Urdu-Raw-Page-664

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
naanak naam milai man maani-aa. ||4||1||
O’ Nanak, he receives Naam, his mind becomes convinced about God. ||4||1|| ਹੇ ਨਾਨਕ! ਉਸ ਨੂੰ ਪ੍ਰਭੂ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਪਤੀਜਿਆ ਰਹਿੰਦਾ ਹੈ ॥੪॥੧॥
نانک نامُ مِلےَ منُ مانِیا
اے نانک۔ اسے الہٰی نام سچ وحقیقت حاصل ہوجاتا ہے ۔
ਧਨਾਸਰੀ ਮਹਲਾ ੩ ॥
Dhanaasree mehlaa 3.
Raag Dhanasri, Third Guru:
دھناسریِ مہلا ੩॥

ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥
har naam Dhan nirmal at apaaraa.
God’s Name is the most immaculate and infinite wealth. ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ।
ہرِ نامُ دھنُ نِرملُ اتِ اپارا
نام دھن نرمل۔ الہٰی نام سچ و حقیقت پاک ہے ۔ ات اپار۔ نہایت عظیم ۔
الہٰی نام سچ و حقیقت ناہیت پاک اور عظیم ہے ۔
ਗੁਰ ਕੈ ਸਬਦਿ ਭਰੇ ਭੰਡਾਰਾ ॥
gur kai sabad bharay bhandaaraa.
Through the Guru’s word, one’s mind becomes full with this wealth. ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ।
گُر کےَ سبدِ بھرے بھنّڈارا
کلام مرشد سے اسکے خزانے بھر جاتے ہیں
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥
naam Dhan bin hor sabh bikh jaan.
O’ my friend, except God’s Name, consider all other wealth as nothing but poison for the spiritual life. ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
نام دھن بِنُ ہور سبھ بِکھُ جانھُ
وکھ ۔ زہر۔ (1)
نام کی دولت کے علاوہ سب زہر ہے ۔

ਮਾਇਆ ਮੋਹਿ ਜਲੈ ਅਭਿਮਾਨੁ ॥੧॥
maa-i-aa mohi jalai abhimaan. ||1||
Maya (the worldly riches and power) makes a person arrogant and he keeps agonizing in the love for it. ||1|| ਦੁਨੀਆ ਵਾਲਾ ਧਨ ਅਹੰਕਾਰ ਪੈਦਾ ਕਰਦਾ ਹੈ ਇਸ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥
مائِیا موہِ جلےَ ابھِمانُ
مائیا موہ حلے ابھیمان ۔ مغرور انسان دنایوی دؤلت کی محبتمیں جلتا ہے (1)
یہ سمجھ انسان مغروری تکبر اور دنیاوی دؤلت کی محبت جلتا ہے

ਗੁਰਮੁਖਿ ਹਰਿ ਰਸੁ ਚਾਖੈ ਕੋਇ ॥
gurmukh har ras chaakhai ko-ay.
Only a very rare Guru’s follower tastes this elixir of God’s Name, ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,
گُرمُکھِ ہرِ رسُ چاکھےَ کوءِ
گورمکھ ۔ مرشد کے ذریعے ۔ ہر رس۔ الہٰی لطف۔ چاکھے کوئے ۔ کوئی ہی اسکا لطف لیتاہے ۔
مرید مرشد کے ذریعے الہٰی لطف اُٹھاتا ہے کوئی ۔

ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ tis sadaa anand hovai din raatee poorai bhaag paraapat ho-ay. rahaa-o. which is received only through perfect good destiny; such a person enjoys divine bliss day and night. ||Pause||
ਉਸ ਨੂੰ ਦਿਨ ਰਾਤ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਪਰ ਇਹ ਹਰਿ-ਨਾਮ-ਰਸ ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥ਰਹਾਉ॥
تِسُ سدا اننّدُ ہوۄےَ دِنُ راتیِ پوُرےَ بھاگِ پراپتِ ہوءِ ॥ رہاءُ ॥
بھاگ ۔ تقدیر۔ پراپت۔ حاصل ۔ رہاؤ۔
جو لطف اُٹھاتا ہے وہ ہمیشہ روحانی سکونی روز و شب پاتا ہے مگر بلند قسمت سے ہی ملتا ہے ۔رہاؤ۔

ਸਬਦੁ ਦੀਪਕੁ ਵਰਤੈ ਤਿਹੁ ਲੋਇ ॥
sabad deepak vartai tihu lo-ay.
The Guru’s divine word is like a lamp, which is pervading and illuminating the entire universe. ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ।
سبدُ دیِپکُ ۄرتےَ تِہُ لوءِ
سبد ویپک۔ کلام کا چراغ ۔ تیہہ لوئے ۔تینوں عالموں میں۔
کلام کا چراغ تینوں عالموں کو نورانی کر رہا ہے ۔

ਜੋ ਚਾਖੈ ਸੋ ਨਿਰਮਲੁ ਹੋਇ ॥
jo chaakhai so nirmal ho-ay.
One who tastes (reflects on it), becomes immaculate. ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
جو چاکھےَ سو نِرملُ ہوءِ
نرمل نام۔پاک نام۔ سچ و حقیقت جو چاکھے ۔جو اسکا لطف لیتاہے ۔
جو اسکا لطف اُٹھاتا ہے پاک وہ ہوجاتا ہے پاک

ਨਿਰਮਲ ਨਾਮਿ ਹਉਮੈ ਮਲੁ ਧੋਇ ॥
nirmal naam ha-umai mal Dho-ay.
One washes off the dirt of ego from within by attuning to the immaculate Naam. ਪਵਿਤ੍ਰ ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।
نِرمل نامِ ہئُمےَ ملُ دھوءِ
نرمل ہوئے پاک ہوجاتا ہے ۔ ہونمے مل۔ خودی کی غلاظت ۔ کوھئے ۔د ور رتاہے ۔
پاک نام سچ و حقیقت سے خودی کی غلاظت ذہن سے مٹ جاتی ہے
ਸਾਚੀ ਭਗਤਿ ਸਦਾ ਸੁਖੁ ਹੋਇ ॥੨॥
saachee bhagat sadaa sukh ho-ay. ||2||
True devotional worship brings lasting celestial peace. ||2||.
ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥
ساچیِ بھگتِ سدا سُکھُ ہوءِ
ساچی بھگت۔ سچے عشق و پریم سے (2)
سچے الہٰی پریم پیار سے ہمیشہ سکھ اور سکن ملتا ہے

ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥
jin har ras chaakhi-aa so har jan log.
He, who tasted the elixir of God’s Name, became His true devotee. ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ।
جِنِ ہرِ رسُ چاکھِیا سو ہرِ جنُ لوگُ
ہرجن۔ خادم خدا۔
جس نے الہٰی لطف اُٹھائیا خادم خدا ہوگیا ۔

ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥
tis sadaa harakh naahee kaday sog.
Such a person is always blissful and is never afflicted with sorrow. ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ।
تِسُ سدا ہرکھُ ناہیِ کدے سوگُ
ہر ھ ۔خوشی۔ سوگ۔ غمیگنی ۔ مکت۔ ذہنی آزاد (3)
وہ ہمیشہ خوشباش ہو اغمیگنی گئی ۔ ۔

ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥
aap mukat avraa mukat karaavai.
He himself is liberated from vices and liberates others as well. ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ।
آپِ مُکتُ اۄرا مُکتُ کراۄےَ
خود ذہنی آزادی پائی دوسری نجات دلاتا ہے ۔

ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ har naam japai har tay sukh paavai. ||3||
He meditates on God’s Name and attains peace through it. ||3||. ਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥
ہرِ نامُ جپےَ ہرِ تے سُکھُ پاۄےَ
جو الہٰی نام سچ و حقیقت یاد رکھتا ہے وہ خدا سے سکھ حاصل کرتاہ ۔

ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥
bin satgur sabh mu-ee billaa-ay.
Without the true Guru’s teachings, people become spiritually dead and keep wailing in misery. ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ।
بِنُ ستِگُر سبھ مُئیِ بِللاءِ
بغیر سچے مرشد سارے روحانی موت مرتے ہیں

ਅਨਦਿਨੁ ਦਾਝਹਿ ਸਾਤਿ ਨ ਪਾਇ ॥
an-din daajheh saat na paa-ay.
They always agonize in the ferocious worldly desires and never find any tranquility. ਉਹ ਹਰ ਵੇਲੇ ਮਾਇਆ ਦੇ ਮੋਹ ਵਿਚ ਸੜਦੇ ਰਹਿੰਦੇ ਹਨ।ਅਤੇ ਉਹਨਾ ਨੂੰ ਸ਼ਾਂਤੀ ਹਾਸਲ ਨਹੀਂ ਹੁੰਦੀ।
اندِنُ داجھہِ ساتِ ن پاءِ
سات ۔ سکون ۔ ترسنا۔ پیاس۔
اور چیخ پکاروہ کرتے ہیں سکون نہیں ملتا

ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥
satgur milai sabh tarisan bujhaa-ay.
If the true Guru meets someone, then he quenches his fierce desires of worldly riches and power. ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ।
ستِگُرُ مِلےَ سبھُ ت٘رِسن بُجھاۓ
سچے مرشدکے ملاپ سے ساری خواہشات پوری ہوجاتی ہیں۔
ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥
naanak naam saaNt sukh paa-ay. ||4||2||
O’ Nanak, that person attains peace and tranquillity by attuning to Naam. |4||2|| ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥
نانک نامِ ساںتِ سُکھُ پاۓ
اے نانک۔ الہٰی نام سچ وحقیقت سے ہی آرام آسائش اور سکون ملتا ہے

ਧਨਾਸਰੀ ਮਹਲਾ ੩ ॥
Dhanaasree mehlaa 3.
Raag Dhanasri, Third Guru:
دھناسریِ مہلا ੩॥

ਸਦਾ ਧਨੁ ਅੰਤਰਿ ਨਾਮੁ ਸਮਾਲੇ ॥
sadaa Dhan antar naam samaalay.
Always preserve the wealth of Naam deep within, ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ,
سدا دھنُ انّترِ نامُ سمالے
انتر۔ ذہن ۔ نام سمائے ۔ سچ حقیقت بسائے ۔
ہمیشہ اسکے دل و دماغ ذہن میں الہٰی نام سچ و حقیقت بسا رہتا ہے ۔

ਜੀਅ ਜੰਤ ਜਿਨਹਿ ਪ੍ਰਤਿਪਾਲੇ ॥
jee-a jant jineh partipaalay.
whish cherishes and nurtures all beings and creatures. ਜੋ ਸਾਰੇ ਜੀਵਾਂ ਨੂੰ ਪਾਲਦਾ-ਪੋਸਦਾ ਹੈ।
جیِء جنّت جِنہِ پ٘رتِپالے
پرتپاے ۔ پرورش کرتا ہے
جو تمام جانداروں کی پرورش کرتا ہے
ਮੁਕਤਿ ਪਦਾਰਥੁ ਤਿਨ ਕਉ ਪਾਏ ॥
mukat padaarath tin ka-o paa-ay.
They alone receive the wealth of Naam, which brings liberation from vices, ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,
مُکتِ پدارتھُ تِن کءُ پاۓ
مکت پدارتھ۔ نجات کی نعمت ۔ زہنی آزادی ۔
انہیں صرف نام کی دولت حاصل ہوتی ہے ، جو برائیوں سے نجات دیتی ہے
ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥
har kai naam ratay liv laa-ay. ||1||
who remain imbued with and attuned to God’s Name. ||1||. ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥
ہرِ کےَ نامِ رتے لِۄ لاۓ
رتے ۔ متاثر ۔ لولائے ۔ محبت میں مجذوب (1)
اور زہنی غلامی سے نجات اس کو ملتی ہے (1)

ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥
gur sayvaa tay har naam Dhan paavai.
One receives the wealth of God’s Name by following the Guru’s teachings. ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ।
گُر سیۄا تے ہرِ نامُ دھنُ پاۄےَ
ایک شخص گرو کی تعلیمات پر عمل کرکے خدا کے نام کی دولت حاصل کرتا ہے
ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥
antar pargaas har naam Dhi-aavai. rahaa-o.
One who meditates on God’s Name, becomes spiritually enlightened. ||Pause||. ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ਰਹਾਉ॥
انّترِ پرگاسُ ہرِ نامُ دھِیاۄےَ ॥ رہاءُ ॥
انتر پرگاس ۔ ذہن علم و دانش سے روشن ۔ دھیاوے ۔ توجہ دے ۔ دھیان لگائے ۔ رہاؤ۔
خدمت مرشد سے الہٰی نام سچ و حقیقت کی دولت میسر ہوتی ہے ۔ ذہن پر نور اور روحانی واخلاقی سمجھ آتی ہے ۔ رہاؤ۔
ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥
ih har rang goorhaa Dhan pir ho-ay.
Only that soul-bride gets imbued with the deep love of God, ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,
اِہُ ہرِ رنّگُ گوُڑا دھن پِر ہوءِ
ہر رنگ گوڑا ۔ الہٰی گہرا پیار۔ دھن پر۔خاوند۔ بیوی۔
الہٰی عشق اتنا گہرا ہوتاہے جتنا خاوند بیوی کی آپسی محبت۔

ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥
saaNt seegaar raavay parabh so-ay.
who embellishes herself with spiritual peace and enjoys the company of Husband-God. ਜੇਹੜੀ ਆਤਮਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਦੇ ਮੇਲ ਦਾ ਅਨੰਦ ਮਾਣਦੀ ਹੈ।
ساںتِ سیِگارُ راۄے پ٘ربھُ سوءِ
سانت سیگار۔ سکون کی سجاوٹ۔ زیور ۔ راوے ۔ محظوظ ۔پربھ سوئے ۔ وہی خدا سے ۔
الہٰی عشق اسے حآصل ہوتاہے جس کا زیور روحآنی سکون ہو
ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥
ha-umai vich parabh ko-ay na paa-ay.
No one can realize God through egotism. ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ।
ہئُمےَ ۄِچِ پ٘ربھُ کوءِ ن پاۓ
ہونمے ۔خودی ۔تکبر۔ غرور ۔ )
خودی اور تکبر میں الہٰی وصل پا سکتا نہیں کوئی ۔
ਮੂਲਹੁ ਭੁਲਾ ਜਨਮੁ ਗਵਾਏ ॥੨॥
moolhu bhulaa janam gavaa-ay. ||2||
One who forgets God, the source of life wastes his life in vain. ||2|| ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥
موُلہُ بھُلا جنمُ گۄاۓ
اصلیت وحقیقت اور بنیاد بھلا کر زندگی ضائع ہوجاتی ہے
ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥
gur tay saat sahj sukh banee.
Tranquility, celestial peace and poise is attained from the divine words of the Guru. ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ।
گُر تے ساتِ سہج سُکھُ بانھیِ
سہج سکھ ۔ روحانی سکون کی آسائش ۔ بانی ۔ کلام ۔ سبق۔ واعظ ۔ پندونصائج ۔
مرشد سے سکون اور روحانی سکون کی آسائش اور سبق ملتا ہے ۔

ਸੇਵਾ ਸਾਚੀ ਨਾਮਿ ਸਮਾਣੀ ॥ sayvaa saachee naam samaanee.
One merges in Naam through the devotional worship performed by following the Guru’s teachings. ਗੁਰੂ ਦੀ ਦੱਸੀ ਸੇਵਾਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ।
سیۄا ساچیِ نامِ سمانھیِ
سیوا ساچی ۔ سچی خدمت ۔نام سمانی ۔ دل میں سچ وحقیقت بستا ہے ۔
سچی خدمت سے الہٰی نام سچ و حقیقت دل میں بستا ہے ۔

ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥
sabad milai pareetam sadaa Dhi-aa-ay.
The person who remains attuned to the Guru’s word, always meditates on the beloved God; ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ;
سبدِ مِلےَ پ٘ریِتمُ سدا دھِیاۓ
ہمیشہ پیارےے کی یاد سے واعظ و سبق ملتا ہے ۔

ਸਾਚ ਨਾਮਿ ਵਡਿਆਈ ਪਾਏ ॥੩॥
saach naam vadi-aa-ee paa-ay. ||3||
he receives glory by remaining attuned to the eternal God’s Name. ||3|| ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥
ساچ نامِ ۄڈِیائیِ پاۓ
وڈیائی ۔ عظمت ۔ بزرگی
صڈیوی سچے نام و حقیقت سے عظمت اور بزرگی حاصل ہوتی ہے

ਆਪੇ ਕਰਤਾ ਜੁਗਿ ਜੁਗਿ ਸੋਇ ॥
aapay kartaa jug jug so-ay.
The Creator has been existing and pervading through all the ages. ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ।
آپے کرتا جُگِ جُگِ سوءِ
جگ جگ سوئے ۔ ہو وقت ۔ سوئے ۔ وہی ۔
ہر دور زماں کرتار اور کار ساز ہے

ਨਦਰਿ ਕਰੇ ਮੇਲਾਵਾ ਹੋਇ ॥
nadar karay maylaavaa ho-ay.
But union with Him takes place only when He casts His glance of grace. ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ।
ندرِ کرے میلاۄا ہوءِ
ندر۔ نظر عنایت۔
وہی کرتار نظر عنایت سے وصل و دیدار حاصل ہوتا ہے ۔

ਗੁਰਬਾਣੀ ਤੇ ਹਰਿ ਮੰਨਿ ਵਸਾਏ ॥
gurbaanee tay har man vasaa-ay.
one should enshrine God in one’s mind through the Guru’s divine word. ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।
گُربانھیِ تے ہرِ منّنِ ۄساۓ
گربانی ۔ واعظ مرشد
کلام سبق وواعظ مرشد لہدمیں بسانے سے ۔

ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥
naanak saach ratay parabh aap milaa-ay. ||4||3||
O’ Nanak, God unites with Himself those who are imbued with Naam. ||4||3|| ਹੇ ਨਾਨਕ! ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ ॥੪॥੩॥
نانک ساچِ رتے پ٘ربھِ آپِ مِلاۓ
ساچ رتے ۔ حقیقت سے ومجذوب
اے نانک۔ صدیوی سچے خد اکی محبت میں محو ومجذوب کو خود ملاتا ہے ۔

ਧਨਾਸਰੀ ਮਹਲਾ ੩ ਤੀਜਾ ॥
Dhanaasree mehlaa 3 teejaa.
Raag Dhanasri, Third Guru:
دھناسریِ مہلا ੩ تیِجا ॥

ਜਗੁ ਮੈਲਾ ਮੈਲੋ ਹੋਇ ਜਾਇ ॥ ਆਵੈ ਜਾਇ ਦੂਜੈ ਲੋਭਾਇ ॥
jag mailaa mailo ho-ay jaa-ay. aavai jaa-ay doojai lobhaa-ay.
In the love for Maya (worldly attachments), people are filled with sins; they are becoming more and more sinful and keep going in the cycle of birth and death. ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੈ ,ਤੇ ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
جگُ میَلا میَلو ہوءِ جاءِ ॥ آۄےَ جاءِ دوُجےَ لوبھاءِ
جگ ۔ دنیا۔ جہان ۔ میلا۔ ناپاک۔ آوے جائے ۔ تناسک۔
دنیا ناپاک ہے اسمیں زندگی ناپاک ہوجاتی ہے ۔ انسان تناسخ میں پڑا رہتا ہے اور دنیاوی دولت کا لاچ کرتا ہے ۔

ਦੂਜੈ ਭਾਇ ਸਭ ਪਰਜ ਵਿਗੋਈ ॥
doojai bhaa-ay sabh paraj vigo-ee.
This love of duality has ruined the entire world. ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ।
دوُجےَ بھاءِ سبھ پرج ۄِگوئیِ
دوجے ۔ دوئی دوئش ۔ میر۔ تیر۔ لوبھائے ۔الچل۔ پرج۔ رغبت۔ لوگ۔ وگوئی ۔خوآر ۔ ذلیل۔
اس دولت اور بیگانے پن میں لوگ ذلیل وخؤار ہوتے ہیں

ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥
manmukh chotaa khaa-ay apunee pat kho-ee. ||1||
A self-willed person suffers punishment and forfeits his honor. ||1|| ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥
منمُکھِ چوٹا کھاءِ اپُنیِ پتِ کھوئیِ
پت کھوئی۔ عزت گنواتا ہے
خودی پسند چوتاں کھات اہے اور عزت گنوا تا ہے

ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥
gur sayvaa tay jan nirmal ho-ay.
By following the Guru’s teachings, one becomes immaculate, ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
گُر سیۄا تے جنُ نِرملُ ہوءِ
جن ۔خادم۔ نرمل۔ پاک
خدمت مرشد سے خدمتگار پاک ہوجاتا ہے

ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥
antar naam vasai pat ootam ho-ay. rahaa-o.
realizes Naam dwelling within and his reputation becomes exalted. ||Pause|| ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ਰਹਾਉ॥
انّترِ نامُ ۄسےَ پتِ اوُتم ہوءِ ॥ رہاءُ ॥
۔ پت اُتم ۔ اچھی عزت۔ رہاؤ۔
دل میں الہٰی نام سچ اور حقیقت بس جاتی ہے ۔ اونچی عزت ملتی ہے ۔رہاؤ۔

ਗੁਰਮੁਖਿ ਉਬਰੇ ਹਰਿ ਸਰਣਾਈ ॥
gurmukh ubray har sarnaa-ee.
By seeking God’s refuge, the Guru’s followers are saved from being entrapped in the love for Maya, the worldly riches and power. !ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।
گُرمُکھِ اُبرے ہرِ سرنھائیِ
مریدان مرشد الہٰی سایہ و پناہ سے بچ جاتے ہیں الہٰی نامس چ وحقیقت میں اور پریم میں محو رہتے ہیں۔
ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥
raam naam raatay bhagat darirhaa-ee.
Attuned to God’s Name, they commit themselves to devotional worship. ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ।
رام نامِ راتے بھگتِ د٘رِڑائیِ
رام نام۔ الہٰی نام۔ بھگت۔ پریم ۔ درڑائی ۔پختہ کیا۔
الہٰی عشق و پیار سے عظمت و شہرت حاصل ہوتی ہے ۔
ਭਗਤਿ ਕਰੇ ਜਨੁ ਵਡਿਆਈ ਪਾਏ ॥
bhagat karay jan vadi-aa-ee paa-ay.
One who performs devotional worship of God, attains glory. ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ।
بھگتِ کرے جنُ ۄڈِیائیِ پاۓ
وڈیائی۔عظمت وشہرت ۔ ساچ رتے ۔ صدیوی سچ میں محو۔ ۔
جو صدیوی سچے خدا میں محؤ ومجذوب رہتے ہیں۔عظمت و شہرت پاتے ہیں
ਸਾਚਿ ਰਤੇ ਸੁਖ ਸਹਜਿ ਸਮਾਏ ॥੨॥
saach ratay sukh sahj samaa-ay. ||2||
Those who are imbued with the eternal God’s love, remain delighted in celestial peace and poise. ||2|| ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥
ساچِ رتے سُکھ سہجِ سماۓ
ساچ رتے ۔ صدیوی سچے خدا مینمحویت سے ذہین و روحانی سکون و آرام و آسائش (2)
وہ ذہنی روحانی سکون و آرام و آسائش پاتے ہیں (2)
ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥
saachay kaa gaahak virlaa ko jaan.
Understand that only a rare person is the seeker of the eternal God. ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ।
ساچے کا گاہکُ ۄِرلا کو جانھُ
گاہک ۔ خواہش مند جان ۔سمجھ
صدیوی سچے خداکے ملاپ کا خواہشمند کوئی ہوتا ہے ۔
ਗੁਰ ਕੈ ਸਬਦਿ ਆਪੁ ਪਛਾਣੁ ॥
gur kai sabad aap pachhaan.
Through the Guru’s word, he comes to understand himself. ਗੁਰੂ ਦੇ ਸ਼ਬਦ ਵਿਚ ਜੁੜ ਕੇ, ਉਹ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ।
گُر کےَ سبدِ آپُ پچھانھُ
۔ آپ پچھان۔ اپنے اعمال و کردار کی پہچان کر۔
جو ہوتا ہے کلام مو سبق مرشد پر عمل کرکے
ਸਾਚੀ ਰਾਸਿ ਸਾਚਾ ਵਾਪਾਰੁ ॥
saachee raas saachaa vaapaar.
He enshrines the wealth of God’s Name; he remains in the trade of meditation on God’s Name. ਉਹ ਮਨੁੱਖ ਹਰਿ-ਨਾਮ ਦੀ ਪੂੰਜੀ ਸਾਂਭ ਕੇ ਰੱਖਦਾ ਹੈ ਅਤੇ,ਹਰਿ-ਨਾਮ ਸਿਮਰਨ ਦਾ ਵਪਾਰ ਕਰਦਾ ਹੈ।
ساچیِ راسِ ساچا ۄاپارُ
ساچی ۔ راس۔ سچی پونجی سرامیہ۔ واپار۔ سوداگری ۔
اپنی روحانی واخلاقی زندگی کی پہچان کرنے والا ہوجاتا ہے ۔ اسکا سرامیہ سچ و حقیقت صڈیوی سچ کا سوداگر ہوجاتا ہے
ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥
so Dhan purakh jis naam pi-aar. ||3||
Blessed is that person, who loves Naam. ||3|| ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥
سو دھنّنُ پُرکھُ جِسُ نامِ پِیارُ
نام پیار۔ سچ وحقیقت سے محبت3
وہ خوش قسمتہے الہٰینام سچ وحقیقت سے محبت پیار اور عشق ہے
ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥
tin parabh saachai ik sach laa-ay.
That eternal God has attached some people to His eternal Name, ਉਸ ਸਦਾ-ਥਿਰ ਪ੍ਰਭੂ ਨੇ ਕਈ ਮਨੁੱਖਾਂ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,
تِنِ پ٘ربھِ ساچےَ اِکِ سچِ لاۓ
تن۔ اس۔ ساچے ۔ صدیوی ۔
اس سچے خدا نے ایک کو سچ وحقیقت

ਊਤਮ ਬਾਣੀ ਸਬਦੁ ਸੁਣਾਏ ॥
ootam banee sabad sunaa-ay.
to them He recites the most sublime words of the Guru.
ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।
اوُتم بانھیِ سبدُ سُنھاۓ
اُتم ۔ بلند عظمت۔
اور الہٰی نام میں محو ومجذوب کر رکھا ہے اور پاک و متبر ک کلام سناتا ہے

error: Content is protected !!