Urdu-Raw-Page-652

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥
pir kee saar na jaan-ee doojai bhaa-ay pi-aar.
Being in love with the worldly wealth and riches, she does not understand the worth of her Husband-God. ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ; ਉਹ ਪਤੀ ਦੀ ਕਦਰ ਨਹੀਂ ਜਾਣਦੀ
پِر کیِ سار ن جانھئیِ دوُجےَ بھاءِ پِیارُ ॥
سار۔ قدرقیمت۔
مالک کی قدروقیمت کی خبر نہیں دنیاوی دؤلت سے محبت ہے ۔
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
saa kusuDh saa kulkhanee naanak naaree vich kunaar. ||2||
O’ Nanak, such a soul-bride is impure, characterless and most evil woman. ||2|| ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥
سا کُسُدھ سا کُلکھنھیِ نانک ناریِ ۄِچِ کُنارِ ॥੨॥
کسدھ ۔ ناپاک ۔ کلنکھنی ۔ بد چلن ۔ کنار۔ بدکردار۔
اے نانک۔ ایسا انسان بدکردار چلن اور بد قماش کہلاتاہے ۔ یعنی اس سلوک میں عورت سے تشبیح دیکر سمجھائیا ہے ۔
ਪਉੜੀ ॥
pa-orhee.
Pauree:
پئُڑیِ ॥
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥
har har apnee da-i-aa kar har bolee bainee.
O’ God, bestow mercy that I may utter the divine words of Your praises. ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ,
ہرِ ہرِ اپنھیِ دئِیا کرِ ہرِ بولیِ بیَنھیِ ॥
دیا۔مہربانی ۔بینی ۔ بولوں۔
اے خدا کرم و عنایت فرماتاکہ تیرا کلام کہوں

ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥
har naam Dhi-aa-ee har uchraa har laahaa lainee.
I may always meditate and utter God’s Name and earn the reward of remembering God. ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
ہرِ نامُ دھِیائیِ ہرِ اُچرا ہرِ لاہا لیَنھیِ ॥
نام دھیائی ۔ سچ وحقیقت میں دھیان لگاؤں
الہٰی نام سچ وحقیقت میں دھیان لگاوں اور بیان کرنے کا منافع کماؤں۔
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥
jo japday har har dinas raattin ha-o kurbainee.
I am dedicated to those who always remember God with loving devotion. ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ,
جو جپدے ہرِ ہرِ دِنسُ راتِ تِن ہءُ کُربیَنھیِ ॥
میں قربان ان پرجو روز و شب الہٰی نام لیتے ہیں۔
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥
jinaa satgur mayraa pi-aaraa araaDhi-aa tin jan daykhaa nainee.
May I behold with my eyes those devotees who deliberate on the teachings of my beloved true Guru. ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
جِنا ستِگُرُ میرا پِیارا ارادھِیا تِن جن دیکھا نیَنھیِ ॥
نینی ۔ آنکھوں سے ۔
جومیرے سچے مرشد کی خدمت کرتے ہیں۔
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ ha-o vaari-aa apnay guroo ka-o jin mayraa har sajan mayli-aa sainee. ||24||
I am dedicated to my Guru, who has united me with my God, my friend and my relative. ||24|| ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥
ہءُ ۄارِیا اپنھے گُروُ کءُ جِنِ میرا ہرِ سجنھُ میلِیا سیَنھیِ ॥੨੪॥
سینی ۔ رشتہ دار۔
قربان ہوں سچے مرشدپرجس نے مجھے میرا پیارا ساتھی دوست ملا دیا۔

ਸਲੋਕੁ ਮਃ ੪ ॥
salok mehlaa 4.
Shalok, Fourth Guru:
سلوکُ مਃ੪॥
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥
har daasan si-o pareet hai har daasan ko mit.
God loves His devotees; God is the friend of His devotees. ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ,
ہرِ داسن سِءُ پ٘ریِتِ ہےَ ہرِ داسن کو مِتُ ॥
خدا کو اپنے خدمتگار پیارے ہوتے ہیں اور اپنے خادموں کا دوست خدا
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥
har daasan kai vas hai ji-o jantee kai vas jant.
God is under the control of His devotees who love Him, just as a musical instrument is under the control of the musician. ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ।
ہرِ داسن کےَ ۄسِ ہےَ جِءُ جنّتیِ کےَ ۄسِ جنّتُ ॥
ہرداسن۔ خدمتگاران خدا۔ وس۔ ماتھت۔ چیؤجنتی کے وس جنت۔ جیسے باجا بجانے والے کے اختیار باجا۔
اپنے خدمتگاروں کے زیر ایسے ہے باجا بجانے والے کے زیر ہوتاہے ۔
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥
har kay daas har Dhi-aa-iday kar pareetam si-o nayhu.
God’s devotees love their beloved God and remember Him with adoration. ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ,
ہرِ کے داس ہرِ دھِیائِدے کرِ پ٘ریِتم سِءُ نیہُ ॥
پریتم ۔پیارے ۔نیہو۔ پیار۔ ۔
خادمان خدا اپنے پیارے سے پریم پیار پیدا کرکے اس سے یاد کرتے ہیں اور دھیان لگاتے ہیں ۔
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥
kirpaa kar kai sunhu parabh sabh jag meh varsai mayhu.
O’ God, please bestow mercy and listen, let Your grace rain over the entire world. ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ)।
کِرپا کرِ کےَ سُنہُ پ٘ربھ سبھ جگ مہِ ۄرسےَ میہُ ॥
میہو۔ بارش۔
اے خدا مہربانی کرکے سنیئے کہ سارے عالم میں بارش ہو خادمان خدا کی تعریف خدا کی عطمت ہے
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥
jo har daasan kee ustat hai saa har kee vadi-aa-ee.
The praise of God’s devotees, in reality is the glory of God. ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ l
جو ہرِ داسن کیِ اُستتِ ہےَ سا ہرِ کیِ ۄڈِیائیِ ॥
است ۔ تعریف۔ اصلاحتا۔ وڈیائی ۔ عظمت۔
خدا کو اپنی حمدوثناہ اچھی لگتی ہے
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥
har aapnee vadi-aa-ee bhaavdee jan kaa jaikaar karaa-ee.
This kind of His own praise is pleasing to God, so He brings about acclamation of His devotee. ਹਰੀ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ।
ہرِ آپنھیِ ۄڈِیائیِ بھاۄدیِ جن کا جیَکارُ کرائیِ ॥
ہر ۔ ہرجن ایک سمان۔ خدا اورخدمتگار خدا۔ ایک جیسے برابر۔ سیچ ۔ عزت
وہ اپنے خدمتگار کو اسکی شہرت نیکی عنایت کرتاہے ۔

ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥
so har jan naam Dhi-aa-idaa har har jan ik samaan.
That person, who remembers God’s Name with adoration is a devotee of God; God and His devotee are alike. ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ।
سو ہرِ جنُ نامُ دھِیائِدا ہرِ ہرِ جنُ اِک سمانِ ॥
جو انسان الہٰی نام سچ وحقیقت میں اپنا دھیان دیتے ہیں وہ اور خدا ایک جیسے ہیں
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥
jan naanak har kaa daas hai har paij rakhahu bhagvaan. ||1||
O’ God, Nanak is Your devotee, save his honor as well. ||1|| ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, ਇਸ ਸੇਵਕ ਦੀ ਭੀ ਲਾਜ ਰੱਖ ॥੧॥
جنُ نانکُ ہرِ کا داسُ ہےَ ہرِ پیَج رکھہُ بھگۄان
خدمتگار نانک خدا کا غلام ہے اسکی عزت کی حفاظت کر ۔

ਮਃ ੪ ॥
mehlaa 4.
Fourth Mehl:
مਃ੪॥
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥
naanak pareet laa-ee tin saachai tis bin rahan na jaa-ee.
O’ Nanak, that eternal God has imbued me with His love, now I cannot spiritually survive without realizing Him. ਹੇ ਨਾਨਕ! ਉਸ ਸੱਚੇ ਹਰੀ ਨੇ ਮੇਰੇ ਨਾਲ ਪ੍ਰੇਮ ਪੈਦਾ ਕੀਤਾ ਹੈ, ਹੁਣ ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ
نانک پ٘ریِتِ لائیِ تِنِ ساچےَ تِسُ بِنُ رہنھُ ن جائیِ ॥
پریت۔ پیارا۔ تنساچے ۔ ساچے خدا سے ۔
نانک کے دل میں سچے خدا نے پیار پید ا کر دیا اب اسکے بغیر رہ نہیں سکتا۔
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
satgur milai ta pooraa paa-ee-ai har ras rasan rasaa-ee. ||2||
Meeting the true Guru, one realizes the perfect God and the tongue enjoys the sublime elixir of God’s Name. ||2|| ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ ॥੨॥
ستِگُرُ مِلےَ ت پوُرا پائیِئےَ ہرِ رسِ رسن رسائیِ ॥੨॥
پورا۔ کامل۔ ہر رس۔ الہٰی لطف۔ رسن۔ زبان۔ رسائی۔پر لطف ہوجائے ۔
سچے مرشد کے ملاپ سے کامل خدا سے ملاپ ہوتاہے تب زبان الہٰی نام کے لطف سے پر لطف ہو جاتی ہے ۔
ਪਉੜੀ ॥
pa-orhee.
Pauree:
پئُڑیِ ॥
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
raindinas parbhaattoohai hee gaavnaa.
O’ God, I sing Your praises day and night. ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ)ਮੈਂ ਤੇਰਾ ਹੀ ਜੱਸ ਗਾਵਦਾ ਹਾਂ,
ریَنھِ دِنسُ پربھاتِ توُہےَ ہیِ گاۄنھا ॥
رین دنس ۔ روز وشب ۔ پربھات۔ صبح سویرے ۔
اے خدا روز و شب صبح سویرے مرا د ہر وقت تیری حمدوثناہ کرنی ہے ۔
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥
jee-a jant sarbat naa-o tayraa Dhi-aavanaa.
All beings and creatures meditate only on Your Name. ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ;
جیِء جنّت سربت ناءُ تیرا دھِیاۄنھا ॥
جیئہ جنت ۔ مخلوقات ۔ خلقت ۔ سر بت۔ سارے ۔ دھیاونا۔ دھیان لگانا ۔
ساری مخلوقات تیری ہی نام یاد کرتے ہیں

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
too daataa daataar tayraa ditaa khaavnaa.
O’ God You are the benefactor and everyone consume what You give them, ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,
توُ داتا داتارُ تیرا دِتا کھاۄنھا ॥
داتا۔ دینے والا۔ سخی۔ سنگ ۔ ساتھ ۔
تو ہی سب کو نعمتیں بخشنے والا ہے اور تیرا ہی دیا ہوا سب کھاتے ہیں
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥
bhagat janaa kai sang paap gavaavnaa.
and they eradicate their sins in the company of Your devotees. ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ।
بھگت جنا کےَ سنّگِ پاپ گۄاۄنھا ॥
اورتیرے پریمیوں عاشقوں کے ساتھ سے گناہ مٹ جاتے ہیں
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥
jan naanak sad balihaarai bal bal jaavnaa. ||25||
O’ Nanak, dedicate yourself to those devotees forever. ||25|| ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ ॥੨੫॥
جن نانک سد بلِہارےَ بلِ بلِ جاۄنھا
۔ اے خادم نان۔ ہمیشہ قربان ہو ان پر قربان ہو۔
ਸਲੋਕੁ ਮਃ ੪ ॥
salok mehlaa 4.
Shalok, Fourth Gurul:
سلوکُ مਃ੪॥
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
antar agi-aan bha-ee mat maDhim satgur kee parteet naahee.
Those who are spiritually ignorant and has no faith in the true Guru, their intellect becomes shallow. ਜਿਹਨਾਂ ਦੇ ਅੰਦਰ ਆਤਮਕ ਅੰਨ੍ਹੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦੇ, ਉਹਨਾਂ ਦੀ ਬੁੱਧੀ ਮੰਦ ਪੈ ਜਾਂਣੀ ਹੈ।
انّترِ اگِیانُ بھئیِ متِ مدھِم ستِگُر کیِ پرتیِتِ ناہیِ ॥
اگیان ۔ لاعلمی ۔ مت۔ عقل۔ سمجھ ۔ مدھم۔ کمزور ۔ تھوڑی ۔ پرتیت۔ وشواش۔ یقین ۔
دل میں لا علمی اور کم عقل ہے سچے مرشد پر وشواش اوریقین نہیں
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥
andar kapat sabh kapto kar jaanai kaptay khapeh khapaahee.
They have deceit within, and they see deception in all others; practicing deceit, such persons ruin themselves and others along with them. ਉਹਨਾਂ ਦੇ ਅੰਦਰ ਧੋਖਾ ਹੈ। ਉਹ ਸਾਰਿਆਂ ਨੂੰ ਛਲੀਏ ਸਮਝਦੇ ਹਨ; ਉਹ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ;
انّدرِ کپٹُ سبھُ کپٹو کرِ جانھےَ کپٹے کھپہِ کھپاہیِ ॥
کپٹ۔ دہوکا۔ کپٹو۔ دہوکے باز۔ کھیہہ۔ ذلیل ہوتاہے ۔
دلمیں دہوکااور فریب ہونے کی وجہ سے سب کو دہوکا باز سمجھتا ہے اور دہوکے میں ذلیل و خوآر ہوتا ہے ۔
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
satgur kaa bhaanaa chit na aavai aapnai su-aa-ay firaa-ee.
The teachings of the true Guru doesn’t come to their minds, and they keep roaming around in pursuit of their selfish motives. ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ;
ستِگُر کا بھانھا چِتِ ن آۄےَ آپنھےَ سُیاءِ پھِراہیِ ॥
بھانھا ۔ رجا۔ سوائے ۔ غرض ۔
سچے مرشدکی رضا و فرامن کا دل میں کوئی خیال نہیں اپنی عرض اور ضرورت کے لئے پھرتا ہے
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
kirpaa karay jay aapnee taa naanak sabad samaahee. ||1||
O’ Nanak, if God bestows mercy, then they attune to the Guru’s word. ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥
کِرپا کرے جے آپنھیِ تا نانک سبدِ سماہیِ
سد سہماہی ۔کلام یا سبق سے سکون پاتا ہے
اے نانک اگرخدا کرم و عنایت فرماے تو سبق وکلام مرشد میں محو ومجذوب ہوجائے ۔
ਮਃ ੪ ॥
mehlaa 4.
Fourth Guru:
مਃ੪॥

ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥
manmukh maa-i-aa mohi vi-aapay doojai bhaa-ay manoo-aa thir naahi.
The self-willed persons are engrossed in emotional attachment to Maya; in the love of duality, their mind does not remain steady. ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ।
منمُکھ مائِیا موہِ ۄِیاپے دوُجےَ بھاءِ منوُیا تھِرُ ناہِ ॥
مائیا موہ ۔ دنیاوی دولت کی محبت۔ دیاپے ۔ گرفتار۔ دوجے بھائے ۔ دوئی دوئش کی وجہ سے ۔ تھر ۔مستقل
دنیاوی دؤلت کی محبت میں گرفتار انسان کا دل سکون نہیں پاتا اسے چین حاصل نہیں
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥
an-din jalat raheh din raatee ha-umai khapeh khapaahi.
Everyday they keep suffering in their love for Maya, and in their ego they keep ruining themselves and others. ਹਰ ਵੇਲੇ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ।
اندِنُ جلت رہہِ دِنُ راتیِ ہئُمےَ کھپہِ کھپاہِ ॥
کھپیہہ کھپاہے ۔ خود برباد ہوتا ہے ۔ اور برباد کرتا ہے ۔
ہوی ہر روز جلن رہتی ہے اور خودی میں برباد ہوتا اورکرتا ہے
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥
antar lobh mahaa gubaaraa tin kai nikat na ko-ee jaahi.
Within them is pitch-black darkness of greed; therefore no one goes near them. ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
انّترِ لوبھُ مہا گُبارا تِن کےَ نِکٹِ ن کوئیِ جاہِ ॥
لوبھ لالچ۔ مہاغبارا۔ بھاری اندھیرا۔ بھاری جہالت۔ نکٹ ۔ نزیدک۔ کبہو۔کبھی ۔
دل میں کم عقلی اور جہالت کا بھاری اندھیرا ہے اورکوئی ساتھ نہیں دیتا نہ نزدیک پھٹکتا ہے ۔
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥
o-ay aap dukhee sukh kabhoo na paavahi janam mareh mar jaahi.
They remain miserable by themselves, never find any peace and keep going through the rounds of birth and death. ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
اوہِ آپِ دُکھیِ سُکھُ کبہوُ ن پاۄہِ جنمِ مرہِ مرِ جاہِ ॥
خود عذآب میں ہے کبھی آرام نہیں پاتا اور تناسخ میں رہتا ہے
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥
naanak bakhas la-ay parabh saachaa je gur charnee chit laahi. ||2||
O’ Nanak, if they attune their minds to the Guru’s teachings, then the eternal God forgives them. ||2|| ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥
نانک بکھسِ لۓ پ٘ربھُ ساچا جِ گُر چرنیِ چِتُ لاہِ
اے نانک۔ اگر سچا خدا کرم و عنایت فرمائے اگر مرید مرشد ہوجائے ۔
ਪਉੜੀ ॥
pa-orhee.
Pauree:
پئُڑیِ ॥
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥
santbhagat parvaan jo parabhbhaa-i-aa.
Only those with whom God is pleased are the approved saints and devotees. ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।
سنّت بھگت پرۄانھُ جو پ٘ربھِ بھائِیا ॥
وہی سنت و بھگت ۔ ہوتے ہیں قبول جو منظور اورپیارے خدا کو ہیں۔
جو پیارے خدا کو ہیں وہی ہیں سنت اور بھگت وہ قبول خدا کو ہیں
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥
say-ee bichkhan jant jinee har Dhi-aa-i-aa.
Those who remember God with loving devotion are wise. ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ।
سیئیِ بِچکھنھ جنّت جِنیِ ہرِ دھِیائِیا ॥
پچکھن۔ دانشمند۔ دھیائیا۔ دھیان لگائیا ۔
وہی ہیں دانشمند جو یاد خدا کو کرتے ہیں
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥
amrit naam niDhaan bhojan khaa-i-aa.
They consume the treasure of the ambrosial Naam as their spiritual sustenance, ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,
انّم٘رِتُ نامُ نِدھانُ بھوجنُ کھائِیا ॥
نام ندھان۔ نام۔ سچ وحقیقت کا خزانہ ہے ۔
روحانی زندگی بنانے والا نام سچ وحقیقت جو ایک خزانہ ہے کو کھانے کی مانند اپنے ذہن میں بساتے ہیں
ਸੰਤ ਜਨਾ ਕੀ ਧੂਰਿ ਮਸਤਕਿਲਾਇਆ ॥
sant janaa kee Dhoor mastak laa-i-aa.
They engage themselves to the service of the true saints with such humility as if they are applying the dust of the feet of the saints to their foreheads. ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ।
سنّت جنا کیِ دھوُرِ مستکِ لائِیا ॥
مستک پیشنای ۔دہور۔ دہول
۔ اور خاک پائے سنت پیشانی پر لگاتے ہیں۔

error: Content is protected !!