ਮਃ ੫ ॥
mehlaa 5.
Fifth Guru:
مਃ੫॥
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥
dukhee-aa daradghanay vaydan jaanay too Dhanee.
The miserable endure so much suffering and pain; You alone know their pain, Lord.
(O’ God, without seeing You), I am in pain because within me are innumerable miseries. Only You know the extent of pain (in my heart), O’my Master.
The miserable endure so much suffering and pain; You alone know their pain of separation.
(ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ।
دُکھیِیادردگھنھےۄیدنجانھےتوُدھنھیِ॥
گھنسے ۔ نہایت زیادہ۔ دیدن ۔ درد۔ دھنی۔ مالک۔ آقا۔
ڈکھیو میں ہوتے ہیں بیشمار درد مگر درد کی پہچان ہے تجھے میرے آقا ۔
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥
jaanaa lakhbhavay piree dikhando taa jeevsaa. ||2||
I may know hundreds of thousands of remedies, but I shall live only if I see my Husband Lord. ||2||
Even though, I know millions of times (that You are invisibly with me all the time, yet only) when I see (You in person, O”) my groom that I feel alive. ||2||
I know multiple times that you know my pangs of separation, my soul will be relieved only when I am able to have a union with you.
ਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥
جانھالکھبھۄےپِریِڈِکھنّدوتاجیِۄسا॥੨॥
جانا۔ خوآہ جاتوں۔ بھوے ۔ خوآہ ۔ بھاویں۔ ڈکھنو تاجیو سا۔ تیرے دیدار سے ملتی ہےزندگی ۔
گو کتنا ہی جانوں مگر تیرے دیدار سے زندگی ملتی ہے مجھے
ਮਃ ੫ ॥
mehlaa 5.
Fifth Guru:
مਃ੫॥
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥
dhahdee jaa-ay karaar vahan vahanday mai dithi-aa.
I have seen the river-bank washed away by the raging waters of the river.
I have seen the river-bank washed away by the raging waters of the river, (similarly many have been downed in the ocean of Maya)
(ਸੰਸਾਰ-ਨਦੀ ਵਿਚ ਵਿਕਾਰਾਂ ਨੇ ਢਾਹ ਲਾਈ ਹੋਈ ਹੈ, ਨਦੀ ਦਾ) ਕੰਢਾ ਢਹਿੰਦਾ ਜਾ ਰਿਹਾ ਹੈ, (ਵਿਕਾਰਾਂ ਦੇ) ਰੋੜ੍ਹ ਵਿਚ ਅਨੇਕਾਂ ਬੰਦੇ ਰੁੜ੍ਹਦੇ ਮੈਂ (ਆਪ) ਵੇਖੇ ਹਨ।
ڈھہدیِجاءِکرارِۄہنھِۄہنّدےمےَڈِٹھِیا॥
گرار۔ کنارہ۔ ۔ وہن۔ بہاؤ۔ دہندے ۔ جاری ۔ ڈٹھیا۔ کیمیا۔
یہ دنیا ایک دربار کی مانند ہے جسمیں برائیوں کا سیلاب اُمڈ رہا ہے جس سے اخلاقی و روحانی کنارے ٹوٹ رہے ہیں
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥
say-ee rahay amaan jinaa satgur bhayti-aa. ||3||
They alone remain intact, who met and followed the True Guru. ||3||
only those have remained safe, who have seen (and followed the guidance of) the true Guru. ||3||
ਉਹੀ ਸਹੀ-ਸਲਾਮਤ ਰਹਿੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ ॥੩॥
سیئیِرہےامانھجِناستِگُرُبھیٹِیا॥੩॥
سیئی ۔ وہیامان ۔ سچ سلامت ۔ بھیٹا۔ ملاپ کیا۔
اور ان برائیوں کے سیلاب میں بیشمار غرقاب ہوتےمیں نے دیکھے ہیں۔ صبح۔ صلامت وہی رہے جنکو صچے مرشد کا وصل و ملاپ نصیب ہوا۔
ਪਉੜੀ ॥
pa-orhee.
Pauree:
پئُڑیِ॥
ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥
jis jan tayree bhukh hai tis dukh na vi-aapai.
No spiritual pain afflicts that humble being who hungers for You.
(O’ God), no sorrow afflicts that person who hungers to see You.
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੇ ਨਾਮ ਦੀ ਤਾਂਘ ਹੈ ਉਸ ਮਨੁੱਖ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
جِسُجنتیریِبھُکھہےَتِسُدُکھُنۄِیاپےَ॥
بھکھ۔ چاہ۔ خواہش ۔ تس۔ اُسے ۔ دکھ نہ دیاپے ۔ عذآب متاثرنہیں کرتا۔
اے خدا جس کے دل میں ہے پیاس تیرے ملاپ کی عذآب اسے ستا سکھتانہیں۔
ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥
jin jan gurmukh bujhi-aa so chahu kundee jaapai.
That humble Gurmukh who understands, is celebrated in the four directions.
The devotees who have realized You through the Guru, become known in all the four corners (of the world).
The devotees who have realized You through the Guru, are celebrated in the four directions (spiritually in bliss).
ਜਿਸ ਸੇਵਕ ਨੇ ਗੁਰੂ ਦੀ ਸਰਨ ਪੈ ਕੇ ਤੇਰੇ ਨਾਲ ਸਾਂਝ ਪਾਈ ਹੈ ਉਹ ਸਾਰੇ ਜਗਤ ਵਿਚ ਪਰਗਟ ਹੋ ਜਾਂਦਾ ਹੈ।
جِنِجنِگُرمُکھِبُجھِیاسُچہُکُنّڈیِجاپےَ॥
گورمکھ ۔مرشد کے ذریعے ۔ چوہ کنڈی۔ چاروں طرف۔ جاپے ۔ جانیا جاتا ہے ۔ شہرت پاتا ہے ۔
جس نے مرید مرشد ہوکر سمجھ پائی اسکی شہرت چاروں طرف ہوئی۔
ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥
jo nar us kee sarnee parai tis kambeh paapai.
Sins run away from that man, who seeks the Sanctuary of God.
Then the person who falls at the feet of such (a devotee and starts following his lead, his evil tendencies also start going away so fast, as if) the sins tremble (at his sight.
(ਫਿਰ) ਜੋ ਮਨੁੱਖ ਉਸ ਸੇਵਕ ਦੀ ਸਰਨ ਪੈਂਦਾ ਹੈ, ਉਸ ਦੇ ਭੀ ਨੇੜੇ ਕੋਈ ਪਾਪ ਨਹੀਂ ਢੁਕਦੇ।
جونرُاُسکیِسرنھیِپرےَتِسُکنّبہِپاپےَ॥
سرنی۔ زیر پناہ۔ تس۔ اس سے ۔ کنیہہ پاپے ۔ گناہ خوف کھاتے ہیں۔
جو انسان اسکا پناہگیر ہوا خوف زادہ اس سے گناہ وہئے ۔
ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥
janam janam kee mal utrai gur Dhoorhee naapai.
The filth of countless incarnations is washed away, bathing in the dust of the Guru’s feet.
Yes, one who so humbly follows Guru”s advice, as if one) bathes in the dust of Guru”s feet, the filth of (sins) accumulated by that one birth after birth gets removed.
The filth of countless existences is washed away, bathing in the dust of the Guru’s feet (accepting the divine message).
ਗੁਰੂ ਦੀ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰ ਕੇ ਉਸ ਦੀ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
جنمجنمکیِملُاُترےَگُردھوُڑیِناپےَ॥
مل۔ ناپاکیزگی ۔ دہوڑی ناپے ۔ دہول میں غسل کرتے ہیں۔
دہول پائے مرشد کی غسل سے دیر ینہ نا پاکیزگی دور ہوئی
ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥
jin har bhaanaa mani-aa tis sog na santaapai.
Whoever submits to God’s Will does not suffer in sorrow.
Further, no sorrow or suffering afflicts one who has (cheerfully) obeyed the will of God.
ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨ ਲਿਆ ਹੈ ਉਸ ਨੂੰ ਕੋਈ ਚਿੰਤਾ-ਫ਼ਿਕਰ ਦੁੱਖ ਨਹੀਂ ਦੇ ਸਕਦਾ।
جِنِہرِبھانھامنّنِیاتِسُسوگُنسنّتاپےَ॥
بھانا۔ رضا۔ منیا۔ تلسیم کیا۔ سوگ۔ افسوس ۔ غمگینی اداسی ۔ فکر تشویش۔ سنتاپے ۔ عذاب نہیں پہنچاتی ۔
جس نے تسلیم کی رضا اسکی غمگینی اسے متاتی نہیں
ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥
har jee-o too sabhnaa kaa mit hai sabh jaaneh aapai.
O Dear Lord, You are the friend of all; all believe that You are theirs.
O’ Dear God, You are the friend of all and You Yourself know everything.
ਹੇ ਪ੍ਰਭੂ ਜੀ! ਤੂੰ ਸਾਰੇ ਜੀਵਾਂ ਦਾ ਮਿੱਤਰ ਹੈਂ, ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈਂ।
ہرِجیِءُتوُسبھناکامِتُہےَسبھِجانھہِآپےَ॥
مت۔ دوست۔ جیؤ ۔ اتنا بھاری۔
اے خدا تو سبھ کا ہے دوست سبھ کو اپنا سمجھتا ہے
ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥
aisee sobhaa janai kee jayvad har partaapai.
The glory of the Lord’s humble servant is as great as the Glorious Radiance of the Lord.
(I know only this thing that) as is the splendor of God, so is the glory of His devotee.
The glory (spiritual bliss) of the humble devotee is as great as the Glorious Radiance of God.
ਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿਤਨਾ ਵੱਡਾ ਪ੍ਰਭੂ ਦਾ ਆਪਣਾ ਤੇਜ-ਪਰਤਾਪ ਹੈ।
ایَسیِسوبھاجنےَکیِجیۄڈُہرِپرتاپےَ॥
خادمان خدا کو ایسی شہرت ملتی ہے جتنی خود خدا کی ہوتی ہے ۔
ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥
sabh antar jan vartaa-i-aa har jan tay jaapai. ||8||
Among all, His humble servant is pre-eminent; through His humble servant, the Lord is known. ||8||
God enshrines the greatness of His devotee within (the hearts of all, because the glory of) God is known by (the glory of His) devotees. ||8||
In every devotee He has given inner bliss and Naam in Heart, He is known for it.
ਪ੍ਰਭੂ ਆਪਣੇ ਸੇਵਕ ਦੀ ਵਡਿਆਈ ਸਭ ਜੀਵਾਂ ਦੇ ਅੰਦਰ ਟਿਕਾ ਦੇਂਦਾ ਹੈ। ਪ੍ਰਭੂ ਆਪਣੇ ਸੇਵਕ ਤੋਂ ਹੀ ਪਛਾਣਿਆ ਜਾਂਦਾ ਹੈ ॥੮॥
سبھانّترِجنۄرتائِیاہرِجنتےجاپےَ॥੮॥
سبھ کے دل مں خدا انکی عظمت و حشمت بنا دتیا ہے ۔ خدا کی پہچان خادم سے ہوتی ہے ۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥
jinaa pichhai ha-o ga-ee say mai pichhai bhee ravi-aas.
Those whom I followed, now follow me.
To whom I went and asked for (help in solving my worldly problems, I found out that) they were about to come to me (to seek my help for their own problems).
The path that I followed for Maya, with Naam, Maya came after me.
(ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ।
جِناپِچھےَہءُگئیِسےمےَپِچھےَبھیِرۄِیاسُ॥
جناپیھے ۔ جنکا محتاج۔ ہؤ میں۔ سے وہ۔ میں پچھے ۔ میری طرح ۔ رومیاس۔ پھرتے ہیں۔
سارا عالم دنیاوی دؤلت کے لئے بھٹکتا ہے
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥
jinaa kee mai aasrhee tinaa mahijee aas. ||1||
Those in whom I placed my hopes, now place their hopes in me. ||1||
Those in whom I had my hope (that they could help me), they were expecting me to help them. (Such is the state of the world that beggars seem to be begging from those who themselves are beggars). ||1||
In those whom I had hoped for help, they themselves were asking me for help.
ਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ ॥੧॥
جِناکیِمےَآسڑیِتِنامہِجیِآس॥੧॥
اسٹری ۔ اُمید۔ تنا۔ انہیں ۔ مہجی ۔ ب میری ۔
جن سے میں نے اُمید بنادھی محتاج بنا وہ بھی مریی طرح پھرتے ہیں۔ جن سے اُمید کیامداد کی وہ مجھ سے اُمید رکھتے ہیں۔
ਮਃ ੫ ॥
mehlaa 5.
Fifth Guru:
مਃ੫॥
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥
gilee gilee rodrhee bha-udee bhav bhav aa-ay.
The fly flies around, and comes to the wet lump of molasses.
(Just as) a fly again and again comes around and gets caught when it sits on a lump of brown sugar, which is wet or softened by heat,
The fly (people) flies around for Maya and and get entrapped by molasses,
ਚਿਪ-ਚਿਪ ਕਰਦੀ ਗੁੜ ਦੀ ਰੌੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ (ਤੇ ਆਖ਼ਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਤੇ ਉਥੇ ਹੀ ਮਰ ਜਾਂਦੀ ਹੈ, ਇਹੀ ਹਾਲ ਹੈ ਮਾਇਆ ਦਾ)
گِلیِگِلیِروڈڑیِبھئُدیِبھۄِبھۄِآءِ॥
بھگھی گڑکی روڑی پر مکھی بار بار اڑ کر آتی ہے ۔
ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥
jo baithay say faathi-aa ubray bhaag mathaa-ay. ||2||
Whoever sits on it, is caught; they alone are saved, who have good destiny on their foreheads. ||2||
(similarly they who rush and get allured by those “get rich quick” schemes), also get trapped (and lose their life savings). Only those are saved (from falling into such traps) who are fortunate. ||2||
Whoever sits or entrapped by Maya is caught in the death trap and those who have good destiny are saved.
ਜੇਹੜੇ ਜੇਹੜੇ ਬੰਦੇ (ਮਾਇਆ ਦੇ ਨੇੜੇ ਹੋ ਹੋ) ਬੈਠਦੇ ਹਨ ਉਹ (ਇਸ ਦੇ ਮੋਹ ਵਿਚ) ਫਸ ਜਾਂਦੇ ਹਨ, (ਸਿਰਫ਼) ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ (ਜਾਗਦੇ ਹਨ) ॥੨॥
جوبیَٹھےسےپھاتھِیااُبرےبھاگمتھاءِ॥੨॥
جب اور جو اس پر بیٹھ گئی ۔ بھنس گئی ۔ وہی بچی جن کے پیشانی پر اسکی تقدیر میں گندہ ہوتا ہے ۔
ਮਃ ੫ ॥
mehlaa 5.
Fifth Guru:
مਃ੫॥
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥
dithaa habh majhaahi khaalee ko-ay na jaanee-ai.
I see Him within all. No one is without Him.
I have seen God pervading within all, No one is without Him.
(ਇਹ ਅਸਚਰਜ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ। ਕੀ ਇਹਨਾਂ ਦੇ ਅੰਦਰ ਰੱਬ ਨਹੀਂ ਵੱਸਦਾ, ਜੋ ਇਹਨਾਂ ਨੂੰ ਬਚਾ ਲਏ? ਪਰਮਾਤਮਾ ਨੂੰ ਤਾਂ ਮੈਂ) ਹਰੇਕ ਦੇ ਅੰਦਰ ਵੱਸਦਾ ਵੇਖਿਆ ਹੈ, ਕੋਈ ਭੀ ਜੀਵ ਐਸਾ ਨਹੀਂ ਜਿਸ ਵਿਚ ਉਹ ਨਹੀਂ ਵੱਸਦਾ।
ڈِٹھاہبھمجھاہِکھالیِکوءِنجانھیِئےَ॥
ڈٹھا۔ دیکھیا۔ ہبھ ۔ سارے ۔ مجھا ہے ۔ میں ۔ جانیئے ۔ سمجھے ۔
سب میں بستے خدا کا دیدار کیا اسکے بغیر خالی کوئی نہیں یہ سمجھ ۔
ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥
tai sakhee bhaag mathaahi jinee mayraa sajan raavi-aa. ||3||
Good destiny is inscribed on the forehead of that companion, who who enjoys the Lord, my Friend. ||3||
But only those friends of mine are fortunate who have enjoyed the company of my Beloved. (Because even though God exists in all beings, only those are saved from falling prey to worldly allurements, who by meditating on God”s Name realize His presence inside them and enjoy His company). ||3||
Good destiny is inscribed on the forehead of that companion, who is with God and escapes Maya. ||3||
ਪਰ ਸਿਰਫ਼ ਉਹਨਾਂ (ਸਤ ਸੰਗਣ) ਸਹੇਲੀਆਂ ਦੇ ਮੱਥੇ ਦੇ ਭਾਗ ਜਾਗਦੇ ਹਨ (ਤੇ ਉਹੀ ਮਾਇਆ ਦੇ ਪ੍ਰਭਾਵ ਤੋਂ ਬਚਦੀਆਂ ਹਨ) ਜਿਨ੍ਹਾਂ ਨੇ ਪਿਆਰੇ ਮਿਤ੍ਰ-ਪ੍ਰਭੂ ਦਾ ਮਿਲਾਪ ਪ੍ਰਾਪਤ ਕੀਤਾ ਹੈ ॥੩॥
تےَسکھیِبھاگمتھاہِجِنیِمیراسجنھُراۄِیا॥੩॥
سکھی۔ سہیلی ۔ ساتھی۔ بھاگ متھاہ ۔ پیشانی ۔ پر مقدر۔ راویا۔ ملاپ کا لطف اُٹھائیا۔
مگر ان کی پیشانی پر مقدر بیدار ہوتا ہے جن کو خدا کا ملاپ حاصل ہوا
ਪਉੜੀ ॥
pa-orhee.
Pauree:
پئُڑیِ॥
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥
ha-o dhaadhee dar gun gaavdaa jay har parabhbhaavai.
I am a minstrel at His Door, singing His Glorious Praises, to please my God.
If it so pleases God, I, a bard would sing God”s praises at His door.
ਜੇ ਹਰੀ ਪ੍ਰਭੂ ਨੂੰ ਚੰਗਾ ਲੱਗੇ (ਜੇ ਪ੍ਰਭੂ ਦੀ ਰਜ਼ਾ ਹੋਵੇ, ਮੇਹਰ ਹੋਵੇ) ਤਾਂ ਮੈਂ ਢਾਢੀ (ਉਸ ਦੇ) ਦਰ ਤੇ (ਉਸ ਦੇ) ਗੁਣ ਗਾਂਦਾ ਹਾਂ।
ہءُڈھاڈھیِدرِگُنھگاۄداجےہرِپ٘ربھبھاۄےَ॥
اگر الہٰی رضا ہو تو ڈھاڈی اسکے در پر حمدوثناہ کرتا ہے ۔
ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥
parabh mayraa thir thaavree hor aavai jaavai.
My God is permanent and stable; others continue coming and going.
Only my God is eternal and imperishable, the rest of the world comes and goes.
ਮੇਰਾ ਪ੍ਰਭੂ ਸਦਾ-ਥਿਰ ਟਿਕਾਣੇ ਵਾਲਾ ਹੈ, ਹੋਰ (ਸ੍ਰਿਸ਼ਟੀ) ਜੰਮਦੀ ਮਰਦੀ ਹੈ।
پ٘ربھُمیراتھِرتھاۄریِہورآۄےَجاۄےَ॥
میرا خدا مستقل دائمی ہے باقی آتے ہیں مراد پیدا ہوتے ہیں
ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥
so mangaa daan gosaa-ee-aa jitbhukh leh jaavai.
I beg for that gift from the Lord of the World, which will satisfy my hunger.
I should beg for a Gift from God which satiates my hunger for worldly riches.
ਹੇ ਧਰਤੀ ਦੇ ਸਾਂਈ! ਮੈਂ (ਤੈਥੋਂ) ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ (ਮਾਇਆ ਦੀ) ਭੁੱਖ ਦੂਰ ਹੋ ਜਾਏ।
سومنّگادانُگد਼سائیِیاجِتُبھُکھلہِجاۄےَ॥
اور فوقت ہو جاتے ہیںاے مالک عالم و زمین میں وہ خیرات اور بھیک مانگتا ہوں
ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥
parabh jee-o dayvhu darsan aapnaa jitdhaadhee tariptaavai.
O Dear Lord God, please bless Your minstrel with the Blessed Vision of Your Darshan, that I might be satisfied and fulfilled.
O’ my Master, show me Your sight (liberate me) so that this minstrel may be satiated from Maya.
ਹੇ ਪ੍ਰਭੂ ਜੀ! ਮੈਨੂੰ ਆਪਣਾ ਦਰਸਨ ਦਿਉ ਜਿਸ ਨਾਲ ਮੈਂ ਢਾਢੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਵਾਂ।
پ٘ربھجیِءُدیۄہُدرسنُآپنھاجِتُڈھاڈھیِت٘رِپتاۄےَ॥
جس سے میری بھوک مٹ جائے ۔ اے خدا دیدار بدیہہ جس سے ڈھاڈی کو تسکین حاصل ہو۔
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥
ardaas sunee daataar parabhdhaadhee ka-o mahal bulaavai.
God, the Great Giver, hears the prayer, and summons the minstrel to the Mansion of His Presence.
When the beneficent God heard this prayer, He called (me,) the bard into His palace.
God, the Great Giver, hears the prayer, and summons the minstrel to the Mansion (liberates him).
ਦਾਤਾਰ ਪ੍ਰਭੂ ਨੇ (ਮੇਰੀ) ਅਰਦਾਸ ਸੁਣ ਲਈ ਤੇ (ਮੈਨੂੰ) ਢਾਢੀ ਨੂੰ ਆਪਣੇ ਮਹਲ ਵਿਚ ਬੁਲਾ ਲਿਆ (ਬੁਲਾਉਂਦਾ ਹੈ);
ارداسِسُنھیِداتارِپ٘ربھِڈھاڈھیِکءُمہلِبُلاۄےَ॥
سخی سخاوت کرنے والے خدا نے میری عرض سنی ڈھاڈی کو اپنے محل بلائیا
ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥
parabhdaykh-di-aa dukhbhukh ga-ee dhaadhee ka-o mangan chit na aavai.
Gazing upon God, the minstrel is rid of pain and hunger; he does not think to ask for anything else.
(But when) I saw God (I was so amazed) that all my pain and hunger was gone, and this bard could not think of begging for anything.
Gazing upon God (liberated of all attachments) with pain and hunger gone, enraptured to ask for anything.
ਪ੍ਰਭੂ ਦਾ ਦੀਦਾਰ ਕਰਦਿਆਂ ਹੀ ਮੇਰੀ (ਮਾਇਆ ਵਾਲੀ) ਭੁੱਖ ਤੇ ਹੋਰ ਦੁੱਖ ਦੂਰ ਹੋ ਗਏ, ਮੈਨੂੰ ਢਾਢੀ ਨੂੰ ਇਹ ਚੇਤੇ ਹੀ ਨਾਹ ਰਿਹਾ ਕਿ ਮੈਂ ਕੁਝ ਮੰਗਾਂ,
پ٘ربھدیکھدِیادُکھبھُکھگئیِڈھاڈھیِکءُمنّگنھُچِتِنآۄےَ॥
دیدار خدا سے ہر دو بھوک و عذاب مٹ گئے
ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥
sabhay ichhaa pooree-aa lag parabh kai paavai.
All desires are fulfilled, touching the feet of God.
Just by touching God’s feet, all my wishes were fulfilled
All desires are fulfilled, touching the feet (Divine Word) of God.
ਪ੍ਰਭੂ ਦੀ ਚਰਨੀਂ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਂ ਪੂਰੀਆਂ ਹੋ ਗਈਆਂ (ਮੇਰੀ ਕੋਈ ਵਾਸਨਾ ਰਹਿ ਹੀ ਨ ਗਈ)।
سبھےاِچھاپوُریِیالگِپ٘ربھکےَپاۄےَ॥
اور مجھے یہ خیال ہی نہ رہا کہ اس سے کچھ مانگوں خدا کے پاؤں پڑنے سے تمام خواہشات پوری ہوئیں۔
ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥
ha-o nirgundhaadhee bakhsi-on parabh purakh vaidaavai. ||9||
I am His humble, unworthy minstrel; the Primal God has forgiven by liberating me. ||9||
and I realized that God had forgiven me, the meritless humble bard. ||9||
ਉਸ ਪ੍ਰਭੂ-ਪੁਰਖ ਨੇ ਮੈਨੂੰ ਨਿਮਾਣੇ ਗੁਣ-ਹੀਨ ਢਾਢੀ ਨੂੰ ਬਖ਼ਸ਼ ਲਿਆ ॥੯॥
ہءُنِرگُنھُڈھاڈھیِبکھسِئونُپ٘ربھِپُرکھِۄیداۄےَ॥੯॥
اُس خدا نے مجھ بے وقار و عزت بے اوصاف ڈھاڈی کو بخشش
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥
jaa chhutay taa khaak too sunjee kant na jaanhee.
When the soul leaves, you shall become dust, O vacant body; why do you not realize your Husband Lord?
O’ my body, remember that when you are separated from the soul, you would become dust. Why don’t you create a spiritual realtionship Your spouse (God).
(ਹੇ ਮੇਰੀ ਕਾਇਆ!) ਜਦੋਂ (ਤੇਰਾ ਤੇ ਇਸ ਜਿੰਦ ਦਾ ਸੰਬੰਧ) ਮੁੱਕ ਜਾਇਗਾ, ਤਦੋਂ ਤੂੰ ਮਿੱਟੀ ਹੋ ਜਾਇਂਗੀ, (ਉਸ ਵੇਲੇ) ਜਿੰਦ ਤੋਂ ਸੱਖਣੀ ਤੂੰ ਖਸਮ-ਪ੍ਰਭੂ ਨਾਲ ਸਾਂਝ ਨਹੀਂ ਪਾ ਸਕੇਂਗੀ।
جاچھُٹےتاکھاکُتوُسُنّجنْیِکنّتُنجانھہیِ॥
۔ جب روح جسم سے پرواز کر جاتی ہے اس روح کے بغیر جسم کو مالک کی سمجھ نہی۔
ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥
durjan saytee nayhu too kai gun har rang maanhee. ||1||
You are in love with evil people; by what virtues will you enjoy the Lord’s Love? ||1||
You are in love with evil persons (the false worldly pleasures, tell me on the basis) of what merits, you hope to enjoy God”s love? ||1||
You are in love with evil persons (the false worldly pleasures), with what merits do you hope to create a divine relationship with God? ||1||
(ਹੁਣ) ਤੇਰਾ ਪਿਆਰ ਵਿਕਾਰਾਂ ਨਾਲ ਹੈ, (ਦੱਸ!) ਤੂੰ ਕਿਸ ਗੁਣ ਦੀ ਬਰਕਤਿ ਨਾਲ ਹਰੀ (ਦੇ ਮਿਲਾਪ) ਦਾ ਆਨੰਦ ਮਾਣ ਸਕਦੀ ਹੈਂ? ॥੧॥
دُرجنسیتیِنیہُتوُکےَگُنھِہرِرنّگُمانھہیِ॥੧॥
جب برائیوں برے آڈمیوں سے محبت ہوتو کس صفت و وصف کے ساتھ الہٰی پیار کا لطف لوگے
ਮਃ ੫ ॥
mehlaa 5.
Fifth Guru:
مਃ੫॥
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
naanak jis bin gharhee na jeevnaa visray sarai na bind.
O’ Nanak, without Him, you cannot survive, even for an instant; you cannot afford to forget Him, even for a moment.
O’Nanak, He without whose (will), we cannot survive even for a moment, and whom we cannot afford to forsake even for a second,
ਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ), ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ,
نانکجِسُبِنُگھڑیِنجیِۄنھاۄِسرےسرےَنبِنّد॥
گھڑی ۔ تھوڑی سی دیر کے لئے ۔ جیونا۔ زندگی ۔ وسرے ۔ بھلا کر۔ بند۔ تھوڑی سی دیر کے لئے ۔ سرے گذارا۔
جس کے بغیر تھوڑی سی دیر کے لے زندہ نہیں رہ سکتے ۔
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
tis si-o ki-o man roosee-ai jisahi hamaaree chind. ||2||
Why are you alienated from Him, O’ my mind? He takes care of you. ||2||
O’ my mind, why should we be estranged from Him who cares about (our sustenance)? ||2||
(ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ ॥੨॥
تِسُسِءُکِءُمنروُسیِئےَجِسہِہماریِچِنّد॥੨॥
روسیئے ۔ خنگی ۔ ناراضگی ۔ چند ۔ فکر و تشویش۔
اے دل اس سے ناراضگی و خفگی کیسے جسے ہمارا فکر لاحق ہے ۔
ਮਃ ੫ ॥
mehlaa 5.
Fifth Guru:
مਃ੫॥
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥
ratay rang paarbarahm kai man tan at gulaal.
Those who are imbued with the Love of the Supreme God, their minds and bodies are colored deep crimson.
They who are imbued with the love of God, their body and mind (emit such divine light, as if) they are dyed in the fast red color (of love).
ਹੇ ਨਾਨਕ! ਜੇਹੜੇ ਬੰਦੇ ਪਰਮ ਜੋਤਿ-ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਤਨ ਮਨ (ਪਿਆਰ ਵਿਚ) ਗੂੜ੍ਹਾ ਲਾਲ ਹੋ ਜਾਂਦਾ ਹੈ।
رتےرنّگِپارب٘رہمکےَمنُتنُاتِگُلالُ॥
رتے رنگ پاربرہم ۔ کامیابی بخشنے والے خدا کی محبت سے متاثر و محو۔ من تن ۔ دل جان۔ روح و قلب۔ ات گللدل۔ نہایت سرخ۔ گل لالہ کی طرح۔
جو شخص خدا کی محبت سے متاثر ہو جاتے ہیں ان کا دل وجان گل لالہ کی مانند نہایت سرخ ہو جاتا ہے
ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥
naanak vin naavai aaloodi-aa jitee hor khi-aal. ||3||
O Nanak, without the Name, other thoughts are polluted and corrupt. ||3||
O’ Nanak, all other thoughts which are bereft of Naam, pollute the mind with evil desires. ||3||
(ਪ੍ਰਭੂ ਦੇ ਪਿਆਰ ਨੂੰ ਘਟਾਣ ਵਾਲਾ) ਜਿਤਨਾ ਭੀ ਹੋਰ ਹੋਰ ਧਿਆਨ ਹੈ, ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਜਿਆਂ ਰੱਖਦਾ ਹੈ ਤੇ (ਮਨ ਨੂੰ) ਮੈਲਾ ਕਰਦਾ ਹੈ ॥੩॥
نانکۄِنھُناۄےَآلوُدِیاجِتیِہورُکھِیالُ॥੩॥
بن ناوے ۔ الہٰی نام سچ حق و حقیقت کے بگیر۔ آلودیا۔ ناپاک ۔ جتی ۔ جتنے بھی۔
اے اننک۔ الہٰی نام ست سچ حق و حقیقت کے بغیر جتنے بھی دوسرے خیالات ہیں ذہن و قلب کو روحانی واخلاقی طور پر ناپاک بناتے ہیں۔
ਪਵੜੀ ॥
pavrhee.
Pauree:
پۄڑیِ॥
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥
har jee-o jaa too mayraa mitar hai taa ki-aa mai kaarhaa.
O’ Dear, when You are my friend, what sorrow can afflict me?
O’ God, when You are my friend, what kind of a fear should I have at all?
ਹੇ ਹਰੀ ਜੀ! ਜਦੋਂ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿ ਸਕਦਾ,
ہرِجیِءُجاتوُمیرامِت٘رُہےَتاکِیامےَکاڑا॥
متر ۔ دوست۔ کاڑا۔ فکر۔ تشویش۔
اے خدا جب تو دوست ہے تو فکر کیسا
ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥
jinee thagee jag thagi-aa say tuDh maar nivaarhaa.
You have beaten off and destroyed the cheats that cheat the world.
Because, You have completely annihilated those cheats (and evil impulses) that have deceived the world.
(ਕਿਉਂਕਿ) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਉਹ ਤੂੰ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ,
جِنیِٹھگیِجگُٹھگِیاسےتُدھُمارِنِۄاڑا॥
ٹھگی ۔ دہوکا بازارں فریب کاروں۔ جگ ٹھگیا۔ عالم کو اپنے فریب میں لے رکھا ہے ۔ تدھ۔ تو نے ۔ مار نواڑ۔ دوکئے ۔
جن دہوکا بازاروں فریب کاروں نے عالم کو فریب میں لے لیا انہیں تو نے بھگا دیا اور ختم کر دیئے ۔
ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥
gur bha-ojal paar langhaa-i-aa jitaa paavaarhaa.
The Guru has carried me across the terrifying worldly ocean of vices, with Naam I have won the battle.
Through the Guru, You carried me across the dreadful worldly ocean, and I have overcome all worldly strife.
ਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ।
گُرِبھئُجلُپارِلنّگھائِیاجِتاپاۄاڑا॥
بھؤ جل۔ خوفناک سمندر۔ پار ۔ کنگھائیا۔ عبور کرائیا۔ کامیاب بنائیا۔ پواڑ۔ جھگڑا ۔ فتح کیا۔
مرشد نے زندگی کے خوفناک سمندر کو عبوعر کادیا۔ اور اس زندگی کی لڑائی جیت لی۔
ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥
gurmatee sabh ras bhogdaa vadaa aakhaarhaa.
Through the Guru’s Teachings, I enjoy all the pleasures in the great world-arena.
By following Guru”s instruction, I enjoy all the relishes of this great (world) arena.
Through the Guru’s Teachings, I enjoy the spiritual bliss in the great arena of my soul.
ਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਇਸ ਵੱਡੇ ਜਗਤ-ਅਖਾੜੇ (ਨੂੰ ਜਿੱਤ ਲਿਆ ਹੈ)।
گُرمتیِسبھِرسبھوگداۄڈاآکھاڑا॥
گرمتی ۔ سبق دو اعظم مرشد۔ رس بھوگدا۔ لطف اُٹھاتا ہے ۔
اب سبق و واعظ مرشد سے اور اص پر عمل کرنے سے دنیا کے اس عالمی کھیل کے میدان کے سارے لطف اُٹھاتا ہوں
ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥
sabh indree-aa vas kar ditee-o satvantaa saarhaa.
The True Lord has brought all my senses and organs under my control.
O’ Savior of our honor, You have put under control all my (sense) faculties.
ਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿਚ ਕਰ ਦਿੱਤੀਆਂ ਹਨ,
سبھِاِنّد٘ریِیاۄسِکرِدِتیِئوستۄنّتاساڑا॥
اندریا۔ اعضائے جسمانی۔ ستونتا۔ پاکدامن ۔ جت ۔ جس طرف۔ کھنجو تارا۔ کشمکش ۔ صابر۔
سارے اعضائے جسمانی میرے زیر ضبط کردیں۔