Urdu-Raw-Page-939

ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
tirath naa-ee-ai sukh fal paa-ee-ai mail na laagai kaa-ee.
We attain the fruit of spiritual peace by bathing at sacred shrines of pilgrimage, and are not afflicted by the filth of evils.
ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।
تیِرتھِنائیِئےَسُکھُپھلُپائیِئےَمیَلُنلاگےَکائیِ॥
تیرتھ ۔ زیارت۔ میل ۔ نا پاکیزگی ۔
جو پھل دیتے سکھ ملتا ہے اور من و قلب پاک رہتا ہے

ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
gorakh poot lohaareepaa bolai jog jugat biDh saa-ee. ||7||
Yogi Loharippa, the disciple of Gorakh says that this alone is the way to unite with God. ||7|| ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥
گورکھپوُتُلوہاریِپابولےَجوگجُگتِبِدھِسائیِ॥੭॥
گور مکھپوتلوہا ریپا۔ گور کھ کا مرید لوہار یپا ۔ بدھ ۔ طریقہ ۔ سائی ۔ وہی ۔
یہی ہماری جوگیوں کا جوگ کا طریقہ ہے ۔

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥
haatee baatee need na aavai par ghar chit na dolaa-ee.
Guru Ji says, while living in this world one shouldn’t remain completely engrossed in worldly affairs and shouldn’t let one’s mind be enticed by the things in anyone else’s home.
(ਗੁਰੂ ਜੀ ਦਾ ਕਥਨ)ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;
ہاٹیِباٹیِنیِدنآۄےَپرگھرِچِتُنڈد਼لائیِ॥
واٹ ۔ راستہ ۔ پر گھر ۔ دوسروں کی عورت کو دیکھ کر نہ ڈگمگائے ۔
اے نانک۔ اصلی حقیقی علم و سمجھ یہ ہے کہ دنیاوی کاروبار کرتے ہوئے انسان گمراہ نہ ہو اور حقیقت و اصلیت سے غفلت نہ کرے غیروں کی طرف لالچی بھری نگاہوں سے نہ دیکھے اور دل نہ ڈگمگائے

ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
bin naavai man tayk na tik-ee naanak bhookh na jaa-ee.
Nanak says, without meditating on Naam, the mind does not remain stable, and its hunger for worldly riches does not go away.
ਨਾਨਕ ਕਹਿੰਦੇ ਨੇ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
بِنُناۄےَمنُٹیکنٹِکئیِنانکبھوُکھنجائیِ॥
بن ناوئے ۔ خدا کے نام سچ و حقیقت و حق کے بغیر۔ ٹیک نہ ٹکئی ۔ آسرا نہیں ملتا۔ بھوک خواہشات۔ جائی ۔ مٹتی ۔
اے نانک الہٰی نام سچحق و حقیقت کے بغیر دل کو سکون حاصل نہیں ہو سکتا اور دنیاوی دولت کی خواہشات میں مٹتی ۔

ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
haat patanghar guroo dikhaa-i-aa sehjay sach vaapaaro.
The person to whom the Guru has revealed the real dwelling of God within his mind, intuitively carries on the trade of Naam.
(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ ‘ਨਾਮ’ ਵਿਹਾਝਦਾ ਹੈ।
ہاٹُپٹنھُگھرُگُروُدِکھائِیاسہجےسچُۄاپارو॥
حاٹپٹن ۔ شہر اور دکان ۔ سیجے سچ و اپارو ۔ آسان آصلی حقیقی سوداگری کے لئے ۔
جس شخص کے پاس گرو نے اپنے دماغ میں خدا کی اصل رہائش کا انکشاف کیا ہے ، وہ بدیہی طور پر نام کی تجارت پر لے جاتا ہے

ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥
khandit nidraa alap ahaaraN naanak tat beechaaro. ||8||.
Such a person eats little, and sleeps little; Nanak says, this is the essence of my thinking on this matter.||8||
ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। ਨਾਨਕ ਆਖਦਾ ਹੈਮੇਰੇ ਵਿਚਾਰ ਦਾ ਇਹ ਤੱਤ ਹੈ ॥੮॥
کھنّڈِتنِد٘راالپاہارنّنانکتتُبیِچارو॥੮॥
کھنڈتنندرا۔ غفلت ۔مٹانا۔ الپ اہار۔ تھوڑا کھاتا ۔ تت۔ وچارو۔ اصلیت سمجھو ۔
ایسا شخص تھوڑا کھاتا ہے ، اور تھوڑا سوتا ہے۔ نانک کہتے ہیں ، یہ اس معاملے پر میری سوچ کا نچوڑ ہے

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
darsan bhaykh karahu jogindaraa mundraa jholee khinthaa.
(Yogi says, O’ Nanak), adopt the supreme garb of the yogis, and wear the ear-rings, begging bowl and a patched coat.
(ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।
درسنُبھیکھکرہُجوگِنّد٘رامُنّد٘راجھولیِکھِنّتھا॥
درسن بھیکھ ۔ درسن جوگیوں کا فرقہ ۔ جو گندرا۔ جوگیوں کے راجہ ۔ مندر۔ مندریں۔ جھولی ۔ تھیلا۔ کھنتھا ۔ گووڑی ۔
اے جو گیراج درسن بھیکھ اختیار کرؤ مندران جھولی اور کنی یا گودڑی

ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
baarah antar ayk sarayvhu khat darsan ik panthaa.
There are six main branches of yoga, which are further divided into twelve sects; out of those, you should adopt our path (which is the ”Aaee” sect).
ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ ‘ਆਈ ਪੰਥ’ ਨੂੰ ਧਾਰਨ ਕਰੋ।
بارہانّترِایکُسریۄہُکھٹُدرسناِکپنّتھا॥
سر یو ہو ۔ اپناؤ۔ کھٹ درسن۔ چھ فرقے ۔
لہذا بارہوں میں سے ایک اختیار کرؤ چھ فرقوں میں سے ایک فرقہ ہے ۔

ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
in biDh man samjaa-ee-ai purkhaa baahurh chot na khaa-ee-ai.
Yogi continues, O’ man, this is how we should teach our mind so that we don’t suffer the blows of death.
ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ ਮੋਤ ਦੀ ਚੋਟ ਨਹੀਂ ਖਾਈਦੀ।
اِنبِدھِمنُسمجھائیِئےَپُرکھاباہُڑِچوٹنکھائیِئےَ॥
ان بدھ ۔ اس طریقے سے ۔ پرکھا۔ اےانسان۔ باہڑ۔ دوبارہ۔ چوٹ۔ عذاب۔
اس طرح سےد ل سمجھاؤ تاکہ دوبارہ گمراہ نہ ہو ۔

ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
naanak bolai gurmukh boojhai jog jugat iv paa-ee-ai. ||9||
Nanak responds, only a Guru’s follower understands how we find the way to yoga, the union with God. ||9||
ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ ਮਨ ਨੂੰ ਸਮਝਾਣ ਦਾ ਢੰਗ ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ॥੯॥
نانکُبولےَگُرمُکھِبوُجھےَجوگجُگتِاِۄپائیِئےَ॥੯॥
گورمکھ بوجھے ۔ مرید مرشد سمجھتا ہے ۔
نانک صاحب کا فرمان ہے روحانیت کا طریقہ و مقصد اس طرح سے مرید مرشد ہوکر اس طرح سے حاصل ہوتا ہے ۔

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
antar sabad nirantar mudraa ha-umai mamtaa door karee.
O’ yogi, to always keep the Guru’s divine word within the mind is like wearing the ear-rings, and one who does, he casts away his ego, worldly attachments.
ਹੇ ਜੋਗੀ, ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;
انّترِسبدُنِرنّترِمُد٘راہئُمےَممتادوُرِکریِ॥
انتر۔ ذہن میں۔ سبد۔ سبق ۔ کلام ۔ نر نتر۔ لگاتار۔ ہونمے ۔ خودی۔ خود پسندی ۔ ممتا۔ ملکیت کی عادت۔ کام ۔ شہوت۔
سبق ۔ واعظو کلام مرشد کو دلمیں بسانا مندر یں ہیں اس خودی خود پسندی اور ملکیتی احساس دور ہوتا ہے ۔

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
kaam kroDh ahaNkaar nivaarai gur kai sabad so samajh paree.
He gets this sublime understanding to eradicate his lust, anger and arrogance through the Guru.
ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।
کامُک٘رودھُاہنّکارُنِۄارےَگُرکےَسبدِسُسمجھپریِ॥
کرودھ ۔ غصہ ۔ اہنکار۔ خودی۔ غرور ۔ سمجھے ۔ پری ۔ سمجھ آئی ۔
شہوت غصہ اور غرورمٹتا ہے ۔ جو سبق اور کلام سے سمجھ میں آتا ہے۔

ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
khinthaa jholee bharipur rahi-aa naanak taarai ayk haree.
To realize that God is pervading everywhere is like his patched coat and begging bowl; O’ Nanak! God alone ferries everyone across the world ocean of vices.
ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ,ਹੇ ਨਾਨਕ! ਇਕ ਪ੍ਰਭੂ ਹੀ ਸਭ ਨੂੰ ਸੰਸਾਰ ਸਾਗਰ ਤੋ ਤਾਰਦਾਹੈ।
کھِنّتھاجھولیِبھرِپُرِرہِیانانکتارےَایکُہریِ॥
بھر پر ۔ پوری طرح۔ رہیا۔ بستاہے۔
یہ اس کے لئے گنتی اور تھیلا ہے ۔ کہ خدا ہر جگہ بستا ہے اے نانک۔ خدا واحد ہستیدنیاوی دولت سے بچانےو الی جو صدیوی قائم دائم ہے

ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
saachaa saahib saachee naa-ee parkhai gur kee baatkharee. ||10||
Through the Guru’s word, he understands that God and His glory are eternal. ||10||
ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਪਰਖ ਲੈਂਦਾ ਹੈ ਕਿ ਪਰਮਾਤਮਾਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥
ساچاساہِبُساچیِنائیِپرکھےَگُرکیِباتکھریِ॥੧੦॥
ساچا صاحب۔ سچا مالکصدیوی سچا ہے ۔ ساچی نائی ۔ سچے صدیوی نام سچ و حقیقت کی وجہ سے ۔ پرکھے ۔ تحقیق و تنفیشکرتا ہے ۔ کرھی ۔ سچ ۔ صحیح ۔ حقیقت۔
جو سچا دائم قائم مالک اور اسکا نام سچحق و حقیقت دوآمی ہے جس کی سمجھ مرشد کے کلام و واعظ سے آتی ہے ۔

ਊਂਧਉ ਖਪਰੁ ਪੰਚ ਭੂ ਟੋਪੀ ॥
ooNDha-o khapar panch bhoo topee.
Guru Ji continues, for that person, the mind turned away from worldly desires is the begging bowl, and the divine qualities of five elements symbolize his cap,
ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,
اوُݩدھءُکھپرُپنّچبھوُٹوپیِ॥
اوندھو ۔ الٹا۔ کھپر۔ پیالہ ۔ پنج بھو۔ پانچمادیات ۔ ٹوپی ۔ کلا۔
ذہن دنیاوی خواہشات سے منہ موڑ دیتا ہے بھیک مانگنے والا پیالہ ہے ، اور پانچ عناصر کی الہی خصوصیات ان کی ٹوپی کی علامت ہیں

ਕਾਂਇਆ ਕੜਾਸਣੁ ਮਨੁ ਜਾਗੋਟੀ ॥
kaaN-i-aa karhaasan man jaagotee.
to keep the body free of evil passions is like his straw mat for meditation, and the controlled mind is like his loin-cloth,
ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,
کاںئِیاکڑاسنھُمنُجاگوٹیِ॥
کائیا۔ جسم۔ پھوہڑی ۔ من۔ دل ۔ جاگوٹی ۔ لنگوٹی ۔
جسم کو بری جذبات سے پاک رکھنا اس کے تنکے کی چٹائی کی طرح ہے جو مراقبہ کے لئے ہے ، اور کنٹرولڈ دماغ اس کے کمر کے کپڑے کی طرح ہے

ਸਤੁ ਸੰਤੋਖੁ ਸੰਜਮੁ ਹੈ ਨਾਲਿ ॥
sat santokh sanjam hai naal.
truth, contentment, and self-discipline are like his three disciples,
ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
ستُسنّتوکھُسنّجمُہےَنالِ॥
ست ۔ سچ ۔ حقیقت۔ سنتوکھ ۔ صبر قناعت ۔ سنجم۔ ضبط۔
سچائی ، قناعت اور خود نظم و ضبط ان کے تین شاگردوں کی طرح ہیں

ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
naanak gurmukh naam samaal. ||11||
and he remembers God’s Name through the Guru, says Nanak. ||11||
ਨਾਨਕ ਕਹਿੰਦੇ ਨੇ! ਗੁਰੂ ਦੀ ਰਾਹੀਂ ਪ੍ਰਭੂ ਦਾਨਾਮ ਯਾਦ ਕਰਦਾ ਹੈ ॥੧੧॥
نانکگُرمُکھِنامُسمالِ॥੧੧॥
گورمکھ نام سمال۔ مرید مرشد ہو کر خدا کا نام سچ حقحقیقت اپنا اختیار کر ۔
نانک نے کہا ، اور وہ گرو کے ذریعہ خدا کا نام یاد کرتے ہیں

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
kavan so guptaa kavan so muktaa.
Yogis’ question, Who is hidden in the universe? Who is liberated?
(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?
کۄنُسُگُپتاکۄنُسُمُکتا॥
کون سو ۔ وہ کون ہے ۔ گپتا ۔ گپت ۔ پوشیدہ ۔ مکتا ۔ آزاد ۔ مراد دنیاوی غلامیوں سے آزاد۔
کون ہے جو چھپا ہوا ہے آنکھون سے اوجھل او ر راز ہے ۔ وہ کون ہے جو آزاد ہے نجات یافتہ ہے ۔

ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
kavan so antar baahar jugtaa.
Who is united with God, both in mind and body?
ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?
کۄنُسُانّترِباہرِجُگتا॥
انتر ۔د ل میں ۔ جگتا ۔ ملحقہ ۔ ملا ہوا ۔
وہ کون ہے جسکا اندرونی و بیرونی طو ر پر رابطہ رکھتا ہے ۔ یا واسطہ ہے ۔

ਕਵਨੁ ਸੁ ਆਵੈ ਕਵਨੁ ਸੁ ਜਾਇ ॥
kavan so aavai kavan so jaa-ay.
Who comes in this world, and departs?
(ਸਦਾ) ਜੰਮਦਾ ਮਰਦਾ ਕੌਣ ਹੈ?
کۄنُسُآۄےَکۄنُسُجاءِ॥
وہ کون ہے جو آتا ہے اور چلا جاتا ہے ۔

ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
kavan so taribhavan rahi-aa samaa-ay. ||12||
Who is pervading the three worlds? ||12||
ਉਹ ਕੌਣ ਹੈ ਜੋ ਤਿਨ੍ਹਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ ॥੧੨॥
کۄنُسُت٘رِبھۄنھِرہِیاسماءِ॥੧੨॥
تر بھون۔ تینوں عالموں میں ۔ سمائے بستا ہے ۔
وہ کون ہے ج توتینوں عالموں میں بستا ہے ۔

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
ghat ghat guptaa gurmukh muktaa.
(Guru Ji replies), it is God who is invisibly pervading in each and every heart, and Guru’s follower is liberated from the worldly bonds and vices.
(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।
گھٹِگھٹِگُپتاگُرمُکھِمُکتا॥
گھٹ گھٹ ۔ ہر دلمیں۔ گپتا ۔ پوشدیہ ۔ گورمکھ ۔ مرید مرشد ۔ مکتا ۔ آزاد۔ نجات پائے ہوئے ۔
خدا جو ہر دل میں بستا ہے پوشدیہ ہے ۔ کلام یا سبق مرشد پر کار بند ہو کر اس پر عمل کرتا ہے

ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
antar baahar sabad so jugtaa.
The person who is united with the Guru’s word, is united with God both with mind and body.
ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।
انّترِباہرِسبدِسُجُگتا॥
سبد سو جگتا ۔ جسکا طریقہ کار کلامکے مطابق ہے ۔
جو شخص گرو کے کلام سے متحد ہے ، وہ دماغ اور جسم دونوں کے ساتھ خدا کے ساتھ متحد ہے

ਮਨਮੁਖਿ ਬਿਨਸੈ ਆਵੈ ਜਾਇ ॥
manmukh binsai aavai jaa-ay.
The self-willed perishes and keeps going through the cycle of birth and death.
ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
منمُکھِبِنسےَآۄےَجاءِ॥
ونسے ۔ مٹ جاتا ہے ۔ ختم ہوجاتاہے ۔ آوے جائے ۔ تناسخ میں پڑا رہتا ہے ۔
خودی پسند مرید من مٹ جاتا ہے اور آواگون میں پڑا رہتا ہے ۔

ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
naanak gurmukh saach samaa-ay. ||13||
Nanak says, a Guru’s follower remains merged in God. ||13||
ਨਾਨਕ ਕਹਿੰਦੇ ਨੇ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥
نانکگُرمُکھِساچِسماءِ॥੧੩॥
گورمکھ ساچ سمائے ۔ مرید مرشد ۔ سچ ۔ صدیوی سچے خدا میں محو ومجذوب رہتے ہیں۔
اے نانک مرید مرشد یا مرشد کے بتائے راستے پر چلنے والا خداسچ و حقیقت کے پیار میں محو ومجذوب رہتا ہے ۔

ਕਿਉ ਕਰਿ ਬਾਧਾ ਸਰਪਨਿ ਖਾਧਾ ॥
ki-o kar baaDhaa sarpan khaaDhaa.
Yogis ask, why is one bound and consumed by the serpent like Maya?
ਇਹ ਜੀਵ ਕਿਵੇਂ ਐਸਾ ਬੱਝਾ ਪਿਆ ਹੈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ?
کِءُکرِبادھاسرپنِکھادھا॥
کیونکہ بادھ ۔ دنیاوی دولت کا غلام کیوں ہے ۔ سر پن ۔ سانپنی ۔ کھادا۔ لقمہ بنائیا۔ لادھا ۔
اور انسان زندگی کی روحانی واخلاقی طرز زندگی کو اپنا لقمہ بنا رہی ہے مراد نیکی ختم کرتی ہے ۔

ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
ki-o kar kho-i-aa ki-o kar laaDhaa.
How has one lost the benefit of human birth, and how can he gain it back?
(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?
کِءُکرِکھوئِیاکِءُکرِلادھا॥
پائیا۔ حاصلکیا ۔
کسی نے انسانی پیدائش کا فائدہ کیسے کھویا ، اور وہ اسے دوبارہ کیسے حاصل کرسکتا ہے

ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥
ki-o kar nirmal ki-o kar anDhi-aaraa.
How can he become immaculate, and why is there the darkness of spiritual ignorance in his life?
(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?
کِءُکرِنِرملُکِءُکرِانّدھِیارا॥
نرمل۔ پاک ۔ اندھیرارا۔ گمراہ ۔ بھتکا ہوا ۔
اور کیسے اسے خوشحال اور نیک بنا سکتا ہے کیونکہ اور کیسے پاک و مقدس ہو سکتا ہے اور کیوں گمراہ ہے

ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
ih tat beechaarai so guroo hamaaraa. ||14||
One who deliberates on the essence of this reality is our Guru. ||14||
ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥
اِہُتتُبیِچارےَسُگُروُہمارا॥੧੪॥
تت۔ حقیقت۔ اصلیت ۔ وچارے ۔ سوچے۔ سمجھے ۔
جو اس حقیقت و اصلیت کو سوچے اور سمجھےمیں اس کے آگے جھتا ہوں اور رہبر مانتا ہوں۔

ਦੁਰਮਤਿ ਬਾਧਾ ਸਰਪਨਿ ਖਾਧਾ ॥
durmat baaDhaa sarpan khaaDhaa.
Guru Ji says: One is bound by his evil intellect and is being consumed by the serpent-like Maya.
(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ
دُرمتِبادھاسرپنِکھادھا॥
درمت ۔ بد عقلی ۔ بادھا۔ غلام۔ اندھیرا۔ گمراہی ۔ بھٹکن ۔
انسان برائیوں اور بد عقلی کا غلام ہے جس کی وجہ سے دنیاوی دولت اس کی وحانی واخلاقی زندگی ختم کرتی ہے

ਮਨਮੁਖਿ ਖੋਇਆ ਗੁਰਮੁਖਿ ਲਾਧਾ ॥
manmukhkho-i-aa gurmukh laaDhaa.
The self-willed person has lost the benefit of human birth, and the Guru’s follower has benefited from it.
ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।
منمُکھِکھوئِیاگُرمُکھِلادھا॥
۔ مرید من خودی پسند زندگی بیکار گنواتا ہے

ਸਤਿਗੁਰੁ ਮਿਲੈ ਅੰਧੇਰਾ ਜਾਇ ॥
satgur milai anDhayraa jaa-ay.
When one meets the true Guru and follows his teachings, only then the darkness of spiritual ignorance is dispelled.
ਜਦ ਸਤਿਗੁਰੂ ਮਿਲ ਪਏ,ਤਾਂ ਹੀਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ l
ستِگُرُمِلےَانّدھیراجاءِ॥
سچے مرشد کے ملاپ سے بد عقلی و گمراہیمٹتیہے

ਨਾਨਕ ਹਉਮੈ ਮੇਟਿ ਸਮਾਇ ॥੧੫॥
naanak ha-umai mayt samaa-ay. ||15||
Nanak says, one can merge in God only by eradicating egotism. ||15||
ਨਾਨਕ ਕਹਿੰਦੇ ਨੇ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥
نانکہئُمےَمیٹِسماءِ॥੧੫॥
اے نانک خودی مٹا کر ہی الہٰی محویت حاصل ہو سکتی ہے ۔

ਸੁੰਨ ਨਿਰੰਤਰਿ ਦੀਜੈ ਬੰਧੁ ॥
sunn nirantar deejai banDh.
Guru Ji continues, if we make our focused state of mind of God’s remembrance as unbreakable barrier against vices and attacks of Maya,
ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,
سُنّننِرنّترِدیِجےَبنّدھُ॥
سن ۔ یکسوئی ۔ بغیر پرواز خیالات۔ ذہن نشینی ۔ نرنتر ۔ لگاتار ۔ بندھ ۔ رکاوٹ۔
لگاتار یکسو رہنےیکسوئی اختیار کرنے سے برائیوں بدکاریوں اور دنیاوی لذتوں کو روکا جا سکتا ہے

ਉਡੈ ਨ ਹੰਸਾ ਪੜੈ ਨ ਕੰਧੁ ॥
udai na hansaa parhai na kanDh.
then our swan-like mind does not wander around and the strength of the body does not deteriorate.
(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।
اُڈےَنہنّساپڑےَنکنّدھُ॥
اڈے نہ ہنسا۔خیالات و سوچ پروار نہیں کرتی ۔ کندھ ۔ جسم۔
اس سے نہ خیالات اور سوچ پرواز کرتی ہے نہ جسمانی کمزوری آتی ہے ۔

ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ ॥੧੬॥
sahj gufaa ghar jaanai saachaa. naanak saachay bhaavai saachaa. ||16||
Nanak says, one who deems the state of equipoise as his true home, becomes pleasing to God. ||16||
ਨਾਨਕ ਕਹਿੰਦੇ ਨੇ, ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏਉਹਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥
سہجگُپھاگھرُجانھےَساچا॥ نانکساچےبھاۄےَساچا॥੧੬॥
سہج گچھا ۔ ذہن میں روحانی یکسوئی ۔ جانے ساچا۔ سچے صدیوی خدا کی سمجھ وپہچان آتی ہے ۔ ساچے بھاوے ساچا۔ سچے صدیوی خدا کو سچ و حقیقت پیاری ہے ۔
یکسوئی روحانی و ذہنی سکون سے سچ حقیقت و حقیقت کی سچے خدا کی شناخت و پہچان ہوتی ہے ۔ اے نانک۔ پاک انسان ہی پاک خدا کا پیارا بنتا ہے ۔

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
kis kaaran garihu taji-o udaasee.
Yogis say, for what reason you abandoned your home and became a recluse.
(ਪ੍ਰਸ਼ਨ:) ਤੁਸਾਂ ਕਿਉਂ ਘਰ ਛੱਡਿਆ ਸੀ ਤੇ ‘ਉਦਾਸੀ’ ਬਣੇ ਸੀ?
کِسُکارنھِگ٘رِہُتجِئواُداسیِ॥
کارن ۔ سبب ۔ وجہ ۔ گریہہ ۔گ ھر ۔ تجیو ۔ چھوڑ ۔ اداسی ۔طارق الدنیا۔
آپ طارق الدنیا کیوں اور کیس لئے ہوئے ؟ کس وجہ سے گھر چھوڑا

ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
kis kaaran ih bhaykh nivaasee.
Why have you adopted these religious robes?
ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?
کِسُکارنھِاِہُبھیکھُنِۄاسیِ॥
وکھر۔ سودے ۔ ونجارے ۔ سوداگر ۔ ساتھ قافلے ۔
آپ نے یہ مذہبی لباس کیوں اپنائے؟

ਕਿਸੁ ਵਖਰ ਕੇ ਤੁਮ ਵਣਜਾਰੇ ॥
kis vakhar kay tum vanjaaray.
What is the commodity in which you deal?
ਤੁਸੀ ਕਿਸ ਸੌਦੇ ਦੇ ਵਪਾਰੀ ਹੋ?
کِسُۄکھرکےتُمۄنھجارے॥
اور آپ کس سووے کے خریدار ہو۔

ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
ki-o kar saath langhaavahu paaray. ||17||
How would you help your disciples to cross over the world-ocean of vices? ||17||
ਤੁਸੀ ਆਪਣੇ ਸਿੱਖਾਂ ਨੂੰ ਇਸ ਸੰਸਾਰ ਸਾਗਰਤੋਂਕਿਵੇਂ ਪਾਰ ਲੰਘਾਵੋਗੇ? ॥੧੭॥
کِءُکرِساتھُلنّگھاۄہُپارے॥੧੭॥
لنگاو ہو پارے۔ کامیاب بناؤ گے ۔
اور اپنے ساتھیوں مریدوں کو دنیاوی زندگی کی منزل مقصود پر کیسے لیجاؤ گے ۔

ਗੁਰਮੁਖਿ ਖੋਜਤ ਭਏ ਉਦਾਸੀ ॥
gurmukhkhojatbha-ay udaasee.
Guru Ji answers, I have become a recluse to search for the Guru’s followers,
(ਉੱਤਰ:) ਗੁਰਮੁਖਾਂ ਨੂੰ ਲੱਭਣ ਵਾਸਤੇ ਮੈਂ ਵੈਰਾਗੀ ਹੋ ਗਿਆ ਹਾਂ,
گُرمُکھِکھوجتبھۓاُداسیِ॥
کھوجت۔ تلاش۔ ڈہونڈ۔
مریدان مرشد کی تلاش میں طارق الدنیا ہوئے ۔

ਦਰਸਨ ਕੈ ਤਾਈ ਭੇਖ ਨਿਵਾਸੀ ॥
darsan kai taa-ee bhaykh nivaasee.
I adopted this garb to see them.
ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ ਉਦਾਸੀ- ਭੇਖ ਧਾਰਿਆ ਹੈ
درسنکےَتائیِبھیکھنِۄاسیِ॥
درسن ۔ دیدار کے لئے ۔ بھیکھ نواسی۔ پہراوا کیا۔
دیدار کے لئے طارق اختیار کیا

ਸਾਚ ਵਖਰ ਕੇ ਹਮ ਵਣਜਾਰੇ ॥
saach vakhar kay ham vanjaaray.
I am a merchant of the true wealth of God’s Name.
ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
ساچۄکھرکےہمۄنھجارے॥
ساچ وکھر ۔ سچے سودے ونجارے ۔ سوداگر ۔ بیو پاری ۔
ہم حقیقت اصلیت کے سوداگر اور بیو پاری ہیں

ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
naanak gurmukh utras paaray. ||18||
Nanak says, one who follows the Guru’s teachings, swims across the worldly ocean of vices. ||18||
ਨਾਨਕ ਕਹਿੰਦੇ ਨੇ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ (‘ਦੁਤਰ ਸਾਗਰ’ ਤੋਂ) ਪਾਰ ਲੰਘਦਾ ਹੈ ॥੧੮॥
نانکگُرمُکھِاُترسِپارے॥੧੮॥
گورمکھ ۔ مرید مرشد۔ سبق مرش۔ پار ۔ کامیاب۔
جو مرید مرشد ہوکر اس کے درس مرشد کا پیرو کارو ہوجاتا ہے زندگی کے وسیع سمندر کو عبور کر لیتا ہے ۔

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
kit biDh purkhaa janam vataa-i-aa.
Yogis ask, O’ young man, how have you changed the course of your life?
(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?
کِتُبِدھِپُرکھاجنمُۄٹائِیا॥
جنم مٹائیا۔ طرز زندگی بدلی ۔
اے انسان تو نے کس طور زندگی میں بدلاؤ لائیا ہے

ਕਾਹੇ ਕਉ ਤੁਝੁਇਹੁ ਮਨੁ ਲਾਇਆ ॥
kaahay ka-o tujh ih man laa-i-aa.
With whom have you attuned this mind of yours?
ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?
کاہےکءُتُجھُاِہُمنُلائِیا॥
کاہے ۔ کیسے کیوں۔ من لائیا۔ دل سے پسند کیا۔
اور کس لئے اپنا دلی پیار کرتے ہو

error: Content is protected !!