ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥
satgur saagar gun naam kaa mai tis daykhan kaa chaa-o.
The true Guru is the Ocean of God’s virtues. I have a yearning to see him. ਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ।
ستِگُرُ ساگرُ گُنھ نام کا مےَ تِسُ دیکھنھ کا چاءُ ॥
ساگر۔ سمندر۔ چاو۔ امنگ۔ خواہش ۔
سچا مرشد اوصاف کا سمندرہے الہٰی نام کا میرے دل میں اسکے ددیار کی تمنا ہے
ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥
ha-o tis bin gharhee na jeev-oo bin daykhay mar jaa-o. ||6||
Without seeing him I cannot spiritually survive even for a moment. In fact without seeing him I feel as if I am going to die spiritually . ||6|| ਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥
ہءُ تِسُ بِنُ گھڑیِ ن جیِۄئوُ بِنُ دیکھے مرِ جاءُ ॥੬॥
اسکے بغیر تھوڑی سی دیر کے لئے بھی محال ہے بغیر دیدار میری روحانی وزہنی موت ہے۔
ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥
ji-o machhulee vin paanee-ai rahai na kitai upaa-ay.
Just as the fish cannot survive at all without water, ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ,
جِءُ مچھُلیِ ۄِنھُ پانھیِئےَ رہےَ ن کِتےَ اُپاءِ ॥
کتے اپائے ۔ کس کوشش سے ۔ ایسی ہے ۔
جیسے مچھلی کا بگیر پانی کسی بھی کوشش وکاوس کے باوجود زندہ نہیں رہ سکتیایسے ہی
ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥
ti-o har bin sant na jeev-ee bin har naamai mar jaa-ay. ||7||
similarly without the love for God, a true saint cannot remain spiritually alive; without remembering God’s Name, he feels he is spiritually dead. ||7|| ਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ॥੭॥
تِءُ ہرِ بِنُ سنّتُ ن جیِۄئیِ بِنُ ہرِ نامےَ مرِ جاءِ ॥੭॥
سنت ۔ روحانی رہبر۔ مرجاؤ۔ روحانی موت ہے ۔ بن ہر نامے ۔ الہٰی نام کے بغیر
پرماتما کے بغیر روحانی رہبر خدا رسیدہ زندہ نہیں رہ سکتا الہٰی نام سچ وحقیقت کے بگیر اسکی روحانی موت ہے ۔ یہ وہ سمجھتا ہے
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥
mai satgur saytee pirharhee ki-o gur bin jeevaa maa-o.
O’ my mother, I am very devoted to the true Guru. How can I survive without the Guru? ਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ?
مےَ ستِگُر سیتیِ پِرہڑیِ کِءُ گُر بِنُ جیِۄا ماءُ ॥
پر یٹری ۔ پیار۔
میرا سچے مرشد سے گہرا رشتہ پیار اور سمبند ہے اس لئے ماں میں مرشد کے بغیر کیسے زندگی بسر کروں ۔
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥
mai gurbaanee aaDhaar hai gurbaanee laag rahaa-o. ||8||
Guru’s word is the support of my life; attuned to his word, I remain spiritually alive. ||8|| ਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ॥੮॥
مےَ گُربانھیِ آدھارُ ہےَ گُربانھیِ لاگِ رہاءُ ॥੮॥
آدھار۔ آصرا۔ لاگ رہاؤ۔ پریم سے زندگی ہے ۔
کلام مرد میری زندگی کے لے سہار اہے اس پر عمل و رشتے ہی میری روحانی زندگی قائم ہے ۔
ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥
har har naam ratann hai gur tuthaa dayvai maa-ay.
O’ my mother, God’s Name is precious like a jewel, which the Guru gives to a person on whom he becomes kind.
ਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ।
ہرِ ہرِ نامُ رتنّنُ ہےَ گُرُ تُٹھا دیۄےَ ماءِ ॥
رتن۔ قیمتی ہیرا۔ تٹھا۔ خوش ہوکر۔ دھر۔ آسرا۔لو۔ پیار۔ (9)
میرا سچے مرشد سے گہرا رشتہ پیار اور سمندری ہے اس لئے ماں میں مرشد کے بغیر کیسے زندگی بسر کروں ۔
ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥
mai Dhar sachay naam kee har naam rahaa liv laa-ay. ||9||
I depend on the support of the eternal God’s Name; I remain spiritually alive attuned to God’s Name. ||9|| ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ॥੯॥
مےَ دھر سچے نام کیِ ہرِ نامِ رہا لِۄ لاءِ ॥੯॥
کلام مرد میری زندگی کے لے سہار اہے اس پر عمل و رشتے ہی میری روحانی زندگی قائم ہے ۔
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
gur gi-aan padaarath naam hai har naamo day-ay drirh-aa-ay.
O’ my friends, the wealth of God’s Name is contained in the Guru-given knowledge. The Guru implants and enshrines His Name in his devotee. ਗੁਰਾਂ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਸੁਆਮੀ ਦੇ ਨਾਮ ਦੀ ਦੌਲਤ ਹੈ ਅਤੇ ਸੁਆਮੀ ਦਾ ਨਾਮ ਹੀ ਗੁਰੂ ਜੀ ਬੰਦੇ ਦੇ ਅੰਦਰ ਪੱਕਾ ਕਰਦੇ ਹਨ।
گُر گِیانُ پدارتھُ نامُ ہےَ ہرِ نامو دےءِ د٘رِڑاءِ ॥
گرگیان۔ علم مرشد۔ پداتھ۔ نعمت۔ درڑاے ۔ پکی یاد۔
علم مرشد ایک نعمت ہے الہٰینام سچ وحقیقت ہے اس سے دل میں اسکی پختگی ہوتی ہے
ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥
jis paraapat so lahai gur charnee laagai aa-ay. ||10||
However, only the one who is so predestined, receives it by following the teachings of the Guru. ||10|| ਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ॥੧੦॥
جِسُ پراپتِ سو لہےَ گُر چرنھیِ لاگےَ آءِ ॥੧੦॥
لہے ۔ لیتا ہے ۔ حاصل کرتا ہے
جس کی تقیدر میں ہے وہی حاصل کرتا ہے و ہ پائے مرشد پڑتا ہے
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥
akath kahaanee paraym kee ko pareetam aakhai aa-ay.
O’ my friends, If only someone would come and narrate the indescribable story of the endearment of my Beloved God to me, ਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ,
اکتھ کہانھیِ پ٘ریم کیِ کو پ٘ریِتمُ آکھےَ آءِ ॥
اکتھ۔ ناقابل بیان۔ پریتم۔ پیار
پیار کی کہانی ناقابل بیان ہے کوئی آکے بتائے میں
ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
tis dayvaa man aapnaa niv niv laagaa paa-ay. ||11||
I would surrender my mind to him and would bow down again and again to touch his feet. ||11|| ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ॥੧੧॥
تِسُ دیۄا منُ آپنھا نِۄِ نِۄِ لاگا پاءِ ॥੧੧॥
اپنا دل اسے بھینٹ کردوں اور جھک جھک کر بطور آداب پاوں پڑوں
ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥
sajan mayraa ayk tooN kartaa purakh sujaan.
O’ Almighty God, You are my only well-wisher. You are the Creator, all-pervading and All-knowing. ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ।
سجنھُ میرا ایکُ توُنّ کرتا پُرکھُ سُجانھُ ॥
سجن۔ دوست ۔ کرتا پرکھ ۔ قادر ۔ کرنے والا۔ سجان ۔ دانشمند۔
اے خدا تو ہی میرا واحد دانشمند دوست ہے تو ہی سب کو پدیا کرنے والا ہے ۔
ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥ satgur meet milaa-i-aa mai sadaa sadaa tayraa taan. ||12||
My friend, the true Guru, has united me with You; I depend on Your support forever and ever. ||12|| ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ॥੧੨॥
ستِگُرِ میِتِ مِلائِیا مےَ سدا سدا تیرا تانھُ ॥੧੨॥
ستگر ۔ سچا مرشد۔ میت ۔ دوست۔ تان۔ آسرا
سچے مرشد نے دوست سے میرا ملاپ کرائیا۔ اے خدا تو ہی میرا سہار اہے
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
satgur mayraa sadaa sadaa naa aavai naa jaa-ay.
O’ my friends, my true Guru is of eternal existence; He neither is born nor dies. ਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।
ستِگُرُ میرا سدا سدا نا آۄےَ ن جاءِ ॥
مریا سچا مرشد صدیوی خدا ہے جو نہ پیدا ہوا ہے نہ اسے موت ہے وہ لافناہ ہے
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
oh abhinaasee purakh hai sabh meh rahi-aa samaa-ay. ||13||
He is the imperishable Creator and is pervading in all. ||13|| ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ॥੧੩॥
اوہُ ابِناسیِ پُرکھُ ہےَ سبھ مہِ رہِیا سماءِ ॥੧੩॥
ابناسی ۔لافناہ ۔ سمائے ۔ بستا ہے
اور سب مں بستا ہے
ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥
raam naam Dhan sanchi-aa saabat poonjee raas.
The person, whom the perfect Guru has blessed, has amassed the wealth of God’s Name, and this wealth always remains intact. ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇਪ੍ਰਭੂ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,
رام نام دھنُ سنّچِیا سابتُ پوُنّجیِ راسِ ॥
سنچیا۔ اکھٹا کیا۔ ثابت پونجی داس۔ صبح ناکم ہونے والا سرمایہ
کمی واقع نہیں ہوتی ۔ اسکا بارگاہ الہٰی میں اداب ملتا ہے ۔
ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
naanak dargeh mani-aa gur pooray saabaas. ||14||1||2||11||
O’ Nanak, by the blessing of the Guru, such a person is approved in the presence of God. ||14||1||2||11|| ਤੇ ਹੇ ਨਾਨਕ! (ਆਖ-) ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ॥੧੪॥੧॥੨॥੧੧॥
نانک درگہ منّنِیا گُر پوُرے ساباسِ
۔ درگیہہ۔ بارگاہ الہٰی ۔ خدا کی عدالت میں۔ منیا۔ منظور۔ قبول
اے نانک۔ جس انسان کی پشت پناہی کامل مرشد نے کی اس نے الہٰی نام سچ وحقیقت کا سرمایہ اکھٹاکیا جو ہمیشہ پورا رہتا ہے
ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧
raag soohee asatpadee-aa mehlaa 5 ghar 1
Raag Soohee, Ashtapadees, Fifth Guru, First Beat:
راگُ سوُہیِ اسٹپدیِیا مہلا ੫ گھرُ ੧॥
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਉਰਝਿ ਰਹਿਓ ਬਿਖਿਆ ਕੈ ਸੰਗਾ ॥
urajh rahi-o bikhi-aa kai sangaa.
O’ my friends, human mind is entangled in the company of poisonous Maya (the worldly riches and power), ਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ,
اُرجھِ رہِئو بِکھِیا کےَ سنّگا ॥
ارجھ ۔ پھنس۔ گرفتار۔ ملخوظ۔ وکھیا۔ دنیاوی دولت۔ سنگا ۔ ساتھ۔
اے میرے دوست انسان کا دماغ دنیاوی دولت کے ساتھ میں پھنس گیا ہے۔
ਮਨਹਿ ਬਿਆਪਤ ਅਨਿਕ ਤਰੰਗਾ ॥੧॥
maneh bi-aapat anik tarangaa. ||1||
and his mind is afflicted with innumerable waves of greed. ||1|| ਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ ॥੧॥
منہِ بِیاپت انِک ترنّگا ॥੧॥
کت ۔ کب ۔ مینہہ۔ دل میں۔ بیاپت۔ پیدا ہوتی ہے ۔ انک۔ بیشمار۔ ترنگا۔ لہریں (1)
اور پھر اس کے دل میں بیشمار خواہشات پیدا ہوتی ہیں۔
ਮੇਰੇ ਮਨ ਅਗਮ ਅਗੋਚਰ ॥ ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥
mayray man agam agochar. kat paa-ee-ai pooran parmaysar. ||1|| rahaa-o.
O’ my mind, Almighty God is incomprehensible, and inaccessible. How can we realize that perfect all-pervading God? ||1||Pause|| ਹੇ ਮੇਰੇ ਮਨ! ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ॥੧॥ ਰਹਾਉ ॥
میرے من اگم اگوچر ॥ کت پائیِئےَ پوُرن پرمیسر ॥੧॥ رہاءُ ॥
اگم اگوچر۔ انسانی عقل و ہوش سے اوپر ناقابل بیان ۔ پورن ۔ مکمل ۔ پرمیسور۔ خدا (1) رہاؤ۔
اے د وہ انسانی رسائی سے بعید نا قابل بیان کامل خدا کیسے پائیا ہے (1) رہاؤ۔
ਮੋਹ ਮਗਨ ਮਹਿ ਰਹਿਆ ਬਿਆਪੇ ॥
moh magan meh rahi-aa bi-aapay.
The human being is always entangled in the love for worldly attachments, ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ,
موہ مگن مہِ رہِیا بِیاپے ॥
موہ مگن۔ محبت میں محو ۔ دیاپے ۔ گرفتار۔
دنیاوی دولت میں انسان پھنسا ہو اہے
ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥
attarisnaa kabhoo nahee Dharaapay. ||2||
and his excessive desire for worldly riches never gets quenched. ||2|| (ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ ॥੨॥
اتِ ت٘رِسنا کبہوُ نہیِ دھ٘راپے ॥੨॥
ات ۔ ناہیت ۔ ترسنا۔ پیاس ۔ خواہش۔ کہو ۔ کبھی۔ دھراپے ۔ صبر
دنیاوی دولت کی اس کی خواہش کبھی ختم نہیں ہوتی
ਬਸਇ ਕਰੋਧੁ ਸਰੀਰਿ ਚੰਡਾਰਾ ॥
bas-i karoDh sareer chandaaraa.
Merciless anger hides within his body; ਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ।
بسءِ کرودھُ سریِرِ چنّڈارا ॥
بسیئے ۔ بساتا ہے ۔ کردودھ ۔ غصہ ۔ چنڈآر ۔ کیمنہ ۔ ہبرحم۔
انسان کے جسم میں غسہ بستاہے روحانی زندگی کی بے سمجھی کی وجہ سے انسان چلتا ہے (3)
ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥
agi-aan na soojhai mahaa gubaaraa. ||3||
and he does not understand this because of the utter darkness of spiritual ignorance. ||3|| ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ॥੩॥
اگِیانِ ن سوُجھےَ مہا گُبارا ॥੩॥
اگیان۔ لا علمی ۔ بے سمھی ۔ مہا گبار۔ بھاری اندھیرا (3)
یہ دنیاوی دولت کی جاہلت کی وجہ سے کچھ بھی سمجھ نہیں پاتا ۔
ਭ੍ਰਮਤ ਬਿਆਪਤ ਜਰੇ ਕਿਵਾਰਾ ॥
bharmat bi-aapat jaray kivaaraa.
The wandering and distraction and the pressure of Maya (worldly attachments) are like two shutters on our minds, ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,
بھ٘رمت بِیاپت جرے کِۄارا ॥
بھرمت۔ بھٹکن۔ بیاپت ۔ پیدا ہوتی ہے ۔ جرے کوار۔ دروازہ بند
ذہنی بھٹکن اور دنیاوی دولت کے تاثرات کی وجہ سے سوچ سمجھ ٹھیک کام نہیںکرتی انسان گمراہی میں رہتا
ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥
jaan na paa-ee-ai parabhdarbaaraa. ||4||
due to which we cannot go in God’s presence. ||4|| ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ ॥੪॥
جانھُ ن پائیِئےَ پ٘ربھ دربارا ॥੪॥
جس کی وجہ سے الہٰی دربار تک رسائی حاصل نہیں ہو سکتی (4)
ਆਸਾ ਅੰਦੇਸਾ ਬੰਧਿ ਪਰਾਨਾ ॥
aasaa andaysaa banDh paraanaa.
The mortal remains bound by hope and fear, ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,
آسا انّدیسا بنّدھِ پرانا ॥
آسا۔ امید ۔ اندیسا۔ خوف ۔ بندھ پرانا۔ زندگی کی غلامی ۔
امیدیں اور تشوش و فکر زندگی کے لئے غلامی ہے الہٰی حضوری حاصل نہیں ہو سکتی بدیشی کی طرح بھٹکتا رہتا ہے (5)
ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥
mahal na paavai firat bigaanaa. ||5||
therefore, he cannot go in the presence of God and keeps wandering around like a stranger. ||5|| ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ ॥੫॥
مہلُ ن پاۄےَ پھِرت بِگانا ॥੫॥
محل۔ ٹھکانہ ۔ بیگانہ ۔ بیگانگی ۔ بلا تعلق یا رشتہ
انسان تمام طرح کی ذہنی بیماریوں میں محبوس رہتا ہے ۔ایسے خواہشات کی ہوس میں تڑپتا رہتا ہے (6)
ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥
sagal bi-aaDh kai vas kar deenaa.
O’ my friends, the human being remains under the control of all kinds of psychological ailments, ਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ,
سگل بِیادھِ کےَ ۄسِ کرِ دیِنا ॥
سگل بیادھ۔ ساری ذہنی بیماریاں ۔
اے خدا ایسے حالات میں میری دانشمندی کی کوئی وقعت نہیں صرف تجھ پر ہی میری امید ہے ۔
ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥
firat pi-aas ji-o jal bin meenaa. ||6||
and one keeps wandering and suffering in worldly desires, like a fish out of water. ||6|| ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ ॥੬॥
پھِرت پِیاس جِءُ جل بِنُ میِنا ॥੬॥
پھرت پیاس ۔ پیاسی پھرتی ہیں۔ مینا۔ مچھلی (6)
اور جیسے بغیر پانی کے مچھلی تڑپتی رہتی ہے ۔
ਕਛੂ ਸਿਆਨਪ ਉਕਤਿ ਨ ਮੋਰੀ ॥
kachhoo si-aanap ukat na moree.
O’ God, I do not have any wisdom or reasoning to overcome this difficulty. ਹੇ ਪ੍ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ।
کچھوُ سِیانپ اُکتِ ن موریِ ॥
سیانپ۔ دانشمندی ۔ ۔ کب۔ اوکات۔ طاقت ۔ توفیق (7)
اے میرے خدا میرے پاس ان مشکلات کو برداشت کرنے کی توفیق دے۔
ਏਕ ਆਸ ਠਾਕੁਰ ਪ੍ਰਭ ਤੋਰੀ ॥੭॥
ayk aas thaakur parabhtoree. ||7||
O’ my Master, You are my only hope. ||7|| ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ॥੭॥
ایک آس ٹھاکُر پ٘ربھ توریِ ॥੭॥
اے میرے مرشد توہی میری آخری امید ہے۔
ਕਰਉ ਬੇਨਤੀ ਸੰਤਨ ਪਾਸੇ ॥
kara-o bayntee santan paasay.
O’ God, I pray to Your saints, and say that ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ,
کرءُ بینتیِ سنّتن پاسے ॥
اے خدا میں تجھ سے ہی دعا کرتا ہوں۔
ਮੇਲਿ ਲੈਹੁ ਨਾਨਕ ਅਰਦਾਸੇ ॥੮॥
mayl laihu naanak ardaasay. ||8||
keep me, Nanak, keep me united with You. ||8|| ਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ ॥੮॥
میلِ لیَہُ نانک ارداسے
اے نانک مجھے اپنے ساتھ ہی رکھنا ۔
ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥
bha-i-o kirpaal saaDhsang paa-i-aa.
Those persons on whom God shows mercy, can join the company of the pious people. ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,
بھئِئو ک٘رِپالُ سادھسنّگُ پائِیا ॥
کرپال۔ مہربان۔ سادھ سنگ۔ جس نے طرز زندگی کو راہ راست پر لگالیا ۔صحبت پاکدامن ۔
جن لوگوں پر مرشد کی عنایت ہوتی ہےوہ نیک لوگوں کی صحبت اختیار کرتے ہیں۔
ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥
naanak tariptai pooraa paa-i-aa. ||1|| rahaa-o doojaa. ||1||
O’ Nanak, their yearning for Maya is quenched and they realize the perfect God. ||1||Second Pause||1|| ਹੇ ਨਾਨਕ! ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ ਦੂਜਾ ॥੧॥
نانک ت٘رِپتے پوُرا پائِیا ॥੧॥ رہاءُ دوُجا ॥੧॥
نہ پتے ۔ تسلی ہوئی۔ پورا۔ کامل۔
اے نانک۔ جب مہربان ہوتا ہے خدا تو صحبت خدا رسیدگان پارسایاں حاصل ہوجاتی ہے انہیں کامل خدا ملجاتا ہے (1) رہاؤ دوجا۔