہنھےَتےرہےَنکوئیِ॥
انسان کسی کے علم کے بارے میں بات کرنے اور اس پر بحث کرنے سے باز نہیں آتا ہے
ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥
bin ras raatay mukat na ho-ee. ||2||
and nor does he realize that liberation from vices cannot be received without being imbued with the elixir of God’s Name. ||2||
ਅਤੇ ਨਾ ਹੀ ਸਮਝਦਾ ਹੈ ਕਿਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ ॥੨॥
بِنُرسراتےمُکتِنہوئیِ॥੨॥
۔ بن رس راتے ۔ اس سے لطف اندوز ہوئے بغیر۔ مکت۔ نجات (2)
مگر الہٰی نام سچ حقیقت مین محو ومجذوب ہوئے بغیر برائیوں بدکاریوں اور گناہوں سے نجات حاصلنہیں ہوتی (2)
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥
gi-aan Dhi-aan sabh gur tay ho-ee.
Spiritual wisdom about God and the way to attune Him is received through the Guru’s teachings.
ਪਰਮਾਤਮਾ ਬਾਰੇ ਗਿਆਨ ਤੇ ਉਸ ਵਿਚ ਸੁਰਤ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ।
گِیانُدھِیانُسبھُگُرتےہوئیِ॥
گیان ۔ علم ۔دھیان۔ توجہی ۔
الہٰی علم اور اس میں دھیان لگانا اور توجہ کرنا مرشد سے حاصل ہوتا ہے
ਸਾਚੀ ਰਹਤ ਸਾਚਾ ਮਨਿ ਸੋਈ ॥
saachee rahat saachaa man so-ee.
One who lives a truthful life, realizes God dwelling within his mind.
ਜਿਸਦੀ ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ।
ساچیِرہتساچامنِسوئیِ॥
رہت۔ چلن ۔ ساچا من سوئی۔ وہی دل سچا ہے ۔
جسکا چال چلن اخلاق رہنے کے طور طریقے اور اعمال نیک ہیں اسی کا دل سچا اور پاک ہے
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥
manmukh kathnee hai par rahat na ho-ee.
The self-willed person talks about spiritual wisdom, but does not practice it.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਗਿਆਨ ਦੀਆਂ ਨਿਰੀਆਂ ਗੱਲਾਂ ਹੀ ਕਰਦਾ ਹੈ, ਪਰ ਖੁਦ ਅਮਲ ਨਹੀਂ ਕਰਦਾ।
منمُکھکتھنیِہےَپرُرہتنہوئیِ॥
منمکھ ۔ خودی پسند۔ کھی ۔ کہتا نو ہے
۔ خودی پسند کہتا تو ہے باتیں تو کرتا ہے مگر اعمال اور چال چلن درست نہیں ہوتا۔
ਨਾਵਹੁ ਭੂਲੇ ਥਾਉ ਨ ਕੋਈ ॥੩॥
naavhu bhoolay thaa-o na ko-ee. ||3||
Being strayed from God’s Name, he finds no place of rest or peace. ||3||
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ ॥੩॥
ناۄہُبھوُلےتھاءُنکوئیِ॥੩॥
۔ تھاؤ۔ ٹھکانہ (3)
سچ وحقیقت الہٰی نام سچے بے نیاز انسان کو روحانی وزہنی سکون حاصل نہیں ہوتا (3)
ਮਨੁ ਮਾਇਆ ਬੰਧਿਓ ਸਰ ਜਾਲਿ ॥
man maa-i-aa banDhi-o sar jaal.
The worldly riches have pinned down one’s mind with the arrows of love for it.
ਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨ੍ਹਿਆ ਹੋਇਆ ਹੈ।
منُمائِیابنّدھِئوسرجالِ॥
سرجال۔ تالاب پر جال
دنیاوی دولت کی محبت نے انسان کو اپنے محبت کے جال میں باندھ رکھا ہے
ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥
ghat ghat bi-aap rahi-o bikh naal.
Even though God is enshrined in each and every heart, yet everybody is afflicted with Maya which is like a poison for spiritual life.
ਭਾਵੇਂ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਪਰ ਮਾਇਆ ਦੇ ਮੋਹ ਦਾ ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ,
گھٹِگھٹِبِیاپِرہِئوبِکھُنالِ॥
۔ بکھ ۔ دنیاوی دولت۔ نال۔ ساتھ۔
۔ خدا ہر دلمیں بستا ہے جب کہ دنیاوی دولت کی محبت بھی ساتھ ہے
ਜੋ ਆਂਜੈ ਸੋ ਦੀਸੈ ਕਾਲਿ ॥
jo aaNjai so deesai kaal.
Whosoever comes to this world, seems to be in the grip of spiritual death.
ਜੋ ਭੀ ਜਗਤ ਵਿਚ ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ।
جوآجےَسودیِسےَکالِ॥
اجے ۔ آتا ہے ۔ پیدا ہوتا ہے ۔ کال ۔ موت۔
جو اس جہاں میں پیدا ہوا ہے روحانی وزہنی واخلاقی موت بھی ساتھ ہی ہے ۔
ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥
kaaraj seeDho ridai samHaal. ||4||
The task of achieving the purpose of human life is accomplished only by always remembering and enshrining God’s Name in the heart. ||4||
ਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ ॥੪॥
کارجُسیِدھورِدےَسم٘ہ٘ہالِ॥੪॥
سیدھو ۔ سیدھا ۔ ٹھیک۔ ردے سمال۔ دلمیں بسا کر۔
مگر مقصد زندگی تبھی پورے اور مکمل ہوتے جب خدا اسکا نام سچ وحقیقت دل میں بستا ہے (4)
ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥
so gi-aanee jin sabad liv laa-ee.
He alone is spiritually wise, who has attuned himself to God through the Guru’s divine word. ਉਹੀ ਮਨੁੱਖ ਗਿਆਨ-ਵਾਨਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੈ।
سوگِیانیِجِنِسبدِلِۄلائیِ॥
سبد لو۔ سبق سے محبت ۔
عالم وفاضل وہی ہے جس نے سبق و کلام مرشد میں اعتماد و یقین اور محبت ہے
ਮਨਮੁਖਿ ਹਉਮੈ ਪਤਿ ਗਵਾਈ ॥
manmukh ha-umai pat gavaa-ee.
Because of egotism, the self-willed person loses his honor.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ।
منمُکھِہئُمےَپتِگۄائیِ॥
منمکھ ہونمے ۔ خودی میں خود پسندیمیں۔ پت۔ عزت (1)
۔ خودی پسند خودی میں عزت گنواتا ہے ۔
ਆਪੇ ਕਰਤੈ ਭਗਤਿ ਕਰਾਈ ॥
aapay kartai bhagat karaa-ee.
The Creator-God Himself inspires people to His devotional worship,
ਪਰਮਾਤਮਾ ਆਪ ਹੀ ਜੀਵਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ,
آپےکرتےَبھگتِکرائیِ॥
خدا خود ہی انسان سے اپنی عبادت وریاضت اور پیار کرواتا ہے
ਗੁਰਮੁਖਿ ਆਪੇ ਦੇ ਵਡਿਆਈ ॥੫॥
gurmukh aapay day vadi-aa-ee. ||5||
and He Himself blesses them with glory through the Guru’s teachings. ||5||
ਆਪ ਹੀ (ਜੀਵਾਂ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ ॥੫॥
گُرمُکھِآپےدےۄڈِیائیِ॥੫॥
اور مرشد کے وسیلے سے خود ہی عظمت عنایت کرتا ہے (5)
ਰੈਣਿ ਅੰਧਾਰੀ ਨਿਰਮਲ ਜੋਤਿ ॥
rain anDhaaree nirmal jot.
Generally one lives his life in the darkness of spiritual ignorance, which can only be enlightened by the immaculate divine light.
ਮਨੁੱਖ ਦੀ ਉਮਰ (ਸਿਮਰਨ ਤੋਂ ਬਿਨਾ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ।
ریَنھِانّدھاریِنِرملجوتِ॥
رین ۔ اندھاری ۔ عمر والی رات۔ اندھیری رات ۔ نرمل جوت ۔ پاک نور
انسانی زندگی کا عرصہ حیات مراد انسانی عرصہ حیات اندھیری رات کی طرح ہے الہٰی نور سے ہی اسے روشنی ملتی ہے ۔
ਨਾਮ ਬਿਨਾ ਝੂਠੇ ਕੁਚਲ ਕਛੋਤਿ ॥
naam binaa jhoothay kuchal kachhot.
Those who lack Naam, utter false and vicious words; they also mislead others, as if they are liars, filthy and untouchable.
ਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ)।
نامبِناجھوُٹھےکُچلکچھوتِ॥
۔ کچل۔ ناپاک۔ کچھوت۔ اچھوت۔
الہٰی نام سچ وحقیقت کے بغیر انسان جھوٹا ناپاک اور بدذاتیہں۔
ਬੇਦੁ ਪੁਕਾਰੈ ਭਗਤਿ ਸਰੋਤਿ ॥
bayd pukaarai bhagat sarot.
The Vedas (religious books) preach sermons of devotional worship.
ਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ।
بیدُپُکارےَبھگتِسروتِ॥ ۔
نور۔ روشنی ۔ (4)
مذہبی کتابیں بھی الہٰی بھگتی پریم پیار کی ہی تاکید و تلقین کرتی ہیں
ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
sun sun maanai vaykhai jot. ||6||
One who listens and believes it, beholds the divine light everywhere. ||6||
ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ ॥੬॥
سُنھِسُنھِمانےَۄیکھےَجوتِ॥੬॥
بھگت سروت۔ ریاضت کا چشمہیا منبع ۔ جوت
جو سنکر اس پرا ایمان لاتا ہے وہ الہٰی نور کا دیدار پاتا ہے (6)
ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥
saastar simrit naam darirh-aam.
The Shaastras and Simritees strongly stress upon remembering Naam.
ਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ।
ساست٘رسِم٘رِتِنامُد٘رِڑامنّ॥
شاشتر سرمت۔ ہندو دھرم کی مذہبی کتابتیں۔ نام درڑام ۔ نام سچ و حقیقت کو پختہ کراتی ہیں۔
شاشتر سمرتیاں وگیرہ دھامک مذہبی کتابیں بھی الہٰی نام سچ وحقیقت کی یادوریاض کی تلقین و تاکید کرتی ہیں
ਗੁਰਮੁਖਿ ਸਾਂਤਿ ਊਤਮ ਕਰਾਮੰ ॥
gurmukh saaNt ootam karaamaN.
Those who follow the Guru’s teachings (and remember God), do sublime deeds and celestial peace wells up within them.
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ।
گُرمُکھِساںتِاوُتمکرامنّ
گورمکھ ۔ مرشد کے وسیلے سے ۔ اتم کرام۔ نیک اور اچھے اعمال کرنے سے ۔ سانت ۔ سکون ۔
۔ مرشد کے وسیلے سے نیک اور بلند اخلاق اعمال کرنے سے سکون ملتا ہے
ਮਨਮੁਖਿ ਜੋਨੀ ਦੂਖ ਸਹਾਮੰ ॥
manmukh jonee dookh sahaamaN.
The self-willed people suffer the misery of going through the reincarnation.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ।
منمُکھِجونیِدوُکھسہامنّ॥
جوتی ۔ تناسخ۔دکوھ سہام ۔ عزاب برداشت کرنا پڑتا ہے ۔
جبکہ خودی پسند تناسک کا عذاب پاتے ہیں
ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥
banDhan tootay ik naam vasaamaN. ||7||
His bonds of Maya are broken only by enshrining God’s Name in the heart. ||7||
ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ ॥੭॥
بنّدھنتوُٹےاِکُنامُۄسامنّ॥੭॥
بندھن توٹ ۔ غلامی سے نجات ۔ اک نام وسام۔ دلمیں واحد الہٰی نامسچ وحقیقت بسانے سے (7)॥
۔ دنیاوی غلامی سے تبھی نجات ملتی ہے جب واحد کا نام سچ وحقیقت دلمیں بستا ہے (7)
ਮੰਨੇ ਨਾਮੁ ਸਚੀ ਪਤਿ ਪੂਜਾ ॥
mannay naam sachee pat poojaa.
True honor and adoration is received by believing in God’s Name.
ਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ।
منّنےنامُسچیِپتِپوُجا॥
منے نام۔ سچ وحقیقت پر سمادیا یامان لانا۔ سچی پت پوجا۔ سچی عزت و پرشتش ۔ سچی عبادت وریاضت
خدا کے نام پر یقین کر کے ہی حقیقی اعزاز اور احترام حاصل کیا جاتا ہے
ਕਿਸੁ ਵੇਖਾ ਨਾਹੀ ਕੋ ਦੂਜਾ ॥
kis vaykhaa naahee ko doojaa.
Whom else should I see, when there is none other except God?
ਮੈਂ ਹੋਰ ਕਿਸ ਨੂੰ ਦੇਖਾਂ ਜਦ ਪ੍ਰਭੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ।
کِسُۄیکھاناہیِکودوُجا॥
مجھے اور کس کو دیکھنا چاہئے ، جب خدا کے سوا کوئی نہیں ہے
ਦੇਖਿ ਕਹਉ ਭਾਵੈ ਮਨਿ ਸੋਇ ॥
daykh kaha-o bhaavai man so-ay.
Beholding Him everywhere, I sing His praises and He is pleasing to my mind.
ਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ,
دیکھِکہءُبھاۄےَمنِسوءِ॥
۔ دیکھ کہو بھاوے من سوئے ۔ جو دیکھ کر کہا جائے وہی دل کو پسند ہوتا ہے
۔ کہ اسے دیکھ کر دیدار کرکے دل کو بھاتا ہے
ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥
naanak kahai avar nahee ko-ay. ||8||1||
Nanak says, there is no one other at all. ||8||1||
ਨਾਨਕ ਆਖਦਾ ਹੈ-ਪਰਮਾਤਮਾ ਤੋਂ ਬਿਨਾ ਕੋਈ ਹੋਰਨਹੀਂ ਹੈ ॥੮॥੧॥
نانکُکہےَاۄرُنہیِکوءِ॥੮॥੧॥
۔ اور نہیں کوئے ۔ نہیں کوئی دوسرا۔
نانک کہتا ہے اس کے علاوہ نہیں کوئی